ੴ

ਸਿੱਖਬਾਣੀ · SikhBani

ਹਰਿ ਹਰਿ ਭਗਤਿ ਭਰੇ ਭੰਡਾਰਾ ॥

har har bhagat bhare bhanddaaraa
Guru Ramdas Ji ਗੁਰੂ ਰਾਮਦਾਸ ਜੀ · Raag Maaroo · Ang 997, 998 · 20 lines
Translations

ਮਾਰੂ ਮਹਲਾ ੪ ਘਰੁ ੫ ॥

maaroo mahalaa 4 ghar 5 | Ang 997

Sant Singh KhalsaMaaroo, Fourth Mehl, Fifth House:
Manmohan SinghMaru 4th Guru.
Manmohan Singh (Punjabi)ਮਾਰੂ ਚੌਥੀ ਪਾਤਿਸ਼ਾਹੀ।
Prof. Sahib Singhਰਾਗ ਮਾਰੂ, ਘਰ ੫ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ।
SikhNet (Spanish)Maru, Mejl Guru Ram Das, Cuarto Canal Divino.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad | Ang 997

Sant Singh KhalsaOne Universal Creator God. By The Grace Of The True Guru:
Manmohan SinghThere is but One God. By True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇੱਕ ਹੈ। ਸੱਚੇ। ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru

ਹਰਿ ਹਰਿ ਭਗਤਿ ਭਰੇ ਭੰਡਾਰਾ ॥

har har bhagat bhare bhanddaaraa | Ang 997

Sant Singh KhalsaDevotional worship to the Lord, Har, Har, is an overflowing treasure.
Manmohan SinghThe Lord God's treasures are brimful with devotion.
Manmohan Singh (Punjabi)ਸਾਈਂ ਰੱਬ ਦੇ ਖ਼ਜ਼ਾਨੇ ਪ੍ਰੇਮ ਨਾਲ ਪਰੀਪੂਰਨ ਹਨ।
Fareedkot Teekaਜੋ ਹਰਿ ਹਰਿ ਭਗਤੀ ਕੇ ਭੰਡਾਰ ਭਰੇ ਹੂਏ ਹੈਂ॥
Prof. Sahib Singh(ਗੁਰੂ ਦੇ ਪਾਸ) ਪਰਮਾਤਮਾ ਦੀ ਭਗਤੀ ਦੇ ਖ਼ਜ਼ਾਨੇ ਭਰੇ ਪਏ ਹਨ,

ਪਦ ਅਰਥ ਭੰਡਾਰਾ = ਖ਼ਜ਼ਾਨੇ।

SikhNet (Spanish)Los Tesoros al Servicio del Señor, Jar, Jar que se hace en total Devoción se exceden,

ਗੁਰਮੁਖਿ; ਰਾਮੁ ਕਰੇ ਨਿਸਤਾਰਾ ॥

guramukh; raam kare nisataaraa | Ang 997

Sant Singh KhalsaThe Gurmukh is emancipated by the Lord.
Manmohan SinghIt is through the Guru, that the Lord emancipates man.
Manmohan Singh (Punjabi)ਗੁਰਾਂ ਦੇ ਰਾਹੀਂ ਹੀ ਸਾਂਈਂ, ਬੰਦੇ ਦਾ ਪਾਰ ਉਤਾਰਾ ਕਰਦਾ ਹੈ।
Fareedkot Teekaਤਿਨ ਗੁਰੋਂ ਦੁਆਰੇ ਰਾਮ ਜਪੀਏ ਤੌ ਰਾਮ ਨਿਸਤਾਰਾ ਕਰਤਾ ਹੈ॥
Prof. Sahib Singhਪਰਮਾਤਮਾ ਗੁਰੂ ਦੀ ਰਾਹੀਂ (ਹੀ) ਪਾਰ-ਉਤਾਰਾ ਕਰਦਾ ਹੈ।

ਪਦ ਅਰਥ ਗੁਰਮੁਖਿ = ਗੁਰੂ ਦੀ ਰਾਹੀਂ। ਨਿਸਤਾਰਾ = ਪਾਰ-ਉਤਾਰਾ।

SikhNet (Spanish)de aquí que el Gurmukj sea liberado por el Señor.

ਜਿਸ ਨੋ ਕ੍ਰਿਪਾ ਕਰੇ ਮੇਰਾ ਸੁਆਮੀ; ਸੋ ਹਰਿ ਕੇ ਗੁਣ ਗਾਵੈ ਜੀਉ ॥੧॥

jis no kripaa kare meraa suaamee; so har ke gun gaavai jeeo |1| Ang 997

Sant Singh KhalsaOne who is blessed by the Mercy of my Lord and Master sings the Glorious Praises of the Lord. ||1||
Manmohan SinghTo whomsoever my Lord shows mercy; alone sings the God's praise.
Manmohan Singh (Punjabi)ਜਿਸ ਕਿਸੇ ਉੱਤੇ ਮੈਡਾਂ ਮਾਲਕ ਮਿਹਰ ਧਾਰਦਾ ਹੈ; ਕੇਵਲ ਉਹ ਹੀ ਵਾਹਿਗੁਰੂ ਦਾ ਜੱਸ ਗਾਇਨ ਕਰਦਾ ਹੈ।
Fareedkot Teekaਜਿਸ ਕੋ ਮੇਰਾ ਸੁਆਮੀ ਕ੍ਰਿਪਾ ਕਰੇ ਸੋ ਜੀਉ ਹਰੀ ਕੇ ਗੁਣ ਗਾਵਤਾ ਹੈ॥੧॥
Prof. Sahib Singhਮੇਰਾ ਮਾਲਕ-ਪ੍ਰਭੂ ਜਿਸ ਮਨੁੱਖ ਉਤੇ ਮੇਹਰ ਕਰਦਾ ਹੈ ਉਹ ਮਨੁੱਖ (ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦੇ ਗੁਣ ਗਾਂਦਾ ਹੈ ॥੧॥

ਪਦ ਅਰਥ ਜਿਸ ਨੋ = {ਸੰਬੰਧਕ 'ਨੋ' ਦੇ ਕਾਰਨ ਲਫ਼ਜ਼ 'ਜਿਸੁ' ਦਾ (ੁ) ਉਡ ਗਿਆ ਹੈ}। ਸੁਆਮੀ = ਮਾਲਕ-ਪ੍ਰਭੂ। ਗਾਵੈ = ਗਾਂਦਾ ਹੈ ॥੧॥

SikhNet (Spanish)Quien goza de la Misericordia de mi Señor, el Maestro, dedica su vida a cantar las Alabanzas del Señor.(1)

ਹਰਿ ਹਰਿ ਕ੍ਰਿਪਾ ਕਰੇ; ਬਨਵਾਲੀ ॥

har har kripaa kare; banavaalee | Ang 997

Sant Singh KhalsaO Lord, Har, Har, take pity on me,
Manmohan SinghO my flower-gift God, the Lord-master take Thou pity on me,
Manmohan Singh (Punjabi)ਹੇ ਮੇਰੇ ਫੂਲ ਮਾਲਾ ਵਾਲੇ ਵਾਹਿਗੁਰੂ ਸੁਆਮੀ ਮਾਲਕ! ਤੂੰ ਮੇਰੇ ਉਤੇ ਤਰਸ ਕਰ,
Fareedkot Teekaਸੰਸਾਰ ਬਨ ਕੇ ਹਰੇ ਕਰਨੇ ਵਾਲਾ ਔਰ (ਵਾਲੀ) ਮਾਲਕ ਹਰੀ ਜੋ ਕ੍ਰਿਪਾ ਕਰੇ॥
Prof. Sahib Singhਜਿਸ ਮਨੁੱਖ ਉਤੇ ਹਰੀ-ਪਰਮਾਤਮਾ ਕਿਰਪਾ ਕਰਦਾ ਹੈ,

ਪਦ ਅਰਥ ਬਨਵਾਲੀ = ਬਨਮਾਲੀ, ਬਨ ਦੇ ਫੁੱਲ ਦੀ ਮਾਲਾ ਵਾਲਾ, ਵਿਸ਼ਨੂੰ, ਪਰਮਾਤਮਾ।

SikhNet (Spanish)Oh, Señor, Jar, Jar, Ten Piedad de mí,

ਹਰਿ ਹਿਰਦੈ; ਸਦਾ ਸਦਾ ਸਮਾਲੀ ॥

har hiradai; sadaa sadaa samaalee | Ang 997

Sant Singh Khalsathat within my heart, I may dwell upon You, Lord, forever and ever.
Manmohan Singhthat within my mind I may ever, ever remember Thee.
Manmohan Singh (Punjabi)ਤਾਂ ਜੋ ਆਪਦੇ ਮਨ ਅੰਦਰ ਮੈਂ ਹਮੇਸ਼ਾਂ ਹਮੇਸ਼ਾਂ ਹੀ ਤੈਨੂੰ ਸਿਮਰਦਾ ਰਹਾਂ।
Fareedkot Teekaਤੋ ਹਰੀ ਕੋ ਰਿਦੇ ਮੇਂ ਨਿਤ੍ਯੰਪ੍ਰਤੀ ਸੰਮਾਲੀਤਾ ਹੈ॥
Prof. Sahib Singhਉਹ ਮਨੁੱਖ ਸਦਾ ਹੀ ਸਦਾ ਹੀ ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਵਸਾਈ ਰੱਖਦਾ ਹੈ।

ਪਦ ਅਰਥ ਹਿਰਦੈ = ਹਿਰਦੇ ਵਿਚ। ਸਮਾਲੀ = ਸਮਾਲੇ, ਸੰਮਾਲਦਾ ਹੈ।

SikhNet (Spanish)para que pueda desde mi corazón habitar en Ti.

ਹਰਿ ਹਰਿ ਨਾਮੁ ਜਪਹੁ ਮੇਰੇ ਜੀਅੜੇ; ਜਪਿ ਹਰਿ ਹਰਿ ਨਾਮੁ ਛਡਾਵੈ ਜੀਉ ॥੧॥ ਰਹਾਉ ॥

har har naam japahu mere jeearre; jap har har naam chhaddaavai jeeo |1| rahaau | Ang 997

Sant Singh KhalsaChant the Name of the Lord, Har, Har, O my soul; chanting the Name of the Lord, Har, Har, you shall be emancipated. ||1||Pause||
Manmohan SinghMeditate thou on thy God's Name, O my soul. It is the meditation of the Name of the Lord that shall emancipate thee. Pause.
Manmohan Singh (Punjabi)ਤੂੰ ਆਪਣੇ ਸੁਆਮੀ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰ, ਹੇ ਮੈਂਡੀ ਜਿਦੜੀਏ! ਸੁਆਮੀ ਵਾਹਿਗੁਰੂ ਦੇ ਨਾਮ ਦਾ ਸਿਮਰਨ ਹੀ ਤੈਨੂੰ ਬੰਦਖ਼ਲਾਸ ਕਰਾਵੇਗਾ ਠਹਿਰਾਉ।
Fareedkot Teekaਹੇ ਮੇਰੇ ਜੀਉ! ਹਰਿ ਨਾਮ ਕੋ ਮਨ ਤਨ ਕਰ ਕੇ ਜਪ, ਕਿਉਂਕਿ ਹਰਿ ਹਰਿ ਨਾਮ ਜੋ ਜਪ ਹੈ, ਸੋਈ ਸੰਸਾਰ ਸੇ ਛੁਡਾਵਤਾ ਹੈ॥੧॥ ਰਹਾਉ ॥
Prof. Sahib Singhਹੇ ਮੇਰੀ ਜਿੰਦੇ! ਤੂੰ ਭੀ ਪਰਮਾਤਮਾ ਦਾ ਨਾਮ ਸਦਾ ਜਪਿਆ ਕਰ। ਪ੍ਰਭੂ ਦਾ ਨਾਮ ਹੀ ਵਿਕਾਰਾਂ ਤੋਂ ਖ਼ਲਾਸੀ ਕਰਾਂਦਾ ਹੈ ॥੧॥ ਰਹਾਉ ॥

ਪਦ ਅਰਥ ਜੀਅੜੇ = ਹੇ ਜਿੰਦੇ! ਛਡਾਵੈ = (ਬੰਧਨਾਂ ਤੋਂ) ਛਡਾਂਦਾ ਹੈ ॥੧॥ ਰਹਾਉ ॥

SikhNet (Spanish)Por siempre y para siempre, canta el Nombre del Señor, Jar, Jar, oh Alma mía y de seguro serás liberada.(1-Pausa)

ਸੁਖ ਸਾਗਰੁ; ਅੰਮ੍ਰਿਤੁ ਹਰਿ ਨਾਉ ॥

sukh saagar; amrit har naau | Ang 998

Sant Singh KhalsaThe Ambrosial Name of the Lord is the ocean of peace.
Manmohan SinghGod's ambrosial Name is an ocean of peace.
Manmohan Singh (Punjabi)ਹਰੀ ਦਾ ਸੁਧਾਰੂਪ ਨਾਂਉ ਆਰਾਮ ਦਾ ਸਮੁੰਦਰ ਹੈ।
Fareedkot Teekaਸੁਖੋਂ ਕਾ ਸਾਗਰ ਔ ਅੰਮ੍ਰਿਤ ਰੂਪ ਹਰੀ ਕਾ ਨਾਉਂ ਹੈ॥
Prof. Sahib Singhਤੇਰਾ ਨਾਮ ਸੁਖਾਂ ਦਾ ਖ਼ਜ਼ਾਨਾ ਹੈ ਅਤੇ ਆਤਮਕ ਜੀਵਨ ਦੇਣ ਵਾਲਾ ਹੈ।

ਪਦ ਅਰਥ ਸੁਖ ਸਾਗਰੁ = ਸੁਖਾਂ ਦਾ ਸਮੁੰਦਰ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ।

SikhNet (Spanish)El Néctar Ambrosial del Señor, es el Océano de Paz.

ਮੰਗਤ ਜਨੁ ਜਾਚੈ; ਹਰਿ ਦੇਹੁ ਪਸਾਉ ॥

mangat jan jaachai; har dehu pasaau | Ang 998

Sant Singh KhalsaThe beggar begs for it; O Lord, please bless him, in Your kindness.
Manmohan SinghThe alms-man asks for it. O God, bless Thou him with it in Thy mercy.
Manmohan Singh (Punjabi)ਭਿਖਾਰੀ ਇਸ ਦੀ ਖ਼ੈਰ ਮੰਗਦਾ ਹੈ। ਹੇ ਵਾਹਿਗੁਰੂ ਆਪਣੀ ਮਿਹਰ ਰਾਹੀਂ ਤੂੰ ਉਸ ਨੂੰ ਇਸ ਦੀ ਦਾਤ ਬਖ਼ਸ਼।
Fareedkot Teekaਜੋ ਮੰਗਤ ਜਨ ਮਾਂਗਤਾ ਹੈ ਤਿਸ ਕੋ ਹਰੀ ਦਾਤ ਦੇਤਾ ਹੈ॥
Prof. Sahib Singh(ਤੇਰਾ) ਦਾਸ ਮੰਗਤਾ (ਬਣ ਕੇ ਤੇਰੇ ਦਰ ਤੋਂ) ਮੰਗਦਾ ਹੈ। ਹੇ ਹਰੀ! ਮਿਹਰ ਕਰ (ਆਪਣਾ ਨਾਮ) ਦੇਹ।

ਪਦ ਅਰਥ ਮੰਗਤ ਜਨੁ = ਮੰਗਤਾ। ਜਾਚੈ = ਮੰਗਦਾ ਹੈ {ਇਕ-ਵਚਨ}। ਹਰਿ = ਹੇ ਹਰੀ! ਪਸਾਉ = ਪ੍ਰਸਾਦ, ਕਿਰਪਾ।

SikhNet (Spanish)El pordiosero pide por Él.

ਹਰਿ ਸਤਿ ਸਤਿ. ਸਦਾ ਹਰਿ ਸਤਿ; ਹਰਿ ਸਤਿ. ਮੇਰੈ ਮਨਿ ਭਾਵੈ ਜੀਉ ॥੨॥

har sat sat. sadaa har sat; har sat. merai man bhaavai jeeo |2| Ang 998

Sant Singh KhalsaTrue, True is the Lord; the Lord is forever True; the True Lord is pleasing to my mind. ||2||
Manmohan SinghTrue, true is my God. My Lord is ever true. The true Master is pleasing unto my mind.
Manmohan Singh (Punjabi)ਸੱਚਾ, ਸੱਚਾ ਹੈ ਮੇਰਾ ਵਾਹਿਗੁਰੂ। ਮੈਡਾਂ ਸੁਆਮੀ ਸਦੀਵ ਹੀ ਸੱਚਾ ਹੈ। ਸੱਚਾ ਮਾਲਕ ਮੇਰੇ ਚਿੱਤ ਨੂੰ ਚੰਗਾ ਲਗਦਾ ਹੈ।
Fareedkot Teekaਹਰੀ ਸਤ ਸਰੂਪ ਨਿਸਚੇ ਕਰ ਕੇ ਸਦਾ ਤੀਨ ਕਾਲ ਮੇਰੇ ਮਨ ਮੇਂ ਭਾਵਤਾ ਹੈ॥੨॥
Prof. Sahib Singhਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਹੈ ਸਦਾ ਕਾਇਮ ਰਹਿਣ ਵਾਲਾ ਹੈ, ਉਹ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਮੇਰੇ ਮਨ ਵਿਚ ਪਿਆਰਾ ਲੱਗ ਰਿਹਾ ਹੈ ॥੨॥

ਪਦ ਅਰਥ ਸਤਿ = ਸਦਾ ਕਾਇਮ ਰਹਿਣ ਵਾਲਾ। ਮੇਰੈ ਮਨਿ = ਮੇਰੇ ਮਨ ਵਿਚ। ਭਾਵੈ = ਪਿਆਰਾ ਲੱਗਦਾ ਹੈ ॥੨॥

SikhNet (Spanish)Oh Señor, por favor, bendícelo con Tu Misericordia. Verdad, sí, Verdad es mi Señor, el Señor es para siempre Verdad, el Señor Verdadero complace mi mente.(2)

ਨਵੇ ਛਿਦ੍ਰ ਸ੍ਰਵਹਿ; ਅਪਵਿਤ੍ਰਾ ॥

nave chhidr sraveh; apavitraa | Ang 998

Sant Singh KhalsaThe nine holes pour out filth.
Manmohan SinghThe nine apertures out pour filth.
Manmohan Singh (Punjabi)ਨੌਵੇ ਹੀ ਗੋਕਾਂ ਗੰਦ ਬਾਹਰ ਕੱਢਦੀਆਂ ਹਨ।
Fareedkot Teekaਨੌ ਜੋ ਅਪਵਿਤ੍ਰ ਛਿਦ੍ਰ ਹੈਂ, ਸੋ ਸ੍ਰਵਤੇ ਰਹਿਤੇ ਹੈਂ॥
Prof. Sahib Singh(ਮਨੁੱਖਾ ਸਰੀਰ ਵਿਚ ਨੱਕ ਕੰਨ ਆਦਿਕ ਨੌ ਛੇਕ ਹਨ, ਇਹ) ਨੌ ਹੀ ਛੇਕ ਸਿੰਮਦੇ ਰਹਿੰਦੇ ਹਨ (ਅਤੇ ਵਿਕਾਰ-ਵਾਸਨਾ ਆਦਿਕ ਦੇ ਕਾਰਨ) ਅਪਵਿੱਤਰ ਭੀ ਹਨ।

ਪਦ ਅਰਥ ਨਵੇ = ਨੌ ਹੀ। ਛਿਦ੍ਰ = (ਕੰਨ ਨੱਕ ਆਦਿਕ) ਛੇਕ। ਸ੍ਰਵਹਿ = ਸਿੰਮਦੇ ਰਹਿੰਦੇ ਹਨ। ਅਪਵਿਤ੍ਰਾ = ਗੰਦੇ।

SikhNet (Spanish)Los nueve orificios del cuerpo sacan sólo impurezas,

ਬੋਲਿ ਹਰਿ ਨਾਮ; ਪਵਿਤ੍ਰ ਸਭਿ ਕਿਤਾ ॥

bol har naam; pavitr sabh kitaa | Ang 998

Sant Singh KhalsaChanting the Lord's Name, they are all purified and sanctified.
Manmohan SinghUttering the Name all the organs are sanctified.
Manmohan Singh (Punjabi)ਨਾਮ ਦਾ ਉਚਾਰਨ ਕਰਨ ਦੁਆਰਾ ਸਾਰੀਆਂ ਇੰਦ੍ਰੀਆਂ ਪਾਵਨ ਪੁਨੀਤ ਹੋ ਜਾਂਦੀਆਂ ਹਨ।
Fareedkot Teekaਜਿਨੋਂ ਨੇ ਹਰੀ ਨਾਮ (ਬੋਲਿ) ਉਚਾਰਿਆ ਹੈ ਤਿਨੋਂ ਨੇ ਸਭ ਪਵਿਤ੍ਰ ਕੀਏ ਹੈਂ॥
Prof. Sahib Singh(ਜਿਹੜਾ ਮਨੁੱਖ ਹਰਿ-ਨਾਮ ਉਚਾਰਦਾ ਹੈ) ਹਰਿ-ਨਾਮ ਉਚਾਰ ਕੇ ਉਸ ਨੇ ਇਹ ਸਾਰੇ ਪਵਿੱਤਰ ਕਰ ਲਏ ਹਨ।

ਪਦ ਅਰਥ ਬੋਲਿ = ਬੋਲ ਕੇ, ਉਚਾਰ ਕੇ। ਸਭਿ = ਸਾਰੇ। ਕੀਤਾ = ਕਰ ਲਏ।

SikhNet (Spanish)pero recitando el Nombre del Señor, todas las facultades son Purificadas y Santificadas.

ਜੇ ਹਰਿ ਸੁਪ੍ਰਸੰਨੁ ਹੋਵੈ ਮੇਰਾ ਸੁਆਮੀ; ਹਰਿ ਸਿਮਰਤ. ਮਲੁ ਲਹਿ ਜਾਵੈ ਜੀਉ ॥੩॥

je har suprasan hovai meraa suaamee; har simarat. mal leh jaavai jeeo |3| Ang 998

Sant Singh KhalsaWhen my Lord and Master is totally pleased, He leads the mortal to meditate in remembrance on the Lord, and then his filth is taken away. ||3||
Manmohan SinghIf my God Lord is highly pleased, one is purged of one's filth by meditating on his God.
Manmohan Singh (Punjabi)ਜੇਕਰ ਮੈਡਾਂ ਵਾਹਿਗੁਰੂ ਸੁਆਮੀ ਪਰਮ ਪ੍ਰਸੰਨ ਹੋ ਜਾਵੇ, ਤਾਂ ਆਪਣੇ ਵਾਹਿਗੁਰੂ ਦਾ ਆਰਾਧਨ ਕਰਨ ਦੁਆਰਾ ਇਨਸਾਨ ਦੀ ਮੈਲ ਉੱਤਰ ਜਾਂਦੀ ਹੈ।
Fareedkot Teekaਹੇ ਹਰੀ! ਸੁਆਮੀ ਪ੍ਰਸੰਨ ਹੋਵੈ, ਤੌ ਹਰੀ ਨਾਮ ਸਿਮਰਿਆਂ ਪਾਪੋਂ ਰੂਪ ਮੈਲ ਸਭ ਲਹਿ ਜਾਵੈ॥੩॥
Prof. Sahib Singhਜੇ ਮੇਰਾ ਮਾਲਕ-ਪ੍ਰਭੂ ਕਿਸੇ ਜੀਵ ਉਤੇ ਦਇਆਵਾਨ ਹੋ ਜਾਏ, ਤਾ ਹਰਿ-ਨਾਮ ਸਿਮਰਦਿਆਂ (ਉਸ ਦੇ ਇਹਨਾਂ ਇੰਦ੍ਰਿਆਂ ਦੀ ਵਿਕਾਰਾਂ ਦੀ) ਮੈਲ ਦੂਰ ਹੋ ਜਾਂਦੀ ਹੈ ॥੩॥

ਪਦ ਅਰਥ ਸਿਮਰਤ = ਸਿਮਰਦਿਆਂ। ਮਲੁ = (ਵਿਕਾਰਾਂ ਦੀ) ਮੈਲ ॥੩॥

SikhNet (Spanish)Cuando mi Señor y Maestro está en Verdad Complacido, Él guia al mortal a meditar en el Señor para ser liberado de todas sus impurezas.(3)

ਮਾਇਆ ਮੋਹੁ; ਬਿਖਮੁ ਹੈ ਭਾਰੀ ॥

maaeaa mohu; bikham hai bhaaree | Ang 998

Sant Singh KhalsaAttachment to Maya is terribly treacherous.
Manmohan SinghExtremely stormy is the sea of the attachment of worldly valuables.
Manmohan Singh (Punjabi)ਨਿਹਾਇਤ ਹੀ ਤੂਫਾਨੀ ਹੈ ਸੰਸਾਰੀ ਪਦਾਰਥਾਂ ਦੀ ਲਗਨ ਦਾ ਸਮੁੰਦਰ।
Fareedkot Teekaਹੇ ਭਾਈ! ਮਾਯਾ ਕਾ ਮੋਹ ਛੋਡਨਾ ਭਾਰੀ ਕਠਿਨ ਹੈ॥
Prof. Sahib Singhਸੰਸਾਰ-ਸਮੁੰਦਰ (ਵਿਚ) ਮਾਇਆ ਦਾ ਮੋਹ ਬਹੁਤ ਹੀ ਕਠਿਨ ਹੈ।

ਪਦ ਅਰਥ ਭਾਰੀ ਬਿਖਮੁ = ਬਹੁਤ ਔਖਾ।

SikhNet (Spanish)Tempestuoso es el mar de la ilusión y del apego a Maya,

ਕਿਉ ਤਰੀਐ; ਦੁਤਰੁ ਸੰਸਾਰੀ ॥

kiau tareeai; dutar sansaaree | Ang 998

Sant Singh KhalsaHow can one cross over the difficult world-ocean?
Manmohan SinghHow can one ferry across the arduous world ocean?
Manmohan Singh (Punjabi)ਇਨਸਾਨ ਕਿਸ ਤਰ੍ਹਾਂ ਕਠਨ ਜਗਤ ਸਮੁੰਦਰ ਤੋਂ ਪਾਰ ਹੋ ਸਕਦਾ ਹੈ?
Fareedkot Teekaਬਿਨਾਂ ਛੋਡੇ ਦੁਸਤਰ ਸੰਸਾਰ ਸਮੁੰਦ੍ਰ ਕੋ ਕਿਸ ਪ੍ਰਕਾਰ ਤਰੀਏ? ਮੋਹ ਕੇ ਹੋਤਿਆਂ ਤਰਾ ਨਹੀਂ ਜਾਤਾ ਹੈ॥
Prof. Sahib Singhਇਸ ਤੋਂ ਪਾਰ ਲੰਘਣਾ ਔਖਾ ਹੈ। ਫਿਰ ਇਸ ਤੋਂ ਕਿਵੇਂ ਪਾਰ ਲੰਘਿਆ ਜਾਏ?

ਪਦ ਅਰਥ ਕਿਉ ਤਰੀਐ = ਕਿਵੇਂ ਪਾਰ ਲੰਘਿਆ ਜਾਏ? ਦੁਤਰ = {दुस्तर} ਜਿਸ ਤੋਂ ਪਾਰ ਲੰਘਣਾ ਔਖਾ ਹੈ। ਸੰਸਾਰੀ = ਸੰਸਾਰ-ਸਮੁੰਦਰ।

SikhNet (Spanish)oh, ¿cómo puede uno nadar a través del mar de la existencia hasta la otra orilla?

ਸਤਿਗੁਰੁ ਬੋਹਿਥੁ ਦੇਇ ਪ੍ਰਭੁ ਸਾਚਾ; ਜਪਿ ਹਰਿ ਹਰਿ ਪਾਰਿ ਲੰਘਾਵੈ ਜੀਉ ॥੪॥

satigur bohith dee prabh saachaa; jap har har paar langhaavai jeeo |4| Ang 998

Sant Singh KhalsaThe True Lord bestows the boat of the True Guru; meditating on the Lord, Har, Har, one is carried across. ||4||
Manmohan SinghThe True Guru blesses man with the ship of the True Lord and meditating on His Lord-God, he swims across.
Manmohan Singh (Punjabi)ਸੱਚੇ ਗੁਰੂ ਬੰਦੇ ਨੂੰ ਸੱਚੇ ਸੁਆਮੀ ਦਾ ਜਹਾਜ਼ ਬਖਸ਼ਦੇ ਹਨ ਅਤੇ ਆਪਣੇ ਸੁਆਮੀ ਵਾਹਿਗੁਰੂ ਦਾ ਸਿਮਰਨ ਕਰਨ ਦੁਆਰਾ, ਉਹ ਪਾਰ ਉੱਤਰ ਜਾਂਦਾ ਹੈ।
Fareedkot Teekaਜੇ ਪ੍ਰਭੂ ਸਮ੍ਰਥ ਸਾਚਾ ਸਤਿਗੁਰੂ ਹਰਿ ਹਰਿ ਨਾਮ ਜਾਪ ਰੂਪ ਜਾਹਜ ਦੈਵੈ, ਤਉ ਸੋ ਜਾਪ ਜੀਵ ਕੋ ਪਾਰ ਲੰਘਾਵੈ॥੪॥☬ਤਾਂ ਤੇ ਐਸੇ ਬੇਨਤੀ ਕਰੇ:
Prof. Sahib Singhਗੁਰੂ ਜਹਾਜ਼ (ਹੈ) ਸਦਾ ਕਾਇਮ ਰਹਿਣ ਵਾਲਾ ਪ੍ਰਭੂ (ਜਿਸ ਮਨੁੱਖ ਨੂੰ ਇਹ ਜਹਾਜ਼) ਦੇ ਦੇਂਦਾ ਹੈ, ਉਹ ਮਨੁੱਖ ਪ੍ਰਭੂ ਦਾ ਨਾਮ ਜਪਦਾ ਹੈ, ਤੇ ਗੁਰੂ ਉਸ ਨੂੰ ਪਾਰ ਲੰਘਾ ਦੇਂਦਾ ਹੈ ॥੪॥

ਪਦ ਅਰਥ ਬੋਹਿਥੁ = ਜਹਾਜ਼। ਦੇਇ ਪ੍ਰਭੁ = ਪ੍ਰਭੂ ਦੇਂਦਾ ਹੈ। ਸਾਚਾ = ਸਦਾ ਕਾਇਮ ਰਹਿਣ ਵਾਲਾ ॥੪॥

SikhNet (Spanish)Cuando el Señor lo bendice a uno con el Barco del Guru Verdadero, uno es llevado a través, contemplando a su Dios.(4)

ਤੂ ਸਰਬਤ੍ਰ; ਤੇਰਾ ਸਭੁ ਕੋਈ ॥

too sarabatr; teraa sabh koee | Ang 998

Sant Singh KhalsaYou are everywhere; all are Yours.
Manmohan SinghThou art the Lord of all and every one belongs to Thee.
Manmohan Singh (Punjabi)ਤੂੰ ਸਾਰਿਆਂ ਦਾ ਸੁਆਮੀ ਹੈਂ ਅਤੇ ਹਰ ਕੋਈ ਤੇਰਾ ਹੀ ਹੈ।
Fareedkot Teekaਹੇ ਹਰੀ! ਤੂੰ ਸਭ ਕਾ ਸੁਆਮੀ ਹੈਂ ਅਰੁ ਤੇਰਾ ਸਭ ਕੋਈ ਦਾਸੁ ਹੈ॥
Prof. Sahib Singhਹੇ ਪ੍ਰਭੂ! ਤੂੰ ਹਰ ਥਾਂ ਵੱਸਦਾ ਹੈਂ, ਹਰੇਕ ਜੀਵ ਤੇਰਾ (ਪੈਦਾ ਕੀਤਾ ਹੋਇਆ) ਹੈ।

ਪਦ ਅਰਥ ਸਰਬਤ੍ਰ = ਸਭ ਥਾਈਂ। ਸਭੁ ਕੋਈ = ਹਰੇਕ ਜੀਵ।

SikhNet (Spanish)Estás en todas partes, oh Señor, todos y cada uno pertenecemos a Ti

ਜੋ ਤੂ ਕਰਹਿ; ਸੋਈ ਪ੍ਰਭ ਹੋਈ ॥

jo too kareh; soee prabh hoee | Ang 998

Sant Singh KhalsaWhatever You do, God, that alone comes to pass.
Manmohan SinghWhatever Thou do, O Lord, that alone comes to pass.
Manmohan Singh (Punjabi)ਜੋ ਕੁਛ ਤੂੰ ਕਰਦਾ ਹੈ, ਹੇ ਸਾਈਂ! ਕੇਵਲ ਉਹ ਹੀ ਹੁੰਦਾ ਹੈ।
Fareedkot Teekaਹੇ ਪ੍ਰਭੂ! ਜੋ ਤੂੰ ਕਰਤਾ ਹੈਂ, ਸੋ ਹੋਤਾ ਹੈ॥
Prof. Sahib Singhਹੇ ਪ੍ਰਭੂ! ਜੋ ਕੁਝ ਕਰਦਾ ਹੈਂ ਉਹੀ ਹੁੰਦਾ ਹੈ।

ਪਦ ਅਰਥ ਪ੍ਰਭ = ਹੇ ਪ੍ਰਭੂ!

SikhNet (Spanish)y sólo ocurre lo que Tú haces.

ਜਨੁ ਨਾਨਕੁ. ਗੁਣ ਗਾਵੈ ਬੇਚਾਰਾ; ਹਰਿ ਭਾਵੈ ਹਰਿ ਥਾਇ ਪਾਵੈ ਜੀਉ ॥੫॥੧॥੭॥

jan naanak. gun gaavai bechaaraa; har bhaavai har thaae paavai jeeo |5|1|7| Ang 998

Sant Singh KhalsaPoor servant Nanak sings the Glorious Praises of the Lord; as it pleases the Lord, He bestows His approval. ||5||1||7||
Manmohan SinghPoor, slave Nanak sings God's praise, but if it so pleases the Lord Master, then alone is he approved.
Manmohan Singh (Punjabi)ਗ਼ਰੀਬ ਗੋਲਾ ਨਾਨਕ ਹਰੀ ਦਾ ਜੱਸ ਗਾਉਂਦਾ ਹੈ, ਪ੍ਰੰਤੂ ਕੇਵਲ ਤਾਂ ਹੀ ਉਹ ਕਬੂਲ ਪੈਂਦਾ ਹੈ, ਜੇਕਰ ਸੁਆਮੀ ਮਾਲਕ ਨੂੰ ਇਸ ਤਰ੍ਹਾਂ ਚੰਗਾ ਲੱਗੇ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਗਰੀਬ ਤੇਰੇ ਗੁਨ ਗਾਵਤਾ ਹਾਂ। ਹੇ ਹਰੀ! ਜੋ ਤੇਰੇ ਕੋ ਭਾਵੈਗਾ ਤਉ ਥਾਂਇ ਪਾਵੇਗਾ, ਭਾਵ ਮੋਖ ਪ੍ਰਾਪਤ ਕਰੇਗਾ॥੫॥੧॥੭॥
Prof. Sahib Singhਪ੍ਰਭੂ ਦਾ ਦਾਸ ਗਰੀਬ ਨਾਨਕ ਪ੍ਰਭੂ ਦੇ ਗੁਣ ਗਾਂਦਾ ਹੈ, ਜੇ ਉਸ ਨੂੰ (ਇਹ ਕੰਮ) ਪਸੰਦ ਆ ਜਾਏ ਤਾਂ ਉਹ ਇਸ ਨੂੰ ਪਰਵਾਨ ਕਰ ਲੈਂਦਾ ਹੈ ॥੫॥੧॥੭॥

ਪਦ ਅਰਥ ਜਨੁ ਨਾਨਕੁ ਗਾਵੈ = ਦਾਸ ਨਾਨਕ ਗਾਂਦਾ ਹੈ। ਬੇਚਾਰਾ = ਗਰੀਬ। ਹਰਿ ਭਾਵੈ = ਜੇ ਹਰੀ ਨੂੰ (ਇਹ ਕੰਮ) ਪਸੰਦ ਆ ਜਾਏ। ਥਾਇ = (ਲਫ਼ਜ਼ 'ਥਾਉ' ਤੋਂ ਅਧਿਕਰਣ ਕਾਰਕ ਇਕ-ਵਚਨ} ਥਾਂ ਵਿਚ। ਥਾਇ ਪਾਵੈ = ਪਰਵਾਨ ਕਰਦਾ ਹੈ ॥੫॥੧॥੭॥

SikhNet (Spanish)El pobre Nanak también canta las Alabanzas del Señor, pero su Devoción es aprobada sólo si el Placer del Señor está con él.(5-1-7)
Answers quote the Granth verbatim with Ang citations. AI commentary is not Gurbani and not a religious ruling.