ੴ

ਸਿੱਖਬਾਣੀ · SikhBani

ਹਰਿ ਬਿਨੁ ਜੀਅਰਾ ਰਹਿ ਨ ਸਕੈ ਜਿਉ ਬਾਲਕੁ ਖੀਰ ਅਧਾਰੀ ॥

har bin jeearaa reh na sakai jiau baalak kheer adhaaree
Guru Ramdas Ji ਗੁਰੂ ਰਾਮਦਾਸ ਜੀ · Raag Gujri · Ang 506, 507 · 20 lines
Translations

ਗੂਜਰੀ ਮਹਲਾ ੪ ਘਰੁ ੨ ॥

goojaree mahalaa 4 ghar 2 | Ang 506

Sant Singh KhalsaGoojaree, Fourth Mehl, Second House:
Manmohan SinghGujri 4th Guru.
Manmohan Singh (Punjabi)ਗੂਜਰੀ ਚੌਥੀ ਪਾਤਿਸ਼ਾਹੀ।
Prof. Sahib Singhਰਾਗ ਗੂਜਰੀ, ਘਰ ੨ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ।
SikhNet (Spanish)Guyeri, Mejl Guru Ram Das, Cuarto Canal Divino.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad | Ang 506

Sant Singh KhalsaOne Universal Creator God. By The Grace Of The True Guru:
Manmohan SinghThere is but One God. By True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਹਰਿ ਬਿਨੁ. ਜੀਅਰਾ ਰਹਿ ਨ ਸਕੈ; ਜਿਉ ਬਾਲਕੁ ਖੀਰ ਅਧਾਰੀ ॥

har bin. jeearaa reh na sakai; jiau baalak kheer adhaaree | Ang 506

Sant Singh KhalsaWithout the Lord, my soul cannot survive, like an infant without milk.
Manmohan SinghWithout God, my soul cannot live as a milk-dieted child cannot do without milk.
Manmohan Singh (Punjabi)ਵਾਹਿਗੁਰੂ ਦੇ ਬਗੈਰ ਮੇਰੀ ਜਿੰਦੜੀ ਬੱਚ ਨਹੀਂ ਸਕਦੀ, ਜਿਸ ਤਰ੍ਹਾਂ ਦੁੱਧ-ਅਹਾਰੀ ਬੱਚਾ ਦੁੱਧ ਦੇ ਬਾਝੋਂ ਰਹਿ ਨਹੀਂ ਸਕਦਾ।
Fareedkot Teekaਹੇ ਹਰਿ! ਤੁਮਾਰੇ ਸੇ ਬਿਨਾਂ ਯਹ ਜੀਵ ਰਹ ਨਹੀਂ ਸਕਤਾ ਹੈ। ਕੈਸੇ? ਜੈਸੇ ਬਾਲਕ (ਖੀਰ) ਦੂਧ ਅਧਾਰੀ ਹੋਤਾ ਹੈ, ਸੋ ਬਿਨਾਂ ਦੂਧ ਕੇ ਰਹਿ ਨਹੀਂ ਸਕਤਾ ਹੈ॥
Prof. Sahib Singhਮੇਰੀ ਕਮਜ਼ੋਰ ਜਿੰਦ ਪਰਮਾਤਮਾ (ਦੇ ਮਿਲਾਪ) ਤੋਂ ਬਿਨਾ ਧੀਰਜ ਨਹੀਂ ਫੜ ਸਕਦੀ, ਜਿਵੇਂ ਛੋਟਾ ਬਾਲ ਦੁੱਧ ਦੇ ਸਹਾਰੇ ਹੀ ਰਹਿ ਸਕਦਾ ਹੈ।

ਪਦ ਅਰਥ ਜੀਅਰਾ = ਕਮਜ਼ੋਰ ਜਿੰਦ। ਖੀਰ = ਦੁੱਧ। ਅਧਾਰ = ਆਸਰਾ। ਖੀਰ ਅਧਾਰੀ = ਖੀਰ ਅਧਾਰਿ, ਦੁੱਧ ਦੇ ਸਹਾਰੇ ਤੇ।

SikhNet (Spanish)Sin el Señor mi Alma no sobrevive, como el infante no sobrevive sin leche.

ਅਗਮ ਅਗੋਚਰ ਪ੍ਰਭੁ ਗੁਰਮੁਖਿ ਪਾਈਐ; ਅਪੁਨੇ ਸਤਿਗੁਰ ਕੈ ਬਲਿਹਾਰੀ ॥੧॥

agam agochar prabh guramukh paaeeai; apune satigur kai balihaaree |1| Ang 506

Sant Singh KhalsaThe inaccessible and incomprehensible Lord God is obtained by the Gurmukh; I am a sacrifice to my True Guru. ||1||
Manmohan SinghThe Inaccessible and Incomprehensible Lord is obtained through the Guru and unto my True Guru, I am a sacrifice.
Manmohan Singh (Punjabi)ਪਹੁੰਚ ਤੋਂ ਪਰੇ ਅਤੇ ਸੋਚ ਸਮਝ ਤੋਂ ਉਚੇਰਾ ਸੁਆਮੀ, ਗੁਰਾਂ ਦੇ ਰਾਹੀਂ ਪਾਇਆ ਜਾਂਦਾ ਹੈ। ਆਪਣੇ ਸੱਚੇ ਗੁਰਾਂ ਉਤੋਂ ਮੈਂ ਕੁਰਬਾਨ ਜਾਂਦਾ ਹਾਂ।
Fareedkot Teekaਹੇ ਅਗਮ ਅਗੋਚਰ ਪ੍ਰਭੂ! ਤੇਰੇ ਕੋ ਜਿਨ ਗੁਰੋਂ ਦ੍ਵਾਰੇ ਪਾਈਤਾ ਹੈ, ਤਿਨ ਐਸੇ ਅਪਨੇ ਸਤਿਗੁਰੋਂ ਕੇ ਮੈਂ ਬਲਿਹਾਰਨੇ ਜਾਤਾ ਹੂੰ॥੧॥
Prof. Sahib Singhਉਹ ਪ੍ਰਭੂ, ਜੋ ਅਪਹੁੰਚ ਹੈ (ਜਿਸ ਤਕ ਜੀਵ ਆਪਣੀ ਸਿਆਣਪ ਦੇ ਬਲ ਨਾਲ ਨਹੀਂ ਪਹੁੰਚ ਸਕਦਾ), ਜਿਸ ਤਕ ਮਨੁੱਖ ਦੇ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ, ਗੁਰੂ ਦੀ ਸਰਨ ਪਿਆਂ ਹੀ ਮਿਲਦਾ ਹੈ, (ਇਸ ਵਾਸਤੇ) ਮੈਂ ਆਪਣੇ ਗੁਰੂ ਤੋਂ (ਸਦਾ) ਸਦਕੇ ਜਾਂਦਾ ਹਾਂ ॥੧॥

ਪਦ ਅਰਥ ਅਗਮ = ਅਪਹੁੰਚ। ਅਗੋਚਰ = {ਅ-ਗੋ-ਚਰ} ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ। ਗੁਰਮੁਖਿ = ਗੁਰੂ ਵਲ ਮੂੰਹ ਕੀਤਿਆਂ, ਗੁਰੂ ਦੀ ਸਰਨ ਪਿਆਂ। ਕੈ = ਤੋਂ ॥੧॥

SikhNet (Spanish)El Inaccesible e Incomprensible Señor es obtenido por el Gurmukj, yo ofrezco mi ser en sacrificio al Verdadero Guru. (1)

ਮਨ ਰੇ; ਹਰਿ ਕੀਰਤਿ ਤਰੁ ਤਾਰੀ ॥

man re; har keerat tar taaree | Ang 506

Sant Singh KhalsaO my mind, the Kirtan of the Lord's Praise is a boat to carry you across.
Manmohan SinghO my soul, God's praise is a boat to cross over.
Manmohan Singh (Punjabi)ਹੇ ਮੇਰੀ ਜਿੰਦੜੀਏ! ਵਾਹਿਗੁਰੂ ਦਾ ਜੱਸ ਸੰਸਾਰ ਤੋਂ ਪਾਰ ਹੋਣ ਲਈ ਇਕ ਜਹਾਜ਼ ਹੈ।
Fareedkot Teekaਹੇ ਹਰੀ! ਮਨ ਕੇ ਤਰਨੇ ਕੋ ਤੇਰੀ ਕੀਰਤਿ (ਤਾਰੀ) ਨਾਉਕਾ ਰੂਪ ਹੈ॥
Prof. Sahib Singhਹੇ (ਮੇਰੇ) ਮਨ! ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਰਾਹੀਂ (ਸੰਸਾਰ-ਸਮੁੰਦਰ ਤੋਂ) ਪਾਰ ਲੰਘਣ ਦਾ ਜਤਨ ਕਰਿਆ ਕਰ।

ਪਦ ਅਰਥ ਕੀਰਤਿ = ਸਿਫ਼ਤ-ਸਾਲਾਹ। ਤਰੁ ਤਾਰੀ = ਤਾਰੀ ਤਰ, ਪਾਰ ਲੰਘਣ ਦਾ ਉੱਦਮ ਕਰ।

SikhNet (Spanish)Oh mente, el Kirtan de las Alabanzas del Señor es la Barca que nos lleva a través,

ਗੁਰਮੁਖਿ ਨਾਮੁ ਅੰਮ੍ਰਿਤ ਜਲੁ ਪਾਈਐ; ਜਿਨ ਕਉ ਕ੍ਰਿਪਾ ਤੁਮਾਰੀ ॥ ਰਹਾਉ ॥

guramukh naam amrit jal paaeeai; jin kau kripaa tumaaree | rahaau | Ang 506

Sant Singh KhalsaThe Gurmukhs obtain the Ambrosial Water of the Naam, the Name of the Lord. You bless them with Your Grace. ||Pause||
Manmohan SinghThey on whom is Thine grace obtain the Name's ambrosial water, through the Guru. Pause.
Manmohan Singh (Punjabi)ਜਿਨ੍ਹਾਂ ਉਤੇ ਤੇਰੀ ਮਿਹਰ ਹੈ, ਉਹ ਗੁਰਾਂ ਦੇ ਰਾਹੀਂ ਨਾਮ ਦੇ ਅੰਮ੍ਰਿਤ-ਜਲ ਨੂੰ ਪ੍ਰਾਪਤ ਕਰਦੇ ਹਨ। ਠਹਿਰਾਉ।
Fareedkot Teekaਗੁਰੋਂ ਦ੍ਵਾਰੇ ਅੰਮ੍ਰਤ ਰੂਪੁ ਨਾਮ ਜਲ ਪਾਈਤਾ ਹੈ, ਪਰੰਤੂ ਜਿਨੋਂ ਪਰ ਤੁਮਾਰੀ ਕ੍ਰਿਪਾ ਭਈ ਹੈ ਤਿਨੋਂ ਨੇ ਪਾਯਾ ਹੈ॥ ਰਹਾਉ ॥
Prof. Sahib Singhਆਤਮਕ ਜੀਵਨ ਦੇਣ ਵਾਲਾ ਹਰਿ-ਨਾਮ-ਜਲ ਗੁਰੂ ਦੀ ਸਰਨ ਪਿਆਂ ਮਿਲਦਾ ਹੈ। (ਪਰ, ਹੇ ਪ੍ਰਭੂ! ਤੇਰਾ ਨਾਮ-ਜਲ ਉਹਨਾਂ ਨੂੰ ਹੀ ਮਿਲਦਾ ਹੈ) ਜਿਨ੍ਹਾਂ ਉਤੇ ਤੇਰੀ ਕਿਰਪਾ ਹੋਵੇ। ਰਹਾਉ॥

ਪਦ ਅਰਥ ਅੰਮ੍ਰਿਤ ਜਲੁ = ਆਤਮਕ ਜੀਵਨ ਦੇਣ ਵਾਲਾ ਜਲ ॥ ਰਹਾਉ॥

SikhNet (Spanish)los Gurmukjs obtienen el Agua Ambrosial del Naam, el Néctar del Señor, Quien los Bendice con Su Gracia. (Pausa)

ਸਨਕ ਸਨੰਦਨ ਨਾਰਦ ਮੁਨਿ ਸੇਵਹਿ; ਅਨਦਿਨੁ ਜਪਤ ਰਹਹਿ ਬਨਵਾਰੀ ॥

sanak sanandan naarad mun seveh; anadin japat raheh banavaaree | Ang 507

Sant Singh KhalsaSanak, Sanandan and Naarad the sage serve You; night and day, they continue to chant Your Name, O Lord of the jungle.
Manmohan SinghSanak, Sanandan and Narad, the sage, serve Thee and night and day continue to repeat Thy name O Lord of the jungles.
Manmohan Singh (Punjabi)ਸਨਕ, ਸਨੰਦਨ ਅਤੇ ਨਾਰਦ ਰਿਸ਼ੀ ਤੇਰੀ ਟਹਿਲ ਕਮਾਉਂਦੇ ਹਨ, ਅਤੇ ਰੈਣ ਦਿਹੁੰ ਤੇਰੇ ਨਾਮ ਦਾ ਉਚਾਰਨ ਕਰਦੇ ਰਹਿੰਦੇ ਹਨ, ਹੇ ਜੰਗਲਾਂ ਦੇ ਸੁਆਮੀ!
Fareedkot Teekaਹੇ ਬਨਵਾਰੀ ਪ੍ਰਭੂ! ਸਨਕ ਸਨੰਦਨ ਨਾਰਿਦਾਦਿ ਮੁਨਿ ਤੁਮ ਕੋ (ਅਨਦਿਨੁ) ਰਾਤਿ ਦਿਨੇ ਸੇਵਤੇ ਹੈਂ ਅਰੁ ਤੇਰਾ ਹੀ ਨਾਮੁ ਜਪਤੇ ਰਹਿਤੇ ਹੈਂ॥
Prof. Sahib Singh(ਇਸ ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਵਾਸਤੇ) ਸਨਕ ਸਨੰਦਨ (ਆਦਿਕ ਰਿਸ਼ੀ) ਨਾਰਦ (ਆਦਿਕ) ਮੁਨੀ ਜਗਤ ਦੇ ਮਾਲਕ-ਪ੍ਰਭੂ ਦੀ ਹੀ ਸੇਵਾ-ਭਗਤੀ ਕਰਦੇ (ਰਹੇ) ਹਨ, ਹਰ ਵੇਲੇ (ਪ੍ਰਭੂ ਦਾ ਨਾਮ ਹੀ) ਜਪਦੇ (ਰਹੇ) ਹਨ।

ਪਦ ਅਰਥ ਸੇਵਹਿ = ਸੇਵਾ-ਭਗਤੀ ਕਰਦੇ ਹਨ। ਅਨਦਿਨੁ = ਹਰ ਰੋਜ਼। ਬਨਵਾਰੀ = ਜਗਤ ਦਾ ਮਾਲਕ ਪ੍ਰਭੂ।

SikhNet (Spanish)Sanak, Sanadan y Narad, el sabio, te alaban noche y día, ellos continúan entonando Tu Nombre, oh Señor de la jungla del mundo.

ਸਰਣਾਗਤਿ ਪ੍ਰਹਲਾਦ ਜਨ ਆਏ; ਤਿਨ ਕੀ ਪੈਜ ਸਵਾਰੀ ॥੨॥

saranaagat prahalaad jan aae; tin kee paij savaaree |2| Ang 507

Sant Singh KhalsaSlave Prahlaad sought Your Sanctuary, and You saved his honor. ||2||
Manmohan SinghSlave Prahlad sought Thine protection and Thou didst save his honour.
Manmohan Singh (Punjabi)ਸੇਵਾ ਪ੍ਰਹਿਲਾਦ ਨੇ ਤੇਰੀ ਪਨਾਹ ਲਈ। ਤਾਂ ਤੂੰ ਉਸ ਦੀ ਲੱਜਿਆ ਰੱਖ ਲਈ।
Fareedkot Teekaਜੋ ਜਨ ਪ੍ਰਹਲਾਦਿ ਆਦਿ ਤੇਰੀ ਸਰਣ ਮੇਂ ਆਏ ਹੈਂ, ਤੁਮ ਨੇ ਤਿਨ ਕੀ ਪ੍ਰਤਗ੍ਯਾ, ਭਾਵ ਪਤ ਸਵਾਰੀ ਹੈ॥੨॥
Prof. Sahib Singhਪ੍ਰਹਲਾਦ (ਆਦਿਕ ਜੇਹੜੇ ਜੇਹੜੇ) ਭਗਤ ਪਰਮਾਤਮਾ ਦੀ ਸਰਨ ਆਏ, ਪਰਮਾਤਮਾ ਉਹਨਾਂ ਦੀ ਇੱਜ਼ਤ ਬਚਾਂਦਾ ਰਿਹਾ ॥੨॥

ਪਦ ਅਰਥ ਪੈਜ = ਇੱਜ਼ਤ। ਸਵਾਰੀ = ਬਣਾਈ ਰੱਖੀ ॥੨॥

SikhNet (Spanish)El Esclavo Prehlad buscó Tu Refugio y Tú salvaste su honor. (2)

ਅਲਖ ਨਿਰੰਜਨੁ ਏਕੋ ਵਰਤੈ; ਏਕਾ ਜੋਤਿ ਮੁਰਾਰੀ ॥

alakh niranjan eko varatai; ekaa jot muraaree | Ang 507

Sant Singh KhalsaThe One unseen immaculate Lord is pervading everywhere, as is the Light of the Lord.
Manmohan SinghThe one Light of the Unseen and pre Lord alone is pervading everywhere.
Manmohan Singh (Punjabi)ਕੇਵਲ ਅਦ੍ਰਿਸ਼ਟ ਅਤੇ ਪਵਿੱਤਰ ਪ੍ਰਭੂ ਦਾ ਇਕ ਪ੍ਰਕਾਸ਼ ਹੀ ਹਰ ਥਾਂ ਰਵ ਰਿਹਾ ਹੈ।
Fareedkot Teekaਹੇ ਅਲਖ ਨਿਰੰਜਨ! ਤੂੰ ਏਕ ਹੀ ਪਹਲੇ ਸਭ ਮੇਂ ਬਰਤਤਾ ਥਾ, ਅਬ ਭੀ ਹੇ ਮੁਰਾਰੀ! ਏਕ ਤੇਰੀ ਹੀ ਜੋਤਿ ਬਰਤ ਰਹੀ ਹੈ॥
Prof. Sahib Singhਸਾਰੇ ਜਗਤ ਵਿਚ ਇਕ ਅਦ੍ਰਿਸ਼ਟ ਤੇ ਨਿਰਲੇਪ ਪਰਮਾਤਮਾ ਹੀ ਵੱਸ ਰਿਹਾ ਹੈ, ਸਾਰੇ ਸੰਸਾਰ ਵਿਚ ਪਰਮਾਤਮਾ ਦਾ ਹੀ ਨੂਰ ਪ੍ਰਕਾਸ਼ ਕਰ ਰਿਹਾ ਹੈ।

ਪਦ ਅਰਥ ਅਲਖ = ਅਦ੍ਰਿਸ਼ਟ। ਨਿਰੰਜਨੁ = {ਨਿਰ-ਅੰਜਨ} ਮਾਇਆ-ਕਾਲਖ ਤੋਂ ਰਹਿਤ/ਨਿਰਲੇਪ, ਪ੍ਰਭੂ।

SikhNet (Spanish)Oh Señor Inmaculado e Inconocible, que Prevaleces en todo, Tuya es la luz de los corazones.

ਸਭਿ ਜਾਚਿਕ. ਤੂ ਏਕੋ ਦਾਤਾ; ਮਾਗਹਿ ਹਾਥ ਪਸਾਰੀ ॥੩॥

sabh jaachik. too eko daataa; maageh haath pasaaree |3| Ang 507

Sant Singh KhalsaAll are beggars, You alone are the Great Giver. Reaching out our hands, we beg from You. ||3||
Manmohan SinghAll are beggars; Thou alone art the Giver. Stretching forth their hands all beg Thee for alms.
Manmohan Singh (Punjabi)ਸਾਰੇ ਮੰਗਤੇ ਹਨ, ਕੇਵਲ ਤੂੰ ਹੀ ਦਾਤਾਰ ਹੈ। ਆਪਣੇ ਹੱਥ ਟੱਡ ਕੇ ਸਾਰੇ ਤੇਰੇ ਪਾਸੋਂ ਖੈਰ ਮੰਗਦੇ ਹਨ।
Fareedkot Teekaਸਭ ਜੀਵ ਤੇਰੇ ਭਿਛਕ ਹੈਂ ਤੂੰ ਏਕ ਹੀ ਸਭ ਕਾ ਦਾਤਾ ਹੈਂ। ਤੇਰੇ ਆਗੇ ਹਾਥ ਪਸਾਰ ਕਰ, ਭਾਵ ਸੇ ਮਨ ਕੇ ਸੰਕਲਪੋਂ ਅਨੁਸਾਰ ਤੇਰੇ ਸੇ ਦਾਤ ਮਾਂਗਤੇ ਹੈਂ॥੩॥
Prof. Sahib Singhਹੇ ਪ੍ਰਭੂ! ਇਕ ਤੂੰ ਹੀ (ਸਭ ਜੀਵਾਂ ਨੂੰ) ਦਾਤਾਂ ਦੇਣ ਵਾਲਾ ਹੈਂ, ਸਾਰੇ ਜੀਵ (ਤੇਰੇ ਦਰ ਤੇ) ਮੰਗਤੇ ਹਨ (ਤੇਰੇ ਅੱਗੇ) ਹੱਥ ਖਿਲਾਰ ਕੇ ਮੰਗ ਰਹੇ ਹਨ ॥੩॥

ਪਦ ਅਰਥ ਜਾਚਿਕ = ਮੰਗਤੇ। ਪਸਾਰੀ = ਪਸਾਰਿ, ਪਸਾਰ ਕੇ, ਖਿਲਾਰ ਕੇ ॥੩॥

SikhNet (Spanish)El mundo entero reza y suplica a Tu Puerta, pues eres el Único Dador. (3)

ਭਗਤ ਜਨਾ ਕੀ ਊਤਮ ਬਾਣੀ; ਗਾਵਹਿ. ਅਕਥ ਕਥਾ ਨਿਤ ਨਿਆਰੀ ॥

bhagat janaa kee aootam baanee; gaaveh. akath kathaa nit niaaree | Ang 507

Sant Singh KhalsaThe speech of the humble devotees is sublime; they sing continually the wondrous, Unspoken Speech of the Lord.
Manmohan SinghSublime is the speech of the holy-men they ever sing the wondrous and ineffable discourse of God.
Manmohan Singh (Punjabi)ਸ੍ਰੇਸ਼ਟ ਹਨ ਬਚਨ ਬਿਲਾਸ ਨੇਕ ਬੰਦਿਆਂ ਦੇ, ਉਹ ਹਮੇਸ਼ਾਂ ਵਾਹਿਗੁਰੂ ਦੀ ਅਦਭੁੱਤ ਤੇ ਅਕਹਿ ਵਾਰਤਾ ਗਾਇਨ ਕਰਦੇ ਹਨ।
Fareedkot Teekaਹੇ ਅਕਥ! ਤੇਰੇ ਭਗਤ ਜਨੋਂ ਕੀ ਬਾਣੀ ਬਡੀ ਉਤਮ ਹੈ। ਕ੍ਯੋਂਕਿ ਨਿਤ ਹੀ ਤੇਰੀ ਕਥਾ ਕੋ ਗਾਵਤੇ ਹੈਂ ਅਰ ਵਹੁ ਕਥਾ ਮਾਇਕ ਕਥਾ ਤੇ ਭਿੰਨ ਹੈ॥
Prof. Sahib Singhਪਰਮਾਤਮਾ ਦੀ ਭਗਤੀ ਕਰਨ ਵਾਲੇ ਬੰਦਿਆਂ ਦੇ ਬਚਨ ਅਮੋਲਕ ਹੋ ਜਾਂਦੇ ਹਨ, ਉਹ ਸਦਾ ਉਸ ਪਰਮਾਤਮਾ ਦੀ ਅਨੋਖੀ ਸਿਫ਼ਤ-ਸਾਲਾਹ ਦੇ ਗੀਤ ਗਾਂਦੇ ਰਹਿੰਦੇ ਹਨ, ਜਿਸ ਦਾ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ।

ਪਦ ਅਰਥ ਅਕਥ = ਜਿਸ ਦਾ ਸਹੀ ਸਰੂਪ ਬਿਆਨ ਨਾਹ ਕੀਤਾ ਜਾ ਸਕੇ। ਨਿਆਰੀ = ਅਨੋਖੀ।

SikhNet (Spanish)Magnífica es la Palabra de Tus Devotos; a través de la Palabra cantan siempre la Alabanza Sublime.

ਸਫਲ ਜਨਮੁ ਭਇਆ ਤਿਨ ਕੇਰਾ; ਆਪਿ ਤਰੇ ਕੁਲ ਤਾਰੀ ॥੪॥

safal janam bheaa tin keraa; aap tare kul taaree |4| Ang 507

Sant Singh KhalsaTheir lives become fruitful; they save themselves, and all their generations. ||4||
Manmohan SinghFruitful becomes their life and they save themselves and save their lineage.
Manmohan Singh (Punjabi)ਫਲਦਾਇਕ ਹੋ ਵੰਞਦਾ ਹੈ ਉਨ੍ਹਾਂ ਦਾ ਜੀਵਨ, ਉਹ ਖੁਦ ਬਚ ਜਾਂਦੇ ਹਨ ਅਤੇ ਆਪਣੀ ਵੰਸ਼ ਨੂੰ ਬਚਾ ਲੈਂਦੇ ਹਨ।
Fareedkot Teekaਜੋ ਤੇਰੀ ਕਥਾ ਕੋ ਗਾਵਤੇ ਹੈਂ ਤਿਨੋਂ ਕਾ ਜਨਮੁ ਸਫਲੁ ਹੈ। ਵਹੁ ਆਪ ਸੰਸਾਰ ਸਮੁੰਦ੍ਰ ਸੇ ਤਰੇ ਹੈਂ ਅਰੁ ਅਪਨੀ ਕੁਲ ਭੀ ਤਾਰੀ ਹੈ॥੪॥
Prof. Sahib Singh(ਸਿਫ਼ਤ-ਸਾਲਾਹ ਦੀ ਬਰਕਤਿ ਨਾਲ) ਉਹਨਾਂ ਦਾ ਮਨੁੱਖਾ ਜਨਮ ਕਾਮਯਾਬ ਹੋ ਜਾਂਦਾ ਹੈ, ਉਹ ਆਪ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦੇ ਹਨ, ਆਪਣੀਆਂ ਕੁਲਾਂ ਨੂੰ ਭੀ ਲੰਘਾ ਲੈਂਦੇ ਹਨ ॥੪॥

ਪਦ ਅਰਥ ਕੇਰਾ = ਦਾ। ਤਾਰੀ = ਤਾਰ ਲਈ ॥੪॥

SikhNet (Spanish)Bendita es su vida; ellos se salvan a sí mismos junto con todo su linaje. (4)

ਮਨਮੁਖ ਦੁਬਿਧਾ ਦੁਰਮਤਿ ਬਿਆਪੇ; ਜਿਨ ਅੰਤਰਿ ਮੋਹ ਗੁਬਾਰੀ ॥

manamukh dubidhaa duramat biaape; jin antar moh gubaaree | Ang 507

Sant Singh KhalsaThe self-willed manmukhs are engrossed in duality and evil-mindedness; within them is the darkness of attachment.
Manmohan SinghThe way-ward are engrossed in duality and evil-intent and within them is the darkness of worldly love.
Manmohan Singh (Punjabi)ਆਪ-ਹੁਦਰੇ, ਦਵੈਤ-ਭਾਵ ਅਤੇ ਖੋਟੀ-ਬੁੱਧੀ ਵਿੱਚ ਖੱਚਤ ਹੋਏ ਹੋਏ ਹਨ। ਉਨ੍ਹਾਂ ਦੇ ਅੰਦਰ ਸੰਸਾਰੀ ਮਮਤਾ ਦਾ ਅਨ੍ਹੇਰਾ ਹੈ।
Fareedkot Teekaਜਿਨ ਕੇ ਅੰਤਸਕਰਣ ਮੇਂ ਮੋਹ ਰੂਪੀ (ਗੁਬਾਰੀ) ਅੰਧੇਰੀ ਚਢ ਰਹੀ ਹੈ, ਸੋ ਮਨਮੁਖ (ਦੁਬਿਧਾ) ਦ੍ਵੈਤ ਭਾਉ ਕਰ ਕੇ (ਦੁਰਮਤਿ) ਖੋਟੀ ਬੁਧਿ ਮੇਂ ਬ੍ਯਾਪਤ ਹੋ ਰਹੇ ਹੈਂ॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦੁਚਿੱਤਾ-ਪਨ ਵਿਚ ਤੇ ਭੈੜੀ ਮਤਿ (ਦੇ ਪ੍ਰਭਾਵ) ਵਿਚ ਫਸੇ ਰਹਿੰਦੇ ਹਨ, ਕਿਉਂਕਿ ਉਹਨਾਂ ਦੇ ਹਿਰਦੇ ਵਿਚ (ਮਾਇਆ ਦੇ) ਮੋਹ ਦਾ ਹਨੇਰਾ ਪਿਆ ਰਹਿੰਦਾ ਹੈ।

ਪਦ ਅਰਥ ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ। ਦੁਬਿਧਾ = ਡਾਵਾਂਡੋਲ ਹਾਲਤ। ਬਿਆਪੇ = ਫਸੇ ਰਹਿੰਦੇ ਹਨ। ਗੁਬਾਰੀ = ਹਨੇਰਾ।

SikhNet (Spanish)Los ególatras son desviados por la dualidad y las intenciones malignas, y en su interior habita la oscuridad del deseo.

ਸੰਤ ਜਨਾ ਕੀ ਕਥਾ. ਨ ਭਾਵੈ; ਓਇ ਡੂਬੇ ਸਣੁ ਪਰਵਾਰੀ ॥੫॥

sant janaa kee kathaa. na bhaavai; oe ddoobe san paravaaree |5| Ang 507

Sant Singh KhalsaThey do not love the sermon of the humble Saints, and they are drowned along with their families. ||5||
Manmohan SinghThe gospel of the saintly persons they love not and they get drowned along with their family.
Manmohan Singh (Punjabi)ਸਾਧ ਸਰੂਪ ਪੁਰਸ਼ਾਂ ਦੀ ਗਿਆਨ ਗੋਸ਼ਟ ਨੂੰ ਉਹ ਪਿਆਰ ਨਹੀਂ ਕਰਦੇ। ਉਹ ਆਪਣੇ ਟੱਬਰ ਕਬੀਲੇ ਸਮੇਤ ਡੁੱਬ ਜਾਂਦੇ ਹਨ।
Fareedkot Teekaਤਿਨ ਕੋ ਸੰਤ ਜਨੋਂ ਕੀ ਕਥਾ ਅਛੀ ਨਹੀਂ ਲਗਤੀ ਹੈ, ਵਹੁ ਸਾਰੇ ਪ੍ਰਵਾਰ ਕੇ ਸਹਿਤ ਡੂਬ ਗਏ ਹੈਂ॥੫॥
Prof. Sahib Singh(ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦਿਆਂ ਨੂੰ) ਸੰਤ ਜਨਾਂ ਦੀ (ਕੀਤੀ ਹੋਈ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ) ਗੱਲ ਨਹੀਂ ਸੁਖਾਂਦੀ (ਇਸ ਵਾਸਤੇ) ਉਹ ਆਪਣੇ ਪਰਵਾਰ ਸਮੇਤ (ਵਿਕਾਰ-ਭਰੇ ਸੰਸਾਰ-ਸਮੁੰਦਰ ਵਿਚ) ਡੁੱਬ ਜਾਂਦੇ ਹਨ ॥੫॥

ਪਦ ਅਰਥ ਨ ਭਾਵੈ = ਚੰਗੀ ਨਹੀਂ ਲੱਗਦੀ। ਓਇ = {ਲਫ਼ਜ਼ 'ਓਹ' ਤੋਂ ਬਹੁ-ਵਚਨ}। ਸਣੁ = ਸਮੇਤ ॥੫॥

SikhNet (Spanish)No aman el mensaje de los Santos y son ahogados con todos los suyos. (5)

ਨਿੰਦਕੁ ਨਿੰਦਾ ਕਰਿ ਮਲੁ ਧੋਵੈ; ਓਹੁ ਮਲਭਖੁ ਮਾਇਆਧਾਰੀ ॥

nindak nindaa kar mal dhovai; ohu malabhakh maaeaadhaaree | Ang 507

Sant Singh KhalsaBy slandering, the slanderer washes the filth off others; he is an eater of filth, and a worshipper of Maya.
Manmohan SinghBy slandering the slanderer washes other's filth and he is the filth eater and wealth - worshipper.
Manmohan Singh (Punjabi)ਬਦਖੋਈ ਕਰ ਕੇ, ਬਦਖੋਈ ਕਰਨ ਵਾਲਾ, ਹੋਰਨਾਂ ਦੀ ਮੈਲ ਧੋਂਦਾ ਹੈ। ਉਹ ਗੰਦ ਖਾਣ ਵਾਲਾ ਅਤੇ ਧਨ-ਦੌਲਤ ਦਾ ਉਪਾਸ਼ਕ ਹੈ।
Fareedkot Teekaਜੋ ਨਿੰਦਕ ਹੈ, ਸੋ ਸੰਤ ਜਨੋਂ ਕੀ ਨਿੰਦ੍ਯਾ ਕਰ ਕੇ ਪਾਪ ਰੂਪ ਮੈਲੁ ਧੋਵਤਾ ਹੈ। ਚਾਹੇ ਵਹੁ ਮਾਇਆ ਧਾਰੀ ਭੀ ਹੈ ਤਾਂ ਵੀ (ਮਲਭਖੁ) ਕਾਕ ਵਾ ਸੂਕਰ ਵਤ ਹੈ॥
Prof. Sahib Singhਨਿੰਦਾ ਕਰਨ ਵਾਲਾ ਮਨੁੱਖ (ਦੂਜਿਆਂ ਦੀ) ਨਿੰਦਾ ਕਰ ਕਰ ਕੇ (ਉਹਨਾਂ ਦੇ ਕੀਤੇ ਮੰਦ-ਕਰਮਾਂ ਦੀ) ਮੈਲ ਤਾਂ ਧੋ ਦੇਂਦਾ ਹੈ, ਪਰ ਉਹ ਆਪ ਮਾਇਆ-ਵੇੜ੍ਹਿਆ ਮਨੁੱਖ ਪਰਾਈ ਮੈਲ ਖਾਣ ਦਾ ਆਦੀ ਬਣ ਜਾਂਦਾ ਹੈ।

ਪਦ ਅਰਥ ਕਰਿ = ਕਰ ਕੇ। ਧੋਵੈ = ਧੋਂਦਾ ਹੈ। ਮਲਭਖੁ = ਮੈਲ ਖਾਣ ਵਾਲਾ।

SikhNet (Spanish)El difamador pone abajo a los demás, y así absorbe la suciedad que ellos podrían traer; sí, en realidad él come esa mugre como un gusano que limpia al otro.

ਸੰਤ ਜਨਾ ਕੀ ਨਿੰਦਾ ਵਿਆਪੇ; ਨਾ ਉਰਵਾਰਿ. ਨ ਪਾਰੀ ॥੬॥

sant janaa kee nindaa viaape; naa uravaar. na paaree |6| Ang 507

Sant Singh KhalsaHe indulges in the slander of the humble Saints; he is neither on this shore, nor the shore beyond. ||6||
Manmohan SinghHe indulges in the slander of the pious person. He is neither on this shore nor on the yonder one.
Manmohan Singh (Punjabi)ਉਹ ਪਵਿੱਤਰ ਪੁਰਸ਼ਾਂ ਦੀ ਬਦਖੋਈ ਅੰਦਰ ਪਰਵਿਰਤ ਹੁੰਦਾ ਹੈ। ਉਹ ਨਾਂ ਇਸ ਕਿਨਾਰੇ ਤੇ ਹੈ ਅਤੇ ਨਾਂ ਹੀ ਪਰਲੇ।
Fareedkot Teekaਜੋ ਸੰਤ ਜਨੋਂ ਕੀ ਨਿੰਦ੍ਯਾ ਮੇਂ ਲਗੇ ਹੈਂ ਤਿਨ ਕਾ ਨਾ (ਉਰਵਾਰਿ), ਭਾਵ ਇਹ ਲੋਕ ਸੁਧਰਾ ਨਾ (ਪਾਰੀ) ਪ੍ਰਲੋਕ ਹੀ ਸੁਧਰਾ॥੬॥
Prof. Sahib Singhਜੇਹੜੇ ਮਨੁੱਖ ਸੰਤ ਜਨਾਂ ਦੀ ਨਿੰਦਾ ਕਰਨ ਵਿਚ ਫਸੇ ਰਹਿੰਦੇ ਹਨ ਉਹ (ਇਸ ਨਿੰਦਾ ਦੇ ਸਮੁੰਦਰ ਵਿਚੋਂ) ਨਾਹ ਉਰਲੇ ਪਾਸੇ ਆ ਸਕਦੇ ਹਨ, ਨਾਹ ਪਰਲੇ ਪਾਸੇ ਲੰਘ ਸਕਦੇ ਹਨ ॥੬॥
SikhNet (Spanish)Al estar calumniando, los Santos lo sitúan en la tierra de nadie. (6)

ਏਹੁ ਪਰਪੰਚੁ ਖੇਲੁ ਕੀਆ ਸਭੁ ਕਰਤੈ; ਹਰਿ ਕਰਤੈ ਸਭ ਕਲ ਧਾਰੀ ॥

ehu parapanch khel keea sabh karatai; har karatai sabh kal dhaaree | Ang 507

Sant Singh KhalsaAll this worldly drama is set in motion by the Creator Lord; He has infused His almighty strength into all.
Manmohan SinghAll this world play is set afoot by the Creator and God the Creator has installed might amongst all.
Manmohan Singh (Punjabi)ਜਗਤ ਦੀ ਇਹ ਸਾਰੀ ਖੇਡ ਸਿਰਜਣਹਾਰ ਨੇ ਹੀ ਸਾਜੀ ਹੈ ਅਤੇ ਵਾਹਿਗੁਰੂ ਸਿਰਜਣਹਾਰ ਨੇ ਹੀ ਸਾਰਿਆਂ ਅੰਦਰ ਸੱਤਿਆ ਅਸਥਾਪਨ ਕੀਤੀ ਹੈ।
Fareedkot Teekaਹਰੀ ਕਰਤੇ ਨੇ ਕੀਆ ਹੈ ਯਹ ਪ੍ਰਪੰਚ ਰੂਪ ਸਭ ਖੇਲ ਆਪ ਹੀ ਅਰੁ ਹਰੀ ਕਰਤੇ ਨੇ ਸਭ ਮੇਂ (ਕਲਾ) ਸ਼ਕਤੀ ਭੀ ਆਪ ਹੀ ਧਾਰਨ ਕਰੀ ਹੈ॥
Prof. Sahib Singh(ਪਰ, ਜੀਵਾਂ ਦੇ ਭੀ ਕੀਹ ਵੱਸ?) ਇਹ ਸਾਰਾ ਜਗਤ-ਤਮਾਸ਼ਾ ਕਰਤਾਰ ਨੇ ਆਪ ਬਣਾਇਆ ਹੈ, ਕਰਤਾਰ ਨੇ ਹੀ ਇਸ ਵਿਚ ਆਪਣੀ ਸੱਤਾ ਟਿਕਾਈ ਹੋਈ ਹੈ।

ਪਦ ਅਰਥ ਪਰਪੰਚ = ਜਗਤ-ਖਿਲਾਰਾ। ਕਰਤੈ = ਕਰਤਾਰ ਨੇ। ਕਲ = ਸੱਤਾ, ਤਾਕਤ।

SikhNet (Spanish)Toda esta obra, este teatro, es del Creador; todo poder está en las Manos del Creador.

ਹਰਿ ਏਕੋ ਸੂਤੁ ਵਰਤੈ. ਜੁਗ ਅੰਤਰਿ; ਸੂਤੁ ਖਿੰਚੈ ਏਕੰਕਾਰੀ ॥੭॥

har eko soot varatai. jug antar; soot khinchai ekankaaree |7| Ang 507

Sant Singh KhalsaThe thread of the One Lord runs through the world; when He pulls out this thread, the One Creator alone remains. ||7||
Manmohan SinghThe one Lord's thread worlds in the works in the worlds and when He pulls out the thread the creation falls and only the unique personality remains.
Manmohan Singh (Punjabi)ਇਕ ਹਰੀ ਪ੍ਰਭੂ ਦਾ ਧਾਗਾ ਹੀ ਸੰਸਾਰ ਅੰਦਰ ਕੰਮ ਕਰਦਾ ਹੈ। ਜਦ ਉਹ ਧਾਗਾ ਨੂੰ ਖਿੱਚ ਲੈਂਦਾ ਹੈ, ਰਚਨਾ ਢਹਿ ਪੈਂਦੀ ਹੈ ਅਤੇ ਕੇਵਲ ਅਦੁੱਤੀ ਵਿਅਕਤੀ ਹਰੀ ਹੀ ਰਹਿ ਜਾਂਦਾ ਹੈ।
Fareedkot Teekaਹੇ ਹਰੀ! ਏਕ ਤੇਰੀ ਸਤਾ ਰੂਪੀ (ਸੂਤੁ) ਧਾਗਾ ਸੰਸਾਰ ਕੇ ਬੀਚ ਬਰਤ ਰਹਾ ਹੈ। ਜਬ ਇਸ ਸੂਤ ਕੋ ਖੀਂਚ ਲੇਤੇ ਹੋ ਅਰਥਾਤ ਪ੍ਰਲ੍ਯ ਕਰਤੇ ਹੋ, ਤਬ (ਏਕੰਕਾਰੀ) ਏਕ ਅਕਾਰ, ਭਾਵ ਸਰੂਪ ਏਕ ਤੁਮ ਹੀ ਰਹ ਜਾਤੇ ਹੋ॥੭॥
Prof. Sahib Singhਸਾਰੇ ਜਗਤ ਵਿਚ ਸਿਰਫ਼ ਪਰਮਾਤਮਾ ਦੀ ਸੱਤਾ ਦਾ ਧਾਗਾ ਪਸਰਿਆ ਹੋਇਆ ਹੈ, ਜਦੋਂ ਉਹ ਇਸ ਧਾਗੇ ਨੂੰ ਖਿੱਚ ਲੈਂਦਾ ਹੈ (ਤਾਂ ਜਗਤ-ਤਮਾਸ਼ਾ ਅਲੋਪ ਹੋ ਜਾਂਦਾ ਹੈ, ਤੇ) ਪਰਮਾਤਮਾ ਆਪ ਹੀ ਆਪ ਰਹਿ ਜਾਂਦਾ ਹੈ ॥੭॥

ਪਦ ਅਰਥ ਜੁਗ ਅੰਤਰਿ = ਜਗਤ ਵਿਚ। {ਨੋਟ: ਪਾਠਕ ਧਿਆਨ ਰੱਖੇ। ਲਫ਼ਜ਼ 'ਜੁਗ' ਕਲਿਜੁਗ ਆਦਿਕ ਕਿਸੇ 'ਜੁਗ' ਵਾਸਤੇ ਨਹੀਂ ਫਬ ਸਕਦਾ}। ਖਿੰਚੈ = ਖਿੱਚ ਲੈਂਦਾ ਹੈ ॥੭॥

SikhNet (Spanish)En todas las épocas el Señor está entretejido en esencia con todos los corazones, y cuando el hilo es jalado, la creación se deshace y queda el Uno Absoluto solo. (7)

ਰਸਨਿ ਰਸਨਿ. ਰਸਿ ਗਾਵਹਿ ਹਰਿ ਗੁਣ; ਰਸਨਾ ਹਰਿ ਰਸੁ ਧਾਰੀ ॥

rasan rasan. ras gaaveh har gun; rasanaa har ras dhaaree | Ang 507

Sant Singh KhalsaWith their tongues, they sing the Glorious Praises of the Lord, and savor Them. They place the sublime essence of the Lord upon their tongues, and savor it.
Manmohan SinghWith their tongue the saints sing God's praise the Nectar of Nectars and on their tongue they place God's elixir.
Manmohan Singh (Punjabi)ਆਪਣੀ ਜੀਭ੍ਹਾ ਨਾਲ ਸਾਧੂ, ਅੰਮ੍ਰਿਤ ਦੇ ਅੰਮ੍ਰਿਤ, ਹਰੀ ਜੱਸ ਨੂੰ ਗਾਉਂਦੇ ਹਨ ਅਤੇ ਆਪਣੀ ਜੀਭ੍ਹਾ ਉਤੇ ਵਾਹਿਗੁਰੂ ਦੇ ਅੰਮ੍ਰਿਤ ਨੂੰ ਟਿਕਾਉਂਦੇ ਹਨ।
Fareedkot Teekaਹਰੀ ਤੇਰੇ ਸੰਤ ਜਨ ਸੰਸਾਰ ਕੇ ਰਸੋਂ ਸੇ ਨਿਰਸ ਹੋ ਕਰ ਅਨੰਦ ਸਹਤ ਤੇਰੇ ਗੁਣੋਂ ਕੋ ਗਾਵਤੇ ਹੈਂ ਅਰੁ ਤਿਨੋਂ ਨੇ ਅਪਨੀ ਰਸਨਾ ਤੇਰੇ ਪ੍ਰੇਮ ਮੇਂ ਧਾਰਨ ਕਰੀ ਹੈ॥
Prof. Sahib Singh(ਜੇਹੜੇ ਮਨੁੱਖ ਇਸ ਸੰਸਾਰ-ਸਮੁੰਦਰ ਤੋਂ ਸਹੀ ਸਲਾਮਤਿ ਪਾਰ ਲੰਘਣਾ ਚਾਹੁੰਦੇ ਹਨ ਉਹ) ਸਦਾ ਹੀ ਬੜੇ ਪ੍ਰੇਮ ਪਿਆਰ ਨਾਲ ਪਰਮਾਤਮਾ ਦੇ ਗੁਣ ਗਾਂਦੇ ਰਹਿੰਦੇ ਹਨ, ਉਹਨਾਂ ਦੀ ਜੀਭ ਪਰਮਾਤਮਾ ਦੇ ਨਾਮ-ਰਸ ਨੂੰ ਚੱਖਦੀ ਰਹਿੰਦੀ ਹੈ।

ਪਦ ਅਰਥ ਰਸਨਿ ਰਸਨਿ ਰਸਿ = ਪ੍ਰੇਮ ਨਾਲ, ਪ੍ਰੇਮ ਨਾਲ, ਪ੍ਰੇਮ ਨਾਲ। ਰਸਨਾ = ਜੀਭ।

SikhNet (Spanish)Mis labios recitan y se regocijan en la Alabanza del Señor, y no busco más que al Señor,

ਨਾਨਕ. ਹਰਿ ਬਿਨੁ, ਅਵਰੁ ਨ ਮਾਗਉ; ਹਰਿ ਰਸ ਪ੍ਰੀਤਿ ਪਿਆਰੀ ॥੮॥੧॥੭॥

naanak. har bin, avar na maagau; har ras preet piaaree |8|1|7| Ang 507

Sant Singh KhalsaO Nanak, other than the Lord, I ask for nothing else; I am in love with the Love of the Lord's sublime essence. ||8||1||7||
Manmohan SinghNanak, without God I ask for nothing but God and the love of Lord's nectar alone is dear unto me.
Manmohan Singh (Punjabi)ਨਾਨਕ ਵਾਹਿਗੁਰੂ ਦੇ ਬਾਝੋਂ ਮੈਂ ਹੋਰ ਕੁਛ ਨਹੀਂ ਮੰਗਦਾ। ਸੁਆਮੀ ਦੇ ਅੰਮ੍ਰਿਤ ਦਾ ਪ੍ਰੇਮ ਹੀ ਮੈਨੂੰ ਪਿਆਰਾ ਲੱਗਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਰਿ ਬਿਨ ਔਰ ਕੋ ਨਹੀਂ ਮਾਂਗਤਾ ਹੂੰ, ਨਾਮ ਕੇ ਰਸ ਮੇਂ ਮੇਰੀ ਪ੍ਰੀਤੀ (ਪਿਆਰੀ) ਬਨੀ ਰਹੈ। ਕ੍ਯਾ ਬਿਸੇਖ ਬਨੀ ਰਹੈ? ਵਾ ਹਰੀ ਕੇ ਰਸ ਕੋ ਅਨੰਦ ਮੇਰਾ ਮਨੁ ਭੋਗੇ ਅਰੁ ਹਰੀ ਕੇ ਨਾਮ ਮੇਂ ਬਾਣੀ ਕੀ ਪ੍ਰੀਤਿ ਰਹੇ ਅਰੁ ਸਰੀਰ ਕਰ ਤੇਰੀ ਭਗਤੀ ਪ੍ਯਾਰੀ ਲਗੇ॥੮॥੧॥੭॥☬ਪਰਮੇਸ੍ਵਰ ਕੋ ਸਰਬ ਰੂਪਤਾ ਕਰ ਸਨਮੁਖ ਬੇਨਤੀ ਕਰਤੇ ਹੈਂ:
Prof. Sahib Singhਹੇ ਨਾਨਕ! ਮੈਂ ਪਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਕੁਝ ਨਹੀਂ ਮੰਗਦਾ (ਮੈਂ ਇਹੀ ਚਾਹੁੰਦਾ ਹਾਂ ਕਿ) ਪਰਮਾਤਮਾ ਦੇ ਨਾਮ ਰਸ ਦੀ ਪ੍ਰੀਤ ਪਿਆਰੀ ਲੱਗਦੀ ਰਹੇ ॥੮॥੧॥੭॥

ਪਦ ਅਰਥ ਮਾਗਉ = ਮਾਗਉਂ, ਮੈਂ ਮੰਗਦਾ ਹਾਂ ॥੮॥੧॥੭॥

SikhNet (Spanish)pues el Amor de la Esencia del Señor es lo más querido para mí. (8-1-7)
Answers quote the Granth verbatim with Ang citations. AI commentary is not Gurbani and not a religious ruling.