ੴ

ਸਿੱਖਬਾਣੀ · SikhBani

ਜਹਾ ਪਠਾਵਹੁ ਤਹ ਤਹ ਜਾਈਂ ॥

jahaa patthaavahu teh teh jaaenee
Guru Arjan Dev Ji ਗੁਰੂ ਅਰਜਨ ਦੇਵ ਜੀ · Raag Aasaa · Ang 386 · 11 lines
Translations

ਆਸਾ ਮਹਲਾ ੫ ॥

aasaa mahalaa 5 |

Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
SikhNet (Spanish)Asa, Mejl Guru Aryan, Quinto Canal Divino.

ਜਹਾ ਪਠਾਵਹੁ; ਤਹ ਤਹ ਜਾਈਂ ॥

jahaa patthaavahu; teh teh jaaenee |

Sant Singh KhalsaWherever You send me, there I go.
Manmohan SinghWhither Thou sendest me thither I go.
Manmohan Singh (Punjabi)ਜਿੱਥੇ ਕਿਤੇ ਤੂੰ ਮੈਨੂੰ ਭੇਜਦਾ ਹੈਂ, ਉਥੇ ਹੀ ਮੈਂ ਜਾਂਦਾ ਹਾਂ।
Fareedkot Teekaਜਹਾਂ ਜਹਾਂ ਭੇਜੋ ਤਹਾਂ ਤਹਾਂ ਹਮ ਜਾਤੇ ਹੈਂ॥
Prof. Sahib Singh(ਹੇ ਗੋਵਿੰਦ! ਇਹ ਤੇਰੀ ਹੀ ਮੇਹਰ ਹੈ ਕਿ) ਜਿਧਰ ਤੂੰ ਮੈਨੂੰ ਭੇਜਦਾ ਹੈਂ, ਮੈਂ ਉਧਰ ਉਧਰ ਹੀ (ਖ਼ੁਸ਼ੀ ਨਾਲ) ਜਾਂਦਾ ਹਾਂ,

ਪਦ ਅਰਥ ਪਠਾਵਹੁ = ਤੂੰ ਭੇਜਦਾ ਹੈਂ। ਤਹ ਤਹ = ਉਥੇ ਉਥੇ। ਜਾਈ = ਮੈਂ ਜਾਂਦਾ ਹਾਂ।

SikhNet (Spanish)A donde sea que Tú me llevas, allí voy,

ਜੋ ਤੁਮ ਦੇਹੁ; ਸੋਈ ਸੁਖੁ ਪਾਈਂ ॥੧॥

jo tum dehu; soee sukh paaenee |1|

Sant Singh KhalsaWhatever You give me, brings me peace. ||1||
Manmohan SinghWhatever Thou givest me, in that I find peace.
Manmohan Singh (Punjabi)ਜਿਹੜਾ ਕੁਝ ਤੂੰ ਮੈਨੂੰ ਦਿੰਦਾ ਹੈ, ਉਸੇ ਵਿੱਚ ਹੀ ਮੈਂ ਆਰਾਮ ਪਾਉਂਦਾ ਹਾਂ।
Fareedkot Teekaਜੋ ਤੁਮ ਦੇਤੇ ਹੋ ਤਿਸੀ ਮੇਂ ਹਮ ਸੁਖੁ ਕੋ ਪ੍ਰਾਪਤ ਹੋਤੇ ਹੈਂ॥੧॥
Prof. Sahib Singh(ਸੁਖ ਹੋਵੇ ਚਾਹੇ ਦੁੱਖ ਹੋਵੇ) ਜੋ ਕੁਝ ਤੂੰ ਮੈਨੂੰ ਦੇਂਦਾ ਹੈਂ, ਮੈਂ ਉਸ ਨੂੰ (ਸਿਰ-ਮੱਥੇ ਉਤੇ) ਸੁਖ (ਜਾਣ ਕੇ) ਮੰਨਦਾ ਹਾਂ ॥੧॥

ਪਦ ਅਰਥ ਜੋ = ਜੋ ਕੁਝ। ਪਾਈ = ਮੈਂ ਮਾਣਦਾ ਹਾਂ ॥੧॥

SikhNet (Spanish)y cualquier cosa que Tú me das, se convierte en mi Dicha. (1)

ਸਦਾ ਚੇਰੇ; ਗੋਵਿੰਦ ਗੋਸਾਈ ॥

sadaa chere; govind gosaaee |

Sant Singh KhalsaI am forever the chaylaa, the humble disciple, of the Lord of the Universe, the Sustainer of the World.
Manmohan SinghI am ever the slave of the world Preserver and the Lord of the Universe.
Manmohan Singh (Punjabi)ਮੈਂ ਸੰਸਾਰ ਦੇ ਰੱਖਿਅਕ ਅਤੇ ਸੁਆਮੀ ਦਾ ਹਮੇਸ਼ਾਂ ਹੀ ਗੋਲਾ ਹਾਂ।
Fareedkot Teekaਹੇ ਗੋਵਿੰਦ ਗੋਸਾਈ! ਹਮ ਸਦਾ ਹੀ ਤੇਰੇ ਚੇਰੇ ਹੈਂ॥
Prof. Sahib Singhਹੇ ਗੋਵਿੰਦ! ਹੇ ਗੋਸਾਈਂ! (ਮੇਹਰ ਕਰ, ਮੈਂ) ਸਦਾ ਤੇਰਾ ਦਾਸ ਬਣਿਆ ਰਹਾਂ,

ਪਦ ਅਰਥ ਚੇਰੇ = ਦਾਸ। ਗੋਵਿੰਦ = ਹੇ ਗੋਵਿੰਦ!

SikhNet (Spanish)Yo soy para siempre Tu Devoto, oh mi Señor y Maestro;

ਤੁਮੑਰੀ ਕ੍ਰਿਪਾ ਤੇ; ਤ੍ਰਿਪਤਿ ਅਘਾਈਂ ॥੧॥ ਰਹਾਉ ॥

tumaree kripaa te; tripat aghaaenee |1| rahaau |

Sant Singh KhalsaBy Your Grace, I am satisfied and satiated. ||1||Pause||
Manmohan SinghBy Thine grace, I remain sated and satiated. Pause.
Manmohan Singh (Punjabi)ਤੇਰੀ ਦਇਆ ਦੁਆਰਾ, ਮੈਂ ਰੱਜਿਆ, ਪੁੱਜਿਆਂ ਰਹਿੰਦਾ ਹਾਂ। ਠਹਿਰਾਉ।
Fareedkot Teekaਤੁਮਾਰੀ ਕ੍ਰਿਪਾ ਤੇ ਹਮਾਰੀ ਬੁਧੀ ਲੋਕ ਪਰਲੋਕ ਕੇ ਸੁਖੋਂ ਸੇ ਤ੍ਰਿਪਤ ਹੋਈ ਹੈ॥੧॥ ਰਹਾਉ ॥
Prof. Sahib Singh(ਕਿਉਂਕਿ) ਤੇਰੀ ਕਿਰਪਾ ਨਾਲ ਹੀ ਮੈਂ ਮਾਇਆ ਦੀ ਤ੍ਰਿਸ਼ਨਾ ਵਲੋਂ ਸਦਾ ਰੱਜਿਆ ਰਹਿੰਦਾ ਹਾਂ ॥੧॥ ਰਹਾਉ ॥

ਪਦ ਅਰਥ ਕ੍ਰਿਪਾ ਤੇ = ਕਿਰਪਾ ਨਾਲ। ਤ੍ਰਿਪਤਿ ਅਘਾਈ = ਪੂਰਨ ਤੌਰ ਤੇ ਸੰਤੋਖ ਵਿਚ ਰਹਿੰਦਾ ਹਾਂ ॥੧॥ ਰਹਾਉ ॥

SikhNet (Spanish)sí, por Tu Gracia, mi mente está satisfecha. (1‑Pausa)

ਤੁਮਰਾ ਦੀਆ; ਪੈਨੑਉ ਖਾਈਂ ॥

tumaraa deea; painau khaaenee |

Sant Singh KhalsaWhatever You give me, I wear and eat.
Manmohan SinghWhat Thou givest me, that I wear and eat.
Manmohan Singh (Punjabi)ਜੋ ਕੁਛ ਤੂੰ ਮੈਨੂੰ ਦਿੰਦਾ ਹੈ ਓਹੀ ਮੈਂ ਪਹਿਨਦਾ ਅਤੇ ਖਾਂਦਾ ਹਾਂ।
Fareedkot Teekaਜੋ ਤੁਮਨੇ ਦੀਆ ਹੈ, ਸੋਈ ਹਮ ਯਥਾ ਲਾਭ ਸੰਤੋਖ ਕਰ ਕੇ ਖਾਤੇ ਪਹਿਨਤੇ ਹੈਂ॥
Prof. Sahib Singhਹੇ ਪ੍ਰਭੂ! ਜੋ ਕੁਝ ਤੂੰ ਮੈਨੂੰ (ਪਹਿਨਣ ਨੂੰ, ਖਾਣ ਨੂੰ,) ਦੇਂਦਾ ਹੈਂ ਉਹੀ ਮੈਂ (ਸੰਤੋਖ ਨਾਲ) ਪਹਿਨਦਾ ਤੇ ਖਾਂਦਾ ਹਾਂ,

ਪਦ ਅਰਥ ਪੈਨ੍ਹ੍ਹਉ = ਮੈਂ ਪਹਿਨਦਾ ਹਾਂ, ਪੈਨ੍ਹ੍ਹਉਂ। ਖਾਈ = ਮੈਂ ਖਾਂਦਾ ਹਾਂ।

SikhNet (Spanish)Yo uso y como lo que proviene de Ti;

ਤਉ ਪ੍ਰਸਾਦਿ ਪ੍ਰਭ; ਸੁਖੀ ਵਲਾਈਂ ॥੨॥

tau prasaad prabh; sukhee valaaenee |2|

Sant Singh KhalsaBy Your Grace, O God, my life passes peacefully. ||2||
Manmohan SinghBy Thy favour, O Lord, I pass my life in peace.
Manmohan Singh (Punjabi)ਤੇਰੀ ਮਿਹਰ ਸਦਕਾ ਮੈਂ ਆਪਣੀ ਉਮਰ ਸੁਖ ਆਰਾਮ ਨਾਲ ਗੁਜਾਰਦਾ ਹਾਂ।
Fareedkot Teekaਹੇ ਪ੍ਰਭੂ! ਤੁਮਰੀ ਕ੍ਰਿਪਾ ਕਰ ਕੇ ਅਵਸਥਾ ਸੁਖੀ (ਵਲਾਈ) ਵਿਤੀਤ ਕਰਤੇ ਹੈਂ॥੨॥
Prof. Sahib Singhਤੇਰੀ ਕਿਰਪਾ ਨਾਲ ਮੈਂ (ਆਪਣਾ ਜੀਵਨ) ਸੁਖ-ਆਨੰਦ ਨਾਲ ਬਿਤੀਤ ਕਰ ਰਿਹਾ ਹਾਂ ॥੨॥

ਪਦ ਅਰਥ ਤਉ ਪ੍ਰਸਾਦਿ = ਤੇਰੀ ਕਿਰਪਾ ਨਾਲ। ਪ੍ਰਭ = ਹੇ ਪ੍ਰਭੂ! ਵਲਾਈ = ਮੈਂ ਉਮਰ ਗੁਜ਼ਾਰਦਾ ਹਾਂ ॥੨॥

SikhNet (Spanish)solamente Te aprecio a Ti en cuerpo y mente. (2)

ਮਨ ਤਨ ਅੰਤਰਿ; ਤੁਝੈ ਧਿਆਈਂ ॥

man tan antar; tujhai dhiaaenee |

Sant Singh KhalsaDeep within my mind and body, I meditate on You.
Manmohan SinghWithin my mind and body, I remember Thee.
Manmohan Singh (Punjabi)ਆਪਣੇ ਚਿੱਤ ਅਤੇ ਸਰੀਰ ਅੰਦਰ ਮੈਂ ਤੈਨੂੰ ਯਾਦ ਕਰਦਾ ਹਾਂ।
Fareedkot Teekaਤਨ ਮਨ ਕੇ ਅੰਤਰ ਹਮ ਤੁਝ ਕੋ ਹੀ ਧ੍ਯਾਉਤੇ ਹੈਂ॥
Prof. Sahib Singhਹੇ ਪ੍ਰਭੂ! ਮੈਂ ਆਪਣੇ ਮਨ ਵਿਚ ਆਪਣੇ ਹਿਰਦੇ ਵਿਚ (ਸਦਾ) ਤੈਨੂੰ ਹੀ ਯਾਦ ਕਰਦਾ ਰਹਿੰਦਾ ਹਾਂ,
SikhNet (Spanish)Oh Señor, que en Tu Gracia pueda pasar mi vida en paz,

ਤੁਮੑਰੈ ਲਵੈ; ਨ ਕੋਊ ਲਾਈਂ ॥੩॥

tumarai lavai; na koaoo laaenee |3|

Sant Singh KhalsaI recognize none as equal to You. ||3||
Manmohan SinghI deem none at par with Thee.
Manmohan Singh (Punjabi)ਮੈਂ ਤੇਰੇ ਬਰਾਬਰ ਕਿਸੇ ਨੂੰ ਨਹੀਂ ਜਾਣਦਾ।
Fareedkot Teekaਤੁਮਰੇ ਸਮੀਪ ਦੂਸਰਾ ਕੋਈ ਨਹੀਂ ਲਾਗਤਾ, ਭਾਵ ਤੇਰੇ ਤੁਲ ਕਿਸੀ ਕੋ ਨਹੀਂ ਜਾਨਤੇ ਹੈਂ॥੩॥
Prof. Sahib Singhਤੇਰੇ ਬਰਾਬਰ ਦਾ ਮੈਂ ਹੋਰ ਕਿਸੇ ਨੂੰ ਨਹੀਂ ਸਮਝਦਾ ॥੩॥

ਪਦ ਅਰਥ ਲਵੈ = ਬਰਾਬਰ ॥੩॥

SikhNet (Spanish)no veo a nadie como Tu igual. (3)

ਕਹੁ ਨਾਨਕ; ਨਿਤ ਇਵੈ ਧਿਆਈਂ ॥

kahu naanak; nit ivai dhiaaenee |

Sant Singh KhalsaSays Nanak, this is my continual meditation:
Manmohan SinghSays Nanak, ever, do I dwell on Thee, like this.
Manmohan Singh (Punjabi)ਗੁਰੂ ਜੀ ਆਖਦੇ ਹਨ, ਮੈਂ ਹਮੇਸ਼ਾਂ ਹੀ ਇਸ ਤਰ੍ਹਾਂ ਤੇਰੇ ਸਿਮਰਨ ਕਰਦਾ ਹਾਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਮ ਨਿਤ ਇਸੀ ਪ੍ਰਕਾਰ ਚਿਤਵਤੇ ਹੈਂ॥
Prof. Sahib Singhਹੇ ਨਾਨਕ! (ਪ੍ਰਭੂ-ਦਰ ਤੇ ਅਰਦਾਸ ਕਰਦਾ ਰਹੁ ਤੇ) ਆਖ-(ਹੇ ਪ੍ਰਭੂ! ਮੇਹਰ ਕਰ) ਮੈਂ ਇਸੇ ਤਰ੍ਹਾਂ ਸਦਾ ਤੈਨੂੰ ਸਿਮਰਦਾ ਰਹਾਂ।

ਪਦ ਅਰਥ ਇਵੈ = ਇਸੇ ਤਰ੍ਹਾਂ।

SikhNet (Spanish)Dice Nanak, para siempre resido en Ti, oh Señor,

ਗਤਿ ਹੋਵੈ; ਸੰਤਹ ਲਗਿ ਪਾਈਂ ॥੪॥੯॥੬੦॥

gat hovai; santah lag paaenee |4|9|60|

Sant Singh Khalsathat I may be emancipated, clinging to the Feet of the Saints. ||4||9||60||
Manmohan SinghThe Mortal is emancipated by clinging to the saints feet.
Manmohan Singh (Punjabi)ਸਾਧੂਆਂ ਦੇ ਪੈਰਾਂ ਨਾਲ ਚਿਮੜਨ ਦੁਆਰਾ ਪ੍ਰਾਣੀ ਬੰਦ ਖਲਾਸ ਹੋ ਜਾਂਦਾ ਹੈ।
Fareedkot Teekaਕਿ ਚਰਨੋਂ ਮੇਂ ਲਗ ਕਰ ਕੇ (ਗਤਿ) ਮੁਕਤਿ ਹੋਤੀ ਹੈ॥੪॥੯॥੬੦॥
Prof. Sahib Singh(ਤੇਰੀ ਮੇਹਰ ਹੋਵੇ ਤਾਂ ਤੇਰੇ) ਸੰਤ ਜਨਾਂ ਦੀ ਚਰਨੀਂ ਲੱਗ ਕੇ ਮੈਨੂੰ ਉੱਚੀ ਆਤਮਕ ਅਵਸਥਾ ਮਿਲੀ ਰਹੇ ॥੪॥੯॥੬੦॥

ਪਦ ਅਰਥ ਗਤਿ = ਉੱਚੀ ਆਤਮਕ ਅਵਸਥਾ। ਸੰਤਹ ਪਾਈ= ਸੰਤ ਜਨਾਂ ਦੀ ਚਰਨੀਂ ॥੪॥੯॥੬੦॥

SikhNet (Spanish)y soy redimido apegándome a los Pies de los Santos. (4‑9‑60)
Answers quote the Granth verbatim with Ang citations. AI commentary is not Gurbani and not a religious ruling.