ੴ

ਸਿੱਖਬਾਣੀ · SikhBani

ਹਰਿ ਹਰਿ ਨਾਮੁ ਜਪਹੁ ਮਨ ਮੇਰੇ ॥

har har naam japahu man mere
Guru Ramdas Ji ਗੁਰੂ ਰਾਮਦਾਸ ਜੀ · Raag Maaroo · Ang 998 · 19 lines
Translations

ਮਾਰੂ ਮਹਲਾ ੪ ॥

maaroo mahalaa 4 |

Sant Singh KhalsaMaaroo, Fourth Mehl:
Manmohan SinghMaru 4th Guru.
Manmohan Singh (Punjabi)ਮਾਰੂ ਚੌਥੀ ਪਾਤਿਸ਼ਾਹੀ।
SikhNet (Spanish)Maru, Mejl Guru Ram Das, Cuarto Canal Divino.

ਹਰਿ ਹਰਿ ਨਾਮੁ; ਜਪਹੁ ਮਨ ਮੇਰੇ ॥

har har naam; japahu man mere |

Sant Singh KhalsaChant the Name of the Lord, Har, Har, O my mind.
Manmohan SinghContemplate thou thy Lord-God's Name, O my soul.
Manmohan Singh (Punjabi)ਤੂੰ ਆਪਣੇ ਸੁਆਮੀ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰ, ਹੇ ਮੇਰੀ ਜਿੰਦੜੀਏ!
Fareedkot Teekaਹੇ ਮੇਰੇ ਮਨਾਂ! ਤੂੰ ਹਰ ਪ੍ਰਕਾਰ ਹਰੀ ਨਾਮ ਕੋ ਹੀ ਜਪੁ॥
Prof. Sahib Singhਹੇ ਮੇਰੇ ਮਨ! ਪਰਮਾਤਮਾ ਦਾ ਨਾਮ ਸਦਾ ਜਪਿਆ ਕਰ,

ਪਦ ਅਰਥ ਮਨ = ਹੇ ਮਨ!

SikhNet (Spanish)Oh mi mente, contempla siempre el Nombre del Señor

ਸਭਿ ਕਿਲਵਿਖ ਕਾਟੈ; ਹਰਿ ਤੇਰੇ ॥

sabh kilavikh kaattai; har tere |

Sant Singh KhalsaThe Lord shall eradicate all your sins.
Manmohan SinghGod shall wipe out all thy sins.
Manmohan Singh (Punjabi)ਵਾਹਿਗੁਰੂ ਤੇਰੇ ਸਾਰੇ ਪਾਪ ਮਲੀਆਮੈਟ ਕਰ ਦੇਵੇਗਾ।
Fareedkot Teekaਤੇਰੇ ਸਭ ਪਾਪ ਹਰੀ ਕਾ ਜਾਪ ਹੀ ਕਾਟੇਗਾ॥
Prof. Sahib Singhਪਰਮਾਤਮਾ ਤੇਰੇ ਸਾਰੇ ਪਾਪ ਕੱਟ ਸਕਦਾ ਹੈ।

ਪਦ ਅਰਥ ਸਭਿ = ਸਾਰੇ। ਕਿਲਬਿਖ = ਪਾਪ। ਕਾਟੈ = ਕੱਟਦਾ ਹੈ।

SikhNet (Spanish)y el Señor borrará todas tus faltas.

ਹਰਿ ਧਨੁ ਰਾਖਹੁ. ਹਰਿ ਧਨੁ ਸੰਚਹੁ; ਹਰਿ ਚਲਦਿਆ ਨਾਲਿ ਸਖਾਈ ਜੀਉ ॥੧॥

har dhan raakhahu. har dhan sanchahu; har chaladiaa naal sakhaaee jeeo |1|

Sant Singh KhalsaTreasure the Lord's wealth, and gather in the Lord's wealth; when you depart in the end, the Lord shall go along with you as your only friend and companion. ||1||
Manmohan SinghEnshrine thou the Lord's wealth in thy mind and treasure thou the Lord's wealth. God, thy succourer, shall go along with thee, when you depart in the end.
Manmohan Singh (Punjabi)ਤੂੰ ਪ੍ਰਭੂ ਦੀ ਦੌਲਤ ਨੂੰ ਆਪਣੇ ਹਿਰਦੇ ਅੰਦਰ ਟਿਕਾ ਅਤੇ ਤੂੰ ਪ੍ਰਭੂ ਦੀ ਦੌਲਤ ਨੂੰ ਹੀ ਇਕੱਤਰ ਕਰ। ਵਾਹਿਗੁਰੂ ਤੇਰੇ ਸਹਾਇਕ ਹੈ ਤੇ ਅੰਤ ਨੂੰ ਟੁਰਨ ਵੇਲੇ ਤੇਰੇ ਨਾਲ ਜਾਵੇਗਾ।
Fareedkot Teekaਹਰਿ ਧਨ ਕੋ ਰਿਦੇ ਮੇਂ ਰਖਉ, ਭਾਵ ਕਾਮਾਦੀ ਬਿਘਨੋਂ ਸੇ ਬਚਾਉ। ਔ ਹਰਿ ਧਨ ਕੋ ਇਕਤ੍ਰ ਕਰੋ, ਭਾਵ ਨਿਧਿਆਸਨ ਕਰੋ। ਕਿਉਂਕਿ ਹਰੀ ਨਾਮ ਪ੍ਰਲੋਕ ਮੇਂ ਚਲਤਿਆਂ ਨਾਲ ਜੀਉ ਕੇ ਸਹਾਈ ਹੋਤਾ ਹੈ॥੧॥
Prof. Sahib Singhਹੇ ਮਨ! ਹਰਿ-ਨਾਮ ਦਾ ਧਨ ਸਾਂਭ ਕੇ ਰੱਖ, ਹਰਿ-ਨਾਮ-ਧਨ ਇਕੱਠਾ ਕਰਦਾ ਰਹੁ, ਇਹੀ ਧਨ ਹਰ ਵੇਲੇ ਮਨੁੱਖ ਦੇ ਨਾਲ ਮਦਦਗਾਰ ਬਣਦਾ ਹੈ ॥੧॥

ਪਦ ਅਰਥ ਰਾਖਹੁ = ਸਾਂਭ ਲਵੋ। ਸੰਚਹੁ = ਇਕੱਠਾ ਕਰੋ। ਚਲਦਿਆ = ਚੱਲਦਿਆਂ, ਤੁਰਦਿਆਂ-ਫਿਰਦਿਆਂ, ਹਰ ਵੇਲੇ। ਸਖਾਈ = ਮਿੱਤਰ, ਮਦਦਗਾਰ ॥੧॥

SikhNet (Spanish)Atesora las Riquezas de Dios, ellas se irán contigo aún al más allá.(1)

ਜਿਸ ਨੋ ਕ੍ਰਿਪਾ ਕਰੇ; ਸੋ ਧਿਆਵੈ ॥

jis no kripaa kare; so dhiaavai |

Sant Singh KhalsaHe alone meditates on the Lord, unto whom He grants His Grace.
Manmohan SinghHe alone deliberates over Him, on whom is His grace.
Manmohan Singh (Punjabi)ਕੇਵਲ ਉਹ ਹੀ ਉਸ ਦਾ ਆਰਾਧਨ ਕਰਦਾ ਹੈ, ਜਿਸ ਉਤੇ ਉਸ ਦੀ ਮਿਹਰ ਹੈ।
Fareedkot Teekaਜਿਸ ਕੋ ਵਾਹਿਗੁਰੂ ਕ੍ਰਿਪਾ ਕਰੈ ਸੋ ਧਿਆਨ ਕਰਤਾ ਹੈ॥
Prof. Sahib Singhਜਿਸ ਮਨੁੱਖ ਉਤੇ ਪਰਮਾਤਮਾ ਕਿਰਪਾ ਕਰਦਾ ਹੈ, ਉਹ ਮਨੁੱਖ ਉਸ ਨੂੰ ਧਿਆਉਂਦਾ ਹੈ।

ਪਦ ਅਰਥ ਜਿਸ ਨੋ = ਜਿਸ ਮਨੁੱਖ ਉੱਤੇ। ਧਿਆਵੈ = ਧਿਆਉਂਦਾ ਹੈ।

SikhNet (Spanish)Sólo sobre aquél que habita en Dios, está la Misericordia del Señor.

ਨਿਤ ਹਰਿ ਜਪੁ ਜਾਪੈ; ਜਪਿ ਹਰਿ. ਸੁਖੁ ਪਾਵੈ ॥

nit har jap jaapai; jap har. sukh paavai |

Sant Singh KhalsaHe continually chants the Lord's Chant; meditating on the Lord, one finds peace.
Manmohan SinghHe ever embraces God's meditation and meditating on his God, procures peace.
Manmohan Singh (Punjabi)ਉਹ ਸਦਾ ਹਰੀ ਦਾ ਸਿਮਰਨ ਕਰਦਾ ਹੈ ਅਤੇ ਹਰੀ ਦਾ ਸਿਮਰਨ ਕਰਨ ਦੁਆਰਾ ਆਰਾਮ ਪਾਉਂਦਾ ਹੈ।
Fareedkot Teekaਵਹੀ ਨਿਤ ਹਰੀ ਕੇ ਜਪ ਕੋ ਜਪਤਾ ਹੈ ਔ ਹਰੀ ਜਾਪ ਮੇਂ ਹੀ ਸੁਖ ਪਾਵਤਾ ਹੈ॥
Prof. Sahib Singhਉਹ ਮਨੁੱਖ ਸਦਾ ਹਰਿ-ਨਾਮ ਦਾ ਜਾਪ ਜਪਦਾ ਹੈ ਅਤੇ ਹਰਿ-ਨਾਮ ਜਪ ਕੇ ਆਤਮਕ ਆਨੰਦ ਮਾਣਦਾ ਹੈ।

ਪਦ ਅਰਥ ਹਰਿ ਜਪੁ = ਹਰਿ-ਨਾਮ ਦਾ ਜਾਪ। ਜਾਪੈ = ਜਪਦਾ ਹੈ। ਜਪਿ ਹਰਿ = ਹਰਿ-ਨਾਮ ਜਪ ਕੇ।

SikhNet (Spanish)Y si él habita siempre en Dios, vivirá en Éxtasis y Dios será para él Dulce,

ਗੁਰ ਪਰਸਾਦੀ ਹਰਿ ਰਸੁ ਆਵੈ; ਜਪਿ ਹਰਿ ਹਰਿ ਪਾਰਿ ਲੰਘਾਈ ਜੀਉ ॥੧॥ ਰਹਾਉ ॥

gur parasaadee har ras aavai; jap har har paar langhaaee jeeo |1| rahaau |

Sant Singh KhalsaBy Guru's Grace, the sublime essence of the Lord is obtained. Meditating on the Lord, Har, Har, one is carried across. ||1||Pause||
Manmohan SinghBy Guru's grace, God's relish is obtained. Contemplating his God, the mortal is ferried across. Pause.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਵਾਹਿਗੁਰੂ ਦਾ ਸੁਆਦ ਪ੍ਰਾਪਦ ਹੁੰਦਾ ਹੈ। ਆਪਣੇ ਸੁਆਮੀ ਵਾਹਿਗੁਰੂ ਦਾ ਚਿੰਤਨ ਕਰਨ ਦੁਆਰਾ ਪ੍ਰਾਣੀ ਪਾਰ ਉਤਰ ਜਾਂਦਾ ਹੈ। ਠਹਿਰਾਉ।
Fareedkot Teekaਪਰੰਤੂ ਗੁਰੂ ਕੀ ਕ੍ਰਿਪਾ ਕਰ ਕੇ ਹਰੀ ਜਪਨੇ ਕਾ ਰਸ ਆਵਤਾ ਹੈ, ਪੁਨਾ ਇਹੁ ਹਰਿ ਹਰਿ ਕਾ ਜਾਪ ਹੀ ਜੀਵ ਕੋ ਪਾਰ ਲੰਘਾਵਤਾ ਹੈ॥੧॥ ਰਹਾਉ ॥
Prof. Sahib Singhਗੁਰੂ ਦੀ ਕਿਰਪਾ ਨਾਲ ਜਿਸ ਮਨੁੱਖ ਨੂੰ ਹਰਿ-ਨਾਮ ਦਾ ਸੁਆਦ ਆਉਂਦਾ ਹੈ ਉਹ ਹਰਿ-ਨਾਮ ਸਦਾ ਜਪ ਕੇ (ਆਪਣੀ ਜੀਵਨ-ਬੇੜੀ ਨੂੰ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ ॥੧॥ ਰਹਾਉ ॥

ਪਦ ਅਰਥ ਗੁਰ ਪਰਸਾਦੀ = ਗੁਰੂ ਦੀ ਕਿਰਪਾ ਨਾਲ ॥੧॥ ਰਹਾਉ ॥

SikhNet (Spanish)por la Gracia del Guru. Contemplándolo será llevado a través.(1-Pausa)

ਨਿਰਭਉ ਨਿਰੰਕਾਰੁ ਸਤਿ ਨਾਮੁ ॥

nirbhau nirankaar sat naam |

Sant Singh KhalsaThe fearless, formless Lord - the Name is Truth.
Manmohan SinghThe meditation of the Fearless and Formless Lord,
Manmohan Singh (Punjabi)ਡਰ-ਰਹਿਤ ਅਤੇ ਸਰੂਪ-ਰਹਿਤ ਸੁਆਮੀ ਦੇ ਸੱਚੇ ਨਾਮ ਦਾ ਸਿਮਰਨ,
Fareedkot Teekaਭੈ ਰਹਿਤ ਨਿਰੰਕਾਰ ਕੇ ਸਤਿਨਾਮੁ ਕਾ ਜੋ ਜਾਪ ਹੈ॥
Prof. Sahib Singhਪਰਮਾਤਮਾ ਨੂੰ ਕਿਸੇ ਦਾ ਡਰ ਨਹੀਂ, ਪਰਮਾਤਮਾ ਦੀ ਕੋਈ ਖ਼ਾਸ ਸ਼ਕਲ ਦੱਸੀ ਨਹੀਂ ਜਾ ਸਕਦੀ, ਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਹੈ।

ਪਦ ਅਰਥ ਨਿਰੰਕਾਰੁ = ਆਕਾਰ-ਰਹਿਤ। ਸਤਿ ਨਾਮੁ = ਜਿਸ ਦਾ ਨਾਮ ਸਦਾ ਕਾਇਮ ਰਹਿਣ ਵਾਲਾ ਹੈ।

SikhNet (Spanish)Dios no tiene miedo ni forma.

ਜਗ ਮਹਿ ਸ੍ਰੇਸਟੁ ਊਤਮ ਕਾਮੁ ॥

jag meh sresatt aootam kaam |

Sant Singh KhalsaTo chant it is the most sublime and exalted activity in this world.
Manmohan Singhis the sublime and majestic avocation in this world.
Manmohan Singh (Punjabi)ਇਸ ਸੰਸਾਰ ਅੰਦਰ ਇੱਕ ਚੰਗਾ ਅਤੇ ਵਧੀਆਂ ਕਾਰਵਿਹਾਰ ਹੈ।
Fareedkot Teekaਸੋਈ ਕਾਮ ਜਗਤ ਮੇਂ ਸੇਸਟ ਔ ਉਤਮ ਹੈ॥
Prof. Sahib Singh(ਉਸ ਦਾ ਨਾਮ ਜਪਣਾ) ਦੁਨੀਆ ਵਿਚ (ਹੋਰ ਸਾਰੇ ਕੰਮ ਨਾਲੋਂ) ਵਧੀਆ ਤੇ ਚੰਗਾ ਕੰਮ ਹੈ।

ਪਦ ਅਰਥ ਕਾਮੁ = ਕੰਮ।

SikhNet (Spanish)Su Nombre es y siempre será Verdadero.

ਦੁਸਮਨ ਦੂਤ ਜਮਕਾਲੁ ਠੇਹ ਮਾਰਉ; ਹਰਿ ਸੇਵਕ ਨੇੜਿ. ਨ ਜਾਈ ਜੀਉ ॥੨॥

dusaman doot jamakaal ttheh maarau; har sevak nerr. na jaaee jeeo |2|

Sant Singh KhalsaDoing so, the Messenger of Death, the evil enemy, is killed. Death does not even approach the Lord's servant. ||2||
Manmohan SinghI, the Lord's slave, slay at site, Death's courier, the foe and arch enemy of the mortals, so the Lord's slave.
Manmohan Singh (Punjabi)ਮੈਂ, ਪ੍ਰਭੂ ਦਾ ਗੋਲਾ, ਪ੍ਰਾਣੀਆਂ ਦੇ ਸ਼ਤਰੂ ਅਤੇ ਕੱਟੜ ਵੈਰੀ ਮੌਤ ਦੇ ਫ਼ਰੇਸ਼ਤੇ ਨੂੰ ਥਾਂ ਮਾਰ ਦਿੰਦਾ ਹਾਂ, ਇਸ ਲਈ ਯਮ ਪ੍ਰਭੂ ਦੇ ਗੋਲੇ ਦੇ ਲਾਗੇ ਨਹੀਂ ਲੱਗਦਾ।
Fareedkot Teeka(ਕਾਲੁ) ਸਮਾ ਪਾ ਕਰ ਦੁਸਮਨ ਹੋਨੇ ਵਾਲਾ ਜੋ ਜਮਦੂਤ ਹੈ ਤਿਸੁ ਨਾਮੁ ਕਰ ਤਿਸ ਕੋ (ਠੇਹ) ਥਾਂ ਮਾਰੋ; ਵਾ ਹਰੀ ਨਾਮ ਰੂਪ (ਠੇਹ) ਠੇਂਗਾ ਮਾਰੋ। ਇਹੁ ਹਰੀ ਕੇ ਸੇਵਕ ਕੇ ਨੇੜੇ ਨਹੀਂ ਜਾਤੇ ਹੈਂ॥੨॥
Prof. Sahib Singh(ਜਿਹੜਾ ਮਨੁੱਖ ਨਾਮ ਜਪਦਾ ਹੈ ਉਹ) ਵੈਰੀ ਜਮਦੂਤਾਂ ਨੂੰ ਆਤਮਕ ਮੌਤ ਨੂੰ ਜ਼ਰੂਰ ਉੱਕਾ ਹੀ ਮਾਰ ਸਕਦਾ ਹੈ। ਇਹ ਆਤਮਕ ਮੌਤ ਪਰਮਾਤਮਾ ਦੀ ਸੇਵਾ-ਭਗਤੀ ਕਰਨ ਵਾਲਿਆਂ ਦੇ ਨੇੜੇ ਨਹੀਂ ਆਉਂਦੀ ॥੨॥

ਪਦ ਅਰਥ ਜਮਕਾਲੁ = ਮੌਤ, ਆਤਮਕ ਮੌਤ, ਮੌਤ ਦਾ ਡਰ। ਠੇਹ = ਥਾਂ ਹੀ। ਮਾਰਉ = ਬੇਸ਼ੱਕ ਮਾਰ ਦੇਵੇ, ਜ਼ਰੂਰ ਮਾਰ ਦੇਂਦਾ ਹੈ {ਹੁਕਮੀ ਭਵਿੱਖਤ, ਅੱਨ ਪੁਰਖ, ਇਕ-ਵਚਨ}। ਠੇਹ ਮਾਰਉ = ਬੇਸ਼ੱਕ ਥਾਂ ਹੀ ਮਾਰ ਦੇਵੇ, ਜ਼ਰੂਰ ਉੱਕਾ ਹੀ ਮਾਰ ਦੇਂਦਾ ਹੈ। ਨੇੜਿ ਨ ਜਾਈ = ਨੇੜੇ ਨਹੀਂ ਢੁਕਦਾ ॥੨॥

SikhNet (Spanish)Meditar en el Nombre es lo más Sublime, pues quien sirve a Dios, conquista la muerte que es la enemiga de la vida.(2)

ਜਿਸੁ ਉਪਰਿ; ਹਰਿ ਕਾ ਮਨੁ ਮਾਨਿਆ ॥

jis upar; har kaa man maaniaa |

Sant Singh KhalsaOne whose mind is satisfied with the Lord
Manmohan SinghHe, with whom the Lord is heartily pleased;
Manmohan Singh (Punjabi)ਜੀਹਦੇ ਨਾਲ ਸੁਆਮੀ ਦਿਲੋਂ ਪ੍ਰਸੰਨ ਹੈ;
Fareedkot Teekaਜਿਸ ਸੇਵਕ ਕੇ ਊਪਰ ਹਰੀ ਕਾ ਮਨ ਮਾਨਿਆ ਹੈ॥
Prof. Sahib Singhਜਿਸ ਸੇਵਕ ਉੱਤੇ ਪਰਮਾਤਮਾ ਪ੍ਰਸੰਨ ਹੁੰਦਾ ਹੈ,

ਪਦ ਅਰਥ ਜਿਸ ਉਪਰਿ = ਜਿਸ ਜੀਵ ਉਤੇ। ਮਾਨਿਆ = ਪਤੀਜ ਜਾਂਦਾ ਹੈ, ਪ੍ਰਸੰਨ ਹੁੰਦਾ ਹੈ।

SikhNet (Spanish)Aquél con quien el Señor está complacido,

ਸੋ ਸੇਵਕੁ; ਚਹੁ ਜੁਗ ਚਹੁ ਕੁੰਟ ਜਾਨਿਆ ॥

so sevak; chahu jug chahu kuntt jaaniaa |

Sant Singh Khalsathat servant is known throughout the four ages, in all four directions.
Manmohan Singhthat slave is known in the four ages and the four directions.
Manmohan Singh (Punjabi)ਉਹ ਗੋਲਾ ਚਾਰੇ ਹੀ ਯੁੱਗਾਂ ਅਤੇ ਚਾਰੇ ਹੀ ਪਾਸਿਆਂ ਅੰਦਰ ਪ੍ਰਸਿੱਧ ਹੋ ਜਾਂਦਾ ਹੈ।
Fareedkot Teekaਵਹੁ ਸੇਵਕ ਚਾਰ ਜੁਗੋਂ ਔਰ ਚਾਰ ਕੁੰਟੋਂ ਮੇਂ ਜਾਨਿਆਂ ਹੈਂ॥
Prof. Sahib Singhਉਹ ਸੇਵਕ ਸਦਾ ਲਈ ਸਾਰੇ ਸੰਸਾਰ ਵਿਚ ਸੋਭਾ ਵਾਲਾ ਹੋ ਜਾਂਦਾ ਹੈ।

ਪਦ ਅਰਥ ਚਹੁ ਜੁਗ = ਸਾਰੇ ਜੁਗਾਂ ਵਿਚ, ਸਦਾ ਵਾਸਤੇ ਹੀ। ਚਹੁ ਕੁੰਟ = ਚਾਰ ਕੂਟਾਂ ਵਿਚ, ਸਾਰੇ ਸੰਸਾਰ ਵਿਚ। ਜਾਨਿਆ = ਸੋਭਾ ਖੱਟਦਾ ਹੈ, ਪ੍ਰਸਿੱਧ ਹੋ ਜਾਂਦਾ ਹੈ।

SikhNet (Spanish)ese Sirviente de Dios es aclamado a través de las cuatro épocas y en la cuatro esquinas de la tierra.

ਜੇ ਉਸ ਕਾ ਬੁਰਾ ਕਹੈ ਕੋਈ ਪਾਪੀ; ਤਿਸੁ ਜਮਕੰਕਰੁ ਖਾਈ ਜੀਉ ॥੩॥

je us kaa buraa kahai koee paapee; tis jamakankar khaaee jeeo |3|

Sant Singh KhalsaIf some sinner speaks evil of him, the Messenger of Death chews him up. ||3||
Manmohan SinghIf some sinner speaks ill of him; the myrmidon of death eats him up.
Manmohan Singh (Punjabi)ਜੇਕਰ ਕੋਈ ਗੁਨਾਹਗਾਰ ਉਸ ਨੂੰ ਮੰਦਾ ਆਖੇ, ਤਾਂ ਉਸ ਨੂੰ ਮੌਤ ਦਾ ਫ਼ਰੇਸ਼ਤਾ ਖਾ ਜਾਂਦਾ ਹੈ।
Fareedkot Teekaਜੇ ਕੋਈ ਪਾਪੀ ਉਸ ਕਾ ਬੁਰਾ ਕਹੇ, ਭਾਵ ਕਰਨਾ ਕਹੇ ਕਿ ਅਮਕੇ ਕੌ ਮਾਰੀਏ, ਤਿਸ ਜੀਵ ਕੋ ਤੋ ਜਮ ਕੇ ਦੂਤ ਖਾਇ ਜਾਤੇ ਹੈਂ॥੩॥
Prof. Sahib Singhਜੇ ਕੋਈ ਮੰਦ-ਕਰਮੀ ਉਸ ਸੇਵਕ ਦੀ ਬਖ਼ੀਲੀ ਕਰੇ, ਉਸ ਨੂੰ ਜਮਦੂਤ ਖਾ ਜਾਂਦਾ ਹੈ। (ਉਹ ਮਨੁੱਖ ਆਤਮਕ ਮੌਤੇ ਮਰ ਜਾਂਦਾ ਹੈ) ॥੩॥

ਪਦ ਅਰਥ ਕੰਕਰੁ = {किंकर} ਨੌਕਰ। ਜਮ ਕੰਕਰੁ = ਜਮਰਾਜ ਦਾ ਨੌਕਰ, ਜਮਦੂਤ। ਖਾਈ = ਖਾ ਜਾਂਦਾ ਹੈ ॥੩॥

SikhNet (Spanish)Quien sea que lo calumnie, será destruido por Yama y echado al desperdicio.(3)

ਸਭ ਮਹਿ ਏਕੁ; ਨਿਰੰਜਨ ਕਰਤਾ ॥

sabh meh ek; niranjan karataa |

Sant Singh KhalsaThe One Pure Creator Lord is in all.
Manmohan SinghAmongst all is the one Pure Creator-Lord.
Manmohan Singh (Punjabi)ਸiਾਰਆਂ ਅੰਦਰ ਇੱਕ ਪਵਿੱਤਰ ਸਿਰਜਣਹਾਰ ਸੁਆਮੀ ਹੈ।
Fareedkot Teekaਸਭ ਮੇਂ ਮਾਇਆ ਰਹਿਤ ਸੁਧ ਏਕ ਕਰਤਾ ਹੈ॥
Prof. Sahib Singh(ਸਭ ਜੀਵਾਂ ਵਿਚ ਇਕੋ ਨਿਰਲੇਪ ਕਰਤਾਰ ਵੱਸ ਰਿਹਾ ਹੈ,

ਪਦ ਅਰਥ ਨਿਰੰਜਨ = {ਨਿਰ-ਅੰਜਨ} ਨਿਰਲੇਪ।

SikhNet (Spanish)Dentro de todo está el Uno Inmaculado, el Verdadero Señor,

ਸਭਿ ਕਰਿ ਕਰਿ ਵੇਖੈ; ਅਪਣੇ ਚਲਤਾ ॥

sabh kar kar vekhai; apane chalataa |

Sant Singh KhalsaHe stages all His wondrous plays, and watches them.
Manmohan SinghHe works all His wondrous plays and beholds them.
Manmohan Singh (Punjabi)ਉਹ ਆਪਣੇ ਸਮੂਹ ਅਦਭੁਤ ਖੋਲ ਰਚਦਾ ਹੈ ਅਤੇ ਉਨ੍ਹਾਂ ਨੂੰ ਵੇਖਦਾ ਹੈ।
Fareedkot Teekaਸਭ ਅਪਨੇ ਚਲਤਾਂ ਕੋ ਕਰਿ ਕਰਿ ਕੇ ਆਪ ਹੀ ਦੇਖਤਾ ਹੈ॥
Prof. Sahib Singhਆਪਣੇ ਸਾਰੇ ਚੋਜ-ਤਮਾਸ਼ੇ ਕਰ ਕਰ ਕੇ ਉਹ ਆਪ ਹੀ ਵੇਖ ਰਿਹਾ ਹੈ।

ਪਦ ਅਰਥ ਸਭਿ = ਸਾਰੇ। ਕਰਿ = ਕਰ ਕੇ। ਚਲਤਾ = ਚੋਜ = ਤਮਾਸ਼ੇ।

SikhNet (Spanish)Él trabaja Sus Maravillas y viéndolas, está complacido.

ਜਿਸੁ ਹਰਿ ਰਾਖੈ. ਤਿਸੁ ਕਉਣੁ ਮਾਰੈ; ਜਿਸੁ ਕਰਤਾ ਆਪਿ ਛਡਾਈ ਜੀਉ ॥੪॥

jis har raakhai. tis kaun maarai; jis karataa aap chhaddaaee jeeo |4|

Sant Singh KhalsaWho can kill that person, whom the Lord has saved? The Creator Lord Himself delivers him. ||4||
Manmohan SinghHe, whom the Lord saves and whom the creator Himself delivers; who can do him to death?
Manmohan Singh (Punjabi)ਜੀਹਦੀ ਪ੍ਰਭੂ ਰੱਖਿਆ ਕਰਦਾ ਹੈ ਅਤੇ ਜੀਹਨੂੰ ਸਿਰਜਣਹਾਰ ਖ਼ੁਦ ਬੰਦਖ਼ਲਾਸ ਕਰਦਾ ਹੈ, ਉਸ ਨੂੰ ਕੌਣ ਮਾਰ ਸਕਦਾ ਹੈ।
Fareedkot Teekaਐਸਾ ਹਰੀ ਜਿਸ ਕੀ ਰਖਿਆ ਕਰੇ ਤਿਸ ਕੋ ਕਉਨ ਮਾਰ ਸਕਤਾ ਹੈ, ਔ ਜਿਸ ਜੀਵ ਕਾ ਛੁਡਾਵਨੇਹਾਰਾ ਹੋਵੈ ਤਿਸ ਕੋ ਕੌਨ ਬਾਂਧ ਸਕਤਾ ਹੈ ਅਰਥਾਤ ਕੋਈ ਬਾਂਧਨੇ ਕੋ ਸਾਮਖ ਨਹੀਂ ਹੈ॥੪॥
Prof. Sahib Singhਕਰਤਾਰ ਜਿਸ ਮਨੁੱਖ ਦੀ ਆਪ ਰੱਖਿਆ ਕਰਦਾ ਹੈ, ਕਰਤਾਰ ਜਿਸ ਨੂੰ ਆਪ ਬਚਾਂਦਾ ਹੈ ਉਸ ਨੂੰ ਕੋਈ ਮਾਰ ਨਹੀਂ ਸਕਦਾ ॥੪॥

ਪਦ ਅਰਥ ਕਉਣੁ ਮਾਰੈ = ਕੌਣ ਮਾਰ ਸਕਦਾ ਹੈ? ਕੋਈ ਨਹੀਂ ਮਾਰ ਸਕਦਾ। ਛਡਾਈ = ਬਚਾਂਦਾ ਹੈ ॥੪॥

SikhNet (Spanish)Aquél a quien Él salva y libera, nadie lo puede destruir o conquistar.(4)

ਹਉ ਅਨਦਿਨੁ; ਨਾਮੁ ਲਈ ਕਰਤਾਰੇ ॥

hau anadin; naam lee karataare |

Sant Singh KhalsaI chant the Name of the Creator Lord, night and day.
Manmohan SinghNight and day, utter I the Name of my Creator-Lord,
Manmohan Singh (Punjabi)ਰੈਣ ਦਿਹੁੰ, ਮੈਂ ਆਪਣੇ ਸਿਰਜਣਹਾਰ ਸੁਆਮੀ ਦੇ ਨਾਮ ਦਾ ਉਚਾਰਨ ਕਰਦਾ ਹਾਂ,
Fareedkot Teekaਇਸੀ ਸੇ ਹਮ ਰਾਤ ਦਿਨ ਕਰਤਾਰ ਕਾ ਨਾਮ ਹੀ ਲੇਤੇ ਹੈਂ॥
Prof. Sahib Singhਮੈਂ ਹਰ ਵੇਲੇ (ਉਸ) ਕਰਤਾਰ ਦਾ ਨਾਮ ਜਪਦਾ ਹਾਂ,

ਪਦ ਅਰਥ ਹਉ = ਹਉਂ, ਮੈਂ। ਅਨਦਿਨੁ = ਹਰ ਰੋਜ਼ {अनुदिनं}, ਹਰ ਵੇਲੇ। ਲਈ = ਲਈਂ, ਮੈਂ ਲੈਂਦਾ ਹਾਂ।

SikhNet (Spanish)Recito siempre el Nombre del Señor Creador,

ਜਿਨਿ ਸੇਵਕ ਭਗਤ; ਸਭੇ ਨਿਸਤਾਰੇ ॥

jin sevak bhagat; sabhe nisataare |

Sant Singh KhalsaHe saves all His servants and devotees.
Manmohan Singhwho has emancipated His attendants and saints.
Manmohan Singh (Punjabi)ਜਿਸ ਨੇ ਆਪਣੇ ਸਾਰੇ ਟਹਿਲੂਏ ਅਤੇ ਸੰਤ ਮੁਕਤ ਕਰ ਦਿਤੇ ਹਨ।
Fareedkot Teekaਜਿਸ ਨੇ ਸੇਵਕ ਭਗਤੀ ਕਰਨੇਹਾਰੇ ਸਭ ਤਾਰ ਲੀਏ ਹੈਂ, ਭਾਵ ਬਰਨ ਅਬਰਨ ਬਿਚਾਰਿਆ ਨਹੀਂ ਹੈ॥
Prof. Sahib Singhਜਿਸ ਨੇ ਆਪਣੇ ਸਾਰੇ ਸੇਵਕ-ਭਗਤ ਸੰਸਾਰ-ਸਮੁੰਦਰ ਤੋਂ (ਸਦਾ ਹੀ) ਪਾਰ ਲੰਘਾਏ ਹਨ।

ਪਦ ਅਰਥ ਜਿਨਿ = ਜਿਸ (ਕਰਤਾਰ) ਨੇ। ਨਿਸਤਾਰੇ = (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲਏ ਹਨ।

SikhNet (Spanish)Quien ha emancipado siempre a Sus Sirvientes y a Sus Devotos.

ਦਸ ਅਠ ਚਾਰਿ ਵੇਦ ਸਭਿ ਪੂਛਹੁ; ਜਨ ਨਾਨਕ. ਨਾਮੁ ਛਡਾਈ ਜੀਉ ॥੫॥੨॥੮॥

das atth chaar ved sabh poochhahu; jan naanak. naam chhaddaaee jeeo |5|2|8|

Sant Singh KhalsaConsult the eighteen Puraanas and the four Vedas; O servant Nanak, only the Naam, the Name of the Lord, will deliver you. ||5||2||8||
Manmohan SinghGo and consult all the eighteen Puranas and the four Vedas, O slave Nanak, the Lord's Name delivers all.
Manmohan Singh (Punjabi)ਜਾ ਕੇ ਸਾਰਿਆਂ ਅਠਾਰਾਂ ਪੁਰਾਣਾਂ ਅਤੇ ਚਾਰੇ ਵੇਦਾਂ ਤੋਂ ਪਤਾ ਕਰ ਲਓ, ਹੇ ਦਾਸ ਨਾਨਕ! ਪ੍ਰਭੂ ਦਾ ਨਾਮ ਸਾਰਿਆਂ ਨੂੰ ਬੰਧਨ-ਰਹਤਿ ਕਰ ਦਿੰਦਾ ਹੈ।
Fareedkot Teekaਅਠਾਰਾਂ ਪੁਰਾਨ ਔ ਚਾਰ ਵੇਦ ਇਨ ਸਭ ਕੋ ਵਿਚਾਰ ਦੇਖੋ, ਸ੍ਰੀ ਗੁਰੂ ਜੀ ਕਹਿਤੇ ਹੈਂ: ਇਹੁ ਭੀ ਇਹੀ ਕਹੇਂਗੇ ਜੋ ਜੀਵ ਕੌ ਬੰਧਨੋਂ ਸੇ ਨਾਮ ਹੀ ਛੁਡਾਵਤਾ ਹੈ, ਤਾਂ ਤੇ ਜੀਉ ਕੋ ਭਜਨ ਹੀ ਕਰਨਾ ਚਾਹੀਏ॥੫॥੨॥੮॥☬ਸਭ ਕੇ ਸਿਰ ਪਰਮੇਸ੍ਵਰ ਕਾ ਭੈ ਦਿਖਾਵਤੇ ਹੈਂ:
Prof. Sahib Singhਹੇ ਦਾਸ ਨਾਨਕ! ਅਠਾਰਾਂ ਪੁਰਾਣ ਚਾਰ ਵੇਦ (ਆਦਿਕ ਧਰਮ-ਪੁਸਤਕਾਂ) ਨੂੰ ਪੁੱਛ ਵੇਖੋ (ਉਹ ਭੀ ਇਹੀ ਆਖਦੇ ਹਨ ਕਿ) ਪਰਮਾਤਮਾ ਦਾ ਨਾਮ ਹੀ ਜੀਵ ਨੂੰ ਬਚਾਂਦਾ ਹੈ ॥੫॥੨॥੮॥

ਪਦ ਅਰਥ ਦਸ ਅਠ = ਦਸ ਤੇ ਅੱਠ, ਅਠਾਰਾਂ (ਪੁਰਾਣ)। ਸਭਿ = ਸਾਰੇ। ਜਨ ਨਾਨਕ = ਹੇ ਦਾਸ ਨਾਨਕ! ॥੫॥੨॥੮॥

SikhNet (Spanish)Pregunta a los cuatro Vedas o a los dieciocho Puranas y verás que el Nombre del Señor redime a todos.(5-2-8)
Answers quote the Granth verbatim with Ang citations. AI commentary is not Gurbani and not a religious ruling.