ਸਲੋਕ ਮਹਲਾ ੨ ॥
salok mahalaa 2 |
Sant Singh KhalsaSalok, Second Mehl:
Manmohan SinghSlok 2nd Guru.
Manmohan Singh (Punjabi)ਸਲੋਕ ਦੂਜੀ ਪਾਤਿਸ਼ਾਹੀ।
SikhNet (Spanish)Slok, Mejl, Guru Angad, Segundo Canal Divino.
ਜਿਨ ਵਡਿਆਈ ਤੇਰੇ ਨਾਮ ਕੀ; ਤੇ ਰਤੇ ਮਨ ਮਾਹਿ ॥
jin vaddiaaee tere naam kee; te rate man maeh |
Sant Singh KhalsaThose who are blessed with the glorious greatness of Your Name - their minds are imbued with Your Love.
Manmohan SinghThey who are blessed with the glory of Thy Name, O Lord; they remain imbued with bliss in their mind.
Manmohan Singh (Punjabi)ਜਿਨ੍ਹਾਂ ਨੂੰ ਤੇਰੇ ਨਾਮ ਦੀ ਪ੍ਰਭਤਾ ਦੀ ਦਾਤ ਪਰਾਪਤ ਹੋਈ ਹੈ, ਹੇ ਪ੍ਰਭੂ! ਉਹ ਆਪਣੇ ਹਿਰਦੇ ਅੰਦਰ ਖੁਸ਼ੀ ਨਾਲ ਰੰਗੇ ਰਹਿੰਦੇ ਹਨ।
Fareedkot Teekaਜਿਨ ਕੋ ਤੇਰੇ ਨਾਮ ਕੀ ਬਡਾਈ ਮਿਲੀ ਹੈ ਤੇ ਪੁਰਸ਼ ਮਨ ਮੇਂ (ਰਤੇ) ਪ੍ਰੇਮ ਕਰਤੇ ਹੈਂ॥
Prof. Sahib Singh(ਹੇ ਪ੍ਰਭੂ!) ਜਿਨ੍ਹਾਂ ਮਨੁੱਖਾਂ ਨੂੰ ਤੇਰੇ ਨਾਮ ਦੀ ਸੋਭਾ (ਕਰਨ ਦੀ ਸੁਭਾਗਤਾ) ਮਿਲੀ ਹੈ ਉਹ ਮਨੁੱਖ ਆਪਣੇ ਮਨ ਵਿਚ (ਤੇਰੇ ਨਾਮ ਦੇ ਰੰਗ ਨਾਲ) ਰੰਗੇ ਰਹਿੰਦੇ ਹਨ।
ਪਦ ਅਰਥ ਤੇ = (ਬਹੁ-ਵਚਨ) ਉਹ ਮਨੁੱਖ। ਰਤੇ = ਰੱਤੇ, ਰੰਗੇ ਹੋਏ।
SikhNet (Spanish)Los que han sido bendecidos con la Gloria de Tu Nombre, oh Dios, su mente permanece imbuida en Tu Amor,
ਨਾਨਕ. ਅੰਮ੍ਰਿਤੁ ਏਕੁ ਹੈ; ਦੂਜਾ ਅੰਮ੍ਰਿਤੁ ਨਾਹਿ ॥
naanak. amrit ek hai; doojaa amrit naeh |
Sant Singh KhalsaO Nanak, there is only One Ambrosial Nectar; there is no other nectar at all.
Manmohan SinghNanak, there is but one Name-Nectar. Any other Nectar there is not.
Manmohan Singh (Punjabi)ਨਾਨਕ, ਕੇਵਲ ਇਕ ਹੀ ਨਾਮ-ਸੁਧਾਰਸ ਹੈ ਕੋਈ ਹੋਰ ਸੁਧਾਰਸ ਹੈ ਹੀ ਨਹੀਂ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਏਕ ਆਤਮਾ ਅਨੰਦ ਹੀ ਅੰਮ੍ਰਿਤ ਹੈ ਦੂਸਰਾ ਸ੍ਵਰਗਾਦਿਕੋਂ ਕਾ ਅੰਮ੍ਰਿਤ ਸਤ੍ਯ ਨਹੀਂ ਹੈ॥
Prof. Sahib Singhਹੇ ਨਾਨਕ! (ਉਹਨਾਂ ਲਈ) ਇਕ ਨਾਮ ਹੀ ਅੰਮ੍ਰਿਤ ਹੈ ਹੋਰ ਕਿਸੇ ਚੀਜ਼ ਨੂੰ ਉਹ ਅੰਮ੍ਰਿਤ ਨਹੀਂ ਮੰਨਦੇ।
ਪਦ ਅਰਥ ਅੰਮ੍ਰਿਤੁ = ਅਮਰ ਕਰਨ ਵਾਲਾ ਜਲ, ਆਤਮਕ ਜੀਵਨ ਦੇਣ ਵਾਲਾ ਨਾਮ-ਜਲ।
SikhNet (Spanish)sí, hay sólo un Elixir, el Nombre, sí, y no hay ningún otro.
ਨਾਨਕ. ਅੰਮ੍ਰਿਤੁ ਮਨੈ ਮਾਹਿ; ਪਾਈਐ ਗੁਰ ਪਰਸਾਦਿ ॥
naanak. amrit manai maeh; paaeeai gur parasaad |
Sant Singh KhalsaO Nanak, the Ambrosial Nectar is obtained within the mind, by Guru's Grace.
Manmohan SinghNanak, the elixir of the Name is within the mind and is obtained by the Guru's grace.
Manmohan Singh (Punjabi)ਨਾਨਕ, ਨਾਮ ਦਾ ਆਬਿ-ਇਸਾਤ ਹਿਰਦੇ ਅੰਦਰ ਹੈ ਅਤੇ ਗੁਰਾਂ ਦੀ ਦਇਆ ਦੁਆਰਾ ਪਾਇਆ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਅੰਮ੍ਰਿਤ ਮਨ ਕੇ ਬੀਚ ਹੀ ਹੈ, ਪਰੰਤੂ ਗੁਰੋਂ ਕੀ ਪ੍ਰਸੰਨਤਾ ਕਰ ਪ੍ਰਾਪਤਿ ਹੋਤਾ ਹੈ॥
Prof. Sahib Singhਹੇ ਨਾਨਕ! (ਇਹ ਨਾਮ) ਅੰਮ੍ਰਿਤ (ਹਰੇਕ ਮਨੁੱਖ ਦੇ) ਮਨ ਵਿਚ ਹੀ ਹੈ, ਪਰ ਮਿਲਦਾ ਹੈ ਗੁਰੂ ਦੀ ਕਿਰਪਾ ਨਾਲ;
ਪਦ ਅਰਥ ਗੁਰ ਪਰਸਾਦਿ = ਗੁਰੂ ਦੀ ਕਿਰਪਾ ਨਾਲ।
SikhNet (Spanish)Este Elixir está dentro de la mente y uno lo obtiene sólo por la Gracia del Guru,
ਤਿਨੑੀ ਪੀਤਾ ਰੰਗ ਸਿਉ; ਜਿਨੑ ਕਉ ਲਿਖਿਆ ਆਦਿ ॥੧॥
tinaee peetaa rang siau; jina kau likhiaa aad |1|
Sant Singh KhalsaThey alone drink it in with love, who have such pre-ordained destiny. ||1||
Manmohan SinghThey alone quaff it with love, who are so destined by the Primal Lord.
Manmohan Singh (Punjabi)ਕੇਵਲ ਉਹ ਹੀ ਇਸ ਨੂੰ ਪਿਆਰ ਨਾਲ ਪਾਨ ਕਰਦੇ ਹਨ, ਜਿਨ੍ਹਾਂ ਦੇ ਭਾਗਾਂ ਵਿੱਚ ਐਸ ਤਰ੍ਹਾਂ ਆਦੀ ਪ੍ਰਭੂ ਨੇ ਲਿਖਿਆ ਹੋਇਆ ਹੈ।
Fareedkot Teekaਜਿਨ ਕੋ (ਆਦਿ) ਧੁਰ ਸੇ ਹੀ ਉਤਮ ਕਰਮ ਲਿਖਾ ਹੈ ਤਿਨੋਂ ਨੇ (ਰੰਗ) ਪ੍ਰੇਮ ਸਹਿਤ ਪਾਨ ਕੀਆ ਹੈ॥੧॥
Prof. Sahib Singhਜਿਨ੍ਹਾਂ ਦੇ ਭਾਗਾਂ ਵਿਚ ਧੁਰੋਂ ਲਿਖਿਆ ਹੋਇਆ ਹੈ; ਉਹਨਾਂ ਨੇ ਹੀ ਸੁਆਦ ਨਾਲ ਪੀਤਾ ਹੈ ॥੧॥
ਪਦ ਅਰਥ ਰੰਗ ਸਿਉ = ਮੌਜ ਨਾਲ, ਸੁਆਦ ਨਾਲ। ਆਦਿ = ਮੁੱਢ ਤੋਂ, ਧੁਰ ਤੋਂ ॥੧॥
SikhNet (Spanish)y sólo beben de Él, con toda soltura, quienes así lo llevan inscrito en su Destino por el Dios Primordial. (1)