ੴ

ਸਿੱਖਬਾਣੀ · SikhBani

ਗੁਰੁ ਪੂਰਾ ਪੂਰੀ ਤਾ ਕੀ ਕਲਾ ॥

gur pooraa pooree taa kee kalaa
Guru Arjan Dev Ji ਗੁਰੂ ਅਰਜਨ ਦੇਵ ਜੀ · Raag Prabhaatee · Ang 1339, 1340 · 19 lines
Translations

ਪ੍ਰਭਾਤੀ ਮਹਲਾ ੫ ॥

prabhaatee mahalaa 5 | Ang 1339

Sant Singh KhalsaPrabhaatee, Fifth Mehl:
Manmohan SinghParbhati 5th Guru.
Manmohan Singh (Punjabi)ਪ੍ਰਭਾਤੀ ਪੰਜਵੀਂ ਪਾਤਿਸ਼ਾਹੀ।
SikhNet (Spanish)Parbhati, Mejl Guru Aryan Dev, Quinto Canal Divino.

ਗੁਰੁ ਪੂਰਾ; ਪੂਰੀ ਤਾ ਕੀ ਕਲਾ ॥

gur pooraa; pooree taa kee kalaa | Ang 1339

Sant Singh KhalsaThe Guru is Perfect, and Perfect is His Power.
Manmohan SinghPerfect is the Guru and perfect is his power.
Manmohan Singh (Punjabi)ਪੂਰਨ ਹਨ ਗੁਰੂ ਜੀ ਅਤੇ ਪੂਰਨ ਹੈ ਉਨ੍ਹਾਂ ਦੀ ਸ਼ਕਤੀ।
Fareedkot Teekaਜੋ ਪੂਰਾ ਸਤਿਗੁਰ ਹੈ ਤਿਸ ਕੀ ਉਪਦੇਸ਼ ਰੂਪੀ (ਕਲਾ) ਸਕਤੀ ਭੀ ਸਰਬ ਪੂਰੀ ਹੈ॥
Prof. Sahib Singhਗੁਰੂ (ਸਾਰੇ ਗੁਣਾਂ ਨਾਲ) ਪੂਰਨ ਹੈ, ਗੁਰੂ ਦੀ (ਆਤਮਕ) ਸ਼ਕਤੀ ਹਰੇਕ ਸਮਰਥਾ ਵਾਲੀ ਹੈ,

ਪਦ ਅਰਥ ਤਾ ਕੀ = ਉਸ (ਗੁਰੂ) ਦੀ। ਕਲਾ = ਤਾਕਤ, ਆਤਮਕ ਉੱਚਤਾ।

SikhNet (Spanish)El Guru es Prefecto y Perfecto es Su Poder

ਗੁਰ ਕਾ ਸਬਦੁ; ਸਦਾ ਸਦ ਅਟਲਾ ॥

gur kaa sabad; sadaa sad attalaa | Ang 1340

Sant Singh KhalsaThe Word of the Guru's Shabad is unchanging, forever and ever.
Manmohan SinghImmaculate for ever and aye is the Guru's word.
Manmohan Singh (Punjabi)ਹਮੇਸ਼ਾਂ ਤੇ ਸਦੀਵ ਲਈ ਅਮਿੱਟ ਹੈ ਗੁਰਾਂ ਦਾ ਬਚਨ।
Fareedkot Teekaਤਿਨ ਸਤਿਗੁਰੋਂ ਕਾ ਸਬਦ ਸਰਬ ਸਮੇਂ ਸਦਾ ਸ੍ਰੇਸਟ ਔ ਅਟਲ ਰੂਪ ਹੈ॥
Prof. Sahib Singhਗੁਰੂ ਦਾ ਸ਼ਬਦ ਸਦਾ ਹੀ ਅਟੱਲ ਰਹਿੰਦਾ ਹੈ (ਕਦੇ ਉਕਾਈ ਵਾਲਾ ਨਹੀਂ)।

ਪਦ ਅਰਥ ਸਦ = ਸਦਾ। ਅਟਲਾ = ਅਟੱਲ, ਆਪਣੇ ਨਿਸ਼ਾਨੇ ਤੇ ਸਦਾ ਟਿਕਿਆ ਰਹਿਣ ਵਾਲਾ।

SikhNet (Spanish)Sí, la Palabra del Shabd del Guru no cambia, es por siempre y para siempre,

ਗੁਰ ਕੀ ਬਾਣੀ; ਜਿਸੁ ਮਨਿ ਵਸੈ ॥

gur kee baanee; jis man vasai | Ang 1340

Sant Singh KhalsaThose, whose minds are filled with the Word of the Guru's Bani,
Manmohan SinghHe, within whose mind abides the Guru's word,
Manmohan Singh (Punjabi)ਜਿਸ ਦੇ ਹਿਰਦੇ ਅੰਦਰ ਗੁਰਾਂ ਦੀ ਬਾਣੀ ਨਿਵਾਸ ਰਖਦੀ ਹੈ,
Fareedkot Teekaਤਿਨ ਸਤਿਗੁਰੋਂ ਕੀ ਬਾਣੀ ਜਿਸ ਕੇ ਮਨ ਮੇਂ ਵਸਤੀ ਹੈ॥
Prof. Sahib Singhਜਿਸ (ਮਨੁੱਖ) ਦੇ ਮਨ ਵਿਚ ਸਤਿਗੁਰੂ ਦੀ ਬਾਣੀ ਟਿਕੀ ਰਹਿੰਦੀ ਹੈ,

ਪਦ ਅਰਥ ਜਿਸੁ ਮਨਿ = ਜਿਸ (ਮਨੁੱਖ) ਦੇ ਮਨ ਵਿਚ।

SikhNet (Spanish)Aquéllos cuya mente está llena de los Banis, de los Poemas del Guru,

ਦੂਖੁ ਦਰਦੁ ਸਭੁ; ਤਾ ਕਾ ਨਸੈ ॥੧॥

dookh darad sabh; taa kaa nasai |1| Ang 1340

Sant Singh KhalsaAll pains and afflictions run away from them. ||1||
Manmohan Singhall his pangs and pains flee away.
Manmohan Singh (Punjabi)ਉਸ ਦੀਆਂ ਸਾਰੀਆਂ ਬੀਮਾਰੀਆਂ ਅਤੇ ਪੀੜਾ ਦੌੜ ਜਾਂਦੀਆਂ ਹਨ।
Fareedkot Teekaਤਿਸ ਕੇ ਦੁਖੋਂ ਔ (ਦਰਦੁ) ਪੀੜਾ ਕਾ ਸਮਦਾਯ ਸਰਬ ਨਾਸ ਹੋ ਜਾਤਾ ਹੈ॥੧॥
Prof. Sahib Singhਉਸ (ਮਨੁੱਖ) ਦਾ ਹਰੇਕ ਦਰਦ ਨਾਸ ਹੋ ਜਾਂਦਾ ਹੈ ॥੧॥

ਪਦ ਅਰਥ ਤਾ ਕਾ = ਉਸ (ਮਨੁੱਖ) ਦਾ। ਨਸੈ = ਦੂਰ ਹੋ ਜਾਂਦਾ ਹੈ ॥੧॥

SikhNet (Spanish)todos los dolores y aflicciones se escapan de ellos. (1)

ਹਰਿ ਰੰਗਿ ਰਾਤਾ; ਮਨੁ ਰਾਮ ਗੁਨ ਗਾਵੈ ॥

har rang raataa; man raam gun gaavai | Ang 1340

Sant Singh KhalsaImbued with the Lord's Love, they sing the Glorious Praises of the Lord.
Manmohan SinghImbued with God's love, his mind sings the Lord praises,
Manmohan Singh (Punjabi)ਹਰੀ ਦੇ ਪਿਆਰ ਨਾਲ ਰੰਗਿਆ ਹੋਇਆ, ਉਸ ਦਾ ਮਨੂਆ ਸਾਈਂ ਦੀ ਕੀਰਤੀ ਗਾਇਨ ਕਰਦਾ ਹੈ,
Fareedkot Teekaਸੋ ਮਨੁਖ ਹਰੀ ਕੇ (ਰੰਗਿ) ਪ੍ਰੇਮ ਮੇਂ ਰਾਤਾ ਹੂਆ ਰਾਮ ਕੇ ਗੁਣੋਂ ਕੋ ਗਾ੍ਯਨ ਕਰਤਾ ਹੈ॥
Prof. Sahib Singh(ਜਿਸ ਮਨੁੱਖ ਦਾ) ਮਨ ਪਰਮਾਤਮਾ ਦੇ (ਪਿਆਰ-) ਰੰਗ ਵਿਚ ਰੰਗਿਆ ਰਹਿੰਦਾ ਹੈ (ਜਿਹੜਾ ਮਨੁੱਖ) ਪ੍ਰਭੂ ਦੇ ਗੁਣ ਗਾਂਦਾ ਰਹਿੰਦਾ ਹੈ,

ਪਦ ਅਰਥ ਰੰਗਿ = ਪ੍ਰੇਮ-ਰੰਗ ਵਿਚ। ਰਾਤਾ = ਰੰਗਿਆ ਹੋਇਆ। ਗਾਵੈ = ਗਾਂਦਾ ਰਹਿੰਦਾ ਹੈ।

SikhNet (Spanish)Imbuidos en el Amor del Señor, ellos cantan las Gloriosas Alabanzas del Señor

ਮੁਕਤੋੁ, ਸਾਧੂ ਧੂਰੀ ਨਾਵੈ ॥੧॥ ਰਹਾਉ ॥

mukatuo, saadhoo dhooree naavai |1| rahaau | Ang 1340

Sant Singh KhalsaThey are liberated, bathing in the dust of the feet of the Holy. ||1||Pause||
Manmohan Singhand bathing in the dust of the saints feet, he is emancipated. Pause.
Manmohan Singh (Punjabi)ਅਤੇ ਸੰਤਾਂ ਦੇ ਪੈਰਾਂ ਦੀ ਧੂੜ ਵਿੱਚ ਨਹਾ ਕੇ, ਉਹ ਮੁਕਤ ਹੋ ਜਾਂਦਾ ਹੈ। ਠਹਿਰਾਉ।
Fareedkot Teekaਜਿਸ ਕਾ ਮਨ ਸੰਤ ਜਨੋਂ ਕੇ ਚਰਨੋਂ ਕੀ ਧੂੜੀ ਮੇਂ ਨਾਵਤਾ ਹੈ, ਸੋ ਮੁਕਤ ਰੂਪ ਹੂਆ ਹੈ॥੧॥ ਰਹਾਉ॥
Prof. Sahib Singh(ਜਿਹੜਾ ਮਨੁੱਖ) ਗੁਰੂ ਦੀ ਚਰਨ-ਧੂੜ ਵਿਚ ਇਸ਼ਨਾਨ ਕਰਦਾ ਰਹਿੰਦਾ ਹੈ, ਉਹ ਵਿਕਾਰਾਂ ਤੋਂ ਬਚਿਆ ਰਹਿੰਦਾ ਹੈ (ਉਹੀ ਹੈ 'ਮੁਕਤ') ॥੧॥ ਰਹਾਉ ॥

ਪਦ ਅਰਥ ਮੁਕਤ = ਵਿਕਾਰਾਂ ਤੋਂ ਬਚਿਆ ਹੋਇਆ (ਅੱਖਰ 'ਤ' ਦੇ ਨਾਲ ਦੋ ਲਗਾਂ ਹਨ: (ੋ) ਅਤੇ (ੁ) ਅਸਲ ਲਫ਼ਜ਼ 'ਮੁਕਤੁ' ਹੈ, ਇਥੇ 'ਮੁਕਤੋ' ਪੜ੍ਹਨਾ ਹੈ)। ਨਾਵੈ = ਇਸ਼ਨਾਨ ਕਰਦਾ ਹੈ ॥੧॥ ਰਹਾਉ ॥

SikhNet (Spanish)y bañándose en el Polvo de los Pies de los Santos, son liberados. (1-Pausa)

ਗੁਰ ਪਰਸਾਦੀ; ਉਤਰੇ ਪਾਰਿ ॥

gur parasaadee; utare paar | Ang 1340

Sant Singh KhalsaBy Guru's Grace, they are carried across to the other shore;
Manmohan SinghBy the Guru's grace, he is ferried across,
Manmohan Singh (Punjabi)ਗੁਰਾਂ ਦੀ ਮਿਹਰ ਸਦਕਾ, ਉਹ ਪਾਰ ਉਤਰ ਜਾਂਦਾ ਹੈ,
Fareedkot Teekaਗੁਰੋਂ ਕੀ ਕ੍ਰਿਪਾ ਤੇ ਸੋਈ ਸੰਸਾਰ ਸਮੁੰਦਰ ਤੇ ਪਾਰ ਉਤਰੇ ਹੈਂ॥
Prof. Sahib Singhਗੁਰੂ ਦੀ ਕਿਰਪਾ ਨਾਲ ਉਹ ਮਨੁੱਖ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ,

ਪਦ ਅਰਥ ਪਰਸਾਦੀ = ਪਰਸਾਦਿ, ਕਿਰਪਾ ਨਾਲ।

SikhNet (Spanish)Por la Gracia del Guru son cargados hasta la otra orilla

ਭਉ ਭਰਮੁ ਬਿਨਸੇ ਬਿਕਾਰ ॥

bhau bharam binase bikaar | Ang 1340

Sant Singh Khalsathey are rid of fear, doubt and corruption.
Manmohan Singhand is rid of his fears, doubts and sins.
Manmohan Singh (Punjabi)ਅਤੇ ਉਸ ਦੇ ਡਰ, ਸੰਦੇਹ ਅਤੇ ਪਾਪ ਨਾਸ ਹੋ ਜਾਂਦੇ ਹਨ।
Fareedkot Teekaਜਨਮ ਮ੍ਰਿਤ ਕਾ ਭੈ ਔ ਪਾਂਚ ਪ੍ਰਕਾਰ ਕਾ ਭਰਮ ਔਰ ਵਿਕਾਰੋਂ ਕੇ ਸਮਦਾਯ ਤਿਨੋਂ ਕੇ ਨਾਸ ਹੋ ਗਏ ਹੈਂ॥
Prof. Sahib Singh(ਉਹਨਾਂ ਦੇ ਅੰਦਰੋਂ) ਡਰ ਭਟਕਣਾ (ਆਦਿਕ ਸਾਰੇ) ਵਿਕਾਰ ਨਾਸ ਹੋ ਜਾਂਦੇ ਹਨ,

ਪਦ ਅਰਥ ਭਰਮੁ = ਵਹਿਮ, ਭਟਕਣਾ।

SikhNet (Spanish)y liberados del miedo, la duda y la corrupción.

ਮਨ ਤਨ ਅੰਤਰਿ; ਬਸੇ ਗੁਰ ਚਰਨਾ ॥

man tan antar; base gur charanaa | Ang 1340

Sant Singh KhalsaThe Guru's Feet abide deep within their minds and bodies.
Manmohan SinghWithin his mind and body abide the Guru's feet.
Manmohan Singh (Punjabi)ਉਸ ਦੇ ਚਿੱਤ ਤੇ ਸਰੀਰ ਅੰਦਰ ਗੁਰਾਂ ਦੇ ਪੈਰ ਵੱਸਦੇ ਹਨ।
Fareedkot Teekaਜਿਨੋਂ ਕੇ ਮਨ ਤਨ ਅੰਤਰ ਗੁਰੋਂ ਕੇ ਚਰਣਾਰਬਿੰਦ ਵਸੇ ਹੈਂ॥
Prof. Sahib Singhਜਿਨ੍ਹਾਂ ਦੇ ਮਨ ਵਿਚ ਤਨ ਵਿਚ ਗੁਰੂ ਦੇ ਚਰਨ ਟਿਕੇ ਰਹਿੰਦੇ ਹਨ।

ਪਦ ਅਰਥ ਅੰਤਰਿ = ਅੰਦਰ।

SikhNet (Spanish)Los Pies del Guru habitan en lo profundo de sus mentes y cuerpos,

ਨਿਰਭੈ ਸਾਧ; ਪਰੇ ਹਰਿ ਸਰਨਾ ॥੨॥

nirabhai saadh; pare har saranaa |2| Ang 1340

Sant Singh KhalsaThe Holy are fearless; they take to the Sanctuary of the Lord. ||2||
Manmohan SinghSans any fear, the saint repairs to the Lord's refuge.
Manmohan Singh (Punjabi)ਨਿਡਰ ਹੋ, ਸੰਤ ਪ੍ਰਭੂ ਦੀ ਪਨਾਹ ਵਿੱਚ ਪਹੁੰਚ ਜਾਂਦਾ ਹੈ।
Fareedkot Teekaਸੋ ਸੰਤ ਜਨ ਹਰੀ ਕੀ ਸਰਨ ਪੜੇ ਹੈਂ, ਤਿਸੀ ਕਰ ਨਿਰਭੈ ਹੂਏ ਹੈਂ॥੨॥
Prof. Sahib Singhਉਹਨਾਂ ਸੰਤ ਜਨਾਂ ਨੂੰ ਕੋਈ ਡਰ ਪੋਹ ਨਹੀਂ ਸਕਦਾ, ਉਹ ਸਦਾ ਪਰਮਾਤਮਾ ਦੀ ਸਰਨ ਪਏ ਰਹਿੰਦੇ ਹਨ ॥੨॥

ਪਦ ਅਰਥ ਸਾਧ = ਸੰਤ ਜਨ। ਨਿਰਭੈ = ਸਾਰੇ ਡਰਾਂ ਤੋਂ ਰਹਿਤ ॥੨॥

SikhNet (Spanish)en los Santos no existe el miedo, ellos se postran en el Santuario del Señor. (2)

ਅਨਦ ਸਹਜ ਰਸ; ਸੂਖ ਘਨੇਰੇ ॥

anad sehaj ras; sookh ghanere | Ang 1340

Sant Singh KhalsaThey are blessed with abundant bliss, happiness, pleasure and peace.
Manmohan SinghJoy, poise, pleasure and peace he has in plenty.
Manmohan Singh (Punjabi)ਖੁਸ਼ੀ ਅਡੋਲਤਾ, ਮੌਜ ਬਹਾਰ ਅਤੇ ਆਰਾਮ ਉਸ ਦੇ ਕੋਲ ਬਹੁਤ ਹੀ ਹੈ।
Fareedkot Teekaਤਿਨੋਂ ਕੋ ਨਾਮ ਕੇ ਰਸ ਕਰ (ਸਹਜ) ਆਤਮਅਨੰਦ ਹੋਣੇ ਸੇ ਬਹੁਤ ਹੀ ਸੁਖ ਪ੍ਰਾਪਤਿ ਹੂਏ ਹੈਂ॥
Prof. Sahib Singh(ਉਹਨਾਂ ਦੇ ਅੰਦਰ) ਆਤਮਕ ਅਡਲੋਤਾ ਦੇ ਅਨੇਕਾਂ ਆਨੰਦ ਤੇ ਸੁਖ ਬਣੇ ਰਹਿੰਦੇ ਹਨ।

ਪਦ ਅਰਥ ਅਨਦ = ਆਨੰਦ। ਸਹਜ = ਆਤਮਕ ਅਡੋਲਤਾ। ਘਨੇਰੇ = ਬਹੁਤ।

SikhNet (Spanish)Son Bendecidos con un Éxtasis Desbordante, Felicidad, Placer y Paz,

ਦੁਸਮਨੁ ਦੂਖੁ. ਨ ਆਵੈ ਨੇਰੇ ॥

dusaman dookh. na aavai nere | Ang 1340

Sant Singh KhalsaEnemies and pains do not even approach them.
Manmohan SinghEnemy and pain come not near him.
Manmohan Singh (Punjabi)ਵੈਰੀ ਅਤੇ ਪੀੜ ਉਸ ਦੇ ਲਾਗੇ ਨਹੀਂ ਲਗਦੇ।
Fareedkot Teekaਪੁਨਾ ਸਤ੍ਰੂ ਔ ਦੂਖ ਤਿਨੋਂ ਕੇ ਨਿਕਟ ਨਹੀਂ ਆਵਤਾ ਹੈ॥
Prof. Sahib Singhਕੋਈ ਵੈਰੀ ਦੁੱਖ ਉਹਨਾਂ ਦੇ ਨੇੜੇ ਨਹੀਂ ਢੁਕ ਸਕਦਾ (ਉਹਨਾਂ ਉਤੇ ਆਪਣਾ ਦਬਾਉ ਨਹੀਂ ਪਾ ਸਕਦਾ)।

ਪਦ ਅਰਥ ਨੇਰੇ = ਨੇੜੇ।

SikhNet (Spanish)los enemigos y el dolor ni siquiera se les acercan,

ਗੁਰਿ ਪੂਰੈ; ਅਪੁਨੇ ਕਰਿ ਰਾਖੇ ॥

gur poorai; apune kar raakhe | Ang 1340

Sant Singh KhalsaThe Perfect Guru makes them His Own, and protects them.
Manmohan SinghDeeming his as his own, the Perfect Guru saves him.
Manmohan Singh (Punjabi)ਉਸ ਨੂੰ ਆਪਣਾ ਨਿਜ ਦਾ ਜਾਣ, ਪੂਰਨ ਗੁਰੂ ਉਸ ਦੀ ਰੱਖਿਆ ਕਰਦਾ ਹੈ।
Fareedkot Teekaਪੂਰੇ ਸਤਿਗੁਰੋਂ ਨੇ ਸੋ ਜਨ ਅਪਨੇ ਦਾਸ ਕਰ ਰਾਖੇ ਹੈਂ॥
Prof. Sahib Singhਪੂਰੇ ਗੁਰੂ ਨੇ ਜਿਨ੍ਹਾਂ ਨੂੰ ਆਪਣੇ ਬਣਾ ਕੇ (ਉਹਨਾਂ ਦੀ) ਰੱਖਿਆ ਕੀਤੀ,

ਪਦ ਅਰਥ ਗੁਰਿ ਪੂਰੈ = ਪੂਰੇ ਗੁਰੂ ਨੇ। ਕਰਿ = ਬਣਾ ਕੇ। ਰਾਖੇ = ਰੱਖ ਲਏ, ਰੱਖਿਆ ਕੀਤੀ।

SikhNet (Spanish)pues el Guru Perfecto los hace Suyos y los protege, pues cantando el Nombre del Señor,

ਹਰਿ ਨਾਮੁ ਜਪਤ; ਕਿਲਬਿਖ ਸਭਿ ਲਾਥੇ ॥੩॥

har naam japat; kilabikh sabh laathe |3| Ang 1340

Sant Singh KhalsaChanting the Lord's Name, they are rid of all their sins. ||3||
Manmohan SinghContemplating the God's Name, he is rid of all his sins.
Manmohan Singh (Punjabi)ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਨ ਦੁਆਰਾ, ਉਸ ਦੇ ਸਾਰੇ ਪਾਪ ਨਸ਼ਟ ਹੋ ਜਾਂਦੇ ਹਨ।
Fareedkot Teekaਹਰੀ ਕਾ ਨਾਮ ਜਪਤਿਆਂ ਹੋਇਆਂ ਤਿਨੋਂ ਕੇ ਸੰਪੂਰਨ ਕਿਲਵਿਖ ਲਾਥੇ ਹੈਂ॥੩॥
Prof. Sahib Singhਪਰਮਾਤਮਾ ਦਾ ਨਾਮ ਜਪਦਿਆਂ (ਉਹਨਾਂ ਦੇ) ਸਾਰੇ ਪਾਪ ਦੂਰ ਹੋ ਗਏ ॥੩॥

ਪਦ ਅਰਥ ਜਪਤ = ਜਪਦਿਆਂ। ਕਿਲਬਿਖ = ਪਾਪ। ਸਭਿ = ਸਾਰੇ ॥੩॥

SikhNet (Spanish)se liberan de los efectos de sus propios errores. (3)

ਸੰਤ ਸਾਜਨ ਸਿਖ; ਭਏ ਸੁਹੇਲੇ ॥

sant saajan sikh; bhe suhele | Ang 1340

Sant Singh KhalsaThe Saints, spiritual companions and Sikhs are exalted and uplifted.
Manmohan SinghIllustrious are the saints, friends and the disciples of the Guru.
Manmohan Singh (Punjabi)ਕੀਰਤੀਮਾਨ ਹਨ ਗੁਰਾਂ ਦੇ ਸਾਧੂ, ਮਿੱਤਰ ਅਤੇ ਮੁਰੀਦ;
Fareedkot Teekaਸੰਤ ਸਾਜਨੋਂ ਕੀ ਸਿਖਿਆ ਲੇ ਕਰ ਸੋਈ ਜਨ (ਸੁਹੇਲੇ) ਸੁਖੀ ਭਏ ਹੈਂ॥
Prof. Sahib Singh(ਉਹ) ਸੰਤ-ਜਨ ਸੱਜਣ ਸਿੱਖ ਸੁਖੀ ਜੀਵਨ ਵਾਲੇ ਹੋ ਗਏ,

ਪਦ ਅਰਥ ਸਿਖ = (ਸਾਰੇ) ਸਿੱਖ (ਬਹੁ-ਵਚਨ)। ਸੁਹੇਲੇ = ਸੁਖੀ।

SikhNet (Spanish)Los Santos, Compañeros Espirituales y Sikhs, son exaltados y elevados,

ਗੁਰਿ ਪੂਰੈ; ਪ੍ਰਭ ਸਿਉ ਲੈ ਮੇਲੇ ॥

gur poorai; prabh siau lai mele | Ang 1340

Sant Singh KhalsaThe Perfect Guru leads them to meet God.
Manmohan SinghThe Perfect Guru, makes them meet with the Lord.
Manmohan Singh (Punjabi)ਪੂਰਨ ਗੁਰਦੇਵ ਜੀ ਉਨ੍ਹਾਂ ਨੂੰ ਮਾਲਕ ਨਾਲ ਮਿਲਾ ਦਿੰਦੇ ਹਨ।
Fareedkot Teekaਜੋ ਪੂਰੇ ਗੁਰੋਂ ਨੇ ਅਪਨੇ ਸਾਥ ਲੈਕਰ ਪ੍ਰਭੂ ਕੇ ਸਾਥ ਮੇਲੇ ਅਰਥਾਤ ਅਭੇਦ ਕਰੇ ਹੈਂ॥
Prof. Sahib Singhਜਿਨ੍ਹਾਂ ਨੂੰ ਪੂਰੇ ਗੁਰੂ ਨੇ ਪਰਮਾਤਮਾ ਨਾਲ ਲਿਆ ਜੋੜਿਆ।

ਪਦ ਅਰਥ ਸਿਉ = ਨਾਲ। ਲੈ = ਫੜ ਕੇ। ਮੇਲੇ = ਮਿਲਾ ਦਿੱਤੇ।

SikhNet (Spanish)el Guru Perfecto los guía a conocer a Dios,

ਜਨਮ ਮਰਨ ਦੁਖ ਫਾਹਾ ਕਾਟਿਆ ॥

janam maran dukh faahaa kaattiaa | Ang 1340

Sant Singh KhalsaThe painful noose of death and rebirth is snapped.
Manmohan SinghThe painful noose of their birth and death is snapped.
Manmohan Singh (Punjabi)ਉਨ੍ਹਾਂ ਦੀ ਜੰਮਣ ਤੇ ਮਰਨ ਦੀ ਦੁਖਦਾਈ ਫਾਂਸੀ ਕੱਟੀ ਜਾਂਦੀ ਹੈ।
Fareedkot Teekaਜਿਨ ਕੇ ਜਨਮ ਮਰਣ ਰੂਪੀ ਦੁਖੋਂ ਕਾ ਫਾਹਾ ਕਾਟਿਆ ਹੈ
Prof. Sahib Singhਉਹਨਾਂ ਦੇ ਜਨਮ ਮਰਨ ਦੇ ਗੇੜ ਦੇ ਦੁੱਖਾਂ ਦੀ ਫਾਹੀ (ਗੁਰੂ ਨੇ) ਕੱਟ ਦਿੱਤੀ ਹੈ
SikhNet (Spanish)el doloroso dogal de la muerte y el nacimiento desaparece

ਕਹੁ ਨਾਨਕ; ਗੁਰਿ. ਪੜਦਾ ਢਾਕਿਆ ॥੪॥੮॥

kahu naanak; gur. parradaa dtaakiaa |4|8| Ang 1340

Sant Singh KhalsaSays Nanak, the Guru covers their faults. ||4||8||
Manmohan SinghSays Nanak, the Guru covers their sins.
Manmohan Singh (Punjabi)ਗੁਰੂ ਜੀ ਆਖਦੇ ਹਨ, ਗੁਰਦੇਵ ਉਨ੍ਹਾਂ ਦੇ ਪਾਪਾਂ ਨੂੰ ਕਜ ਦਿੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਤਿਨੋਂ ਕਾ ਪੜਦਾ ਸਤਿਗੁਰੋਂ ਨੇ ਢਾਕਿਆ ਹੈ॥੪॥੮॥
Prof. Sahib Singhਨਾਨਕ ਆਖਦਾ ਹੈ- ਗੁਰੂ ਨੇ ਉਹਨਾਂ ਦੀ ਇੱਜ਼ਤ ਰੱਖ ਲਈ ॥੪॥੮॥

ਪਦ ਅਰਥ ਗੁਰਿ = ਗੁਰੂ ਨੇ। ਪੜਦਾ ਢਾਕਿਆ = ਲਾਜ ਰੱਖ ਲਈ ॥੪॥੮॥

SikhNet (Spanish)y dice Nanak, el Guru cubre sus faltas. (4-8)
Answers quote the Granth verbatim with Ang citations. AI commentary is not Gurbani and not a religious ruling.