ੴ

ਸਿੱਖਬਾਣੀ · SikhBani

ਨਿਰਤਿ ਕਰੀ ਇਹੁ ਮਨੁ ਨਚਾਈ ॥

nirat karee ihu man nachaaee
Guru Amardas Ji ਗੁਰੂ ਅਮਰਦਾਸ ਜੀ · Raag Gujri · Ang 506 · 25 lines
Translations

ਗੂਜਰੀ ਮਹਲਾ ੩ ਘਰੁ ੧ ॥

goojaree mahalaa 3 ghar 1 |

Sant Singh KhalsaGoojaree, Third Mehl, First House:
Manmohan SinghGujri 3rd Guru.
Manmohan Singh (Punjabi)ਗੂਜਰੀ ਤੀਜੀ ਪਾਤਿਸ਼ਾਹੀ।
Prof. Sahib Singhਰਾਗ ਗੂਜਰੀ, ਘਰ ੧ ਵਿੱਚ ਗੁਰੂ ਅਮਰਦਾਸ ਜੀ ਦੀ ਬਾਣੀ।
SikhNet (Spanish)Guyeri, Mejl Guru Amar Das, Tercer Canal Divino.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਰਹਿਮਤ ਸਕਦਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਨਿਰਤਿ ਕਰੀ; ਇਹੁ ਮਨੁ ਨਚਾਈ ॥

nirat karee; ihu man nachaaee |

Sant Singh KhalsaI dance, and make this mind dance as well.
Manmohan SinghI dance and make this mind of mine to dance also.
Manmohan Singh (Punjabi)ਮੈਂ ਨੱਚਦਾ ਹਾਂ ਅਤੇ ਆਪਣੇ ਇਸ ਮਨੂਏ ਨੂੰ ਭੀ ਨਚਾਉਂਦਾ ਹਾਂ।
Fareedkot Teekaਹੇ ਭਾਈ! ਨਿਰਤ ਕਰੀ ਹੂਈ ਇਹ ਸਫਲ ਹੈ, ਜੋ ਗੁਰੋਂ ਕੇ ਆਗੇ ਮਨ ਕੋ ਨਚਾਈ ਰਖੈ, ਭਾਵ ਤਿਨ ਕੀ ਸੇਵ ਮੇਂ ਪ੍ਰਵਿਰਤ ਰਹੇ॥
Prof. Sahib Singh(ਰਾਸਧਾਰੀਏ ਰਾਸਾਂ ਪਾ ਪਾ ਕੇ ਨੱਚਦੇ ਹਨ ਤੇ ਭਗਤ ਅਖਵਾਂਦੇ ਹਨ) ਮੈਂ ਭੀ ਨੱਚਦਾ ਹਾਂ (ਪਰ ਸਰੀਰ ਨੂੰ ਨਚਾਣ ਦੇ ਥਾਂ) ਮੈਂ (ਆਪਣੇ) ਇਸ ਮਨ ਨੂੰ ਨਚਾਂਦਾ ਹਾਂ,

ਪਦ ਅਰਥ ਨਿਰਤਿ = ਨਾਚ। ਕਰੀ = ਕਰੀਂ, ਮੈਂ ਕਰਦਾ ਹਾਂ। ਨਚਾਈ = ਮੈਂ ਨਚਾਂਦਾ ਹਾਂ।

SikhNet (Spanish)Déjame bailar, deja que mi mente dance, y así,

ਗੁਰ ਪਰਸਾਦੀ; ਆਪੁ ਗਵਾਈ ॥

gur parasaadee; aap gavaaee |

Sant Singh KhalsaBy Guru's Grace, I eliminate my self-conceit.
Manmohan SinghBy Guru's grace, I efface my self-conceit.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਮੈਂ ਆਪਣੀ ਸਵੈ-ਹੰਗਤਾ ਨੂੰ ਮੇਸਦਾ ਹਾਂ।
Fareedkot Teekaਔਰ ਗੁਰੋਂ ਕੀ ਕ੍ਰਿਪਾ ਆਪਾ ਭਾਉ ਗਵਾਈ ਰਖੇ, ਭਾਵ ਦੂਰ ਕਰ ਕੇ ਦੇਵੇ॥
Prof. Sahib Singhਗੁਰੂ ਦੀ ਕਿਰਪਾ ਨਾਲ (ਆਪਣੇ ਅੰਦਰੋਂ) ਮੈਂ ਆਪਾ-ਭਾਵ ਦੂਰ ਕਰਦਾ ਹਾਂ।

ਪਦ ਅਰਥ ਪਰਸਾਦੀ = ਪਰਸਾਦਿ, ਕਿਰਪਾ ਨਾਲ। ਆਪੁ = ਆਪਾ-ਭਾਵ। ਗਵਾਈ = ਗਵਾਈਂ, ਮੈਂ ਗਵਾਂਦਾ ਹਾਂ।

SikhNet (Spanish)por la Gracia del Guru que me abandone en lo Divino.

ਚਿਤੁ ਥਿਰੁ ਰਾਖੈ. ਸੋ ਮੁਕਤਿ ਹੋਵੈ; ਜੋ ਇਛੀ ਸੋਈ ਫਲੁ ਪਾਈ ॥੧॥

chit thir raakhai. so mukat hovai; jo ichhee soee fal paaee |1|

Sant Singh KhalsaOne who keeps his consciousness focused on the Lord is liberated; he obtains the fruits of his desires. ||1||
Manmohan SinghHe, who keeps his mind fixed on God, is emancipated and obtains the fruit which he yearns for.
Manmohan Singh (Punjabi)ਜੋ ਆਪਣੇ ਮਨ ਹਰੀ ਤੇ ਟਿਕਾਈ ਰੱਖਦਾ ਹੈ, ਉਹ ਮੋਖਸ਼ ਹੋ ਜਾਂਦਾ ਹੈ ਅਤੇ ਉਸ ਮੇਵੇ ਨੂੰ ਪਾ ਲੈਂਦਾ ਹੈ, ਜਿਸ ਨੂੰ ਉਹ ਲੋੜਦਾ ਹੈ।
Fareedkot Teekaਜੋ ਚਿਤ ਦੇਵੇ, ਜੋ ਚਿਤ ਕੋ ਥਿਰ ਰਖੇਗਾ ਸੋਈ ਮੁਕਤਿ ਹੋਇਗਾ ਔਰ ਜੋ ਇਛਾ ਕਰੈਗਾ ਸੋਈ ਫਲੁ ਪਾਇ ਲੇਵੇਗਾ॥੧॥
Prof. Sahib Singh(ਰਾਸਾਂ ਵਿਚ ਨੱਚਿਆਂ ਟੱਪਿਆਂ ਮੁਕਤੀ ਨਹੀਂ ਮਿਲਦੀ, ਨਾਹ ਹੀ ਭਗਤ ਬਣ ਸਕੀਦਾ ਹੈ) ਜੇਹੜਾ ਮਨੁੱਖ ਆਪਣੇ ਚਿੱਤ ਨੂੰ (ਪ੍ਰਭੂ-ਚਰਨਾਂ ਵਿਚ) ਅਡੋਲ ਰੱਖਦਾ ਹੈ ਉਹ ਮਾਇਆ ਦੇ ਬੰਧਨਾਂ ਤੋਂ ਖ਼ਲਾਸੀ (ਦਾ ਆਸਵੰਦ) ਹੋ ਜਾਂਦਾ ਹੈ, (ਤੇ ਇਸ ਤਰ੍ਹਾਂ) ਮੈਂ ਜੇਹੜੀ ਇੱਛਾ ਕਰਦਾ ਹਾਂ (ਪਰਮਾਤਮਾ ਦੇ ਦਰ ਤੋਂ) ਉਹੀ ਫਲ ਪਾ ਲੈਂਦਾ ਹਾਂ ॥੧॥

ਪਦ ਅਰਥ ਥਿਰ = ਅਡੋਲ। ਰਾਖੈ = ਰੱਖਦਾ ਹੈ। ਮੁਕਤਿ = (ਮਾਇਆ ਦੇ ਬੰਧਨਾਂ ਤੋਂ) ਖ਼ਲਾਸੀ (ਦਾ ਆਸਵੰਦ)। ਇਛੀ = ਇੱਛੀਂ, ਮੈਂ ਇੱਛਾ ਕਰਦਾ ਹਾਂ। ਪਾਈ = ਮੈਂ ਪਾਂਦਾ ਹਾਂ ॥੧॥

SikhNet (Spanish)Quien contiene en sí mismo a su mente es emancipado y recibe lo que ha deseado. (1)

ਨਾਚੁ ਰੇ ਮਨ; ਗੁਰ ਕੈ ਆਗੈ ॥

naach re man; gur kai aagai |

Sant Singh KhalsaSo dance, O mind, before your Guru.
Manmohan SinghDance, O man, before thy Guru.
Manmohan Singh (Punjabi)ਨਿਰਤਕਾਰੀ ਕਰ, ਤੂੰ ਹੇ ਬੰਦੇ! ਆਪਣੇ ਗੁਰਾਂ ਦੇ ਮੂਹਰੇ।
Fareedkot Teekaਰੇ ਮਨ! ਗੁਰੋਂ ਕੇ ਸਨਮੁਖਿ ਨ੍ਰਿਤ ਕਰ॥
Prof. Sahib Singhਹੇ ਮਨ! ਗੁਰੂ ਦੀ ਹਜ਼ੂਰੀ ਵਿਚ ਨੱਚ (ਗੁਰੂ ਦੇ ਹੁਕਮ ਵਿਚ ਤੁਰ)।

ਪਦ ਅਰਥ ਗੁਰ ਕੈ ਆਗੈ = ਗੁਰੂ ਦੇ ਸਾਹਮਣੇ, ਗੁਰੂ ਦੇ ਸਨਮੁਖ ਰਹਿ ਕੇ।

SikhNet (Spanish)Oh mi mente, danza para el Guru, pues aquél que danza en la Voluntad del Guru,

ਗੁਰ ਕੈ ਭਾਣੈ ਨਾਚਹਿ. ਤਾ ਸੁਖੁ ਪਾਵਹਿ; ਅੰਤੇ ਜਮ ਭਉ ਭਾਗੈ ॥ ਰਹਾਉ ॥

gur kai bhaanai naacheh. taa sukh paaveh; ante jam bhau bhaagai | rahaau |

Sant Singh KhalsaIf you dance according to the Guru's Will, you shall obtain peace, and in the end, the fear of death shall leave you. ||Pause||
Manmohan SinghIf thou dancest according to the Guru's will then thou shalt obtain peace and at the last moment the fear of death shall leave thee. Pause
Manmohan Singh (Punjabi)ਜੇਕਰ ਤੂੰ ਗੁਰਾਂ ਦੀ ਰਜ਼ਾ ਅਨੁਸਾਰ ਨਿਰਤਕਾਰੀ ਕਰਨੂੰ, ਤਦ ਤੂੰ ਆਰਾਮ ਪਾ ਲਵੇਗਾ ਅਤੇ ਅਖੀਰ ਦੇ ਵੇਲੇ ਮੌਤ ਦਾ ਡਰ ਤੇਰੇ ਕੋਲੋਂ ਦੌੜ ਜਾਵੇਗਾ। ਠਹਿਰਾਉ।
Fareedkot Teekaਜਬ ਤੂੰ ਗੁਰੋਂ ਕੀ ਆਗਿਆ ਮੇਂ ਨਾਚੈਗਾ ਤਬ ਆਤਮਾ ਸੁਖ ਕੋ ਪ੍ਰਾਪਤ ਹੋਇਗਾ ਔਰ ਅੰਤ ਕਾਲ ਮੇਂ ਜਮਦੂਤੋਂ ਕਾ ਭ੍ਯ ਦੂਰ ਹੋ ਜਾਇਗਾ॥ ਰਹਾਉ ॥
Prof. Sahib Singhਜੇ ਤੂੰ ਉਵੇਂ ਨੱਚੇਂਗਾ ਜਿਵੇਂ ਗੁਰੂ ਨਚਾਏਗਾ (ਜੇ ਤੂੰ ਗੁਰੂ ਦੇ ਹੁਕਮ ਵਿਚ ਤੁਰੇਂਗਾ) ਤਾਂ ਆਨੰਦ ਮਾਣੇਂਗਾ, ਅਖ਼ੀਰ ਵੇਲੇ ਮੌਤ ਦਾ ਡਰ (ਭੀ ਤੈਥੋਂ ਦੂਰ) ਭੱਜ ਜਾਇਗਾ। ਰਹਾਉ॥

ਪਦ ਅਰਥ ਭਾਣੈ ਨਾਚਹਿ = ਜੇ ਤੂੰ ਹੁਕਮ ਵਿਚ ਨੱਚੇਂ, ਹੁਕਮ ਵਿਚ ਤੁਰੇਂ, ਜਿਵੇਂ ਨਚਾਏ ਤਿਵੇਂ ਨੱਚੇਂ। ਅੰਤੇ = ਅਖ਼ੀਰ ਵੇਲੇ। ਜਮ ਭਉ = ਮੌਤ ਦਾ ਡਰ ॥ ਰਹਾਉ॥

SikhNet (Spanish)obtiene Paz y cuando la vida llega a su fin, no tendrá temor de la muerte. (Pausa)

ਆਪਿ ਨਚਾਏ. ਸੋ ਭਗਤੁ ਕਹੀਐ; ਆਪਣਾ ਪਿਆਰੁ ਆਪਿ ਲਾਏ ॥

aap nachaae. so bhagat kaheeai; aapanaa piaar aap laae |

Sant Singh KhalsaOne whom the Lord Himself causes to dance, is called a devotee. He Himself links us to His Love.
Manmohan SinghHe, whom the Lord Himself causes to dance is called a saint. To His love He Himself applies the man.
Manmohan Singh (Punjabi)ਜਿਸ ਨੂੰ ਸੁਆਮੀ ਖੁਦ ਨਚਾਉਂਦਾ ਹੈ, ਉਹ ਸੰਤ ਆਖਿਆ ਜਾਂਦਾ ਹੈ। ਆਪਣੇ ਪ੍ਰੇਮ ਨਾਲ ਉਹ ਆਪੇ ਹੀ ਬੰਦੇ ਨੂੰ ਜੋੜਦਾ ਹੈ।
Fareedkot Teekaਪਰੰਤੂ ਇਸ ਮੇਂ ਏਕ ਕਾਰਣ ਹੈ ਕਿ ਜਿਸ ਕੇ ਮਨ ਕੋ ਕਰਤਾ ਪੁਰਖ ਆਪ ਹੀ ਅਪਨੈ ਭਾਣੇ ਮੇਂ ਨਚਾਉਤਾ ਹੈ; ਵਾ (ਆਪਿ ਨਚਾਏ) ਅਪਨੇ ਰਿਦੇ ਕੇ ਪ੍ਰੇਮ ਸੇ ਜੋ ਮਨ ਕੋ ਸੇਵਾ ਮੇਂ ਪ੍ਰਵਿਰਤ ਕਰਤਾ ਹੈ, ਸੋਈ ਭਗਤ ਕਹੀਤਾ ਹੈ। ਔਰ ਆਪਣਾ ਪਿਆਰ ਜੀਵ ਆਪ ਹੀ ਲਗਾਵੇ, ਭਾਵ ਦੇਖਾ ਦੇਖੀ ਸੇ ਨਹੀਂ ਹੋਵੈ॥
Prof. Sahib Singhਜਿਸ ਮਨੁੱਖ ਨੂੰ ਪਰਮਾਤਮਾ ਆਪਣੇ ਇਸ਼ਾਰਿਆਂ ਤੇ ਤੋਰਦਾ ਹੈ ਜਿਸ ਮਨੁੱਖ ਨੂੰ ਆਪਣੇ ਚਰਨਾਂ ਦਾ ਪਿਆਰ ਬਖ਼ਸ਼ਦਾ ਹੈ ਉਹ ਮਨੁੱਖ (ਅਸਲ) ਭਗਤ ਕਿਹਾ ਜਾ ਸਕਦਾ ਹੈ।

ਪਦ ਅਰਥ ਨਚਾਏ = ਮਰਜ਼ੀ ਵਿਚ ਤੋਰੇ, ਇਸ਼ਾਰਿਆਂ ਤੇ ਚਲਾਏ। ਕਹੀਐ = ਆਖਿਆ ਜਾਂਦਾ ਹੈ।

SikhNet (Spanish)Cuando el Señor Mismo nos hace bailar, esa en realidad es la Alabanza del Señor.Él Mismo inscribe Su Amor en nuestra mente;

ਆਪੇ ਗਾਵੈ ਆਪਿ ਸੁਣਾਵੈ; ਇਸੁ ਮਨ ਅੰਧੇ ਕਉ ਮਾਰਗਿ ਪਾਏ ॥੨॥

aape gaavai aap sunaavai; is man andhe kau maarag paae |2|

Sant Singh KhalsaHe Himself sings, He Himself listens, and He puts this blind mind on the right path. ||2||
Manmohan SinghGod Himself sings, Himself causes to hear and puts this blind man on the right path.
Manmohan Singh (Punjabi)ਵਾਹਿਗੁਰੂ ਖੁਦ ਗਾਉਂਦਾ ਹੈ, ਖੁਦ ਹੀ ਸੁਣਾਉਣਾ ਹੈ ਅਤੇ ਸੁਨਾਖੇ ਮਨੁਸ਼ ਨੂੰ ਦਰੁਸਤ ਰਾਹ ਤੇ ਪਾਉਂਦਾ ਹੈ।
Fareedkot Teekaਆਪ ਹੀ ਪਰਮੇਸ੍ਵਰ ਕਾ ਜਸ ਗਾਵੈ ਅਰ ਆਪ, ਭਾਵ ਅਪਨੇ ਮਨ ਕੋ ਸੁਨਾਵੈ। ਯਥਾ-☬"ਪ੍ਰਿਥਮੇ ਮਨੁ ਪ੍ਰਬੋਧੈ ਅਪਨਾ"☬ਇਸ ਪ੍ਰਕਾਰ ਸੇ ਅਪਨੇ ਅਗਿਆਨੀ ਮਨ ਕੋ ਪਰਮੇਸ੍ਵਰ ਕੇ ਰਸਤੇ ਮੇਂ ਪਾਏ॥੨॥
Prof. Sahib Singhਪਰਮਾਤਮਾ ਆਪ ਹੀ (ਉਸ ਮਨੁੱਖ ਵਾਸਤੇ, ਰਜ਼ਾ ਵਿਚ ਤੁਰਨ ਦਾ ਗੀਤ) ਗਾਂਦਾ ਹੈ ਆਪ ਹੀ (ਇਹ ਗੀਤ ਉਸ ਮਨੁੱਖ ਨੂੰ) ਸੁਣਾਂਦਾ ਹੈ, ਤੇ, ਮਾਇਆ ਦੇ ਮੋਹ ਵਿਚ ਅੰਨ੍ਹੇ ਹੋਏ ਇਸ ਮਨ ਨੂੰ ਸਹੀ ਜੀਵਨ-ਰਾਹ ਉਤੇ ਲਿਆਉਂਦਾ ਹੈ ॥੨॥

ਪਦ ਅਰਥ ਆਪੇ = ਆਪ ਹੀ। ਮਾਰਗਿ = (ਸਹੀ) ਰਸਤੇ ਉਤੇ ॥੨॥

SikhNet (Spanish)entonces, Él Mismo canta a través de nosotros. Él nos hace escuchar y a esta mente ciega la guía en el Sendero. (2)

ਅਨਦਿਨੁ ਨਾਚੈ. ਸਕਤਿ ਨਿਵਾਰੈ; ਸਿਵ ਘਰਿ, ਨੀਦ ਨ ਹੋਈ ॥

anadin naachai. sakat nivaarai; siv ghar, need na hoee |

Sant Singh KhalsaOne who dances night and day, and banishes Shakti's Maya, enters the House of the Lord Shiva, where there is no sleep.
Manmohan SinghHe who dances night and day and banishes mammon, enters the Master's mansion, where there is no sleep.
Manmohan Singh (Punjabi)ਜੋ ਰੈਣ ਦਿਹੁੰ ਨਿਰਤਕਾਰੀ ਕਰਦਾ ਹੈ ਅਤੇ ਮਾਇਆ ਨੂੰ ਤਿਆਗ ਦਿੰਦਾ ਹੈ, ਉਹ ਮਾਲਕ ਦੇ ਅੰਦਰ ਅੰਦਰ ਪ੍ਰਵੇਸ਼ ਕਰ ਜਾਂਦਾ ਹੈ, ਜਿਥੇ ਨਿੰਦਰਾ ਹੈ ਹੀ ਨਹੀਂ।
Fareedkot Teekaਇਸ ਪ੍ਰਕਾਰ ਜੋ ਰਾਤਿ ਦਿਨ ਨਾਚਤਾ ਹੈ ਔਰ (ਸਕਤਿ) ਮਾਇਆ ਕੋ ਦੂਰ ਕਰਤਾ ਹੈ, ਸੋ (ਸਿਵ) ਪਰਮਾਤਮਾ ਕੇ (ਘਰਿ) ਸ੍ਵਰੂਪ ਮੇਂ ਪ੍ਰਾਪਤ ਹੋਤਾ ਹੈ। ਪੁਨਾਂ ਤਿਸ ਕੋ ਅਵਿਦ੍ਯਾ ਰੂਪ ਨਿੰਦਰਾ ਪ੍ਰਾਪਤਿ ਨਹੀਂ ਹੋਤੀ॥
Prof. Sahib Singhਜੇਹੜਾ ਮਨੁੱਖ ਹਰ ਵੇਲੇ ਪਰਮਾਤਮਾ ਦੀ ਰਜ਼ਾ ਵਿਚ ਤੁਰਦਾ ਹੈ ਉਹ (ਆਪਣੇ ਅੰਦਰੋਂ) ਮਾਇਆ (ਦਾ ਪ੍ਰਭਾਵ) ਦੂਰ ਕਰ ਲੈਂਦਾ ਹੈ। ਕਲਿਆਣ-ਸਰੂਪ ਪ੍ਰਭੂ ਦੇ ਚਰਨਾਂ ਵਿਚ ਜੁੜਿਆਂ ਮਾਇਆ ਦੇ ਮੋਹ ਦੀ ਨੀਂਦ ਜ਼ੋਰ ਨਹੀਂ ਪਾ ਸਕਦੀ।

ਪਦ ਅਰਥ ਅਨਦਿਨੁ = ਹਰ ਰੋਜ਼, ਹਰ ਵੇਲੇ। ਨਾਚੈ = ਨੱਚਦਾ ਹੈ, (ਪਰਮਾਤਮਾ ਦੇ ਇਸ਼ਾਰਿਆਂ ਤੇ) ਨੱਚਦਾ ਹੈ, ਪ੍ਰਭੂ ਦੀ ਰਜ਼ਾ ਵਿਚ ਤੁਰਦਾ ਹੈ। ਸਕਤਿ = ਮਾਇਆ (ਦਾ ਪ੍ਰਭਾਵ)। ਨਿਵਾਰੈ = ਦੂਰ ਕਰਦਾ ਹੈ। ਸਿਵ = ਕਲਿਆਣ-ਸਰੂਪ ਪਰਮਾਤਮਾ। ਸਿਵ ਘਰਿ = ਪ੍ਰਭੂ ਦੇ ਚਰਨਾਂ ਵਿਚ। ਨੀਦ = ਗ਼ਫ਼ਲਤ ਦੀ ਨੀਂਦ।

SikhNet (Spanish)Deja que la mente baile para siempre y así venza a Maya, entrando en el Estado de Iluminación, en donde la Conciencia está siempre despierta.

ਸਕਤੀ ਘਰਿ. ਜਗਤੁ ਸੂਤਾ, ਨਾਚੈ ਟਾਪੈ ਅਵਰੋ ਗਾਵੈ; ਮਨਮੁਖਿ. ਭਗਤਿ ਨ ਹੋਈ ॥੩॥

sakatee ghar. jagat sootaa, naachai ttaapai avaro gaavai; manamukh. bhagat na hoee |3|

Sant Singh KhalsaThe world is asleep in Maya, the house of Shakti; it dances, jumps and sings in duality. The self-willed manmukh has no devotion. ||3||
Manmohan SinghAsleep in the house of mammon the world dances leaps and sings of duality. The perverse person embraces not meditation.
Manmohan Singh (Punjabi)ਮਾਇਆ ਦੇ ਗ੍ਰਿਹ ਵਿੱਚ ਸੁੱਤਾ ਹੋਇਆ ਜਹਾਨ, ਨੱਚਦਾ, ਟੱਪਦਾ ਅਤੇ ਦਵੈਤ-ਭਾਗ ਨੂੰ ਗਾਉਂਦਾ ਹੈ। ਪ੍ਰਤੀਕੂਲ ਪੁਰਸ਼ ਸਿਮਰਨ ਨੂੰ ਧਾਰਨ ਨਹੀਂ ਕਰਦਾ।
Fareedkot Teeka(ਸਕਤੀ) ਮਾਇਆ ਕੇ ਘਰ ਮੇਂ ਜਗਤ ਅਵਿਦ੍ਯਾ ਨਿੰਦਰਾ ਕਰ ਸੋਇਆ ਹੂਆ ਨਾਚਤਾ ਕੂਦਤਾ ਔਰ ਹੀ ਗੀਤ ਗਾਉਤਾ ਹੈ। ਐਸੇ ਮਨਮੁਖੋਂ ਕੋ ਭਗਤਿ ਪ੍ਰਾਪਤ ਨਹੀਂ ਹੋਤੀ॥੩॥
Prof. Sahib Singhਜਗਤ ਮਾਇਆ ਦੇ ਮੋਹ ਵਿਚ ਸੁੱਤਾ ਹੋਇਆ (ਮਾਇਆ ਦੇ ਹੱਥਾਂ ਉੱਤੇ) ਨੱਚਦਾ ਟੱਪਦਾ ਰਹਿੰਦਾ ਹੈ (ਦੁਨੀਆ ਵਾਲੀ ਦੌੜ-ਭੱਜ ਕਰਦਾ ਰਹਿੰਦਾ ਹੈ)। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਪਾਸੋਂ ਪਰਮਾਤਮਾ ਦੀ ਭਗਤੀ ਨਹੀਂ ਹੋ ਸਕਦੀ ॥੩॥

ਪਦ ਅਰਥ ਅਵਰੋ = ਮਾਇਆ ਦਾ ਹੀ ਗੀਤ। ਮਨਮੁਖਿ = ਆਪਣੇ ਮਨ ਦੇ ਪਿਛੇ ਤੁਰਨ ਵਾਲਾ ਮਨੁੱਖ ॥੩॥

SikhNet (Spanish)Pero el mundo baila inducido y atrapado por Maya y canta lo que es falso. ¿Cómo puede el egocéntrico alabar a su Señor? (3)

ਸੁਰਿ ਨਰ. ਵਿਰਤਿ ਪਖਿ, ਕਰਮੀ ਨਾਚੇ; ਮੁਨਿ ਜਨ. ਗਿਆਨ ਬੀਚਾਰੀ ॥

sur nar. virat pakh, karamee naache; mun jan. giaan beechaaree |

Sant Singh KhalsaThe angels, mortals, renunciates, ritualists, silent sages and beings of spiritual wisdom dance.
Manmohan SinghThe demigods, men renouncers, rutualists, silent sages and the divines dance.
Manmohan Singh (Punjabi)ਦੇਵਤੇ, ਇਨਸਾਨ ਵਿਰੱਕਤ ਕਰਮਕਾਂਡੀ, ਖਾਮੋਸ਼ ਰਿਸ਼ੀ ਤੇ ਬ੍ਰਹਿਮ-ਬੇਤੇ ਨੱਚਦੇ ਹਨ।
Fareedkot Teekaਦੇਵਤਾ ਮਨੁਖ ਸਭ ਸਕਾਮ ਕਰਮੀ ਹੋ ਕਰ ਪ੍ਰਵਿਰਤੀ ਪਖ ਮੇਂ ਨਾਚਤੇ ਹੈਂ। ਮੁਨਿ ਜਨ ਗਿਆਨ ਕੇ ਵੀਚਾਰ ਮੇਂ ਨਾਚਤੇ ਹੈਂ॥
Prof. Sahib Singhਦੈਵੀ ਸੁਭਾਵ ਵਾਲੇ ਮਨੁੱਖ ਦੁਨੀਆ ਦੀ ਕਿਰਤ-ਕਾਰ ਕਰਦੇ ਹੋਏ ਭੀ, ਰਿਸ਼ੀ-ਮੁਨੀ ਲੋਕ ਆਤਮਕ ਜੀਵਨ ਦੀ ਸੂਝ ਨਾਲ ਵਿਚਾਰਵਾਨ ਹੋ ਕੇ, ਪਰਮਾਤਮਾ ਦੀ ਕਿਰਪਾ ਨਾਲ (ਪਰਮਾਤਮਾ ਦੀ ਰਜ਼ਾ ਵਿਚ ਤੁਰਨ ਵਾਲਾ) ਨਾਚ ਨੱਚਦੇ ਹਨ।

ਪਦ ਅਰਥ ਸੁਰਿਨਰ = ਦੇਵਤਾ-ਸੁਭਾਵ ਮਨੁੱਖ। ਵਿਰਤਿ = ਪ੍ਰਵਿਰਤੀ। ਵਿਰਤਿ ਪਖਿ = ਪ੍ਰਵਿਰਤੀ ਦੇ ਪੱਖ ਵਿਚ, ਦੁਨੀਆ ਦੀ ਕਿਰਤ-ਕਾਰ ਕਰਦੇ ਹੋਏ ਭੀ। ਕਰਮੀ = ਕਰਮਿ, (ਪਰਮਾਤਮਾ ਦੀ) ਕਿਰਪਾ ਨਾਲ। ਨਾਚੇ = (ਪ੍ਰਭੂ ਦੇ ਇਸ਼ਾਰਿਆਂ ਤੇ) ਨੱਚਦੇ ਆ ਰਹੇ ਹਨ, ਰਜ਼ਾ ਵਿਚ ਤੁਰਦੇ ਹਨ। ਮੁਨਿਜਨ = ਰਿਸ਼ੀ-ਮੁਨੀ ਲੋਕ। ਬੀਚਾਰੀ = ਵਿਚਾਰਵਾਨ।

SikhNet (Spanish)Danzan los seres angélicos, los renunciantes, los que están dedicados al Espíritu, los videntes y los que habitan en la total Sabiduría Superior.

ਸਿਧ ਸਾਧਿਕ ਲਿਵ ਲਾਗੀ ਨਾਚੇ; ਜਿਨ ਗੁਰਮੁਖਿ ਬੁਧਿ ਵੀਚਾਰੀ ॥੪॥

sidh saadhik liv laagee naache; jin guramukh budh veechaaree |4|

Sant Singh KhalsaThe Siddhas and seekers, lovingly focused on the Lord, dance, as do the Gurmukhs, whose minds dwell in reflective meditation. ||4||
Manmohan SinghThe perfect persons, strivers and pious persons who have discernible intellect embrace Lord's love and dance.
Manmohan Singh (Punjabi)ਪੂਰਨ ਪੁਰਖ, ਅਭਿਆਸੀ ਅਤੇ ਪਵਿੱਤ੍ਰ ਪੁਰਖ ਜੋ ਪ੍ਰਬੀਨ ਅਕਲ ਵਾਲੇ ਹਨ, ਪ੍ਰਭੂ ਨੂੰ ਪ੍ਰੀਤ ਕਰਦੇ ਤੇ ਨੱਚਦੇ ਹਨ।
Fareedkot Teekaਸਿਧੀਓਂ ਕੇ ਸਾਧਕ ਅਪਨੀ ਬ੍ਰਿਤੀ ਸਿਧੀ ਪ੍ਰਾਪਤੀ ਮੇਂ ਲਗਾਇ ਕਰ ਨਾਚਤੇ ਹੈਂ, ਜਿਨੋਂ ਨੇ ਗੁਰਮੁਖ ਹੋ ਕਰ ਬੁਧੀ ਮੇਂ ਭਗਤੀ ਹੀ ਸ੍ਰੇਸ੍ਟ ਬੀਚਾਰੀ ਹੈ, ਸੋ ਗੁਰਮੁਖ ਭਗਤੀ ਮੇਂ ਨਾਚਤੇ ਹੈਂ॥੪॥☬ਪੁਨਾਂ ਸਨਮੁਖ ਬੇਨਤੀ ਕਰਨੇ ਕਾ ਪ੍ਰਕਾਰ ਦਿਖਾਵਤੇ ਹੈਂ:
Prof. Sahib Singhਆਤਮਕ ਜੀਵਨ ਦੀ ਭਾਲ ਵਾਸਤੇ ਸਾਧਨ ਕਰਨ ਵਾਲੇ ਜੇਹੜੇ ਮਨੁੱਖ ਗੁਰੂ ਦੀ ਰਾਹੀਂ ਸ੍ਰੇਸ਼ਟ ਬੁੱਧੀ ਪ੍ਰਾਪਤ ਕਰ ਕੇ ਵਿਚਾਰਵਾਨ ਹੋ ਜਾਂਦੇ ਹਨ ਉਹਨਾਂ ਦੀ ਸੁਰਤਿ ਪ੍ਰਭੂ-ਚਰਨਾਂ ਵਿਚ ਜੁੜੀ ਰਹਿੰਦੀ ਹੈ, ਉਹ (ਭੀ ਰਜ਼ਾ ਵਿਚ ਤੁਰਨ ਵਾਲਾ) ਨਾਚ ਨੱਚਦੇ ਹਨ ॥੪॥

ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪੈ ਕੇ ॥੪॥

SikhNet (Spanish)Los ascetas y los buscadores bailan en su propio trance y los que habitan en la Sabiduría de sus maestros. (4)

ਖੰਡ ਬ੍ਰਹਮੰਡ ਤ੍ਰੈ ਗੁਣ ਨਾਚੇ; ਜਿਨ ਲਾਗੀ ਹਰਿ ਲਿਵ ਤੁਮਾਰੀ ॥

khandd brahamandd trai gun naache; jin laagee har liv tumaaree |

Sant Singh KhalsaThe planets and solar systems dance in the three qualities, as do those who bear love for You, Lord.
Manmohan SinghThe universes solar systems beings endowed with three dispositions and morals who bear Thee love, O Lord dance.
Manmohan Singh (Punjabi)ਕੁਲ ਆਲਮ, ਸੂਰਜ ਮੰਡਲ, ਤਿੰਨਾਂ ਸੁਭਾਵਾਂ ਵਾਲੇ ਜੀਵ ਅਤੇ ਪ੍ਰਾਣੀ ਜਿਨ੍ਹਾਂ ਦਾ ਤੇਰੇ ਨਾਲ ਪਿਆਰ ਪਿਆ ਹੋਇਆ ਹੈ, ਹੇ ਪ੍ਰਭੂ! ਤੇਰੀ ਨਿਰਤਕਾਰੀ ਕਰਦੇ ਹਨ।
Fareedkot Teekaਹੇ ਪ੍ਰਭੂ! ਖੰਡੋਂ ਬ੍ਰਹਮੰਡੋਂ ਮੇਂ ਬਸਨੇ ਹਾਰੇ ਜਿਤਨੇ ਜੀਵ ਹੈਂ ਸਭ ਤੀਨ ਗੁਨੋਂ ਮੇਂ ਨਾਚਤੇ ਹੈਂ। ਪਰੰਤੂ ਹੇ ਹਰਿ! ਜਿਨ ਕੋ ਤੁਮਾਰੀ (ਲਿਵ) ਪ੍ਰੀਤ ਲਗੀ ਹੈ, ਤਿਨ ਕਾ ਨਾਚਨਾ ਸਫਲ ਹੈ॥
Prof. Sahib Singhਹੇ ਪ੍ਰਭੂ! ਸਾਰੇ ਜੀਵ ਜੰਤ (ਮਾਇਆ ਦੇ ਹੱਥਾਂ ਤੇ) ਨੱਚ ਰਹੇ ਹਨ, ਚੌਹਾਂ ਖਾਣੀਆਂ ਦੇ ਜੀਵ ਨੱਚ ਰਹੇ ਹਨ, ਖੰਡਾਂ ਬ੍ਰਹਮੰਡਾਂ ਦੇ ਸਾਰੇ ਜੀਵ ਤ੍ਰਿਗੁਣੀ ਮਾਇਆ ਦੇ ਪ੍ਰਭਾਵ ਵਿਚ ਨੱਚ ਰਹੇ ਹਨ;

ਪਦ ਅਰਥ ਤ੍ਰੈਗੁਣ = ਮਾਇਆ ਦੇ ਤਿੰਨ ਗੁਣ।

SikhNet (Spanish)El Universo también danza con cada una de sus partes y danzan las tres Gunas, pues todos ellos buscan encontrarte a Ti, oh Señor.

ਜੀਅ ਜੰਤ ਸਭੇ ਹੀ ਨਾਚੇ; ਨਾਚਹਿ ਖਾਣੀ ਚਾਰੀ ॥੫॥

jeea jant sabhe hee naache; naacheh khaanee chaaree |5|

Sant Singh KhalsaThe beings and creatures all dance, and the four sources of creation dance. ||5||
Manmohan SinghThe men and beasts and birds all dance as also dance the four sources of creation.
Manmohan Singh (Punjabi)ਇਨਸਾਨ ਅਤੇ ਪਸ਼ੂ-ਪੰਛੀ ਸਮੂਹ ਨੱਚਦੇ ਹਨ ਅਤੇ ਨੱਚਦੇ ਹਨ ਚਾਰੇ ਹੀ ਪੈਦਾਇਸ਼ ਦੇ ਸੋਮੇ।
Fareedkot Teekaਚਾਰ ਹੀ ਖਾਣੀਓਂ ਕੇ ਜਿਤਨੇ ਛੋਟੇ ਬਡੇ ਜੀਵ ਹੈਂ, ਸੋ ਸਭ ਹੀ ਪ੍ਰਵਿਰਤੀ ਰੂਪ ਨਾਚ ਮੇਂ ਨਾਚਤੇ ਹੈਂ॥੫॥
Prof. Sahib Singhਪਰ, ਹੇ ਪ੍ਰਭੂ! ਜਿਨ੍ਹਾਂ ਨੂੰ ਤੇਰੇ ਚਰਨਾਂ ਦੀ ਲਗਨ ਲੱਗੀ ਹੈ ਉਹ ਤੇਰੀ ਰਜ਼ਾ ਵਿਚ ਤੁਰਨ ਦਾ ਨਾਚ ਨੱਚਦੇ ਹਨ ॥੫॥

ਪਦ ਅਰਥ ਖਾਣੀ ਚਾਰੀ = ਚਾਰ ਖਾਣੀਆਂ ਦੇ ਜੀਵ (ਅੰਡਜ, ਜੇਰਜ, ਸੇਤਜ, ਉਤਭੁਜ) ॥੫॥

SikhNet (Spanish)Sí, la vida entera danza, así como las cuatro fuentes de la creación. (5)

ਜੋ ਤੁਧੁ ਭਾਵਹਿ. ਸੇਈ ਨਾਚਹਿ; ਜਿਨ ਗੁਰਮੁਖਿ ਸਬਦਿ ਲਿਵ ਲਾਏ ॥

jo tudh bhaaveh. seee naacheh; jin guramukh sabad liv laae |

Sant Singh KhalsaThey alone dance, who are pleasing to You, and who, as Gurmukhs, embrace love for the Word of the Shabad.
Manmohan SinghThey alone dance, who art pleasing to Thee and who the pious bear love to the Name.
Manmohan Singh (Punjabi)ਕੇਵਲ ਓਹੀ ਨੱਚਦੇ ਹਨ, ਜਿਹੜੇ ਤੈਨੂੰ ਚੰਗੇ ਲੱਗਦੇ ਹਨ ਅਤੇ ਜੋ ਗੁਰੂ-ਸਮਰਪਨ, ਨਾਮ ਨੂੰ ਪਿਆਰ ਕਰਦੇ ਹਨ।
Fareedkot Teekaਜਿਨੋਂ ਨੇ ਗੁਰੋਂ ਦ੍ਵਾਰੇ ਸਬਦ ਮੇਂ ਵਿਰਤੀ ਲਗਾਈ ਹੈ, ਸੋ (ਤੁਧੁ) ਤੇਰੇ ਪ੍ਰੇਮ ਮੇਂ ਨਾਚਤੇ ਹੈਂ। ਜੋ ਤੇਰੇ ਕੋ ਭਾਵਤੇ ਹੈਂ ਜਿਨ ਗੁਰਮੁਖੋਂ ਕੋ ਗੁਰਉਪਦੇਸ ਮੇਂ ਪ੍ਰੀਤ ਲਗਾਵਤਾ ਹੈ ਵਹੀ ਨਾਚਤੇ ਹੈਂ, ਭਾਵ ਤਿਨ ਕਾ ਪ੍ਰਵਿਰਤਣਾ ਸਫਲ ਹੈ॥
Prof. Sahib Singhਹੇ ਪ੍ਰਭੂ! ਜੇਹੜੇ ਮਨੁੱਖ ਤੈਨੂੰ ਪਿਆਰੇ ਲੱਗਦੇ ਹਨ ਉਹੀ ਤੇਰੇ ਇਸ਼ਾਰਿਆਂ ਤੇ ਤੁਰਦੇ ਹਨ। ਜਿਨ੍ਹਾਂ ਮਨੁੱਖਾਂ ਨੂੰ ਗੁਰੂ ਦੇ ਸਨਮੁਖ ਕਰ ਕੇ ਗੁਰੂ ਦੇ ਸ਼ਬਦ ਵਿਚ ਜੋੜ ਕੇ ਆਪਣੇ ਚਰਨਾਂ ਦੀ ਪ੍ਰੀਤ ਬਖ਼ਸ਼ਦਾ ਹੈਂ,

ਪਦ ਅਰਥ ਤੁਧੁ ਭਾਵਹਿ = ਤੈਨੂੰ ਚੰਗੇ ਲੱਗਦੇ ਹਨ। ਸੇਈ = ਉਹੀ ਬੰਦੇ। ਸਬਦਿ = ਸ਼ਬਦ ਦੀ ਰਾਹੀਂ।

SikhNet (Spanish)Oh Dios, danzan aquéllos a quienes Tú, en verdad, amas, quienes han volteado hacia Ti entonados en la Palabra del Guru.

ਸੇ ਭਗਤ. ਸੇ ਤਤੁ ਗਿਆਨੀ; ਜਿਨ ਕਉ ਹੁਕਮੁ ਮਨਾਏ ॥੬॥

se bhagat. se tat giaanee; jin kau hukam manaae |6|

Sant Singh KhalsaThey are devotees, with the essence of spiritual wisdom, who obey the Hukam of His Command. ||6||
Manmohan SinghThey are the saints and they the real divines whom Thou causeth to obey Thy command.
Manmohan Singh (Punjabi)ਉਹੀ ਸੰਤ ਹਨ ਅਤੇ ਉਹੀ ਅਸਲੀ ਬ੍ਰਹਿਮ-ਬੇਤੇ, ਜਿਨ੍ਹਾਂ ਪਾਸੋਂ ਤੂੰ ਹਰੀ ਆਪਣੇ ਫੁਰਮਾਨ ਦੀ ਪਾਲਣਾ ਕਰਾਉਂਦਾ ਹੈ।
Fareedkot Teekaਅਰ ਜਿਨ ਕੋ ਅਪਨਾ ਹੁਕਮ ਮਨਾਵਤਾ ਹੈਂ ਸੋਈ ਭਗਤਿ ਹੈ ਅਰ ਸੋ ਤਤ੍ਵ ਗਿਆਨੀ ਹੈ॥੬॥
Prof. Sahib Singhਜਿਨ੍ਹਾਂ ਨੂੰ ਆਪਣਾ ਭਾਣਾ ਮਿੱਠਾ ਕਰ ਕੇ ਮਨਾਂਦਾ ਹੈ ਉਹੀ ਮਨੁੱਖ ਅਸਲ ਭਗਤ ਹਨ (ਰਾਸਾਂ ਵਿਚ ਨੱਚਣ ਵਾਲੇ ਭਗਤ ਨਹੀਂ ਹਨ), ਉਹੀ ਮਨੁੱਖ ਸਾਰੇ ਜਗਤ ਦੇ ਮੂਲ ਪਰਮਾਤਮਾ ਨਾਲ ਡੂੰਘੀ ਸਾਂਝ ਪਾਈ ਰੱਖਦੇ ਹਨ ॥੬॥

ਪਦ ਅਰਥ ਤਤੁ = ਜਗਤ ਦਾ ਮੂਲ-ਪ੍ਰਭੂ। ਗਿਆਨੀ = ਡੂੰਘੀ ਸਾਂਝ ਪਾਣ ਵਾਲੇ। ਕਉ = ਨੂੰ ॥੬॥

SikhNet (Spanish)Serán Tus Devotos y Conocedores de la Quintaesencia, aquellos a quienes bendices sometiéndolos a Tu Voluntad. (6)

ਏਹਾ ਭਗਤਿ. ਸਚੇ ਸਿਉ ਲਿਵ ਲਾਗੈ; ਬਿਨੁ ਸੇਵਾ. ਭਗਤਿ ਨ ਹੋਈ ॥

ehaa bhagat. sache siau liv laagai; bin sevaa. bhagat na hoee |

Sant Singh KhalsaThis is devotional worship, that one loves the True Lord; without service, one cannot be a devotee.
Manmohan SinghThis is the worship that one loves the True One. Without service one cannot be a saint.
Manmohan Singh (Punjabi)ਏਹੀ ਹੀ ਉਪਾਸ਼ਨਾ ਹੈ ਕਿ ਇਨਸਾਨ ਸਤਿਪੁਰਖ ਨੂੰ ਪਿਆਰ ਕਰੇ। ਘਾਲ ਸੇਵਾ ਦੇ ਬਾਝੋਂ ਇਨਸਾਨ ਸਾਧੂ ਨਹੀਂ ਹੋ ਸਕਦਾ।
Fareedkot Teekaਯਹੀ ਭਗਤਿ ਹੈ, ਜੋ ਸਤ ਸਰੂਪ ਮੇਂ ਬ੍ਰਿਤੀ ਕਾ ਲਗਾਉਣਾ ਹੈ, ਸੇਵਾ ਸੇ ਬਿਨਾਂ ਤੇਰੀ ਭਗਤਿ ਪ੍ਰਾਪਤਿ ਨਹੀਂ ਹੋਤੀ॥
Prof. Sahib Singhਉਹੀ ਉੱਤਮ ਭਗਤੀ ਅਖਵਾ ਸਕਦੀ ਹੈ ਜਿਸ ਦੀ ਰਾਹੀਂ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਨਾਲ ਪਿਆਰ ਬਣਿਆ ਰਹੇ। ਅਜੇਹੀ ਭਗਤੀ (ਗੁਰੂ ਦੀ ਦੱਸੀ) ਸੇਵਾ ਕਰਨ ਤੋਂ ਬਿਨਾ ਨਹੀਂ ਹੋ ਸਕਦੀ।

ਪਦ ਅਰਥ ਸਚੇ ਸਿਉ = ਸਦਾ ਕਾਇਮ ਰਹਿਣ ਵਾਲੇ ਹਰੀ ਨਾਲ। ਲਿਵ = ਲਗਨ।

SikhNet (Spanish)La Alabanza del Señor se da cuando uno está entonado en el Uno Verdadero, pero sin el Servicio, de nada sirve la Alabanza.

ਜੀਵਤੁ ਮਰੈ. ਤਾ ਸਬਦੁ ਬੀਚਾਰੈ; ਤਾ ਸਚੁ ਪਾਵੈ ਕੋਈ ॥੭॥

jeevat marai. taa sabad beechaarai; taa sach paavai koee |7|

Sant Singh KhalsaIf one remains dead while yet alive, he reflects upon the Shabad, and then, he obtains the True Lord. ||7||
Manmohan SinghIf man remains dead in life, i.e. controls his self then does he reflect on the Name and then alone can he obtain the True Lord.
Manmohan Singh (Punjabi)ਜੇਕਰ ਆਦਮੀ ਜੀਊਦੇ ਜੀ ਆਪਾ ਭਾਵ ਤੋਂ ਮਰਿਆ ਰਹੇ, ਤਾਂ ਹੀ ਉਹ ਨਾਮ ਦਾ ਚਿੰਤਨ ਕਰਦਾ ਹੈ ਅਤੇ ਕੇਵਲ ਤਦ ਹੀ ਕੋਈ ਜਣਾ ਸੱਚੇ ਸੁਆਮੀ ਨੂੰ ਪ੍ਰਾਪਤ ਕਰ ਸਕਦਾ ਹੈ।
Fareedkot Teekaਜਬ ਸਬਦ ਕਾ ਬੀਚਾਰ ਕਰਤਾ ਹੈ ਤਬੀ ਤੇਰੇ ਸਤਿ੍ਯ ਸਰੂਪ ਕੋ ਐਸਾ ਕੋਈ ਪ੍ਰੇਮੀ ਭਗਤਿ ਪਾਵੈ ਅਰ ਜੀਵ ਭਾਉ ਸੇ ਮਰੇ ਹੈ॥੭॥
Prof. Sahib Singhਜਦੋਂ ਮਨੁੱਖ ਦੁਨੀਆ ਦੀ ਕਿਰਤ-ਕਾਰ ਕਰਦਾ ਹੋਇਆ ਹੀ ਮਾਇਆ ਦੇ ਮੋਹ ਵਲੋਂ ਅਛੋਹ ਹੋ ਜਾਂਦਾ ਹੈ ਤਦੋਂ ਉਹ ਗੁਰੂ ਦੇ ਸ਼ਬਦ ਨੂੰ ਆਪਣੇ ਸੋਚ-ਮੰਡਲ ਵਿਚ ਟਿਕਾਈ ਰੱਖਦਾ ਹੈ, ਤਦੋਂ ਹੀ ਮਨੁੱਖ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦਾ ਮਿਲਾਪ ਹਾਸਲ ਕਰਦਾ ਹੈ ॥੭॥

ਪਦ ਅਰਥ ਜੀਵਤੁ ਮਰੈ = ਜੀਊਂਦਾ ਮਰਦਾ ਹੈ, ਦੁਨੀਆ ਦੀ ਕਿਰਤ-ਕਾਰ ਕਰਦਾ ਹੋਇਆ ਮਾਇਆ ਦੇ ਮੋਹ ਵਲੋਂ ਅਛੋਹ ਹੋ ਜਾਂਦਾ ਹੈ ॥੭॥

SikhNet (Spanish)Cuando uno muere para su ego y medita en el Bani de la Palabra, obtiene la Verdad. (7)

ਮਾਇਆ ਕੈ ਅਰਥਿ. ਬਹੁਤੁ ਲੋਕ ਨਾਚੇ; ਕੋ ਵਿਰਲਾ ਤਤੁ ਬੀਚਾਰੀ ॥

maaeaa kai arath. bahut lok naache; ko viralaa tat beechaaree |

Sant Singh KhalsaSo many people dance for the sake of Maya; how rare are those who contemplate reality.
Manmohan SinghMany men dance for the sake of mammon. Rare is the mortal who meditates on the `Real Thing'.
Manmohan Singh (Punjabi)ਘਣੇਰੇ ਆਦਮੀ ਧਨ-ਦੌਲਤ ਦੀ ਖਾਤਿਰ ਨੱਚਦੇ ਹਨ। ਕੋਈ ਟਾਂਵਾਂ-ਟੱਲਾ ਹੀ ਸਾਰ-ਵਸਤੂ ਦਾ ਚਿੰਤਨ ਕਰਦਾ ਹੈ।
Fareedkot Teekaਮਾਇਆ ਕੇ ਨਮਿਤ ਬਹੁਤ ਲੋਕ ਨਾਚਤੇ ਹੈਂ, ਕੋਈ ਤਤ੍ਵ ਬੀਚਾਰੀ ਵਿਰਲਾ ਭਗਤ ਹੋਤਾ ਹੈ॥
Prof. Sahib Singhਮਾਇਆ ਕਮਾਣ ਦੀ ਖ਼ਾਤਰ ਤਾਂ ਬਹੁਤ ਲੁਕਾਈ (ਮਾਇਆ ਦੇ ਹੱਥਾਂ ਉਤੇ) ਨੱਚ ਰਹੀ ਹੈ, ਕੋਈ ਵਿਰਲਾ ਮਨੁੱਖ ਹੈ ਜੇਹੜਾ ਅਸਲ ਆਤਮਕ ਜੀਵਨ ਨੂੰ ਪਛਾਣਦਾ ਹੈ।

ਪਦ ਅਰਥ ਕੈ ਅਰਥਿ = ਦੇ ਵਾਸਤੇ।

SikhNet (Spanish)Millones y millones bailan para agradar a Maya, pero extraordinario es el que reflexiona en la Quintaesencia.

ਗੁਰ ਪਰਸਾਦੀ ਸੋਈ ਜਨੁ ਪਾਏ; ਜਿਨ ਕਉ ਕ੍ਰਿਪਾ ਤੁਮਾਰੀ ॥੮॥

gur parasaadee soee jan paae; jin kau kripaa tumaaree |8|

Sant Singh KhalsaBy Guru's Grace, that humble being obtains You, Lord, upon whom You show Mercy. ||8||
Manmohan SinghThe man to whom Thou showest mercy obtains Thee, O Lord by Guru's grace.
Manmohan Singh (Punjabi)ਉਹ ਇਨਸਾਨ ਜਿਸ ਉਤੇ ਤੂੰ ਮਿਹਰ ਧਾਰਦਾ ਹੈ, ਹੇ ਸੁਆਮੀ! ਗੁਰਾਂ ਦੀ ਦਇਆ ਦੁਆਰਾ ਤੈਨੂੰ ਪਾ ਲੈਂਦਾ ਹੈ।
Fareedkot Teekaਹੇ ਭਗਵੰਤ! ਜਿਨ ਪਰ ਤੁਮਾਰੀ ਕ੍ਰਿਪਾ ਹੋਤੀ ਹੈ, ਸੋਈ ਗੁਰੋਂ ਕੀ ਕ੍ਰਿਪਾ ਸੇ ਤੇਰੇ ਤਤ੍ਵ ਕਾ ਬੀਚਾਰਵਾਨ ਹੋਤਾ ਹੈ ਪੁਨਾ ਵਹੀ ਆਤਮ ਬੋਧ ਪਾਉਤਾ ਹੈ॥੮॥
Prof. Sahib Singhਹੇ ਪ੍ਰਭੂ! ਉਹੀ ਉਹੀ ਮਨੁੱਖ ਗੁਰੂ ਦੀ ਕਿਰਪਾ ਨਾਲ ਤੇਰਾ ਮਿਲਾਪ ਹਾਸਲ ਕਰਦਾ ਹੈ ਜਿਨ੍ਹਾਂ ਉਤੇ ਤੇਰੀ ਮੇਹਰ ਹੁੰਦੀ ਹੈ ॥੮॥
SikhNet (Spanish)Sólo se obtiene ese Estado por la Gracia del Guru, sólo lo obtiene aquél que ha sido agraciado con Tu Misericordia, oh Señor. (8)

ਇਕੁ ਦਮੁ ਸਾਚਾ ਵੀਸਰੈ; ਸਾ ਵੇਲਾ ਬਿਰਥਾ ਜਾਇ ॥

eik dam saachaa veesarai; saa velaa birathaa jaae |

Sant Singh KhalsaIf I forget the True Lord, even for an instant, that time passes in vain.
Manmohan SinghIf I forget the True Lord even for an instant that time passes in vain.
Manmohan Singh (Punjabi)ਜੇਕਰ ਮੈਂ ਇਕ ਮੁਹਤ ਭਰ ਲਈ ਭੀ ਸੱਚੇ ਸੁਆਮੀ ਨੂੰ ਭੁੱਲ ਜਾਵਾਂ, ਉਹ ਸਮਾਂ ਵਿਅਰਥ ਬੀਤ ਜਾਂਦਾ ਹੈ।
Fareedkot Teekaਹੇ ਸਚੇ ਵਾਹਗੁਰੂ! ਏਕ (ਦਮੁ) ਸ੍ਵਾਸ ਭਰ ਵੀ ਜੋ ਤੂੰ ਬਿਸਰ ਜਾਵੈ ਤੋ ਵਹੁ ਸਮ੍ਯ ਬਯਰਥ ਜਾਤਾ ਹੈ॥
Prof. Sahib Singhਜੇਹੜਾ ਭੀ ਇਕ ਸਾਹ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਭੁੱਲਿਆ ਰਹੇ ਉਹ ਸਮਾ ਵਿਅਰਥ ਚਲਾ ਜਾਂਦਾ ਹੈ।

ਪਦ ਅਰਥ ਦਮੁ = ਸਾਹ। ਬਿਰਥਾ = ਵਿਅਰਥ।

SikhNet (Spanish)Si uno abandona al Señor aunque sea por un momento, se esfuma en vano e instantáneamente.

ਸਾਹਿ ਸਾਹਿ ਸਦਾ ਸਮਾਲੀਐ; ਆਪੇ ਬਖਸੇ ਕਰੇ ਰਜਾਇ ॥੯॥

saeh saeh sadaa samaaleeai; aape bakhase kare rajaae |9|

Sant Singh KhalsaWith each and every breath, constantly remember the Lord; He Himself shall forgive you, according to His Will. ||9||
Manmohan SinghAt every breath ever remember thou the Lord and He in His will Himself shall forgive Thee.
Manmohan Singh (Punjabi)ਹਰ ਸੁਆਸ ਨਾਲ, ਤੂੰ ਹਮੇਸ਼ਾਂ ਸੁਆਮੀ ਨੂੰ ਸਿਮਰ ਅਤੇ ਉਹ ਆਪਣੀ ਮਰਜ਼ੀ ਅਨੁਸਾਰ ਤੈਨੂੰ ਖੁਦ ਹੀ ਬਖਸ਼ ਦੇਵੇਗਾ।
Fareedkot Teekaਜੋ ਸ੍ਵਾਸ ਸ੍ਵਾਸ ਨਿਤ੍ਯ ਤੇਰੇ ਕੋ ਸਿਮਰੀਏ ਤਿਸ ਸਿਮਰਨ ਕਰ ਕੇ ਤੌ ਤੂੰ ਆਪ ਹੀ ਰਜਾਇ ਬਖਸਸ ਕਰ ਤ੍ਰਿਪਤਿ ਕਰ ਦੇਤਾ ਹੈਂ॥੯॥
Prof. Sahib Singhਹਰੇਕ ਸਾਹ ਦੇ ਨਾਲ ਸਦਾ ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਵਸਾ ਰੱਖਣਾ ਚਾਹੀਦਾ ਹੈ। (ਪਰ ਇਹ ਉੱਦਮ ਉਹੀ ਮਨੁੱਖ ਕਰ ਸਕਦਾ ਹੈ ਜਿਸ ਉਤੇ) ਪਰਮਾਤਮਾ ਆਪ ਹੀ ਮੇਹਰ ਕਰ ਕੇ ਬਖ਼ਸ਼ਸ਼ ਕਰੇ ॥੯॥

ਪਦ ਅਰਥ ਸਾਹਿ ਸਾਹਿ = ਹਰੇਕ ਸਾਹ ਦੇ ਨਾਲ। ਰਜਾਇ = ਹੁਕਮ ॥੯॥

SikhNet (Spanish)Déjanos amar al Señor con cada respiración para que Él, por Voluntad nos tome. (9)

ਸੇਈ ਨਾਚਹਿ. ਜੋ ਤੁਧੁ ਭਾਵਹਿ; ਜਿ ਗੁਰਮੁਖਿ ਸਬਦੁ ਵੀਚਾਰੀ ॥

seee naacheh. jo tudh bhaaveh; ji guramukh sabad veechaaree |

Sant Singh KhalsaThey alone dance, who are pleasing to Your Will, and who, as Gurmukhs, contemplate the Word of the Shabad.
Manmohan SinghThey alone dance who are pleasing to thee and also they the Guru-wards, who ponder on the Name.
Manmohan Singh (Punjabi)ਕੇਵਲ ਓਹੀ ਨੱਚਦੇ ਹਨ, ਜਿਹੜੇ ਤੈਨੂੰ ਚੰਗੇ ਲੱਗਦੇ ਹਨ, ਅਤੇ ਉਹ ਗੁਰੂ-ਪਿਅਰੇ ਵੀ ਜੋ ਨਾਮ ਦਾ ਆਰਾਧਨ ਕਰਦੇ ਹਨ।
Fareedkot Teekaਜੋ ਗੁਰੋਂ ਦ੍ਵਾਰੇ ਸਬਦ ਕਾ ਬੀਚਾਰ ਕਰਤੇ ਹੈਂ ਔਰ ਜੋ ਤੇਰੇ ਕੋ ਭਾਵਤੇ ਹੈਂ ਸੋਈ ਪ੍ਰੇਮਾ ਭਗਤਿ ਮੇਂ ਨਾਚਤੇ ਹੈਂ॥
Prof. Sahib Singhਹੇ ਪ੍ਰਭੂ! ਜੇਹੜੇ ਮਨੁੱਖ ਤੈਨੂੰ ਚੰਗੇ ਲੱਗਦੇ ਹਨ ਉਹੀ ਤੇਰੀ ਰਜ਼ਾ ਵਿਚ ਤੁਰਦੇ ਹਨ ਕਿਉਂਕਿ ਉਹ ਗੁਰੂ ਦੀ ਸਰਨ ਪੈ ਕੇ ਗੁਰੂ ਦੇ ਸ਼ਬਦ ਨੂੰ ਆਪਣੇ ਸੋਚ-ਮੰਡਲ ਵਿਚ ਟਿਕਾ ਲੈਂਦੇ ਹਨ।
SikhNet (Spanish)Sólo bailan en verdad, los que son amados por Dios, los Sikjs del Guru, quienes meditan en la Palabra.

ਕਹੁ ਨਾਨਕ. ਸੇ ਸਹਜ ਸੁਖੁ ਪਾਵਹਿ; ਜਿਨ ਕਉ ਨਦਰਿ ਤੁਮਾਰੀ ॥੧੦॥੧॥੬॥

kahu naanak. se sehaj sukh paaveh; jin kau nadar tumaaree |10|1|6|

Sant Singh KhalsaSays Nanak, they alone find celestial peace, whom You bless with Your Grace. ||10||1||6||
Manmohan SinghSays Nanak, they on whom is Thine grace obtains the celestial peace.
Manmohan Singh (Punjabi)ਗੁਰੂ ਜੀ ਆਖਦੇ ਹਨ, ਜਿਨ੍ਹਾਂ ਉਤੇ ਤੇਰੀ ਰਹਿਮਤ ਹੈ, ਉਹ ਆਤਮਕ ਸੁੱਖ ਨੂੰ ਪ੍ਰਾਪਤ ਕਰਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਪ੍ਰਭੂ! ਜਿਨ ਪਰ ਤੁਮਾਰੀ ਕ੍ਰਿਪਾ ਦ੍ਰਿਸ੍ਟੀ ਹੈ, ਸੋਈ ਸਹਜਿ ਸੁਖੁ ਕੋ ਪਾਉਤੇ ਹੈਂ॥੧੦॥੧॥੬॥☬ਸਨਮੁਖ ਬੇਨਤੀ:
Prof. Sahib Singhਨਾਨਕ ਆਖਦਾ ਹੈ- (ਹੇ ਪ੍ਰਭੂ!) ਜਿਨ੍ਹਾਂ ਉੱਤੇ ਤੇਰੀ ਮੇਹਰ ਦੀ ਨਜ਼ਰ ਪੈਂਦੀ ਹੈ ਉਹ ਮਨੁੱਖ ਆਤਮਕ ਅਡੋਲਤਾ ਦਾ ਆਨੰਦ ਮਾਣਦੇ ਹਨ ॥੧੦॥੧॥੬॥

ਪਦ ਅਰਥ ਸਹਜ = ਆਤਮਕ ਅਡੋਲਤਾ ॥੧੦॥੧॥੬॥

* ਵੇਰਵਾ: ਅਸ਼ਟਪਦੀ ਮ: ੩ = ੧ । ਅਸ਼ਟਪਦੀਆ ਮ: ੧ = ੫। ਜੋੜ = ੬।

SikhNet (Spanish)Dice Nanak, aquéllos que son bendecidos con la Gracia del Señor obtienen la Paz en la mente. (10-1-6)
Answers quote the Granth verbatim with Ang citations. AI commentary is not Gurbani and not a religious ruling.