ੴ

ਸਿੱਖਬਾਣੀ · SikhBani

Ang 1239

Sri Guru Granth Sahib · Raag Saarang · 7 shabads, 49 lines
Translations
Shabad Guru Angad Dev Ji Raag Saarang

ਮਹਲਾ ੨ ॥

mahalaa 2 |

Sant Singh KhalsaSecond Mehl:
Manmohan Singh2nd Guru.
Manmohan Singh (Punjabi)ਦੂਜੀ ਪਾਤਿਸ਼ਾਹੀ।
SikhNet (Spanish)Mejl, Guru Angad, Segundo Canal Divino.

ਕੀਤਾ. ਕਿਆ ਸਾਲਾਹੀਐ; ਕਰੇ ਸੋਇ ਸਾਲਾਹਿ ॥

keetaa. kiaa saalaaheeai; kare soe saalaeh |

Sant Singh KhalsaWhy praise the created being? Praise the One who created all.
Manmohan SinghWhy praise the created one, Praise thou Him, who creates all.
Manmohan Singh (Punjabi)ਰਚੇ ਹੋਏ ਦੀ ਕੀ ਸਿਫ਼ਤ ਕਰਨੀ ਹੈ। ਤੂੰ ਉਸ ਦੀ ਸਿਫ਼ਤ ਕਰ ਜੋ ਸਾਰਿਆਂ ਨੂੰ ਰਚਦਾ ਹੈ।
Fareedkot Teekaਕੀਤਾ ਹੂਆ ਜੀਉ ਕਿਉਂ ਸਲਾਹੀਏ, ਭਾਵ ਸਲਾਹੁਣਾ ਜੋਗ ਨਹੀਂ, ਜੋ ਕਰਤਾ ਹੈ ਤਿਸ ਕੋ ਸਲਾਹੁਣਾ ਕਰ॥
Prof. Sahib Singhਪੈਦਾ ਕੀਤੇ ਹੋਏ ਜੀਵ ਦੀ ਵਡਿਆਈ ਕਰਨ ਦਾ ਕੀਹ ਲਾਭ? ਉਸ (ਪ੍ਰਭੂ) ਦੀ ਸਿਫ਼ਤ-ਸਾਲਾਹ ਕਰੋ ਜੋ (ਸਭ ਨੂੰ ਪੈਦਾ) ਕਰਦਾ ਹੈ;

ਪਦ ਅਰਥ ਕੀਤਾ = ਪੈਦਾ ਕੀਤਾ ਹੋਇਆ ਜੀਵ। ਕਰੇ = ਜੋ ਪੈਦਾ ਕਰਦਾ ਹੈ। ਸੋਇ = ਉਸੇ ਨੂੰ।

SikhNet (Spanish)¿Por qué alabar a la criatura?, oh ser humano, alaba mejor a tu Dios Creador.

ਨਾਨਕ. ਏਕੀ ਬਾਹਰਾ; ਦੂਜਾ ਦਾਤਾ ਨਾਹਿ ॥

naanak. ekee baaharaa; doojaa daataa naeh |

Sant Singh KhalsaO Nanak, there is no other Giver, except the One Lord.
Manmohan SinghNanak, without the One Lord, there is not another donor.
Manmohan Singh (Punjabi)ਨਾਨਕ ਇਕ ਪ੍ਰਭੂ ਦੇ ਬਗੈਰ ਹੋਰ ਕੋਈ ਦਾਤਾਰ ਹੈ ਹੀ ਨਹੀਂ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਏਕ ਪਰਮੇਸ੍ਵਰ ਸੇ ਭਿੰਨ ਦੂਸਰਾ ਦਾਤਾ ਕੋਈ ਨਹੀਂ ਹੈ॥
Prof. Sahib Singh(ਕਿਉਂਕਿ) ਹੇ ਨਾਨਕ! ਉਸ ਇਕ ਪ੍ਰਭੂ ਤੋਂ ਬਿਨਾ ਹੋਰ ਕੋਈ ਦਾਤਾ ਨਹੀਂ ਹੈ।

ਪਦ ਅਰਥ ਏਕੀ ਬਾਹਰਾ = ਇਕ ਪ੍ਰਭੂ ਤੋਂ ਬਿਨਾ।

SikhNet (Spanish)Dice Nanak, sin el Único Dios no hay nadie más.

ਕਰਤਾ ਸੋ ਸਾਲਾਹੀਐ; ਜਿਨਿ ਕੀਤਾ ਆਕਾਰੁ ॥

karataa so saalaaheeai; jin keetaa aakaar |

Sant Singh KhalsaPraise the Creator Lord, who created the creation.
Manmohan SinghPraise thou the Creator-Lord, who has created the universe.
Manmohan Singh (Punjabi)ਤੂੰ ਉਸ ਸਿਰਜਣਹਾਰ-ਸੁਆਮੀ ਦਾ ਜੱਸ ਕਰ ਜਿਸ ਨੇ ਆਲਮ ਨੂੰ ਸਾਜਿਆ ਹੈ।
Fareedkot Teekaਹੇ ਭਾਈ! ਸੋ ਕਰਤਾ ਸਲਾਹੀਏ ਜਿਸ ਨੇ ਏਹ (ਆਕਾਰੁ) ਪਰਪੰਚ ਉਤਪਤਿ ਕੀਆ ਹੈ॥
Prof. Sahib Singhਜਿਸ ਕਰਤਾਰ ਨੇ ਇਹ ਸਾਰਾ ਜਗਤ ਬਣਾਇਆ ਹੈ ਉਸ ਦੀ ਵਡਿਆਈ ਕਰੋ,

ਪਦ ਅਰਥ ਜਿਨਿ = ਜਿਸ (ਕਰਤਾਰ) ਨੇ। ਆਕਾਰੁ = ਇਹ ਦਿੱਸਦਾ ਜਗਤ।

SikhNet (Spanish)Sí, alaba al Señor Creador, Quien creó tu forma, alaba sólo

ਦਾਤਾ ਸੋ ਸਾਲਾਹੀਐ; ਜਿ ਸਭਸੈ ਦੇ ਆਧਾਰੁ ॥

daataa so saalaaheeai; ji sabhasai de aadhaar |

Sant Singh KhalsaPraise the Great Giver, who gives sustenence to all.
Manmohan SinghEulogise thou the Beneficent Lord, who gives sustenance to all.
Manmohan Singh (Punjabi)ਤੂੰ ਉਸ ਦੇਣਹਾਰ-ਪ੍ਰਭੂ ਦੀ ਕੀਰਤੀ ਕਰ ਜੋ ਸਾਰਿਆਂ ਨੂੰ ਰੋਜੀ ਦਿੰਦਾ ਹੈ।
Fareedkot Teekaਦਾਤਾ ਸੋਈ ਸਲਾਹੀਏ ਜੋ ਸਭ ਜੀਵੋਂ ਕੋ (ਆਧਾਰੁ) ਆਸਰਾ ਦੇਤਾ ਹੈ॥
Prof. Sahib Singhਉਸ ਇਕ ਦਾਤਾਰ ਦੇ ਗੁਣ ਗਾਓ ਜੋ ਹਰੇਕ ਜੀਵ ਨੂੰ ਆਸਰਾ ਦੇਂਦਾ ਹੈ।

ਪਦ ਅਰਥ ਜਿ = ਜਿਹੜਾ। ਸਭਸੈ = ਸਭਨਾਂ ਨੂੰ। ਆਧਾਰੁ = ਆਸਰਾ।

SikhNet (Spanish)a ese Dios Bondadoso que da sustento a todos.

ਨਾਨਕ ਆਪਿ ਸਦੀਵ ਹੈ; ਪੂਰਾ ਜਿਸੁ ਭੰਡਾਰੁ ॥

naanak aap sadeev hai; pooraa jis bhanddaar |

Sant Singh KhalsaO Nanak, the treasure of the Eternal Lord is over-flowing.
Manmohan SinghNanak, the Lord, brimful is whose treasure, is ever eternal Himself.
Manmohan Singh (Punjabi)ਨਾਨਕ, ਪ੍ਰਭੂ ਪਰੀਪੂਰਨ ਹੈ ਜਿਸ ਦਾ ਖ਼ਜ਼ਾਨਾ, ਖੁਦ ਸਦੀਵ ਕਾਲ ਸਥਾਈ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਸੋ ਪਰਮੇਸ੍ਵਰ ਆਪ ਸਦੀਵ ਅਮਰ ਹੈ ਜਿਸ ਕਾ ਭੰਡਾਰ ਪੂਰਨ ਹੈ, ਭਾਵ ਸਭ ਪਦਾਰਥ ਜਿਸ ਕੀ ਆਗ੍ਯਾ ਮੇਂ ਹੈਂ॥
Prof. Sahib Singhਹੇ ਨਾਨਕ! ਉਹ ਪ੍ਰਭੂ ਆਪ ਸਦਾ ਹੀ ਕਾਇਮ ਰਹਿਣ ਵਾਲਾ ਹੈ, ਉਸਦਾ ਖ਼ਜ਼ਾਨਾ ਭੀ ਸਦਾ ਭਰਿਆ ਰਹਿੰਦਾ ਹੈ।

ਪਦ ਅਰਥ ਸਦੀਵ = ਸਦਾ ਹੀ (ਕਾਇਮ ਰਹਿਣ ਵਾਲਾ)। ਜਿਸੁ ਭੰਡਾਰੁ = ਜਿਸ ਦਾ ਖ਼ਜ਼ਾਨਾ।

SikhNet (Spanish)Dice Nanak, tu Señor está siempre vivo y Su Tesoro se excede constantemente,

ਵਡਾ ਕਰਿ ਸਾਲਾਹੀਐ; ਅੰਤੁ ਨ ਪਾਰਾਵਾਰੁ ॥੨॥

vaddaa kar saalaaheeai; ant na paaraavaar |2|

Sant Singh KhalsaPraise and honor the One, who has no end or limitation. ||2||
Manmohan SinghPraise and eulogise thou Him, who has no end and limit.
Manmohan Singh (Punjabi)ਤੂੰ ਉਸ ਦੀ ਉਸਤਤੀ ਅਤੇ ਮਹਿਮਾ ਕਰ ਜਿਸ ਦਾ ਕੋਈ ਅਖੀਰ ਅਤੇ ਓੜਕ ਨਹੀਂ।
Fareedkot Teekaਤਿਸ ਕੋ ਵਡਾ ਜਾਨ ਕਰ ਕੇ ਸਲਾਹੁਣਾ ਕਰੀਏ ਜਿਸ ਕੇ ਪਾਰਾਵਾਰ ਕਾ ਅੰਤ ਨਹੀਂ ਹੈ॥੨॥
Prof. Sahib Singhਉਸ ਨੂੰ ਵੱਡਾ ਆਖੋ, ਉਸ ਦੀ ਵਡਿਆਈ ਕਰੋ, ਉਸ (ਦੀ ਵਡਿਆਈ) ਦਾ ਅੰਤ ਨਹੀਂ ਪੈ ਸਕਦਾ, ਉਰਲਾ ਪਾਰਲਾ ਬੰਨਾ ਨਹੀਂ ਲੱਭ ਸਕਦਾ ॥੨॥

ਪਦ ਅਰਥ ਪਾਰਾਵਾਰੁ = ਪਾਰਲਾ ਤੇ ਉਰਲਾ ਬੰਨਾ (ਪਾਰ-ਅਵਾਰ) ॥੨॥

SikhNet (Spanish)Alábalo entonces, al Maestro Sublime, Quien es Infinito y Sin Fronteras. (2)

Open this shabad →

Shabad Guru Ramdas Ji Raag Saarang

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri.

ਹਰਿ ਕਾ ਨਾਮੁ ਨਿਧਾਨੁ ਹੈ; ਸੇਵਿਐ ਸੁਖੁ ਪਾਈ ॥

har kaa naam nidhaan hai; seviai sukh paaee |

Sant Singh KhalsaThe Name of the Lord is a treasure. Serving it, peace is obtained.
Manmohan SinghTreasure of bliss is the God's Name, Serving it, peace is obtained.
Manmohan Singh (Punjabi)ਖੁਸ਼ੀ ਦਾ ਖਜਾਨਾ ਹੈ ਰਬ ਦਾ ਨਾਮ। ਇਸ ਦੀ ਸੇਵਾ ਕਰਨ ਦੁਆਰਾ ਆਰਾਮ ਪਰਾਪਤ ਹੁੰਦਾ ਹੈ।
Fareedkot Teekaਹਰੀ ਕਾ ਨਾਮ (ਨਿਧਾਨੁ) ਨਿਧੀਓਂ ਕਾ ਖਜਾਨਾ ਹੈ, ਤਿਸ ਕੋ ਸੇਵਣੇ ਤੇ ਸੁਖ ਪਾਈਤਾ ਹੈ॥
Prof. Sahib Singhਪਰਮਾਤਮਾ ਦਾ ਨਾਮ (ਸਾਰੇ ਸੁਖਾਂ ਦਾ) ਖ਼ਜ਼ਾਨਾ ਹੈ, ਜੇ ਨਾਮ ਸਿਮਰੀਏ ਤਾਂ ਸੁਖ ਮਿਲਦਾ ਹੈ।

ਪਦ ਅਰਥ ਨਿਧਾਨੁ = ਖ਼ਜ਼ਾਨਾ। ਸੇਵਿਐ = ਜੇ ਸੇਵੀਏ, ਜੇ ਸਿਮਰੀਏ।

SikhNet (Spanish)El Nombre del Señor es Dador de Éxtasis, meditando en Él,

ਨਾਮੁ ਨਿਰੰਜਨੁ ਉਚਰਾਂ; ਪਤਿ ਸਿਉ ਘਰਿ ਜਾਂਈ ॥

naam niranjan ucharaan; pat siau ghar jaanee |

Sant Singh KhalsaI chant the Name of the Immaculate Lord, so that I may go home with honor.
Manmohan SinghI utter the Name of the Immaculate Lord, that I may go to my home with honour.
Manmohan Singh (Punjabi)ਮੈਂ ਪਵਿੱਤ੍ਰ ਪ੍ਰਭੂ ਦੇ ਨਾਮ ਦਾ ਉਚਾਰਨ ਕਰਦਾ ਹਾਂ, ਤਾਂ ਜੋ ਮੈਂ ਇਜ਼ਤ ਨਾਲ ਆਪਣੇ ਗ੍ਰਹਿ ਨੂੰ ਜਾਵਾਂ।
Fareedkot Teekaਇਸ ਤੇ ਨਿਰੰਜਨ ਕੇ ਨਾਮ ਕੋ ਜਪਤਾ ਹੂੰ ਔਰ ਪਤਿਸ਼ਟਾ ਸਹਿਤ ਸਰੂਪ ਮੇਂ ਘਰ ਜਾਵੋਂਗਾ॥
Prof. Sahib Singhਮੈਂ ਮਾਇਆ-ਰਹਿਤ ਪ੍ਰਭੂ ਦਾ ਨਾਮ ਸਿਮਰਾਂ ਤੇ ਇੱਜ਼ਤ ਨਾਲ (ਆਪਣੇ) ਘਰ ਵਿਚ ਜਾਵਾਂ-

ਪਦ ਅਰਥ ਪਤਿ = ਇੱਜ਼ਤ।

SikhNet (Spanish)uno encuentra la Paz. Busco así, recitar el Nombre Inmaculado de Dios para ser recibido con honor en mi Hogar.

ਗੁਰਮੁਖਿ ਬਾਣੀ ਨਾਮੁ ਹੈ; ਨਾਮੁ ਰਿਦੈ ਵਸਾਈ ॥

guramukh baanee naam hai; naam ridai vasaaee |

Sant Singh KhalsaThe Word of the Gurmukh is the Naam; I enshrine the Naam within my heart.
Manmohan SinghThe Supreme Guru's word is the Lord's name and this Name, I enshrine in my mind.
Manmohan Singh (Punjabi)ਮੁਖੀ ਗੁਰਾਂ ਦੀ ਬਾਣੀ ਪ੍ਰਭੂ ਦਾ ਨਾਮ ਹੈ ਅਤੇ ਇਸ ਨਾਮ ਨੂੰ ਮੈਂ ਆਪਣੇ ਮਨ ਅੰਦਰ ਟਿਕਾਉਂਦਾ ਹਾਂ।
Fareedkot Teekaਗੁਰਬਾਣੀ ਕਰ ਮੁਖ ਸੇ ਨਾਮ ਕੋ ਜਪਤੇ ਹੈਂ ਔਰ ਨਾਮ ਕੀ ਪ੍ਰੀਤੀ ਹਿਰਦੇ ਮੇਂ ਬਸਾਈ ਹੈ॥
Prof. Sahib Singh(ਗੁਰਮੁਖ ਦੀ ਸਦਾ ਇਹੀ ਤਾਂਘ ਹੁੰਦੀ ਹੈ) ਗੁਰਮੁਖ ਸਦਾ ਨਾਮ ਹੀ ਉਚਾਰਦਾ ਹੈ ਤੇ ਨਾਮ ਨੂੰ ਹਿਰਦੇ ਵਿਚ ਵਸਾਂਦਾ ਹੈ।

ਪਦ ਅਰਥ ਗੁਰਮੁਖਿ ਬਾਣੀ ਨਾਮੁ ਹੈ = ਗੁਰਮੁਖ ਦੀ ਬਾਣੀ ਪ੍ਰਭੂ ਦਾ ਨਾਮ ਹੈ, ਗੁਰਮੁਖ ਨਾਮ ਹੀ ਉਚਾਰਦਾ ਹੈ। ਗੁਰਮੁਖਿ = ਗੁਰੂ ਦੇ ਦੱਸੇ ਰਾਹ ਉਤੇ ਤੁਰਨ ਵਾਲਾ ਮਨੁੱਖ।

SikhNet (Spanish)La Palabra del Guru es el Nombre del Señor, ese Nombre es al que alabo en el interior de mi corazón,

ਮਤਿ ਪੰਖੇਰੂ ਵਸਿ ਹੋਇ; ਸਤਿਗੁਰੂ ਧਿਆਈਂ ॥

mat pankheroo vas hoe; satiguroo dhiaaenee |

Sant Singh KhalsaThe bird of the intellect comes under one's control, by meditating on the True Guru.
Manmohan SinghDwelling on the True Guru, the mind bird comes under one's sway.
Manmohan Singh (Punjabi)ਸੱਚੇ ਗੁਰਾਂ ਦਾ ਆਰਾਧਨ ਕਰਨ ਦੁਆਰਾ, ਮਨ ਪੰਛੀ ਇਨਸਾਨ ਦੇ ਕਾਬੂ ਵਿੱਚ ਆ ਜਾਂਦਾ ਹੈ।
Fareedkot Teeka(ਮਤਿ) ਬੁਧੀ ਉਪਲਖਤ ਮਨ ਰੂਪੀ (ਪੰਖੇਰੂ) ਪੰਛੀ ਵਤ ਹੋ ਜਾਤਾ ਹੈ, ਤਾਂ ਤੇ ਸਤਿਗੁਰੂ ਕੇ ਉਪਦੇਸ ਕਰ ਪਰਮੇਸ੍ਵਰ ਕਾ ਧਿਆਨ ਕਰੀਏ॥
Prof. Sahib Singh(ਜਿਉਂ ਜਿਉਂ) ਗੁਰੂ ਦੀ ਰਾਹੀਂ (ਗੁਰਮੁਖਿ) ਨਾਮ ਸਿਮਰਦਾ ਹੈ, ਪੰਛੀ (ਵਾਂਗ ਉਡਾਰੂ ਇਹ) ਮੱਤ (ਉਸ ਦੇ) ਵੱਸ ਵਿਚ ਆ ਜਾਂਦੀ ਹੈ।

ਪਦ ਅਰਥ ਪੰਖੇਰੂ = ਪੰਛੀ। ਵਸਿ = ਵੱਸ ਵਿਚ

SikhNet (Spanish)y mi mente, como pájaro nervioso, es calmada habitando en el Guru.

ਨਾਨਕ ਆਪਿ ਦਇਆਲੁ ਹੋਇ; ਨਾਮੇ ਲਿਵ ਲਾਈ ॥੪॥

naanak aap deaal hoe; naame liv laaee |4|

Sant Singh KhalsaO Nanak, if the Lord becomes merciful, the mortal lovingly tunes in to the Naam. ||4||
Manmohan SinghNanak, if He, the Lord becomes merciful, the mortal comes to embrace love for His Name.
Manmohan Singh (Punjabi)ਨਾਨਕ, ਜੇਕਰ ਉਹ ਸੁਆਮੀ ਮਿਹਰਬਾਨ ਹੋ ਜਾਵੇ, ਤਾਂ ਪ੍ਰਾਣੀ ਦੀ ਉਸ ਦੇ ਨਾਮ ਨਾਲ ਪ੍ਰੀਤ ਪੈ ਜਾਂਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜਬ ਪਰਮੇਸ਼੍ਵਰ ਆਪ ਦਿਆਲ ਹੋਵੈ ਹੈ ਤਬ ਨਾਮ ਮੇਂ ਬਿਰਤੀ ਲਗਾਈ ਜਾਤੀ ਹੈ॥੪॥
Prof. Sahib Singhਹੇ ਨਾਨਕ! (ਗੁਰਮੁਖ ਉਤੇ) ਪ੍ਰਭੂ ਆਪ ਦਿਆਲ ਹੁੰਦਾ ਹੈ ਤੇ ਉਹ ਨਾਮ ਵਿਚ ਹੀ ਲਿਵ ਲਾਈ ਰੱਖਦਾ ਹੈ ॥੪॥

ਪਦ ਅਰਥ ਨਾਮੇ = ਨਾਮ ਵਿਚ ਹੀ ॥੪॥

SikhNet (Spanish)Dice Nanak, si Él, el Señor, nos muestra Su Misericordia cuando nos entonamos en el Nombre. (4)

Open this shabad →

Shabad Guru Angad Dev Ji Raag Saarang

ਸਲੋਕ ਮਹਲਾ ੨ ॥

salok mahalaa 2 |

Sant Singh KhalsaSalok, Second Mehl:
Manmohan SinghShalok 2nd Guru.
Manmohan Singh (Punjabi)ਸਲੋਕ ਦੂਜੀ ਪਾਤਿਸ਼ਾਹੀ।
SikhNet (Spanish)Slok, Mejl, Guru Angad, Segundo Canal Divino.

ਤਿਸੁ ਸਿਉ ਕੈਸਾ ਬੋਲਣਾ; ਜਿ ਆਪੇ ਜਾਣੈ ਜਾਣੁ ॥

tis siau kaisaa bolanaa; ji aape jaanai jaan |

Sant Singh KhalsaHow can we speak of Him? Only He knows Himself.
Manmohan SinghHow should one speak to Him, who, of Himself, knows everything?
Manmohan Singh (Punjabi)ਇਨਸਾਨ ਉਸ ਨਾਲ ਕਿਸ ਤਰ੍ਹਾਂ ਗੱਲ ਕਰੇ, ਜੋ ਖੁਦ ਹੀ ਸਾਰਾ ਕੁਛ ਜਾਣਦਾ ਹੈ।
Fareedkot Teekaਜੋ ਆਪ ਹੀ ਜਾਣੀ ਜਾਣ ਹੈ ਤਿਸ ਪਰਮੇਸ੍ਵਰ ਸੇ ਕੈਸੇ ਬੋਲਣਾ ਕਰੀਏ, ਭਾਵ ਤਿਸ ਕੋ ਦੁਖ ਅਰ ਸੁਖ ਕਿਆ ਸੁਨਾਵਣਾ ਹੈ॥
Prof. Sahib Singhਜੋ ਅੰਤਰਜਾਮੀ ਪ੍ਰਭੂ ਆਪ ਹੀ (ਹਰੇਕ ਦੇ ਦਿਲ ਦੀ) ਜਾਣਦਾ ਹੈ ਉਸ ਦੇ ਅੱਗੇ ਬੋਲਣਾ ਫਬਦਾ ਨਹੀਂ (ਭਾਵ, ਉਸ ਅੱਗੇ ਬੋਲਿਆ ਨਹੀਂ ਜਾ ਸਕਦਾ),

ਪਦ ਅਰਥ ਤਿਸੁ ਸਿਉ = ਉਸ (ਪ੍ਰਭੂ) ਨਾਲ (ਨੋਟ: ਲਫ਼ਜ਼ 'ਜਿਸੁ' 'ਤਿਸੁ' ਦਾ (ੁ) ਕਈ ਸੰਬੰਧਕਾਂ ਨਾਲ ਟਿਕਿਆ ਰਹਿੰਦਾ ਹੈ; ਜਿਵੇਂ ਇਥੇ ਸੰਬੰਧਕ 'ਸਿਉ' ਨਾਲ; ਪਰ ਕਈ ਸੰਬੰਧਕਾਂ ਨਾਲ ਇਹ (ੁ) ਲਹਿ ਜਾਂਦਾ ਹੈ; ਜਿਵੇਂ, ਤੀਜੀ ਤੁਕ ਵਿਚ 'ਜਿਸ ਕੀ')। ਜਿ = ਜੋ। ਜਾਣੁ = ਅੰਤਰਜਾਮੀ।

SikhNet (Spanish)¿Por qué rezongar ante Él, cuando Él conoce lo más íntimo de nuestro ser?

ਚੀਰੀ ਜਾ ਕੀ. ਨਾ ਫਿਰੈ; ਸਾਹਿਬੁ ਸੋ ਪਰਵਾਣੁ ॥

cheeree jaa kee. naa firai; saahib so paravaan |

Sant Singh KhalsaHis decree cannot be challenged; He is our Supreme Lord and Master.
Manmohan SinghSupreme is He, the Lord whose warrant can be challenged not.
Manmohan Singh (Punjabi)ਸ਼ਰੋਮਣੀ ਹੈ ਉਹ ਸੁਆਮੀ ਜਿਸ ਦਾ ਪਰਵਾਨਾ ਮੋੜਿਆ ਨਹੀਂ ਜਾ ਸਕਦਾ।
Fareedkot Teekaਤਾਂ ਤੇ ਤਿਸ ਪਰਮੇਸ੍ਵਰ ਕੀ (ਚੀਰੀ) ਚਿਠੀ ,ਭਾਵ ਆਗਿਆ ਨਹੀਂ ਮੁੜਤੀ, ਸੋ ਸੁਆਮੀ ਪਰਵਾਣ ਹੈ॥
Prof. Sahib Singhਉਹ ਮੰਨਿਆ ਪ੍ਰਮੰਨਿਆ ਮਾਲਕ ਹੈ ਕਿਉਂਕਿ ਉਸ ਦਾ ਹੁਕਮ ਕੋਈ ਮੋੜ ਨਹੀਂ ਸਕਦਾ।

ਪਦ ਅਰਥ ਚੀਰੀ = ਚਿੱਠੀ, ਪਰਵਾਨਾ, ਹੁਕਮ। ਨਾ ਫਿਰੈ = ਮੋੜੀ ਨਹੀਂ ਜਾ ਸਕਦੀ। ਪਰਵਾਣੁ = ਮੰਨਿਆ-ਪ੍ਰਮੰਨਿਆ।

SikhNet (Spanish)Sí, mira, todos caminan en Su Voluntad, en la de Él, sólo en la de Dios,

ਚੀਰੀ ਜਿਸ ਕੀ ਚਲਣਾ; ਮੀਰ ਮਲਕ ਸਲਾਰ ॥

cheeree jis kee chalanaa; meer malak salaar |

Sant Singh KhalsaBy His Decree, even kings, nobles and commanders must step down.
Manmohan SinghHe is the Lord, subject to whose writ, depart the king, nobles and commanders.
Manmohan Singh (Punjabi)ਉਹ ਉਹ ਸੁਆਮੀ ਹੈ, ਜਿਸ ਦੀ ਲਿਖਤ ਦੇ ਤਾਬੇ ਪਾਤਿਸ਼ਾਹ, ਸਰਦਾਰ ਅਤੇ ਸੈਨਾਪਤੀ ਟੁਰ ਪੈਦੇ ਹਨ।
Fareedkot Teekaਪੁਨਹ ਜਿਸ ਕੀ ਚਿਠੀ, ਭਾਵ ਆਗਿਆ ਮੇਂ (ਮੀਰ) ਪਾਤਸ਼ਾਹ, (ਮਲਕ) ਦੇਵਤੇ ਅਰ (ਸਲਾਰ) ਸਰਦਾਰ ਸਭ ਨੇ ਚਲੇ ਜਾਨਾ ਹੈ॥
Prof. Sahib Singhਪਾਤਸ਼ਾਹ ਮਾਲਕ ਤੇ ਫ਼ੌਜਾਂ ਦੇ ਸਰਦਾਰ ਸਭ ਨੂੰ ਉਸ ਦੇ ਹੁਕਮ ਵਿਚ ਤੁਰਨਾ ਪੈਂਦਾ ਹੈ,

ਪਦ ਅਰਥ ਮੀਰ = ਪਾਤਸ਼ਾਹ। ਸਲਾਰ = ਫ਼ੌਜ ਦੇ ਸਰਦਾਰ।

SikhNet (Spanish)Cuyo Designio nadie puede retar, los reyes, los cortesanos, los guerreros;

ਜੋ ਤਿਸੁ ਭਾਵੈ ਨਾਨਕਾ; ਸਾਈ ਭਲੀ ਕਾਰ ॥

jo tis bhaavai naanakaa; saaee bhalee kaar |

Sant Singh KhalsaWhatever is pleasing to His Will, O Nanak, is a good deed.
Manmohan SinghWhatever pleases Him, O Nanak; that alone is the good deed.
Manmohan Singh (Punjabi)ਜਿਹੜਾ ਕੁਛ ਉਸ ਨੂੰ ਚੰਗਾ ਲਗਦਾ ਹੈ, ਹੇ ਨਾਨਕ! ਕੇਵਲ ਉਹ ਹੀ ਚੰਗਾ ਕੰਮ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜੋ ਤਿਸ ਕੋ ਭਾਵੈ ਸੋਈ (ਕਾਰ) ਕਰਣੀ ਭਲੀ ਹੈ॥
Prof. Sahib Singh(ਇਸ ਵਾਸਤੇ) ਹੇ ਨਾਨਕ! ਉਹੀ ਕੰਮ ਚੰਗਾ (ਮੰਨਣਾ ਚਾਹੀਦਾ) ਹੈ ਜੋ ਉਸ ਪ੍ਰਭੂ ਨੂੰ ਚੰਗਾ ਲੱਗਦਾ ਹੈ।

ਪਦ ਅਰਥ ਕਾਰ = ਕੰਮ।

SikhNet (Spanish)así que lo que sea que le complace a mi Dios, eso le complace también a mi mente.

ਜਿਨੑਾ ਚੀਰੀ ਚਲਣਾ; ਹਥਿ ਤਿਨੑਾ ਕਿਛੁ ਨਾਹਿ ॥

jinaa cheeree chalanaa; hath tinaa kichh naeh |

Sant Singh KhalsaBy His Decree, we walk; nothing rests in our hands.
Manmohan SinghNothing is in their hands, who have to walk subject to the Lord's command.
Manmohan Singh (Punjabi)ਉਨ੍ਹਾਂ ਦੇ ਹੱਥ ਵਿੱਚ ਕੁਝ ਵੀ ਨਹੀਂ, ਜਿਨ੍ਹਾਂ ਨੇ ਸਾਹਿਬ ਦੇ ਹੁਕਮਾਂ ਤਾਬੇ ਤੁਰਨਾ ਹੈ।
Fareedkot Teekaਜਿਨ ਕਾ ਪਰਮੇਸ੍ਵਰ ਕੀ (ਚੀਰੀ) ਚਿਠੀ, ਭਾਵ ਆਗਿਆ ਸੇ ਚਲੇ ਜਾਣਾ ਹੋ ਰਹਾ ਹੈ, ਤਿਨ ਕੇ ਹਥ ਕਿਛ ਭੀ ਨਹੀਂ, ਭਾਵ ਸੇ ਪਲ ਮਾਤਰ ਠਹਿਰਨਾ ਅਖਤਿਆਰ ਨਹੀਂ॥
Prof. Sahib Singhਇਹਨਾਂ ਜੀਵਾਂ ਦੇ ਵੱਸ ਵਿਚ ਕੁਝ ਨਹੀਂ ਕਿਉਂਕਿ ਇਹਨਾਂ ਨੇ ਤਾਂ ਉਸ ਦੇ ਹੁਕਮ ਵਿਚ ਹੀ ਤੁਰਨਾ ਹੈ,

ਪਦ ਅਰਥ ਹਥਿ = ਹੱਥ ਵਿਚ, ਵੱਸ ਵਿਚ।

SikhNet (Spanish)Los que caminan por el Sendero de Dios, y si así fuere la Voluntad del Maestro,

ਸਾਹਿਬ ਕਾ ਫੁਰਮਾਣੁ ਹੋਇ; ਉਠੀ ਕਰਲੈ ਪਾਹਿ ॥

saahib kaa furamaan hoe; utthee karalai paeh |

Sant Singh KhalsaWhen the Order comes from our Lord and Master, all must rise up and take to the road.
Manmohan SinghWhen the Lord's order is issued, they arise and take the road.
Manmohan Singh (Punjabi)ਜਦ ਸੁਆਮੀ ਦਾ ਹੁਕਮ ਜਾਰੀ ਹੋ ਜਾਂਦਾ ਹੈ, ਉਹ ਉਠ ਕੇ ਰਾਹੇ ਪੈ ਜਾਂਦੇ ਹਨ।
Fareedkot Teekaਪਰਮੇਸ੍ਵਰ ਕਾ ਜਬ (ਫੁਰਮਾਣੁ) ਹੁਕਮ ਹੋਤਾ ਹੈ ਤਬ ਜੀਵ ਉਠ ਕਰ (ਕਰਲੈ) ਰਸਤੇ ਪੜ ਜਾਤੇ ਹੈਂ, ਭਾਵ ਪਰਮੇਸ੍ਵਰ ਕੇ ਹੁਕਮ ਹੋਣੇ ਸਾਰ ਸੰਸਾਰੀ ਜੀਵ ਪਰਲੋਕ ਗਾਮੀ ਹੋ ਜਾਤੇ ਹੈਂ॥
Prof. Sahib Singh(ਜਿਸ ਵੇਲੇ) ਮਾਲਕ ਦਾ ਹੁਕਮ ਹੁੰਦਾ ਹੈ (ਇਹ ਜੀਵ) ਉੱਠ ਕੇ ਰਾਹੇ ਪੈ ਜਾਂਦੇ ਹਨ।

ਪਦ ਅਰਥ ਕਰਲਾ = ਰਸਤਾ, ਰਾਹ। ਕਰਲੈ = ਰਾਹੇ, ਰਸਤੇ ਤੇ। ਪਾਹਿ = ਪੈ ਜਾਂਦੇ ਹਨ।

SikhNet (Spanish)aceptan Su Voluntad sin agendas ni protestas. Como está escrito,

ਜੇਹਾ ਚੀਰੀ ਲਿਖਿਆ; ਤੇਹਾ ਹੁਕਮੁ ਕਮਾਹਿ ॥

jehaa cheeree likhiaa; tehaa hukam kamaeh |

Sant Singh KhalsaAs His Decree is issued, so is His Command obeyed.
Manmohan SinghAs is the order, writ in the deed, so do they act.
Manmohan Singh (Punjabi)ਜਿਹੋ ਜਿਹਾ ਫੁਰਮਾਨ, ਪਰਵਾਨੇ ਵਿੱਚ ਲਿਖਿਆ ਹੋਇਆ ਹੈ, ਉਸੇ ਤਰ੍ਹਾਂ ਹੀ ਉਹ ਕਰਦੇ ਹਨ।
Fareedkot Teekaਪਰਮੇਸ੍ਵਰ ਕੀ ਆਗ੍ਯਾ ਰੂਪੀ ਚੀਰੀ ਕਰ ਜੈਸਾ ਮਸਤਕ ਮੇਂ ਹੁਕਮ ਲਿਖਾ ਹੋਤਾ ਹੈ ਵੈਸਾ ਹੀ ਹੁਕਮ ਸਭ ਜੀਵ ਕਮਾਵਤੇ ਹੈਂ॥
Prof. Sahib Singhਜਿਹੋ ਜਿਹਾ ਹੁਕਮ ਲਿਖਿਆ ਹੋਇਆ ਆਉਂਦਾ ਹੈ, (ਜੀਵ) ਉਸੇ ਤਰ੍ਹਾਂ ਹੁਕਮ ਦੀ ਪਾਲਣਾ ਕਰਦੇ ਹਨ।
SikhNet (Spanish)así caminas tú, oh ser humano, pues es Él Quien nos mandó al mundo

ਘਲੇ ਆਵਹਿ ਨਾਨਕਾ; ਸਦੇ ਉਠੀ ਜਾਹਿ ॥੧॥

ghale aaveh naanakaa; sade utthee jaeh |1|

Sant Singh KhalsaThose who are sent, come, O Nanak; when they are called back, they depart and go. ||1||
Manmohan SinghO Nanak, the mortals come, when they are sent by God and depart, when they are sent by God and depart, when called back.
Manmohan Singh (Punjabi)ਹੇ ਨਾਨਕ! ਜਦ ਉਨ੍ਹਾਂ ਨੂੰ ਵਾਹਿਗੁਰੂ ਭੇਜਦਾ ਹੈ, ਪ੍ਰਾਣੀ ਆ ਜਾਂਦੇ ਹਨ ਅਤੇ ਬੁਲਾਏ ਹੋਏ ਟੁਰ ਜਾਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਪਰਮੇਸ੍ਵਰ ਕੇ (ਘਲੇ) ਭੇਜੇ ਹੂਏ ਸਭ ਜੀਵ ਸੰਸਾਰ ਮੇਂ ਆਵਤੇ ਹੈਂ ਔਰ (ਸਦੇ) ਬੁਲਾਏ ਹੂਏ ਪਰਲੋਕ ਕੋ ਉਠ ਕਰ ਚਲੇ ਜਾਤੇ ਹੈਂ, ਭਾਵ ਇਹ ਕਿ ਸਭ ਕੁਛ ਪਰਮੇਸ੍ਵਰ ਕੇ ਹੁਕਮ ਅੰਦਰ ਹੈ॥੧॥
Prof. Sahib Singhਹੇ ਨਾਨਕ! (ਉਸ ਮਾਲਕ ਦੇ) ਭੇਜੇ ਹੋਏ (ਇਥੇ ਜਗਤ ਵਿਚ) ਆ ਜਾਂਦੇ ਹਨ ਤੇ ਉਸ ਦੇ ਬੁਲਾਏ ਹੋਏ (ਇਥੋਂ) ਉੱਠ ਕੇ ਤੁਰ ਪੈਂਦੇ ਹਨ ॥੧॥
SikhNet (Spanish)y será sólo Él Quien nos lleve de regreso. (1)

Open this shabad →

Shabad Guru Angad Dev Ji Raag Saarang

ਮਹਲਾ ੨ ॥

mahalaa 2 |

Sant Singh KhalsaSecond Mehl:
Manmohan Singh2nd Guru.
Manmohan Singh (Punjabi)ਦੂਜੀ ਪਾਤਿਸ਼ਾਹੀ।
SikhNet (Spanish)Mejl, Guru Angad, Segundo Canal Divino.

ਸਿਫਤਿ ਜਿਨਾ ਕਉ ਬਖਸੀਐ; ਸੇਈ ਪੋਤੇਦਾਰ ॥

sifat jinaa kau bakhaseeai; seee potedaar |

Sant Singh KhalsaThose whom the Lord blesses with His Praises, are the true keepers of the treasure.
Manmohan SinghThey, whom the Lord blesses with His praise; they alone are the Lord of the treasure.
Manmohan Singh (Punjabi)ਜਿਨ੍ਹਾਂ ਨੂੰ ਪ੍ਰਭੂ ਆਪਣੀ ਸਿਫ਼ਤ-ਸ਼ਲਾਘਾ ਪਰਦਾਨ ਕਰਦਾ ਹੈ, ਕੇਵਲ ਉਹ ਹੀ ਖਜਾਨੇ ਦੇ ਸੁਆਮੀ ਹਨ।
Fareedkot Teekaਜਿਨੋਂ ਕੋ ਪਰਮੇਸ੍ਵਰ ਨੇ ਅਪਨੀ ਉਸਤਤੀ ਕਰਨੀ ਬਖਸ਼ੀ ਹੈ ਸੇਈ ਪੁਰਸ਼ ਗਿਆਨ (ਪੋਤੇਦਾਰ) ਖਜਾਨੇ ਵਾਲੇ ਹੈਂ॥
Prof. Sahib Singhਉਹੀ ਮਨੁੱਖ ਅਸਲ ਖ਼ਜ਼ਾਨਿਆਂ ਦੇ ਮਾਲਕ ਹਨ, ਜਿਨ੍ਹਾਂ ਨੂੰ ਪ੍ਰਭੂ ਦੀ ਸਿਫ਼ਤ-ਸਾਲਾਹ (ਪ੍ਰਭੂ ਦੇ ਦਰ ਤੋਂ) ਬਖ਼ਸ਼ੀਸ਼ ਵਜੋਂ ਮਿਲੀ ਹੈ;

ਪਦ ਅਰਥ ਬਖਸੀਐ = ਬਖ਼ਸ਼ੀ ਜਾਂਦੀ ਹੈ, ਬਖ਼ਸ਼ੀਸ਼ ਵਜੋਂ ਮਿਲਦੀ ਹੈ। ਪੋਤੇਦਾਰ = ਖ਼ਜ਼ਾਨਚੀ।

SikhNet (Spanish)Aquéllos a quienes Dios bendice con Su Alabanza, sólo ellos atesoran a Dios,

ਕੁੰਜੀ ਜਿਨ ਕਉ ਦਿਤੀਆ; ਤਿਨੑਾ ਮਿਲੇ ਭੰਡਾਰ ॥

kunjee jin kau diteea; tinaa mile bhanddaar |

Sant Singh KhalsaThose who are blessed with the key - they alone receive the treasure.
Manmohan SinghThey who are blessed with the key; they alone are the Lord of the treasure.
Manmohan Singh (Punjabi)ਜਿਨ੍ਹਾਂ ਨੂੰ ਚਾਬੀ ਦੀ ਦਾਤ ਮਿਲੀ ਹੈ ਕੇਵਲ ਉਹ ਹੀ ਖਜਾਨੇ ਨੂੰ ਪਾਉਂਦੇ ਹਨ।
Fareedkot Teekaਆਗੇ ਜਿਨੋਂ ਨੇ ਭਗਤੀ ਵਾ ਬ੍ਰਹਮ ਬਿਦ੍ਯਾ ਰੂਪੀ ਕੁੰਜੀ ਜਿਨ ਕੋ ਦਈ ਹੈ, ਤਿਨ ਕੋ ਸੁਭ ਗੁਣੋਂ ਰੂਪ ਸੁਖੋਂ ਕੇ ਭੰਡਾਰ ਮਿਲੇ ਹੈਂ॥
Prof. Sahib Singhਜਿਨ੍ਹਾਂ ਨੂੰ ਪ੍ਰਭੂ (ਨਾਮ ਦੇ ਖ਼ਜ਼ਾਨੇ ਦੀ) ਕੁੰਜੀ ਆਪ ਦੇਂਦਾ ਹੈ ਉਹਨਾਂ ਨੂੰ (ਸਿਫ਼ਤ-ਸਾਲਾਹ ਦੇ) ਖ਼ਜ਼ਾਨਿਆਂ ਦੇ ਖ਼ਜ਼ਾਨੇ ਮਿਲ ਜਾਂਦੇ ਹਨ।

ਪਦ ਅਰਥ ਭੰਡਾਰ = ਖ਼ਜ਼ਾਨੇ। ਜਹ ਭੰਡਾਰੀ ਹੂ = ਜਿਨ੍ਹਾਂ (ਹਿਰਦੇ-ਰੂਪ) ਭੰਡਾਰਿਆਂ ਵਿਚੋਂ।

SikhNet (Spanish)sí a los que Dios bendice con la Llave, sólo ellos pueden abrir el Tesoro.

ਜਹ ਭੰਡਾਰੀ ਹੂ ਗੁਣ ਨਿਕਲਹਿ; ਤੇ ਕੀਅਹਿ ਪਰਵਾਣੁ ॥

jeh bhanddaaree hoo gun nikaleh; te keeeh paravaan |

Sant Singh KhalsaThat treasure, from which virtue wells up - that treasure is approved.
Manmohan SinghThe treasures from whom virtues well up; they alone are approved by the Lord.
Manmohan Singh (Punjabi)ਜਿਨ੍ਹਾਂ ਖਜਾਨਚੀਆਂ ਪਾਸੋ ਨੇਕੀਆਂ ਉਤਪੰਨ ਹੁੰਦੀਆਂ ਹਨ, ਕੇਵਲ ਉਹਨਾਂ ਨੂੰ ਹੀ ਸਾਈਂ ਕਬੂਲ ਕਰਦਾ ਹੈ।
Fareedkot Teekaਜਿਨ ਖਜਾਨਚੀ ਭਗਤੋਂ ਕੇ ਰਿਦੇ ਵਾ ਮੁਖ ਤੇ ਗੁਣ ਪ੍ਰਗਟ ਹੋਤੇ ਹੈਂ, ਤੇ ਪਰਮੇਸ੍ਵਰ ਨੇ ਪਰਵਾਣ ਕੀਏ ਹੈਂ॥
Prof. Sahib Singh(ਫਿਰ ਇਸ ਸਿਫ਼ਤ-ਸਾਲਾਹ ਦੀ ਬਰਕਤਿ ਨਾਲ) ਜਿਨ੍ਹਾਂ (ਹਿਰਦੇ-ਰੂਪ) ਖ਼ਜ਼ਾਨਿਆਂ ਵਿਚੋਂ (ਪ੍ਰਭੂ ਦੇ) ਗੁਣ ਨਿਕਲਦੇ ਹਨ ਉਹ (ਪ੍ਰਭੂ ਦੇ ਦਰ ਤੇ) ਕਬੂਲ ਕੀਤੇ ਜਾਂਦੇ ਹਨ।

ਪਦ ਅਰਥ ਨਿਕਲਹਿ = ਪਰਗਟ ਹੁੰਦੇ ਹਨ। ਤੇ = ਉਹ (ਹਿਰਦੇ)। ਕੀਅਹਿ = ਕੀਤੇ ਜਾਂਦੇ ਹਨ। ਪਰਵਾਣੁ = ਕਬੂਲ।

SikhNet (Spanish)Quienes encuentran la Virtud en el Tesoro, sólo ellos serán aprobados por Dios.

ਨਦਰਿ ਤਿਨੑਾ ਕਉ ਨਾਨਕਾ; ਨਾਮੁ ਜਿਨੑਾ ਨੀਸਾਣੁ ॥੨॥

nadar tinaa kau naanakaa; naam jinaa neesaan |2|

Sant Singh KhalsaThose who are blessed by His Glance of Grace, O Nanak, bear the Insignia of the Naam. ||2||
Manmohan SinghThey alone are blessed with God's grace, O Nanak, who bear the standard of His Name.
Manmohan Singh (Punjabi)ਕੇਵਲ ਉਹਨਾਂ ਉਤੇ ਹੀ ਵਾਹਿਗੁਰੂ ਦੀ ਮਿਹਰ ਹੁੰਦੀ ਹੈ, ਹੇ ਨਾਨਕ! ਜਿਨ੍ਹਾਂ ਕੋਲ ਉਸ ਦੇ ਨਾਮ ਦਾ ਝੰਡਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜਿਨ ਕੇ ਪਾਸ ਨਾਮ ਰੂਪੀ (ਨੀਸਾਣੁ) ਪਰਵਾਨਾ ਹੈ, ਤਿਨ ਕੋ ਪਰਮੇਸ੍ਵਰ ਕੀ ਕਿਰਪਾ ਦ੍ਰਿਸ਼ਟੀ ਹੋਈ ਹੈ॥੨॥☬ਨਾਮ ਸ੍ਰਵਨ ਕਰਨੇ ਦੀ ਮਹਿਮਾ ਕਹਿਤੇ ਹੈਂ:
Prof. Sahib Singhਹੇ ਨਾਨਕ! ਜਿਨ੍ਹਾਂ ਦੇ ਪਾਸ ਪ੍ਰਭੂ ਦਾ ਨਾਮ (-ਰੂਪ) ਝੰਡਾ ਹੈ, ਉਹਨਾਂ ਉਤੇ ਮਿਹਰ ਦੀ ਨਿਗਾਹ ਹੁੰਦੀ ਹੈ ॥੨॥

ਪਦ ਅਰਥ ਨਦਰਿ = ਮਿਹਰ ਦੀ ਨਿਗਾਹ। ਨੀਸਾਣੁ = ਝੰਡਾ ॥੨॥

SikhNet (Spanish)Dice Nanak, sólo serán bendecidos por Dios quienes porten la Clave del Nombre del Señor. (2)

Open this shabad →

Shabad Guru Ramdas Ji Raag Saarang

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri.

ਨਾਮੁ ਨਿਰੰਜਨੁ ਨਿਰਮਲਾ; ਸੁਣਿਐ ਸੁਖੁ ਹੋਈ ॥

naam niranjan niramalaa; suniai sukh hoee |

Sant Singh KhalsaThe Naam, the Name of the Lord, is immaculate and pure; hearing it, peace is obtained.
Manmohan SinghImmaculate and pure in the Lord's Name, hearing which peace is obtained.
Manmohan Singh (Punjabi)ਪਵਿਤ੍ਰ ਅਤੇ ਪਾਵਨ ਹੈ ਪ੍ਰਭੂ ਦਾ ਨਾਮ, ਜਿਸ ਨੂੰ ਸੁਣ ਕੇ ਆਰਾਮ ਪਰਾਪਤ ਹੁੰਦਾ ਹੈ।
Fareedkot Teekaਨਿਰੰਜਨ ਕਾ ਨਾਮ ਨਿਰਮਲ ਹੈ, ਸ੍ਰਵਨ ਕਰਨੇ ਸੇ ਸੁਖ ਪਰਾਪਤਿ ਹੋਤਾ ਹੈ॥
Prof. Sahib Singh(ਪ੍ਰਭੂ ਦਾ) ਨਾਮ ਮਾਇਆ (ਦੇ ਪ੍ਰਭਾਵ ਤੋਂ) ਰਹਿਤ ਹੈ ਤੇ ਪਵਿਤ੍ਰ ਹੈ, ਜੇ ਇਹ ਨਾਮ ਸੁਣੀਏ, ਤਾਂ ਸੁਖ (ਪ੍ਰਾਪਤ) ਹੁੰਦਾ ਹੈ,

ਪਦ ਅਰਥ ਨਿਰੰਜਨੁ = (ਨਿਰ-ਅੰਜਨ) ਮਾਇਆ-ਰਹਿਤ। ਨਿਰਮਲਾ = ਮਲ-ਰਹਿਤ, ਪਵਿਤ੍ਰ। ਸੁਣਿਐ = ਜੇ ਸੁਣੀਏ।

SikhNet (Spanish)Inmaculado y Puro es el Nombre del Señor, Escuchándolo uno entra en Éxtasis, sí, uno Lo eleva en su mente, Escuchándolo uno está en Éxtasis.

ਸੁਣਿ ਸੁਣਿ ਮੰਨਿ ਵਸਾਈਐ; ਬੂਝੈ ਜਨੁ ਕੋਈ ॥

sun sun man vasaaeeai; boojhai jan koee |

Sant Singh KhalsaListening and hearing, It is enshrined in the mind; how rare is that humble being who realizes it.
Manmohan SinghHearing, hearing it, one enshrines it in his mind, but rare is the one who realises it.
Manmohan Singh (Punjabi)ਸੁਣ ਸੁਣ ਕੇ ਪ੍ਰਾਣੀ ਇਸ ਨੂੰ ਆਪਣੇ ਹਿਰਦੇ ਅੰਦਰ ਟਿਕਾ ਲੈਂਦਾ ਹੈ। ਕੋਈ ਵਿਰਲਾ ਜਣਾ ਹੀ ਇਸ ਨੂੰ ਅਨੁਭਵ ਕਰਦਾ ਹੈ।
Fareedkot Teekaਸੁਣ ਸੁਣ ਕਰ ਬਹੁਰੋ ਮਨ ਮੇਂ ਬਸਾਵਣਾ ਕਰੀਏ, ਇਸ ਸਿਧਾਂਤ ਕੋ ਕੋਈ ਵਿਰਲਾ ਹੀ ਬੁਝਤਾ ਹੈ॥
Prof. Sahib Singh(ਭਾਵ, ਜੇ ਇਸ ਨਾਮ ਵਿਚ ਸੁਰਤ ਜੋੜੀਏ) ਤੇ ਸੁਰਤ ਜੋੜ ਜੋੜ ਕੇ ਮਨ ਵਿਚ ਵਸਾ ਲਈਏ (ਤਾਂ ਸੁਖ ਮਿਲਦਾ ਹੈ ਪਰ) ਕੋਈ ਵਿਰਲਾ ਮਨੁੱਖ (ਇਸ ਗੱਲ ਨੂੰ) ਸਮਝਦਾ ਹੈ।

ਪਦ ਅਰਥ ਮੰਨਿ = ਮਨਿ, ਮਨ ਵਿਚ। ਜਨੁ ਕੋਈ = ਕੋਈ (ਵਿਰਲਾ) ਮਨੁੱਖ।

SikhNet (Spanish)Sí, Escuchándolo uno Lo enaltece en la mente, pero extraordinario es quien Lo encuentra en su conciencia;

ਬਹਦਿਆ ਉਠਦਿਆ. ਨ ਵਿਸਰੈ; ਸਾਚਾ ਸਚੁ ਸੋਈ ॥

bahadiaa utthadiaa. na visarai; saachaa sach soee |

Sant Singh KhalsaSitting down and standing up, I shall never forget Him, the Truest of the true.
Manmohan SinghDown-sitting and up-standing I forget not that Trust of the true Lord.
Manmohan Singh (Punjabi)ਬੈਠਦਿਆਂ ਅਤੇ ਖਲੋਤਿਆਂ ਮੈਂ ਉਸ ਸਚਿਆਰਾ ਦੇ ਪਰਮ ਸਚਿਆਰ ਸਾਈਂ ਨੂੰ ਨਹੀਂ ਭੁਲਾਉਂਦਾ।
Fareedkot Teekaਭਗਤੋਂ ਕੋ ਬੈਠਤੇ ਉਠਤੇ (ਸਾਚਾ) ਨਿਸਚੇ ਕਰ ਕੇ ਸਚਾ ਸੋਈ ਵਾਹਿਗੁਰੂ ਬਿਸਰਤਾ ਨਹੀਂ ਹੈ॥
Prof. Sahib Singh(ਜੋ ਗੁਰਮੁਖ ਇਹ ਗੱਲ ਸਮਝ ਲੈਂਦਾ ਹੈ ਉਸ ਨੂੰ) ਉਹ ਸਦਾ ਕਾਇਮ ਰਹਿਣ ਵਾਲਾ ਸੱਚਾ ਪ੍ਰਭੂ ਬੈਠਦਿਆਂ ਉੱਠਦਿਆਂ ਕਦੇ ਭੀ ਭੁੱਲਦਾ ਨਹੀਂ ਹੈ;
SikhNet (Spanish)no Lo hagas a un lado, es Tu Señor Verdadero, estés parado o acostado.

ਭਗਤਾ ਕਉ ਨਾਮ ਅਧਾਰੁ ਹੈ; ਨਾਮੇ ਸੁਖੁ ਹੋਈ ॥

bhagataa kau naam adhaar hai; naame sukh hoee |

Sant Singh KhalsaHis devotees have the Support of His Name; in His Name, they find peace.
Manmohan SinghThe saints have the Name's support alone and through the Name, they are blest with peace.
Manmohan Singh (Punjabi)ਸਾਧੂਆਂ ਨੂੰ ਕੇਵਲ ਨਾਮ ਦਾ ਹੀ ਆਸਰਾ ਹੈ ਅਤੇ ਨਾਮ ਦੇ ਰਾਹੀਂ ਹੀ ਉਹ ਆਰਾਮ ਪਾਉਂਦੇ ਹਨ।
Fareedkot Teekaਭਗਤੋਂ ਕੋ ਨਾਮ ਕਾ ਹੀ ਅਧਾਰ ਰਹਿਤਾ ਹੈ ਔਰ ਨਾਮ ਸੇ ਹੀ ਤਿਨ ਕੋ ਸੁਖ ਕੀ ਪ੍ਰਾਪਤੀ ਹੋਈ ਹੈ॥
Prof. Sahib Singh(ਗੁਰਮੁਖ) ਭਗਤਾਂ ਨੂੰ (ਆਤਮਕ ਜੀਵਨ ਲਈ) ਨਾਮ ਦਾ ਆਸਰਾ ਹੋ ਜਾਂਦਾ ਹੈ, ਨਾਮ ਵਿਚ ਜੁੜਿਆਂ ਹੀ ਉਹਨਾਂ ਨੂੰ ਸੁਖ (ਪ੍ਰਤੀਤ) ਹੁੰਦਾ ਹੈ।

ਪਦ ਅਰਥ ਅਧਾਰੁ = ਆਸਰਾ। ਨਾਮੇ = ਨਾਮ ਵਿਚ ਹੀ।

SikhNet (Spanish)Los Devotos de Dios se apoyan en el Nombre, pues a través del Nombre, uno es bendecido con Éxtasis.

ਨਾਨਕ ਮਨਿ ਤਨਿ ਰਵਿ ਰਹਿਆ; ਗੁਰਮੁਖਿ ਹਰਿ ਸੋਈ ॥੫॥

naanak man tan rav rahiaa; guramukh har soee |5|

Sant Singh KhalsaO Nanak, He permeates and pervades mind and body; He is the Lord, the Guru's Word. ||5||
Manmohan SinghNanak, the Lord is pervading our soul and body and by the Guru's grace, He, the Lord is realised.
Manmohan Singh (Punjabi)ਨਾਨਕ ਉਹ ਪ੍ਰਭੂ ਸਾਡੀ ਆਤਮਾ ਅਤੇ ਦੇਹ ਅੰਦਰ ਵਿਆਪਕ ਹੋ ਰਿਹਾ ਹੈ ਅਤੇ ਉਹ ਹੀ ਗੁਰਾਂ ਦੀ ਦਇਆ ਦੁਆਰਾ, ਅਨੁਭਵ ਕੀਤਾ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਸੋਈ ਹਰੀ ਗੁਰਮੁਖੋਂ ਕੇ ਮਨ ਤਨ ਮੇਂ ਬਿਆਪਕ ਹੋ ਰਹਾ ਹੈ, ਭਾਵ ਸੇ ਮਨ ਤਨ ਕਰ ਹਰੀ ਪਰਾਇਣ ਹੂਏ ਹੈਂ॥੫॥☬ਪਰਮੇਸ੍ਵਰ ਕੇ ਉਪਕਾਰੋਂ ਕਾ ਪ੍ਰਤਿਬਲ ਦਾ ਜੀਵ ਸੇ ਨਹੀਂ ਹੋਤਾ ਹੈ ਔ ਦ੍ਰਿਸ਼ਟਾਂਤੋਂ ਕਰ ਤਿਸ ਕੀ ਬਿਅੰਤਤਾ ਜਨਾਵਤੇ ਹੂਏ ਕਹਤੇ ਹੈਂ:
Prof. Sahib Singhਹੇ ਨਾਨਕ! ਗੁਰਮੁਖ ਦੇ ਮਨ ਵਿਚ ਤੇ ਤਨ ਵਿਚ ਉਹ ਪ੍ਰਭੂ ਸਦਾ ਵੱਸਿਆ ਰਹਿੰਦਾ ਹੈ ॥੫॥

ਪਦ ਅਰਥ ਗੁਰਮੁਖਿ ਮਨਿ ਤਨਿ = ਗੁਰਮੁਖਿ ਦੇ ਮਨ ਵਿਚ ਤੇ ਤਨ ਵਿਚ। ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ। ਰਵਿ ਰਹਿਆ = ਵੱਸਿਆ ਰਹਿੰਦਾ ਹੈ ॥੫॥

SikhNet (Spanish)Dice Nanak, el Señor, nuestro Dios, prevalece en nuestro cuerpo y mente, sí, Él es nuestro Único Dios y se concibe por la Gracia del Guru. (5)

Open this shabad →

Shabad Guru Nanak Dev Ji Raag Saarang

ਸਲੋਕ ਮਹਲਾ ੧ ॥

salok mahalaa 1 |

Sant Singh KhalsaSalok, First Mehl:
Manmohan SinghSlok 1st Guru.
Manmohan Singh (Punjabi)ਸਲੋਕ ਪਹਿਲੀ ਪਾਤਿਸ਼ਾਹੀ।
SikhNet (Spanish)Slok, Mejl Guru Nanak Dev, Primer Canal Divino.

ਨਾਨਕ ਤੁਲੀਅਹਿ ਤੋਲ; ਜੇ ਜੀਉ ਪਿਛੈ ਪਾਈਐ ॥

naanak tuleeeh tol; je jeeo pichhai paaeeai |

Sant Singh KhalsaO Nanak, the weight is weighed out, when the soul is placed on the scale.
Manmohan SinghNanak, if man puts hearty love in the hind scale, then alone can he be deemed to be of the full weight.
Manmohan Singh (Punjabi)ਨਾਨਕ, ਜੇਕਰ ਇਨਸਾਨ ਦਿਲੀ-ਪਿਆਰ ਨੂੰ ਪਿਛਲੇ ਪੱਲੜੇ ਵਿੱਚ ਪਾ ਲਵੇ, ਕੇਵਲ ਤਾਂ ਹੀ ਉਹ ਪੂਰੇ ਵਜ਼ਨ ਦਾ ਜਾਣਿਆ ਜਾ ਸਕਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜੇਕਰ ਜੀਵ ਕੇ ਸੁਭ ਕਰਮ ਅਰਥਾਤ ਪੁਨਃ ਧਰਮ ਆਦਿਕ ਪਰਮੇਸ੍ਵਰ ਕੇ ਉਪਕਾਰੋਂ ਕੋ ਪਿਛੇ ਪਾਇ ਕਰ ਤਕੜੀ ਪੈ ਤੋਲੀਏ॥
Prof. Sahib Singhਹੇ ਨਾਨਕ! ਜੇ ਤੱਕੜੀ ਦੇ ਦੂਜੇ ਛਾਬੇ ਵਿਚ ਜਿੰਦ ਰੱਖ ਦੇਈਏ ਤਾਂ ਤੋਲ ਸਾਵੇਂ ਉਤਰਦੇ ਹਨ (ਭਾਵ, ਮਨੁੱਖਾ ਜੀਵਨ ਦੀ ਪ੍ਰਵਾਨਗੀ ਦਾ ਇੱਕੋ ਹੀ ਮਾਪ ਹੈ ਕਿ ਆਪਾ-ਭਾਵ ਵਾਰਿਆ ਜਾਏ);

ਪਦ ਅਰਥ ਨਾਨਕ = ਹੇ ਨਾਨਕ! ਤੁਲੀਅਹਿ = ਤੋਲੇ ਜਾਂਦੇ ਹਨ, ਤੁਲਦੇ ਹਨ। ਤੋਲ ਤੁਲੀਅਹਿ = ਤੋਲ ਤੋਲੇ ਜਾਂਦੇ ਹਨ, ਤੋਲ ਪੂਰੇ ਉਤਰਦੇ ਹਨ। ਜੀਉ = ਜਿੰਦ, ਆਪਾ। ਪਿਛੈ = ਪਿਛਲੇ ਛਾਬੇ ਵਿਚ, ਤੱਕੜੀ ਦੇ ਦੂਜੇ ਛਾਬੇ ਵਿਚ।

SikhNet (Spanish)Dice Nanak, el peso de uno es ajustado en verdad si uno se pesa en la báscula

ਇਕਸੁ. ਨ ਪੁਜਹਿ ਬੋਲ; ਜੇ ਪੂਰੇ ਪੂਰਾ ਕਰਿ ਮਿਲੈ ॥

eikas. na pujeh bol; je poore pooraa kar milai |

Sant Singh KhalsaNothing is equal to speaking of the One, who perfectly unites us with the Perfect Lord.
Manmohan SinghNothing can equal the utterance of the one Name, which making mortal perfect, unites him with the Perfect Lord.
Manmohan Singh (Punjabi)ਕੁਛ ਭੀ ਇਕ ਨਾਮ ਦੇ ਉਚਾਰਨ ਨੂੰ ਨਹੀਂ ਪੁਜ ਸਕਦਾ। ਜੋ ਪ੍ਰਾਣੀ ਨੂੰ ਮੁਕੰਮਲ ਕਰ ਕੇ ਪੂਰਨ ਪ੍ਰਭੂ ਨਾਲ ਮਿਲਾ ਦਿੰਦਾ ਹੈ।
Fareedkot Teekaਸੋ ਜੇਕਰ ਪੂਰੇ ਪਰਮੇਸ੍ਵਰ ਕੋ ਪੂਰਾ ਹੋ ਕਰ ਮਿਲਨਾ ਚਾਹੇ ਤੋ ਵਹੁ ਕਰਮ ਪਰਮੇਸਰ ਕੇ ਇਕ (ਬੋਲ) ਉਪਕਾਰ ਕੇ ਬਰਾਬਰ ਭੀ ਨਹੀਂ ਪੁਜ ਸਕੇਗਾ॥
Prof. Sahib Singhਜੇ ਮਨੁੱਖ (ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਰਾਹੀਂ ਮਨੁੱਖਾ ਜੀਵਨ ਦੀ ਪ੍ਰਵਾਨਗੀ ਵਾਲੇ ਤੋਲ ਨਾਲ ਆਪਣੇ ਆਪ ਨੂੰ) ਸਾਵਾਂ ਕਰ ਕੇ (ਪ੍ਰਭੂ ਨੂੰ) ਮਿਲ ਪਏ ਤਾਂ ਸਿਫ਼ਤ-ਸਾਲਾਹ ਦੇ ਸ਼ਬਦ ਨਾਲ (ਹੋਰ ਕੋਈ ਉੱਦਮ) ਸਾਵੇਂ ਨਹੀਂ ਹੋ ਸਕਦੇ।

ਪਦ ਅਰਥ ਬੋਲ = ਬਚਨ, ਪ੍ਰਭੂ ਦੀ ਸਿਫ਼ਤ-ਸਾਲਾਹ ਦਾ ਬਚਨ। ਇਕਸੁ ਬੋਲ ਨ ਪੁਜਹਿ = ਸਿਫ਼ਤ-ਸਾਲਾਹ ਦੇ ਇਕ ਬਚਨ ਨਾਲ ਸਾਵੇਂ ਨਹੀਂ ਹੋ ਸਕਦੇ। ਪੂਰੇ = ਪੂਰਨ ਪ੍ਰਭੂ ਨੂੰ। ਪੂਰਾ ਕਰਿ = ਤੋਲ ਸਾਵਾਂ ਕਰ ਕੇ।

SikhNet (Spanish)del Alma y nada puede igualar la Alabanza de Dios, ya que ella nos une totalmente con Él. Decir que el Señor

ਵਡਾ ਆਖਣੁ; ਭਾਰਾ ਤੋਲੁ ॥

vaddaa aakhan; bhaaraa tol |

Sant Singh KhalsaTo call Him glorious and great carries such a heavy weight.
Manmohan SinghTo call the Lord grand, carries great weight.
Manmohan Singh (Punjabi)ਸਾਹਿਬ ਨੂੰ ਵਿਸ਼ਾਲ ਕਹਿਣਾ, ਬਹੁਤਾ ਹੀ ਵਜਨ ਰਖਦਾ ਹੈ।
Fareedkot Teekaਤਿਸ ਕਾ (ਆਖਣੁ) ਕਹਿਣਾ ਵਡਾ ਹੈ, ਭਾਵ ਤਿਸ ਕੀ ਕਥਾ ਬੇਅੰਤ ਹੈ ਔਰ ਵਿਚਾਰ ਰੂਪੀ ਤੋਲ ਭੀ ਭਾਰਾ ਹੈ॥
Prof. Sahib Singhਪ੍ਰਭੂ ਦੀ ਸਿਫ਼ਤ-ਸਾਲਾਹ ਵਜ਼ਨਦਾਰ ਸ਼ੈ ਹੈ (ਜਿਸ ਨਾਲ ਜਿੰਦ ਵਾਲਾ ਛਾਬਾ ਪ੍ਰਵਾਨਗੀ ਵਾਲੇ ਤੋਲ ਨਾਲ ਸਾਵਾਂ ਹੋ ਜਾਂਦਾ ਹੈ),

ਪਦ ਅਰਥ ਵਡਾ ਆਖਣੁ = ਪ੍ਰਭੂ ਨੂੰ ਵੱਡਾ ਆਖਣਾ, ਪ੍ਰਭੂ ਦੀ ਸਿਫ਼ਤ-ਸਾਲਾਹ ਕਰਨੀ। ਭਾਰਾ ਤੋਲੁ = ਵਜ਼ਨਦਾਰ ਸ਼ੈ।

SikhNet (Spanish)es Grandioso nos hace ver bien los Ojos de Dios,

ਹੋਰ ਹਉਲੀ ਮਤੀ; ਹਉਲੇ ਬੋਲ ॥

hor haulee matee; haule bol |

Sant Singh KhalsaOther intellectualisms are lightweight; other words are lightweight as well.
Manmohan SinghLight are other intellects and light other utterances.
Manmohan Singh (Punjabi)ਹਲਕੀਆਂ ਹਨ ਹੋਰਸ ਅਕਲਾਂ ਅਤੇ ਹਲਕੇ ਹੋਰ ਉਚਾਰਨ।
Fareedkot Teekaਔਰ ਜੀਵ ਤਿਸ ਤੇ ਬਿਨਾਂ ਹੌਲੀ ਮਤ ਕਰ ਕੇ ਹੌਲੇ ਹੀ ਬੋਲ ਕੋ ਬੋਲਤੇ ਹੈਂ॥
Prof. Sahib Singh(ਸਿਫ਼ਤ-ਸਾਲਾਹ ਤੋਂ ਬਿਨਾ) ਹੋਰ ਮੱਤਾਂ ਹੌਲੀਆਂ ਤੇ ਹੋਰ ਬਚਨ ਭੀ ਹੌਲੇ ਹਨ (ਇਹਨਾਂ ਦੀ ਮਦਦ ਨਾਲ ਜਿੰਦ ਵਾਲਾ ਛਾਬਾ ਪੂਰਾ ਨਹੀਂ ਉਤਰ ਸਕਦਾ)
SikhNet (Spanish)pues todo lo demás es solo palabrería y no complace a Dios.

ਧਰਤੀ ਪਾਣੀ; ਪਰਬਤ ਭਾਰੁ ॥

dharatee paanee; parabat bhaar |

Sant Singh KhalsaThe weight of the earth, water and mountains
Manmohan SinghThe weight of the earth, the ocean and the mountain,
Manmohan Singh (Punjabi)ਜ਼ਮੀਨ ਸਮੁੰਦਰ ਅਤੇ ਪਹਾੜਾਂ ਦੇ ਵਜਨ ਨੂੰ,
Fareedkot Teekaਜੈਸੇ ਧਰਤੀ ਅਰ ਪਾਣੀ ਅਰ ਪਰਬਤੋਂ ਕਾ ਜੋ ਭਾਰ ਹੈ॥
Prof. Sahib Singhਧਰਤੀ ਪਾਣੀ ਤੇ ਪਰਬਤਾਂ ਦੇ ਭਾਰ ਨੂੰ-
SikhNet (Spanish)Ningún joyero podría pesar en su pequeña balanza

ਕਿਉ ਕੰਡੈ ਤੋਲੈ ਸੁਨਿਆਰੁ ॥

kiau kanddai tolai suniaar |

Sant Singh Khalsa- how can the goldsmith weigh it on the scale?
Manmohan Singhhow can this be weighed by a goldsmith,
Manmohan Singh (Punjabi)ਇਕ ਸੁਨਿਆਰਾ ਆਪਣੇ ਤਰਾਜੂ ਨਾਲ ਕਿਵੇਂ ਤੋਲ ਸਕਦਾ ਹੈ,
Fareedkot Teekaਸੋ ਕੰਡੇ ਮੇਂ ਪਾਇ ਕਰ ਸੁਨਾਰਾ ਕੈਸੇ ਤੋਲ ਸਕੇਗਾ ਅਰਥਾਤ ਨਹੀਂ ਤੋਲ ਸਕਤਾ॥
Prof. Sahib Singh(ਭਲਾ ਕੋਈ) ਸੁਨਿਆਰਾ (ਛੋਟੇ ਜਿਹੇ) ਤਰਾਜ਼ੂ ਵਿਚ ਕਿਵੇਂ ਤੋਲ ਸਕਦਾ ਹੈ?

ਪਦ ਅਰਥ ਕੰਡੈ = ਕੰਡੇ ਉਤੇ।

SikhNet (Spanish)la tierra, el mar o las montañas,

ਤੋਲਾ ਮਾਸਾ; ਰਤਕ ਪਾਇ ॥

tolaa maasaa; ratak paae |

Sant Singh KhalsaWhat weights can balance the scale?
Manmohan Singhwith his balance using the weights of a tola, 1/12 of a tola and a jequitery?
Manmohan Singh (Punjabi)ਇਕ ਤੋਲੇ ਮਾਸੇ ਅਤੇ ਰੱਤੀ ਦੇ ਵੱਟਿਆ ਨੂੰ ਵਰਤ ਕੇ?
Fareedkot Teekaਪਰੰਤੂ ਜੇ ਤੋਲਾ ਮਾਸਾ ਰਤਕ ਕੋ ਪਾਇ ਕਰਕੇ॥
Prof. Sahib Singhਤੋਲੇ ਮਾਸੇ ਰੱਤਕਾਂ ਪਾ ਕੇ (ਇਹ ਤੋਲੇ ਨਹੀਂ ਜਾ ਸਕਦੇ)। (ਇਹੀ ਹਾਲ ਹੋਰ ਮੱਤਾਂ ਤੇ ਗੱਲਾਂ ਦਾ ਸਮਝੋ, ਜੋ, ਮਾਨੋ, ਤੋਲੇ ਮਾਸੇ ਤੇ ਰੱਤਕਾਂ ਹੀ ਹਨ);

ਪਦ ਅਰਥ ਪਾਇ = ਪਾ ਕੇ, ਰੱਖ ਕੇ।

SikhNet (Spanish)ni siquiera su mente intelectual sirve para ello,

ਨਾਨਕ; ਪੁਛਿਆ ਦੇਇ ਪੁਜਾਇ ॥

naanak; puchhiaa dee pujaae |

Sant Singh KhalsaO Nanak, when questioned, the answer is given.
Manmohan SinghWhen questioned, t he satisfies the questioner, O Nanak.
Manmohan Singh (Punjabi)ਸੁਆਲ ਕਰਨ ਤੇ, ਉਹ ਸੁਆਲੀ ਦਾ ਘਰ ਪੂਰਾ ਕਰ ਦਿੰਦਾ ਹੈ, ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਵਹੁ ਸੁਨਾਰ ਪੂਛਨੇ ਸੇ ਪੁਜਾਇ ਦੇਵੇਗਾ, ਭਾਵ ਨਹੀਂ ਕਹਿ ਸਕੇਗਾ। ਦ੍ਰਿਸ਼ਟਾਂਤ ਮੇਂ ਤੈਸੇ ਹੀ ਪਰਮੇਸ੍ਵਰ ਬਿਅੰਤ ਕੀ ਮਿਰਯਾਦਾ ਕੋਈ ਕਹਿ ਨਹੀਂ ਸਕਤਾ॥☬ਵਾ ਦੂਸਰਾ ਅਰਥ: ਧਰਤੀ, ਪਾਣੀ, ਪਰਬਤ ਆਦਿਕ ਸਭ ਸ੍ਰਿਸ਼ਟੀ ਜਿਸ ਕੇ (ਭਾਰ) ਆਸਰੇ ਹੈਂ, ਤਿਸ ਪਰਮੇਸ੍ਵਰ ਕੋ ਪੰਡਤ ਰੂਪੀ ਸੁਨਾਰ ਚਿਤ ਰੂਪੀ ਕੰਡੇ ਸਾਥ ਕੈਸੇ ਤੋਲ ਸਕੇਗਾ? (ਤੋਲਾ) ਬੇਦ ਮਾਸਾ ਸਾਸਤ੍ਰ ਪਰਮਾਣ ਰਤੀ ਸਿੰਮ੍ਰਤੀ ਪਰਮਾਣ ਪਾਇਕਰ ਪੂਛਣੇ ਸੇ ਪਰਮੇਸ੍ਵਰ ਕੀ ਮਿਤ ਪੁਜਾਇ ਦੇਵੇਗਾ, ਭਾਵ ਨਹੀਂ ਕਹਿ ਸਕੇਗਾ॥
Prof. Sahib Singh(ਪਰ) ਹੇ ਨਾਨਕ! ਜੇ (ਸੁਨਿਆਰੇ ਨੂੰ) ਪੁੱਛੀਏ ਤਾਂ (ਗੱਲਾਂ ਨਾਲ) ਘਰ ਪੂਰਾ ਕਰ ਦੇਂਦਾ ਹੈ।

ਪਦ ਅਰਥ ਦੇਇ ਪੁਜਾਇ = ਪੂਰਾ ਕਰ ਵਿਖਾਂਦਾ ਹੈ, ਘਰ ਪੂਰਾ ਕਰ ਦੇਂਦਾ ਹੈ।

SikhNet (Spanish)y eso que cree que todo lo puede,

ਮੂਰਖ ਅੰਧਿਆ; ਅੰਧੀ ਧਾਤੁ ॥

moorakh andhiaa; andhee dhaat |

Sant Singh KhalsaThe blind fool is running around, leading the blind.
Manmohan SinghBlind is the running about of the blind fools.
Manmohan Singh (Punjabi)ਅੰਨ੍ਹੀ ਹੈ ਦੌੜ-ਭੱਜ ਅੰਨ੍ਹੇ ਬੇਵਕੂਫ ਦੀ।
Fareedkot Teekaਮੂਰਖ ਅਗਿਆਨੀਓਂ ਕੀ ਅਵਿਦਿਆ ਮੇਂ (ਧਾਤੁ) ਧਾਵਣੀ ਹੈ॥
Prof. Sahib Singh(ਅੰਨ੍ਹੇ ਮੂਰਖ ਲੋਕ ਪ੍ਰਭੂ ਦੀ ਸਿਫ਼ਤ-ਸਾਲਾਹ ਛੱਡ ਕੇ) ਅੰਨ੍ਹਿਆਂ ਵਾਲੀ ਦੌੜ-ਭੱਜ ਹੀ ਕਰਦੇ ਹਨ (ਭਾਵ, ਠੇਡੇ ਖਾ ਕੇ ਸੱਟਾਂ ਹੀ ਲਵਾਉਂਦੇ ਹਨ)।

ਪਦ ਅਰਥ ਧਾਤੁ = ਦੌੜ-ਭੱਜ। ਅੰਧੀ ਧਾਤੁ = ਅੰਨ੍ਹਿਆਂ ਵਾਲੀ ਦੌੜ-ਭੱਜ।

SikhNet (Spanish)pues esa mente ignorante es ciega y por ello persigue la oscuridad.

ਕਹਿ ਕਹਿ ਕਹਣੁ; ਕਹਾਇਨਿ ਆਪੁ ॥੧॥

keh keh kehan; kahaaein aap |1|

Sant Singh KhalsaThe more they say, the more they expose themselves. ||1||
Manmohan SinghThe more they say, utter and talk, the more they expose themselves.
Manmohan Singh (Punjabi)ਜਿਨ੍ਹਾਂ ਬਹੁਤਾ ਉਹ ਆਖਦੇ, ਉਚਾਰਦੇ ਅਤੇ ਕਹਿੰਦੇ ਹਨ ਉਹ ਬਹੁਤਾ ਹੀ ਉਹ ਆਪਣੇ ਆਪ ਨੂੰ ਪਰਗਟ ਕਰਦੇ ਹਨ।
Fareedkot Teekaਕਹਿ ਕਹਿ ਕੇ ਅਖਿਆਣ ਅਰਥਾਤ ਕਥਾ ਪ੍ਰਸੰਗੋਂ ਕੋ ਆਪ ਕੋ ਅਧਿਕ ਕਹਾਵਤੇ ਹੈਂ॥੧॥
Prof. Sahib Singhਆਪਣੇ ਆਪ ਨੂੰ ਵੱਡਾ ਅਖਵਾਉਣਾ ਤੇ ਮੁੜ ਮੁੜ (ਆਪਣੇ ਆਪ ਨੂੰ ਚੰਗਾ) ਆਖਣਾ (ਅੰਨ੍ਹਿਆਂ ਵਾਲੀ ਦੌੜ-ਭੱਜ ਹੈ) ॥੧॥

ਪਦ ਅਰਥ ਕਹਾਇਨਿ = ਅਖਵਾਉਂਦੇ ਹਨ। ਆਪੁ = ਆਪਣੇ ਆਪ ਨੂੰ। ਕਹਿ ਕਹਿ ਕਹਣੁ = ਆਖ ਆਖ ਕੇ ਆਖਣਾ, ਮੁੜ ਮੁੜ ਆਖਣਾ ॥੧॥

SikhNet (Spanish)Mientras más grita en la oscuridad, más se expone a sí misma. (1)

Open this shabad →

Shabad Guru Nanak Dev Ji Raag Saarang continues on Ang 1240

ਮਹਲਾ ੧ ॥

mahalaa 1 |

Sant Singh KhalsaFirst Mehl:
Manmohan Singh1st Guru.
Manmohan Singh (Punjabi)ਪਹਿਲੀ ਪਾਤਿਸ਼ਾਹੀ।
SikhNet (Spanish)Mejl Guru Nanak Dev, Primer Canal Divino.

ਆਖਣਿ ਅਉਖਾ ਸੁਨਣਿ ਅਉਖਾ; ਆਖਿ ਨ ਜਾਪੀ ਆਖਿ ॥

aakhan aaukhaa sunan aaukhaa; aakh na jaapee aakh |

Sant Singh KhalsaIt is difficult to chant it; it is difficult to listen to it. It cannot be chanted with the mouth.
Manmohan SinghDifficult it is to utter the Lord's Name and difficult it is to hear it. The Lord's Name can be uttered not with the month.
Manmohan Singh (Punjabi)ਮੁਸ਼ਕਲ ਹੈ ਪ੍ਰਭੂ ਦੇ ਨਾਮ ਦਾ ਉਚਾਰਨ ਅਤੇ ਮੁਸ਼ਕਲ ਹੈ ਇਸ ਦਾ ਸ੍ਰਸਵਣ ਕਰਨਾ। ਪ੍ਰਭੂ ਦਾ ਨਾਮ ਮੂੰਹ ਨਾਲ ਉਚਾਰਨ ਕੀਤੀ ਨਹੀਂ ਜਾ ਸਕਦਾ।
Fareedkot Teekaਪਰਮੇਸ੍ਵਰ ਕਾ ਜਸ ਆਖਣਾ ਭੀ ਕਠਨ ਹੈ ਤੇ ਸੁਣਨਾ ਭੀ ਕਠਨ ਹੈ, ਭਾਵ ਚਿਤ ਇਕਾਗਰ ਨਹੀਂ ਹੋਤਾ ਔਰ (ਆਖਿ) ਮੁਖ ਕਰ ਕੇ ਵਾ ਅਖਿਆਣੋਂ ਕਰ ਭੀ ਆਖ ਨਹੀਂ ਜਾਣੀਤਾ ਹੈ॥
Prof. Sahib Singh(ਪਰਮਾਤਮਾ ਦਾ ਸਰੂਪ) ਕਿਸੇ ਤਰ੍ਹਾਂ ਭੀ ਬਿਆਨ ਕਰਨਾ ਔਖਾ ਹੈ, ਮੁੜ ਮੁੜ ਬਿਆਨ ਕਰਨ ਨਾਲ ਭੀ ਸਮਝ ਵਿਚ ਨਹੀਂ ਆਉਂਦਾ।

ਪਦ ਅਰਥ ਆਖਣਿ ਅਉਖਾ ਸੁਨਣਿ ਅਉਖਾ = ਆਖਣਿ ਸੁਨਣਿ ਅਉਖਾ, (ਪ੍ਰਭੂ ਦਾ ਸਰੂਪ) ਕਿਸੇ ਤਰ੍ਹਾਂ ਭੀ ਬਿਆਨ ਕਰਨਾ ਮੁਸ਼ਕਿਲ ਹੈ। ਆਖਿ ਨ ਜਾਪੀ ਆਖਿ = ਆਖਿ ਆਖਿ ਨ ਜਾਪੀ। ਨ ਜਾਪੀ = ਜਾਪਦਾ ਨਹੀਂ, ਅਨੁਭਵ ਨਹੀਂ ਹੁੰਦਾ, ਸਮਝ ਵਿਚ ਨਹੀਂ ਆਉਂਦਾ। ਆਖਿ ਆਖਿ = ਮੁੜ ਮੁੜ ਬਿਆਨ ਕਰ ਕੇ ਭੀ।

SikhNet (Spanish)Difícil es recitar y escuchar de Dios, pues no por sólo recitar,

ਇਕਿ ਆਖਿ ਆਖਹਿ, ਸਬਦੁ ਭਾਖਹਿ; ਅਰਧ ਉਰਧ ਦਿਨੁ ਰਾਤਿ ॥

eik aakh aakheh, sabad bhaakheh; aradh uradh din raat |

Sant Singh KhalsaSome speak with their mouths and chant the Word of the Shabad - the low and the high, day and night.
Manmohan SinghSome, the low and the high, with their mouth, day and night speak of God and utter His Name.
Manmohan Singh (Punjabi)ਕਈ, ਨੀਵੇ ਅਤੇ ਉਚੇ, ਆਪਣੇ ਮੂੰਹ ਨਾਲ ਦਿਨ ਅਤੇ ਰੈਣ ਵਾਹਿਗੁਰੂ ਬੋਲਦੇ ਅਤੇ ਉਸ ਦੇ ਨਾਮ ਦਾ ਉਚਾਰਨ ਕਰਦੇ ਹਨ।
Fareedkot Teekaਇਕ ਪਰਮੇਸ੍ਵਰ ਕੇ ਜਸ ਕੋ ਮੁਖ ਦੁਆਰਾ ਅਰਥਾਤ ਕੰਠਾਗਰ ਆਖਤੇ ਹੈਂ, ਇਕ (ਸਬਦੁ) ਬੇਦ ਦੁਆਰਾ ਭਾਖਤੇ ਹੈਂ, (ਅਰਧ ਉਰਧ) ਤਲੇ ਊਪਰ ਪੂਰਨ ਹੈ ਐਸੇ ਰਾਤ੍ਰ ਦਿਨ ਕਹਿਤੇ ਹੈਂ॥☬ਜੇ ਕਹੇ ਤਿਸ ਕਾ ਕੁਛ ਅਕਾਰ ਵਾਲਾ ਸਰੂਪ ਤੋ ਕਹੋ? ਸੋ ਕਹਿਤੇ ਹੈਂ:
Prof. Sahib Singhਕਈ ਲੋਕ ਬੜੀ ਮਿਹਨਤ ਨਾਲ ਦਿਨ ਰਾਤ (ਲੱਗ ਕੇ) (ਪ੍ਰਭੂ ਦਾ ਸਰੂਪ) ਮੁੜ ਮੁੜ ਬਿਆਨ ਕਰਦੇ ਹਨ (ਤੇ ਸਰੂਪ ਦੱਸਣ ਵਾਲਾ) ਲਫ਼ਜ਼ ਬੋਲਦੇ ਹਨ;

ਪਦ ਅਰਥ ਇਕਿ = ਕਈ ਜੀਵ। ਆਖਿ ਆਖਹਿ = ਆਖ ਕੇ ਆਖਦੇ ਹਨ, ਮੁੜ ਮੁੜ ਬਿਆਨ ਕਰਦੇ ਹਨ। ਭਾਖਹਿ = ਉਚਾਰਦੇ ਹਨ। ਅਰਧ = ਹੇਠਾਂ। ਉਰਧ = ਉਤਾਂਹ। ਅਰਧ ਉਰਧ = ਹੇਠਾਂ ਉਤਾਂਹ ਹੋ ਕੇ, ਬੜੀ ਮਿਹਨਤ ਨਾਲ।

SikhNet (Spanish)Lo logra uno encontrar, algunos hay que recitan palabras constantemente y en varias posturas.

ਜੇ ਕਿਹੁ ਹੋਇ. ਤ ਕਿਹੁ ਦਿਸੈ; ਜਾਪੈ ਰੂਪੁ ਨ ਜਾਤਿ ॥

je kihu hoe. ta kihu disai; jaapai roop na jaat |

Sant Singh KhalsaIf He were something, then He would be visible. His form and state cannot be seen.
Manmohan SinghIf God be in some form, then something may be seen, but His form and kind can be seen not.
Manmohan Singh (Punjabi)ਜੇਕਰ ਵਾਹਿਗੁਰੂ ਦਾ ਕੋਈ ਸਰੂਪ ਹੋਵੇ, ਤਦ ਕੁਝ ਨਾਂ ਕੁਝ ਦਿੱਸ ਹੀ ਪਵੇ, ਪ੍ਰੰਤੂ ਉਸ ਦਾ ਸਰੂਪ ਅਤੇ ਕਿਸਮ ਦੇਖੇ ਨਹੀਂ ਜਾ ਸਕਦੇ।
Fareedkot Teekaਜੇਕਰ ਕੁਛ ਅਕਾਰ ਹੋਵੈ, ਤੌ ਕਿਛ ਦ੍ਰਿਸ਼ਟਾ ਭੀ ਆਵੈ, ਤਿਸ ਕਾ ਨਾ ਤੋ ਕੋਈ ਅਕਾਰ ਹੀ ਹੈ ਔਰ ਨਾ ਕੋਈ ਜਾਤ ਹੀ ਜਾਣੀ ਜਾਤੀ ਹੈ॥
Prof. Sahib Singhਪਰ ਜੇ ਕੋਈ (ਪੰਜ-ਤੱਤੀ) ਸਰੂਪ ਹੋਵੇ, ਤਾਂ ਦਿੱਸੇ ਭੀ, ਉਸ ਦਾ ਤਾਂ ਨਾਹ ਕੋਈ ਰੂਪ ਜਾਪਦਾ ਹੈ ਨਾਹ ਕੋਈ ਜਾਤਿ ਦਿੱਸਦੀ ਹੈ।

ਪਦ ਅਰਥ ਕਿਹੁ = ਕੁਝ, ਕੋਈ (ਪੰਜੀ = ਤੱਤੀ) ਸਰੂਪ। ਨ ਜਾਪੈ = ਨਹੀਂ ਦਿੱਸਦਾ।

SikhNet (Spanish)Si Dios tuviera Forma uno Lo vería, pero nadie ha visto Su Forma.

ਸਭਿ ਕਾਰਣ ਕਰਤਾ ਕਰੇ; ਘਟ ਅਉਘਟ, ਘਟ ਥਾਪਿ ॥

sabh kaaran karataa kare; ghatt aaughatt, ghatt thaap |

Sant Singh KhalsaThe Creator Lord does all deeds; He is established in the hearts of the high and the low.
Manmohan SinghThe Creator-Lord does all the deeds and establishes He all places, high and low.
Manmohan Singh (Punjabi)ਸਿਰਜਣਹਾਰ-ਸੁਆਮੀ ਸਾਰੇ ਕੰਮ ਕਰਦਾ ਹੈ ਅਤੇ ਉਹ ਸਾਰੀਆਂ ਉੱਚੀਆਂ ਤੇ ਨੀਵੀਆਂ ਥਾਵਾਂ ਅਸਥਾਪਨ ਕਰਦਾ ਹੈ।
Fareedkot Teekaਸੰਪੂਰਨ ਮਾਇਆ ਮਹਤਤ੍ਵਾਦਿਕ ਕਾਰਣੋਂ ਦੁਆਰੇ ਕਰਤਾ ਪੁਰਖ ਆਪੇ ਸ੍ਰਿਸ਼ਟੀ ਕੋ ਕਰਤਾ ਹੈ ਔਰ ਔਖੇ ਅਰ ਸੌਖੇ ਅਸਥਾਨੋਂ ਕੋ ਤਿਸ ਨੇ ਆਪੇ ਹੀ ਅਸਥਾਪਨ ਕੀਆ ਹੈ॥
Prof. Sahib Singhਔਖੇ ਸੌਖੇ ਥਾਂ (ਹਰੇਕ ਕਿਸਮ ਦੇ ਭਾਂਡੇ) ਆਪ ਰਚ ਕੇ ਪ੍ਰਭੂ ਆਪ ਹੀ (ਜਗਤ ਦੇ) ਸਾਰੇ ਸਬੱਬ ਬਣਾਉਂਦਾ ਹੈ;

ਪਦ ਅਰਥ ਸਭਿ = ਸਾਰੇ। ਅਉਘਟ = ਔਖੇ। ਘਟ = ਥਾਂ। ਥਾਪਿ = ਥਾਪ ਕੇ, ਬਣਾ ਕੇ।

SikhNet (Spanish)Todos los hechos sólo Él los realiza, Él establece todos los lugares, altos y bajos.

Open this shabad (6 lines, Angs 1239-1240) →

Ang 1239 of 1430