ੴ

ਸਿੱਖਬਾਣੀ · SikhBani

ਸਭੇ ਰਾਤੀ ਸਭਿ ਦਿਹ ਸਭਿ ਥਿਤੀ ਸਭਿ ਵਾਰ ॥

sabhe raatee sabh dih sabh thitee sabh vaar
Guru Nanak Dev Ji ਗੁਰੂ ਨਾਨਕ ਦੇਵ ਜੀ · Raag Saarang · Ang 1241 · 8 lines
Translations

ਸਲੋਕ ਮਃ ੧ ॥

salok mahalaa 1 |

Sant Singh KhalsaSalok, First Mehl:
Manmohan SinghSlok 1st Guru.
Manmohan Singh (Punjabi)ਸਲੋਕ ਪਹਿਲੀ ਪਾਤਿਸ਼ਾਹੀ।
SikhNet (Spanish)Slok, Mejl Guru Nanak Dev, Primer Canal Divino.

ਸਭੇ ਰਾਤੀ ਸਭਿ ਦਿਹ; ਸਭਿ ਥਿਤੀ ਸਭਿ ਵਾਰ ॥

sabhe raatee sabh dih; sabh thitee sabh vaar |

Sant Singh KhalsaAll nights, all days, all dates, all days of the week;
Manmohan SinghAll nights, all days, all lunar days and all week days;
Manmohan Singh (Punjabi)ਸਾਰੀਆਂ ਰਾਤਾਂ, ਸਾਰੇ ਦਿਹਾੜੇ ਸਾਰੀਆਂ ਤਿਥਾਂ ਅਤੇ ਹਫਤੇ ਦੇ ਸਾਰੇ ਦਿਨ,
Fareedkot Teekaਸਭੀ ਰਾਤੇਂ ਔਰ ਸਭੀ ਦਿਨ, ਸਭੀ ਤਿਥੇਂ ਪੁਨਃ ਸਭੀ ਵਾਰ॥
Prof. Sahib Singhਰਾਤਾਂ, ਦਿਹਾੜੇ, ਥਿੱਤਾਂ, ਵਾਰ,

ਪਦ ਅਰਥ ਦਿਹ = ਦਿਨ। ਥਿਤੀ = ਚੰਦ ਦੇ ਵਧਾ ਘਟਾ ਨਾਲ ਗਿਣੇ ਜਾਣ ਵਾਲੇ ਮਹੀਨਿਆਂ ਦੀਆਂ ਤਾਰੀਖ਼ਾਂ। ਵਾਰ = ਹਫ਼ਤੇ ਦੇ ਦਿਨਾਂ ਦੇ ਨਾਮ।

SikhNet (Spanish)Sobre las noches y los días, los momentos y tiempos auspiciosos,

ਸਭੇ ਰੁਤੀ ਮਾਹ ਸਭਿ; ਸਭਿ ਧਰਤੀਂ ਸਭਿ ਭਾਰ ॥

sabhe rutee maah sabh; sabh dharatanee sabh bhaar |

Sant Singh KhalsaAll seasons, all months, all the earth and everything on it.
Manmohan SinghAll seasons, all months, the entire earth and all its loads;
Manmohan Singh (Punjabi)ਸਾਰੇ ਮੌਸਮ, ਸਾਰੇ ਮਹੀਨੇ, ਸਾਰੀ ਜਮੀਨ ਅਤੇ ਇਸ ਦੇ ਸਾਰੇ ਬੋਝ,
Fareedkot Teekaਸਭੀ ਰੁਤੇਂ ਔਰ ਸਭੀ ਮਹੀਨੇ ਅਰ ਸਭੀ ਪ੍ਰਿਥਵੀਆਂ ਔਰ ਸਭੀ (ਭਾਰ) ਅਠਾਰਾਂ ਭਾਰ ਬਨਾਸਪਤੀ॥
Prof. Sahib Singhਰੁੱਤਾਂ, ਮਹੀਨੇ; ਧਰਤੀਆਂ ਤੇ ਧਰਤੀਆਂ ਉਤੇ ਪੈਦਾ ਹੋਏ ਸਾਰੇ ਪਦਾਰਥ,

ਪਦ ਅਰਥ ਮਾਹ = ਮਹੀਨੇ। ਧਰਤੀ = ਧਰਤੀਆਂ।

SikhNet (Spanish)las estaciones, los meses y la tierra completa y su carga; sobre los vientos,

ਸਭੇ ਪਾਣੀ ਪਉਣ ਸਭਿ; ਸਭਿ ਅਗਨੀ ਪਾਤਾਲ ॥

sabhe paanee paun sabh; sabh aganee paataal |

Sant Singh KhalsaAll waters, all winds, all fires and underworlds.
Manmohan SinghAll waters all winds, all the fires and underworlds';
Manmohan Singh (Punjabi)ਸਾਰੇ ਜਲ, ਸਾਰੀਆਂ ਹਵਾਵਾਂ ਸਾਰੀਆਂ ਅੱਗਾਂ ਅਤੇ ਪਾਤਾਲ,
Fareedkot Teekaਸਭੇ ਹੀ ਜਲ ਔਰ ਸਭੀ ਪੌਣ ਸਭੀ ਅਗਨੀ ਔਰ ਸਭੀ ਪਾਤਾਲ॥
Prof. Sahib Singhਹਵਾ, ਪਾਣੀ, ਅੱਗ, ਧਰਤੀ ਦੇ ਹੇਠਲੇ ਪਾਸੇ (ਦੇ ਪਦਾਰਥ);
SikhNet (Spanish)las aguas y los fuegos internos; sobre los planetas, regiones del mundo

ਸਭੇ ਪੁਰੀਆ ਖੰਡ ਸਭਿ; ਸਭਿ ਲੋਅ ਲੋਅ ਆਕਾਰ ॥

sabhe pureea khandd sabh; sabh loa loa aakaar |

Sant Singh KhalsaAll solar systems and galaxies, all worlds, people and forms.
Manmohan SinghAll spheres, all divisions of earth and all worlds, men and forms;
Manmohan Singh (Punjabi)ਸਾਰੇ ਗੋਲਾਕਾਰ, ਧਰਤੀ ਦੇ ਸਾਰੇ ਹਿੱਸੇ ਤੇ ਸਾਰੇ ਜਹਾਨ, ਲੋਕ ਅਤੇ ਸਰੂਪ,
Fareedkot Teekaਸਭੇ ਹੀ ਪੁਰੀਆਂ ਔਰ ਸਭੀ ਖੰਡ ਔਰ ਲੋਕੋਂ ਲੋਕੋਂ ਕੇ ਜੋ ਸਭ ਅਕਾਰ ਹੈਂ॥
Prof. Sahib Singhਧਰਤੀਆਂ ਦੇ ਮੰਡਲ, ਬ੍ਰਹਮੰਡ ਦੇ ਬੇਅੰਤ ਹਿੱਸੇ, ਹਰੇਕ ਲੋਕ ਦੇ (ਬੇਅੰਤ ਕਿਸਮਾਂ ਦੇ) ਜੀਅ ਜੰਤ-

ਪਦ ਅਰਥ ਲੋਅ ਲੋਅ = ਹਰੇਕ ਲੋਕ (੧੪ ਲੋਕਾਂ) ਦੇ। ਆਕਾਰ = ਸਰੂਪ, ਸਰੀਰ, ਜੀਅ-ਜੰਤ।

SikhNet (Spanish)y de todos los mundos y las infinitas formas de vida; sobre todas aquéllas prevalece la Infinita Voluntad del Señor,

ਹੁਕਮੁ. ਨ ਜਾਪੀ ਕੇਤੜਾ; ਕਹਿ. ਨ ਸਕੀਜੈ ਕਾਰ ॥

hukam. na jaapee ketarraa; keh. na sakeejai kaar |

Sant Singh KhalsaNo one knows how great the Hukam of His Command is; no one can describe His actions.
Manmohan SinghHow great is the Lord's command, over them all can be known not, nor can the Lord's deeds be described.
Manmohan Singh (Punjabi)ਕਿੱਡਾ ਵੱਡਾ ਹੈ ਪ੍ਰਭੂ ਦਾ ਹੁਕਮ, ਉਨ੍ਹਾਂ ਸਾਰਿਆਂ ਦੇ ਉਤੇ ਜਾਣਿਆ ਨਹੀਂ ਜਾ ਸਕਦਾ, ਨਾਂ ਹੀ ਪ੍ਰਭੂ ਦੇ ਕੰਮ ਬਿਆਨ ਕੀਤੇ ਜਾ ਸਕਦੇ ਹਨ।
Fareedkot Teekaਜੋ ਪੂਰਬ ਕਹੇ ਹੈਂ ਇਨੋਂ ਨੇ ਪਰਮੇਸ੍ਵਰ ਕੇ ਹੁਕਮ ਕੋ ਨਹੀਂ ਜਾਨਾ ਜੋ ਕਿਤਨਾਕੁ ਹੈ ਔਰ ਨਾਂ ਤਿਸ ਕੀ (ਕਾਰ) ਕਰਣੀ ਕਹਿ ਸਕਤੇ ਹੈਂ॥
Prof. Sahib Singhਇਹ ਸਾਰੀ ਰਚਨਾ (ਕੇਡੀ ਕੁ ਹੈ) ਬਿਆਨ ਨਹੀਂ ਕੀਤੀ ਜਾ ਸਕਦੀ, (ਇਸ ਰਚਨਾ ਨੂੰ ਬਣਾਣ ਵਾਲੇ ਪ੍ਰਭੂ ਦਾ) ਹੁਕਮ ਕਿਤਨਾ ਵੱਡਾ ਹੈ-ਇਹ ਭੀ ਪਤਾ ਨਹੀਂ ਲੱਗ ਸਕਦਾ।

ਪਦ ਅਰਥ ਕੇਤੜਾ = ਕੇਡਾ ਵੱਡਾ? ਕਹਿ ਨ ਸਕੀਜੈ = ਬਿਆਨ ਨਹੀਂ ਕੀਤੀ ਜਾ ਸਕਦੀ। ਕਾਰ = ਪ੍ਰਭੂ ਦੀ ਰਚਨਾ।

SikhNet (Spanish)y uno nunca podrá conocer todas Sus Manifestaciones.

ਆਖਹਿ ਥਕਹਿ ਆਖਿ; ਆਖਿ; ਕਰਿ ਸਿਫਤੀਂ ਵੀਚਾਰ ॥

aakheh thakeh aakh; aakh; kar sifatanee veechaar |

Sant Singh KhalsaMortals may utter, chant, recite and contemplate His Praises until they grow weary.
Manmohan SinghUttering, uttering, uttering the Lord's praises and deliberating over them good many have grown wary.
Manmohan Singh (Punjabi)ਸਾਹਿਬ ਦੀਆਂ ਸਿਫਤਾ ਨੂੰ ਉਚਾਰਦੇ ਉਸਾਰਦੇ ਅਤੇ ਉਨ੍ਹਾਂ ਨੂੰ ਸੋਚਦੇ ਸਮਝਦੇ ਅਨੇਕਾਂ ਹੀ ਹਾਰ ਹੁਟ ਗਹੇ ਹਨ।
Fareedkot Teekaਪਰਮੇਸ੍ਵਰ ਕੀ ਸਿਫਤੋਂ ਕੋ (ਆਖਿ) ਮੁਖਸੇ ਆਖ ਆਖ ਕੇ ਔਰ ਮਨ ਸੇ ਵੀਚਾਰ ਕਰ ਕਰ ਕੇ ਥਕਤ ਹੋ ਗਏ ਹੈਂ॥
Prof. Sahib Singhਪਰਮਾਤਮਾ ਦੀਆਂ ਸਿਫ਼ਤਾਂ ਦਾ ਵਿਚਾਰ ਕਰ ਕੇ ਲੋਕ ਮੁੜ ਮੁੜ ਬੇਅੰਤ ਵਾਰੀ (ਉਸ ਦੀਆਂ ਵਡਿਆਈਆਂ) ਬਿਆਨ ਕਰਦੇ ਹਨ ਤੇ (ਬਿਆਨ ਕਰ ਕੇ) ਥੱਕ ਜਾਂਦੇ ਹਨ;

ਪਦ ਅਰਥ ਆਖਿ ਆਖਿ ਆਖਹਿ = ਬੇਅੰਤ ਵਾਰੀ ਆਖਦੇ ਹਨ। ਥਕਹਿ = ਥੱਕ ਜਾਂਦੇ ਹਨ।

SikhNet (Spanish)Sí, millones han recitado Su Alabanza y millones habitan en Él, y aun así, ni una pequeña pizca del Valor

ਤ੍ਰਿਣੁ. ਨ ਪਾਇਓ ਬਪੁੜੀ; ਨਾਨਕੁ ਕਹੈ ਗਵਾਰ ॥੧॥

trin. na paaeo bapurree; naanak kahai gavaar |1|

Sant Singh KhalsaThe poor fools, O Nanak, cannot find even a tiny bit of the Lord. ||1||
Manmohan SinghSays Nanak, the poor fools, can find not even an iota of the Lord's limit.
Manmohan Singh (Punjabi)ਗੁਰੂ ਜੀ ਫੁਰਮਾਉਂਦੇ ਹਨ, ਵਿਚਾਰੇ ਮੂਰਖ, ਸਾਹਿਬ ਦੇ ਓੜਕ ਨੂੰ ਇਕ ਭੋਰਾ ਭਰ ਭੀ ਨਹੀਂ ਪਾ ਸਕਦੇ।
Fareedkot Teekaਤਿਨੋਂ ਕੀ (ਬਪੁੜੀ) ਵੇਚਾਰੀ ਬੁਧੀ ਨੇ ਤ੍ਰਿਣ ਮਾਤਰ, ਭਾਵ ਥੋੜਾ ਸਾ ਅੰਤ ਨਹੀਂ ਪਾਇਆ। ਸ੍ਰੀ ਗੁਰੂ ਜੀ ਕਹਿਤੇ ਹੈਂ: ਜੇ ਕਹੇ ਮੇਂ ਅੰਤ ਕੋ ਪਾਵੋਂਗਾ? ਸੋ ਕਹਿਣੇ ਵਾਲਾ ਗਵਾਰ ਹੈ॥੧॥
Prof. Sahib Singhਪਰ, ਨਾਨਕ ਆਖਦਾ ਹੈ, ਵਿਚਾਰੇ ਗੰਵਾਰਾਂ ਨੇ ਪ੍ਰਭੂ ਦਾ ਰਤਾ ਭਰ ਭੀ ਅੰਤ ਨਹੀਂ ਲੱਭਾ ॥੧॥

ਪਦ ਅਰਥ ਤ੍ਰਿਣੁ = ਤ੍ਰਿਣ ਜਿਤਨਾ, ਰਤਾ ਭਰ ਭੀ। ਬਪੁੜੀ ਗਵਾਰ = ਵਿਚਾਰੇ ਗੰਵਾਰਾਂ ਨੇ। ਬਪੁੜੀ = ਬਪੁੜੀਂ, ਵਿਚਾਰਿਆਂ ਨੇ। ਨਾਨਕੁ ਕਹੈ = ਨਾਨਕ ਆਖਦਾ ਹੈ ॥੧॥

SikhNet (Spanish)y la Extensión de Su Ser han podido ser conocidos, y aquéllos que en vano insinúan conocerlos son los más tontos. (1)
Answers quote the Granth verbatim with Ang citations. AI commentary is not Gurbani and not a religious ruling.