ੴ

ਸਿੱਖਬਾਣੀ · SikhBani

ਚਰਨ ਕਮਲ ਗੁਰ ਕੇ ਮਨਿ ਵੂਠੇ ॥

charan kamal gur ke man vootthe
Guru Arjan Dev Ji ਗੁਰੂ ਅਰਜਨ ਦੇਵ ਜੀ · Raag Prabhaatee · Ang 1340 · 11 lines
Translations

ਪ੍ਰਭਾਤੀ ਮਹਲਾ ੫ ॥

prabhaatee mahalaa 5 |

Sant Singh KhalsaPrabhaatee, Fifth Mehl:
Manmohan SinghParbhati 5th Guru.
Manmohan Singh (Punjabi)ਪ੍ਰਭਾਤੀ ਪੰਜਵੀਂ ਪਾਤਿਸ਼ਾਹੀ।
SikhNet (Spanish)Parbhati, Mejl Guru Aryan Dev, Quinto Canal Divino.

ਸਤਿਗੁਰਿ ਪੂਰੈ; ਨਾਮੁ ਦੀਆ ॥

satigur poorai; naam deea |

Sant Singh KhalsaThe Perfect True Guru has bestowed the Naam, the Name of the Lord.
Manmohan SinghThe Perfect True Guru has blessed me with the Name,
Manmohan Singh (Punjabi)ਪੂਰਨ ਸੱਚੇ ਗੁਰਾਂ ਨੇ ਮੈਨੂੰ ਨਾਮ ਬਖਸ਼ਿਆ ਹੈ,
Fareedkot Teekaਪੂਰੇ ਸਤਿਗੁਰੋਂ ਨੇ ਜਿਨੋਂ ਕੋ ਹਰੀ ਕਾ ਨਾਮ ਦਾਨ ਦੀਆ ਹੈ॥
Prof. Sahib Singh(ਜਿਸ ਮਨੁੱਖ ਨੂੰ) ਪੂਰੇ ਗੁਰੂ ਨੇ (ਪਰਮਾਤਮਾ ਦਾ) ਨਾਮ (-ਖ਼ਜ਼ਾਨਾ ਬਖ਼ਸ਼ਿਆ,

ਪਦ ਅਰਥ ਸਤਿਗੁਰਿ ਪੂਰੇ = ਪੂਰੇ ਸਤਿਗੁਰੂ ਨੇ।

SikhNet (Spanish)El Perfecto Guru Verdadero ha conferido el Naam, el Nombre del Señor.

ਅਨਦ ਮੰਗਲ ਕਲਿਆਣ ਸਦਾ ਸੁਖੁ; ਕਾਰਜੁ ਸਗਲਾ ਰਾਸਿ ਥੀਆ ॥੧॥ ਰਹਾਉ ॥

anad mangal kaliaan sadaa sukh; kaaraj sagalaa raas theea |1| rahaau |

Sant Singh KhalsaI am blessed with bliss and happiness, emancipation and eternal peace. All my affairs have been resolved. ||1||Pause||
Manmohan Singhand I have obtained joy, bliss, emancipation and eternal peace and all my affairs have adjusted. Pause.
Manmohan Singh (Punjabi)ਅਤੇ ਮੈਂ ਖੁਸ਼ੀ ਪ੍ਰਸੰਨਤਾ, ਮੁਕਤੀ ਤੇ ਸਦੀਵੀ ਆਰਾਮ ਨੂੰ ਪਰਾਪਤ ਹੋ ਗਿਆ ਹਾਂ ਅਤੇ ਮੇਰੇ ਸਾਰੇ ਕੰਮ ਦਰੁਸਤ ਹੋ ਗਏ ਹਨ। ਠਹਿਰਾਉ।
Fareedkot Teekaਤੇ ਜਨ ਸਦਾ ਅਨੰਦ ਮੰਗਲ ਕਲਿਆਣ ਸੁਖ ਰੂਪ ਭਏ ਹੈਂ ਔਰ ਤਿਨੋਂ ਕਾ ਸੰਪੂਰਨ ਕਾਰਜ ਰਾਸ ਹੂਆ ਹੈ॥੧॥ ਰਹਾਉ ॥
Prof. Sahib Singhਉਸ ਦੇ ਅੰਦਰ ਆਨੰਦ ਖ਼ੁਸ਼ੀ ਸ਼ਾਂਤੀ ਅਤੇ ਸਦਾ ਦਾ ਸੁਖ ਬਣ ਗਿਆ, ਉਸ (ਦੀ ਜ਼ਿੰਦਗੀ) ਦਾ ਸਾਰਾ ਹੀ ਮਨੋਰਥ ਸਫਲ ਹੋ ਗਿਆ ॥੧॥ ਰਹਾਉ ॥

ਪਦ ਅਰਥ ਅਨਦ = ਆਨੰਦ। ਮੰਗਲ = ਖ਼ੁਸ਼ੀ। ਕਲਿਆਣ = ਸੁਖ-ਸਾਂਦ। ਸਗਲਾ = ਸਾਰਾ। ਰਾਸਿ ਥੀਆ = ਸਿਰੇ ਚੜ੍ਹ ਜਾਂਦਾ ਹੈ ॥੧॥ ਰਹਾਉ ॥

SikhNet (Spanish)Estoy feliz, en Éxtasis, emancipado y en Paz Eterna, todos mis asuntos han sido resueltos. (1-Pausa)

ਚਰਨ ਕਮਲ ਗੁਰ ਕੇ; ਮਨਿ ਵੂਠੇ ॥

charan kamal gur ke; man vootthe |

Sant Singh KhalsaThe Lotus Feet of the Guru abide within my mind.
Manmohan SinghThe Guru's grace lotus feet abide in my mind,
Manmohan Singh (Punjabi)ਗੁਰਾਂ ਦੇ ਕੰਵਲ ਪੈਰ ਮੇਰੇ ਹਿਰਦੇ ਅੰਦਰ ਵਸਦੇ ਹਨ,
Fareedkot Teekaਜਿਨੋਂ ਕੇ ਰਿਦੇ ਮੇਂ ਸਤਿਗੁਰੋਂ ਕੇ ਚਰਨ ਕਮਲ (ਵੂਠੇ) ਵਸੇ ਹੈਂ॥
Prof. Sahib Singh(ਜਿਸ ਮਨੁੱਖ ਦੇ) ਮਨ ਵਿਚ ਗੁਰੂ ਦੇ ਸੋਹਣੇ ਚਰਨ ਆ ਵੱਸੇ,

ਪਦ ਅਰਥ ਚਰਨ ਕਮਲ ਗੁਰ ਕੇ = ਗੁਰੂ ਦੇ ਸੋਹਣੇ ਚਰਨ। ਮਨਿ = (ਜਿਸ ਮਨੁੱਖ ਦੇ) ਮਨ ਵਿਚ। ਵੂਠੇ = ਆ ਵੱਸੇ।

SikhNet (Spanish)Los Pies de Loto del Guru habitan en el interior de mi mente y ahora vivo sin dolor,

ਦੂਖ ਦਰਦ ਭ੍ਰਮ ਬਿਨਸੇ ਝੂਠੇ ॥੧॥

dookh darad bhram binase jhootthe |1|

Sant Singh KhalsaI am rid of pain, suffering, doubt and fraud. ||1||
Manmohan Singhand as such, I am rid of suffering, pains and false illusions.
Manmohan Singh (Punjabi)ਇਸ ਲਈ ਮੈਂ ਦੁਖੜਿਆਂ ਪੀੜ ਅਤੇ ਕੂੜੇ ਵਹਿਮਾਂ ਤੋਂ ਖਲਾਸੀ ਪਾ ਗਿਆ ਹਾਂ।
Fareedkot Teekaਤਿਨੋਂ ਕੇ ਦੁਖ (ਦਰਦ) ਪੀੜਾ ਔ ਝੂਠੇ ਭ੍ਰਮ ਸੰਪੂਰਨ ਨਾਸ ਹੂਏ ਹੈਂ॥੧॥
Prof. Sahib Singhਉਸ ਦੇ ਸਾਰੇ ਦੁੱਖ ਦੂਰ ਹੋ ਗਏ, ਨਾਸਵੰਤ ਪਦਾਰਥਾਂ ਦੀ ਖ਼ਾਤਰ ਸਾਰੀਆਂ ਭਟਕਣਾਂ (ਉਸ ਦੇ ਅੰਦਰੋਂ) ਮੁੱਕ ਗਈਆਂ ॥੧॥

ਪਦ ਅਰਥ ਭ੍ਰਮ ਝੂਠੇ = ਨਾਸਵੰਤ ਪਦਾਰਥਾਂ ਦੀ ਖ਼ਾਤਰ ਭਟਕਣ ॥੧॥

SikhNet (Spanish)sufrimiento o duda, y mi vida ya no es un fraude. (1)

ਨਿਤ ਉਠਿ ਗਾਵਹੁ; ਪ੍ਰਭ ਕੀ ਬਾਣੀ ॥

nit utth gaavahu; prabh kee baanee |

Sant Singh KhalsaRise early, and sing the Glorious Word of God's Bani.
Manmohan SinghRising early, ever sing, thou, the Lord's holy word,
Manmohan Singh (Punjabi)ਸਾਜਰੇ ਉਠ ਕੇ, ਤੂੰ ਸਦਾ ਹੀ ਗੁਰੂ ਪ੍ਰਮੇਸ਼ਰ ਦੀ ਬਾਣੀ ਗਾਇਨ ਕਰ,
Fareedkot Teekaਤਾਂ ਤੇ ਹੇ ਭਾਈ ਪੁਰਸ਼ੋ! ਨਿਤ ਉਠ ਕਰ ਪ੍ਰਭੂ ਕੀ ਬਾਣੀ ਕੋ ਗਾਵੌ॥
Prof. Sahib Singhਸਦਾ ਉੱਠ ਕੇ (ਨਿੱਤ ਆਹਰ ਨਾਲ) ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ ਗਾਵਿਆ ਕਰੋ।

ਪਦ ਅਰਥ ਉਠਿ = ਉੱਠ ਕੇ।

SikhNet (Spanish)Levántate en el alba y canta las Gloriosas Palabras de los Banis de Dios.

ਆਠ ਪਹਰ; ਹਰਿ ਸਿਮਰਹੁ ਪ੍ਰਾਣੀ ॥੨॥

aatth pehar; har simarahu praanee |2|

Sant Singh KhalsaTwenty-four hours a day, meditate in remembrance on the Lord, O mortal. ||2||
Manmohan Singhand all the eight watches through, contemplate thy God, O mortal.
Manmohan Singh (Punjabi)ਅਤੇ ਸਮੂਹ ਦਿਨ ਤੇ ਰੈਣ ਆਪਣੇ ਹਰੀ ਦਾ ਆਰਾਧਨ ਕਰ, ਹੇ ਫਾਨੀ ਬੰਦੇ!
Fareedkot Teekaਆਠੋਂ ਪਹਰ ਤਿਸ ਹਰੀ ਕੋ ਮਨ ਮੇਂ ਸਿਮਰੋ॥੨॥
Prof. Sahib Singhਹੇ ਪ੍ਰਾਣੀਓ! ਅੱਠੇ ਪਹਰ ਪਰਮਾਤਮਾ ਦਾ ਸਿਮਰਨ ਕਰਿਆ ਕਰੋ ॥੨॥

ਪਦ ਅਰਥ ਪ੍ਰਾਣੀ = ਹੇ ਪ੍ਰਾਣੀ! ॥੨॥

SikhNet (Spanish)Las veinticuatro horas del día medita recordando al Señor, oh mortal. (2)

ਘਰਿ ਬਾਹਰਿ; ਪ੍ਰਭੁ ਸਭਨੀ ਥਾਈ ॥

ghar baahar; prabh sabhanee thaaee |

Sant Singh KhalsaInwardly and outwardly, God is everywhere.
Manmohan SinghWithin and without, the Lord is in all the places.
Manmohan Singh (Punjabi)ਅੰਦਰ ਤੇ ਬਾਹਰ, ਸਾਈਂ ਸਾਰਿਆਂ ਥਾਵਾਂ ਵਿੱਚ ਹੈ।
Fareedkot Teekaਸੋ ਪ੍ਰਭ ਘਰ ਮੇਂ ਔ ਬਾਹਰ ਸਰਬ ਅਸਥਾਨੋਂ ਮੇਂ ਹੈ॥
Prof. Sahib Singhਘਰ ਦੇ ਅੰਦਰ ਤੇ ਬਾਹਰ (ਹਰ ਥਾਂ) ਸਭ ਥਾਵਾਂ ਵਿਚ (ਮੈਨੂੰ) ਪ੍ਰਭੂ ਹੀ (ਦਿੱਸਦਾ) ਹੈ।

ਪਦ ਅਰਥ ਘਰਿ = ਘਰ ਵਿਚ। ਥਾਈ = ਥਾਈਂ, ਥਾਵਾਂ ਵਿਚ।

SikhNet (Spanish)Dentro y fuera, Dios está por todas partes, a donde sea que voy,

ਸੰਗਿ ਸਹਾਈ; ਜਹ ਹਉ ਜਾਈ ॥੩॥

sang sahaaee; jeh hau jaaee |3|

Sant Singh KhalsaWherever I go, He is always with me, my Helper and Support. ||3||
Manmohan SinghWherever I go, God, my succourer, is always with me.
Manmohan Singh (Punjabi)ਜਿਥੇ ਕਿਤੇ ਮੈਂ ਜਾਂਦਾ ਹਾਂ, ਹਰੀ, ਮੇਰਾ ਸਹਾਇਕ ਸਦਾ ਮੇਰੇ ਨਾਲ ਹੁੰਦਾ ਹੈ।
Fareedkot Teekaਜਹਾਂ ਮੈਂ ਜਾਤਾ ਹੂੰ ਤਹਾਂ ਹੀ ਵਾਹਿਗੁਰੂ ਮੇਰੇ ਸੰਗ ਸਹਾਈ ਹੈ॥੩॥
Prof. Sahib Singhਮੈਂ (ਤਾਂ) ਜਿੱਥੇ (ਭੀ) ਜਾਂਦਾ ਹਾਂ, ਮੈਨੂੰ ਪਰਮਾਤਮਾ (ਤੇਰੇ) ਨਾਲ ਮਦਦਗਾਰ (ਦਿੱਸਦਾ) ਹੈ ॥੩॥

ਪਦ ਅਰਥ ਸੰਗਿ = ਨਾਲ। ਸਹਾਈ = ਮਦਦ ਕਰਨ ਵਾਲਾ। ਜਹ = ਜਿੱਥੇ। ਹਉ = ਹਉਂ, ਮੈਂ। ਜਾਈ = ਜਾਈਂ, ਮੈਂ ਜਾਂਦਾ ਹਾਂ ॥੩॥

SikhNet (Spanish)Él está conmigo, mi Ayuda, mi Soporte. (3)

ਦੁਇ ਕਰ ਜੋੜਿ; ਕਰੀ ਅਰਦਾਸਿ ॥

due kar jorr; karee aradaas |

Sant Singh KhalsaWith my palms pressed together, I offer this prayer.
Manmohan SinghJoining both my hands, I pray to me God,
Manmohan Singh (Punjabi)ਆਪਣੇ ਦੋਨੋ ਹੱਥ ਬੰਨ੍ਹ ਕੇ ਮੈਂ ਆਪਣੇ ਵਾਹਿਗੁਰੂ ਅਗੇ ਬੇਨਤੀ ਕਰਦਾ ਹਾਂ,
Fareedkot Teekaਦੋਨੋਂ ਹਾਥ ਜੋੜ ਕਰ ਮੈਂ ਤਿਸ ਕੇ ਪਾਸ ਬੇਨਤੀ ਕਰਤਾ ਹੂੰ॥
Prof. Sahib Singhਮੈਂ (ਤਾਂ) ਦੋਵੇਂ ਹੱਥ ਜੋੜ ਕੇ ਅਰਜ਼ੋਈ ਕਰਦਾ ਰਹਿੰਦਾ ਹਾਂ,

ਪਦ ਅਰਥ ਦੁਇ ਕਰ = ਦੋਵੇਂ ਹੱਥ। ਕਰੀ = ਕਰੀਂ, ਮੈਂ ਕਰਦਾ ਹਾਂ।

SikhNet (Spanish)Con mis manos juntas, ofrezco esta oración, oh dice Nanak,

ਸਦਾ ਜਪੇ ਨਾਨਕੁ ਗੁਣਤਾਸੁ ॥੪॥੯॥

sadaa jape naanak gunataas |4|9|

Sant Singh KhalsaO Nanak, I meditate forever on the Lord, the Treasure of Virtue. ||4||9||
Manmohan Singhthat I, Nanak, may-ever meditate on Him, the Treasure of virtues.
Manmohan Singh (Punjabi)ਕਿ ਮੈ, ਨਾਨਕ, ਸਦੀਵ ਹੀ ਉਸ ਨੇਕੀਆਂ ਦੇ ਖਜਾਨੇ ਦਾ ਸਿਮਰਨ ਕਰਦਾ ਰਹਾਂ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਮੈਂ ਤਿਸ ਕੇ ਗੁਣੋਂ ਕੋ ਸਦਾ ਹੀ ਜਪਤਾ ਰਹੂੰ॥੪॥੯॥☬ਵਾਹਿਗੁਰੂ ਕੀ ਉਸਤਤੀ ਕਰਤੇ ਹੈਂ:
Prof. Sahib Singhਕਿ (ਉਸ ਪ੍ਰਭੂ ਦਾ ਦਾਸ) ਨਾਨਕ ਸਦਾ ਗੁਣਾਂ ਦੇ ਖ਼ਜ਼ਾਨੇ ਪ੍ਰਭੂ ਦਾ ਨਾਮ ਜਪਦਾ ਰਹੇ ॥੪॥੯॥

ਪਦ ਅਰਥ ਗੁਣ ਤਾਸੁ = ਗੁਣਾਂ ਦਾ ਖ਼ਜ਼ਾਨਾ ਪ੍ਰਭੂ ॥੪॥੯॥

SikhNet (Spanish)yo medito por siempre en el Señor, el Tesoro de Virtud. (4-9)
Answers quote the Granth verbatim with Ang citations. AI commentary is not Gurbani and not a religious ruling.