ਰਾਗੁ ਗੌੜੀ ਮਾਲਵਾ ਮਹਲਾ ੫ ॥
raag gauarree maalavaa mahalaa 5 |
Sant Singh KhalsaRaag Gauree Maalwaa, Fifth Mehl:
Manmohan SinghMeasure Gauri Malwa. 5th Guru.
Manmohan Singh (Punjabi)ਰਾਗ ਗਊੜੀ ਮਾਲਵਾ ਪਾਤਸ਼ਾਹੀ ਪੰਜਵੀ।
Prof. Sahib Singhਰਾਗ ਗਉੜੀ-ਮਾਲਵਾ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
SikhNet (Spanish)Rag Gauri Malwa, Mejl Guru Aryan, Quinto Canal Divino.
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Sant Singh KhalsaOne Universal Creator God. By The Grace Of The True Guru:
Manmohan SinghThere is but one God. By the favour of the True Guru, He is known.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਮਿਹਰ ਦੁਆਰਾ ਉਹ ਜਾਣਿਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Creador Universal, por la Gracia del Verdadero Guru
ਹਰਿ ਨਾਮੁ ਲੇਹੁ. ਮੀਤਾ ਲੇਹੁ; ਆਗੈ. ਬਿਖਮ ਪੰਥੁ ਭੈਆਨ ॥੧॥ ਰਹਾਉ ॥
har naam lehu. meetaa lehu; aagai. bikham panth bhaiaan |1| rahaau |
Sant Singh KhalsaChant the Lord's Name; O my friend, chant it. Hereafter, the path is terrifying and treacherous. ||1||Pause||
Manmohan SinghRepeat, repeat thou, O friend the Name of God. Hereafter, thou shalt tread the arduous and dreadful path. Pause.
Manmohan Singh (Punjabi)ਉਚਾਰਨ ਕਰ, ਉਚਾਰਨ ਕਰ, ਤੂੰ ਹੈ ਮਿੱਤ੍ਰ, ਰੱਬ ਦਾ ਨਾਮ! ਅਗੇ ਤੈਨੂੰ ਕਠਨ ਤੇ ਭਿਆਨਕ ਰਾਹੇ ਟੁਰਨਾ ਪਏਗਾ। ਠਹਿਰਾਉ।
Fareedkot Teekaਹੇ ਮਿਤ੍ਰ! ਮਨ ਕਰ ਕੇ ਹਰੀ ਕਾ ਨਾਮ ਲੇਹੁ ਔਰ ਬਾਣੀ ਕਰ ਕੇ ਭੀ ਲੇਹੁ। ਆਗੇ ਜਮ ਲੋਕ ਮਾਰਗ ਭੈਦਾਇਕ ਕਠਨ ਹੈ। ਜਿਸ ਮਾਰਗ ਮੇਂ ਵੈਤਰਨ ਨਦੀ ਆਦਿਕ ਅਨੇਕ ਕਲੇਸ ਹੈਂ॥੧॥ ਰਹਾਉ ॥
Prof. Sahib Singhਹੇ ਮਿੱਤਰ! ਪਰਮਾਤਮਾ ਦਾ ਨਾਮ ਸਿਮਰ, ਨਾਮ ਸਿਮਰ। ਜਿਸ ਜੀਵਨ ਪੰਥ ਉਤੇ ਤੂੰ ਤੁਰ ਰਿਹਾ ਹੈਂ ਉਹ ਰਸਤਾ (ਵਿਕਾਰਾਂ ਦੇ ਹੱਲਿਆਂ ਦੇ ਕਾਰਨ) ਔਖਾ ਹੈ ਤੇ ਡਰਾਵਨਾ ਹੈ ॥੧॥ ਰਹਾਉ ॥ਪਦ ਅਰਥ ਮੀਤਾ = ਹੇ ਮਿੱਤਰ! ਆਗੈ = ਤੇਰੇ ਅੱਗੇ, ਤੇਰੇ ਸਾਹਮਣੇ, ਜਿਸ ਰਸਤੇ ਉਤੇ ਤੂੰ ਤੁਰ ਰਿਹਾ ਹੈਂ, ਜੀਵਨ-ਸਫ਼ਰ ਦਾ ਰਸਤਾ। ਬਿਖਮ = ਔਖਾ। ਪੰਥੁ = ਰਸਤਾ। ਭੈਆਨ = ਭਿਆਨਕ, ਡਰਾਉਣਾ ॥੧॥ ਰਹਾਉ ॥
SikhNet (Spanish)Recita el Naam, el Nombre del Señor, pues al más allá uno se va de una manera dura y terrible.(1-Pausa)
ਸੇਵਤ ਸੇਵਤ ਸਦਾ ਸੇਵਿ; ਤੇਰੈ ਸੰਗਿ ਬਸਤੁ ਹੈ ਕਾਲੁ ॥
sevat sevat sadaa sev; terai sang basat hai kaal |
Sant Singh KhalsaServe, serve, forever serve the Lord. Death hangs over your head.
Manmohan SinghServe, serve and, ever serve the Lord. Death hangs over thy head.
Manmohan Singh (Punjabi)ਟਹਿਲ ਕਮਾ, ਟਹਿਲ ਕਮਾ, ਹਮੇਸ਼ਾ, ਟਹਿਲ ਕਮਾ ਸਾਈਂ ਦੀ, ਮੌਤ ਤੇਰੇ ਸਿਰ ਤੇ ਖੜੀ ਹੈ।
Fareedkot Teekaਅਸਮਦਾਦਿ ਜੀਵੋਂ ਕਰ ਕੇ ਸੇਵਨ ਜੋਗ ਜੋ ਬ੍ਰਹਮਾਦਿ ਦੇਵਤਾ ਸੋ ਜਿਸ ਪਰਮੇਸ੍ਵਰ ਕੋ ਸੇਵਤੇ ਹੈਂ ਤਿਸ ਕੋ ਸਦਾ ਸੇਵਨ ਕਰ ਤੇਰੇ ਸੰਗ ਕਾਲੁ ਬਸਤਾ ਹੈ॥☬ਜੇ ਕਹੇ ਕਾਲ ਕੇ ਛੂਟਨੇ ਕਾ ਉਪਾਉ ਕਹੋ? ਤਿਸ ਪਰ ਕਹਤੇ ਹੈਂ:
Prof. Sahib Singh(ਹੇ ਮਿੱਤਰ!) ਪਰਮਾਤਮਾ ਦਾ ਨਾਮ ਸਿਮਰਦਿਆਂ ਸਿਮਰਦਿਆਂ ਸਦਾ ਸਿਮਰਦਾ ਰਹੁ, ਮੌਤ ਹਰ ਵੇਲੇ ਤੇਰੇ ਨਾਲ ਵੱਸਦੀ ਹੈ।ਪਦ ਅਰਥ ਸੇਵਤ = ਸਿਮਰਦਿਆਂ। ਸੇਵਿ = ਸਿਮਰ। ਕਾਲੁ = ਮੌਤ।
SikhNet (Spanish)Sirve a tu Señor para siempre, pues la muerte ronda sobre tu cabeza todo el tiempo.
ਕਰਿ ਸੇਵਾ ਤੂੰ. ਸਾਧ ਕੀ; ਹੋ. ਕਾਟੀਐ ਜਮ ਜਾਲੁ ॥੧॥
kar sevaa toon. saadh kee; ho. kaatteeai jam jaal |1|
Sant Singh KhalsaDo seva, selfless service, for the Holy Saints, and the noose of Death shall be cut away. ||1||
Manmohan SinghPerform thou the service of the Saints. O like this the Death's noose is cut.
Manmohan Singh (Punjabi)ਤੂੰ ਸੰਤਾਂ ਦੀ ਖਿਦਮਤ ਕਰ! ਓ ਇਸ ਤਰ੍ਹਾਂ ਮੌਤ ਦੀ ਫਾਹੀ ਕੱਟੀ ਜਾਂਦੀ ਹੈ।
Fareedkot Teekaਹੇ ਭਾਈ! ਤੂੰ ਸੰਤੋਂ ਕੀ ਸੇਵਾ ਕਰ ਜਮ ਕਾ ਜਾਲ ਕਾਟਾ ਜਾਵੇਗਾ॥੧॥☬ਪ੍ਰਸ਼ਨ: ਸਾਧ ਸੇਵਾ ਕਰ ਤੀਰਥ ਜਗ੍ਯ ਆਦਿ ਕਰਮ ਕਰੇ ਬਿਨਾ ਜਮ ਕਾ ਜਾਲ ਕੈਸੇ ਕਾਟਾ ਜਾਵੇਗਾ?☬ਉੱਤਰ:
Prof. Sahib Singhਹੇ ਭਾਈ! ਗੁਰੂ ਦੀ ਸੇਵਾ ਕਰ (ਗੁਰੂ ਦੀ ਸਰਨ ਪਉ। ਗੁਰੂ ਦੀ ਸਰਨ ਪਿਆਂ) ਉਹ (ਮੋਹ-) ਜਾਲ ਕੱਟਿਆ ਜਾਂਦਾ ਹੈ ਜੋ ਆਤਮਕ ਮੌਤ ਵਿਚ ਫਸਾ ਦੇਂਦਾ ਹੈ ॥੧॥ਪਦ ਅਰਥ ਸਾਧ = ਗੁਰੂ। ਜਮ ਜਾਲੁ = ਮੋਹ ਦਾ ਉਹ ਜਾਲ ਜੋ ਜਮ ਦੇ ਹਵਾਲੇ ਕਰਦਾ ਹੈ ਜੋ ਆਤਮਕ ਮੌਤ ਵਿਚ ਫਸਾ ਦੇਂਦਾ ਹੈ ॥੧॥
SikhNet (Spanish)Sirve a los Santos para que la garra de la muerte no se te encaje.(1)
ਹੋਮ ਜਗ ਤੀਰਥ ਕੀਏ; ਬਿਚਿ ਹਉਮੈ, ਬਧੇ ਬਿਕਾਰ ॥
hom jag teerath kee; bich haumai, badhe bikaar |
Sant Singh KhalsaYou may make burnt offerings, sacrificial feasts and pilgrimages to sacred shrines in egotism, but your corruption only increases.
Manmohan SinghIn the ego of performing burnt offerings, sacrificial feasts, and pilgrimages, the sins multiply.
Manmohan Singh (Punjabi)ਹਵਨ, ਯੱਗ ਅਤੇ ਯਾਤ੍ਰਾ ਕਰਨ ਦੇ ਹੰਕਾਰ ਅੰਦਰ ਪਾਪ ਵਧੇਰੇ ਹੋ ਜਾਂਦੇ ਹਨ।
Fareedkot Teekaਹੋਮ ਯਗ੍ਯ ਤੀਰਥ ਕਰਨੇ ਸੇ ਮਨ ਕੇ ਬੀਚ ਹੰਕਾਰ ਆਦਿ ਵਿਕਾਰ ਬਧ ਜਾਤੇ ਹੈਂ ਜਿਸ ਕਾ ਫਲ੍ਹ॥
Prof. Sahib Singh(ਹੇ ਮਿੱਤਰ! ਪਰਮਾਤਮਾ ਦੇ ਨਾਮ ਦਾ ਸਿਮਰਨ ਛੱਡ ਕੇ ਜਿਨ੍ਹਾਂ ਮਨੁੱਖਾਂ ਨੇ ਨਿਰੇ) ਹਵਨ ਕੀਤੇ ਜੱਗ ਕੀਤੇ ਤੀਰਥ-ਇਸ਼ਨਾਨ ਕੀਤੇ, ਉਹ (ਇਹਨਾਂ ਕੀਤੇ ਕਰਮਾਂ ਦੀ) ਹਉਮੈ ਵਿਚ ਫਸਦੇ ਗਏ ਉਹਨਾਂ ਦੇ ਅੰਦਰ ਵਿਕਾਰ ਵਧਦੇ ਗਏ।ਪਦ ਅਰਥ ਹੋਮ = ਹਵਨ। ਬਿਚਿ = ਵਿਚ, ਇਹਨਾਂ ਕਰਮਾਂ ਵਿਚ। ਬਧੇ = ਵਧ ਗਏ।
SikhNet (Spanish)Uno realiza peregrinajes, Yagnas, ceremonias al fuego, pero aferrado al ego, sus errores se multiplican,
ਨਰਕੁ ਸੁਰਗੁ ਦੁਇ ਭੁੰਚਨਾ; ਹੋਇ ਬਹੁਰਿ ਬਹੁਰਿ ਅਵਤਾਰ ॥੨॥
narak surag due bhunchanaa; hoe bahur bahur avataar |2|
Sant Singh KhalsaYou are subject to both heaven and hell, and you are reincarnated over and over again. ||2||
Manmohan SinghMan becomes subjects to hell and heaven, both, and is born again and again.
Manmohan Singh (Punjabi)ਆਦਮੀ ਦੋਜ਼ਖ਼ ਤੇ ਬਹਿਸਤ ਦੋਨੋਂ ਭੋਗਦਾ ਹੈ, ਅਤੇ ਮੁੜ ਮੁੜ ਕੇ ਜਨਮਦਾ ਹੈ।
Fareedkot Teekaਨਰਕ ਵਾ ਸੁਰਗ ਦੋਨੋਂ ਕਾ ਭੋਗਣਾ ਹੋਤਾ ਹੈ ਔਰ ਬਾਰੰਬਾਰ ਚਉਰਾਸੀ ਮੇਂ ਜਨਮਤਾ ਮਰਤਾ ਹੈ। ਭਾਵ ਏਹ ਕਿ ਯਗ੍ਯ ਆਦਿਕੋਂ ਕਾ ਫਲ ਸੁਰਗ ਔਰ ਜੋ ਪਾਪ ਰੂਪ ਕਰਮ ਹੰਕਾਰ ਧਾਰ ਕਰ ਕੀਏ ਤਿਨ ਕਾ ਫਲ੍ਹ ਨਰਕ ਕਾ ਭੋਗਨਾ ਹੋਵੇਗਾ, ਔਰ ਜੋ ਨਰਕ ਸੁਰਗ ਸੇ ਵਿਸੇਸ ਪੁੰਨ ਯਾ ਪਾਪ ਰਹ ਜਾਤੇ ਹੈਂ ਤਿਨ ਕਰ ਬਾਰੰਬਾਰ ਚਉਰਾਸੀ ਮੇਂ ਜਨਮਤਾ ਮਰਤਾ ਹੈ॥੨॥☬ਜੇ ਕਹੋ ਸਿਵ ਲੋਕ ਆਦਿਕੋਂ ਮੇਂ ਪ੍ਰਾਪਤ ਹੋ ਕਰ ਨ ਜਾਮੇਗਾ? ਤਿਸ ਪਰ ਕਹਤੇ ਹੈਂ:
Prof. Sahib Singhਇਸ ਤਰ੍ਹਾਂ ਨਰਕ ਤੇ ਸੁਰਗ ਦੋਵੇਂ ਭੋਗਣੇ ਪੈਂਦੇ ਹਨ, ਤੇ ਮੁੜ ਮੁੜ ਜਨਮਾਂ ਦਾ ਚੱਕਰ ਚੱਲਦਾ ਰਹਿੰਦਾ ਹੈ ॥੨॥ਪਦ ਅਰਥ ਭੁੰਚਨਾ = ਭੋਗਣੇ ਪਏ। ਬਹੁਰਿ ਬਹੁਰਿ = ਮੁੜ ਮੁੜ। ਅਵਤਾਰ = ਜਨਮ ॥੨॥
SikhNet (Spanish)y el ser vive sujeto a lo bueno y a lo malo, por eso es puesto en un vientre una y otra vez. (2)
ਸਿਵ ਪੁਰੀ. ਬ੍ਰਹਮ ਇੰਦ੍ਰ ਪੁਰੀ; ਨਿਹਚਲੁ ਕੋ ਥਾਉ ਨਾਹਿ ॥
siv puree. braham indr puree; nihachal ko thaau naeh |
Sant Singh KhalsaThe realm of Shiva, the realms of Brahma and Indra as well - no place anywhere is permanent.
Manmohan SinghThe realm of Shiva and the realms of Brahma and Indra no place is ever stable.
Manmohan Singh (Punjabi)ਸ਼ਿਵਜੀ ਦਾ ਲੋਕ ਤੇ ਬ੍ਰਹਿਮਾ ਅਤੇ ਇੰਦ੍ਰ ਦੇ ਲੋਕ, ਕੋਈ ਜਗ੍ਹਾ ਭੀ ਸਦੀਵੀ ਸਥਿਰ ਨਹੀਂ!
Fareedkot Teekaਸਿਵ ਪੁਰੀ ਔਰ ਬ੍ਰਹਮਾ ਤਥਾ ਇੰਦ੍ਰ ਕੀ ਜੋ ਪੁਰੀਆਂ ਹੈਂ ਤਿਨੋਂ ਮੇਂ ਕੋਈ ਅਸਥਾਨ ਅਚਲ ਨਹੀਂ॥
Prof. Sahib Singh(ਹੇ ਮਿੱਤਰ! ਹਵਨ ਜੱਗ ਤੀਰਥ ਆਦਿਕ ਕਰਮ ਕਰ ਕੇ ਲੋਕ ਸ਼ਿਵ-ਪੁਰੀ ਬ੍ਰਹਮ-ਪੁਰੀ ਇੰਦਰ-ਪੁਰੀ ਆਦਿਕ ਦੀ ਪ੍ਰਾਪਤੀ ਦੀਆਂ ਆਸਾਂ ਬਣਾਂਦੇ ਹਨ, ਪਰ) ਸ਼ਿਵ-ਪੁਰੀ, ਬ੍ਰਹਮ-ਪੁਰੀ, ਇੰਦ੍ਰ-ਪੁਰੀ-ਇਹਨਾਂ ਵਿਚੋਂ ਕੋਈ ਭੀ ਥਾਂ ਸਦਾ ਟਿਕੇ ਰਹਿਣ ਵਾਲਾ ਨਹੀਂ ਹੈ।ਪਦ ਅਰਥ ਨਿਹਚਲੁ = ਸਦਾ ਕਾਇਮ ਰਹਿਣ ਵਾਲਾ, ਅਟੱਲ। ਕੋ = ਕੋਈ।
SikhNet (Spanish)Ni el recinto de Shiva, ni el de Brahma, ni el de Indra es eterno ni inamovible,
ਬਿਨੁ ਹਰਿ ਸੇਵਾ. ਸੁਖੁ ਨਹੀ; ਹੋ, ਸਾਕਤ ਆਵਹਿ ਜਾਹਿ ॥੩॥
bin har sevaa. sukh nahee; ho, saakat aaveh jaeh |3|
Sant Singh KhalsaWithout serving the Lord, there is no peace at all. The faithless cynic comes and goes in reincarnation. ||3||
Manmohan SinghWithout God's service, there is no peace. Becoming the worshipper of mammon, man continues coming and going.
Manmohan Singh (Punjabi)ਰੱਬ ਦੀ ਚਾਕਰੀ ਦੇ ਬਗੈਰ, ਕੋਈ ਆਰਾਮ ਨਹੀਂ। ਮਾਇਆ ਦਾ ਉਪਾਸ਼ਕ ਬਣਕੇ ਇਨਸਾਨ ਆਉਂਦਾ ਤੇ ਜਾਂਦਾ ਰਹਿੰਦਾ ਹੈ।
Fareedkot Teekaਹੇ ਭਾਈ! ਹਰੀ ਕੀ ਭਗਤੀ ਬਿਨਾ ਸੁਖ ਨਹੀਂ ਹੋਤਾ, ਇਸੀ ਸੇ ਸਾਕਤ ਜਨਮਤੇ ਮਰਤੇ ਹੈਂ॥੩॥
Prof. Sahib Singhਪਰਮਾਤਮਾ ਦੇ ਸਿਮਰਨ ਤੋਂ ਬਿਨਾ ਕਿਤੇ ਆਤਮਕ ਆਨੰਦ ਭੀ ਨਹੀਂ ਮਿਲਦਾ। ਹੇ ਭਾਈ! ਪਰਮਾਤਮਾ ਨਾਲੋਂ ਵਿਛੁੱੜੇ ਮਨੁੱਖ ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ (ਜੰਮਦੇ ਹਨ ਮਰਦੇ ਹਨ, ਜੰਮਦੇ ਹਨ ਮਰਦੇ ਹਨ) ॥੩॥ਪਦ ਅਰਥ ਹੋ = ਹੇ ਭਾਈ! ਸਾਕਤ = ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ, ਮਾਇਆ-ਵੇੜ੍ਹੇ ਜੀਵ ॥੩॥
SikhNet (Spanish)y sin el Servicio al Señor, uno no logra la Paz, pues quien alaba a Maya sólo va y viene.(3)
ਜੈਸੋ ਗੁਰਿ ਉਪਦੇਸਿਆ; ਮੈ ਤੈਸੋ ਕਹਿਆ ਪੁਕਾਰਿ ॥
jaiso gur upadesiaa; mai taiso kahiaa pukaar |
Sant Singh KhalsaAs the Guru has taught me, so have I spoken.
Manmohan SinghAs the Guru did instruct me, so have I proclaimed.
Manmohan Singh (Punjabi)ਜਿਸ ਤਰ੍ਹਾਂ ਗੁਰਾਂ ਨੇ ਮੈਨੂੰ ਸਿਖ-ਮਤ ਦਿੱਤੀ ਹੈ, ਮੈਂ ਉਸੇ ਤਰ੍ਹਾਂ ਹੀ ਹੋਕਾ ਦੇ ਦਿਤਾ ਹੈ।
Fareedkot Teekaਜੈਸਾ ਗੁਰੋਂ ਨੇ ਉਪਦੇਸ ਕੀਆ ਹੈ ਮੈਨੇ ਤੈਸਾ ਪੁਕਾਰ ਕਰ ਕਹ ਦੀਆ ਹੈ॥
Prof. Sahib Singh(ਹੇ ਭਾਈ!) ਜਿਸ ਤਰ੍ਹਾਂ ਗੁਰੂ ਨੇ (ਮੈਨੂੰ) ਉਪਦੇਸ਼ ਦਿੱਤਾ ਹੈ, ਮੈਂ ਉਸੇ ਤਰ੍ਹਾਂ ਉੱਚੀ ਬੋਲ ਕੇ ਦੱਸ ਦਿੱਤਾ ਹੈ।ਪਦ ਅਰਥ ਗੁਰਿ = ਗੁਰੂ ਨੇ। ਤੈਸੋ = ਉਹੋ ਜਿਹਾ।
SikhNet (Spanish)Dice Nanak, así como ha sido la Instrucción del Guru, así ha sido mi oración.
ਨਾਨਕੁ ਕਹੈ. ਸੁਨਿ ਰੇ ਮਨਾ; ਕਰਿ ਕੀਰਤਨੁ ਹੋਇ ਉਧਾਰੁ ॥੪॥੧॥੧੫੮॥
naanak kahai. sun re manaa; kar keeratan hoe udhaar |4|1|158|
Sant Singh KhalsaSays Nanak, listen, people: sing the Kirtan of the Lord's Praises, and you shall be saved. ||4||1||158||
Manmohan SinghSays the hearken O Man sing the praise of God, and thou art emancipated.
Manmohan Singh (Punjabi)ਗੁਰੂ ਜੀ ਆਖਦੇ ਹਨ, ਸਰਵਣ ਕਰ ਹੈ ਬੰਦੇ! ਵਾਹਿਗੁਰੂ ਦਾ ਜੱਸ ਗਾਇਨ ਕਰ, ਤੇ ਤੂੰ ਬੰਦਖਲਾਸ ਹੋ ਜਾਵੇਗਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਪਿਆਰੇ! ਸੁਨ ਪਰਮੇਸ੍ਵਰ ਕਾ ਜਸ ਉਚਾਰਨ ਕਰ ਤੋ ਤੇਰਾ ਉਧਾਰ ਹੋਵੇਗਾ॥੪॥੧॥੧੫੮॥
Prof. Sahib Singhਨਾਨਕ ਆਖਦਾ ਹੈ-ਹੇ (ਮੇਰੇ) ਮਨ! ਸੁਣ ਪਰਮਾਤਮਾ ਦਾ ਕੀਰਤਨ ਕਰਦਾ ਰਹੁ (ਕੀਰਤਨ ਦੀ ਬਰਕਤਿ ਨਾਲ ਵਿਕਾਰਾਂ ਤੋਂ ਜਨਮ ਮਰਨ ਦੇ ਗੇੜ ਤੋਂ) ਬਚਾਉ ਹੋ ਜਾਂਦਾ ਹੈ ॥੪॥੧॥੧੫੮॥ਪਦ ਅਰਥ ਪੁਕਾਰਿ = ਉੱਚੀ ਬੋਲ ਕੇ। ਉਧਾਰੁ = ਬਚਾਉ ॥੪॥
* ਨੋਟ: ਇਹ ਇਕ ਸ਼ਬਦ "ਗੌੜੀ ਮਾਲਵਾ" ਦਾ ਹੈ।
SikhNet (Spanish)Escucha, oh mi mente y habita en la Alabanza del Señor para que seas salvada. (4-1-158)