ੴ

ਸਿੱਖਬਾਣੀ · SikhBani

ਅਖੀਂ ਪਰਣੈ ਜੇ ਫਿਰਾਂ ਦੇਖਾਂ ਸਭੁ ਆਕਾਰੁ ॥

akhanee paranai je firaan dekhaan sabh aakaar
Guru Nanak Dev Ji ਗੁਰੂ ਨਾਨਕ ਦੇਵ ਜੀ · Raag Saarang · Ang 1241, 1242 · 8 lines
Translations

ਮਃ ੧ ॥

mahalaa 1 | Ang 1241

Sant Singh KhalsaFirst Mehl:
Manmohan Singh1st Guru.
Manmohan Singh (Punjabi)ਪਹਿਲੀ ਪਾਤਿਸ਼ਾਹੀ।
SikhNet (Spanish)Mejl Guru Nanak Dev, Primer Canal Divino.

ਅਖੀਂ ਪਰਣੈ ਜੇ ਫਿਰਾਂ; ਦੇਖਾਂ ਸਭੁ ਆਕਾਰੁ ॥

akhanee paranai je firaan; dekhaan sabh aakaar | Ang 1241

Sant Singh KhalsaIf I were to walk around with my eyes wide open, gazing at all the created forms;
Manmohan SinghIf I walk on my eyes and see all the forms this wise;
Manmohan Singh (Punjabi)ਜੇਕਰ ਆਪਣਿਆਂ ਨੇਤਰਾਂ ਦੇ ਭਾਰੇ ਟੁਰਾਂ ਅਤੇ ਸਾਰੇ ਸਰੂਪ ਇਸ ਤਰ੍ਹਾਂ ਵੇਖਾਂ।
Fareedkot Teeka(ਅਖੀ ਪਰਣੈ) ਨੇਤ੍ਰੋਂ ਕੇ ਪਰਨੇ ਅਰਥਾਤ ਨੀਚੇ ਧਿਆਨ ਕਰ ਫਿਰਨੇ ਵਾਲੇ ਵਾ ਸਾਸਤ੍ਰ ਦੇਖਣੇ ਵਾਲੇ, ਤਿਨ ਸੇ ਭੀ ਪੂਛੋ ਔਰ (ਸਭੁ ਆਕਾਰੁ) ਜੋ ਸਭ ਸ੍ਰਿਸ਼ਟੀ ਮਾਤਰ ਕੇ ਦੇਖਨੇ ਵਾਲੇ ਬ੍ਰਹਮਾਦਿਕ ਹੈਂ, ਤਿਨ ਸੇ ਭੀ ਪੂਛੋ॥
Prof. Sahib Singhਜੇ ਮੈਂ ਅੱਖਾਂ ਦੇ ਭਾਰ ਹੋ ਕੇ ਫਿਰਾਂ ਤੇ ਸਾਰਾ ਜਗਤ (ਫਿਰ ਕੇ) ਵੇਖ ਲਵਾਂ;

ਪਦ ਅਰਥ ਅਖੀ ਪਰਣੈ = ਅੱਖਾਂ ਦੇ ਭਾਰ। ਸਭੁ ਆਕਾਰੁ = ਸਾਰਾ ਜਗਤ।

SikhNet (Spanish)Si caminara sobre mis ojos para ver todas las formas

ਪੁਛਾ ਗਿਆਨੀ ਪੰਡਿਤਾਂ; ਪੁਛਾ ਬੇਦ ਬੀਚਾਰ ॥

puchhaa giaanee pandditaan; puchhaa bed beechaar | Ang 1241

Sant Singh KhalsaI could ask the spiritual teachers and religious scholars, and those who contemplate the Vedas;
Manmohan SinghIf I ask the divines and men of tellers and ask also the reflectors of the Vedas;
Manmohan Singh (Punjabi)ਜੇਕਰ ਮੈਂ ਬ੍ਰਹਮ-ਬੇਤਿਆਂ ਅਤੇ ਵਿਦਵਾਨਾ ਤੋਂ ਪਤਾ ਕਰਾਂ ਅਤੇ ਵੇਦਾਂ ਨੂੰ ਵਿਚਾਰਣ ਵਾਲਿਆਂ ਤੋਂ ਭੀ ਪਤਾ ਲਵਾ,
Fareedkot Teekaਬ੍ਰਹਮ ਗਿਆਨੀਓਂ ਔਰ ਪੰਡਤੋਂ ਸੇ ਪੂਛੋ ਔਰ ਬੇਦ ਕੇ ਬੀਚਾਰਨੇ ਵਾਲੋਂ ਸੇ ਭੀ ਪੂਛੋ॥
Prof. Sahib Singhਜੇ ਮੈਂ ਗਿਆਨਵਾਨ ਪੰਡਿਤਾਂ ਨੂੰ ਵੇਦਾਂ ਦੇ ਡੂੰਘੇ ਭੇਤ ਪੁੱਛ ਲਵਾਂ;
SikhNet (Spanish)y si preguntara a los sabios todo el contenido de los Vedas, y si a todos los seres humanos, a los dioses, a los guerreros

ਪੁਛਾ ਦੇਵਾਂ ਮਾਣਸਾਂ; ਜੋਧ ਕਰਹਿ ਅਵਤਾਰ ॥

puchhaa devaan maanasaan; jodh kareh avataar | Ang 1242

Sant Singh KhalsaI could ask the gods, mortal men, warriors and divine incarnations;
Manmohan SinghIf I question gods, men, warriors and the prophets created by the Lord;
Manmohan Singh (Punjabi)ਜੇਕਰ ਮੈਂ ਦੇਵਤਿਆਂ ਇਨਸਾਨਾਂ, ਯੋਧਿਆਂ ਅਤੇ ਪ੍ਰਭੂ ਦੇ ਰਚੇ ਹੋਏ ਪੈਗੰਬਰ ਤੇ ਸੁਆਲ ਕਰਾਂ,
Fareedkot Teekaਦੇਵਤਿਓਂ ਔਰ ਮਾਨਸੋਂ ਸੇ ਪੂਛੋ (ਜੋਧ) ਸੂਰਬੀਰੋਂ ਸੇ ਪੂਛੋ ਔਰ ਜੋ ਈਸ੍ਵਰ ਨੇ ਅਵਤਾਰ ਧਾਰਨ ਕੀਏ ਹੈਂ ਤਿਨ ਸੇ ਭੀ ਪੂਛੋ॥
Prof. Sahib Singhਜੇ ਮੈਂ ਦੇਵਤਿਆਂ ਨੂੰ ਜਾ ਪੁੱਛਾਂ, ਉਹਨਾਂ ਮਨੁੱਖਾਂ ਨੂੰ ਜਾ ਕੇ ਪੁੱਛਾਂ ਜੋ ਬੜੇ ਬੜੇ ਸੂਰਮੇ ਬਣਦੇ ਹਨ;

ਪਦ ਅਰਥ ਮਾਣਸਾਂ = ਮਨੁੱਖਾਂ ਨੂੰ। ਕਰਹਿ ਅਵਤਾਰ = ਜੰਮਦੇ ਹਨ, ਬਣਦੇ ਹਨ। ਜੋਧ = ਸੂਰਮੇ।

SikhNet (Spanish)y a los profetas los interrogara, también a los ascetas que viven en estado de trance,

ਸਿਧ ਸਮਾਧੀ ਸਭਿ ਸੁਣੀ; ਜਾਇ ਦੇਖਾਂ ਦਰਬਾਰੁ ॥

sidh samaadhee sabh sunee; jaae dekhaan darabaar | Ang 1242

Sant Singh KhalsaI could consult all the Siddhas in Samaadhi, and go to see the Lord's Court.
Manmohan SinghIf I consult all the perfect persons, wrapt in trance and go and see the Lord's court.
Manmohan Singh (Punjabi)ਜੇਕਰ ਮੈਂ ਤਾੜੀ ਅੰਦਰ ਲੀਨ ਸਾਰੇ ਾਪੁਰਨ ਪੁਰਸ਼ਾਂ ਦੀ ਸਲਾਹ ਲਵਾ ਅਤੇ ਜਾ ਕੇ ਸਾਈਂ ਦੀ ਦਰਗਾਹ ਨੂੰ ਵੇਖਾਂ,
Fareedkot Teekaਪੁਨਹ ਸਿਧ ਜੋ ਹੈਂ ਸਮਾਧੀ ਲਗਾਉਣੇ ਵਾਲੇ, ਜੋਗੀ ਜੋ ਹੈਂ ਸਭ ਸੇ ਪੂਛ ਕਰ ਉਨ ਕੇ ਵਾਕ ਭੀ ਸੁਣੋਂ ਔਰ ਜਾਇ ਕਰ (ਦਰਬਾਰੁ) ਸਤਿਸੰਗ ਭੀ ਦੇਖੋ। ਇਨ ਸਭ ਸੇ ਜਾਇ ਕਰ ਇਹ ਬਾਤ ਪੂਛੋ ਕਿ ਆਗੇ ਪਰਲੋਕ ਮੇਂ ਜੀਉ ਸਚਾ ਕੈਸੇ ਹੋਤਾ ਹੈ ਔਰ ਪਰਮੇਸ੍ਵਰ ਕੋ ਪਾਇ ਕਰ ਪਾਰ ਕੈਸੇ ਉਤਰਤਾ ਹੈ ਅਰ ਨਿਰਭਉ ਕੈਸੇ ਹੋਤਾ ਹੈ? ਸੋ ਸਭੀ ਏਹੀ ਕਹਿਤੇ ਹੈਂ:
Prof. Sahib Singhਜੇ ਸਮਾਧੀ ਲਾਣ ਵਾਲੇ ਪੁੱਗੇ ਹੋਏ ਜੋਗੀਆਂ ਦੀਆਂ ਸਾਰੀਆਂ ਮੱਤਾਂ ਜਾ ਸੁਣਾਂ ਕਿ ਪ੍ਰਭੂ ਦਾ ਦਰਬਾਰ ਮੈਂ ਕਿਵੇਂ ਜਾ ਕੇ ਵੇਖਾਂ-

ਪਦ ਅਰਥ ਸੁਣੀ = ਮੈਂ ਸੁਣਾਂ। ਦਰਬਾਰੁ = ਪ੍ਰਭੂ ਦੀ ਹਜ਼ੂਰੀ।

SikhNet (Spanish)y si pudiera ver la Corte del Señor, sabría que el Señor, en el más allá,

ਅਗੈ ਸਚਾ ਸਚਿ ਨਾਇ; ਨਿਰਭਉ. ਭੈ ਵਿਣੁ ਸਾਰੁ ॥

agai sachaa sach naae; nirbhau. bhai vin saar | Ang 1242

Sant Singh KhalsaHereafter, Truth is the Name of all; the Fearless Lord has no fear at all.
Manmohan SinghThen would I know, that hereafter the True, Dauntless, Fear-fear and Sublime Lord accepts only the True Name.
Manmohan Singh (Punjabi)ਤਦ ਮੈਨੂੰ ਪਤਾ ਲਗੇਗਾ ਕਿ ਪ੍ਰਲੋਕ ਵਿੱਚ ਸੱਚਾ, ਨਿਧੜਕ, ਡਰ-ਰਹਿਤ ਅਤੇ ਸਰੇਸ਼ਟ ਸੁਆਮੀ ਕੇਵਲ ਸੱਚੇ ਨਾਮ ਨੂੰ ਹੀ ਪਰਵਾਨ ਕਰਦਾ ਹੈ।
Fareedkot Teekaਅਗੈ ਜੀਉ ਸਚ ਨਾਮ ਕਰ ਕੇ ਸਚਾ ਹੋਤਾ ਹੈ ਅਰ (ਭੈ ਵਿਣੁ) ਭੈ ਰਹਿਤ ਜੋ ਪਰਮੇਸ੍ਵਰ ਹੈ ਤਿਸ ਕੋ (ਸਾਰੁ) ਸੰਭਾਲਣੇ ਕਰ ਨਿਰਭਉ ਹੋਤਾ ਹੈ॥
Prof. Sahib Singh(ਇਹਨਾਂ ਸਾਰੇ ਉੱਦਮਾਂ ਦੇ) ਸਾਹਮਣੇ (ਇੱਕੋ ਹੀ ਸੁਚੱਜੀ ਮੱਤ ਹੈ ਕਿ) ਸਦਾ ਕਾਇਮ ਰਹਿਣ ਵਾਲਾ ਪ੍ਰਭੂ, ਜੋ ਨਿਰਭਉ ਹੈ ਜਿਸ ਨੂੰ ਕਿਸੇ ਦਾ ਡਰ ਨਹੀਂ ਤੇ ਜੋ ਸਾਰੇ ਜਗਤ ਦਾ ਮੂਲ ਹੈ, ਸਿਮਰਨ ਦੀ ਰਾਹੀਂ ਹੀ ਮਿਲਦਾ ਹੈ;

ਪਦ ਅਰਥ ਸਚਿ ਨਾਇ = ਸੱਚੇ ਨਾਮ ਦੇ ਰਾਹੀਂ, ਨਾਮ ਸਿਮਰਨ ਨਾਲ। ਭੈ ਵਿਣੁ = ਡਰ-ਰਹਿਤ। ਸਾਰੁ = ਜਗਤ ਦਾ ਮੂਲ।

SikhNet (Spanish)sólo acepta el Nombre Verdadero, Temerario e Inmaculado de Dios.

ਹੋਰ ਕਚੀ ਮਤੀ ਕਚੁ ਪਿਚੁ; ਅੰਧਿਆ ਅੰਧੁ ਬੀਚਾਰੁ ॥

hor kachee matee kach pich; andhiaa andh beechaar | Ang 1242

Sant Singh KhalsaFalse are other intellectualisms, false and shallow; blind are the contemplations of the blind.
Manmohan SinghFalse, immature and shallow is all other intellect. Blind is the reflection of the blind person.
Manmohan Singh (Punjabi)ਕੂੜੀ, ਨਾਂ ਤਜਰਬਕਾਰ ਅਤੇ ਹੋਛੀ ਹੈ ਹੋਰ ਸਾਰੀ ਅਕਲ। ਅੰਨ੍ਹੀ ਹੈ ਸੋਚ ਵੀਚਾਰ ਅੰਨੇ ਪੁਰਸ਼ ਦੀ।
Fareedkot Teekaਔਰ ਕਚੀਆਂ (ਮਤੀ) ਅਕਲੋਂ ਕਰ ਕੱਚ ਰੂਪ ਪਦਾਰਥੋਂ ਮੇਂ ਜੀਵ (ਪਿਚੁ) ਖਚਤ ਹੋ ਰਹੇ ਹੈਂ, ਅੰਧੇ ਜੀਵੋਂ ਕਾ ਬੀਚਾਰ ਭੀ ਅੰਧਾ ਹੈ॥
Prof. Sahib Singh(ਸਿਮਰਨ ਤੋਂ ਬਿਨਾ) ਹੋਰ ਸਾਰੀਆਂ ਮੱਤਾਂ ਕੱਚੀਆਂ ਹਨ, ਹੋਰ ਸਾਰੇ ਉੱਦਮ ਕੱਚੇ-ਪਿੱਲੇ ਹਨ (ਸਿਮਰਨ ਤੋਂ ਖੁੰਝੇ ਹੋਏ) ਅੰਨ੍ਹਿਆਂ ਦੇ ਅੰਨ੍ਹੇ ਟਟੌਲੇ ਹੀ ਹਨ।

ਪਦ ਅਰਥ ਕਚੁ ਪਿਚੁ = ਕੱਚਾ-ਪਿੱਲਾ। ਅੰਧੁ ਬੀਚਾਰੁ = ਅੰਨ੍ਹਿਆਂ ਵਾਲਾ ਅੰਦਾਜ਼ਾ; ਅੰਨ੍ਹਿਆਂ ਵਾਲਾ ਟਟੌਲਾ।

SikhNet (Spanish)Todo lo demás es sólo falsa sabiduría, ilusión y oscuras alucinaciones.

ਨਾਨਕ ਕਰਮੀ ਬੰਦਗੀ; ਨਦਰਿ ਲੰਘਾਏ ਪਾਰਿ ॥੨॥

naanak karamee bandagee; nadar langhaae paar |2| Ang 1242

Sant Singh KhalsaO Nanak, by the karma of good actions, the mortal comes to meditate on the Lord; by His Grace, we are carried across. ||2||
Manmohan SinghNanak, by the Lord's grace, man is blessed with His meditation and by His grace he is ferried across.
Manmohan Singh (Punjabi)ਨਾਨਕ, ਸੁਆਮੀ ਦੀ ਰਹਿਮਤ ਦੁਆਰਾ, ਮਨੁੱਖ ਨੂੰ ਉਸ ਦੇ ਸਿਮਰਨ ਦੀ ਦਾਤ ਮਿਲਦੀ ਹੈ ਅਤੇ ਉਸ ਦੀ ਰਹਿਮਤ ਦੁਆਰਾ ਹੀ ਉਸਦਾ ਪਾਰ ਉਤਾਰਾ ਹੁੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਕਰਮੋਂ ਕਰ ਜਿਨ ਕੋ ਬੰਦਗੀ ਕਰਨੀ ਪ੍ਰਾਪਤਿ ਹੋਈ ਹੈ, ਤਿਨ ਕੋ ਨਦਰ ਕਰ ਪਰਮੇਸ੍ਵਰ ਪਾਰ ਲੰਘਾਵਤਾ ਹੈ॥੨॥
Prof. Sahib Singhਹੇ ਨਾਨਕ! ਇਹ ਸਿਮਰਨ ਪ੍ਰਭੂ ਦੀ ਮਿਹਰ ਨਾਲ ਮਿਲਦਾ ਹੈ, ਪ੍ਰਭੂ ਆਪਣੀ ਮਿਹਰ ਦੀ ਨਜ਼ਰ ਨਾਲ ਹੀ ਪਾਰ ਲੰਘਾਂਦਾ ਹੈ ॥੨॥

ਪਦ ਅਰਥ ਕਰਮੀ = ਪ੍ਰਭੂ ਦੀ ਮਿਹਰ ਨਾਲ। ਨਦਰਿ = ਮਿਹਰ ਦੀ ਨਜ਼ਰ ਨਾਲ ॥੨॥

SikhNet (Spanish)Sí, sólo cuando Dios nos bendice con Su Alabanza, nos liberamos a través de Su Gracia. (2)
Answers quote the Granth verbatim with Ang citations. AI commentary is not Gurbani and not a religious ruling.