ੴ

ਸਿੱਖਬਾਣੀ · SikhBani

ਘਰ ਮਹਿ ਸੂਖ ਬਾਹਰਿ ਫੁਨਿ ਸੂਖਾ ॥

ghar meh sookh baahar fun sookhaa
Guru Arjan Dev Ji ਗੁਰੂ ਅਰਜਨ ਦੇਵ ਜੀ · Raag Aasaa · Ang 385, 386 · 11 lines
Translations

ਆਸਾ ਮਹਲਾ ੫ ॥

aasaa mahalaa 5 | Ang 385

Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
SikhNet (Spanish)Asa, Mejl Guru Aryan, Quinto Canal Divino.

ਘਰ ਮਹਿ ਸੂਖ; ਬਾਹਰਿ ਫੁਨਿ ਸੂਖਾ ॥

ghar meh sookh; baahar fun sookhaa | Ang 385

Sant Singh KhalsaWithin my home there is peace, and outwardly there is peace as well.
Manmohan SinghWithin my home there is peace and peace prevails outside, too.
Manmohan Singh (Punjabi)ਮੇਰੇ ਗ੍ਰਹਿ ਅੰਦਰ ਆਰਾਮ ਹੈ ਅਤੇ ਮੁੜ ਆਰਾਮ ਹੈ ਗ੍ਰਹਿ ਦੇ ਬਾਹਰਵਾਰ ਭੀ।
Fareedkot Teekaਹੇ ਹਰੀ! ਜੋ ਆਪ ਕਾ ਨਾਮ ਸਿਮਰਨ ਕਰਤਾ ਹੈ ਤਿਸ ਕੋ ਘਰ ਭੀ ਸੁਖ ਹੋਤਾ ਹੈ ਬਹੁਰੋ ਬਾਹਰ ਭੀ ਸੁਖ ਹੋਤਾ ਹੈ॥
Prof. Sahib Singh(ਹੇ ਭਾਈ! ਪਰਮਾਤਮਾ ਦਾ ਨਾਮ ਸਿਮਰਨ ਵਾਲੇ ਮਨੁੱਖ ਨੂੰ ਆਪਣੇ) ਹਿਰਦੇ-ਘਰ ਵਿਚ ਆਨੰਦ ਪ੍ਰਤੀਤ ਹੁੰਦਾ ਰਹਿੰਦਾ ਹੈ, ਬਾਹਰ ਦੁਨੀਆ ਨਾਲ ਵਰਤਣ-ਵਿਹਾਰ ਕਰਦਿਆਂ ਭੀ ਉਸ ਦਾ ਆਤਮਕ ਆਨੰਦ ਬਣਿਆ ਰਹਿੰਦਾ ਹੈ,

ਪਦ ਅਰਥ ਘਰ ਮਹਿ = ਹਿਰਦੇ-ਘਰ ਵਿਚ। ਬਾਹਰਿ ਫੁਨਿ = ਬਾਹਰ ਦੁਨੀਆ ਨਾਲ ਵਰਤਣ-ਵਿਹਾਰ ਕਰਨ ਵਿਚ ਭੀ। ਫੁਨਿ = ਭੀ।

SikhNet (Spanish)Dentro de mi casa hay gozo y fuera hay gozo también,

ਹਰਿ ਸਿਮਰਤ; ਸਗਲ ਬਿਨਾਸੇ ਦੂਖਾ ॥੧॥

har simarat; sagal binaase dookhaa |1| Ang 385

Sant Singh KhalsaRemembering the Lord in meditation, all pains are erased. ||1||
Manmohan SinghBy remembering God all the sorrows (pains) are annulled.
Manmohan Singh (Punjabi)ਵਾਹਿਗੁਰੂ ਦਾ ਆਰਾਧਨ ਕਰਨ ਦੁਆਰਾ, ਸਾਰੇ ਗਮ ਨਵਿਰਤ ਹੋ ਗਏ ਹਨ।
Fareedkot Teekaਕਿਉਂਕਿ ਆਪ ਕੇ ਸਿਮਰਨ ਸੇ ਸਭ ਦੁਖ ਨਾਸ ਹੋ ਜਾਤੇ ਹੈਂ॥੧॥
Prof. Sahib Singh(ਕਿਉਂਕਿ, ਹੇ ਭਾਈ!) ਪਰਮਾਤਮਾ ਦਾ ਸਿਮਰਨ ਕੀਤਿਆਂ ਸਾਰੇ ਦੁੱਖ ਨਾਸ ਹੋ ਜਾਂਦੇ ਹਨ ॥੧॥

ਪਦ ਅਰਥ ਸਗਲ = ਸਾਰੇ ॥੧॥

SikhNet (Spanish)pues yo he contemplado al Señor y todos mis problemas han pasado. (1)

ਸਗਲ ਸੂਖ; ਜਾਂ ਤੂੰ ਚਿਤਿ ਆਂਵੈਂ ॥

sagal sookh; jaan toon chit aanvain | Ang 385

Sant Singh KhalsaThere is total peace, when You come into my mind.
Manmohan SinghI obtain all the comforts, when thou comest in my mind.
Manmohan Singh (Punjabi)ਜਦ ਤੂੰ ਮੇਰੇ ਮਨ ਵਿੱਚ ਆਉਂਦਾ ਹੈ, ਮੈਨੂੰ ਸਾਰੇ ਆਰਾਮ ਪਰਾਪਤ ਹੋ ਜਾਂਦੇ ਹਨ।
Fareedkot Teekaਹੇ ਸ੍ਵਾਮੀ! ਤੂੰ ਜਿਸ ਕੇ ਚਿਤ ਮੇਂ ਆਵਤਾ ਹੈਂ ਤਿਸ ਕੋ ਸਭ ਸੁਖ ਪ੍ਰਾਪਤ ਹੋਤੇ ਹੈਂ॥
Prof. Sahib Singhਹੇ ਪ੍ਰਭੂ! ਜਿਸ ਮਨੁੱਖ ਦੇ ਚਿੱਤ ਵਿਚ ਤੂੰ ਆ ਵੱਸਦਾ ਹੈਂ ਉਸ ਨੂੰ ਸਾਰੇ ਸੁਖ ਹੀ ਸੁਖ ਪ੍ਰਤੀਤ ਹੁੰਦੇ ਹਨ।

ਪਦ ਅਰਥ ਚਿਤਿ = ਚਿੱਤ ਵਿਚ। ਆਂਵੈਂ = ਆਵਹਿ, ਆਉਂਦਾ ਹੈਂ {ਨੋਟ: ਸਾਧਾਰਨ ਤੌਰ ਤੇ ਵਰਤਮਾਨ ਕਾਲ, ਮੱਧਮ ਪੁਰਸ਼ ਇਕ-ਵਚਨ ਵਾਸਤੇ ਕ੍ਰਿਆ ਦੇ ਨਾਲ 'ਹਿ' ਵਰਤਿਆ ਜਾਂਦਾ ਹੈ; ਜਿਵੇਂ 'ਕਰਹਿ' = ਤੂੰ ਕਰਦਾ ਹੈਂ। 'ਵੇਖਹਿ' = ਤੂੰ ਵੇਖਦਾ ਹੈਂ}।

SikhNet (Spanish)Estoy en Paz si Tú, mi Señor, vienes a mi pensamiento

ਸੋ ਨਾਮੁ ਜਪੈ; ਜੋ ਜਨੁ ਤੁਧੁ ਭਾਵੈ ॥੧॥ ਰਹਾਉ ॥

so naam japai; jo jan tudh bhaavai |1| rahaau | Ang 386

Sant Singh KhalsaHe alone is pleasing to Your Will, who chants the Naam. ||1||Pause||
Manmohan SinghThat man alone repeats the Name who is pleasing to Thee. Pause.
Manmohan Singh (Punjabi)ਕੇਵਲ ਓਹੀ ਨਾਮ ਦਾ ਉਚਾਰਨ ਕਰਦਾ ਹੈ ਜਿਹੜਾ ਤੈਨੂੰ ਚੰਗਾ ਲੱਗਦਾ ਹੈ। ਠਹਿਰਾਉ।
Fareedkot Teekaਜੋ ਦਾਸ ਤੁਝ ਕੋ ਭਾਵਤਾ ਹੈ, ਸੋਈ ਤੇਰਾ ਨਾਮ ਜਪਤਾ ਹੈ॥੧॥ ਰਹਾਉ ॥
Prof. Sahib Singh(ਪਰ) ਉਹੀ ਮਨੁੱਖ ਤੇਰਾ ਨਾਮ ਜਪਦਾ ਹੈ ਜੇਹੜਾ ਤੈਨੂੰ ਪਿਆਰਾ ਲੱਗਦਾ ਹੈ (ਜਿਸ ਉੱਤੇ ਤੇਰੀ ਮੇਹਰ ਹੁੰਦੀ ਹੈ) ॥੧॥ ਰਹਾਉ ॥

ਪਦ ਅਰਥ ਤੁਧੁ ਭਾਵੈ = ਤੈਨੂੰ ਪਿਆਰਾ ਲੱਗਦਾ ਹੈ ॥੧॥ ਰਹਾਉ ॥

SikhNet (Spanish)Pero solamente aquél con quien Tú estás complacido canta el Naam. (1‑Pausa).

ਤਨੁ ਮਨੁ ਸੀਤਲੁ; ਜਪਿ ਨਾਮੁ ਤੇਰਾ ॥

tan man seetal; jap naam teraa | Ang 386

Sant Singh KhalsaMy body and mind are cooled and soothed, chanting the Name of the Lord.
Manmohan SinghMy body and mind are cooled by remembering Thy Name.
Manmohan Singh (Punjabi)ਤੇਰੇ ਨਾਮ ਦਾ ਆਰਾਧਨ ਕਰਨ ਦੁਆਰਾ ਮੇਰੀ ਦੇਹਿ ਅਤੇ ਆਤਮਾ ਠੰਢੇ ਹੋ ਗਏ ਹਨ।
Fareedkot Teekaਤੇਰਾ ਨਾਮ ਸਿਮਰਨ ਕਰਨੇ ਸੇ ਮਨ ਤਨ ਸੀਤਲ ਹੋ ਜਾਤਾ ਹੈ॥
Prof. Sahib Singhਹੇ ਪ੍ਰਭੂ! ਤੇਰਾ ਨਾਮ ਜਪ ਕੇ ਮਨ ਸ਼ਾਂਤ ਹੋ ਜਾਂਦਾ ਹੈ। ਸਰੀਰ (ਭੀ, ਹਰੇਕ ਗਿਆਨ-ਇੰਦ੍ਰਾ ਭੀ) ਸ਼ਾਂਤ ਹੋ ਜਾਂਦਾ ਹੈ।

ਪਦ ਅਰਥ ਸੀਤਲੁ = ਠੰਢਾ। ਜਪਿ = ਜਪ ਕੇ।

SikhNet (Spanish)Residiendo en Tu Nombre mi cuerpo y mi mente se comportan; sí, repitiendo el Naam, el Nombre del Señor,

ਹਰਿ ਹਰਿ ਜਪਤ; ਢਹੈ ਦੁਖ ਡੇਰਾ ॥੨॥

har har japat; dtahai dukh dderaa |2| Ang 386

Sant Singh KhalsaMeditating on the Lord, Har, Har, the house of pain is demolished. ||2||
Manmohan SinghBy Lord God's meditation, the abode of pain is demolished.
Manmohan Singh (Punjabi)ਵਾਹਿਗੁਰੂ ਸੁਆਮੀ ਦਾ ਚਿੰਤਨ ਕਰਨ ਦੁਆਰਾ ਦੁੱਖ ਤਕਲੀਫ ਦਾ ਅੱਡਾ ਚੁੱਕਿਆ ਜਾਂਦਾ ਹੈ।
Fareedkot Teekaਹਰਿ ਹਰਿ ਜਾਪ ਕਰਨੇ ਸੇ (ਦੁਖ ਡੇਰਾ) ਦੁਖੋਂ ਕਾ ਅਸਥਾਨ, ਭਾਵ ਅਗ੍ਯਾਨ ਨਾਸ ਹੋ ਜਾਤਾ ਹੈ॥੨॥
Prof. Sahib Singhਹੇ ਭਾਈ! ਪਰਮਾਤਮਾ ਦਾ ਨਾਮ ਜਪਦਿਆਂ ਦੁੱਖਾਂ ਦਾ ਡੇਰਾ ਹੀ ਚੁੱਕਿਆ ਜਾਂਦਾ ਹੈ ॥੨॥

ਪਦ ਅਰਥ ਜਪਤ = ਜਪਦਿਆਂ। ਢਹੈ = ਡਿੱਗ ਪੈਂਦਾ ਹੈ। ਦੁਖ ਡੇਰਾ = ਦੁੱਖਾਂ ਦਾ ਡੇਰਾ ॥੨॥

SikhNet (Spanish)el foco del dolor es destruido. (2)

ਹੁਕਮੁ ਬੂਝੈ; ਸੋਈ ਪਰਵਾਨੁ ॥

hukam boojhai; soee paravaan | Ang 386

Sant Singh KhalsaHe alone, who understands the Command of the Lord's Will, is approved.
Manmohan SinghHe, who understands God's will, is approved.
Manmohan Singh (Punjabi)ਜੋ ਰੱਬ ਦੀ ਰਜ਼ਾ ਨੂੰ ਸਮਝਦਾ ਹੈ, ਉਹ ਕਬੂਲ ਪੈ ਜਾਂਦਾ ਹੈ।
Fareedkot Teekaਹੇ ਪਰਮੇਸਰ! ਜੋ ਆਪ ਕਾ ਹੁਕਮ ਬੂਝਤਾ ਹੈ ਪੁਨਾ: ਵਹੁ ਪਰਵਾਨ ਹੋਤਾ ਹੈ॥
Prof. Sahib Singh(ਹੇ ਭਾਈ! ਨਾਮ ਦੀ ਬਰਕਤਿ ਨਾਲ ਜੇਹੜਾ ਮਨੁੱਖ ਪਰਮਾਤਮਾ ਦੀ) ਰਜ਼ਾ ਨੂੰ ਸਮਝ ਲੈਂਦਾ ਹੈ (ਰਜ਼ਾ ਵਿਚ ਖਿੜੇ-ਮੱਥੇ ਰਾਜ਼ੀ ਰਹਿੰਦਾ ਹੈ) ਉਹ (ਪਰਮਾਤਮਾ ਦੀ ਹਜ਼ੂਰੀ ਵਿਚ) ਕਬੂਲ ਹੋ ਜਾਂਦਾ ਹੈ,

ਪਦ ਅਰਥ ਹੁਕਮੁ = ਰਜ਼ਾ। ਸੋਈ = ਉਹੀ (ਮਨੁੱਖ)।

SikhNet (Spanish)Aquél que conoce la Voluntad del Señor, es aprobado;

ਸਾਚੁ ਸਬਦੁ; ਜਾ ਕਾ ਨੀਸਾਨੁ ॥੩॥

saach sabad; jaa kaa neesaan |3| Ang 386

Sant Singh KhalsaThe True Shabad of the Word of God is his trademark and insignia. ||3||
Manmohan SinghThe True Name is (such a man's) insignia.
Manmohan Singh (Punjabi)ਸੱਚਾ ਨਾਮ (ਐਸੇ ਪੁਰਸ਼ ਦੀ) ਨਿਸ਼ਾਨੀ ਹੈ।
Fareedkot Teeka(ਜਾ) ਜਿਸ ਪਾਸ ਸਚੇ ਨਾਮ ਕਾ ਪਰਵਾਨਾ ਹੈ॥੩॥
Prof. Sahib Singhਕਿਉਂਕਿ ਉਸ ਮਨੁੱਖ ਦੇ ਪਾਸ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ ਦੀ ਰਾਹਦਾਰੀ ਹੈ ॥੩॥

ਪਦ ਅਰਥ ਸਾਚੁ = ਸਦਾ ਕਾਇਮ ਰਹਿਣ ਵਾਲਾ। ਸਾਚੁ ਸਬਦੁ = ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ। ਜਾ ਕਾ = ਜਿਸ ਦਾ, ਜਿਸ ਦੇ ਪਾਸ। ਨੀਸਾਨੁ = ਪਰਵਾਨਾ, ਰਾਹਦਾਰੀ ॥੩॥

SikhNet (Spanish)sí, la Verdadera Palabra es la insignia puesta por la Voluntad del Señor. (3)

ਗੁਰਿ ਪੂਰੈ; ਹਰਿ ਨਾਮੁ ਦ੍ਰਿੜਾਇਆ ॥

gur poorai; har naam drirraaeaa | Ang 386

Sant Singh KhalsaThe Perfect Guru has implanted the Lord's Name within me.
Manmohan SinghThe Perfect Guru has implanted in me the Lord's Name.
Manmohan Singh (Punjabi)ਪੂਰਨ ਗੁਰਾਂ ਨੇ ਮੇਰੇ ਅੰਦਰ ਪ੍ਰਭੂ ਦਾ ਦਾ ਨਾਮ ਪੱਕਾ ਕੀਤਾ ਹੈ।
Fareedkot Teekaਹੇ ਹਰਿ! ਜਬ ਮੁਝੇ ਗੁਰ ਪੂਰੇ ਨੇ ਆਪ ਕਾ ਨਾਮੁ ਦ੍ਰਿੜ ਕਰਾਯਾ ਹੈ॥
Prof. Sahib Singh(ਹੇ ਭਾਈ! ਜਦੋਂ ਤੋਂ) ਪੂਰੇ ਗੁਰੂ ਨੇ ਪਰਮਾਤਮਾ ਦਾ ਨਾਮ ਮੇਰੇ ਹਿਰਦੇ ਵਿਚ ਪੱਕਾ ਕਰ ਦਿੱਤਾ ਹੈ,

ਪਦ ਅਰਥ ਗੁਰਿ ਪੂਰੈ = ਪੂਰੇ ਗੁਰੂ ਨੇ।

SikhNet (Spanish)Dice Nanak, el Perfecto Guru me ha incrustado la Joya Preciosa del Naam,

ਭਨਤਿ ਨਾਨਕੁ; ਮੇਰੈ ਮਨਿ ਸੁਖੁ ਪਾਇਆ ॥੪॥੮॥੫੯॥

bhanat naanak; merai man sukh paaeaa |4|8|59| Ang 386

Sant Singh KhalsaPrays Nanak, my mind has found peace. ||4||8||59||
Manmohan SinghSays Nanak, my mind has attained peace.
Manmohan Singh (Punjabi)ਗੁਰੂ ਜੀ ਆਖਦੇ ਹਨ, ਮੇਰੇ ਚਿੱਤ ਨੂੰ ਅਨੰਦ ਪਰਾਪਤ ਹੋਇਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਬ ਮੇਰੇ ਮਨ ਨੇ ਸੁਖੁ ਪਾਇਆ ਹੈ॥੪॥੮॥੫੯॥
Prof. Sahib Singhਨਾਨਕ ਆਖਦਾ ਹੈ- (ਤਦੋਂ ਤੋਂ) ਮੇਰੇ ਮਨ ਨੇ (ਸਦਾ) ਸੁਖ ਹੀ ਅਨੁਭਵ ਕੀਤਾ ਹੈ ॥੪॥੮॥੫੯॥

ਪਦ ਅਰਥ ਭਨਤਿ ਨਾਨਕੁ = ਨਾਨਕ ਆਖਦਾ ਹੈ। ਮਨਿ = ਮਨ ਨੇ ॥੪॥੮॥੫੯॥

SikhNet (Spanish)el Nombre del Señor en mi corazón y mi mente está llena de gozo. (4‑8‑59)
Answers quote the Granth verbatim with Ang citations. AI commentary is not Gurbani and not a religious ruling.