ਆਸਾੜੁ ਤਪੰਦਾ ਤਿਸੁ ਲਗੈ; ਹਰਿ ਨਾਹੁ. ਨ ਜਿੰਨਾ ਪਾਸਿ ॥
aasaarr tapandaa tis lagai; har naahu. na jinaa paas |
Sant Singh KhalsaThe month of Aasaarh seems burning hot, to those who are not close to their Husband Lord.
Manmohan SinghThe month of Har, seems hot for them to whom God Spouse is not near.
Manmohan Singh (Punjabi)ਹਾੜ ਦਾ ਮਹੀਨਾ, ਉਨ੍ਹਾਂ ਨੂੰ ਗਰਮ ਮਲੂਮ ਹੁੰਦਾ ਹੈ, ਜਿਨ੍ਹਾਂ ਦੇ ਲਾਗੇ ਵਾਹਿਗੁਰੂ ਕੰਤ ਨਹੀਂ।
Fareedkot Teekaਜਿਨ ਕੇ ਪਾਸ ਹਰੀ (ਨਾਹੁ) ਪਤੀ ਨਹੀਂ ਅਰਥਾਤ ਪ੍ਰਾਪਤਿ ਨਹੀਂ, ਤਿਨ ਕੋ ਹਾੜ ਤਪਤ ਹੂਆ ਲਗਤਾ ਹੈ॥
Prof. Sahib Singhਹਾੜ ਦਾ ਮਹੀਨਾ ਉਸ ਜੀਵ ਨੂੰ ਤਪਦਾ ਪ੍ਰਤੀਤ ਹੁੰਦਾ ਹੈ (ਉਹ ਬੰਦੇ ਹਾੜ ਦੇ ਮਹੀਨੇ ਵਾਂਗ ਤਪਦੇ-ਕਲਪਦੇ ਰਹਿੰਦੇ ਹਨ) ਜਿਨ੍ਹਾਂ ਦੇ ਹਿਰਦੇ ਵਿਚ ਪ੍ਰਭੂ-ਪਤੀ ਨਹੀਂ ਵੱਸਦਾ,`ਪਦ ਅਰਥ ਨਾਹੁ = ਖਸਮ।
SikhNet (Spanish)El tiempo de Asarh es quemante para aquéllos que no sienten la Presencia de Dios.
ਜਗਜੀਵਨ ਪੁਰਖੁ ਤਿਆਗਿ ਕੈ; ਮਾਣਸ ਸੰਦੀ ਆਸ ॥
jagajeevan purakh tiaag kai; maanas sandee aas |
Sant Singh KhalsaThey have forsaken God the Primal Being, the Life of the World, and they have come to rely upon mere mortals.
Manmohan SinghThey forsake God the life of the world and rely upon man's hope.
Manmohan Singh (Punjabi)ਉਹ ਜਗਤ ਦੀ ਜਿੰਦ-ਜਾਨ, ਵਾਹਿਗੁਰੂ ਨੂੰ ਛੱਡ ਦਿੰਦੇ ਹਨ ਅਤੇ ਮਨੁੱਖ ਦੀ ਉਮੀਦ ਅਤੇ ਭਰੋਸਾ ਰਖਦੇ ਹਨ।
Fareedkot Teekaਜੋ ਜਗਜੀਵਨ ਪੁਰਖ ਕੋ ਤਿਆਗ ਕਰ ਕੇ ਮਾਨੁਖ ਕੀ ਆਸਾ ਕਰਤੇ ਹੈਂ॥
Prof. Sahib Singhਜੇਹੜੇ ਜਗਤ-ਦੇ-ਸਹਾਰੇ ਪਰਮਾਤਮਾ (ਦਾ ਆਸਰਾ) ਛੱਡ ਕੇ ਬੰਦਿਆਂ ਦੀਆਂ ਆਸਾਂ ਬਣਾਈ ਰੱਖਦੇ ਹਨ।ਪਦ ਅਰਥ ਜਗ ਜੀਵਨ ਪੁਰਖੁ = ਜਗਤ ਦਾ ਸਹਾਰਾ ਪ੍ਰਭੂ। ਸੰਦੀ = ਦੀ।
SikhNet (Spanish)Sí, para aquéllos que rechazan la Vida de toda vida y dependen de otros mortales
ਦੁਯੈ ਭਾਇ ਵਿਗੁਚੀਐ; ਗਲਿ ਪਈਸੁ. ਜਮ ਕੀ ਫਾਸ ॥
duyai bhaae vigucheeai; gal pees. jam kee faas |
Sant Singh KhalsaIn the love of duality, the soul-bride is ruined; around her neck she wears the noose of Death.
Manmohan SinghThrough another's love the man is ruined and round his neck wears the death's halter.
Manmohan Singh (Punjabi)ਹੋਰਸ ਦੀ ਪ੍ਰੀਤ ਦੇ ਰਾਹੀਂ ਬੰਦਾ ਬਰਾਬਾਦ ਹੋ ਜਾਂਦਾ ਹੈ ਅਤੇ ਮੌਤ ਦੀ ਫਾਹੀ ਉਸ ਦੀ ਗਰਦਨ ਦੁਆਲੇ ਪੈਦੀ ਹੈ।
Fareedkot Teekaਸੋ ਦ੍ਵੈਤ ਭਾਵ ਕਰ ਖਰਾਬ ਹੋਤੇ ਹੈਂ, ਪੁਨਾ ਤਿਨ ਕੇ ਗਲ ਮੇਂ ਜਮ ਕੀ ਫਾਸੀ ਪੜੀ ਹੀ ਜਾਨੋਂ॥
Prof. Sahib Singh(ਪ੍ਰਭੂ ਤੋਂ ਬਿਨਾ) ਕਿਸੇ ਹੋਰ ਦੇ ਆਸਰੇ ਰਿਹਾਂ ਖ਼ੁਆਰ ਹੀ ਹੋਈਦਾ ਹੈ, (ਜੋ ਭੀ ਕੋਈ ਹੋਰ ਸਹਾਰਾ ਤੱਕਦਾ ਹੈ) ਉਸ ਦੇ ਗਲ ਵਿਚ ਜਮ ਦੀ ਫਾਹੀ ਪੈਂਦੀ ਹੈ (ਉਸ ਦਾ ਜੀਵਨ ਸਦਾ ਸਹਮ ਵਿਚ ਬੀਤਦਾ ਹੈ)।ਪਦ ਅਰਥ ਦੁਯੈ ਭਾਇ = (ਪ੍ਰਭੂ ਤੋਂ ਬਿਨਾ ਕਿਸੇ) ਦੂਜੇ ਪਿਆਰ ਵਿਚ। ਵਿਗੁਚੀਐ = ਖ਼ੁਆਰ ਹੋਈਦਾ ਹੈ। ਗਲਿ = ਗਲ ਵਿਚ।
SikhNet (Spanish)igualmente torturados por la dualidad, son atrapados en el dogal del mirmidón de la muerte.
ਜੇਹਾ ਬੀਜੈ ਸੋ ਲੁਣੈ; ਮਥੈ ਜੋ ਲਿਖਿਆਸੁ ॥
jehaa beejai so lunai; mathai jo likhiaas |
Sant Singh KhalsaAs you plant, so shall you harvest; your destiny is recorded on your forehead.
Manmohan SinghWhatever is recorded on man's brow and what he shows that does he reap.
Manmohan Singh (Punjabi)ਜੋ ਕੁਛ ਬੰਦੇ ਦੇ ਮੱਥੇ ਤੇ ਲਿਖਿਆ ਹੋਇਆ ਹੈ ਤੇ ਜਿਹੜਾ ਕੁਝ ਉਹ ਬੀਜਦਾ ਹੈ ਉਹੀ ਕੁਝ ਉਹ ਵੱਢਦਾ ਹੈ।
Fareedkot Teekaਜੈਸਾ ਕਰਮ ਕਰੇਗਾ ਤੈਸਾ ਭੋਗੇਗਾ ਜੋ ਮਸਤਕ ਮੇਂ ਲੇਖ ਲਿਖਾ ਹੈ, ਸੋ ਅਬ ਕਰਤਾ ਹੈ॥
Prof. Sahib Singh(ਕੁਦਰਤਿ ਦਾ ਨਿਯਮ ਹੀ ਐਸਾ ਹੈ ਕਿ) ਮਨੁੱਖ ਜੇਹਾ ਬੀਜ ਬੀਜਦਾ ਹੈ, (ਕੀਤੇ ਕਰਮਾਂ ਅਨੁਸਾਰ) ਜੇਹੜਾ ਲੇਖ ਉਸਦੇ ਮੱਥੇ ਉੱਤੇ ਲਿਖਿਆ ਜਾਂਦਾ ਹੈ, ਉਹੋ ਜਿਹਾ ਫਲ ਉਹ ਪ੍ਰਾਪਤ ਕਰਦਾ ਹੈ।ਪਦ ਅਰਥ ਲੁਣੈ = ਵੱਢਦਾ ਹੈ। ਮਥੈ = ਮੱਥੇ ਉੱਤੇ।
SikhNet (Spanish)Ese es su merecido; cosechan lo que siembran.
ਰੈਣਿ ਵਿਹਾਣੀ ਪਛੁਤਾਣੀ; ਉਠਿ ਚਲੀ ਗਈ ਨਿਰਾਸ ॥
rain vihaanee pachhutaanee; utth chalee gee niraas |
Sant Singh KhalsaThe life-night passes away, and in the end, one comes to regret and repent, and then depart with no hope at all.
Manmohan SinghWhen the night of human life passes away the man repents and departs without hope.
Manmohan Singh (Punjabi)ਜਦ ਮਨੁੱਖੀ ਜੀਵਨ ਦੀ ਰਾਤ੍ਰੀ ਬਤੀਤ ਹੌ ਜਾਂਦੀ ਹੈ, ਬੰਦਾ ਪਸਚਾਤਾਪ ਕਰਦਾ ਹੈ ਤੇ ਬੇਉਮੀਦ ਹੋ ਟੁਰ ਜਾਂਦਾ ਹੈ।
Fareedkot Teekaਜਬ (ਰੈਣਿ) ਉਮਰ ਚਲੀ ਗਈ ਤਬ ਜੀਵ ਰੂਪ ਇਸਤ੍ਰੀ ਪਸਚਾਤਾਪ ਕਰਤੀ ਹੂਈ ਨਿਰਾਸ ਹੋ ਕਰ ਉਠ ਕਰ ਚਲੀ ਜਾਤੀ ਹੈ॥
Prof. Sahib Singh(ਜਗਜੀਵਨ ਪੁਰਖ ਨੂੰ ਵਿਸਾਰਨ ਵਾਲੀ ਜੀਵ-ਇਸਤ੍ਰੀ ਦੀ) ਸਾਰੀ ਜ਼ਿੰਦਗੀ ਪਛੁਤਾਵਿਆਂ ਵਿਚ ਹੀ ਗੁਜ਼ਰਦੀ ਹੈ, ਉਹ ਜਗਤ ਤੋਂ ਟੁੱਟੇ ਹੋਏ ਦਿਲ ਨਾਲ ਹੀ ਤੁਰ ਪੈਂਦੀ ਹੈ।ਪਦ ਅਰਥ ਰੈਣਿ = ਰਾਤ, ਉਮਰ। ਨਿਰਾਸ = ਟੁੱਟੇ ਹੋਏ ਦਿਲ ਵਾਲਾ।
SikhNet (Spanish)Cuando la cortina se cierra sobre la noche de sus vidas, esos hombres parten con remordimiento, sin esperanza y sin alegría.
ਜਿਨ ਕੌ ਸਾਧੂ ਭੇਟੀਐ; ਸੋ ਦਰਗਹ ਹੋਇ ਖਲਾਸੁ ॥
jin kau saadhoo bhetteeai; so daragah hoe khalaas |
Sant Singh KhalsaThose who meet with the Holy Saints are liberated in the Court of the Lord.
Manmohan SinghThey, who meet the saints, are exonerated in God's Court.
Manmohan Singh (Punjabi)ਜੋ ਸੰਤਾ ਨੂੰ ਮਿਲਦੇ ਹਨ ਉਹ ਵਾਹਿਗੁਰੂ ਦੇ ਦਰਬਾਰ ਅੰਦਰ ਸੁਰਖਰੂ ਹੋ ਜਾਂਦੇ ਹਨ।
Fareedkot Teekaਜਿਨ ਕੋ ਸੰਤ ਮਿਲੇ ਹੈਂ, ਸੋ ਦਰਗਾਹ ਮੇਂ ਬੰਧਨ ਸੇ ਰਹਤ ਹੋਏ ਹੈਂ॥☬ਤਾਂ ਤੇ ਐਸੇ ਬੇਨਤੀ ਕਰੀਏ:
Prof. Sahib Singhਜਿਨ੍ਹਾਂ ਬੰਦਿਆਂ ਨੂੰ ਗੁਰੂ ਮਿਲ ਪੈਂਦਾ ਹੈ, ਉਹ ਪਰਮਾਤਮਾ ਦੀ ਹਜ਼ੂਰੀ ਵਿਚ ਸੁਰਖ਼ਰੂ ਹੁੰਦੇ ਹਨ (ਆਦਰ-ਮਾਣ ਪਾਂਦੇ ਹਨ)।ਪਦ ਅਰਥ ਕੌ = ਨੂੰ। ਭੇਟੀਐ = ਮਿਲਦਾ ਹੈ। ਸਾਧੂ = ਗੁਰੂ। ਖਲਾਸੁ = ਸੁਰਖ਼ਰੂ, ਆਦਰ-ਯੋਗ।
SikhNet (Spanish)Sin embargo, los que encuentran al Maestro realizado, son exonerados en la Puerta de Dios.
ਕਰਿ ਕਿਰਪਾ ਪ੍ਰਭ ਆਪਣੀ; ਤੇਰੇ ਦਰਸਨ ਹੋਇ ਪਿਆਸ ॥
kar kirapaa prabh aapanee; tere darasan hoe piaas |
Sant Singh KhalsaShow Your Mercy to me, O God; I am thirsty for the Blessed Vision of Your Darshan.
Manmohan SinghShow Thy mercy unto me, O Lord! that I may thirst for a sight of Thee.
Manmohan Singh (Punjabi)ਮੇਰੇ ਉਤੇ ਆਪਣੀ ਰਹਿਮਤ ਧਾਰ, ਹੇ ਸਾਹਿਬ! ਤਾਂ ਜੋ ਮੈਨੂੰ ਤੇਰੇ ਦੀਦਾਰ ਪਾਉਣ ਦੀ ਤ੍ਰੇਹ ਲਗੇ।
Fareedkot Teekaਹੇ ਪ੍ਰਭੂ! ਐਸੀ ਅਪਨੀ ਕਿਰਪਾ ਕਰ ਜਿਸ ਕਰ ਤੇਰੇ ਦਰਸਨ ਕੀ ਹੀ ਚਾਹ ਹੋਵੇ॥
Prof. Sahib Singhਹੇ ਪ੍ਰਭੂ! (ਤੇਰੇ ਅੱਗੇ) ਨਾਨਕ ਦੀ ਬੇਨਤੀ ਹੈ-ਆਪਣੀ ਮਿਹਰ ਕਰ, (ਮੇਰੇ ਮਨ ਵਿਚ) ਤੇਰੇ ਦਰਸਨ ਦੀ ਤਾਂਘ ਬਣੀ ਰਹੇ,ਪਦ ਅਰਥ ਪ੍ਰਭ = ਹੇ ਪ੍ਰਭੂ! ਹੋਇ = ਬਣੀ ਰਹੇ।
SikhNet (Spanish)Por Misericordia, oh Señor, deja que añore estar Contigo, y Contigo solamente,
ਪ੍ਰਭ. ਤੁਧੁ ਬਿਨੁ ਦੂਜਾ ਕੋ ਨਹੀ; ਨਾਨਕ ਕੀ ਅਰਦਾਸਿ ॥
prabh. tudh bin doojaa ko nahee; naanak kee aradaas |
Sant Singh KhalsaWithout You, God, there is no other at all. This is Nanak's humble prayer.
Manmohan SinghNanak makes a supplications, "Beside Thee, O Lord! there is not any other".
Manmohan Singh (Punjabi)ਨਾਨਕ ਜੋਦੜੀ ਕਰਦਾ ਹੈ, "ਤੇਰੇ ਬਗੈਰ, ਹੇ ਸਾਹਿਬ! ਕੋਈ ਦੁਸਰਾ ਨਹੀਂ।"
Fareedkot Teekaਹੇ ਪ੍ਰਭੂ! ਤੇਰੇ ਸੇ ਬਿਨਾ ਦੂਸਰਾ ਔਰ ਕੋਈ ਨਹੀਂ, ਸ੍ਰੀ ਗੁਰੂ ਜੀ ਕਹਤੇ ਹੈਂ: ਮੇਰੀ ਤੇਰੇ ਹੀ ਆਗੇ ਬੇਨਤੀ ਹੈ, ਭਾਵ ਦਰਸ਼ਨ ਦੇਹੋ॥
Prof. Sahib Singh(ਕਿਉਂਕਿ) ਹੇ ਪ੍ਰਭੂ! ਤੈਥੋਂ ਬਿਨਾ ਮੇਰਾ ਕੋਈ ਹੋਰ ਆਸਰਾ-ਪਰਨਾ ਨਹੀਂ ਹੈ।
SikhNet (Spanish)porque sin Ti, todo lo demás es un vacío insípido y sin sentido.
ਆਸਾੜੁ ਸੁਹੰਦਾ ਤਿਸੁ ਲਗੈ; ਜਿਸੁ ਮਨਿ ਹਰਿ ਚਰਣ ਨਿਵਾਸ ॥੫॥
aasaarr suhandaa tis lagai; jis man har charan nivaas |5|
Sant Singh KhalsaThe month of Aasaarh is pleasant, when the Feet of the Lord abide in the mind. ||5||
Manmohan SinghHar is pleasant for him, in whose heart abide God's feet.
Manmohan Singh (Punjabi)ਹਾੜ ਉਸ ਨੂੰ ਖੁਸਗਵਾਰ ਲਗਦਾ ਹੈ ਜਿਸ ਦੇ ਦਿਲ ਵਿੱਚ ਵਾਹਿਗੁਰੂ ਦੇ ਪੈਰ ਵਸਦੇ ਹਨ।
Fareedkot Teekaਹੇ ਹਰੀ! ਜਿਸ ਕੇ ਮਨ ਮੇਂ ਤੇਰੇ ਚਰਨੋਂ ਕਾ (ਨਿਵਾਸੁ) ਭਾਵ ਧ੍ਯਾਨ ਹੈ, ਉਸ ਕੋ ਹਾੜ ਅੱਛਾ ਲਗਦਾ ਭਾਵ ਸਫਲੁ ਹੈ॥੫॥
Prof. Sahib Singhਜਿਸ ਮਨੁੱਖ ਦੇ ਮਨ ਵਿਚ ਪ੍ਰਭੂ ਦੇ ਚਰਨਾਂ ਦਾ ਨਿਵਾਸ ਬਣਿਆ ਰਹੇ, ਉਸ ਨੂੰ (ਤਪਦਾ) ਹਾੜ (ਭੀ) ਸੁਹਾਵਣਾ ਜਾਪਦਾ ਹੈ (ਉਸ ਨੂੰ ਦੁਨੀਆ ਦੇ ਦੁੱਖ-ਕਲੇਸ਼ ਭੀ ਦੁਖੀ ਨਹੀਂ ਕਰ ਸਕਦੇ) ॥੫॥ਪਦ ਅਰਥ ਜਿਸੁ ਮਨਿ = ਜਿਸ ਦੇ ਮਨ ਵਿਚ ॥੫॥
SikhNet (Spanish)Placentero es el calor de Asaar para los que viven en Dios. (5)