ਮਾਰੂ ਮਹਲਾ ੫ ਘਰੁ ੨ ॥
maaroo mahalaa 5 ghar 2 | Ang 998
Sant Singh KhalsaMaaroo, Fifth Mehl, Second House:
Manmohan SinghMaru 5th Guru.
Manmohan Singh (Punjabi)ਮਾਰੂ ਪੰਜਵੀਂ ਪਾਤਿਸ਼ਾਹੀ।
Prof. Sahib Singhਰਾਗ ਮਾਰੂ, ਘਰ ੨ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
SikhNet (Spanish)Maru, Mejl Guru Aryan, Quinto Canal Divino.
ੴ ਸਤਿਗੁਰ ਪ੍ਰਸਾਦਿ ॥
ik oankaar satigur prasaad | Ang 998
Sant Singh KhalsaOne Universal Creator God. By The Grace Of The True Guru:
Manmohan SinghThere is but One God. By True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru
ਡਰਪੈ ਧਰਤਿ ਅਕਾਸੁ ਨਖੵਤ੍ਰਾ; ਸਿਰ ਊਪਰਿ ਅਮਰੁ ਕਰਾਰਾ ॥
ddarapai dharat akaas nakhayatraa; sir aoopar amar karaaraa | Ang 998
Sant Singh KhalsaThe earth, the Akaashic ethers and the stars abide in the Fear of God. The almighty Order of the Lord is over the heads of all.
Manmohan SinghIn the Lord's fear are the earth, the sky and the stars. Over their head is the powerful order of the Master.
Manmohan Singh (Punjabi)ਸਾਈਂ ਦੇ ਭੈ ਅੰਦਰ ਹਨ ਜ਼ਮੀਨ, ਆਸਮਾਨ ਅਤੇ ਤਾਰੇ। ਉਨ੍ਹਾਂ ਦੇ ਸਿਰ ਉਤੇ ਮਾਲਕ ਦਾ ਜ਼ਬਰਦਸਤ ਹੁਕਮ ਹੈ।
Fareedkot Teekaਡਰਤੀ ਹੈ ਧਰਤੀ ਪੁਨਾ ਅਕਾਸ ਔ ਤਾਰੇ, ਜਿਨੋਂ ਕੇ ਸਿਰ ਉਪਰ (ਅਮਰੁ) ਹੁਕਮ (ਕਰਾਰਾ) ਤਕੜਾ ਹੈ॥
Prof. Sahib Singhਧਰਤੀ, ਆਕਾਸ਼, ਤਾਰੇ-ਇਹਨਾਂ ਸਭਨਾਂ ਦੇ ਸਿਰ ਉੱਤੇ ਪਰਮਾਤਮਾ ਦਾ ਕਰੜਾ ਹੁਕਮ ਚੱਲ ਰਿਹਾ ਹੈ (ਇਹਨਾਂ ਵਿਚੋਂ ਕੋਈ ਭੀ) ਰਜ਼ਾ ਤੋਂ ਆਕੀ ਨਹੀਂ ਹੋ ਸਕਦਾ।ਪਦ ਅਰਥ ਡਰਪੈ = ਡਰਦਾ ਹੈ, ਰਜ਼ਾ ਵਿਚ ਤੁਰਦਾ ਹੈ, ਰਜ਼ਾ ਤੋਂ ਆਕੀ ਨਹੀਂ ਹੋ ਸਕਦਾ। ਨਖ੍ਯ੍ਯਤ੍ਰਾ = ਤਾਰੇ। ਅਮਰੁ = ਹੁਕਮ। ਕਰਾਰਾ = ਕਰੜਾ।
SikhNet (Spanish)En la Reverencia de Dios están la tierra, el firmamento y las estrellas, pues sobre ellas está el Comando Todopoderoso del Señor.
ਪਉਣੁ ਪਾਣੀ ਬੈਸੰਤਰੁ ਡਰਪੈ; ਡਰਪੈ ਇੰਦ੍ਰੁ ਬਿਚਾਰਾ ॥੧॥
paun paanee baisantar ddarapai; ddarapai indru bichaaraa |1| Ang 998
Sant Singh KhalsaWind, water and fire abide in the Fear of God; poor Indra abides in the Fear of God as well. ||1||
Manmohan SinghThe wind, water and fire are in His fear and poor Indar too abides in the Lord's fear.
Manmohan Singh (Punjabi)ਹਵਾ, ਜਲ ਤੇ ਅੱਗ ਡਰ ਵਿੱਚ ਹਲ ਅਤੇ ਗ਼ਰੀਬੜਾ ਇੰਦਰ ਭੀ ਸਾਈਂ ਦੇ ਡਰ ਅੰਦਰ ਵਸਦਾ ਹੈ।
Fareedkot Teekaਪੌਣ, ਪਾਣੀ ਤਥਾ ਬੈਸੰਤਰੁ ਭੀ ਡਰਤਾ ਹੈ ਔ ਬੇਚਾਰਾ ਇੰਦਰੁ ਭੀ ਡਰਤਾ ਹੈ॥
Prof. Sahib Singhਹਵਾ, ਪਾਣੀ, ਅੱਗ (ਆਦਿਕ ਹਰੇਕ ਤੱਤ) ਰਜ਼ਾ ਵਿਚ ਤੁਰ ਰਿਹਾ ਹੈ। ਨਿਮਾਣਾ ਇੰਦਰ (ਭੀ) ਪ੍ਰਭੂ ਦੇ ਹੁਕਮ ਵਿਚ ਤੁਰ ਰਿਹਾ ਹੈ (ਭਾਵੇਂ ਲੋਕਾਂ ਦੇ ਖ਼ਿਆਲ ਅਨੁਸਾਰ ਉਹ ਸਾਰੇ ਦੇਵਤਿਆਂ ਦਾ ਰਾਜਾ ਹੈ) ॥੧॥ਪਦ ਅਰਥ ਬੈਸੰਤਰੁ = ਅੱਗ ॥੧॥
SikhNet (Spanish)Sí, en Su Reverencia soplan los Vientos, brilla el fuego, y fluyen las aguas; Indra también habita en Su Reverencia. (1)
ਏਕਾ ਨਿਰਭਉ ਬਾਤ ਸੁਨੀ ॥
ekaa nirbhau baat sunee | Ang 998
Sant Singh KhalsaI have heard one thing, that the One Lord alone is fearless.
Manmohan SinghI have heard one thing, that the Lord alone is fear free.
Manmohan Singh (Punjabi)ਮੈਂ ਇਕ ਗੱਲ ਸੁਣੀ ਹੈ ਕਿ ਕੇਵਲ ਸੁਆਮੀ ਹੀ ਡਰ-ਰਹਿਤ ਹੈ।
Fareedkot Teekaਨਿਰਭਉ ਹੋਨੇ ਕੀ ਏਕ ਬਾਤ ਸੁਨੀ ਹੈ॥
Prof. Sahib Singh(ਅਸਾਂ) ਇੱਕੋ ਗੱਲ ਸੁਣੀ ਹੋਈ ਹੈ ਜੋ ਮਨੁੱਖ ਨੂੰ ਡਰਾਂ ਤੋਂ ਰਹਿਤ ਕਰ ਦੇਂਦੀ ਹੈ,ਪਦ ਅਰਥ ਏਕਾ ਬਾਤ = ਇਕੋ ਗੱਲ। ਨਿਰਭਉ = ਡਰ-ਰਹਿਤ।
SikhNet (Spanish)He escuchado que hay sólo un Dios que está libre de miedos.
ਸੋ ਸੁਖੀਆ ਸੋ ਸਦਾ ਸੁਹੇਲਾ; ਜੋ ਗੁਰ ਮਿਲਿ ਗਾਇ ਗੁਨੀ ॥੧॥ ਰਹਾਉ ॥
so sukheea so sadaa suhelaa; jo gur mil gaae gunee |1| rahaau | Ang 998
Sant Singh KhalsaHe alone is at peace, and he alone is embellished forever, who meets with the Guru, and sings the Glorious Praises of the Lord. ||1||Pause||
Manmohan Singhhe alone is in peace and he alone is ever embellished, who meeting with the Guru, hymns the Lord's praise. Pause.
Manmohan Singh (Punjabi)ਕੇਵਲ ਉਹ ਹੀ ਸੁਖੀ ਹੈ ਅਤੇ ਕੇਵਲ ਉਹ ਹੀ ਸਦੀਵੀ ਸੁਭਾਇਮਾਨ ਹੈ, ਜੋ ਗੁਰਾਂ ਨਾਲ ਮਿਲਾ ਕੇ ਸੁਆਮੀ ਦੀ ਸਿਫ਼ਤ ਸ਼ਲਾਘਾ ਗਾਇਨ ਕਰਦਾ ਹੈ। ਠਹਿਰਾਉ।
Fareedkot Teekaਸੋ ਤਨ ਕਰ ਕੇ ਸੁਖੀਆ ਹੈ ਔਰ ਸੋਈ ਸਦਾ ਮਨ ਕਰ ਕੇ ਸੁਖੀਆ ਹੈ, ਜੋ ਗੁਰੋਂ ਸੇ ਮਿਲ ਕੇ (ਗੁਨੀ) ਵਾਹਿਗੁਰੂ ਕੇ ਜਸ ਕੋ ਗਾਵਤਾ ਹੈ॥੧॥ ਰਹਾਉ ॥
Prof. Sahib Singh(ਉਹ ਇਹ ਹੈ ਕਿ) ਜਿਹੜਾ ਮਨੁੱਖ ਗੁਰੂ ਨੂੰ ਮਿਲ ਕੇ ਪਰਮਾਤਮਾ ਦੇ ਗੁਣ ਗਾਂਦਾ ਹੈ (ਅਤੇ ਰਜ਼ਾ ਅਨੁਸਾਰ ਜੀਊਣਾ ਸਿੱਖ ਲੈਂਦਾ ਹੈ) ਉਹ ਸੁਖੀ ਜੀਵਨ ਵਾਲਾ ਹੈ ਉਹ ਸਦਾ ਸੌਖਾ ਰਹਿੰਦਾ ਹੈ ॥੧॥ ਰਹਾਉ ॥ਪਦ ਅਰਥ ਮਿਲਿ = ਮਿਲਿ ਕੇ। ਗੁਨੀ = (ਪਰਮਾਤਮਾ ਦੇ) ਗੁਣ ॥੧॥ ਰਹਾਉ ॥
SikhNet (Spanish)Sólo estará en Paz y en Éxtasis, aquél que encontrando al Guru, cante la Alabanza del Señor. (1-Pausa)
ਦੇਹਧਾਰ ਅਰੁ ਦੇਵਾ ਡਰਪਹਿ; ਸਿਧ ਸਾਧਿਕ ਡਰਿ ਮੁਇਆ ॥
dehadhaar ar devaa ddarapeh; sidh saadhik ddar mueaa | Ang 998
Sant Singh KhalsaThe embodied and the divine beings abide in the Fear of God. The Siddhas and seekers die in the Fear of God.
Manmohan SinghThe corporeal being sand gods are in the Lord's fear and the adepts and seekers die in His dread.
Manmohan Singh (Punjabi)ਸਰੀਰ ਵਾਲੇ ਜੀਵ ਅਤੇ ਦੇਵਤੇ ਸਾਈਂ ਦੇ ਡਰ ਵਿੱਚ ਹਨ ਅਤੇ ਪੂਰਨ ਪੁਰਸ਼ ਤੇ ਖੋਜੀ ਉਸ ਦੇ ਤ੍ਰਾਹ ਅੰਦਰ ਮਰੇ ਹੋਏ ਹਨ।
Fareedkot Teekaਜੋ ਦੇਹ ਧਾਰੀ ਹੈਂ ਔਰ ਦੇਵਤੇ ਭੀ ਹੈਂ ਤਉ ਭੀ ਡਰਤੇ ਹੈਂ। ਸਿਧ ਸਾਧਕ ਤੌ ਡਰ ਡਰ ਮਰਤੇ ਹੈਂ, ਭਾਵ ਬਹੁਤ ਡਰਤੇ ਹੈਂ॥
Prof. Sahib Singhਸਾਰੇ ਜੀਵ ਅਤੇ ਦੇਵਤੇ ਹੁਕਮ ਵਿਚ ਤੁਰ ਰਹੇ ਹਨ, ਸਿੱਧ ਅਤੇ ਸਾਧਿਕ ਭੀ (ਹੁਕਮ ਅੱਗੇ) ਥਰ ਥਰ ਕੰਬਦੇ ਹਨ।ਪਦ ਅਰਥ ਦੇਹਧਾਰ = ਦੇਹ-ਧਾਰੀ, ਜੀਵ। ਅਰ = ਅਤੇ। ਡਰਪਹਿ = ਡਰਦੇ ਹਨ, ਰਜ਼ਾ ਵਿਚ ਤੁਰਦੇ ਹਨ। ਸਿਧ = ਜੋਗ-ਸਾਧਨਾਂ ਵਿਚ ਪੁੱਗੇ ਹੋਏ ਜੋਗੀ। ਸਾਧਿਕ = ਜੋਗ-ਸਾਧਨਾਂ ਕਰਨ ਵਾਲੇ।
SikhNet (Spanish)En Reverencia viven los seres humanos, los dioses, los adeptos y todos los buscadores.
ਲਖ ਚਉਰਾਸੀਹ ਮਰਿ ਮਰਿ ਜਨਮੇ; ਫਿਰਿ ਫਿਰਿ ਜੋਨੀ ਜੋਇਆ ॥੨॥
lakh chauraaseeh mar mar janame; fir fir jonee joeaa |2| Ang 998
Sant Singh KhalsaThe 8.4 millions species of beings die, and die again, and are born over and over again. They are consigned to reincarnation. ||2||
Manmohan SinghThe eighty-four lacs of beings repeatedly die and are born. They are yoked to existences over and over again,
Manmohan Singh (Punjabi)ਚੁਰਾਸੀ ਲੱਖ ਜੀਵ ਲਗਾਤਾਰ ਮਰਦੇ ਅਤੇ ਜੰਮਦੇ ਹਨ। ਉਹ ਮੁੜ ਮੁੜ ਕੇ ਜੂਨੀਆਂ ਅੰਦਰ ਜੋੜੇ ਜਾਂਦੇ ਹਨ।
Fareedkot Teekaਚੌਰਾਸੀ ਲਖ ਜੂਨੀਓਂ ਮੇਂ ਜੀਵ ਮਰ ਮਰ ਜਨਮਤੇ ਹੈਂ। ਬਾਰੰਬਾਰ ਜੂਨੀਓਂ ਮੇਂ ਹੀ ਤਿਨ ਕੋ (ਜੋਇਆ) ਜੋੜਿਆ ਹੈ॥੨॥
Prof. Sahib Singhਚੌਰਾਸੀ ਲੱਖ ਜੂਨਾਂ ਦੇ ਸਾਰੇ ਜੀਵ (ਜੋ ਰਜ਼ਾ ਵਿਚ ਨਹੀਂ ਤੁਰਦੇ) ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ, ਮੁੜ ਮੁੜ ਜੂਨਾਂ ਵਿਚ ਪਾਏ ਜਾਂਦੇ ਹਨ ॥੨॥ਪਦ ਅਰਥ ਮਰਿ = ਮਰ ਕੇ। ਜੋਨੀ = ਜੂਨਾਂ ਵਿਚ। ਜੋਇਆ = ਧੱਕੇ ਜਾਂਦੇ ਹਨ ॥੨॥
SikhNet (Spanish)Sí, los 8.4 millones de especies nacen sólo para morir y son enganchados en más y más vientres. (2)
ਰਾਜਸੁ ਸਾਤਕੁ ਤਾਮਸੁ ਡਰਪਹਿ; ਕੇਤੇ ਰੂਪ ਉਪਾਇਆ ॥
raajas saatak taamas ddarapeh; kete roop upaaeaa | Ang 999
Sant Singh KhalsaThose who embody the energies of sattva-white light, raajas-red passion, and taamas-black darkness, abide in the Fear of God, along with the many created forms.
Manmohan SinghThe optimists, pessimists and egotists and the beings created with multifarious forms abide in the Lord's fear.
Manmohan Singh (Punjabi)ਰਜੋ, ਸਤੋ ਤੇ ਤਮੋਂ ਸੁਭਾਵਾਂ ਵਾਲੇ ਜੀਵ ਅਤੇ ਅਨੇਕਾਂ ਸਰੂਪਾਂ ਵਾਲੇ ਪੈਦਾ ਕੀਤੇ ਹੋਏ ਜੀਅਜੰਤ ਸਾਈਂ ਦੇ ਡਰ ਅੰਦਰ ਵਸਦੇ ਹਨ।
Fareedkot Teekaਰਜੋ, ਸਤੋ, ਤਮੋ, ਤੀਨੋਂ ਗੁਨ ਭੀ ਡਰਤੇ ਹੈਂ, ਜਿਨੋਂ ਨੇ ਬਹੁਤਿਓਂ ਰੂਪੋਂ ਕੋ ਉਪਾਇਆ ਹੈ॥
Prof. Sahib Singhਪਰਮਾਤਮਾ ਨੇ ਬੇਅੰਤ ਜੀਵ ਪੈਦਾ ਕੀਤੇ ਹਨ ਜੋ ਰਜੋ ਸਤੋ ਤਮੋ (ਇਹਨਾਂ ਤਿੰਨ ਗੁਣਾਂ ਵਿਚ ਵਰਤ ਰਹੇ ਹਨ, ਇਹ ਸਾਰੇ ਉਸ ਦੇ) ਹੁਕਮ ਵਿਚ ਹੀ ਕਾਰ ਕਰ ਰਹੇ ਹਨ।ਪਦ ਅਰਥ ਰਾਜਸੁ = ਰਜੋ ਗੁਣ। ਸਾਤਕੁ = ਸਤੋ ਗੁਣ। ਤਾਮਸੁ = ਤਮੋ ਗੁਣ। ਕੇਤੇ = ਬੇਅੰਤ।
SikhNet (Spanish)Quienes encarnan las energías de Sattwa, la luz blanca, Raya, la roja pasión y Tamas, negra oscuridad, habitan en el Temor de Dios y también en todas las formas de vida.
ਛਲ ਬਪੁਰੀ ਇਹ ਕਉਲਾ ਡਰਪੈ; ਅਤਿ ਡਰਪੈ ਧਰਮ ਰਾਇਆ ॥੩॥
chhal bapuree ih kaulaa ddarapai; at ddarapai dharam raaeaa |3| Ang 999
Sant Singh KhalsaThis miserable deceiver Maya abides in the Fear of God; the Righteous Judge of Dharma is utterly afraid of Him as well. ||3||
Manmohan SinghThis helpless deceitful mammon fears the Lord and greatly afraid of Him is also the Righteous judge.
Manmohan Singh (Punjabi)ਇਹ ਨਿਰਥਲ ਛਲਨੀ ਮਾਇਆ, ਪ੍ਰਭੂ ਕੋਲੋਂ ਖ਼ੌਫ ਖਾਂਦੀ ਹੈ ਅਤੇ ਨਿਹਾਇਤ ਹੀ ਭੈ-ਭੀਤ ਹੈ ਧਰਮ ਰਾਜਾ ਭੀ ਉਸ ਪਾਸੋਂ।
Fareedkot Teekaਛਲ ਸਰੂਪ ਜੋ ਬਿਚਾਰੀ ਮਾਇਆ ਹੈ ਇਹ ਭੀ ਡਰਤੀ ਹੈ। ਧਰਮ ਰਾਇ ਤੌ ਅਤ ਹੀ ਡਰਤਾ ਹੈ ਅਰਥਾਤ ਕਿਸੀ ਤਰਾਂ ਮੇਰੇ ਸੇ ਕੋਈ ਅਨੀਤ ਨ ਹੋਵੈ॥੩॥
Prof. Sahib Singh(ਦੁਨੀਆ ਦੇ ਸਾਰੇ ਜੀਵਾਂ ਵਾਸਤੇ) ਛਲ (ਬਣੀ ਹੋਈ) ਇਹ ਵਿਚਾਰੀ ਲੱਛਮੀ ਭੀ ਰਜ਼ਾ ਵਿਚ ਤੁਰ ਰਹੀ ਹੈ, ਧਰਮਰਾਜ ਭੀ ਹੁਕਮ ਅੱਗੇ ਥਰ ਥਰ ਕੰਬਦਾ ਹੈ ॥੩॥ਪਦ ਅਰਥ ਬਪੁਰੀ = ਵਿਚਾਰੀ, ਨਿਮਾਣੀ। ਕੁੳਲਾ = ਲੱਛਮੀ। ਅਤਿ = ਬਹੁਤ ॥੩॥
SikhNet (Spanish)La seductora y engañosa Maya también existe bajo el Temor de Dios, y el Juez del Dharma, está temeroso también. (3)
ਸਗਲ ਸਮਗ੍ਰੀ ਡਰਹਿ ਬਿਆਪੀ; ਬਿਨੁ ਡਰ. ਕਰਣੈਹਾਰਾ ॥
sagal samagree ddareh biaapee; bin ddar. karanaihaaraa | Ang 999
Sant Singh KhalsaThe entire expanse of the Universe is in the Fear of God; only the Creator Lord is without this Fear.
Manmohan SinghThe entire creation is engrossed in the Lord's fear. Fear-free is only the Creator Lord.
Manmohan Singh (Punjabi)ਸਾਰੀ ਰਚਨਾ ਸਾਈਂ ਦੇ ਖੌਫ ਅੰਦਰ ਗ੍ਰਸੀ ਹੋਈ ਹੈ ਡਰ-ਰਹਿਤ ਕੇਵਲ ਸਿਰਜਣਹਾਰ, ਸੁਆਮੀ ਹੀ ਹੈ।
Fareedkot Teekaਸਭ ਸਮਗਰੀ ਤੌ ਡਰ ਮੇਂ ਹੀ ਬਿਆਪਤ ਹੈ, ਬਿਨਾਂ ਡਰ ਸੇ ਤੌ ਇਨ ਕੇ ਕਰਨੇਹਾਰਾ ਹੈ॥
Prof. Sahib Singhਦੁਨੀਆ ਦੀ ਸਮੱਗ੍ਰੀ ਰਜ਼ਾ ਵਿਚ ਬੱਝੀ ਹੋਈ ਹੈ, ਇੱਕ ਸਿਰਜਣਹਾਰ ਪ੍ਰਭੂ ਹੀ ਹੈ ਜਿਸ ਉਤੇ ਕਿਸੇ ਦਾ ਡਰ ਨਹੀਂ।ਪਦ ਅਰਥ ਡਰਹਿ = ਡਰ ਵਿਚ। ਬਿਆਪੀ = ਫਸੀ ਰਹਿੰਦੀ ਹੈ। ਕਰਣੈਹਾਰਾ = ਸਿਰਜਣਹਾਰ ਪ੍ਰਭੂ।
SikhNet (Spanish)La expansión entera del Universo, está bajo el Temor de Dios.
ਕਹੁ ਨਾਨਕ. ਭਗਤਨ ਕਾ ਸੰਗੀ; ਭਗਤ ਸੋਹਹਿ ਦਰਬਾਰਾ ॥੪॥੧॥
kahu naanak. bhagatan kaa sangee; bhagat soheh darabaaraa |4|1| Ang 999
Sant Singh KhalsaSays Nanak, God is the companion of His devotees; His devotees look beautiful in the Court of the Lord. ||4||1||
Manmohan SinghSays Nanak, the Lord is the companion of His devotees and His devotees look beauteous in His court
Manmohan Singh (Punjabi)ਗੁਰੂ ਜੀ ਆਖਦੇ ਹਨ, ਸਾਈਂ ਆਪਣੇ ਸ਼ਰਧਾਲੂਆਂ ਦਾ ਸਾਥੀ ਹੈ ਅਤੇ ਉਸ ਦੇ ਸ਼ਰਧਾਲੂ ਉਸ ਦੀ ਦਰਗਾਹ ਅੰਦਰ ਸੋਹਣੇ ਲਗਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਵਹੁ ਭਗਤੋਂ ਕਾ ਸੰਗੀ ਹੈ ਔ ਭਗਤਿ ਤਿਸ ਕੇ ਦਰਬਾਰ ਮੇਂ (ਸੋਹੈ) ਸੋਭਾ ਕੋ ਪਾਵਤੇ ਹੈਂ; ਵਾ ਸੋ ਭਗਤੋਂ ਕੇ (ਦਰਬਾਰਾ) ਦੀਵਾਨ ਮੇਂ ਸੋਭਤਾ ਹੈ॥੪॥੧॥☬ਸ੍ਵੈਮਨ ਕੋ ਭਰੋਸਾ ਦੇਤੇ ਹੂਏ ਭਗਤੋਂ ਕੋ ਦ੍ਰਿਸ੍ਟਾਤੋਂ ਕਰ ਪ੍ਰਮੇਸਰ ਕੇ ਆਗੇ ਬੇਨਤੀ ਕਰਤੇ ਹੈਂ:
Prof. Sahib Singhਨਾਨਕ ਆਖਦਾ ਹੈ- ਪਰਮਾਤਮਾ ਆਪਣੇ ਭਗਤਾਂ ਦਾ ਸਹਾਈ ਹੈ, ਭਗਤ ਉਸ ਦੇ ਦਰਬਾਰ ਵਿਚ ਸਦਾ ਸੋਭਾ ਪਾਂਦੇ ਹਨ ॥੪॥੧॥ਪਦ ਅਰਥ ਸੰਗੀ = ਸਾਥੀ। ਸੋਹਹਿ = ਸੋਭਦੇ ਹਨ ॥੪॥੧॥
SikhNet (Spanish)Intrépido sólo es el Señor Creador, dice Nanak, Dios es el Amigo de Sus Devotos, quienes se ven Bellos en Su Corte.(4-1)