ਮਃ ੪ ॥
mahalaa 4 |
Sant Singh KhalsaFourth Mehl:
Manmohan Singh4th Guru.
Manmohan Singh (Punjabi)ਚੌਥੀ ਪਾਤਸ਼ਾਹੀ।
SikhNet (Spanish)Mejl Guru Ram Das, Cuarto Canal Divino.
ਜਿਨਾ ਅੰਦਰਿ ਨਾਮੁ ਨਿਧਾਨੁ ਹਰਿ; ਤਿਨ ਕੇ ਕਾਜ ਦਯਿ ਆਦੇ ਰਾਸਿ ॥
jinaa andar naam nidhaan har; tin ke kaaj day aade raas |
Sant Singh KhalsaThose who have the treasure of the Lord's Name deep within their hearts - the Lord resolves their affairs.
Manmohan SinghThey who have the treasure of God's Name in their heart, the Lord causes their affairs to prosper.
Manmohan Singh (Punjabi)ਜਿਨ੍ਹਾਂ ਦੇ ਦਿਲ ਅੰਦਰ ਰੱਬ ਦੇ ਨਾਮ ਦਾ ਖ਼ਜ਼ਾਨਾ ਹੈ, ਉਨ੍ਹਾਂ ਦੇ ਕਾਰਜ ਸੁਆਮੀ ਸੁਆਰ ਦਿੰਦਾ ਹੈ।
Fareedkot Teekaਜਿਨ ਕਾ ਹਿਰਦਾ ਹਰੀ ਕੇ ਨਾਮ ਕਾ (ਨਿਧਾਨ) ਖਜਾਨਾ ਹੈ, ਤਿਨ ਕੇ ਕਾਰਜ (ਦਯਿ) ਪ੍ਰੇਰਕ ਰੂਪੁ ਹਰੀ ਨੇ (ਆਦੇ ਰਾਸਿ) ਸਚਿਆਈ ਮੇਂ ਲਿਆਂਦੇ ਹੈਂ॥
Prof. Sahib Singhਜਿਨ੍ਹਾਂ ਦੇ ਹਿਰਦੇ ਵਿਚ ਪ੍ਰਭੂ ਦਾ ਨਾਮ ਖ਼ਜ਼ਾਨਾ ਹੈ, ਖਸਮ-ਪ੍ਰਭੂ ਨੇ ਉਹਨਾਂ ਦੇ ਕੰਮ ਆਪ ਸਿਰੇ ਚਾੜ੍ਹੇ ਹਨ;ਪਦ ਅਰਥ ਨਿਧਾਨੁ = ਖ਼ਜ਼ਾਨਾ। ਦਯਿ = ਖ਼ਸਮ ਨੇ। ਰਾਸਿ ਆਦੇ = ਸਿਰੇ ਚਾੜ੍ਹ ਦਿੱਤੇ।
SikhNet (Spanish)Las tareas de aquéllos que aprecian el Naam, el Nombre del Señor, son realizadas por el Señor.
ਤਿਨ ਚੂਕੀ ਮੁਹਤਾਜੀ ਲੋਕਨ ਕੀ; ਹਰਿ ਪ੍ਰਭੁ ਅੰਗੁ ਕਰਿ ਬੈਠਾ ਪਾਸਿ ॥
tin chookee muhataajee lokan kee; har prabh ang kar baitthaa paas |
Sant Singh KhalsaThey are no longer subservient to other people; the Lord God sits by them, at their side.
Manmohan SinghThey cease to be subservient to the people and taking their side the Lord God sits close to them.
Manmohan Singh (Punjabi)ਉਨ੍ਹਾਂ ਲੋਕਾਂ ਦੀ ਮੁਛੰਦਗੀ ਚੁੱਕੀ ਜਾਂਦੀ ਹੈ ਅਤੇ ਉਨ੍ਹਾਂ ਦਾ ਪੱਖ ਲੈ ਕੇ ਵਾਹਿਗੁਰੂ ਸੁਆਮੀ ਉਨ੍ਹਾਂ ਦੇ ਕੋਲ ਆ ਬਹਿੰਦਾ ਹੈ।
Fareedkot Teekaਔਰ ਲੋਕੋਂ ਕੀ ਅਧੀਨਗੀ ਵਾ ਦੀਨਤਾ ਵਾ ਲੋੜ ਤਿਨ ਸੇ ਚੁਕ ਗਈ, ਕਿਉਂਕਿ ਸਮ੍ਰਥ ਹਰੀ (ਅੰਗੁ) ਪਖ ਕਰ ਕੇ ਪਾਸ ਬੈਠਾ ਹੈ॥
Prof. Sahib Singhਉਹਨਾਂ ਨੂੰ ਲੋਕਾਂ ਦੀ ਮੁਥਾਜੀ ਕਰਨ ਦੀ ਲੋੜ ਨਹੀਂ ਰਹਿੰਦੀ (ਕਿਉਂਕਿ) ਪ੍ਰਭੂ ਉਹਨਾਂ ਦਾ ਪੱਖ ਕਰ ਕੇ (ਸਦਾ) ਉਹਨਾਂ ਦੇ ਅੰਗ-ਸੰਗ ਹੈ।ਪਦ ਅਰਥ ਅੰਗੁ ਕਰਿ = ਪੱਖ ਕਰ ਕੇ।
SikhNet (Spanish)Ellos no dependen de nadie más porque el Señor siempre está a su lado.
ਜਾਂ ਕਰਤਾ ਵਲਿ. ਤਾ ਸਭੁ ਕੋ ਵਲਿ; ਸਭਿ ਦਰਸਨੁ ਦੇਖਿ ਕਰਹਿ ਸਾਬਾਸਿ ॥
jaan karataa val. taa sabh ko val; sabh darasan dekh kareh saabaas |
Sant Singh KhalsaWhen the Creator is on their side, then everyone is on their side. Beholding their vision, everyone applauds them.
Manmohan SinghWhen the Creator is on their side then everyone is on their side. By seeing their sight everyone applauds them.
Manmohan Singh (Punjabi)ਜਦ ਸਿਰਜਣਹਾਰ ਉਨ੍ਹਾਂ ਦੇ ਪਾਸੇ ਹੈ, ਤਦ ਹਰ ਕੋਈ ਉਨ੍ਹਾਂ ਦੇ ਪਾਸੇ ਹੈ। ਉਨ੍ਹਾਂ ਦਾ ਦੀਦਾਰ ਵੇਖ ਕੇ ਹਰ ਕੋਈ ਉਨ੍ਹਾਂ ਨੂੰ ਆਫਰੀਨ ਆਖਦਾ ਹੈ।
Fareedkot Teekaਜਬ ਕਰਤਾ ਅਪਨੀ ਤਰਫ ਹੈ ਤੌ ਸਭ ਕੋਈ ਵਲਿ ਹੈ ਔਰ ਸੰਪੂਰਨ ਜਨ ਦਰਸਨ ਦੇਖ ਕਰ ਕੇ ਸਾਬਾਸ ਕਰਤੇ ਹੈਂ॥
Prof. Sahib Singh(ਮੁਥਾਜੀ ਤਾਂ ਕਿਤੇ ਰਹੀ, ਸਗੋਂ) ਸਭ ਲੋਕ ਉਹਨਾਂ ਦਾ ਦਰਸ਼ਨ ਕਰ ਕੇ ਉਹਨਾਂ ਦੀ ਵਡਿਆਈ ਕਰਦੇ ਹਨ (ਕਿਉਂਕਿ) ਜਦੋਂ ਸਿਰਜਨਹਾਰ ਆਪ ਉਹਨਾਂ ਦਾ ਪੱਖ ਕਰਦਾ ਹੈ ਤਾਂ ਹਰ ਕਿਸੇ ਨੇ ਪੱਖ ਕਰਨਾ ਹੋਇਆ।
SikhNet (Spanish)Como el Señor Creador los apoya, el mundo entero también está de su lado, y todos se sienten bendecidos con solamente verlos.
ਸਾਹੁ ਪਾਤਿਸਾਹੁ ਸਭੁ ਹਰਿ ਕਾ ਕੀਆ; ਸਭਿ ਜਨ ਕਉ ਆਇ ਕਰਹਿ ਰਹਰਾਸਿ ॥
saahu paatisaahu sabh har kaa keea; sabh jan kau aae kareh raharaas |
Sant Singh KhalsaKings and emperors are all created by the Lord; they all come and bow in reverence to the Lord's humble servant.
Manmohan SinghKings and emperors are all created by God. They all come and make obeisance unto the Lord's servant.
Manmohan Singh (Punjabi)ਰਾਜੇ ਅਤੇ ਮਹਾਰਾਜੇ ਸਾਰੇ ਵਾਹਿਗੁਰੂ ਦੇ ਕੀਤੇ ਹੋਏ ਹਨ। ਉਹ ਸਾਰੇ ਆ ਕੇ ਸੁਆਮੀ ਦੇ ਗੋਲੇ, ਮੂਹਰੇ ਬੰਦਨਾ ਕਰਦੇ ਹਨ।
Fareedkot Teekaਸਾਹੂਕਾਰ ਔਰ ਪਾਤਸਾਹ ਸਭੀ ਹਰੀ ਕਾ ਕੀਆ ਹੂਆ ਹੈ, ਭਗਤ ਜਨੋਂ ਕੋ ਸਭ ਆਇ ਕਰ (ਰਹਰਾਸਿ) ਨਮਸਕਾਰ ਕਰਤੇ ਹੈਂ॥
Prof. Sahib Singh(ਇਥੋਂ ਤਕ ਕਿ) ਸ਼ਾਹ ਪਾਤਸ਼ਾਹ (ਭੀ) ਸਾਰੇ ਹਰੀ ਦੇ ਦਾਸ ਦੇ ਅੱਗੇ ਸਿਰ ਨਿਵਾਉਂਦੇ ਹਨ (ਕਿਉਂਕਿ ਉਹ ਭੀ ਤਾਂ) ਸਾਰੇ ਪ੍ਰਭੂ ਦੇ ਹੀ ਬਣਾਏ ਹੋਏ ਹਨ (ਪ੍ਰਭੂ ਦੇ ਦਾਸ ਤੋਂ ਆਕੀ ਕਿਵੇਂ ਹੋਣ)?ਪਦ ਅਰਥ ਰਹਰਾਸਿ = ਬੇਨਤੀ, ਅਰਦਾਸ।
SikhNet (Spanish)Es el Señor Quien instala a los hombres como emperadores y reyes, y aquél que ha sido ungido por el Señor es aclamado y reverenciado por todos los hombres.
ਗੁਰ ਪੂਰੇ ਕੀ ਵਡੀ ਵਡਿਆਈ; ਹਰਿ ਵਡਾ ਸੇਵਿ. ਅਤੁਲੁ ਸੁਖੁ ਪਾਇਆ ॥
gur poore kee vaddee vaddiaaee; har vaddaa sev. atul sukh paaeaa |
Sant Singh KhalsaGreat is the greatness of the Perfect Guru. Serving the Great Lord, I have obtained immeasurable peace.
Manmohan SinghGreat is the greatness of the perfect Guru by serving the great Lord I have obtained immeasurable peace.
Manmohan Singh (Punjabi)ਵਿਸ਼ਾਲ ਹੈ ਪੂਰਨ ਗੁਰਾਂ ਦੀ ਵਿਸ਼ਾਲਤਾ। ਮਹਾਨ ਮਾਲਕ ਦੀ ਘਾਲ ਕਮਾਉਣ ਦੁਆਰਾ ਮੈਂ ਅਮਾਪ ਆਰਾਮ ਪਰਾਪਤ ਕੀਤਾ ਹੈ।
Fareedkot Teekaਪੂਰੇ ਗੁਰੋਂ ਕੀ ਵੱਡੀ ਵਡਿਆਈ ਹੈਂ, ਕਿਯੋਂਕਿ ਵੱਡੇ ਹਰੀ ਕੋ ਸੇਵ ਕਰ ਅਤੁਲ ਸੁਖ ਪਾਇਆ ਹੈ॥
Prof. Sahib Singh(ਇਹੀ) ਵੱਡੀ ਵਡਿਆਈ ਪੂਰੇ ਸਤਿਗੁਰੂ ਦੀ ਹੀ ਹੈ (ਕਿ ਹਰੀ ਦੇ ਦਾਸ ਦਾ ਸ਼ਾਹਾਂ ਪਾਤਸ਼ਾਹਾਂ ਸਮੇਤ ਲੋਕ ਆਦਰ ਕਰਦੇ ਹਨ, ਤੇ ਉਹ) ਵੱਡੇ ਹਰੀ ਦੀ ਸੇਵਾ ਕਰ ਕੇ ਅਤੁਲ ਸੁਖ ਪਾਂਦਾ ਹੈ।ਪਦ ਅਰਥ ਗੁਰਿ ਪੂਰੈ = ਪੂਰੇ ਗੁਰੂ ਦੀ ਰਾਹੀਂ।
SikhNet (Spanish)Grande es la Gloria del Perfecto Guru porque él sirve a nuestro Gran Señor, y así obtiene el Éxtasis Inconmensurable.
ਗੁਰਿ ਪੂਰੈ ਦਾਨੁ ਦੀਆ. ਹਰਿ ਨਿਹਚਲੁ; ਨਿਤ ਬਖਸੇ ਚੜੈ ਸਵਾਇਆ ॥
gur poorai daan deea. har nihachal; nit bakhase charrai savaaeaa |
Sant Singh KhalsaThe Lord has bestowed this eternal gift upon the Perfect Guru; His blessings increase day by day.
Manmohan SinghTo the Perfect Guru the Lord has given the permanent gift and what He has given increases day by day,
Manmohan Singh (Punjabi)ਪੂਰਨ ਗੁਰਾਂ ਨੂੰ ਪ੍ਰਭੂ ਨੇ ਸਦੀਵੀ ਸਥਿਰ ਦਾਤ ਦਿੱਤੀ ਹੈ ਅਤੇ ਜੋ ਕੁਛ ਉਸ ਨੇ ਪਰਦਾਨ ਕੀਤਾ ਹੈ, ਉਹ ਦਿਨ-ਬ-ਦਿਨ ਵਧਦਾ ਜਾਂਦਾ ਹੈ।
Fareedkot Teekaਜੋ ਪੂਰੇ ਗੁਰੋਂ ਕੋ ਅਪਨਾ ਨਾਮ ਨਿਹਚਲ ਦਾਨ ਦੀਆ ਹੈ, ਸੋ ਬਖਸਨੇ ਸੇ ਨਿਤ ਸਵਾਇਆ ਚੜਤਾ ਹੈ॥
Prof. Sahib Singhਪੂਰੇ ਸਤਿਗੁਰੂ ਦੀ ਰਾਹੀਂ ਪ੍ਰਭੂ ਨੇ (ਜੋ ਆਪਣੇ ਨਾਮ ਦਾ) ਦਾਨ (ਆਪਣੇ ਸੇਵਕ ਨੂੰ) ਬਖ਼ਸ਼ਿਆ ਹੈ ਉਹ ਮੁੱਕਦਾ ਨਹੀਂ, ਕਿਉਂਕਿ ਪ੍ਰਭੂ ਸਦਾ ਬਖ਼ਸ਼ਸ਼ ਕਰੀ ਜਾਂਦਾ ਹੈ ਤੇ ਉਹ ਦਾਨ (ਦਿਨੋ ਦਿਨ) ਵਧਦਾ ਰਹਿੰਦਾ ਹੈ।ਪਦ ਅਰਥ ਨਿਹਚਲੁ = ਅਟੱਲ, ਨਾ ਮੁੱਕਣ ਵਾਲਾ। ਚੜੈ ਸਵਾਇਆ = ਵਧਦਾ ਜਾਂਦਾ ਹੈ।
SikhNet (Spanish)El Guru nos bendice con la Remembranza del Señor Eterno, y por Su Gracia remontamos a reinos más y más elevados.
ਕੋਈ ਨਿੰਦਕੁ. ਵਡਿਆਈ ਦੇਖਿ ਨ ਸਕੈ; ਸੋ ਕਰਤੈ ਆਪਿ ਪਚਾਇਆ ॥
koee nindak. vaddiaaee dekh na sakai; so karatai aap pachaaeaa |
Sant Singh KhalsaThe slanderer, who cannot endure His greatness, is destroyed by the Creator Himself.
Manmohan SinghThe Creator Himself destroys the Guru's slanderer, who cannot endure his greatness.
Manmohan Singh (Punjabi)ਕਰਤਾਰ ਖੁਦ ਉਸ ਗੁਰੂ ਨੂੰ ਨਿੰਦਣ ਵਾਲੇ ਨੂੰ ਤਬਾਹ ਕਰ ਦਿੰਦਾ ਹੈ, ਜੋ ਉਨ੍ਹਾਂ ਦੀ ਮਹਾਨਤਾ ਨੂੰ ਜਰ ਨਹੀਂ ਸਕਦਾ।
Fareedkot Teekaਜੋ ਕੋਈ ਨਿੰਦਕ ਵਡਿਆਈ ਦੇਖ ਨਹੀਂ ਸਕਤਾ ਸੋ ਕਰਤੇ ਨੇ ਆਪ (ਪਚਾਇਆ) ਦਗਧੁ ਕਰ ਦੀਆ ਹੈ॥
Prof. Sahib Singhਜੇਹੜਾ ਕੋਈ ਨਿੰਦਕ (ਇਹੋ ਜਿਹੇ ਹਰੀ ਦੇ ਦਾਸ ਦੀ) ਵਡਿਆਈ ਵੇਖ ਕੇ ਜਰ ਨਹੀਂ ਸਕਦਾ, ਉਸ ਨੂੰ ਸਿਰਜਣਹਾਰ ਨੇ ਆਪ (ਈਰਖਾ ਦੀ ਅੱਗ ਵਿਚ) ਦੁਖੀ ਕੀਤਾ ਹੈ।ਪਦ ਅਰਥ ਦੇਖਿ ਨ ਸਕੈ = ਵੇਖ ਕੇ ਸਹਾਰ ਨਹੀਂ ਸਕਦਾ। ਕਰਤੈ = ਕਰਤਾਰ ਨੇ। ਪਚਾਇਆ = ਸਾੜਿਆ ਹੈ।
SikhNet (Spanish)El calumniador que envidia la Gloria del Guru, es destruido por el Señor.
ਜਨੁ ਨਾਨਕੁ. ਗੁਣ ਬੋਲੈ ਕਰਤੇ ਕੇ; ਭਗਤਾ ਨੋ ਸਦਾ ਰਖਦਾ ਆਇਆ ॥੨॥
jan naanak. gun bolai karate ke; bhagataa no sadaa rakhadaa aaeaa |2|
Sant Singh KhalsaServant Nanak chants the Glorious Praises of the Creator, who protects His devotees forever. ||2||
Manmohan SinghSlave Nanak utters the praises of the Creator who has ever been preserving His saints.
Manmohan Singh (Punjabi)ਗੋਲਾ ਨਾਨਕ ਸਿਰਜਣਹਾਰ ਦੀਆਂ ਕੀਰਤੀਆਂ ਉਚਾਰਦਾ ਹੈ, ਜੋ ਆਪਣੇ ਸਾਧੂਆਂ ਦੀ ਸਦੀਵ ਹੀ ਰਖਿਆ ਕਰਦਾ ਆਇਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਜਨ ਕਰਤੇ ਕੇ ਗੁਣੋਂ ਕੋ ਬੋਲਤਾ ਹੂੰ ਜੋ ਭਗਤੋਂ ਕੋ ਸਦਾ ਰਖਤਾ ਆਇਆ ਹੈ॥੨॥
Prof. Sahib Singhਮੈਂ ਦਾਸ ਨਾਨਕ ਸਿਰਜਣਹਾਰ ਦੇ ਗੁਣ ਗਾਉਂਦਾ ਹਾਂ, ਉਹ ਆਪਣੇ ਭਗਤਾਂ ਦੀ ਸਦਾ ਰਾਖੀ ਕਰਦਾ ਆਇਆ ਹੈ ॥੨॥
SikhNet (Spanish)Dice Nanak el Esclavo del Señor recita los Méritos del Señor Creador porque el Señor siempre protege a Sus Devotos.(2)