ੴ

ਸਿੱਖਬਾਣੀ · SikhBani

ਕੀਤਾ ਕਿਆ ਸਾਲਾਹੀਐ ਕਰੇ ਸੋਇ ਸਾਲਾਹਿ ॥

keetaa kiaa saalaaheeai kare soe saalaeh
Guru Angad Dev Ji ਗੁਰੂ ਅੰਗਦ ਦੇਵ ਜੀ · Raag Saarang · Ang 1239 · 7 lines
Translations

ਮਹਲਾ ੨ ॥

mahalaa 2 |

Sant Singh KhalsaSecond Mehl:
Manmohan Singh2nd Guru.
Manmohan Singh (Punjabi)ਦੂਜੀ ਪਾਤਿਸ਼ਾਹੀ।
SikhNet (Spanish)Mejl, Guru Angad, Segundo Canal Divino.

ਕੀਤਾ. ਕਿਆ ਸਾਲਾਹੀਐ; ਕਰੇ ਸੋਇ ਸਾਲਾਹਿ ॥

keetaa. kiaa saalaaheeai; kare soe saalaeh |

Sant Singh KhalsaWhy praise the created being? Praise the One who created all.
Manmohan SinghWhy praise the created one, Praise thou Him, who creates all.
Manmohan Singh (Punjabi)ਰਚੇ ਹੋਏ ਦੀ ਕੀ ਸਿਫ਼ਤ ਕਰਨੀ ਹੈ। ਤੂੰ ਉਸ ਦੀ ਸਿਫ਼ਤ ਕਰ ਜੋ ਸਾਰਿਆਂ ਨੂੰ ਰਚਦਾ ਹੈ।
Fareedkot Teekaਕੀਤਾ ਹੂਆ ਜੀਉ ਕਿਉਂ ਸਲਾਹੀਏ, ਭਾਵ ਸਲਾਹੁਣਾ ਜੋਗ ਨਹੀਂ, ਜੋ ਕਰਤਾ ਹੈ ਤਿਸ ਕੋ ਸਲਾਹੁਣਾ ਕਰ॥
Prof. Sahib Singhਪੈਦਾ ਕੀਤੇ ਹੋਏ ਜੀਵ ਦੀ ਵਡਿਆਈ ਕਰਨ ਦਾ ਕੀਹ ਲਾਭ? ਉਸ (ਪ੍ਰਭੂ) ਦੀ ਸਿਫ਼ਤ-ਸਾਲਾਹ ਕਰੋ ਜੋ (ਸਭ ਨੂੰ ਪੈਦਾ) ਕਰਦਾ ਹੈ;

ਪਦ ਅਰਥ ਕੀਤਾ = ਪੈਦਾ ਕੀਤਾ ਹੋਇਆ ਜੀਵ। ਕਰੇ = ਜੋ ਪੈਦਾ ਕਰਦਾ ਹੈ। ਸੋਇ = ਉਸੇ ਨੂੰ।

SikhNet (Spanish)¿Por qué alabar a la criatura?, oh ser humano, alaba mejor a tu Dios Creador.

ਨਾਨਕ. ਏਕੀ ਬਾਹਰਾ; ਦੂਜਾ ਦਾਤਾ ਨਾਹਿ ॥

naanak. ekee baaharaa; doojaa daataa naeh |

Sant Singh KhalsaO Nanak, there is no other Giver, except the One Lord.
Manmohan SinghNanak, without the One Lord, there is not another donor.
Manmohan Singh (Punjabi)ਨਾਨਕ ਇਕ ਪ੍ਰਭੂ ਦੇ ਬਗੈਰ ਹੋਰ ਕੋਈ ਦਾਤਾਰ ਹੈ ਹੀ ਨਹੀਂ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਏਕ ਪਰਮੇਸ੍ਵਰ ਸੇ ਭਿੰਨ ਦੂਸਰਾ ਦਾਤਾ ਕੋਈ ਨਹੀਂ ਹੈ॥
Prof. Sahib Singh(ਕਿਉਂਕਿ) ਹੇ ਨਾਨਕ! ਉਸ ਇਕ ਪ੍ਰਭੂ ਤੋਂ ਬਿਨਾ ਹੋਰ ਕੋਈ ਦਾਤਾ ਨਹੀਂ ਹੈ।

ਪਦ ਅਰਥ ਏਕੀ ਬਾਹਰਾ = ਇਕ ਪ੍ਰਭੂ ਤੋਂ ਬਿਨਾ।

SikhNet (Spanish)Dice Nanak, sin el Único Dios no hay nadie más.

ਕਰਤਾ ਸੋ ਸਾਲਾਹੀਐ; ਜਿਨਿ ਕੀਤਾ ਆਕਾਰੁ ॥

karataa so saalaaheeai; jin keetaa aakaar |

Sant Singh KhalsaPraise the Creator Lord, who created the creation.
Manmohan SinghPraise thou the Creator-Lord, who has created the universe.
Manmohan Singh (Punjabi)ਤੂੰ ਉਸ ਸਿਰਜਣਹਾਰ-ਸੁਆਮੀ ਦਾ ਜੱਸ ਕਰ ਜਿਸ ਨੇ ਆਲਮ ਨੂੰ ਸਾਜਿਆ ਹੈ।
Fareedkot Teekaਹੇ ਭਾਈ! ਸੋ ਕਰਤਾ ਸਲਾਹੀਏ ਜਿਸ ਨੇ ਏਹ (ਆਕਾਰੁ) ਪਰਪੰਚ ਉਤਪਤਿ ਕੀਆ ਹੈ॥
Prof. Sahib Singhਜਿਸ ਕਰਤਾਰ ਨੇ ਇਹ ਸਾਰਾ ਜਗਤ ਬਣਾਇਆ ਹੈ ਉਸ ਦੀ ਵਡਿਆਈ ਕਰੋ,

ਪਦ ਅਰਥ ਜਿਨਿ = ਜਿਸ (ਕਰਤਾਰ) ਨੇ। ਆਕਾਰੁ = ਇਹ ਦਿੱਸਦਾ ਜਗਤ।

SikhNet (Spanish)Sí, alaba al Señor Creador, Quien creó tu forma, alaba sólo

ਦਾਤਾ ਸੋ ਸਾਲਾਹੀਐ; ਜਿ ਸਭਸੈ ਦੇ ਆਧਾਰੁ ॥

daataa so saalaaheeai; ji sabhasai de aadhaar |

Sant Singh KhalsaPraise the Great Giver, who gives sustenence to all.
Manmohan SinghEulogise thou the Beneficent Lord, who gives sustenance to all.
Manmohan Singh (Punjabi)ਤੂੰ ਉਸ ਦੇਣਹਾਰ-ਪ੍ਰਭੂ ਦੀ ਕੀਰਤੀ ਕਰ ਜੋ ਸਾਰਿਆਂ ਨੂੰ ਰੋਜੀ ਦਿੰਦਾ ਹੈ।
Fareedkot Teekaਦਾਤਾ ਸੋਈ ਸਲਾਹੀਏ ਜੋ ਸਭ ਜੀਵੋਂ ਕੋ (ਆਧਾਰੁ) ਆਸਰਾ ਦੇਤਾ ਹੈ॥
Prof. Sahib Singhਉਸ ਇਕ ਦਾਤਾਰ ਦੇ ਗੁਣ ਗਾਓ ਜੋ ਹਰੇਕ ਜੀਵ ਨੂੰ ਆਸਰਾ ਦੇਂਦਾ ਹੈ।

ਪਦ ਅਰਥ ਜਿ = ਜਿਹੜਾ। ਸਭਸੈ = ਸਭਨਾਂ ਨੂੰ। ਆਧਾਰੁ = ਆਸਰਾ।

SikhNet (Spanish)a ese Dios Bondadoso que da sustento a todos.

ਨਾਨਕ ਆਪਿ ਸਦੀਵ ਹੈ; ਪੂਰਾ ਜਿਸੁ ਭੰਡਾਰੁ ॥

naanak aap sadeev hai; pooraa jis bhanddaar |

Sant Singh KhalsaO Nanak, the treasure of the Eternal Lord is over-flowing.
Manmohan SinghNanak, the Lord, brimful is whose treasure, is ever eternal Himself.
Manmohan Singh (Punjabi)ਨਾਨਕ, ਪ੍ਰਭੂ ਪਰੀਪੂਰਨ ਹੈ ਜਿਸ ਦਾ ਖ਼ਜ਼ਾਨਾ, ਖੁਦ ਸਦੀਵ ਕਾਲ ਸਥਾਈ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਸੋ ਪਰਮੇਸ੍ਵਰ ਆਪ ਸਦੀਵ ਅਮਰ ਹੈ ਜਿਸ ਕਾ ਭੰਡਾਰ ਪੂਰਨ ਹੈ, ਭਾਵ ਸਭ ਪਦਾਰਥ ਜਿਸ ਕੀ ਆਗ੍ਯਾ ਮੇਂ ਹੈਂ॥
Prof. Sahib Singhਹੇ ਨਾਨਕ! ਉਹ ਪ੍ਰਭੂ ਆਪ ਸਦਾ ਹੀ ਕਾਇਮ ਰਹਿਣ ਵਾਲਾ ਹੈ, ਉਸਦਾ ਖ਼ਜ਼ਾਨਾ ਭੀ ਸਦਾ ਭਰਿਆ ਰਹਿੰਦਾ ਹੈ।

ਪਦ ਅਰਥ ਸਦੀਵ = ਸਦਾ ਹੀ (ਕਾਇਮ ਰਹਿਣ ਵਾਲਾ)। ਜਿਸੁ ਭੰਡਾਰੁ = ਜਿਸ ਦਾ ਖ਼ਜ਼ਾਨਾ।

SikhNet (Spanish)Dice Nanak, tu Señor está siempre vivo y Su Tesoro se excede constantemente,

ਵਡਾ ਕਰਿ ਸਾਲਾਹੀਐ; ਅੰਤੁ ਨ ਪਾਰਾਵਾਰੁ ॥੨॥

vaddaa kar saalaaheeai; ant na paaraavaar |2|

Sant Singh KhalsaPraise and honor the One, who has no end or limitation. ||2||
Manmohan SinghPraise and eulogise thou Him, who has no end and limit.
Manmohan Singh (Punjabi)ਤੂੰ ਉਸ ਦੀ ਉਸਤਤੀ ਅਤੇ ਮਹਿਮਾ ਕਰ ਜਿਸ ਦਾ ਕੋਈ ਅਖੀਰ ਅਤੇ ਓੜਕ ਨਹੀਂ।
Fareedkot Teekaਤਿਸ ਕੋ ਵਡਾ ਜਾਨ ਕਰ ਕੇ ਸਲਾਹੁਣਾ ਕਰੀਏ ਜਿਸ ਕੇ ਪਾਰਾਵਾਰ ਕਾ ਅੰਤ ਨਹੀਂ ਹੈ॥੨॥
Prof. Sahib Singhਉਸ ਨੂੰ ਵੱਡਾ ਆਖੋ, ਉਸ ਦੀ ਵਡਿਆਈ ਕਰੋ, ਉਸ (ਦੀ ਵਡਿਆਈ) ਦਾ ਅੰਤ ਨਹੀਂ ਪੈ ਸਕਦਾ, ਉਰਲਾ ਪਾਰਲਾ ਬੰਨਾ ਨਹੀਂ ਲੱਭ ਸਕਦਾ ॥੨॥

ਪਦ ਅਰਥ ਪਾਰਾਵਾਰੁ = ਪਾਰਲਾ ਤੇ ਉਰਲਾ ਬੰਨਾ (ਪਾਰ-ਅਵਾਰ) ॥੨॥

SikhNet (Spanish)Alábalo entonces, al Maestro Sublime, Quien es Infinito y Sin Fronteras. (2)
Answers quote the Granth verbatim with Ang citations. AI commentary is not Gurbani and not a religious ruling.