ੴ

ਸਿੱਖਬਾਣੀ · SikhBani

ਓੁਹੀ ਪੀਓ ਓੁਹੀ ਖੀਓ ਗੁਰਹਿ ਦੀਓ ਦਾਨੁ ਕੀਓ ॥ ਉਆਹੂ ਸਿਉ ਮਨੁ ਰਾਤੋ ॥੧॥

ouhee peeo ouhee kheeo gureh deeo daan keeo uaahoo siau man...
Guru Arjan Dev Ji ਗੁਰੂ ਅਰਜਨ ਦੇਵ ਜੀ · Raag Gauree · Ang 214 · 5 lines
Translations

ਗਉੜੀ ਮਹਲਾ ੫ ॥

gaurree mahalaa 5 |

Sant Singh KhalsaGauree, Fifth Mehl:
Manmohan SinghGauri 5th Guru.
Manmohan Singh (Punjabi)ਗਊੜੀ ਪਾਤਸ਼ਾਹੀ ਪੰਜਵੀ।
SikhNet (Spanish)Gauri, Mejl Guru Aryan, Quinto Canal Divino.

ਮਾਤੋ; ਹਰਿ ਰੰਗਿ ਮਾਤੋ ॥੧॥ ਰਹਾਉ ॥

maato; har rang maato |1| rahaau |

Sant Singh KhalsaI am intoxicated, intoxicated with the Love of the Lord. ||1||Pause||
Manmohan SinghI am intoxicated, intoxicated with God's love. Pause.
Manmohan Singh (Punjabi)ਮੈਂ ਵਾਹਿਗੁਰੂ ਦੀ ਪ੍ਰੀਤ ਵਿੱਚ ਮਤਵਾਲਾ, ਮਤਵਾਲਾ ਹੋਇਆ ਹੋਇਆ ਹਾਂ। ਠਹਿਰਾਉ।
Fareedkot Teekaਹਰੀ ਕੇ ਰੰਗ ਰੂਪ (ਮਾਤੋ) ਮਦ ਵਿਖੇ ਮਨ ਮਸਤ ਹੂਆ ਹੈ॥੧॥ ਰਹਾਉ ॥
Prof. Sahib Singh(ਹੇ ਜੋਗੀ! ਮੈਂ ਭੀ) ਮਤਵਾਲਾ ਹਾਂ (ਪਰ ਮੈਂ ਤਾਂ) ਪਰਮਾਤਮਾ ਦੇ ਪ੍ਰੇਮ-ਸ਼ਰਾਬ ਨਾਲ ਮਤਵਾਲਾ ਹੋ ਰਿਹਾ ਹਾਂ ॥੧॥ ਰਹਾਉ ॥

ਪਦ ਅਰਥ ਮਾਤੋ = ਮਸਤ। ਰੰਗਿ = ਪ੍ਰੇਮ ਵਿਚ। ਹਰਿ ਰੰਗਿ = ਹਰੀ ਦੇ ਪ੍ਰੇਮ-ਸ਼ਰਾਬ ਨਾਲ ॥੧॥ ਰਹਾਉ ॥

SikhNet (Spanish)Estoy embriagado con el Amor del Señor. (1-Pausa)

ਓੁਹੀ ਪੀਓ ਓੁਹੀ ਖੀਓ; ਗੁਰਹਿ ਦੀਓ. ਦਾਨੁ ਕੀਓ ॥ ਉਆਹੂ ਸਿਉ; ਮਨੁ ਰਾਤੋ ॥੧॥

ouhee peeo ouhee kheeo; gureh deeo. daan keeo | uaahoo siau; man raato |1|

Sant Singh KhalsaI drink it in - I am drunk with it. The Guru has given it to me in charity. My mind is drenched with it. ||1||
Manmohan SinghThat (love wine) I drink and with that I am inebriated. The Guru has given me that as alms. With that my soul is imbued.
Manmohan Singh (Punjabi)ਉਸ (ਪ੍ਰੀਤ ਦੀ ਸ਼ਰਾਬ) ਨੂੰ ਮੈਂ ਪੀਂਦਾ ਹਾਂ, ਉਸ ਨਾਲ ਮੈਂ ਮਸਤ ਹੋਇਆ ਹਾਂ, ਗੁਰਾਂ ਨੇ ਮੈਨੂੰ ਉਹ ਖ਼ੈਰਾਤ ਵਜੋ ਦਿੱਤੀ ਹੈ। ਉਸ ਨਾਲ ਮੇਰੀ ਆਤਮਾ ਰੰਗੀ ਗਈ ਹੈ।
Fareedkot Teekaਓਹੀ ਹਰੀ ਰੰਗ ਰੂਪੀ ਮਦ ਪੀਆ ਹੈ ਔਰ ਉਸੀ ਮਦ ਕਰ ਮਨ (ਖੀਓ) ਖੀਵਾ ਹੋ ਰਹਾ ਹੈ॥☬ਪ੍ਰਸ਼ਨ: ਐਸਾ ਮਦੁ ਤੁਮਨੇ ਕਹਾਂ ਸੇ ਲੀਆ? ਉੱਤ੍ਰ: ਗੁਰੋਂ ਨੇ ਦੀਆ ਹੈ॥☬ਪ੍ਰਸ਼ਨ: ਮਦ ਤੋ ਮੋਲ ਸੇ ਲੀਆ ਜਾਤਾ ਹੈ ਤੁਮਨੋ ਕਿਆ ਦੀਆ ਹੈ?☬ਉੱਤ੍ਰ: ਗੁਰੋਂ ਨੇ ਅਨੰਦ ਕਾ ਦਾਨ ਹੀ ਕਰਾ ਹੈ, ਉਸ ਕਾ ਮੋਲ ਕਿਸੀ ਸੇ ਨਹੀਂ ਦੀਆ ਜਾਤਾ॥ ਉਸੀ ਅਨੰਦ ਕੇ ਸਾਥ ਮਨ ਰੱਤਾ ਹੈ॥੧॥
Prof. Sahib Singh(ਹੇ ਜੋਗੀ!) ਮੈਂ ਉਹ ਨਾਮ-ਮਦ ਹੀ ਪੀਤਾ ਹੈ, ਉਹ ਨਾਮ-ਮਦ ਪੀ ਕੇ ਹੀ ਮੈਂ ਖੀਵਾ ਹੋ ਰਿਹਾ ਹਾਂ, ਗੁਰੂ ਨੇ ਮੈਨੂੰ ਇਹ ਨਾਮ-ਮਦ ਦਿੱਤਾ ਹੈ, ਮੈਨੂੰ ਇਹ ਦਾਤ ਦਿੱਤੀ ਹੈ। ਹੁਣ ਉਸੇ ਨਾਮ-ਮਦ ਨਾਲ ਹੀ ਮੇਰਾ ਮਨ ਰੱਤਾ ਹੋਇਆ ਹੈ ॥੧॥

ਪਦ ਅਰਥ ਓ‍ੁਹੀ = {ਅੱਖ਼ਰ 'ੳ' ਦੇ ਨਾਲ ਦੋ ਲਗਾਂ ਹਨ: (ੋ) ਅਤੇ (ੁ) ਅਸਲ ਲਫ਼ਜ਼ ਹੈ 'ਓਹੀ'। ਇਥੇ ਪੜ੍ਹਨਾ ਹੈ 'ਉਹੀ'} ਉਹ ਨਾਮ-ਰਸ ਹੀ, ਉਹ ਪ੍ਰੇਮ-ਮਦ ਹੀ। ਪੀਓ = ਪੀਤਾ ਹੈ। ਖੀਓ = ਖੀਵਾ, ਮਸਤ। ਗੁਰਿ = ਗੁਰੂ ਨੇ। ਉਆ ਹੂ ਸਿਉ = ਉਸੇ ਨਾਮ-ਮਦ ਨਾਲ ਹੀ। ਰਾਤੋ = ਰੱਤਾ ਹੋਇਆ ਹੈ ॥੧॥

SikhNet (Spanish)Lo bebo y estoy inmerso en Él. Es el Guru quien me ha bendecido con Su Nombre, y mi mente está imbuida en Él.(1)

ਓੁਹੀ ਭਾਠੀ. ਓੁਹੀ ਪੋਚਾ; ਉਹੀ ਪਿਆਰੋ. ਉਹੀ ਰੂਚਾ ॥ ਮਨਿ ਓਹੋ ਸੁਖੁ ਜਾਤੋ ॥੨॥

ouhee bhaatthee. ouhee pochaa; uhee piaaro. uhee roochaa | man oho sukh jaato |2|

Sant Singh KhalsaIt is my furnace, it is the cooling plaster. It is my love, it is my longing. My mind knows it as peace. ||2||
Manmohan SinghThat Lord is my furnace. That my cooling plaster. That my cup, and That my longing.
Manmohan Singh (Punjabi)ਉਹੀ ਸਾਹਿਬ ਮੇਰੀ ਭੱਠੀ ਹੈ, ਉਹੀ ਠੰਢਾ ਕਰਨ ਵਾਲਾ ਲੇਪਨ, ਉਹੀ ਪਿਆਲਾ, ਤੇ ਉਹ ਮੇਰੀ ਰੁਚੀ। ਮੇਰੀ ਆਤਮਾ ਉਸ ਨੂੰ ਹੀ ਆਰਾਮ ਜਾਣਦੀ ਹੈ।
Fareedkot Teekaਓਹੀ ਭਾਠੀ ਔਰ ਓਹੀ ਪੋਚਾ ਹੈ, ਪੁਨਾ ਓਹੀ ਪਿਆਲਾ ਹੈ ਤਥਾ (ਰੂਚਾ) ਰੁਚੀ ਅਰਥਾਤ ਚਾਹ ਭੀ ਓਹੀ ਹੈ॥ ਮਨ ਮੇਂ ਵਹੀ ਸੁਖ ਸਰੂਪ ਜਾਣਿਆ ਹੈ॥੨॥
Prof. Sahib Singh(ਹੇ ਜੋਗੀ!) ਪਰਮਾਤਮਾ ਦਾ ਨਾਮ ਹੀ (ਸ਼ਰਾਬ ਕੱਢਣ ਵਾਲੀ) ਭੱਠੀ ਹੈ, ਉਹ ਨਾਮ ਹੀ (ਸ਼ਰਾਬ ਨਿਕਲਣ ਵਾਲੀ ਨਾਲ ਉਤੇ ਠੰਢਕ ਅਪੜਾਣ ਵਾਲਾ) ਪੋਚਾ ਹੈ, ਪ੍ਰਭੂ ਦਾ ਨਾਮ ਹੀ (ਮੇਰੇ ਵਾਸਤੇ) ਪਿਆਲਾ ਹੈ, ਅਤੇ ਨਾਮ-ਮਦ ਹੀ ਮੇਰੀ ਲਗਨ ਹੈ। (ਹੇ ਜੋਗੀ!) ਮੈਂ ਆਪਣੇ ਮਨ ਵਿਚ ਉਹੀ (ਨਾਮ-ਮਦ ਦਾ) ਆਨੰਦ ਮਾਣ ਰਿਹਾ ਹਾਂ ॥੨॥

ਪਦ ਅਰਥ ਭਾਠੀ = ਸ਼ਰਾਬ ਕੱਢਣ ਵਾਲੀ ਭੱਠੀ। ਪੋਚਾ = ਅਰਕ ਨਿਕਲਣ ਵਾਲੀ ਨਾਲ ਉਤੇ ਠੰਢ ਅਪੜਾਨ ਲਈ ਕੀਤਾ ਹੋਇਆ ਲੇਪਣ। ਪਿਆਰੋ = ਪਿਆਲਾ। ਰੂਚਾ = ਰੁਚੀ, ਉਮੰਗ। ਮਨਿ = ਮਨ ਵਿਚ ॥੨॥

SikhNet (Spanish)Él es el horno y Él, el yeso para enfriar; Él es la taza y Él, el deseo de beber de ella, y con sólo pensar en esto, mi mente está en Paz.(2)

ਸਹਜ ਕੇਲ ਅਨਦ ਖੇਲ; ਰਹੇ ਫੇਰ. ਭਏ ਮੇਲ ॥ ਨਾਨਕ; ਗੁਰ ਸਬਦਿ ਪਰਾਤੋ ॥੩॥੪॥੧੫੭॥

sehaj kel anad khel; rahe fer. bhe mel | naanak; gur sabad paraato |3|4|157|

Sant Singh KhalsaI enjoy intuitive peace, and I play in bliss; the cycle of reincarnation is ended for me, and I am merged with the Lord. Nanak is pierced through with the Word of the Guru's Shabad. ||3||4||157||
Manmohan SinghI make merry with the Lord, and play in bliss. Ended is my round, and I am blended with Him. With Guru's hymns, Nanak is pierced.
Manmohan Singh (Punjabi)ਮੈਂ ਮਾਲਕ ਨਾਲ ਅਨੰਦ ਮਾਣਦਾ ਅਤੇ ਖੁਸ਼ੀ ਅੰਦਰ ਖੇਡਦਾ ਮਲਦਾ ਹਾਂ, ਮੇਰਾ ਗੇੜਾ ਮੁਕ ਗਿਆ ਹੈ ਤੇ ਮੈਂ ਉਸ ਨਾਲ ਅਭੇਦ ਹੋ ਗਿਆ ਹਾਂ। ਗੁਰਾਂ ਦੀ ਬਾਣੀ ਨਾਲ ਨਾਨਕ ਵਿੰਨ੍ਹਿਆ ਗਿਆ ਹੈ।
Fareedkot Teeka(ਸਹਜ ਕੇਲ) ਗਿਆਨ ਕੇ ਬਿਲਾਸ ਕਰ ਅਨੰਦ ਮੇਂ ਖੇਲਨਾ ਹੂਆ ਹੈ ਔਰ ਜਬ ਮੇਲ ਭਏ ਅਰਥਾਤ ਅਭੇਦ ਹੂਏ ਤਬ ਚੌਰਾਸੀ ਮੇਂ ਭਰਮਣੇ ਸੇ ਰਹਿਤ ਹੂਏ॥☬ਪ੍ਰਸ਼ਨ: ਕਬ ਸੇ ਅਭੇਦ ਹੂਏ?☬ਉੱਤਰ: ਸ੍ਰੀ ਗੁਰੂ ਜੀ ਕਹਤੇ ਹੈਂ: ਗੁਰੋਂ ਕੇ ਉਪਦੇਸ਼ ਕਰ ਜਬ ਬ੍ਰਹਮ ਕੋ ਅਪਨਾ ਆਪ ਰੂਪ ਪਛਾਣਿਆ॥੩॥੪॥੧੫੭॥
Prof. Sahib Singhਹੇ ਨਾਨਕ! (ਆਖ-ਹੇ ਜੋਗੀ! ਜਿਸ ਮਨੁੱਖ ਦਾ ਮਨ) ਗੁਰੂ ਦੇ ਸ਼ਬਦ ਵਿਚ ਪ੍ਰੋਇਆ ਜਾਂਦਾ ਹੈ। ਉਹ ਆਤਮਕ ਅਡੋਲਤਾ ਦੇ ਚੋਜ ਆਨੰਦ ਮਾਣਦਾ ਹੈ, ਉਸ ਦਾ (ਪ੍ਰਭੂ-ਚਰਨਾਂ ਨਾਲ) ਮਿਲਾਪ ਹੋ ਜਾਂਦਾ ਹੈ, ਤੇ ਉਸ ਦੇ ਜਨਮ ਮਰਨ ਦੇ ਗੇੜ ਮੁੱਕ ਜਾਂਦੇ ਹਨ ॥੩॥੪॥੧੪੭॥

ਪਦ ਅਰਥ ਸਹਜ = ਆਤਮਕ ਅਡੋਲਤਾ। ਕੇਲ = ਕੌਤਕ, ਆਨੰਦ। ਰਹੇ = ਰਹਿ ਗਏ, ਮੁੱਕ ਗਏ। ਫੇਰ = ਗੇੜ (ਜਨਮ ਮਰਨ ਦੇ)। ਸਬਦਿ = ਸ਼ਬਦ ਵਿਚ। ਪਰਾਤੋ = ਪਰੋਤਾ ਗਿਆ ॥੩॥

SikhNet (Spanish)Mi mente goza lúdicamente del Equilibrio y del Éxtasis; mi ronda ha terminado y soy Uno con el Señor. Dice Nanak, he sido atravesado por la Flecha de la Palabra del Shabd del Guru. (3-4-157)
Answers quote the Granth verbatim with Ang citations. AI commentary is not Gurbani and not a religious ruling.