ਪ੍ਰਭਾਤੀ ਮਹਲਾ ੫ ॥
prabhaatee mahalaa 5 |
Sant Singh KhalsaPrabhaatee, Fifth Mehl:
Manmohan SinghParbhati 5th Guru.
Manmohan Singh (Punjabi)ਪ੍ਰਭਾਤੀ ਪੰਜਵੀਂ ਪਾਤਿਸ਼ਾਹੀ।
SikhNet (Spanish)Parbhati, Mejl Guru Aryan Dev, Quinto Canal Divino.
ਪਾਰਬ੍ਰਹਮੁ ਪ੍ਰਭੁ ਸੁਘੜ ਸੁਜਾਣੁ ॥
paarabraham prabh sugharr sujaan |
Sant Singh KhalsaThe Supreme Lord God is All-wise and All-knowing.
Manmohan SinghAll-wise and Omniscient is my Supreme Lord Master.
Manmohan Singh (Punjabi)ਸਰਬ-ਸਿਆਣਾ ਅਤੇ ਸਵਰਗ ਹੈ ਮੇਰਾ ਸ਼੍ਰੋਮਣੀ ਸਾਹਿਬ ਮਾਲਕ।
Fareedkot Teekaਪਾਰਬ੍ਰਹਮ ਜੋ ਹਮਾਰਾ ਪ੍ਰਭੂ ਹੈ, ਸੋ ਸੁੰਦਰ ਔ (ਸੁਜਾਣੁ) ਚਤਰ ਹੈ॥
Prof. Sahib Singhਸੋਹਣੀ ਆਤਮਕ ਘਾੜਤ ਵਾਲਾ ਸਿਆਣਾ ਪ੍ਰਭੂ ਪਾਰਬ੍ਰਹਮ-ਪਦ ਅਰਥ ਸੁਘੜ = (सुघट = ਸੋਹਣੇ ਹਿਰਦੇ ਵਾਲਾ) ਸੋਹਣੀ ਆਤਮਕ ਘਾੜਤ ਵਾਲਾ। ਸੁਜਾਣੁ = ਸਿਆਣਾ।
SikhNet (Spanish)El Supremo Señor Dios es Todo Sabio y Todo Conocedor.
ਗੁਰੁ ਪੂਰਾ ਪਾਈਐ ਵਡਭਾਗੀ; ਦਰਸਨ ਕਉ ਜਾਈਐ ਕੁਰਬਾਣੁ ॥੧॥ ਰਹਾਉ ॥
gur pooraa paaeeai vaddabhaagee; darasan kau jaaeeai kurabaan |1| rahaau |
Sant Singh KhalsaThe Perfect Guru is found by great good fortune. I am a sacrifice to the Blessed Vision of His Darshan. ||1||Pause||
Manmohan SinghThrough the greatest good fortune, the perfect Guru is attained; unto his vision, I am a sacrifice. Pause.
Manmohan Singh (Punjabi)ਭਾਰੇ ਚੰਗੇ ਨਸੀਬਾਂ ਰਾਹੀਂ ਪੂਰਨ ਗੁਰਦੇਵ ਜੀ ਪ੍ਰਾਪਤ ਹੁੰਦੇ ਹਨ। ਉਨ੍ਹਾਂ ਦੇ ਦੀਦਾਰ ਉਤੋਂ ਮੈਂ ਘੋਲੀ ਵੰਞਦਾ ਹਾਂ। ਠਹਿਰਾਉ।
Fareedkot Teekaਜੋ ਬਡੇ ਭਾਗੋਂ ਕਰ ਪੂਰਾ ਗੁਰੂ ਮਿਲੇ ਤੌ ਤਿਸ ਕੋ ਪਾਈਤਾ ਹੈ, ਤਾਂ ਤੇ ਤਿਸ ਗੁਰੂ ਕੇ ਦਰਸ਼ਨ ਕੋ ਕੁਰਬਾਨ ਜਾਈਏ॥੧॥ ਰਹਾਉ ॥
Prof. Sahib Singh(ਤਦੋਂ ਮਿਲਦਾ ਹੈ, ਜਦੋਂ) ਵੱਡੇ ਭਾਗਾਂ ਨਾਲ ਪੂਰਾ ਗੁਰੂ ਮਿਲ ਪੈਂਦਾ ਹੈ। (ਗੁਰੂ ਦਾ) ਦਰਸਨ ਕਰਨ ਦੀ ਖ਼ਾਤਰ ਆਪਣਾ-ਆਪ (ਗੁਰੂ ਦੇ) ਹਵਾਲੇ ਕਰਨ ਦੀ ਲੋੜ ਹੁੰਦੀ ਹੈ ॥੧॥ ਰਹਾਉ ॥ਪਦ ਅਰਥ ਪਾਈਐ = ਮਿਲਦਾ ਹੈ। ਦਰਸਨ ਕਉ = ਦਰਸਨ ਦੀ ਖ਼ਾਤਰ। ਜਾਈਐ ਕੁਰਬਾਣੁ = ਸਦਕੇ ਹੋਣਾ ਚਾਹੀਦਾ ਹੈ, ਆਪਾ ਵਾਰਨਾ ਚਾਹੀਦਾ ਹੈ, ਆਪਣਾ ਆਪ (ਗੁਰੂ ਦੇ) ਹਵਾਲੇ ਕਰ ਦੇਣਾ ਚਾਹੀਦਾ ਹੈ ॥੧॥ ਰਹਾਉ ॥
SikhNet (Spanish)El Perfecto Guru es encontrado por una buena Fortuna, ofrezco mi ser en sacrificio a la Bendita Visión de Su Darshan (1-Pausa)
ਕਿਲਬਿਖ ਮੇਟੇ; ਸਬਦਿ ਸੰਤੋਖੁ ॥
kilabikh mette; sabad santokh |
Sant Singh KhalsaMy sins are cut away, through the Word of the Shabad, and I have found contentment.
Manmohan SinghThrough the Guru's holy word, my sins are effaced,
Manmohan Singh (Punjabi)ਗੁਰਾਂ ਦੀ ਬਾਣੀ ਰਾਹੀਂ ਮੇਰੇ ਪਾਪ ਮਿਟ ਗਏ ਹਨ,
Fareedkot Teekaਜਿਸ ਕੋ ਗੁਰੋਂ ਕੇ ਸਬਦ ਸੇ ਸੰਤੋਖ ਹੂਆ ਹੈ ਤਿਸ ਕੇ ਕਿਲਬਿਖ ਮੇਟੇ ਹੈਂ॥
Prof. Sahib Singh(ਗੁਰੂ ਨੇ ਆਪਣੇ) ਸ਼ਬਦ ਦੀ ਰਾਹੀਂ (ਜਿਸ ਮਨੁੱਖ ਦੇ ਸਾਰੇ) ਪਾਪ ਮਿਟਾ ਦਿੱਤੇ (ਅਤੇ ਉਸ ਨੂੰ) ਸੰਤੋਖ ਬਖ਼ਸ਼ਿਆ,ਪਦ ਅਰਥ ਕਿਲਬਿਖ = ਪਾਪ। ਮੇਟੇ = (ਗੁਰੂ ਨੇ) ਮਿਟਾ ਦਿੱਤੇ। ਸਬਦਿ = ਸ਼ਬਦ ਦੀ ਰਾਹੀਂ।
SikhNet (Spanish)Mis errores fueron borrados mediante la Palabra Bendita del Shabd y ahora he encontrado el Contentamiento,
ਨਾਮੁ ਅਰਾਧਨ; ਹੋਆ ਜੋਗੁ ॥
naam araadhan; hoaa jog |
Sant Singh KhalsaI have become worthy of worshipping the Naam in adoration.
Manmohan Singhand becoming worthy of contemplating the Name, I feel contented.
Manmohan Singh (Punjabi)ਅਤੇ ਨਾਮ ਦਾ ਸਿਮਰਨ ਕਰਨ ਦੇ ਲਾਇਕ ਹੋ, ਮੈਂ ਸੰਤੁਸ਼ਟ ਹੋ ਗਿਆ ਹਾਂ।
Fareedkot Teekaਸੋਈ ਨਾਮ ਕੇ ਅਰਾਧਨੇ ਯੋਗ ਹੂਆ ਹੈ, ਭਾਵ ਇਹ ਸੁਧ ਮਨ ਕਰ ਅਧਕਾਰੀ ਭਇਆ ਹੈ॥
Prof. Sahib Singhਉਹ ਮਨੁੱਖ ਪਰਮਾਤਮਾ ਦਾ ਨਾਮ ਸਿਮਰਨ ਜੋਗਾ ਹੋ ਜਾਂਦਾ ਹੈ।ਪਦ ਅਰਥ ਜੋਗੁ = ਲਾਇਕ।
SikhNet (Spanish)y soy Digno de Alabar y Adorar el Naam.
ਸਾਧਸੰਗਿ; ਹੋਆ ਪਰਗਾਸੁ ॥
saadhasang; hoaa paragaas |
Sant Singh KhalsaIn the Saadh Sangat, the Company of the Holy, I have been enlightened.
Manmohan SinghBy the saints, society, my mind is illumined,
Manmohan Singh (Punjabi)ਸਤਿਸੰਗਤ ਦੁਆਰਾ, ਮੇਰਾ ਚਿੱਤ ਰੋਸ਼ਨ ਹੋ ਗਿਆ ਹੈ,
Fareedkot Teekaਸੰਤੋਂ ਕੀ ਸੰਗਤ ਕਰ ਕੇ ਜਿਨੋਂ ਕੋ ਗ੍ਯਾਨ ਹੂਆ ਹੈ॥
Prof. Sahib Singhਗੁਰੂ ਦੀ ਸੰਗਤ ਵਿਚ (ਰਹਿ ਕੇ ਉਸ ਮਨੁੱਖ ਦੇ ਅੰਦਰ ਆਤਮਕ ਜੀਵਨ ਦੀ ਸੂਝ ਦਾ) ਚਾਨਣ ਹੋ ਜਾਂਦਾ ਹੈ,ਪਦ ਅਰਥ ਸਾਧ ਸੰਗਿ = ਗੁਰੂ ਦੀ ਸੰਗਤ ਵਿਚ। ਪਰਗਾਸੁ = (ਆਤਮਕ ਜੀਵਨ ਦੀ ਸੂਝ ਦਾ) ਚਾਨਣ।
SikhNet (Spanish)He sido iluminado en medio de la Saad Sangat, la Compañía de los Santos
ਚਰਨ ਕਮਲ; ਮਨ ਮਾਹਿ ਨਿਵਾਸੁ ॥੧॥
charan kamal; man maeh nivaas |1|
Sant Singh KhalsaThe Lord's Lotus Feet abide within my mind. ||1||
Manmohan Singhand the Lord's lotus feet abide within my mind.
Manmohan Singh (Punjabi)ਅਤੇ ਪ੍ਰਭੂ ਦੇ ਪਵਿੱਤ੍ਰ ਚਰਨ ਮੇਰੇ ਚਿੱਤ ਅੰਦਰ ਵਸਦੇ ਹਨ।
Fareedkot Teekaਤਿਨੋਂ ਕੇ ਮਨ ਮੇਂ ਸਤਿਗੁਰੋਂ ਕੇ ਚਰਨਕਮਲੋਂ ਕਾ ਨਿਵਾਸ ਭ੍ਯਾ ਹੈ॥੧॥
Prof. Sahib Singhਪਰਮਾਤਮਾ ਦੇ ਸੋਹਣੇ ਚਰਨ ਉਸ ਦੇ ਮਨ ਵਿਚ ਟਿਕ ਜਾਂਦੇ ਹਨ ॥੧॥ਪਦ ਅਰਥ ਚਰਨ ਕਮਲ = ਕੌਲ ਫੁੱਲਾਂ ਵਰਗੇ ਸੋਹਣੇ ਚਰਨ ॥੧॥
SikhNet (Spanish)y los Pies de Loto del Señor habitan en mi mente. (1)
ਜਿਨਿ ਕੀਆ; ਤਿਨਿ ਲੀਆ ਰਾਖਿ ॥
jin keea; tin leea raakh |
Sant Singh KhalsaThe One who made us, protects and preserves us.
Manmohan SinghHe, who has created me, has saved me too.
Manmohan Singh (Punjabi)ਜਿਸ ਨੇ ਮੈਨੂੰ ਰਚਿਆ ਹੈ, ਉਸ ਨੇ ਮੇਰੀ ਰੱਖਿਆ ਭੀ ਕੀਤੀ ਹੈ।
Fareedkot Teekaਜਿਸ ਹਰੀ ਨੇ ਅਪਨਾ ਦਾਸ ਕੀਆ ਹੈ, ਤਿਸੀ ਨੇ ਰਾਖ ਲੀਆ ਹੈ॥
Prof. Sahib Singhਜਿਸ (ਪਰਮਾਤਮਾ) ਨੇ (ਮਨੁੱਖ ਨੂੰ) ਪੈਦਾ ਕੀਤਾ ਹੈ (ਜਦੋਂ ਉਹ ਮਨੁੱਖ ਗੁਰੂ ਦੀ ਸਰਨ ਪੈ ਗਿਆ ਤਾਂ) ਉਸ (ਪੈਦਾ ਕਰਨ ਵਾਲੇ ਪ੍ਰਭੂ) ਨੇ (ਉਸ ਨੂੰ ਵਿਕਾਰਾਂ ਤੋਂ) ਬਚਾ ਲਿਆ।ਪਦ ਅਰਥ ਜਿਨਿ = ਜਿਸ (ਪਰਮਾਤਮਾ) ਨੇ। ਤਿਨਿ = ਉਸ (ਪਰਮਾਤਮਾ) ਨੇ।
SikhNet (Spanish)Quien nos creó, nos protege y nos preserva. Dios es Perfecto,
ਪ੍ਰਭੁ ਪੂਰਾ; ਅਨਾਥ ਕਾ ਨਾਥੁ ॥
prabh pooraa; anaath kaa naath |
Sant Singh KhalsaGod is Perfect, the Master of the masterless.
Manmohan SinghThe Perfect Lord is the Master of the Masterless.
Manmohan Singh (Punjabi)ਪੂਰਨ ਪ੍ਰਭੂ ਨਿਖਸਮਿਆਂ ਦਾ ਖਸਮ ਹੈ।
Fareedkot Teekaਮੇਰਾ ਪੂਰਨ ਪ੍ਰਭੂ ਸੁਆਮੀ ਅਨਾਥੋਂ ਕਾ ਨਾਥ ਹੈ॥
Prof. Sahib Singhਪ੍ਰਭੂ (ਸਾਰੇ ਗੁਣਾਂ ਨਾਲ) ਪੂਰਨ ਹੈ, ਅਤੇ ਨਿਖਸਮਿਆਂ ਦਾ ਖਸਮ ਹੈ।ਪਦ ਅਰਥ ਅਨਾਥ = ਨਿਖਸਮੇ।
SikhNet (Spanish)el Maestro de quien no lo tiene,
ਜਿਸਹਿ ਨਿਵਾਜੇ; ਕਿਰਪਾ ਧਾਰਿ ॥
jiseh nivaaje; kirapaa dhaar |
Sant Singh KhalsaThose, upon whom He showers His Mercy
Manmohan SinghWhomsoever, the Lord mercifully glorifies,
Manmohan Singh (Punjabi)ਜਿਸ ਕਿਸੇ ਨੂੰ ਮਿਹਰ ਕਰਕੇ ਸਾਈਂ ਵਡਿਆਉਂਦਾ ਹੈ,
Fareedkot Teekaਜਿਸ ਕੋ ਅਪਨੀ ਕਿਰਪਾ ਧਾਰ ਕੇ ਨਿਵਾਜਤਾ ਹੈ॥
Prof. Sahib Singhਮਿਹਰ ਕਰ ਕੇ ਪਰਮਾਤਮਾ ਜਿਸ (ਮਨੁੱਖ) ਨੂੰ ਇੱਜ਼ਤ ਬਖ਼ਸ਼ਦਾ ਹੈ,ਪਦ ਅਰਥ ਜਿਸਹਿ = ਜਿਸ (ਮਨੁੱਖ) ਨੂੰ (ਲਫ਼ਜ਼ 'ਜਿਸੁ' ਦਾ (ੁ) ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਉਡ ਗਿਆ ਹੈ)। ਨਿਵਾਜੇ = ਉੱਚਾ ਕਰਦਾ ਹੈ, ਇੱਜ਼ਤ ਦੇਂਦਾ ਹੈ। ਧਾਰਿ = ਧਾਰ ਕੇ, ਕਰ ਕੇ।
SikhNet (Spanish)aquéllos a los que les rocía Su Misericordia,
ਪੂਰਨ ਕਰਮ ਤਾ ਕੇ ਆਚਾਰ ॥੨॥
pooran karam taa ke aachaar |2|
Sant Singh Khalsa- they have perfect karma and conduct. ||2||
Manmohan Singhperfect become his deeds and conduct.
Manmohan Singh (Punjabi)ਮੁਕੰਮਲ ਥੀ ਵੰਞਦੇ ਹਨ ਉਸ ਦੇ ਅਮਲ ਅਤੇ ਚਾਲ-ਚਲਨ।
Fareedkot Teekaਤਿਸ ਕੇ ਸਰਬ ਪਵਿਤਰ ਅਚਾਰ ਔ ਬਿਧੀ ਪੂਰਬਕ ਕਰਮ ਪੂਰਨ ਹੋ ਜਾਤੇ ਹੈਂ, ਭਾਵ ਸਫਲੇ ਹੋ ਜਾਤੇ ਹੈਂ॥੨॥
Prof. Sahib Singhਉਸ ਮਨੁੱਖ ਦੇ ਸਾਰੇ ਕਰਮ ਸਾਰੇ ਕਰਤੱਬ ਸਫਲ ਹੋ ਜਾਂਦੇ ਹਨ ॥੨॥ਪਦ ਅਰਥ ਆਚਾਰ = ਕਰਤੱਬ ॥੨॥
SikhNet (Spanish)logran un muy buen Karma y una Perfecta Conducta. (2)
ਗੁਣ ਗਾਵੈ ਨਿਤ ਨਿਤ; ਨਿਤ ਨਵੇ ॥
gun gaavai nit nit; nit nave |
Sant Singh KhalsaThey sing the Glories of God, continually, continuously, forever fresh and new.
Manmohan SinghHe ever sings the ever-new praises of the Lord.
Manmohan Singh (Punjabi)ਉਹ ਹਮੇਸ਼ਾਂ ਹੀ ਸੁਆਮੀ ਦੀਆਂ ਸਦੀਵੀ ਨਵੀਆਂ ਸਿਫਤਾਂ ਗਾਉਂਦਾ ਹੈ।
Fareedkot Teekaਜੋ ਤਿਸ ਕੇ ਨਿਤ ਨਵੀਨ ਗੁਣਾਂ ਕੋ (ਨਿਤ ਨਿਤ) ਨਿਤੰਪ੍ਰਤੀ ਗਾਇਨ ਕਰਤਾ ਹੈ॥
Prof. Sahib Singh(ਗੁਰੂ ਦੀ ਸਰਨ ਪੈ ਕੇ ਜਿਹੜਾ ਮਨੁੱਖ) ਸਦਾ ਹੀ ਪਰਮਾਤਮਾ ਦੇ ਗੁਣ ਇਉਂ ਗਾਂਦਾ ਰਹਿੰਦਾ ਹੈ (ਜਿਵੇਂ ਉਹ ਗੁਣ ਉਸ ਦੇ ਵਾਸਤੇ ਅਜੇ) ਨਵੇਂ (ਹਨ, ਜਿਵੇਂ ਪਹਿਲਾਂ ਕਦੇ ਨਾਹ ਵੇਖੀ ਹੋਈ ਚੀਜ਼ ਮਨ ਨੂੰ ਖਿੱਚ ਪਾਂਦੀ ਹੈ),ਪਦ ਅਰਥ ਗਾਵੈ = ਗਾਂਦਾ ਹੈ (ਇਕ-ਵਚਨ)।
SikhNet (Spanish)Ellos cantan las Glorias de Dios continuamente y para siempre están frescos y nuevos,
ਲਖ ਚਉਰਾਸੀਹ ਜੋਨਿ; ਨ ਭਵੇ ॥
lakh chauraaseeh jon; na bhave |
Sant Singh KhalsaThey do not wander in the 8.4 million incarnations.
Manmohan SinghHe wanders not in eighty four lakhs of existences then.
Manmohan Singh (Punjabi)ਫਿਰ ਉਹ ਚੁਰਾਸੀ ਲੱਖ ਜੂਨੀਆਂ ਅੰਦਰ ਨਹੀਂ ਭਟਕਦਾ।
Fareedkot Teekaਸੋ ਚੌਰਾਸੀ ਲਖ ਜੋਨੋਂ ਮੇਂ ਨਹੀਂ ਭਰਮਤਾ ਹੈ, ਭਾਵ ਇਹ ਜਨਮ ਮਰਨ ਸੇ ਰਹਿਤ ਹੋ ਜਾਤਾ ਹੈ॥
Prof. Sahib Singhਉਹ ਮਨੁੱਖ ਚੌਰਾਸੀ ਲੱਖ ਜੂਨਾਂ ਦੇ ਗੇੜ ਵਿਚ ਨਹੀਂ ਭਟਕਦਾ।
SikhNet (Spanish)pues ya no vagan más por las ocho millones cuatrocientas mil encarnaciones.
ਈਹਾਂ ਊਹਾਂ; ਚਰਣ ਪੂਜਾਰੇ ॥
eehaan aoohaan; charan poojaare |
Sant Singh KhalsaHere and hereafter, they worship the Lord's Feet.
Manmohan SinghHere and hereafter, he adores the Lord's feet.
Manmohan Singh (Punjabi)ਏਥੇ ਅਤੇ ਓਥੇ ਉਹ ਪ੍ਰਭੂ ਦੇ ਪੈਰਾਂ ਦੀ ਉਪਾਸ਼ਨਾ ਕਰਦਾ ਹੈ।
Fareedkot Teekaਇਸ ਲੋਕ ਮੇਂ ਔਰ ਊਹਾਂ ਪਰਲੋਕ ਮੇਂ ਸਭ ਲੋਕ ਤਿਸ ਕੇ ਪੂਜਾਰੇ ਅਰਥਾਤ ਚਰਨੋਂ ਕੀ ਪੂਜਾ ਕਰਨਹਾਰੇ ਹੈਂ॥
Prof. Sahib Singhਉਸ ਮਨੁੱਖ ਦੀ ਇਸ ਲੋਕ ਅਤੇ ਪਰਲੋਕ ਵਿਚ ਇੱਜ਼ਤ ਹੁੰਦੀ ਹੈ।ਪਦ ਅਰਥ ਈਹਾਂ = ਇਸ ਲੋਕ ਵਿਚ। ਊਹਾਂ = ਪਰਲੋਕ ਵਿਚ।
SikhNet (Spanish)Aquí y aquí después ellos alaban los Pies de Su Señor.
ਮੁਖੁ ਊਜਲੁ; ਸਾਚੇ ਦਰਬਾਰੇ ॥੩॥
mukh aoojal; saache darabaare |3|
Sant Singh KhalsaTheir faces are radiant, and they are honored in the Court of the Lord. ||3||
Manmohan SinghBright becomes his face, in the True court.
Manmohan Singh (Punjabi)ਰੋਸ਼ਨ ਹੋ ਜਾਂਦਾ ਹੈ ਉਸ ਦਾ ਚਿਹਰਾ, ਸੱਚੀ ਦਰਗਾਹ ਅੰਦਰ।
Fareedkot Teekaਸਚੇ ਦਰਬਾਰ ਮੇਂ ਤਿਸ ਕਾ ਮੁਖ ਊਜਲ ਭਇਆ ਹੈ॥੩॥
Prof. Sahib Singhਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੀ ਹਜ਼ੂਰੀ ਵਿਚ ਉਸ ਮਨੁੱਖ ਦਾ ਮੂੰਹ ਰੌਸ਼ਨ ਹੁੰਦਾ ਹੈ ॥੩॥ਪਦ ਅਰਥ ਊਜਲੁ = ਰੌਸ਼ਨ। ਦਰਬਾਰੇ = ਦਰਬਾਰਿ, ਦਰਬਾਰ ਵਿਚ। ਸਾਚੇ ਦਰਬਾਰੇ = ਸਦਾ-ਥਿਰ ਪ੍ਰਭੂ ਦੇ ਦਰਬਾਰ ਵਿਚ ॥੩॥
SikhNet (Spanish)Sus semblantes están radiantes y son honrados en la Corte de Señor. (3)
ਜਿਸੁ ਮਸਤਕਿ; ਗੁਰਿ ਧਰਿਆ ਹਾਥੁ ॥
jis masatak; gur dhariaa haath |
Sant Singh KhalsaThat person, upon whose forehead the Guru places His Hand
Manmohan SinghHe, on whose forehead, the Guru, places his hand,
Manmohan Singh (Punjabi)ਜਿਸ ਦੇ ਮੱਥੇ ਉਤੇ ਗੁਰੂ ਜੀ ਆਪਣਾ ਹੱਥ ਰੱਖਦੇ ਹਨ,
Fareedkot Teekaਜਿਸ ਕੇ ਮਸਤਕ ਪਰ ਸਤਿਗੁਰੋਂ ਨੇ ਹਾਥ ਧਰਿਆ ਹੈ॥
Prof. Sahib Singhਗੁਰੂ ਨੇ ਜਿਸ (ਮਨੁੱਖ) ਦੇ ਮੱਥੇ ਉੱਤੇ ਹੱਥ ਰੱਖਿਆ,ਪਦ ਅਰਥ ਜਿਸੁ ਮਸਤਕਿ = ਜਿਸ (ਮਨੁੱਖ) ਦੇ ਮੱਥੇ ਉੱਤੇ। ਗੁਰਿ = ਗੁਰੂ ਨੇ।
SikhNet (Spanish)Esa persona a quien sobre su frente el Guru posa Su Mano,
ਕੋਟਿ ਮਧੇ; ਕੋ ਵਿਰਲਾ ਦਾਸੁ ॥
kott madhe; ko viralaa daas |
Sant Singh Khalsaout of millions, how rare is that slave.
Manmohan Singhrare, out of millions, is such a slave, indeed.
Manmohan Singh (Punjabi)ਕ੍ਰੋੜਾਂ ਵਿਚੋਂ ਕੋਈ ਟਾਵਾਂ ਜਨਾਂ ਹੀ ਉਸ ਦਾ ਐਹੋ ਜਿਹਾ ਗੋਲਾ ਹੈ।
Fareedkot Teekaਸੋ ਕ੍ਰੋੜਾਂ ਵਿਚੋਂ ਕੋਈ ਐਸਾ ਵਿਰਲਾ ਹੀ ਦਾਸ ਹੈ॥
Prof. Sahib Singhਉਹ ਮਨੁੱਖ ਪਰਮਾਤਮਾ ਦਾ ਦਾਸ ਬਣ ਜਾਂਦਾ ਹੈ (ਪਰ ਅਜਿਹਾ ਮਨੁੱਖ) ਕ੍ਰੋੜਾਂ ਵਿਚੋਂ ਕੋਈ ਵਿਰਲਾ ਹੀ ਹੁੰਦਾ ਹੈ।ਪਦ ਅਰਥ ਕੋ = ਕੋਈ (ਪੜਨਾਂਵ)।
SikhNet (Spanish)es muy raro encontrarla de entre millones.
ਜਲਿ ਥਲਿ ਮਹੀਅਲਿ; ਪੇਖੈ ਭਰਪੂਰਿ ॥
jal thal maheeal; pekhai bharapoor |
Sant Singh KhalsaHe sees God pervading and permeating the water, the land and the sky.
Manmohan SinghHe sees the Lord pervading the water the earth and the inter-spaces.
Manmohan Singh (Punjabi)ੇਉਹ ਸੁਆਮੀ ਨੂੰ ਸਮੁੰਦਰ, ਜਮੀਨ ਤੇ ਅਸਮਾਨ ਨੂੰ ਪਰੀਪੂਰਨ ਕਰ ਰਿਹਾ ਵੇਖਦਾ ਹੈ।
Fareedkot Teekaਜਲੋਂ ਥਲੋਂ ਅਰ (ਮਹੀ) ਪ੍ਰਿਥਵੀ (ਅਲਿ) ਅਕਾਸ ਮੇਂ ਜੋ ਵਾਹਿਗੁਰੂ ਕੋ ਪਰੀ ਪੂਰਨ ਦੇਖਦਾ ਹੈ॥
Prof. Sahib Singh(ਫਿਰ, ਉਹ ਮਨੁੱਖ) ਪਾਣੀ ਵਿਚ ਧਰਤੀ ਵਿਚ ਆਕਾਸ਼ ਵਿਚ (ਹਰ ਥਾਂ) ਪਰਮਾਤਮਾ ਨੂੰ ਵੱਸਦਾ ਵੇਖਦਾ ਹੈ।ਪਦ ਅਰਥ ਜਲਿ = ਪਾਣੀ ਵਿਚ। ਥਲਿ = ਧਰਤੀ ਦੇ ਅੰਦਰ। ਮਹੀਅਲਿ = ਮਹੀ ਤਲਿ, ਧਰਤੀ ਦੇ ਤਲ ਉੱਤੇ, ਪੁਲਾੜ ਵਿਚ, ਆਕਾਸ਼ ਵਿਚ। ਪੇਖੈ = ਵੇਖਦਾ ਹੈ। ਭਰਪੂਰਿ = ਹਰ ਥਾਂ ਵਿਆਪਕ।
SikhNet (Spanish)Ella ve a Dios prevalecer y compenetrar el agua, la tierra y los cielos.
ਨਾਨਕ ਉਧਰਸਿ; ਤਿਸੁ ਜਨ ਕੀ ਧੂਰਿ ॥੪॥੧੦॥
naanak udharas; tis jan kee dhoor |4|10|
Sant Singh KhalsaNanak is saved by the dust of the feet of such a humble being. ||4||10||
Manmohan SinghOne is emancipated with the dust do that slaves, feet, says Nanak.
Manmohan Singh (Punjabi)ਗੁਰੂ ਨਾਨਕ ਦੇਵ ਅਨੁਸਾਰ ਉਸ ਗੋਲੇ ਦੇ ਪੈਰਾਂ ਦੀ ਧੂੜ ਨਾਲ ਬੰਦੇ ਦਾ ਪਾਰ ਉਤਾਰਾ ਹੋ ਗਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਤਿਸ ਜਨ ਕੀ ਚਰਨ ਧੂੜੀ ਸੇ ਉਧਾਰ ਹੋਤਾ ਹੈ॥੪॥੧॥☬ਸਤਿਗੁਰੋਂ ਕੀ ਮਹਿਮਾ ਉਚਾਰਨ ਕਰਤੇ ਹੈਂ:
Prof. Sahib Singhਹੇ ਨਾਨਕ! ਅਜਿਹੇ ਮਨੁੱਖ ਦੀ ਚਰਨ-ਧੂੜ ਲੈ ਕੇ ਤੂੰ ਭੀ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਹਿਂਗਾ ॥੪॥੧੦॥ਪਦ ਅਰਥ ਨਾਨਕ = ਹੇ ਨਾਨਕ! ਉਧਰਸਿ = ਤੂੰ (ਭੀ) ਤਰ ਜਾਹਿਂਗਾ ॥੪॥੧੦॥
SikhNet (Spanish)Nanak es salvado por el Polvo de los Pies de tal humilde Ser. (4-10)