ੴ

ਸਿੱਖਬਾਣੀ · SikhBani

ਊਠਤ ਬੈਠਤ ਸੋਵਤ ਧਿਆਈਐ ॥

aootthat baitthat sovat dhiaaeeai
Guru Arjan Dev Ji ਗੁਰੂ ਅਰਜਨ ਦੇਵ ਜੀ · Raag Aasaa · Ang 386 · 11 lines
Translations

ਆਸਾ ਮਹਲਾ ੫ ॥

aasaa mahalaa 5 |

Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
SikhNet (Spanish)Asa, Mejl Guru Aryan, Quinto Canal Divino.

ਊਠਤ ਬੈਠਤ ਸੋਵਤ ਧਿਆਈਐ ॥

aootthat baitthat sovat dhiaaeeai |

Sant Singh KhalsaWhile standing up, and sitting down, and even while asleep, meditate on the Lord.
Manmohan SinghWhether standing, sitting or sleeping, meditate thou on the Lord.
Manmohan Singh (Punjabi)ਖਲੋਦਿਆਂ, ਬਹਿੰਦਿਆਂ, ਜਾਂ ਸੌਦਿਆਂ ਤੂੰ ਸੁਆਮੀ ਦਾ ਸਿਮਰਨ ਕਰ।
Fareedkot Teekaਉਠਤੇ ਬੈਠਤੇ ਔ ਸੋਵਤੇ ਪਰਮੇਸ੍ਵਰ ਕੋ ਧ੍ਯਾਈਐ॥
Prof. Sahib Singh(ਹੇ ਭਾਈ!) ਉਠਦਿਆਂ ਬੈਠਦਿਆਂ ਸੁੱਤਿਆਂ (ਜਾਗਦਿਆਂ ਹਰ ਵੇਲੇ) ਪਰਮਾਤਮਾ ਨੂੰ ਯਾਦ ਕਰਦੇ ਰਹਿਣਾ ਚਾਹੀਦਾ ਹੈ,
SikhNet (Spanish)Aprecia a tu Señor sentado, parado y dormido, y también cuando caminas.

ਮਾਰਗਿ ਚਲਤ; ਹਰੇ ਹਰਿ ਗਾਈਐ ॥੧॥

maarag chalat; hare har gaaeeai |1|

Sant Singh KhalsaWalking on the Way, sing the Praises of the Lord. ||1||
Manmohan SinghWalking on the way, sing thou the praise of the Lord Master.
Manmohan Singh (Punjabi)ਰਸਤੇ ਚਲਦਿਆਂ ਹੋਇਆ ਤੂੰ ਪ੍ਰਭੂ ਪਰਮੇਸ਼ਰ ਦਾ ਜੱਸ ਗਾਇਨ ਕਰ।
Fareedkot Teekaਰਾਹ ਮੇਂ ਚਲਤੇ ਭੀ ਹਰਿ ਹਰਿ ਗਾਇਨ ਕਰੀਏ॥੧॥
Prof. Sahib Singhਰਸਤੇ ਤੁਰਦਿਆਂ ਭੀ ਸਦਾ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦੇ ਰਹਿਣਾ ਰਹਿਣਾ ਚਾਹੀਦਾ ਹੈ ॥੧॥

ਪਦ ਅਰਥ ਮਾਰਗਿ = ਰਸਤੇ ਉਤੇ। ਚਲਤ = ਤੁਰਦਿਆਂ। ਹਰੇ ਹਰਿ = ਹਰੀ ਹੀ ਹਰੀ ॥੧॥

SikhNet (Spanish)Escucha con tus propios oídos la Palabra del Paraíso del Señor. (1)

ਸ੍ਰਵਨ ਸੁਨੀਜੈ; ਅੰਮ੍ਰਿਤ ਕਥਾ ॥

sravan suneejai; amrit kathaa |

Sant Singh KhalsaWith your ears, listen to the Ambrosial Sermon.
Manmohan SinghWith thine ears hear the ambrosial Divine discourse.
Manmohan Singh (Punjabi)ਆਪਣਿਆਂ ਕੰਨਾਂ ਨਾਲ, ਅੰਮ੍ਰਿਤਮਈ ਈਸ਼ਵਰੀ ਵਾਰਤਾ ਸੁਣ।
Fareedkot Teekaਸ੍ਰਵਣੋਂ ਕਰ ਕੇ ਹਰਿ ਕੀ ਅੰਮ੍ਰਿਤ ਕਥਾ ਸ੍ਰਵਣ ਕਰੀਐ॥
Prof. Sahib Singh(ਹੇ ਭਾਈ!) ਕੰਨਾਂ ਨਾਲ (ਪਰਮਾਤਮਾ ਦੀ) ਆਤਮਕ ਜੀਵਨ ਦੇਣ ਵਾਲੀ ਸਿਫ਼ਤਿ-ਸਾਲਾਹ ਸੁਣਦੇ ਰਹਿਣਾ ਚਾਹੀਦਾ ਹੈ,

ਪਦ ਅਰਥ ਸ੍ਰਵਨ = ਕੰਨਾਂ ਨਾਲ। ਸੁਨੀਜੈ = ਸੁਣਨੀ ਚਾਹੀਦੀ ਹੈ। ਅੰਮ੍ਰਿਤ ਕਥਾ = ਆਤਮਕ ਜੀਵਨ ਦੇਣ ਵਾਲੀ ਸਿਫ਼ਤਿ-ਸਾਲਾਹ।

SikhNet (Spanish)Escuchándola tu mente estará en Éxtasis,

ਜਾਸੁ ਸੁਨੀ ਮਨਿ ਹੋਇ ਅਨੰਦਾ; ਦੂਖ ਰੋਗ ਮਨ ਸਗਲੇ ਲਥਾ ॥੧॥ ਰਹਾਉ ॥

jaas sunee man hoe anandaa; dookh rog man sagale lathaa |1| rahaau |

Sant Singh KhalsaListening to it, your mind shall be filled with bliss, and the troubles and diseases of your mind shall all depart. ||1||Pause||
Manmohan SinghBy listening to which, thy heart shall be glad, and all the troubles and ailments shall depart from the mind. Pause.
Manmohan Singh (Punjabi)ਜਿਸ ਨੂੰ ਸੁਣਨ ਦੁਆਰਾ ਤੇਰਾ ਦਿਲ ਪ੍ਰਸੰਨ ਹੋਵੇਗਾ ਅਤੇ ਸਾਰੀਆਂ ਤਕਲੀਫਾਂ ਅਤੇ ਬੀਮਾਰੀਆਂ ਤੇਰੇ ਚਿੱਤ ਤੋਂ ਦੂਰ ਹੋ ਜਾਣਗੀਆਂ। ਠਹਿਰਾਉ।
Fareedkot Teekaਜਿਸ ਕੇ ਸੁਣਨੇ ਕਰ ਕੇ ਮਨ ਕੋ ਆਨੰਦ ਹੋਇ, ਫਿਰ ਦੁਖੁ ਤਥਾ ਰੋਗੋਂ ਕਾ ਸਮੁਦਾਉ ਮਨ ਤੇ (ਲਥਾ) ਨਿਵਰਤ ਹੂਆ ਹੀ ਜਾਣੋ॥੧॥ ਰਹਾਉ ॥
Prof. Sahib Singhਜਿਸ ਦੇ ਸੁਣਿਆਂ ਮਨ ਵਿਚ ਆਤਮਕ ਆਨੰਦ ਪੈਦਾ ਹੁੰਦਾ ਹੈ ਤੇ ਮਨ ਦੇ ਸਾਰੇ ਦੁੱਖ ਰੋਗ ਦੂਰ ਹੋ ਜਾਂਦੇ ਹਨ ॥੧॥ ਰਹਾਉ ॥

ਪਦ ਅਰਥ ਜਾਸੁ ਸੁਨੀ = ਜਿਸ ਨੂੰ ਸੁਣਿਆਂ। ਮਨਿ = ਮਨ ਵਿਚ। ਮਨ = ਮਨ ਦੇ। ਸਗਲੇ = ਸਾਰੇ ॥੧॥ ਰਹਾਉ ॥

SikhNet (Spanish)y tus problemas y angustias se irán. (1‑Pausa)

ਕਾਰਜਿ ਕਾਮਿ; ਬਾਟ ਘਾਟ ਜਪੀਜੈ ॥

kaaraj kaam; baatt ghaatt japeejai |

Sant Singh KhalsaWhile you work at your job, on the road and at the beach, meditate and chant.
Manmohan SinghEngaged in work and affair, on the way and quay, remember thou the Lord.
Manmohan Singh (Punjabi)ਕੰਮ ਕਾਜ ਅੰਦਰ ਰੁਝਿਆ, ਰਸਤੇ ਅਤੇ ਪੱਤਣ ਉਤੇ ਤੂੰ ਸੁਆਮੀ ਦਾ ਸਿਮਰਨ ਕਰ।
Fareedkot Teeka(ਕਾਰਜਿ) ਬਡੇ ਬਿਵਾਹਾਦਿਕ ਉਤਸਵ, (ਕਾਮਿ) ਸਮਾਨ ਕੰਮ, ਔ (ਬਾਟ) ਰਸਤੇ ਮੇਂ, ਔਰ (ਘਾਟ) ਨਦੀ ਕਾ ਤਟ ਸਰਬ ਸਥਾਨੋਂ ਮੇਂ ਅਕਾਲ ਪੁਰਖ ਕਾ ਨਾਮ ਜੀਪੀਏ॥
Prof. Sahib Singh(ਹੇ ਭਾਈ!) ਹਰੇਕ ਕੰਮ ਕਾਜ ਕਰਦਿਆਂ, ਰਾਹੇ ਤੁਰਦਿਆਂ, ਪੱਤਣ ਲੰਘਦਿਆਂ ਪਰਮਾਤਮਾ ਦਾ ਨਾਮ ਜਪਦੇ ਰਹਿਣਾ ਚਾਹੀਦਾ ਹੈ,

ਪਦ ਅਰਥ ਕਾਰਜਿ = ਹਰੇਕ ਕਾਜ ਵਿਚ। ਕਾਮਿ = ਹਰੇਕ ਕੰਮ ਵਿਚ। ਬਾਟ = ਰਾਹੇ ਤੁਰਦਿਆਂ। ਘਾਟ = ਪੱਤਣ (ਲੰਘਦਿਆਂ)।

SikhNet (Spanish)Tanto en el trabajo, como en el camino y a la orilla del mar, reside siempre en el Nombre Único de Dios,

ਗੁਰ ਪ੍ਰਸਾਦਿ; ਹਰਿ ਅੰਮ੍ਰਿਤੁ ਪੀਜੈ ॥੨॥

gur prasaad; har amrit peejai |2|

Sant Singh KhalsaBy Guru's Grace, drink in the Ambrosial Essence of the Lord. ||2||
Manmohan SinghBy Guru's grace, drink thou the Lord's elixir.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਤੂੰ ਰੱਬ ਦਾ ਸੁਧਾਰਸ ਪਾਨ ਕਰ।
Fareedkot Teekaਗੁਰੋਂ ਕੀ ਕ੍ਰਿਪਾ ਕਰ ਕੇ ਹਰਿ ਨਾਮ ਅੰਮ੍ਰਿਤ ਕੋ ਪਾਨ ਕਰੀਏ॥੨॥
Prof. Sahib Singhਤੇ ਗੁਰੂ ਦੀ ਕਿਰਪਾ ਦੀ ਬਰਕਤਿ ਨਾਲ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਜਲ ਪੀਂਦੇ ਰਹਿਣਾ ਚਾਹੀਦਾ ਹੈ ॥੨॥
SikhNet (Spanish)para que pruebes el Néctar del Señor por la Gracia del Guru. (2)

ਦਿਨਸੁ ਰੈਨਿ; ਹਰਿ ਕੀਰਤਨੁ ਗਾਈਐ ॥

dinas rain; har keeratan gaaeeai |

Sant Singh KhalsaThe humble being who sings the Kirtan of the Lord's Praises, day and night,
Manmohan SinghThe Man, who day and night sings God's praise,
Manmohan Singh (Punjabi)ਜਿਹੜਾ ਆਦਮੀ ਦਿਹੁੰ ਰਾਤ ਹਰੀ ਦਾ ਜੱਸ ਗਾਇਨ ਕਰਦਾ ਹੈ,
Fareedkot Teekaਰਾਤ੍ਰਿ ਦਿਨ ਹਰਿ ਕਾ ਕੀਰਤਨੁ ਗਾਈਏ॥
Prof. Sahib Singh(ਹੇ ਭਾਈ!) ਦਿਨ ਰਾਤ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਂਦੇ ਰਹਿਣਾ ਚਾਹੀਦਾ ਹੈ।

ਪਦ ਅਰਥ ਦਿਨਸੁ = ਦਿਨ। ਰੈਨਿ = ਰਾਤ।

SikhNet (Spanish)Día y noche canta las Alabanzas del Señor,

ਸੋ ਜਨੁ; ਜਮ ਕੀ ਵਾਟ. ਨ ਪਾਈਐ ॥੩॥

so jan; jam kee vaatt. na paaeeai |3|

Sant Singh Khalsadoes not have to go with the Messenger of Death. ||3||
Manmohan Singhgoes not the way of Death's courier.
Manmohan Singh (Punjabi)ਉਹ ਮੌਤ ਦੇ ਦੂਤ ਦੇ ਰਾਹ ਨਹੀਂ ਪੈਂਦਾ।
Fareedkot Teekaਜੋ ਗਾਉਂਦਾ ਹੈ, ਸੋ ਜਮ ਕੇ ਰਸਤੇ ਮੇਂ ਨਹੀਂ ਪਾਈਤਾ ਹੈ॥੩॥
Prof. Sahib Singh(ਜੇਹੜਾ ਇਹ ਕੰਮ ਕਰਦਾ ਰਹਿੰਦਾ ਹੈ) ਜ਼ਿੰਦਗੀ ਦੇ ਸਫ਼ਰ ਵਿਚ ਆਤਮਕ ਮੌਤ ਉਸ ਦੇ ਨੇੜੇ ਨਹੀਂ ਢੁੱਕਦੀ ॥੩॥

ਪਦ ਅਰਥ ਜਮ ਕੀ ਵਾਟ = ਜਮ ਦੇ ਰਸਤੇ, ਉਸ ਜੀਵਨ-ਰਾਹ ਤੇ ਜਿਥੇ ਆਤਮਕ ਮੌਤ ਆ ਦਬਾਏ ॥੩॥

SikhNet (Spanish)y así, no irás derecho a la muerte. (3)

ਆਠ ਪਹਰ; ਜਿਸੁ ਵਿਸਰਹਿ ਨਾਹੀ ॥

aatth pehar; jis visareh naahee |

Sant Singh KhalsaOne who does not forget the Lord, twenty-four hours a day, is emancipated;
Manmohan SinghHe who forgets not God, throughout the eight watches,
Manmohan Singh (Punjabi)ਜੋ ਅੱਠੇ ਪਹਿਰ ਵਾਹਿਗੁਰੂ ਨੂੰ ਨਹੀਂ ਭੁਲਾਉਂਦਾ,
Fareedkot Teekaਜਿਸ ਕੋ ਆਠ ਪਹਰ ਅਕਾਲ ਪੁਰਖ ਕਾ ਨਾਮ ਨਹੀਂ ਬਿਸਰਤਾ ਹੈ॥
Prof. Sahib Singh(ਹੇ ਪ੍ਰਭੂ!) ਜਿਸ ਮਨੁੱਖ ਨੂੰ ਅੱਠੇ ਪਹਰ ਕਿਸੇ (ਵੇਲੇ ਭੀ) ਤੂੰ ਨਹੀਂ ਵਿਸਰਦਾ,

ਪਦ ਅਰਥ ਵਿਸਰਹਿ ਨਾਹੀ = ਤੂੰ ਨਹੀਂ ਵਿਸਰਦਾ।

SikhNet (Spanish)A través de Aquél que no abandona al Señor, somos redimidos para siempre,

ਗਤਿ ਹੋਵੈ ਨਾਨਕ; ਤਿਸੁ ਲਗਿ ਪਾਈ ॥੪॥੧੦॥੬੧॥

gat hovai naanak; tis lag paaee |4|10|61|

Sant Singh KhalsaO Nanak, I fall at his feet. ||4||10||61||
Manmohan Singhemancipation is attained by falling at the feet of him, O Nanak!
Manmohan Singh (Punjabi)ਉਸ ਦੇ ਪੈਰਾਂ ਤੇ ਡਿੱਗ ਪੈਣ ਦੁਆਰਾ ਹੇ ਨਾਨਕ! ਮੁਕਤੀ ਪਰਾਪਤ ਹੋ ਜਾਂਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਕੇ ਚਰਨੋ ਮੇਂ ਲਗਨੇ ਕਰ ਮੁਕਤੀ ਪ੍ਰਾਪਤ ਹੋਤੀ ਹੈ॥੪॥੧੦॥੬੧॥
Prof. Sahib Singhਹੇ ਨਾਨਕ! (ਆਖ-) ਉਸ ਦੀ ਚਰਨੀਂ ਲੱਗ ਕੇ (ਹੋਰ ਮਨੁੱਖਾਂ ਨੂੰ ਭੀ) ਉੱਚੀ ਆਤਮਕ ਅਵਸਥਾ ਮਿਲ ਜਾਂਦੀ ਹੈ ॥੪॥੧੦॥੬੧॥

ਪਦ ਅਰਥ ਗਤਿ = ਉੱਚੀ ਆਤਮਕ ਅਵਸਥਾ। ਤਿਸੁ ਪਾਈ = ਉਸ ਦੇ ਚਰਨੀਂ ॥੪॥੧੦॥੬੧॥

SikhNet (Spanish)oh, dice Nanak, cuando nos apegamos a Sus Pies. (4‑10‑61)
Answers quote the Granth verbatim with Ang citations. AI commentary is not Gurbani and not a religious ruling.