ਗਉੜੀ ਮਹਲਾ ੫ ॥
gaurree mahalaa 5 |
Sant Singh KhalsaGauree, Fifth Mehl:
Manmohan SinghGauri 5th Guru.
Manmohan Singh (Punjabi)ਗਊੜੀ ਪਾਤਸ਼ਾਹੀ ਪੰਜਵੀ।
SikhNet (Spanish)Gauri, Mejl Guru Aryan, Quinto Canal Divino.
ਗੁਨ ਕੀਰਤਿ ਨਿਧਿ ਮੋਰੀ ॥੧॥ ਰਹਾਉ ॥
gun keerat nidh moree |1| rahaau |
Sant Singh KhalsaTo sing the Kirtan of the Lord's Praises is my treasure. ||1||Pause||
Manmohan SinghTo sing the praise of the Lord is my treasure. Pause.
Manmohan Singh (Punjabi)ਸੁਆਮੀ ਦਾ ਜੱਸ ਗਾਇਨ ਕਰਨਾ ਮੇਰਾ ਖ਼ਜ਼ਾਨਾ ਹੈ। ਠਹਿਰਾਉ।
Fareedkot Teekaਹੇ ਭਗਵਨ! ਜੋ ਤੇਰੇ ਗੁਨੋਂ ਕੀ ਕੀਰਤੀ ਕਰਨੀ ਹੈ ਮੇਰੀ ਤੋ ਏਹ ਹੀ ਨਿਧ ਹੈ॥੧॥ ਰਹਾਉ ॥☬ਜੇ ਪਰਮੇਸ੍ਵਰ ਕਹੇ ਮੇਰੀ ਕੀਰਤੀ ਤੂੰ ਕਿਸ ਪ੍ਰਕਾਰ ਕਰਤਾ ਹੈਂ? ਤਿਸ ਪਰ ਸਰਬ ਰੂਪ ਕਰ ਕੇ ਕਹਤੇ ਹੈਂ:
Prof. Sahib Singh(ਹੇ ਪ੍ਰਭੂ!) ਤੇਰੇ ਗੁਣਾਂ ਦੀ ਵਡਿਆਈ ਕਰਨੀ ਹੀ ਮੇਰੇ ਵਾਸਤੇ (ਦੁਨੀਆ ਦੇ ਸਾਰੇ ਪਦਾਰਥਾਂ ਦਾ) ਖ਼ਜ਼ਾਨਾ ਹੈ ॥੧॥ ਰਹਾਉ ॥ਪਦ ਅਰਥ ਗੁਨ ਕੀਰਤਿ = ਗੁਣਾਂ ਦੀ ਵਡਿਆਈ। ਨਿਧਿ = ਖ਼ਜ਼ਾਨਾ। ਮੋਰੀ = ਮੇਰੀ, ਮੇਰੇ ਲਈ ॥੧॥ ਰਹਾਉ ॥
SikhNet (Spanish)Mi Tesoro es Tu Alabanza, oh Señor. (1-Pausa)
ਤੂੰਹੀ ਰਸ ਤੂੰਹੀ ਜਸ; ਤੂੰਹੀ ਰੂਪ ਤੂਹੀ ਰੰਗ ॥ ਆਸ ਓਟ ਪ੍ਰਭ ਤੋਰੀ ॥੧॥
toonhee ras toonhee jas; toonhee roop toohee rang | aas ott prabh toree |1|
Sant Singh KhalsaYou are my delight, You are my praise. You are my beauty, You are my love. O God, You are my hope and support. ||1||
Manmohan SinghThou art my delight, Thou my praise, Thou my beauty and Thou my love. Thou, O Lord, art my hope and shelter.
Manmohan Singh (Punjabi)ਤੂੰ ਮੇਰੀ ਖੁਸ਼ੀ ਹੈ, ਤੂੰ ਮੇਰੀ ਮਹਿਮਾ, ਤੂੰ ਮੇਰੀ ਸੁੰਦਰਤਾ ਤੇ ਤੂੰ ਹੀ ਮੇਰੀ ਪ੍ਰੀਤ। ਤੂੰ ਹੇ, ਸੁਆਮੀ ਮੇਰੀ ਉਮੈਦ ਤੇ ਪਨਾਹ ਹੈਂ।
Fareedkot Teekaਤੂੰ ਹੀ ਖਟੇ ਮਿਠੇ ਖਟਰਸ ਵਾ ਸਿੰਗਾਰ ਆਦਿ ਨੌ ਰਸ ਰੂਪ ਹੈਂ ਔਰ ਜਸ ਰੂਪ ਤੂੰ ਹੀ ਹੈਂ ਪੁਨਾ ਤੂੰ (ਰੂਪ) ਅਕਾਰ ਔਰ (ਰੰਗ) ਸ੍ਵੇਤ ਪੀਤ ਆਦੀ ਤੂੰ ਹੀ ਹੈ॥ ਹੇ ਪ੍ਰਭ! ਤੇਰੀ ਆਸ ਹੈ ਔਰ ਤੇਰੀ ਹੀ ਓਟ ਹੈ॥੧॥
Prof. Sahib Singh(ਹੇ ਪ੍ਰਭੂ!) ਤੂੰ ਹੀ (ਮੇਰੇ ਵਾਸਤੇ ਦੁਨੀਆ ਦੇ ਪਦਾਰਥਾਂ ਦੇ) ਸੁਆਦ ਹੈਂ, ਤੂੰ ਹੀ (ਮੇਰੇ ਵਾਸਤੇ ਦੁਨੀਆ ਦੀਆਂ) ਵਡਿਆਈਆਂ ਹੈਂ, ਤੂੰ ਹੀ (ਮੇਰੇ ਵਾਸਤੇ ਜਗਤ ਦੇ ਸੋਹਣੇ ਰੂਪ ਤੇ ਰੰਗ-ਤਮਾਸ਼ੇ ਹੈਂ। ਹੇ ਪ੍ਰਭੂ! ਮੈਨੂੰ ਤੇਰੀ ਓਟ ਹੈ ਤੇਰੀ ਹੀ ਆਸ ਹੈ ॥੧॥ਪਦ ਅਰਥ ਰਸ = ਦੁਨੀਆ ਦੇ ਪਦਾਰਥਾਂ ਦੇ ਸੁਆਦ। ਜਸ = ਦੁਨੀਆ ਦੀਆਂ ਵਡਿਆਈਆਂ। ਰੰਗ = ਜਗਤ ਦੇ ਖੇਲ-ਤਮਾਸ਼ੇ। ਪ੍ਰਭ = ਹੇ ਪ੍ਰਭੂ! ਤੋਰੀ = ਤੇਰੀ ॥੧॥
SikhNet (Spanish)Tú eres la Esencia, la Oración, la Forma, el Color; eres mi Única Esperanza. (1)
ਤੂਹੀ ਮਾਨ ਤੂੰਹੀ ਧਾਨ; ਤੂਹੀ ਪਤਿ ਤੂਹੀ ਪ੍ਰਾਨ ॥ ਗੁਰਿ; ਤੂਟੀ ਲੈ ਜੋਰੀ ॥੨॥
toohee maan toonhee dhaan; toohee pat toohee praan | gur; toottee lai joree |2|
Sant Singh KhalsaYou are my pride, You are my wealth. You are my honor, You are my breath of life. The Guru has repaired that which was broken. ||2||
Manmohan SinghThou art my pride, Thou art my wealth, Thou art my honour and Thou art my very life. The Guru has united me with Thee, from whom I had parted.
Manmohan Singh (Punjabi)ਤੂੰ ਮੇਰਾ ਫਖਰ ਹੈਂ ਤੂੰ ਮੇਰੀ ਦੌਲਤ ਹੈਂ ਅਤੇ ਤੂੰ ਮੇਰੀ ਇੱਜ਼ਤ ਆਬਰੂ ਹੈਂ ਅਤੇ ਤੂੰ ਹੀ ਮੇਰੀ ਜਿੰਦਜਾਨ ਹੈਂ। ਗੁਰਾਂ ਨੇ ਮੈਨੂੰ ਤੇਰੇ ਨਾਲ ਜੋੜ ਦਿਤਾ ਹੈ, ਜਿਸ ਨਾਲੋਂ ਮੈਂ ਵੱਖਰਾਂ ਹੋ ਗਿਆ ਸਾਂ।
Fareedkot Teekaਤੂੰ ਹੀ (ਮਾਨ) ਆਦਰ ਦੇਣੇ ਵਾਲਾ ਹੈਂ ਔਰ ਤੂੰਹੀ (ਧਾਨ) ਅੰਨ ਦਾਤਾ ਹੈਂ ਵਾ ਧਿਆਨ ਕਰਨੇ ਜੋਗ ਹੈਂ, ਪੁਨਾ ਤੂੰਹੀ (ਪਤਿ) ਇਜਤ ਹੈਂ ਤਥਾ ਤੂੰਹੀ ਪ੍ਰਾਨ ਰੂਪ ਹੈਂ॥ ਤੂਟੀ ਹੂਈ ਬ੍ਰਿਤੀ ਕੀ (ਲੈ) ਪ੍ਰੀਤੀ ਗੁਰੋਂ ਨੇ ਤੇਰੇ ਮੇਂ ਜੋੜੀ ਹੈ॥੨॥
Prof. Sahib Singh(ਹੇ ਪ੍ਰਭੂ!) ਤੂੰ ਹੀ ਮੇਰਾ ਮਾਣ-ਆਦਰ ਹੈਂ, ਤੂੰ ਹੀ ਮੇਰਾ ਧਨ ਹੈਂ, ਤੂੰ ਹੀ ਮੇਰੀ ਇੱਜ਼ਤ ਹੈਂ, ਤੂੰ ਹੀ ਮੇਰੀ ਜਿੰਦ (ਦਾ ਸਹਾਰਾ) ਹੈਂ। ਮੇਰੀ ਤੁੱਟੀ ਹੋਈ (ਸੁਰਤ) ਨੂੰ ਗੁਰੂ ਨੇ (ਤੇਰੇ ਨਾਲ) ਜੋੜ ਦਿੱਤਾ ਹੈ ॥੨॥ਪਦ ਅਰਥ ਮਾਨ = ਆਦਰ। ਧਾਨ = ਧਨ। ਪਤਿ = ਇੱਜ਼ਤ। ਪ੍ਰਾਨ = ਜਿੰਦ (ਦਾ ਸਹਾਰਾ)। ਗੁਰਿ = ਗੁਰੂ ਨੇ। ਜੋਰੀ = ਜੋੜ ਦਿੱਤੀ ਹੈ ॥੨॥
SikhNet (Spanish)Eres mi Orgullo, mi Belleza; eres mi Honor, la Respiración de mi Vida. El Guru ha fundido de nuevo los cabos sueltos de mi vida. (2)
ਤੂਹੀ ਗ੍ਰਿਹਿ. ਤੂਹੀ ਬਨਿ ਤੂਹੀ; ਗਾਉ ਤੂਹੀ ਸੁਨਿ ॥ ਹੈ ਨਾਨਕ. ਨੇਰ ਨੇਰੀ ॥੩॥੩॥੧੫੬॥
toohee grihi. toohee ban toohee; gaau toohee sun | hai naanak. ner neree |3|3|156|
Sant Singh KhalsaYou are in the household, and You are in the forest. You are in the village, and You are in the wilderness. Nanak: You are near, so very near! ||3||3||156||
Manmohan SinghThou art in home, Thou in forest, Thou in village, and Thou in wilderness. Near, how near art Thou, O Lord.
Manmohan Singh (Punjabi)ਤੂੰ ਹੀ ਘਰ ਵਿੱਚ ਹੈਂ, ਤੂੰ ਹੀ ਜੰਗਲ ਵਿੱਚ ਤੂੰ ਹੀ ਪਿੰਡ ਵਿੱਚ ਅਤੇ ਤੂੰ ਹੀ ਸੁੰਨਸਾਨ ਥਾਂ ਅੰਦਰ। ਨੇੜੇ, ਕਿੰਨਾ ਨੇੜੇ ਤੂੰ ਹੈਂ, ਹੈ ਪ੍ਰਭੂ!
Fareedkot Teekaਤੂੰ ਹੀ ਘਰ ਮੇਂ ਹੈ ਔਰ ਤੂਹੀ ਬਾਗੋਂ ਮੇਂ ਹੈਂ, ਪੁਨਾ ਤੂੰਹੀ ਗਾਮ ਵਿਖੇ ਹੈਂ ਤਥਾ ਤੂ ਹੀ (ਸੁਨਿ) ਉਜਾੜ ਵਿਖੇ ਹੈਂ, ਵਾ ਤੂਹੀ ਗਾਉਣੇ ਵਾਲਾ ਹੈ ਔਰ ਤੂ ਹੀ ਸੁਣਨੇ ਵਾਲਾ ਹੈ॥ ਸ੍ਰੀ ਗੁਰੂ ਜੀ ਕਹਤੇ ਹੈਂ: ਹੇ ਪਰਮੇਸ੍ਵਰ! ਤੂੰ ਨੇੜੇ ਜੋ ਹੈਂ ਅਪਨੇ ਹਾਥ ਪਾਉਂ ਅੰਗ ਤਿਨ ਸੇ ਭੀ ਨੇੜੇ ਹੈਂ, ਭਾਵ ਯਹਿ ਕਿ ਅੰਗ ਤੋ ਮਮਤਾ ਕਾ ਵਿਖੇ ਹੈ। ਪਰਮੇਸ੍ਵਰ ਆਤਮ ਰੂਪਤਾ ਕਰ ਕੇ ਅਹੰਤਾ ਕਾ ਵਿਖੇ ਹੈ॥੩॥੩॥੧੫੬॥
Prof. Sahib Singhਹੇ ਪ੍ਰਭੂ! ਤੂੰ ਹੀ (ਮੈਨੂੰ) ਘਰ ਵਿਚ ਦਿੱਸ ਰਿਹਾ ਹੈਂ, ਤੂੰ ਹੀ (ਮੈਨੂੰ) ਜੰਗਲ ਵਿਚ (ਦਿੱਸ ਰਿਹਾ) ਹੈਂ, ਤੂੰ ਹੀ (ਮੈਨੂੰ) ਵੱਸੋਂ ਵਿਚ (ਦਿੱਸ ਰਿਹਾ) ਹੈਂ, ਤੂੰ ਹੀ (ਮੈਨੂੰ) ਉਜਾੜ ਵਿਚ (ਦਿੱਸ ਰਿਹਾ) ਹੈਂ। ਹੇ ਨਾਨਕ! ਪ੍ਰਭੂ (ਹਰੇਕ ਜੀਵ ਦੇ) ਅੱਤ ਨੇੜੇ ਵੱਸਦਾ ਹੈ ॥੩॥੩॥੧੫੬॥ਪਦ ਅਰਥ ਗ੍ਰਿਹਿ = ਘਰ ਵਿਚ। ਬਨਿ = ਜੰਗਲ ਵਿਚ। ਗਾਉ = ਪਿੰਡ, ਵੱਸੋਂ। ਸੁਨਿ = ਸੁੰਞ। ਨੇਰ ਨੇਰੀ = ਨੇੜੇ ਤੋਂ ਨੇੜੇ, ਬਹੁਤ ਹੀ ਨੇੜੇ ॥੩॥
SikhNet (Spanish)Tú estás en el hogar, en los bosques, en las villas y en las ruinas; oh Dios, Oh Nanak, ¡Qué cerca, pero, que cerca estás!(3-3-156)