ਗੂਜਰੀ ਮਹਲਾ ੧ ਘਰੁ ੪ ॥
goojaree mahalaa 1 ghar 4 | Ang 505
Sant Singh KhalsaGoojaree, First Mehl, Fourth House:
Manmohan SinghGujri 1st Guru.
Manmohan Singh (Punjabi)ਗੂਜਰੀ ਪਹਿਲੀ ਪਾਤਿਸ਼ਾਹੀ।
Prof. Sahib Singhਰਾਗ ਗੂਜਰੀ ਘਰ ੪ ਵਿੱਚ, ਗੁਰੂ ਨਾਨਕਦੇਵ ਜੀ ਦੀ ਬਾਣੀ।
SikhNet (Spanish)Guyeri, Mejl Guru Nanak, Primer Canal Divino.
ੴ ਸਤਿਗੁਰ ਪ੍ਰਸਾਦਿ ॥
ik oankaar satigur prasaad | Ang 505
Sant Singh KhalsaOne Universal Creator God. By The Grace Of The True Guru:
Manmohan SinghThere is but One God. By True Guru's grace, He is attained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Por la Gracia del Único Ser Supremo, el Iluminador
ਭਗਤਿ ਪ੍ਰੇਮ ਆਰਾਧਿਤੰ; ਸਚੁ ਪਿਆਸ ਪਰਮ ਹਿਤੰ ॥
bhagat prem aaraadhitan; sach piaas param hitan | Ang 505
Sant Singh KhalsaThe devotees worship the Lord in loving adoration. They thirst for the True Lord, with infinite affection.
Manmohan SinghThe saints remember God with love. They thirst for the True Name and hear it with infinite affection.
Manmohan Singh (Punjabi)ਸਾਧੂ ਪਿਆਰ ਨਾਲ ਵਾਹਿਗੁਰੂ ਨੂੰ ਸਿਮਰਦੇ ਹਨ, ਉਨ੍ਹਾਂ ਨੂੰ ਸੱਚੇ ਨਾਮ ਦੀ ਤ੍ਰੇਹ ਹੈ ਅਤੇ ਉਹ ਇਸ ਨੂੰ ਬੇਅੰਤ ਪ੍ਰੀਤ ਨਾਲ ਸੁਣਦੇ ਹਨ।
Fareedkot Teekaਪ੍ਰੇਮਾ ਭਗਤਿ ਕਰ ਕੇ ਅਰਾਧਿਤ ਹੂਆ ਹੂਆ (ਪਰਮਹਿਤੰ) ਪ੍ਰਮ ਪ੍ਰਿਯ ਪ੍ਰਭੂ ਅਪਨੇ ਸਚੇ ਨਾਮ ਕੀ ਪ੍ਯਾਸ ਦੇਤਾ ਹੈ॥
Prof. Sahib Singhਜੇਹੜੇ ਮਨੁੱਖ ਪਰਮਾਤਮਾ ਦੀ ਭਗਤੀ ਕਰਦੇ ਹਨ, ਸਦਾ-ਥਿਰ ਪ੍ਰਭੂ ਨੂੰ ਪ੍ਰੇਮ ਨਾਲ ਆਰਾਧਦੇ ਹਨ, ਉਹਨਾਂ ਦੇ ਅੰਦਰ ਪ੍ਰਭੂ-ਪ੍ਰੇਮ ਦੀ ਤੀਬਰ ਖਿੱਚ ਬਣੀ ਰਹਿੰਦੀ ਹੈ,ਪਦ ਅਰਥ ਆਰਾਧਿਤੰ = ਆਰਾਧਿਆ (ਜਿਨ੍ਹਾਂ ਨੇ)। ਸਚੁ = ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਨੂੰ। ਪਿਆਸ = ਤਾਂਘ। ਪਰਮ = ਸਭ ਤੋਂ ਉੱਚੀ, ਬਹੁਤ ਉੱਚੀ। ਹਿਤੰ = ਪ੍ਰੇਮ।
SikhNet (Spanish)Aquéllos que adoran al Señor y tienen sed por Su Amor Verdadero,
ਬਿਲਲਾਪ ਬਿਲਲ ਬਿਨੰਤੀਆ; ਸੁਖ ਭਾਇ ਚਿਤ ਹਿਤੰ ॥੧॥
bilalaap bilal binanteea; sukh bhaae chit hitan |1| Ang 505
Sant Singh KhalsaThey tearfully beg and implore the Lord; in love and affection, their consciousness is at peace. ||1||
Manmohan SinghThey beseech and implore the Lord with tears and through hearty love and affection abide in peace.
Manmohan Singh (Punjabi)ਉਹ ਰੋ ਰੋ ਕੇ ਸੁਆਮੀ ਦੇ ਹਾੜੇ ਤੇ ਤਰਲੇ ਕੱਢਦੇ ਹਨ ਅਤੇ ਦਿਲੀ ਪਿਆਰ ਤੇ ਪ੍ਰੇਮ ਰਾਹੀਂ ਸੁੱਖ ਆਰਾਮ ਵਸਦੇ ਹਨ।
Fareedkot Teekaਸੋ ਸਚੇ ਨਾਮ ਕੇ ਪ੍ਯਾਸੇ (ਬਿਲਲ) ਦੀਨ ਹੋ ਕਰ ਕੇ ਸਚੇ ਪ੍ਰੇਮ ਸੇ ਬਿਰਲਾਪ ਔਰ ਬੇਨਤੀ ਕਰਤੇ ਹੈਂ॥☬ਪ੍ਰਸ਼ਨ: ਕ੍ਯੋਂ ਕਰਤੇ ਹੈਂ?☬ਉੱਤ੍ਰ: ਸੁਖ ਪੂਰਬਕ ਤਿਨ ਕਾ ਅੰਤਸਕਰਣ ਕਾ ਹਿਤੂ ਨਾਮ ਹੋ ਰਹਾ ਹੈ॥੧॥
Prof. Sahib Singhਉਹ (ਪ੍ਰਭੂ ਦੇ ਦਰ ਤੇ ਹੀ) ਹਾੜੇ-ਤਰਲੇ ਕਰਦੇ ਹਨ ਬੇਨਤੀਆਂ ਕਰਦੇ ਹਨ, ਉਹਨਾਂ ਦੇ ਚਿੱਤ ਪ੍ਰਭੂ ਦੇ ਪ੍ਰੇਮ ਪਿਆਰ ਵਿਚ (ਮਗਨ ਰਹਿੰਦੇ ਹਨ) ਤੇ ਉਹ ਆਤਮਕ ਆਨੰਦ ਮਾਣਦੇ ਹਨ ॥੧॥ਪਦ ਅਰਥ ਭਾਇ ਹਿਤੰ = ਪ੍ਰੇਮ-ਭਾਵ ਵਿਚ ॥੧॥
SikhNet (Spanish)Le rezan, y estando enamorados viven con Paz en su mente. (1)
ਜਪਿ ਮਨ ਨਾਮੁ; ਹਰਿ ਸਰਣੀ ॥
jap man naam; har saranee | Ang 505
Sant Singh KhalsaChant the Naam, the Name of the Lord, O my mind, and take to His Sanctuary.
Manmohan SinghMy soul, utter thou the Name and seek Lord's protection.
Manmohan Singh (Punjabi)ਮੇਰੀ ਜਿੰਦੇ! ਤੂੰ ਨਾਮ ਦਾ ਉਚਾਰਨ ਕਰ ਅਤੇ ਪ੍ਰਭੂ ਦੀ ਸ਼ਰਣ ਲੈ।
Fareedkot Teekaਹੇ ਮਨ! ਹਰਿ ਸਰਣਿ ਹੋ ਕਰ ਨਾਮ ਕੋ ਜਪੁ॥
Prof. Sahib Singhਹੇ ਮਨ! ਪਰਮਾਤਮਾ ਦਾ ਨਾਮ ਜਪ, ਪਰਮਾਤਮਾ ਦੀ ਓਟ ਫੜ!ਪਦ ਅਰਥ ਮਨ = ਹੇ ਮਨ!
SikhNet (Spanish)Oh mente, busca el Refugio del Señor y contempla Su Nombre, pues éste es el Barco que te llevará a través del mar de las existencias materiales.
ਸੰਸਾਰ ਸਾਗਰ ਤਾਰਿ ਤਾਰਣ; ਰਮ ਨਾਮ. ਕਰਿ ਕਰਣੀ ॥੧॥ ਰਹਾਉ ॥
sansaar saagar taar taaran; ram naam. kar karanee |1| rahaau | Ang 505
Sant Singh KhalsaThe Lord's Name is the boat to cross over the world-ocean. Practice such a way of life. ||1||Pause||
Manmohan SinghLord's Name is the boat to cross the world-ocean. Adopt thou such a way of life. Pause.
Manmohan Singh (Punjabi)ਸੁਆਮੀ ਦਾ ਨਾਮ ਜਗਤ ਸਮੁੰਦਰ ਤੋਂ ਪਾਰ ਹੋਣ ਲਈ ਇਕ ਜਹਾਜ ਹੈ। ਤੂੰ ਐਸੀ ਜੀਵਨ ਰਹੁ ਰੀਤੀ ਧਾਰਨ ਕਰ। ਠਹਿਰਾਉ।
Fareedkot Teekaਰਾਮ ਨਾਮ ਜਾਪ ਰੂਪ ਕਰਣੀ ਕਰਨੇ ਸੇ ਤਾਰਨਹਾਰੁ ਪਰਮੇਸ੍ਵਰ ਸੰਸਾਰ ਸਮੁੰਦ੍ਰ ਸੇ ਤਾਰ ਲੇਗਾ॥੧॥ ਰਹਾਉ ॥
Prof. Sahib Singhਪਰਮਾਤਮਾ ਦੇ ਨਾਮ ਨੂੰ ਜੀਵਨ ਦਾ ਮਨੋਰਥ ਬਣਾ! ਇਹ ਨਾਮ ਸੰਸਾਰ-ਸਮੁੰਦਰ ਤੋਂ ਪਾਰ ਲੰਘਾਣ ਲਈ ਜਹਾਜ਼ ਹੈ ॥੧॥ ਰਹਾਉ ॥ਪਦ ਅਰਥ ਤਾਰਿ = ਬੇੜੀ, ਜਹਾਜ਼। ਰਮ ਨਾਮ = ਰਾਮ ਦਾ ਨਾਮ। ਕਰਣੀ = {करणोय} ਕਰਤੱਬ, ਜੀਵਨ ਦਾ ਨਿਸ਼ਾਨਾ ॥੧॥ ਰਹਾਉ ॥
SikhNet (Spanish)Recita el Nombre del Señor; sí, haz sólo esta acción. (1‑Pausa)
ਏ ਮਨ ਮਿਰਤ ਸੁਭ ਚਿੰਤੰ; ਗੁਰ ਸਬਦਿ ਹਰਿ ਰਮਣੰ ॥
e man mirat subh chintan; gur sabad har ramanan | Ang 505
Sant Singh KhalsaO mind, even death wishes you well, when you remember the Lord through the Word of the Guru's Shabad.
Manmohan SinghBy remembering God under Guru's instruction, even death becomes thy well-wisher, O man.
Manmohan Singh (Punjabi)ਗੁਰਾਂ ਦੀ ਸਿੱਖਿਆ ਅਧੀਨ ਵਾਹਿਗੁਰੂ ਦਾ ਆਰਾਧਨ ਕਰਨ ਦੁਆਰਾ, ਹੇ ਬੰਦੇ! ਮੌਤ ਵੀ ਤੇਰੀ ਸ਼ੁਭਚਿੰਤਕ ਬਣ ਜਾਂਦੀ ਹੈ।
Fareedkot Teekaਹੇ ਮਨ! ਮਿਰਤਕ ਅਰਥਾਤ ਭਗਵੰਤ ਤਤ ਸੇ ਅਗ੍ਯਾਤ ਗੁਰ ਸਬਦ ਕਾ ਮਨ ਕਰ ਚਿੰਤਨ ਕਰੁ ਅਰ ਬਾਣੀ ਕਰ ਹਰਿ ਮੇਂ ਰਮਣ ਕਰੁ ਏਹੀ ਸੁਭ ਹੈ॥
Prof. Sahib Singhਹੇ ਮਨ! ਗੁਰੂ ਦੇ ਸ਼ਬਦ ਵਿਚ (ਟਿਕ ਕੇ) ਪਰਮਾਤਮਾ ਦਾ ਸਿਮਰਨ ਕਰ, ਤੇ (ਵਿਕਾਰਾਂ ਵਲੋਂ ਉਪਰਾਮ ਹੋ), ਵਿਕਾਰਾਂ ਵਲੋਂ ਮੌਤ (ਜੀਵਨ ਵਾਸਤੇ) ਸੁਖਦਾਈ ਹੈ।ਪਦ ਅਰਥ ਏ = ਹੇ! ਮਿਰਤ = ਮੌਤ, ਵਿਕਾਰਾਂ ਵਲੋਂ ਉਪਰਾਮਤਾ। ਸੁਭ ਚਿੰਤੰ = ਸ਼ੁਭਚਿੰਤਕ, ਸੁਖਦਾਈ। ਰਮਣੰ = ਸਿਮਰਨ।
SikhNet (Spanish)Si uno recita las Alabanzas del Señor a través del Bani de la Palabra del Guru, aun el mensajero de la muerte nos desea bienestar.
ਮਤਿ ਤਤੁ ਗਿਆਨੰ, ਕਲਿਆਣ ਨਿਧਾਨੰ; ਹਰਿ ਨਾਮ ਮਨਿ ਰਮਣੰ ॥੨॥
mat tat giaanan, kaliaan nidhaanan; har naam man ramanan |2| Ang 505
Sant Singh KhalsaThe intellect receives the treasure, the knowledge of reality and supreme bliss, by repeating the Lord's Name in the mind. ||2||
Manmohan SinghBy heartily repeating God's Name, man's mind receives the treasure of real Divine knowledge and supreme bliss.
Manmohan Singh (Punjabi)ਰੱਬ ਦਾ ਨਾਮ ਦਿਲੋਂ ਉਚਾਰਨ ਕਰਨ ਨਾਲ ਆਦਮੀ ਦੇ ਹਿਰਦੇ ਨੂੰ ਯਥਾਰਥ ਬ੍ਰਹਿਮਬੋਧ ਤੇ ਪਰਮ ਪ੍ਰਸੰਨਤਾ ਦਾ ਖਜਾਨਾ ਪ੍ਰਾਪਤ ਹੋ ਜਾਂਦਾ ਹੈ।
Fareedkot Teekaਤਬ ਤੈਨੂੰ ਤਤ੍ਵ ਗ੍ਯਾਨ ਕੀ ਬੁਧਿ ਪ੍ਰਾਪਤਿ ਹੋਇਗੀ ਔਰ ਹਰਿ ਨਾਮ ਮਨ ਮੇਂ ਰਮਣ ਕਰਨੇ ਸੇ ਕਲ੍ਯਾਨ ਕਾ (ਨਿਧਾਨੰ) ਖਜਾਨਾ ਮਿਲੇਗਾ ਵਾ ਤੂ ਹੋਇਗਾ॥੨॥
Prof. Sahib Singhਜੇਹੜੇ ਮਨੁੱਖ ਪਰਮਾਤਮਾ ਦਾ ਨਾਮ ਮਨ ਵਿਚ ਸਿਮਰਦੇ ਹਨ ਉਹਨਾਂ ਦੀ ਮਤਿ ਜਗਤ-ਮੂਲ ਪ੍ਰਭੂ ਨਾਲ ਡੂੰਘੀ ਸਾਂਝ ਪਾ ਲੈਂਦੀ ਹੈ, ਉਹਨਾਂ ਨੂੰ ਸੁਖਾਂ ਦਾ ਖ਼ਜ਼ਾਨਾ ਪ੍ਰਭੂ ਮਿਲ ਪੈਂਦਾ ਹੈ ॥੨॥ਪਦ ਅਰਥ ਤਤੁ = ਜਗਤ ਦਾ ਮੂਲ-ਪ੍ਰਭੂ। ਗਿਆਨੰ = ਜਾਣ-ਪਛਾਣ, ਡੂੰਘੀ ਸਾਂਝ। ਕਲਿਆਣ = ਸੁਖ, ਆਨੰਦ ॥੨॥
SikhNet (Spanish)Sí, si el Nombre del Señor habita en la mente de uno, uno conoce la Quintaesencia de la Sabiduría y recibe el Tesoro de Bondad. (2)
ਚਲ ਚਿਤ ਵਿਤ. ਭ੍ਰਮਾ ਭ੍ਰਮੰ; ਜਗੁ ਮੋਹ ਮਗਨ ਹਿਤੰ ॥
chal chit vit. bhramaa bhraman; jag moh magan hitan | Ang 505
Sant Singh KhalsaThe fickle consciousness wanders around chasing after wealth; it is intoxicated with worldly love and emotional attachment.
Manmohan SinghThe mercurial (restless) mind wanders and runs after wealth and is intoxicated with the love of temporal attachment.
Manmohan Singh (Punjabi)ਚੰਚਲ ਮਨ ਧਨ-ਦੌਲਤ ਮਗਰ ਭਟਕਦਾ ਤੇ ਭੱਜਿਆ ਫਿਰਦਾ ਹੈ। ਅਤੇ ਸੰਸਾਰੀ ਲਗਨ ਦੇ ਪਿਆਰ ਅੰਦਰ ਗੁੱਟ ਹੈ।
Fareedkot Teekaਜਿਸ ਜਗਤ ਮੇਂ (ਹਿਤੰ) ਮੋਹ ਅਗ੍ਯਾਨ ਕਰ ਕੇ ਪ੍ਰੀਤ ਕਰ ਤੂੰ ਮਗਨ ਹੂਆ ਹੈਂ ਔਰ ਭਰਮ ਕਰ ਕੇ ਚੌਰਾਸੀ ਮੇਂ ਭ੍ਰਮਤਾ ਹੈ, ਸੋ ਮਨ ਔ ਧਨ ਚਲਾਇਮਾਨ ਹੈ, ਭਾਵ ਅਸਥਿਰ ਨਹੀਂ ਹੈ॥
Prof. Sahib Singh(ਦੁਨੀਆ ਦਾ) ਧਨ (ਮਨੁੱਖ ਦੇ) ਮਨ ਨੂੰ ਚੰਚਲ ਬਣਾਂਦਾ ਹੈ ਤੇ ਭਟਕਣਾ ਪੈਦਾ ਕਰਦਾ ਹੈ, (ਪਰ) ਜਗਤ (ਇਸ ਧਨ ਦੇ) ਮੋਹ ਵਿਚ ਪ੍ਰੇਮ ਵਿਚ ਮਸਤ ਰਹਿੰਦਾ ਹੈ।ਪਦ ਅਰਥ ਚਲ ਚਿਤ = ਚਿੱਤ ਨੂੰ ਚੰਚਲ ਕਰਨ ਵਾਲਾ। ਵਿਤ = ਧਨ। ਭ੍ਰਮਾਭ੍ਰਮੰ = ਭਟਕਣਾ। ਮਗਨ = ਮਸਤ।
SikhNet (Spanish)La mente inestable danza alrededor de las riquezas y de las posesiones; sí, el mundo entero es engañado con este deseo.
ਥਿਰੁ ਨਾਮੁ ਭਗਤਿ, ਦਿੜੰ ਮਤੀ; ਗੁਰ ਵਾਕਿ ਸਬਦ ਰਤੰ ॥੩॥
thir naam bhagat, dirran matee; gur vaak sabad ratan |3| Ang 505
Sant Singh KhalsaDevotion to the Naam is permanently implanted within the mind, when it is attuned to the Guru's Teachings and His Shabad. ||3||
Manmohan SinghBeing imbued with Guru's hymns and instruction, God Name and devotional service are permanently established in man's mind.
Manmohan Singh (Punjabi)ਗੁਰਾਂ ਦੀ ਬਾਣੀ ਅਤੇ ਉਪਦੇਸ਼ ਨਾਲ ਰੰਗ ਕੇ ਵਾਹਿਗੁਰੂ ਦਾ ਨਾਮ ਅਤੇ ਉਸ ਦੀ ਪ੍ਰੇਮ-ਮਈ ਸੇਵਾ ਮਨੁੱਖ ਦੇ ਮਨ ਅੰਦਰ ਪੱਕੇ ਤੌਰ ਉਤੇ ਅਸਥਾਪਨ ਹੋ ਜਾਂਦੇ ਹਨ।
Fareedkot Teekaਸੰਸਾਰ ਮੇਂ ਏਕ ਨਾਮ ਹਰਿ ਭਗਤਿ ਇਸਥਿਤ ਹੈ, ਸੋ ਬੁਧਿ ਮੇਂ ਦ੍ਰਿਢ ਕਰੁ, ਗੁਰੋਂ ਕਾ ਉਪਦੇਸੁ ਲੈਕਰ ਬ੍ਰਹਮ ਮੇਂ ਪ੍ਰੇਮੁ ਕਰੁ॥੩॥
Prof. Sahib Singhਪਰਮਾਤਮਾ ਦੇ ਭਗਤ (ਆਪਣੀ) ਸਮਝ ਵਿਚ (ਇਹ ਨਿਸਚਾ) ਪੱਕਾ ਕਰ ਲੈਂਦੇ ਹਨ ਕਿ ਪਰਮਾਤਮਾ ਦਾ ਨਾਮ (ਹੀ) ਸਦਾ ਕਾਇਮ ਰਹਿਣ ਵਾਲਾ ਹੈ। ਉਹ ਗੁਰੂ ਦੇ ਸ਼ਬਦ ਵਿਚ ਟਿਕ ਕੇ ਸਿਫ਼ਤ-ਸਾਲਾਹ ਵਿਚ ਰੱਤੇ ਰਹਿੰਦੇ ਹਨ ॥੩॥ਪਦ ਅਰਥ ਗੁਰ ਵਾਕਿ = ਗੁਰੂ ਦੇ ਸ਼ਬਦ ਦੀ ਰਾਹੀਂ। ਦਿੜੰ = ਪੱਕੀ (ਕਰ ਲਈ ਹੈ)। ਮਤੀ = ਅਕਲ, ਸਮਝ ॥੩॥
SikhNet (Spanish)Sin embargo, los Devotos del Señor conocen que el Nombre del Señor es Eterno, y así, a través de la Instrucción del Guru, viven imbuidos en la Palabra. (3)
ਭਰਮਾਤਿ ਭਰਮੁ. ਨ ਚੂਕਈ; ਜਗੁ ਜਨਮਿ ਬਿਆਧਿ ਖਪੰ ॥
bharamaat bharam. na chookee; jag janam biaadh khapan | Ang 505
Sant Singh KhalsaWandering around, doubt is not dispelled; afflicted by reincarnation, the world is being ruined.
Manmohan SinghBy wandering to holy places doubt departs not with the curse of birth and death the world is ruined.
Manmohan Singh (Punjabi)ਤੀਰਥਾਂ ਤੇ ਰਟਨ ਕਰਨ ਦੁਆਰਾ ਸੰਦੇਹ ਨਵਿਰਤ ਨਹੀਂ ਹੁੰਦਾ। ਜੰਮਣ ਤੇ ਮਰਨ ਦੇ ਰੋਗ ਨਾਲ ਦੁਨੀਆਂ ਤਬਾਹ ਹੋ ਰਹੀ ਹੈ।
Fareedkot Teekaਫਿਰਨੇ ਤੇ ਭ੍ਰਮੁ ਨਹੀਂ ਹਟਤਾ। ਸੰਸਾਰ ਮੇਂ ਜਨਮਤਾ ਹੈ, ਰੋਗੀ ਹੋਤਾ ਹੈ, ਇਸ ਮੇਂ ਖਪਤਾ ਰਹਿਤਾ ਹੈ, ਵਾ ਜਗਤੁ ਜਨਮੋਂ ਰੂਪੀ ਰੋਗੁ ਖਪਤਾ ਰਹਤਾ ਹੈ॥
Prof. Sahib Singhਜਗਤ (ਮਾਇਆ ਦੇ ਮੋਹ ਦੇ ਕਾਰਨ) ਜਨਮ ਮਰਨ ਦੇ ਰੋਗ ਵਿਚ ਖ਼ੁਆਰ ਹੁੰਦਾ ਰਹਿੰਦਾ ਹੈ, ਭਟਕਦਾ ਰਹਿੰਦਾ ਹੈ, (ਇਸ ਦੀ ਮਾਇਆ ਵਾਲੀ) ਭਟਕਣਾ ਮੁੱਕਦੀ ਨਹੀਂ।ਪਦ ਅਰਥ ਭਰਮਾਤਿ = ਭਟਕਦਾ ਹੈ। ਭਰਮੁ = ਭਟਕਣ। ਜਨਮਿ = ਜਨਮ (-ਮਰਨ) ਵਿਚ। ਬਿਆਧਿ = ਰੋਗ। ਖਪੰ = ਖ਼ੁਆਰ ਹੁੰਦਾ ਹੈ।
SikhNet (Spanish)El mundo vaga a través de las transmigraciones, y la duda no es disipada. Pero las maldades mundanas no irrumpen en el Recinto del Señor.
ਅਸਥਾਨੁ ਹਰਿ ਨਿਹਕੇਵਲੰ; ਸਤਿ ਮਤੀ ਨਾਮ ਤਪੰ ॥੪॥
asathaan har nihakevalan; sat matee naam tapan |4| Ang 505
Sant Singh KhalsaThe Lord's eternal throne is free of this affliction; he is truly wise, who takes the Naam as his deep meditation. ||4||
Manmohan SinghGod's seat is free from this curse and he who is truly wise utters the Name as his penance.
Manmohan Singh (Punjabi)ਵਾਹਿਗੁਰੂ ਦਾ ਟਿਕਾਣਾ ਇਸ ਬੀਮਾਰੀ ਤੋਂ ਬਿਨਾ ਹੈ। ਜੋ ਸੱਚੀ ਮੁੱਚੀ ਸਿਆਣਾ ਹੈ, ਉਹ ਆਪਣੀ ਤਪੱਸਿਆ ਵੱਜੋ ਨਾਮ ਨੂੰ ਜਪਦਾ ਹੈ।
Fareedkot Teekaਸਤਮਤੀਓਂ ਕੇ ਹਰਿ (ਨਿਹਕੇਵਲੰ) ਸੁਧ ਅਸਥਾਨ ਨਾਮ ਜਪ ਤਪ ਕਰ ਪ੍ਰਾਪਤਿ ਹੋਤਾ ਹੈ॥੪॥
Prof. Sahib Singhਹੇ ਮਨ! ਪਰਮਾਤਮਾ ਦੀ ਸਰਨ ਹੀ ਐਸਾ ਥਾਂ ਹੈ ਜੋ ਮਾਇਆ ਦੇ ਮੋਹ ਤੋਂ ਉਪਰਾਮ ਕਰਦਾ ਹੈ, ਪਰਮਾਤਮਾ ਦੇ ਨਾਮ ਦਾ ਤਪ ਹੀ ਸਹੀ ਸਮਝ ਹੈ ॥੪॥ਪਦ ਅਰਥ ਨਿਹਕੇਵਲੰ = ਵਾਸਨਾ-ਰਹਿਤ। ਸਤਿ = ਸਦਾ-ਥਿਰ ॥੪॥
SikhNet (Spanish)El meditar en el Nombre del Señor es la única y verdadera Sabiduría. (4)
ਇਹੁ ਜਗੁ ਮੋਹ ਹੇਤ ਬਿਆਪਿਤੰ; ਦੁਖੁ ਅਧਿਕ ਜਨਮ ਮਰਣੰ ॥
eihu jag moh het biaapitan; dukh adhik janam maranan | Ang 505
Sant Singh KhalsaThis world is engrossed in attachment and transitory love; it suffers the terrible pains of birth and death.
Manmohan SinghThis world is engrossed in temporal love and attachment and endures the great pain of birth and death.
Manmohan Singh (Punjabi)ਇਹ ਸੰਸਾਰ ਦੁਨਿਆਵੀ-ਮਮਤਾ ਤੇ ਲਗਨ ਵਿੱਚ ਖੱਚਤ ਹੈ ਅਤੇ ਜੰਮਣ ਤੇ ਮਰਨ ਤੇ ਵੱਡੇ ਦੁੱਖ ਨੂੰ ਸਹਾਰਦਾ ਹੈ।
Fareedkot Teekaਇਹ ਜੀਵ ਮੋਹ ਰੂਪ ਕਾਰਣ ਕਰ ਜਨਮ ਮਰਨ ਰੂਪ ਅਧਿਕ ਦੁਖ ਪਾਵਤਾ ਹੈ॥
Prof. Sahib Singhਇਹ ਜਗਤ ਮਾਇਆ ਦੇ ਮੋਹ ਵਿਚ ਫਸਿਆ ਹੋਇਆ ਹੈ, ਇਸ ਵਾਸਤੇ ਇਸ ਨੂੰ ਜਨਮ ਮਰਨ ਦਾ ਬਹੁਤ ਦੁੱਖ ਲੱਗਾ ਰਹਿੰਦਾ ਹੈ।ਪਦ ਅਰਥ ਬਿਆਪਿਤੰ = ਦਬਾਇਆ ਹੋਇਆ, ਦਬਾ ਹੇਠ। ਅਧਿਕ = ਬਹੁਤ।
SikhNet (Spanish)El mundo está seducido por la lujuria y el apego, está atrapado en las garras del dolor del nacimiento y la muerte.
ਭਜੁ ਸਰਣਿ ਸਤਿਗੁਰ ਊਬਰਹਿ; ਹਰਿ ਨਾਮੁ ਰਿਦ ਰਮਣੰ ॥੫॥
bhaj saran satigur aoobareh; har naam rid ramanan |5| Ang 505
Sant Singh KhalsaRun to the Sanctuary of the True Guru, chant the Lord's Name in your heart, and you shall swim across. ||5||
Manmohan SinghBy hastening to the True Guru's asylum and repeating God's Name heartily the mortal swims across.
Manmohan Singh (Punjabi)ਸੱਚੇ ਗੁਰਾਂ ਦੀ ਛਤਰ ਛਾਇਆ ਹੇਠ ਦੌੜ ਕੇ ਪੁੱਜਣ, ਤੇ ਦਿਲੋਂ ਰੱਬ ਦਾ ਨਾਮ ਉਚਾਰਨ ਕਰਨ ਦੁਆਰਾ ਜੀਵ ਤਰ ਜਾਂਦਾ ਹੈ।
Fareedkot Teekaਹੇ ਭਾਈ! ਸਤਗੁਰੋਂ ਕੀ ਸਰਣ ਮੇਂ (ਭਜੁ) ਪ੍ਰਾਪਤਿ ਹੋਹੁ ਅਰ ਹਰਿ ਨਾਮ ਹਿਰਦੇ ਮੇਂ ਰਮਣ ਕਰ, ਤਉ ਸੰਸਾਰ ਸੇ (ਊਬਰਹਿ) ਬਚੇਗਾ॥੫॥
Prof. Sahib Singhਤੂੰ ਪਰਮਾਤਮਾ ਦਾ ਨਾਮ ਹਿਰਦੇ ਵਿਚ ਸਿਮਰ, ਸਤਿਗੁਰੂ ਦੀ ਸਰਨ ਪਉ, (ਤਦੋਂ ਹੀ) ਤੂੰ (ਜਨਮ ਮਰਨ ਦੇ ਗੇੜ ਤੋਂ) ਬਚ ਸਕੇਂਗਾ ॥੫॥ਪਦ ਅਰਥ ਊਬਰਹਿ = ਤੂੰ ਬਚੇਂਗਾ ॥੫॥
SikhNet (Spanish)Busca entonces el Refugio del Verdadero Guru y enaltece el Nombre en tu corazón. (5)
ਗੁਰਮਤਿ ਨਿਹਚਲ, ਮਨਿ ਮਨੁ; ਮਨੰ ਸਹਜ ਬੀਚਾਰੰ ॥
guramat nihachal, man man; manan sehaj beechaaran | Ang 505
Sant Singh KhalsaFollowing the Guru's Teaching, the mind becomes stable; the mind accepts it, and reflects upon it in peaceful poise.
Manmohan SinghBy accepting Lord's meditation, under Guru's teaching, stable becomes the man's mind.
Manmohan Singh (Punjabi)ਗੁਰਾਂ ਦੀ ਸਿੱਖਮਤ ਦੇ ਅਧੀਨ, ਸੁਆਮੀ ਦਾ ਸਿਮਰਨ ਸਵੀਕਾਰ ਕਰਨ ਦੁਆਰਾ ਇਨਸਾਨ ਦਾ ਮਨ ਅਸਥਿਰ ਹੋ ਜਾਂਦਾ ਹੈ।
Fareedkot Teekaਨਿਹਚਲ ਗੁਰਮਤਿ ਕੋ ਮਨ ਮੇਂ ਧਾਰਨ ਕਰ ਕੇ (ਮਨੁ ਮਨੰ) ਮਨ ਮੇਂ ਮਨਨੁ ਕਰ, ਤਬ (ਸਹਜ) ਬ੍ਰਹਮ ਕਾ ਬੀਚਾਰ ਪਾਵੈਗਾ॥
Prof. Sahib Singhਜੋ ਮਨੁੱਖ ਆਪਣੇ ਮਨ ਵਿਚ ਗੁਰੂ ਦੀ ਸਿੱਖਿਆ ਪੱਕੇ ਤੌਰ ਤੇ ਧਾਰਨ ਕਰ ਲੈਂਦਾ ਹੈ, ਉਸ ਦਾ ਮਨ ਅਡੋਲ ਆਤਮਕ ਅਵਸਥਾ ਦੀ ਵਿਚਾਰ ਵਿਚ ਗਿੱਝ ਜਾਂਦਾ ਹੈ (ਭਾਵ, ਉਹ ਸਦਾ ਇਹ ਖ਼ਿਆਲ ਰੱਖਦਾ ਹੈ ਕਿ ਮਨ ਮਾਇਆ ਦੀ ਭਟਕਣਾ ਵਲੋਂ ਹਟ ਕੇ ਪ੍ਰਭੂ ਦੇ ਨਾਮ ਦੀ ਇਕਾਗ੍ਰਤਾ ਵਿਚ ਟਿਕਿਆ ਰਹੇ)।ਪਦ ਅਰਥ ਨਿਹਚਲ = ਅਟੱਲ। ਮਨਿ = ਮਨ ਵਿਚ (ਧਾਰਨ ਕਰ)। ਮਨੰ = ਮੰਨ ਜਾਇਗਾ, ਗਿੱਝ ਜਾਇਗਾ। ਸਹਜ = ਅਡੋਲ ਆਤਮਕ ਅਵਸਥਾ।
SikhNet (Spanish)Si tu mente está entonada en la Sabiduría Eterna del Guru, la mente la recibe y permanece meditando en ella en Equilibrio.
ਸੋ ਮਨੁ ਨਿਰਮਲੁ. ਜਿਤੁ ਸਾਚੁ ਅੰਤਰਿ; ਗਿਆਨ ਰਤਨੁ ਸਾਰੰ ॥੬॥
so man niramal. jit saach antar; giaan ratan saaran |6| Ang 505
Sant Singh KhalsaThat mind is pure, which enshrines Truth within, and the most excellent jewel of spiritual wisdom. ||6||
Manmohan SinghPure is the mind in which there is truth and the excellent jewel of Divine knowledge.
Manmohan Singh (Punjabi)ਉਹ ਹਿਰਦਾ ਪਵਿੱਤ੍ਰ ਹੈ, ਜਿਸ ਦੇ ਅੰਦਰ ਸੱਚ ਅਤੇ ਈਸ਼ਵਰੀ-ਗਿਆਤ ਦਾ ਅਤਿ ਉਦੱਮ ਜਵੇਹਰ ਹੈ।
Fareedkot Teekaਸੋ ਮਨ ਸੁਧ ਹੈ ਜਿਸ ਕੇ ਅੰਤਰ (ਸਾਚੁ) ਨਿਸਚਿਯ ਕਰ ਕੇ (ਸਾਰੰ) ਤਤ੍ਵ ਗਿਆਨ ਰਤਨ ਹੈ॥੬॥
Prof. Sahib Singhਜਿਸ ਮਨ ਵਿਚ ਸਦਾ-ਥਿਰ ਪ੍ਰਭੂ ਟਿਕ ਜਾਏ ਉਹ ਮਨ ਪਵਿਤ੍ਰ ਹੋ ਜਾਂਦਾ ਹੈ, ਉਸ ਦੇ ਅੰਦਰ ਪ੍ਰਭੂ-ਗਿਆਨ ਦਾ ਸ੍ਰੇਸ਼ਟ ਰਤਨ ਮੌਜੂਦ ਰਹਿੰਦਾ ਹੈ ॥੬॥ਪਦ ਅਰਥ ਜਿਤੁ = ਜਿਸ ਵਿਚ। ਸਾਰੰ = ਸ੍ਰੇਸ਼ਟ ॥੬॥
SikhNet (Spanish)Sí, sólo es pura la mente en la que habita la Verdad, en la que se atesora la Joya de la Sabiduría del Señor. (6)
ਭੈ ਭਾਇ ਭਗਤਿ. ਤਰੁ ਭਵਜਲੁ ਮਨਾ; ਚਿਤੁ ਲਾਇ ਹਰਿ ਚਰਣੀ ॥
bhai bhaae bhagat. tar bhavajal manaa; chit laae har charanee | Ang 505
Sant Singh KhalsaBy the Fear of God, and Love of God, and by devotion, man crosses over the terrifying world-ocean, focusing his consciousness on the Lord's Lotus Feet.
Manmohan SinghBy fear, love worship and fixing his attention on God's Feet, the man crosses the terrible ocean.
Manmohan Singh (Punjabi)ਡਰ, ਪ੍ਰੇਮ, ਪਿਆਰ-ਉਪਾਸ਼ਨਾ ਅਤੇ ਆਪਣੀ ਬਿਰਤੀ ਵਾਹਿਗੁਰੂ ਦੇ ਪੈਰਾਂ (ਨਾਮ) ਨਾਲ ਜੋੜਨ ਦੁਆਰਾ, ਆਦਮੀ ਭਿਆਨਕ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ।
Fareedkot Teekaਹੇ ਮਨ! ਹਰਿ ਚਰਣੋਂ ਮੇਂ ਚਿਤ ਲਗਾਇ ਕਰ ਕੇ ਪ੍ਰਭੂ ਕਾ ਭ੍ਯ ਔਰ (ਭਾਇ) ਪ੍ਰੇਮ ਭਗਤ ਕਰ ਕੇ ਸੰਸਾਰ ਸਮੁੰਦ੍ਰ ਸੇ ਤਰ॥
Prof. Sahib Singhਹੇ (ਮੇਰੇ) ਮਨ! ਪਰਮਾਤਮਾ ਦੇ ਡਰ-ਅਦਬ ਵਿਚ ਰਹੁ, ਪ੍ਰਭੂ ਦੇ ਪਿਆਰ ਵਿਚ ਰਹੁ, ਪ੍ਰਭੂ ਦੀ ਭਗਤੀ ਕਰ, ਪ੍ਰਭੂ ਦੇ ਚਰਨਾਂ ਵਿਚ ਸੁਰਤਿ ਜੋੜ, ਇਸ ਤਰ੍ਹਾਂ ਸੰਸਾਰ-ਸਮੁੰਦਰ ਤੋਂ ਪਾਰ ਲੰਘ।ਪਦ ਅਰਥ ਭੈ = (ਪਰਮਾਤਮਾ ਦੇ) ਡਰ ਵਿਚ। ਭਾਇ = (ਪਰਮਾਤਮਾ ਦੇ) ਪ੍ਰੇਮ ਵਿਚ। ਤਰੁ = ਪਾਰ ਲੰਘ। ਭਵਜਲੁ = ਸੰਸਾਰ-ਸਮੁੰਦਰ। ਲਾਇ = ਜੋੜ ਕੇ।
SikhNet (Spanish)Con Reverencia, Amor y Devoción a Dios, el mortal cruza el aterrador océano del mundo, enfocando su Conciencia en los Pies de Loto.
ਹਰਿ ਨਾਮੁ ਹਿਰਦੈ ਪਵਿਤ੍ਰੁ ਪਾਵਨੁ; ਇਹੁ ਸਰੀਰੁ ਤਉ ਸਰਣੀ ॥੭॥
har naam hiradai pavitru paavan; ihu sareer tau saranee |7| Ang 506
Sant Singh KhalsaThe Name of the Lord, the most pure and sacred, is within my heart; this body is Your Sanctuary, Lord. ||7||
Manmohan SinghO God, enshrine within my mind Thy Name which is the purest of the pure. This body of mine is in Thy sanctuary.
Manmohan Singh (Punjabi)ਹੇ ਵਾਹਿਗੁਰੂ! ਮੇਰੇ ਅੰਤਸ਼ਕਰਨ ਅੰਦਰ ਆਪਣਾ ਨਾਮ ਅਸਥਾਪਨ ਕਰ, ਜੋ ਪਰਮ ਪਵਿੱਤ੍ਰ ਤੇ ਪੁਨੀਤ ਹੈ। ਮੇਰੇ ਇਹ ਦੇਹ ਤੇਰੀ ਸ਼ਰਨ ਵਿੱਚ ਹੈ।
Fareedkot Teekaਹਰਿ ਨਾਮ ਜੋ ਪਵਿਤ੍ਰ ਹੈ ਤਿਸ ਕੋ ਰਿਦੇ ਮੇਂ ਧਾਰੁ ਤਬ ਤੂੰ ਪਵਿਤ੍ਰ ਹੋਵੈਗਾ। ਪੁਨਾ ਐਸੀ ਬੇਨਤੀ ਕਰ: ਹੇ ਪਰਮੇਸ੍ਵਰ! ਏਹ ਮੇਰਾ ਸਰੀਰ ਤੇਰੀ ਸਰਣਿ ਹੈ॥੭॥
Prof. Sahib Singhਪਰਮਾਤਮਾ ਦਾ ਪਵਿਤ੍ਰ ਨਾਮ ਆਪਣੇ ਹਿਰਦੇ ਵਿਚ (ਰੱਖ ਤੇ ਪ੍ਰਭੂ ਅੱਗੇ ਇਉਂ ਅਰਦਾਸ ਕਰ-ਹੇ ਪ੍ਰਭੂ!) ਮੇਰਾ ਇਹ ਸਰੀਰ ਤੇਰੀ ਸਰਨ ਹੈ (ਭਾਵ, ਮੈਂ ਤੇਰੀ ਸਰਨ ਆਇਆ ਹਾਂ) ॥੭॥ਪਦ ਅਰਥ ਪਾਵਨੁ = ਪਵਿਤ੍ਰ। ਤਉ = ਤੇਰੀ ॥੭॥
SikhNet (Spanish)El Nombre del Señor, lo más Puro y Sagrado está en mi corazón, este cuerpo es Tu Santuario, oh Señor. (7)
ਲਬ ਲੋਭ ਲਹਰਿ ਨਿਵਾਰਣੰ; ਹਰਿ ਨਾਮ ਰਾਸਿ ਮਨੰ ॥
lab lobh lehar nivaaranan; har naam raas manan | Ang 506
Sant Singh KhalsaThe waves of greed and avarice are subdued, by treasuring the Lord's Name in the mind.
Manmohan SinghThe capital of God's Name in the mind undoes the waves of avarice and greed.
Manmohan Singh (Punjabi)ਅੰਤਸ਼ਕਰਨ ਦੇ ਅੰਦਰ ਦੀ ਵਾਹਿਗੁਰੂ ਦੇ ਨਾਮ ਦੀ ਪੂੰਜੀ ਤਮ੍ਹਾ ਅਤੇ ਲਾਲਚ ਤੇ ਤਰੰਗਾ ਨੂੰ ਨਾਸ ਕਰ ਦਿੰਦੀ ਹੈ।
Fareedkot Teekaਹਰਿ ਨਾਮ ਰੂਪ ਪੂੰਜੀ ਮਨ ਮੇਂ ਧਾਰ ਕਰ ਅਰ ਲਬ ਲੋਭ ਕੀ ਲਹਰ ਕੋ ਦੂਰ ਕਰੁ॥
Prof. Sahib Singhਹੇ ਨਾਨਕ! ਪਰਮਾਤਮਾ ਦਾ ਨਾਮ (ਆਤਮਕ ਜੀਵਨ ਦਾ ਸਰਮਾਇਆ ਹੈ, ਇਸ) ਸਰਮਾਏ ਨੂੰ ਆਪਣੇ ਮਨ ਵਿਚ ਸਾਂਭ ਕੇ ਰੱਖ, ਇਹ ਲੱਬ ਤੇ ਲੋਭ ਦੀਆਂ ਲਹਿਰਾਂ ਨੂੰ ਦੂਰ ਕਰਨ ਦੇ ਸਮਰੱਥ ਹੈ।ਪਦ ਅਰਥ ਨਿਵਾਰਣੰ = ਦੂਰ ਕਰਨ ਦੇ ਸਮਰੱਥ। ਰਾਸਿ = ਸਰਮਾਇਆ। ਮਨੰ = ਮਨ ਵਿਚ।
SikhNet (Spanish)Detén la marea de tu codicia y avaricia, atesorando el Nombre del Señor en la mente.
ਮਨੁ ਮਾਰਿ. ਤੁਹੀ ਨਿਰੰਜਨਾ; ਕਹੁ ਨਾਨਕਾ ਸਰਨੰ ॥੮॥੧॥੫॥
man maar. tuhee niranjanaa; kahu naanakaa saranan |8|1|5| Ang 506
Sant Singh KhalsaSubdue my mind, O Pure Immaculate Lord; says Nanak, I have entered Your Sanctuary. ||8||1||5||
Manmohan SinghChasten my mind, Thou O pure Lord. Says Nanak, I have entered Thy asylum.
Manmohan Singh (Punjabi)ਮੇਰੇ ਮਨੂਏ ਨੂੰ ਸੁਧਾਰ ਦੇ, ਤੂੰ ਹੇ ਪਵਿੱਤਰ ਪ੍ਰਭੂ! ਗੁਰੂ ਜੀ ਆਖਦੇ ਹਨ, ਮੈਂ ਤੇਰੀ ਓਟ ਲਈ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮਨ ਕੋ ਮਾਰ ਅਰ ਪਰਮੇਸ੍ਵਰ ਕੀ ਸਰਣ ਕੋ ਪ੍ਰਾਪਤਿ ਹੋ, ਤਬ ਨਿਹਚੇ ਕਰ ਤੂੰ ਨਿਰੰਜਨ ਰੂਪ ਹੈਂ॥੮॥੧॥੫॥☬ਕੋਈ ਪੁਰਸ ਨ੍ਰਿਤ ਕਰਨੇ ਹਾਰੇ ਆਪ ਕੇ ਭਗਤ ਕਹਾਵਤੇ ਥੇ। ਤਿਨ ਕੇ ਬਹਾਨੇ ਕਰ ਮਨ ਪ੍ਰਤੀ ਉਪਦੇਸ ਕਰਤੇ ਹੈਂ। ਈਹਾਂ ਨਾਚ ਪਦ ਕਾ ਪ੍ਰਵਿਰਤ ਹੋਣੇ ਮੇਂ ਭਾਵ ਹੈ।
Prof. Sahib Singhਆਪਣੇ ਮਨ ਨੂੰ (ਲਬ ਲੋਭ ਵਲੋਂ) ਕਾਬੂ ਕਰ ਕੇ ਰੱਖ, ਹੇ ਨਾਨਕ! ਤੇ ਇਹ ਆਖ: ਹੇ ਨਿਰੰਜਨ! ਮੈਂ ਤੇਰੀ ਸਰਨ ਆਇਆ ਹਾਂ ॥੮॥੧॥੫॥ਪਦ ਅਰਥ ਨਿਰੰਜਨਾ = ਹੇ ਨਿਰੰਜਨ! ਹੇ ਮਾਇਆ-ਰਹਿਤ ਪ੍ਰਭੂ! ॥੮॥੧॥੫॥
* ਨੋਟ: ਪਹਿਲੀਆਂ ੪ ਅਸ਼ਟਪਦੀਆਂ "ਘਰੁ ੧" ਦੀਆਂ ਸਨ। ਇਹ ਅਸ਼ਟਪਦੀ "ਘਰੁ ੪" ਦੀ ਹੈ। ਅਖ਼ੀਰਲੇ ਅੰਕ ੧ ਦਾ ਇਹੀ ਭਾਵ ਹੈ। ਅੰਕ ੫ ਦੱਸਦਾ ਹੈ ਕਿ ਗੁਰੂ ਨਾਨਕ ਸਾਹਿਬ ਦੀਆਂ ਕੁੱਲ ਪੰਜ ਅਸ਼ਟਪਦੀਆਂ ਹਨ।
SikhNet (Spanish)Calma las andanzas de mi mente, oh Señor Inmaculado, dice Nanak, pues he llegado a Tu Santuario. (8‑1‑5)