ੴ

ਸਿੱਖਬਾਣੀ · SikhBani

Ang 134

Sri Guru Granth Sahib · Raag Maajh · 6 shabads, 39 lines
Translations
Shabad Guru Arjan Dev Ji Raag Maajh continued from Ang 133

ਨਾਨਕ ਕੀ ਪ੍ਰਭ ਬੇਨਤੀ; ਪ੍ਰਭ ਮਿਲਹੁ ਪਰਾਪਤਿ ਹੋਇ ॥

naanak kee prabh benatee; prabh milahu paraapat hoe |

Sant Singh KhalsaNanak makes this prayer to God: "Please, come and unite me with Yourself."
Manmohan SinghNanak makes supplication before the Lord "Come and unite me with Thee, O Lord! "
Manmohan Singh (Punjabi)ਨਾਨਕ ਸਾਹਿਬ ਅਗੇ ਪ੍ਰਾਰਥਨਾ ਕਰਦਾ ਹੈ, ਹੇ ਸਾਹਿਬ! ਆ ਕੇ ਮੈਨੂੰ ਆਪਣੇ ਨਾਲ ਅਭੇਦ ਕਰ ਲੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਪ੍ਰਭੂ! ਮੇਰੀ ਬੇਨਤੀ ਹੈ ਜੇ ਕਰ ਮਿਲੋ ਤਾਂ ਮੇਰੀ (ਪਰਾ) ਸਭ ਸੇ ਪਰੇ (ਪਤਿ) ਇਜਤ ਹੋਵੇ॥
Prof. Sahib Singhਹੇ ਪ੍ਰਭੂ! (ਤੇਰੇ ਦਰ ਤੇ) ਮੇਰੀ ਬੇਨਤੀ ਹੈ ਕਿ ਮੈਨੂੰ ਤੇਰਾ ਦਿਲ-ਰੱਜਵਾਂ ਮਿਲਾਪ ਨਸੀਬ ਹੋਵੇ।

ਪਦ ਅਰਥ ਪਰਾਪਤਿ ਹੋਇ = {पर्याप्तं = to one's heart's content} ਜਿਸ ਨਾਲ (ਮੇਰੇ) ਦਿਲ ਦੀ ਰੀਝ ਪੂਰੀ ਹੋ ਜਾਏ।

SikhNet (Spanish)Nanak reza, Te pido, oh Señor, que me unas Contigo y nunca me dejes.

ਵੈਸਾਖੁ ਸੁਹਾਵਾ ਤਾਂ ਲਗੈ; ਜਾ ਸੰਤੁ ਭੇਟੈ ਹਰਿ ਸੋਇ ॥੩॥

vaisaakh suhaavaa taan lagai; jaa sant bhettai har soe |3|

Sant Singh KhalsaThe month of Vaisaakh is beautiful and pleasant, when the Saint causes me to meet the Lord. ||3||
Manmohan SinghOnly then does the month of Waisakh become beautiful when the saint causes man to meet that God.
Manmohan Singh (Punjabi)ਕੇਵਲ ਤਦ ਹੀ ਵੈਸਾਖ ਦਾ ਮਹੀਨਾ ਸੁਹਾਵਣਾ ਹੁੰਦਾ ਹੈ ਜਦ ਸਾਧੂ ਬੰਦੇ ਨੂੰ ਉਸ ਵਾਹਿਗੁਰੂ ਨਾਲ ਮਿਲਾ ਦਿੰਦਾ ਹੈ।
Fareedkot Teekaਹੇ ਹਰੀ! ਤੇਰਾ ਜੋ ਸੰਤੁ ਹੈ, ਜਬ ਸੋ ਮਿਲੈ ਵੈਸਾਖ ਸੋਭਨੀਕ ਤੌ ਲਗਤਾ ਹੈ॥੩॥
Prof. Sahib Singh(ਰੁੱਤ ਫਿਰਨ ਨਾਲ ਚੁਫੇਰੇ ਬਨਸਪਤੀ ਪਈ ਸੁਹਾਵਣੀ ਹੋ ਜਾਏ, ਪਰ) ਜਿੰਦ ਨੂੰ ਵੈਸਾਖ ਦਾ ਮਹੀਨਾ ਤਦੋਂ ਹੀ ਸੋਹਣਾ ਲੱਗ ਸਕਦਾ ਹੈ ਜੇ ਹਰੀ ਸੰਤ-ਪ੍ਰਭੂ ਮਿਲ ਪਏ ॥੩॥

ਪਦ ਅਰਥ ਸੰਤੁ ਹਰਿ = ਹਰੀ-ਸੰਤ। ਭੇਟੈ = ਮਿਲਿ ਪਏ ॥੩॥

SikhNet (Spanish)El mes de Vaisakh es alegre y fragante solamente si estamos elevados por la Gracia del Santo en la Unión con Dios.(3)

Open this shabad (9 lines, Angs 133-134) →

Shabad Guru Arjan Dev Ji Raag Maajh

ਹਰਿ ਜੇਠਿ ਜੁੜੰਦਾ ਲੋੜੀਐ; ਜਿਸੁ ਅਗੈ ਸਭਿ ਨਿਵੰਨਿ ॥

har jetth jurrandaa lorreeai; jis agai sabh nivan |

Sant Singh KhalsaIn the month of Jayt'h, the bride longs to meet with the Lord. All bow in humility before Him.
Manmohan SinghIn the month of Jeth, man ought to unite with Him before whom all bow.
Manmohan Singh (Punjabi)ਜੇਠ ਦੇ ਮਹੀਨੇ ਵਿੱਚ, ਆਦਮੀ ਨੂੰ ਉਸ ਨਾਲ ਜੁੜਣਾ ਉਚਿਤ ਹੈ ਜਿਸ ਦੇ ਮੂਹਰੇ ਸਾਰੇ ਨਿੰਵਦੇ ਹਨ।
Fareedkot Teekaਜੇਠ ਮਹੀਨੇ ਦੁਆਰਾ ਕਹਤੇ ਹੈਂ: ਹਰੀ ਮੇਂ ਮਨ ਜੁੜਿਆ ਚਾਹੀਏ, ਜਿਸ ਹਰੀ ਆਗੇ ਸਭ ਨਿਮਰ ਹੋਤੇ ਹੈਂ॥
Prof. Sahib Singhਜਿਸ ਹਰੀ ਦੇ ਅੱਗੇ ਸਾਰੇ ਜੀਵ ਸਿਰ ਨਿਵਾਂਦੇ ਹਨ, ਜੇਠ ਦੇ ਮਹੀਨੇ ਵਿਚ ਉਸ ਦੇ ਚਰਨਾਂ ਵਿਚ ਜੁੜਨਾ ਚਾਹੀਦਾ ਹੈ।

ਪਦ ਅਰਥ ਜੇਠਿ = ਜੇਠ ਵਿਚ। ਹਰਿ ਜੁੜੰਦਾ ਲੋੜੀਐ = ਪ੍ਰਭੂ ਚਰਨਾਂ ਵਿਚ ਜੁੜਨਾ ਚਾਹੀਦਾ ਹੈ। ਸਭਿ = ਸਾਰੇ ਜੀਵ। ਨਿਵੰਨਿ = ਨਿਊਂਦੇ ਹਨ।

SikhNet (Spanish)En el mes de Jeth, encuentra al Señor Dios, en Aquél ante Quien se postran todos.

ਹਰਿ ਸਜਣ ਦਾਵਣਿ ਲਗਿਆ; ਕਿਸੈ. ਨ ਦੇਈ ਬੰਨਿ ॥

har sajan daavan lagiaa; kisai. na deee ban |

Sant Singh KhalsaOne who has grasped the hem of the robe of the Lord, the True Friend-no one can keep him in bondage.
Manmohan SinghNone can keep him in bondage, who is attached to the skirt of God the Friend.
Manmohan Singh (Punjabi)ਕੋਈ ਜਣਾ ਉਸ ਨੂੰ ਬੰਦੀ ਵਿੱਚ ਨਹੀਂ ਰਖ ਸਕਦਾ ਜੋ ਵਾਹਿਗੁਰੂ ਮਿਤ੍ਰ ਦੇ ਪੱਲੇ ਨਾਲ ਜੁੜਿਆ ਹੋਇਆ ਹੈ।
Fareedkot Teekaਹਰੀ ਸਜਣ ਕੇ (ਦਾਵਣਿ) ਪਲੇ ਲਗਿਆਂ ਕਿਆ ਸਰਣ ਕੋ ਪ੍ਰਾਪਤਿ ਹੋਇਆਂ, ਕਿਸ ਕੋ ਬੰਨ ਕੇ ਨਹੀਂ ਦੇਤਾ ਅਰਥਾਤ ਸਰਣ ਸੂਰ ਹੈ॥
Prof. Sahib Singhਜੇ ਹਰੀ ਸੱਜਣ ਦੇ ਲੜ ਲੱਗੇ ਰਹੀਏ ਤਾਂ ਉਹ ਕਿਸੇ (ਜਮ ਆਦਿਕ) ਨੂੰ ਆਗਿਆ ਨਹੀਂ ਦੇਂਦਾ ਕਿ ਬੰਨ੍ਹ ਕੇ ਅੱਗੇ ਲਾ ਲਏ (ਭਾਵ, ਪ੍ਰਭੂ ਦੇ ਲੜ ਲੱਗਿਆਂ ਜਮਾਂ ਦਾ ਡਰ ਨਹੀਂ ਰਹਿ ਜਾਂਦਾ)।

ਪਦ ਅਰਥ ਸਜਣ ਦਾਵਣਿ = ਸੱਜਣ ਦੇ ਦਾਮਨ ਵਿਚ, ਪੱਲੇ ਵਿਚ। ਕਿਸੈ... ਬੰਨਿ = ਕਿਸੇ ਨੂੰ ਬੰਨ੍ਹਣ ਨਹੀਂ ਦੇਂਦਾ, ਕਿਸੇ ਜਮ ਆਦਿਕ ਨੂੰ ਆਗਿਆ ਨਹੀਂ ਦੇਂਦਾ ਕਿ ਉਸ ਜੀਵ ਨੂੰ ਬੰਨ੍ਹ ਕੇ ਅੱਗੇ ਲਾ ਲਏ।

SikhNet (Spanish)Aférrate a Su Túnica y nadie te podrá esclavizar.

ਮਾਣਕ ਮੋਤੀ ਨਾਮੁ ਪ੍ਰਭ; ਉਨ ਲਗੈ ਨਾਹੀ ਸੰਨਿ ॥

maanak motee naam prabh; un lagai naahee san |

Sant Singh KhalsaGod's Name is the Jewel, the Pearl. It cannot be stolen or taken away.
Manmohan SinghThe Lord's Name is like gems and pearls. Them none can burgle and steal.
Manmohan Singh (Punjabi)ਸੁਆਮੀ ਦਾ ਨਾਮ ਜਵੇਹਰਾਂ ਤੇ ਹੀਰਿਆਂ ਦੀ ਮਾਨਿੰਦ ਹੈ, ਉਨ੍ਹਾਂ ਨੂੰ ਕੋਈ ਜਣਾ ਪਾੜ ਨਾਂ ਕੇ ਚੁਰਾ ਨਹੀਂ ਸਕਦਾ।
Fareedkot Teekaਮਾਣਕ ਮੋਤੀ ਅਰਥਾਤ ਸਰਬ ਪਦਾਰਥ ਰੂਪ ਪ੍ਰਭੂ ਕਾ ਨਾਮ ਹੈ ਉਨ ਗੁਨੋਂ ਰੂਪੀ ਧਨ ਕੋ (ਸੰਨ੍ਹ੍ਹਿ) ਪਾੜ ਨਹੀਂ ਲਗਤਾ, ਭਾਵ ਏਹਿ ਕਿ ਚੋਰਾਯਾ ਨਹੀਂ ਜਾਤਾ॥
Prof. Sahib Singh(ਲੋਕ ਹੀਰੇ ਮੋਤੀ ਲਾਲ ਆਦਿਕ ਕੀਮਤੀ ਧਨ ਇਕੱਠਾ ਕਰਨ ਲਈ ਦੌੜ-ਭੱਜ ਕਰਦੇ ਹਨ, ਪਰ ਉਸ ਧਨ ਦੇ ਚੋਰੀ ਹੋ ਜਾਣ ਦਾ ਭੀ ਤੌਖ਼ਲਾ ਰਹਿੰਦਾ ਹੈ) ਪਰਮਾਤਮਾ ਦਾ ਨਾਮ ਹੀਰੇ ਮੋਤੀ ਆਦਿਕ ਐਸਾ ਕੀਮਤਿ ਧਨ ਹੈ ਕਿ ਉਹ ਚੁਰਾਇਆ ਨਹੀਂ ਜਾ ਸਕਦਾ।
SikhNet (Spanish)Su Nombre es Precioso como las gemas y las perlas, pero a diferencia de ellas, la Riqueza del Naam, del Nombre, nadie te la puede robar.

ਰੰਗ ਸਭੇ ਨਾਰਾਇਣੈ; ਜੇਤੇ ਮਨਿ ਭਾਵੰਨਿ ॥

rang sabhe naaraaeinai; jete man bhaavan |

Sant Singh KhalsaIn the Lord are all pleasures which please the mind.
Manmohan SinghIn the Primal Being are all the delights which fascinate the mind.
Manmohan Singh (Punjabi)ਆਦਿ ਪੁਰਖ ਅੰਦਰ ਸਾਰੀਆਂ ਖੁਸ਼ੀਆਂ ਹਨ ਜਿਹੜੀਆਂ ਚਿੱਤ ਨੂੰ ਮੋਹਿਤ ਕਰਦੀਆਂ ਹਨ।
Fareedkot Teekaਜਿਤਨੇ ਜੀਵੋਂ ਕੇ ਮਨ ਮੇਂ ਰੰਗ ਭਾਵਤੇ ਹੈਂ ਸਭ ਨਰਾਇਣ ਕੇ ਹੈਂ, ਭਾਵ ਪਰਮੇਸ੍ਵਰ ਭਜਨ ਕਰ ਸਭ ਅਨੰਦ ਬੀਚ ਹੀ ਆ ਜਾਤੇ ਹੈਂ॥
Prof. Sahib Singhਪਰਮਾਤਮਾ ਦੇ ਜਿਤਨੇ ਭੀ ਕੌਤਕ ਹੋ ਰਹੇ ਹਨ, (ਨਾਮ-ਧਨ ਦੀ ਬਰਕਤਿ ਨਾਲ) ਉਹ ਸਾਰੇ ਮਨ ਵਿਚ ਪਿਆਰੇ ਲੱਗਦੇ ਹਨ।

ਪਦ ਅਰਥ ਰੰਗ ਜੇਤੇ = ਜਿਤਨੇ ਭੀ ਰੰਗ ਹਨ। ਨਾਰਾਇਣੈ = ਪਰਮਾਤਮਾ ਦੇ। ਭਾਵੰਨਿ = ਪਿਆਰੇ ਲੱਗਦੇ ਹਨ।

SikhNet (Spanish)En el Ser Primordial encuentras todos los deleites que fascinan a la mente.

ਜੋ ਹਰਿ ਲੋੜੇ ਸੋ ਕਰੇ; ਸੋਈ ਜੀਅ ਕਰੰਨਿ ॥

jo har lorre so kare; soee jeea karan |

Sant Singh KhalsaAs the Lord wishes, so He acts, and so His creatures act.
Manmohan SinghWhat God desires, He does that. That very thing the creatures do.
Manmohan Singh (Punjabi)ਜੋ ਕੁਛ ਭਗਵਾਨ ਚਾਹੁੰਦਾ ਹੈ, ਉਹ ਉਹੀ ਕਰਦਾ ਹੈ। ਐਨ ਉਹੀ ਚੀਜ ਹੀ ਜੀਵ ਕਰਦੇ ਹਨ।
Fareedkot Teekaਜੋ ਜੋ ਹਰੀ ਕਰਾਯਾ ਚਾਹੁੰਦਾ ਹੈ ਜੀਵ ਸੋਈ ਸੋਈ ਕਰਮ ਕਰਤੇ ਹੈਂ॥
Prof. Sahib Singh(ਇਹ ਭੀ ਸਮਝ ਆ ਜਾਂਦੀ ਹੈ ਕਿ) ਪ੍ਰਭੂ ਆਪ ਤੇ ਉਸ ਦੇ ਪੈਦਾ ਕੀਤੇ ਜੀਵ ਉਹੀ ਕੁਝ ਕਰਦੇ ਹਨ ਜੋ ਉਸ ਪ੍ਰਭੂ ਨੂੰ ਚੰਗਾ ਲੱਗਦਾ ਹੈ।

ਪਦ ਅਰਥ ਕਰੰਨਿ = ਕਰਦੇ ਹਨ।

SikhNet (Spanish)Dios realiza todo como a Él le place; tu disposición es esa que Él te confiere.

ਜੋ ਪ੍ਰਭਿ ਕੀਤੇ ਆਪਣੇ; ਸੇਈ ਕਹੀਅਹਿ ਧੰਨਿ ॥

jo prabh keete aapane; seee kaheeeh dhan |

Sant Singh KhalsaThey alone are called blessed, whom God has made His Own.
Manmohan SinghThey whom the Lord has made His own are said to be praise worthy.
Manmohan Singh (Punjabi)ਜਿਨ੍ਹਾਂ ਨੂੰ ਸੁਆਮੀ ਨੇ ਆਪਣੇ ਨਿਜ ਦੇ ਬਣਾਇਆ ਹੈ ਉਹ ਸ਼ਲਾਘਾ-ਯੋਗ ਆਖੇ ਜਾਂਦੇ ਹਨ।
Fareedkot Teekaਜੋ ਪੁਰਸ਼ ਪ੍ਰਭੂ ਨੇ ਅਪਨੇ ਦਾਸ ਕੀਏ ਹੈਂ, ਉਸਤਤੀ ਜੋਗ ਕਹੀਤੇ ਹੈਂ॥
Prof. Sahib Singhਜਿਨ੍ਹਾਂ ਬੰਦਿਆਂ ਨੂੰ ਪ੍ਰਭੂ ਨੇ (ਆਪਣੀ ਸਿਫ਼ਤ-ਸਾਲਾਹ ਦੀ ਦਾਤ ਦੇ ਕੇ) ਆਪਣਾ ਬਣਾ ਲਿਆ ਹੈ, ਉਹਨਾਂ ਨੂੰ ਹੀ (ਜਗਤ ਵਿਚ) ਸ਼ਾਬਾਸ਼ੇ ਮਿਲਦੀ ਹੈ।

ਪਦ ਅਰਥ ਪ੍ਰਭਿ = ਪ੍ਰਭੂ ਨੇ। ਕਹੀਅਹਿ = ਕਹੇ ਜਾਂਦੇ ਹਨ।

SikhNet (Spanish)Benditos son aquéllos a los que Dios ha hecho suyos.

ਆਪਣ ਲੀਆ ਜੇ ਮਿਲੈ; ਵਿਛੁੜਿ ਕਿਉ ਰੋਵੰਨਿ ॥

aapan leea je milai; vichhurr kiau rovan |

Sant Singh KhalsaIf people could meet the Lord by their own efforts, why would they be crying out in the pain of separation?
Manmohan SinghBy their own obtainment, If men could meet the Lord, why should they then weep in separation?
Manmohan Singh (Punjabi)ਆਪਣੇ ਆਪ ਦੀ ਪਰਾਪਤੀ ਦੁਆਰਾ ਜੇਕਰ ਬੰਦੇ ਪ੍ਰਭੂ ਨੂੰ ਮਿਲ ਸਕਦੇ ਤਾਂ ਉਹ ਜੁਦਾਈ ਅੰਦਰ ਕਿਉਂ ਵਿਰਲਾਪ ਕਰਦੇ?
Fareedkot Teekaਜੇ ਕਰ ਆਪਣਾ ਲੀਆ ਹੂਆ ਹਰੀ ਮਿਲ ਜਾਤਾ ਹੋਵੇ ਤੌ ਪਰਮੇਸ੍ਵਰ ਸੇ ਵਿਛੁੜ ਕੇ ਜੀਵ ਕਿਉਂ ਰੋਵਨ॥☬ਪ੍ਰਸ਼ਨ: ਹਰੀ ਕੀ ਪ੍ਰਾਪਤੀ ਕੈਸੇ ਹੋਵੇ? ਤਿਸ ਪਰ ਕਹਤੇ ਹੈਂ:
Prof. Sahib Singh(ਪਰ ਪਰਮਾਤਮਾ ਜੀਵਾਂ ਦੇ ਆਪਣੇ ਉੱਦਮ ਨਾਲ ਨਹੀਂ ਮਿਲ ਸਕਦਾ) ਜੇ ਜੀਵਾਂ ਦੇ ਆਪਣੇ ਉੱਦਮ ਨਾਲ ਮਿਲ ਸਕਦਾ ਹੋਵੇ, ਤਾਂ ਜੀਵ ਉਸ ਤੋਂ ਵਿੱਛੁੜ ਕੇ ਦੁਖੀ ਕਿਉਂ ਹੋਣ?

ਪਦ ਅਰਥ ਵਿੱਛੁੜਿ = ਪ੍ਰਭੂ ਤੋਂ ਵਿਛੁੜ ਕੇ।

SikhNet (Spanish)Por nosotros mismos no llegamos a la Plenitud;

ਸਾਧੂ ਸੰਗੁ ਪਰਾਪਤੇ; ਨਾਨਕ. ਰੰਗ ਮਾਣੰਨਿ ॥

saadhoo sang paraapate; naanak. rang maanan |

Sant Singh KhalsaMeeting Him in the Saadh Sangat, the Company of the Holy, O Nanak, celestial bliss is enjoyed.
Manmohan SinghMeeting God through the society of the saints, O Nanak! the pious persons enjoy celestial bliss.
Manmohan Singh (Punjabi)ਸੰਤਾਂ ਦੀ ਸੰਗਤ ਦੁਆਰਾ ਵਾਹਿਗੁਰੂ ਨੂੰ ਮਿਲ ਕੇ ਹੇ ਨਾਨਕ! ਪਵਿੱਤ੍ਰ ਪੁਰਸ਼ ਬੈਕੁੰਠੀ ਆਨੰਦ ਭੌਗਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨ ਕਉ ਸੰਤੋਂ ਕਾ ਸੰਗ ਹੂਆ ਹੈ, ਸੋ ਹਰੀ ਕੋ ਪਰਾਪਤ ਹੋ ਕਰ ਅਨੰਦ ਭੋਗਤੇ ਹੈਂ॥
Prof. Sahib Singhਹੇ ਨਾਨਕ! (ਪ੍ਰਭੂ ਦੇ ਮਿਲਾਪ ਦੇ) ਆਨੰਦ (ਉਹੀ ਬੰਦੇ) ਮਾਣਦੇ ਹਨ, ਜਿਨ੍ਹਾਂ ਨੂੰ ਗੁਰੂ ਦਾ ਸਾਥ ਮਿਲ ਜਾਏ।

ਪਦ ਅਰਥ ਸਾਧੂ ਸੰਗੁ = ਗੁਰੂ ਦਾ ਸਾਥ।

SikhNet (Spanish)si fuera eso posible, ¿cómo nos estaríamos lamentando todo el tiempo debido a nuestra inconformidad?

ਹਰਿ ਜੇਠੁ ਰੰਗੀਲਾ ਤਿਸੁ ਧਣੀ; ਜਿਸ ਕੈ ਭਾਗੁ ਮਥੰਨਿ ॥੪॥

har jetth rangeelaa tis dhanee; jis kai bhaag mathan |4|

Sant Singh KhalsaIn the month of Jayt'h, the playful Husband Lord meets her, upon whose forehead such good destiny is recorded. ||4||
Manmohan SinghIn Jeth, the playful Lord Master meets Him, on whose forehead good fortune is recorded.
Manmohan Singh (Punjabi)ਜੇਠ ਵਿੱਚ ਖਿਲੰਦੜਾ ਸੁਆਮੀ ਮਾਲਕ ਉਸ ਨੂੰ ਮਿਲਦਾ ਹੈ, ਜਿਸ ਦੇ ਮੰਥੇ ਉਤੇ ਚੰਗੀ ਕਿਸਮਤ ਲਿਖੀ ਹੋਈ ਹੈ।
Fareedkot Teekaਜੇਠ ਕੇ ਮਹੀਨੇ ਦੁਆਰੇ ਕਹਤੇ ਹੈਂ: ਹਰੀ ਧਨੀ (ਰੰਗੀਲਾ) ਅਨੰਦੀ ਤਿਸ ਕੋ ਪ੍ਰਾਪਤਿ ਹੋਤਾ ਹੈ ਜਿਸ ਕੇ ਮਸਤਕ ਮੇਂ ਸ੍ਰੇਸਟ ਭਾਗ ਹੈਂ॥
Prof. Sahib Singhਜਿਸ ਮਨੁੱਖ ਦੇ ਮੱਥੇ ਉੱਤੇ ਭਾਗ ਜਾਗੇ, ਉਸ ਨੂੰ ਜੇਠ ਮਹੀਨਾ ਸੁਹਾਵਣਾ ਲੱਗਦਾ ਹੈ, ਉਸੇ ਨੂੰ ਪ੍ਰਭੂ-ਮਾਲਕ ਮਿਲਦਾ ਹੈ ॥੪॥

ਪਦ ਅਰਥ ਤਿਸੁ = ਉਸ (ਮਨੁੱਖ) ਨੂੰ। ਜਿਸ ਕੈ ਮਥੰਨਿ = ਜਿਸ ਦੇ ਮੱਥੇ ਉੱਤੇ ॥੪॥

SikhNet (Spanish)En el mes de Jeth los que encuentran al Santo Guru conocen la Alegría Celestial, y se deleitan en el juego amoroso del Señor.(4)

Open this shabad →

Shabad Guru Arjan Dev Ji Raag Maajh

ਆਸਾੜੁ ਤਪੰਦਾ ਤਿਸੁ ਲਗੈ; ਹਰਿ ਨਾਹੁ. ਨ ਜਿੰਨਾ ਪਾਸਿ ॥

aasaarr tapandaa tis lagai; har naahu. na jinaa paas |

Sant Singh KhalsaThe month of Aasaarh seems burning hot, to those who are not close to their Husband Lord.
Manmohan SinghThe month of Har, seems hot for them to whom God Spouse is not near.
Manmohan Singh (Punjabi)ਹਾੜ ਦਾ ਮਹੀਨਾ, ਉਨ੍ਹਾਂ ਨੂੰ ਗਰਮ ਮਲੂਮ ਹੁੰਦਾ ਹੈ, ਜਿਨ੍ਹਾਂ ਦੇ ਲਾਗੇ ਵਾਹਿਗੁਰੂ ਕੰਤ ਨਹੀਂ।
Fareedkot Teekaਜਿਨ ਕੇ ਪਾਸ ਹਰੀ (ਨਾਹੁ) ਪਤੀ ਨਹੀਂ ਅਰਥਾਤ ਪ੍ਰਾਪਤਿ ਨਹੀਂ, ਤਿਨ ਕੋ ਹਾੜ ਤਪਤ ਹੂਆ ਲਗਤਾ ਹੈ॥
Prof. Sahib Singhਹਾੜ ਦਾ ਮਹੀਨਾ ਉਸ ਜੀਵ ਨੂੰ ਤਪਦਾ ਪ੍ਰਤੀਤ ਹੁੰਦਾ ਹੈ (ਉਹ ਬੰਦੇ ਹਾੜ ਦੇ ਮਹੀਨੇ ਵਾਂਗ ਤਪਦੇ-ਕਲਪਦੇ ਰਹਿੰਦੇ ਹਨ) ਜਿਨ੍ਹਾਂ ਦੇ ਹਿਰਦੇ ਵਿਚ ਪ੍ਰਭੂ-ਪਤੀ ਨਹੀਂ ਵੱਸਦਾ,`

ਪਦ ਅਰਥ ਨਾਹੁ = ਖਸਮ।

SikhNet (Spanish)El tiempo de Asarh es quemante para aquéllos que no sienten la Presencia de Dios.

ਜਗਜੀਵਨ ਪੁਰਖੁ ਤਿਆਗਿ ਕੈ; ਮਾਣਸ ਸੰਦੀ ਆਸ ॥

jagajeevan purakh tiaag kai; maanas sandee aas |

Sant Singh KhalsaThey have forsaken God the Primal Being, the Life of the World, and they have come to rely upon mere mortals.
Manmohan SinghThey forsake God the life of the world and rely upon man's hope.
Manmohan Singh (Punjabi)ਉਹ ਜਗਤ ਦੀ ਜਿੰਦ-ਜਾਨ, ਵਾਹਿਗੁਰੂ ਨੂੰ ਛੱਡ ਦਿੰਦੇ ਹਨ ਅਤੇ ਮਨੁੱਖ ਦੀ ਉਮੀਦ ਅਤੇ ਭਰੋਸਾ ਰਖਦੇ ਹਨ।
Fareedkot Teekaਜੋ ਜਗਜੀਵਨ ਪੁਰਖ ਕੋ ਤਿਆਗ ਕਰ ਕੇ ਮਾਨੁਖ ਕੀ ਆਸਾ ਕਰਤੇ ਹੈਂ॥
Prof. Sahib Singhਜੇਹੜੇ ਜਗਤ-ਦੇ-ਸਹਾਰੇ ਪਰਮਾਤਮਾ (ਦਾ ਆਸਰਾ) ਛੱਡ ਕੇ ਬੰਦਿਆਂ ਦੀਆਂ ਆਸਾਂ ਬਣਾਈ ਰੱਖਦੇ ਹਨ।

ਪਦ ਅਰਥ ਜਗ ਜੀਵਨ ਪੁਰਖੁ = ਜਗਤ ਦਾ ਸਹਾਰਾ ਪ੍ਰਭੂ। ਸੰਦੀ = ਦੀ।

SikhNet (Spanish)Sí, para aquéllos que rechazan la Vida de toda vida y dependen de otros mortales

ਦੁਯੈ ਭਾਇ ਵਿਗੁਚੀਐ; ਗਲਿ ਪਈਸੁ. ਜਮ ਕੀ ਫਾਸ ॥

duyai bhaae vigucheeai; gal pees. jam kee faas |

Sant Singh KhalsaIn the love of duality, the soul-bride is ruined; around her neck she wears the noose of Death.
Manmohan SinghThrough another's love the man is ruined and round his neck wears the death's halter.
Manmohan Singh (Punjabi)ਹੋਰਸ ਦੀ ਪ੍ਰੀਤ ਦੇ ਰਾਹੀਂ ਬੰਦਾ ਬਰਾਬਾਦ ਹੋ ਜਾਂਦਾ ਹੈ ਅਤੇ ਮੌਤ ਦੀ ਫਾਹੀ ਉਸ ਦੀ ਗਰਦਨ ਦੁਆਲੇ ਪੈਦੀ ਹੈ।
Fareedkot Teekaਸੋ ਦ੍ਵੈਤ ਭਾਵ ਕਰ ਖਰਾਬ ਹੋਤੇ ਹੈਂ, ਪੁਨਾ ਤਿਨ ਕੇ ਗਲ ਮੇਂ ਜਮ ਕੀ ਫਾਸੀ ਪੜੀ ਹੀ ਜਾਨੋਂ॥
Prof. Sahib Singh(ਪ੍ਰਭੂ ਤੋਂ ਬਿਨਾ) ਕਿਸੇ ਹੋਰ ਦੇ ਆਸਰੇ ਰਿਹਾਂ ਖ਼ੁਆਰ ਹੀ ਹੋਈਦਾ ਹੈ, (ਜੋ ਭੀ ਕੋਈ ਹੋਰ ਸਹਾਰਾ ਤੱਕਦਾ ਹੈ) ਉਸ ਦੇ ਗਲ ਵਿਚ ਜਮ ਦੀ ਫਾਹੀ ਪੈਂਦੀ ਹੈ (ਉਸ ਦਾ ਜੀਵਨ ਸਦਾ ਸਹਮ ਵਿਚ ਬੀਤਦਾ ਹੈ)।

ਪਦ ਅਰਥ ਦੁਯੈ ਭਾਇ = (ਪ੍ਰਭੂ ਤੋਂ ਬਿਨਾ ਕਿਸੇ) ਦੂਜੇ ਪਿਆਰ ਵਿਚ। ਵਿਗੁਚੀਐ = ਖ਼ੁਆਰ ਹੋਈਦਾ ਹੈ। ਗਲਿ = ਗਲ ਵਿਚ।

SikhNet (Spanish)igualmente torturados por la dualidad, son atrapados en el dogal del mirmidón de la muerte.

ਜੇਹਾ ਬੀਜੈ ਸੋ ਲੁਣੈ; ਮਥੈ ਜੋ ਲਿਖਿਆਸੁ ॥

jehaa beejai so lunai; mathai jo likhiaas |

Sant Singh KhalsaAs you plant, so shall you harvest; your destiny is recorded on your forehead.
Manmohan SinghWhatever is recorded on man's brow and what he shows that does he reap.
Manmohan Singh (Punjabi)ਜੋ ਕੁਛ ਬੰਦੇ ਦੇ ਮੱਥੇ ਤੇ ਲਿਖਿਆ ਹੋਇਆ ਹੈ ਤੇ ਜਿਹੜਾ ਕੁਝ ਉਹ ਬੀਜਦਾ ਹੈ ਉਹੀ ਕੁਝ ਉਹ ਵੱਢਦਾ ਹੈ।
Fareedkot Teekaਜੈਸਾ ਕਰਮ ਕਰੇਗਾ ਤੈਸਾ ਭੋਗੇਗਾ ਜੋ ਮਸਤਕ ਮੇਂ ਲੇਖ ਲਿਖਾ ਹੈ, ਸੋ ਅਬ ਕਰਤਾ ਹੈ॥
Prof. Sahib Singh(ਕੁਦਰਤਿ ਦਾ ਨਿਯਮ ਹੀ ਐਸਾ ਹੈ ਕਿ) ਮਨੁੱਖ ਜੇਹਾ ਬੀਜ ਬੀਜਦਾ ਹੈ, (ਕੀਤੇ ਕਰਮਾਂ ਅਨੁਸਾਰ) ਜੇਹੜਾ ਲੇਖ ਉਸਦੇ ਮੱਥੇ ਉੱਤੇ ਲਿਖਿਆ ਜਾਂਦਾ ਹੈ, ਉਹੋ ਜਿਹਾ ਫਲ ਉਹ ਪ੍ਰਾਪਤ ਕਰਦਾ ਹੈ।

ਪਦ ਅਰਥ ਲੁਣੈ = ਵੱਢਦਾ ਹੈ। ਮਥੈ = ਮੱਥੇ ਉੱਤੇ।

SikhNet (Spanish)Ese es su merecido; cosechan lo que siembran.

ਰੈਣਿ ਵਿਹਾਣੀ ਪਛੁਤਾਣੀ; ਉਠਿ ਚਲੀ ਗਈ ਨਿਰਾਸ ॥

rain vihaanee pachhutaanee; utth chalee gee niraas |

Sant Singh KhalsaThe life-night passes away, and in the end, one comes to regret and repent, and then depart with no hope at all.
Manmohan SinghWhen the night of human life passes away the man repents and departs without hope.
Manmohan Singh (Punjabi)ਜਦ ਮਨੁੱਖੀ ਜੀਵਨ ਦੀ ਰਾਤ੍ਰੀ ਬਤੀਤ ਹੌ ਜਾਂਦੀ ਹੈ, ਬੰਦਾ ਪਸਚਾਤਾਪ ਕਰਦਾ ਹੈ ਤੇ ਬੇਉਮੀਦ ਹੋ ਟੁਰ ਜਾਂਦਾ ਹੈ।
Fareedkot Teekaਜਬ (ਰੈਣਿ) ਉਮਰ ਚਲੀ ਗਈ ਤਬ ਜੀਵ ਰੂਪ ਇਸਤ੍ਰੀ ਪਸਚਾਤਾਪ ਕਰਤੀ ਹੂਈ ਨਿਰਾਸ ਹੋ ਕਰ ਉਠ ਕਰ ਚਲੀ ਜਾਤੀ ਹੈ॥
Prof. Sahib Singh(ਜਗਜੀਵਨ ਪੁਰਖ ਨੂੰ ਵਿਸਾਰਨ ਵਾਲੀ ਜੀਵ-ਇਸਤ੍ਰੀ ਦੀ) ਸਾਰੀ ਜ਼ਿੰਦਗੀ ਪਛੁਤਾਵਿਆਂ ਵਿਚ ਹੀ ਗੁਜ਼ਰਦੀ ਹੈ, ਉਹ ਜਗਤ ਤੋਂ ਟੁੱਟੇ ਹੋਏ ਦਿਲ ਨਾਲ ਹੀ ਤੁਰ ਪੈਂਦੀ ਹੈ।

ਪਦ ਅਰਥ ਰੈਣਿ = ਰਾਤ, ਉਮਰ। ਨਿਰਾਸ = ਟੁੱਟੇ ਹੋਏ ਦਿਲ ਵਾਲਾ।

SikhNet (Spanish)Cuando la cortina se cierra sobre la noche de sus vidas, esos hombres parten con remordimiento, sin esperanza y sin alegría.

ਜਿਨ ਕੌ ਸਾਧੂ ਭੇਟੀਐ; ਸੋ ਦਰਗਹ ਹੋਇ ਖਲਾਸੁ ॥

jin kau saadhoo bhetteeai; so daragah hoe khalaas |

Sant Singh KhalsaThose who meet with the Holy Saints are liberated in the Court of the Lord.
Manmohan SinghThey, who meet the saints, are exonerated in God's Court.
Manmohan Singh (Punjabi)ਜੋ ਸੰਤਾ ਨੂੰ ਮਿਲਦੇ ਹਨ ਉਹ ਵਾਹਿਗੁਰੂ ਦੇ ਦਰਬਾਰ ਅੰਦਰ ਸੁਰਖਰੂ ਹੋ ਜਾਂਦੇ ਹਨ।
Fareedkot Teekaਜਿਨ ਕੋ ਸੰਤ ਮਿਲੇ ਹੈਂ, ਸੋ ਦਰਗਾਹ ਮੇਂ ਬੰਧਨ ਸੇ ਰਹਤ ਹੋਏ ਹੈਂ॥☬ਤਾਂ ਤੇ ਐਸੇ ਬੇਨਤੀ ਕਰੀਏ:
Prof. Sahib Singhਜਿਨ੍ਹਾਂ ਬੰਦਿਆਂ ਨੂੰ ਗੁਰੂ ਮਿਲ ਪੈਂਦਾ ਹੈ, ਉਹ ਪਰਮਾਤਮਾ ਦੀ ਹਜ਼ੂਰੀ ਵਿਚ ਸੁਰਖ਼ਰੂ ਹੁੰਦੇ ਹਨ (ਆਦਰ-ਮਾਣ ਪਾਂਦੇ ਹਨ)।

ਪਦ ਅਰਥ ਕੌ = ਨੂੰ। ਭੇਟੀਐ = ਮਿਲਦਾ ਹੈ। ਸਾਧੂ = ਗੁਰੂ। ਖਲਾਸੁ = ਸੁਰਖ਼ਰੂ, ਆਦਰ-ਯੋਗ।

SikhNet (Spanish)Sin embargo, los que encuentran al Maestro realizado, son exonerados en la Puerta de Dios.

ਕਰਿ ਕਿਰਪਾ ਪ੍ਰਭ ਆਪਣੀ; ਤੇਰੇ ਦਰਸਨ ਹੋਇ ਪਿਆਸ ॥

kar kirapaa prabh aapanee; tere darasan hoe piaas |

Sant Singh KhalsaShow Your Mercy to me, O God; I am thirsty for the Blessed Vision of Your Darshan.
Manmohan SinghShow Thy mercy unto me, O Lord! that I may thirst for a sight of Thee.
Manmohan Singh (Punjabi)ਮੇਰੇ ਉਤੇ ਆਪਣੀ ਰਹਿਮਤ ਧਾਰ, ਹੇ ਸਾਹਿਬ! ਤਾਂ ਜੋ ਮੈਨੂੰ ਤੇਰੇ ਦੀਦਾਰ ਪਾਉਣ ਦੀ ਤ੍ਰੇਹ ਲਗੇ।
Fareedkot Teekaਹੇ ਪ੍ਰਭੂ! ਐਸੀ ਅਪਨੀ ਕਿਰਪਾ ਕਰ ਜਿਸ ਕਰ ਤੇਰੇ ਦਰਸਨ ਕੀ ਹੀ ਚਾਹ ਹੋਵੇ॥
Prof. Sahib Singhਹੇ ਪ੍ਰਭੂ! (ਤੇਰੇ ਅੱਗੇ) ਨਾਨਕ ਦੀ ਬੇਨਤੀ ਹੈ-ਆਪਣੀ ਮਿਹਰ ਕਰ, (ਮੇਰੇ ਮਨ ਵਿਚ) ਤੇਰੇ ਦਰਸਨ ਦੀ ਤਾਂਘ ਬਣੀ ਰਹੇ,

ਪਦ ਅਰਥ ਪ੍ਰਭ = ਹੇ ਪ੍ਰਭੂ! ਹੋਇ = ਬਣੀ ਰਹੇ।

SikhNet (Spanish)Por Misericordia, oh Señor, deja que añore estar Contigo, y Contigo solamente,

ਪ੍ਰਭ. ਤੁਧੁ ਬਿਨੁ ਦੂਜਾ ਕੋ ਨਹੀ; ਨਾਨਕ ਕੀ ਅਰਦਾਸਿ ॥

prabh. tudh bin doojaa ko nahee; naanak kee aradaas |

Sant Singh KhalsaWithout You, God, there is no other at all. This is Nanak's humble prayer.
Manmohan SinghNanak makes a supplications, "Beside Thee, O Lord! there is not any other".
Manmohan Singh (Punjabi)ਨਾਨਕ ਜੋਦੜੀ ਕਰਦਾ ਹੈ, "ਤੇਰੇ ਬਗੈਰ, ਹੇ ਸਾਹਿਬ! ਕੋਈ ਦੁਸਰਾ ਨਹੀਂ।"
Fareedkot Teekaਹੇ ਪ੍ਰਭੂ! ਤੇਰੇ ਸੇ ਬਿਨਾ ਦੂਸਰਾ ਔਰ ਕੋਈ ਨਹੀਂ, ਸ੍ਰੀ ਗੁਰੂ ਜੀ ਕਹਤੇ ਹੈਂ: ਮੇਰੀ ਤੇਰੇ ਹੀ ਆਗੇ ਬੇਨਤੀ ਹੈ, ਭਾਵ ਦਰਸ਼ਨ ਦੇਹੋ॥
Prof. Sahib Singh(ਕਿਉਂਕਿ) ਹੇ ਪ੍ਰਭੂ! ਤੈਥੋਂ ਬਿਨਾ ਮੇਰਾ ਕੋਈ ਹੋਰ ਆਸਰਾ-ਪਰਨਾ ਨਹੀਂ ਹੈ।
SikhNet (Spanish)porque sin Ti, todo lo demás es un vacío insípido y sin sentido.

ਆਸਾੜੁ ਸੁਹੰਦਾ ਤਿਸੁ ਲਗੈ; ਜਿਸੁ ਮਨਿ ਹਰਿ ਚਰਣ ਨਿਵਾਸ ॥੫॥

aasaarr suhandaa tis lagai; jis man har charan nivaas |5|

Sant Singh KhalsaThe month of Aasaarh is pleasant, when the Feet of the Lord abide in the mind. ||5||
Manmohan SinghHar is pleasant for him, in whose heart abide God's feet.
Manmohan Singh (Punjabi)ਹਾੜ ਉਸ ਨੂੰ ਖੁਸਗਵਾਰ ਲਗਦਾ ਹੈ ਜਿਸ ਦੇ ਦਿਲ ਵਿੱਚ ਵਾਹਿਗੁਰੂ ਦੇ ਪੈਰ ਵਸਦੇ ਹਨ।
Fareedkot Teekaਹੇ ਹਰੀ! ਜਿਸ ਕੇ ਮਨ ਮੇਂ ਤੇਰੇ ਚਰਨੋਂ ਕਾ (ਨਿਵਾਸੁ) ਭਾਵ ਧ੍ਯਾਨ ਹੈ, ਉਸ ਕੋ ਹਾੜ ਅੱਛਾ ਲਗਦਾ ਭਾਵ ਸਫਲੁ ਹੈ॥੫॥
Prof. Sahib Singhਜਿਸ ਮਨੁੱਖ ਦੇ ਮਨ ਵਿਚ ਪ੍ਰਭੂ ਦੇ ਚਰਨਾਂ ਦਾ ਨਿਵਾਸ ਬਣਿਆ ਰਹੇ, ਉਸ ਨੂੰ (ਤਪਦਾ) ਹਾੜ (ਭੀ) ਸੁਹਾਵਣਾ ਜਾਪਦਾ ਹੈ (ਉਸ ਨੂੰ ਦੁਨੀਆ ਦੇ ਦੁੱਖ-ਕਲੇਸ਼ ਭੀ ਦੁਖੀ ਨਹੀਂ ਕਰ ਸਕਦੇ) ॥੫॥

ਪਦ ਅਰਥ ਜਿਸੁ ਮਨਿ = ਜਿਸ ਦੇ ਮਨ ਵਿਚ ॥੫॥

SikhNet (Spanish)Placentero es el calor de Asaar para los que viven en Dios. (5)

Open this shabad →

Shabad Guru Arjan Dev Ji Raag Maajh

ਸਾਵਣਿ ਸਰਸੀ ਕਾਮਣੀ; ਚਰਨ ਕਮਲ ਸਿਉ ਪਿਆਰੁ ॥

saavan sarasee kaamanee; charan kamal siau piaar |

Sant Singh KhalsaIn the month of Saawan, the soul-bride is happy, if she falls in love with the Lotus Feet of the Lord.
Manmohan SinghIn the month of Sawan, happy is the bride who enshrines love for the Lord's lotus feet.
Manmohan Singh (Punjabi)ਸਾਉਣ ਦੇ ਮਹੀਨੇ ਅੰਦਰ ਉਹ ਵਹੁਟੀ ਖੁਸ਼ ਹੈ, ਜਿਸ ਦੀ ਪ੍ਰਭੂ ਦੇ ਚਰਨ ਕੰਵਲਾਂ ਨਾਲ ਪ੍ਰੀਤ ਹੈ।
Fareedkot Teekaਸਾਵਣ ਦ੍ਵਾਰੇ ਕਹਤੇ ਹੈਂ, ਜੋ ਜੀਵ ਰੂਪੀ ਇਸਤ੍ਰੀ ਚਰਨ ਕਮਲੋਂ ਮੇਂ ਪਿਆਰ ਕਰਤੀ ਹੈ, ਸੋ (ਸਰਸੀ) ਅਧਿਕਤਾ ਵਾ ਅਨੰਦ ਕੋ ਪ੍ਰਾਪਤਿ ਹੂਈ ਹੈ॥
Prof. Sahib Singhਜਿਵੇਂ ਸਾਵਣ ਵਿਚ (ਵਰਖਾ ਨਾਲ ਬਨਸਪਤੀ ਹਰਿਆਵਲੀ ਹੋ ਜਾਂਦੀ ਹੈ, ਤਿਵੇਂ ਉਹ) ਜੀਵ-ਇਸਤ੍ਰੀ ਹਰਿਆਵਲੀ ਹੋ ਜਾਂਦੀ ਹੈ (ਭਾਵ, ਉਸ ਜੀਵ ਦਾ ਹਿਰਦਾ ਖਿੜ ਪੈਂਦਾ ਹੈ) ਜਿਸ ਦਾ ਪਿਆਰ ਪ੍ਰਭੂ ਦੇ ਸੁਹਣੇ ਚਰਨਾਂ ਨਾਲ ਬਣ ਜਾਂਦਾ ਹੈ।

ਪਦ ਅਰਥ ਸਾਵਣਿ = ਸਾਵਣ ਵਿਚ। ਸਰਸੀ = ਸ-ਰਸੀ, ਰਸ ਵਾਲੀ, ਹਰਿਆਵਲੀ। ਕਾਮਣੀ = ਜੀਵ-ਇਸਤ੍ਰੀ।

SikhNet (Spanish)La novia que enaltece los Pies de Loto del Señor en su corazón se siente plena en el mes de Savan.

ਮਨੁ ਤਨੁ ਰਤਾ ਸਚ ਰੰਗਿ; ਇਕੋ ਨਾਮੁ ਅਧਾਰੁ ॥

man tan rataa sach rang; iko naam adhaar |

Sant Singh KhalsaHer mind and body are imbued with the Love of the True One; His Name is her only Support.
Manmohan SinghHer mind and body are imbued with the love of the True One and God's Name is her only support.
Manmohan Singh (Punjabi)ਉਸ ਦੀ ਆਤਮਾ ਤੇ ਦੇਹਿ ਸਤਿਪੁਰਖ ਦੀ ਪ੍ਰੀਤ ਨਾਲ ਰੰਗੇ ਹੋਏ ਹਨ ਅਤੇ ਰੱਬ ਦਾ ਨਾਮ ਹੀ ਉਸ ਦਾ ਇਕੋ ਹੀ ਆਸਰਾ ਹੈ।
Fareedkot Teekaਜਿਨ੍ਹੋਂ ਨੇ ਏਕ ਨਾਮ ਕਾ ਹੀ ਆਸਰਾ ਕੀਆ ਹੈ, ਤਿਨ ਕਾ ਮਨ ਤਨ ਸਚੇ ਪ੍ਰੇਮ ਮੇਂ ਰਤਾ ਹੈ॥
Prof. Sahib Singhਉਸ ਦਾ ਮਨ ਉਸ ਦਾ ਤਨ ਪਰਮਾਤਮਾ ਦੇ ਪਿਆਰ ਵਿਚ ਰੰਗਿਆ ਜਾਂਦਾ ਹੈ, ਪਰਮਾਤਮਾ ਦਾ ਨਾਮ ਹੀ (ਉਸ ਦੀ ਜ਼ਿੰਦਗੀ ਦਾ) ਆਸਰਾ ਬਣ ਜਾਂਦਾ ਹੈ।

ਪਦ ਅਰਥ ਸਚ ਰੰਗਿ = ਸੱਚੇ ਦੇ ਪਿਆਰ ਵਿਚ। ਆਧਾਰੁ = ਆਸਰਾ।

SikhNet (Spanish)Su cuerpo y su mente están imbuidos con la Verdad y su Único Soporte es el Nombre de Dios.

ਬਿਖਿਆ ਰੰਗ ਕੂੜਾਵਿਆ; ਦਿਸਨਿ ਸਭੇ ਛਾਰੁ ॥

bikhiaa rang koorraaviaa; disan sabhe chhaar |

Sant Singh KhalsaThe pleasures of corruption are false. All that is seen shall turn to ashes.
Manmohan SinghThe sinful pleasures are false. All that is apparent, turns to ashes.
Manmohan Singh (Punjabi)ਪਾਪਾਂ ਭਰੀਆਂ ਖੁਸ਼ੀਆਂ ਝੂਠੀਆਂ ਹਨ। ਸਾਰਾ ਕੁਛ ਜੋ ਨਜ਼ਰੀ ਪੈਦਾ ਹੈ ਸੁਆਹ ਹੋ ਜਾਂਦਾ ਹੈ।
Fareedkot Teekaਵਿਸ੍ਯੋਂ ਕੇ ਰੰਗ ਸਭੇ ਝੂਠੇ ਔਰ ਨਾਸਵੰਤ ਦਿਖਾਈ ਦੇਤੇ ਹੈਂ॥
Prof. Sahib Singhਮਾਇਆ ਦੇ ਨਾਸਵੰਤ ਕੌਤਕ ਉਸ ਨੂੰ ਸਾਰੇ ਸੁਆਹ (ਨਿਕੰਮੇ) ਦਿਸਦੇ ਹਨ।

ਪਦ ਅਰਥ ਬਿਖਿਆ ਰੰਗ = ਮਾਇਆ ਦੇ ਰੰਗ। ਦਿਸਨਿ = ਦਿੱਸਦੇ ਹਨ। ਛਾਰੁ = ਸੁਆਹ।

SikhNet (Spanish)Falsos son los colores de Maya; todo lo aparente ahí se vuelve ceniza.

ਹਰਿ ਅੰਮ੍ਰਿਤ ਬੂੰਦ ਸੁਹਾਵਣੀ; ਮਿਲਿ ਸਾਧੂ ਪੀਵਣਹਾਰੁ ॥

har amrit boond suhaavanee; mil saadhoo peevanahaar |

Sant Singh KhalsaThe drops of the Lord's Nectar are so beautiful! Meeting the Holy Saint, we drink these in.
Manmohan SinghBeauteous are the drops of God's Nectar. By meeting the Saint-Guru one quaffs them.
Manmohan Singh (Punjabi)ਸੁੰਦਰ ਹਨ ਵਾਹਿਗੁਰੂ ਦੇ ਆਬਿ-ਹਿਯਾਂਤ ਦੀਆਂ ਕਣੀਆਂ। ਸੰਤ-ਗੁਰਾਂ ਨੂੰ ਮਿਲ ਕੇ ਬੰਦਾ ਉਹਨਾਂ ਨੂੰ ਪਾਨ ਕਰਦਾ ਹੈ।
Fareedkot Teekaਸੋਭਨੀਕ ਹਰੀ ਨਾਮ ਅੰਮ੍ਰਿਤ ਬੂੰਦ ਹੈ ਪਰੰਤੂ ਸੰਤੋਂ ਕੋ ਮਿਲ ਕਰ ਪੀਵਣ ਵਾਲੇ ਹੋਈਤਾ ਹੈ॥
Prof. Sahib Singh(ਸਾਵਣ ਵਿਚ ਜਿਵੇਂ ਵਰਖਾ ਦੀ ਬੂੰਦ ਸੋਹਣੀ ਲੱਗਦੀ ਹੈ, ਤਿਵੇਂ ਪ੍ਰਭੂ-ਚਰਨਾਂ ਦੇ ਪਿਆਰ ਵਾਲੇ ਬੰਦੇ ਨੂੰ) ਹਰੀ ਦੇ ਨਾਮ ਦੀ ਆਤਮਕ ਜੀਵਨ ਦੇਣ ਵਾਲੀ ਬੂੰਦ ਪਿਆਰੀ ਲੱਗਦੀ ਹੈ, ਗੁਰੂ ਨੂੰ ਮਿਲ ਕੇ ਉਹ ਮਨੁੱਖ ਉਸ ਬੂੰਦ ਨੂੰ ਪੀਣ ਜੋਗਾ ਹੋ ਪੈਂਦਾ ਹੈ (ਪ੍ਰਭੂ ਦੀ ਵਡਿਆਈ ਦੀਆਂ ਨਿੱਕੀਆਂ ਨਿੱਕੀਆਂ ਗੱਲਾਂ ਭੀ ਉਸ ਨੂੰ ਮਿੱਠੀਆਂ ਲੱਗਦੀਆਂ ਹਨ, ਗੁਰੂ ਨੂੰ ਮਿਲ ਕੇ ਬੜੇ ਸ਼ੌਕ ਨਾਲ ਸੁਣਦਾ ਹੈ)।

ਪਦ ਅਰਥ ਸਾਧੂ = ਗੁਰੂ। ਪੀਵਣਹਾਰ = ਪੀਣ ਜੋਗਾ।

SikhNet (Spanish)El Dulce Néctar de Dios gotea en nuestras Almas por la Gracia del Guru.

ਵਣੁ ਤਿਣੁ ਪ੍ਰਭ ਸੰਗਿ ਮਉਲਿਆ; ਸੰਮ੍ਰਥ ਪੁਰਖ ਅਪਾਰੁ ॥

van tin prabh sang mauliaa; samrath purakh apaar |

Sant Singh KhalsaThe forests and the meadows are rejuvenated and refreshed with the Love of God, the All-powerful, Infinite Primal Being.
Manmohan SinghThe forests and grass blades are refreshed with the love of the omnipotent, all-pervading and infinite Lord.
Manmohan Singh (Punjabi)ਜੰਗਲ ਅਤੇ ਘਾਹ ਦੀਆਂ ਤਿੜਾਂ ਸਰਬ-ਸ਼ਕਤੀਵਾਨ, ਸਰਬ-ਵਿਆਪਕ ਅਤੇ ਅਨੰਤ ਸੁਆਮੀ ਦੇ ਪਰੇਮ ਨਾਲ ਪਰਫੁੱਲਤ ਹੁੰਦੀਆਂ ਹਨ।
Fareedkot Teekaਅਪਾਰ ਸਾਮਰਥ ਪੁਰਖੁ ਪ੍ਰਭੂ ਕੀ ਸੱਤਾ ਕੇ ਸਾਥ ਵਣ ਤ੍ਰਿਣ (ਮਉਲਿਆ) ਪ੍ਰਫੁਲਤ ਹੋ ਰਹਾ ਹੈ॥
Prof. Sahib Singhਜਿਸ ਪ੍ਰਭੂ ਦੇ ਮੇਲ ਨਾਲ ਸਾਰਾ ਜਗਤ (ਬਨਸਪਤੀ ਆਦਿਕ) ਹਰਿਆ-ਭਰਿਆ ਹੋਇਆ ਹੈ, ਜੋ ਪ੍ਰਭੂ ਸਭ ਕੁਝ ਕਰਨ ਜੋਗਾ ਹੈ ਵਿਆਪਕ ਹੈ ਤੇ ਬੇਅੰਤ ਹੈ,

ਪਦ ਅਰਥ ਤਿਣੁ = ਘਾਹ। ਮਉਲਿਆ = ਹਰਿਆ-ਭਰਿਆ।

SikhNet (Spanish)Poderoso y sin Límite es el Señor; los bosques y los claros reverberean con Su Amor Infinito.

ਹਰਿ ਮਿਲਣੈ ਨੋ ਮਨੁ ਲੋਚਦਾ; ਕਰਮਿ ਮਿਲਾਵਣਹਾਰੁ ॥

har milanai no man lochadaa; karam milaavanahaar |

Sant Singh KhalsaMy mind yearns to meet the Lord. If only He would show His Mercy, and unite me with Himself!
Manmohan SinghTo meet God, my mind yearns through His grace He is met.
Manmohan Singh (Punjabi)ਵਾਹਿਗੁਰੂ ਨੂੰ ਭੇਟਣ ਲਈ ਮੇਰਾ ਚਿੱਤ ਤਰਸਦਾ ਹੈ। ਉਸ ਦੀ ਮਿਹਰ ਰਾਹੀਂ ਉਹ ਮਿਲਦਾ ਹੈ।
Fareedkot Teekaਹਰੀ ਕੇ ਮਿਲਣੇ ਕੋ ਬਹੁਤ ਜਨੋਂ ਕਾ ਮਨ ਚਾਹੁਤਾ ਹੈ ਪਰੰਤੂ ਸੁਭ ਕਰਮ ਮੇਲਨੇ ਵਾਲੇ ਹੈਂ॥
Prof. Sahib Singhਉਸ ਨੂੰ ਮਿਲਣ ਵਾਸਤੇ ਮੇਰਾ ਮਨ ਭੀ ਤਾਂਘਦਾ ਹੈ, ਪਰ ਉਹ ਪ੍ਰਭੂ ਆਪ ਹੀ ਆਪਣੀ ਮਿਹਰ ਨਾਲ ਮਿਲਾਣ ਦੇ ਸਮਰੱਥ ਹੈ।

ਪਦ ਅਰਥ ਕਰਮਿ = ਮਿਹਰ ਨਾਲ।

SikhNet (Spanish)Añoro estar en la Presencia de Dios; por Su Gracia Lo encontraré.

ਜਿਨੀ ਸਖੀਏ ਪ੍ਰਭੁ ਪਾਇਆ; ਹੰਉ ਤਿਨ ਕੈ ਸਦ ਬਲਿਹਾਰ ॥

jinee sakhee prabh paaeaa; hnau tin kai sad balihaar |

Sant Singh KhalsaThose brides who have obtained God-I am forever a sacrifice to them.
Manmohan SinghThe fellow-maids who have obtained the Lord; unto them I am ever a sacrifice.
Manmohan Singh (Punjabi)ਜਿਹੜੀਆਂ ਸਹੇਲੀਆਂ ਸਾਹਿਬ ਨੂੰ ਪਰਾਪਤ ਹੋਈਆਂ ਹਨ, ਉਨ੍ਹਾਂ ਉਤੋਂ ਮੈਂ ਸਦੀਵ ਹੀ ਕੁਰਬਾਨ ਹਾਂ।
Fareedkot Teekaਜਿਨ ਸੰਤ ਰੂਪ ਸਖੀਓਂ ਨੇ ਪ੍ਰਭੂ ਕੋ ਪਾਇਆ ਹੈ, ਤਿਨ ਕੇ ਸਦਾ ਬਲਿਹਾਰੇ ਜਾਤਾ ਹੂੰ॥
Prof. Sahib Singhਮੈਂ ਉਹਨਾਂ ਗੁਰਮੁਖ ਸਹੇਲੀਆਂ ਤੋਂ ਸਦਕੇ ਹਾਂ, ਸਦਾ ਕੁਰਬਾਨ ਹਾਂ ਜਿਨ੍ਹਾਂ ਨੇ ਪ੍ਰਭੂ ਦਾ ਮਿਲਾਪ ਹਾਸਲ ਕਰ ਲਿਆ ਹੈ।
SikhNet (Spanish)Ofrezco mi ser en sacrificio a aquéllos de mis compañeros que han obtenido a mi Bienamado.

ਨਾਨਕ. ਹਰਿ ਜੀ ਮਇਆ ਕਰਿ; ਸਬਦਿ ਸਵਾਰਣਹਾਰੁ ॥

naanak. har jee meaa kar; sabad savaaranahaar |

Sant Singh KhalsaO Nanak, when the Dear Lord shows kindness, He adorns His bride with the Word of His Shabad.
Manmohan SinghNanak, when venerable God shows mercy He bedecks the mortal with His Name.
Manmohan Singh (Punjabi)ਨਾਨਕ, ਜਦ ਮਾਣਨੀਯ ਵਾਹਿਗੁਰੂ ਰਹਿਮਤ ਧਾਰਦਾ ਹੈ ਉਹ ਪ੍ਰਾਣੀ ਨੂੰ ਆਪਣੇ ਨਾਮ ਨਾਲ ਸਸ਼ੋਭਤ ਕਰ ਦਿੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਰੀ ਜੀਵੋਂ ਪਰ ਦਯਾ ਕਰ ਕੇ ਗੁਰ ਸ਼ਬਦ ਸੇ ਸੁਧ ਕਰਨੇ ਵਾਲਾ ਹੈ॥
Prof. Sahib Singhਹੇ ਨਾਨਕ! (ਬੇਨਤੀ ਕਰ ਤੇ ਆਖ-) ਹੇ ਪ੍ਰਭੂ! ਮੇਰੇ ਉੱਤੇ ਮਿਹਰ ਕਰ, ਤੂੰ ਆਪ ਹੀ ਗੁਰੂ ਦੇ ਸ਼ਬਦ ਦੀ ਰਾਹੀਂ (ਮੇਰੀ ਜਿੰਦ ਨੂੰ) ਸਵਾਰਨ ਜੋਗਾ ਹੈਂ।

ਪਦ ਅਰਥ ਮਇਆ = ਦਇਆ। ਸਬਦਿ = ਸ਼ਬਦ ਦੀ ਰਾਹੀਂ।

SikhNet (Spanish)Ten Misericordia, oh Señor, y alumbra mi corazón con Tu Nombre.

ਸਾਵਣੁ ਤਿਨਾ ਸੁਹਾਗਣੀ; ਜਿਨ ਰਾਮ ਨਾਮੁ ਉਰਿ ਹਾਰੁ ॥੬॥

saavan tinaa suhaaganee; jin raam naam ur haar |6|

Sant Singh KhalsaSaawan is delightful for those happy soul-brides whose hearts are adorned with the Necklace of the Lord's Name. ||6||
Manmohan SinghSawan is delightful for those happy wives whose mind is bedecked with the necklace of the Name of the pervading God.
Manmohan Singh (Punjabi)ਸਾਉਣ ਉਨ੍ਹਾਂ ਪ੍ਰਸੰਨ ਪਤਨੀਆਂ ਲਈ ਮੰਗਲਮਈ ਹੈ ਜਿਨ੍ਹਾਂ ਦਾ ਮਨ ਵਿਆਪਕ ਵਾਹਿਗੁਰੂ ਦੇ ਨਾਮ ਦੀ ਮਾਲਾ ਨਾਲ ਸਜਿਆ ਹੈ।
Fareedkot Teekaਸਾਵਣ ਪ੍ਰਤੱਖ ਸਫਲਾ ਤਿਨ ਸੁਹਾਗਣੀਓਂ ਕਾ ਹੈ ਜਿਨ੍ਹੋਂ ਨੇ ਰਾਮ ਕੇ ਨਾਮ ਕਾ ਹਾਰ ਰਿਦੈ ਮੇਂ ਧਾਰਨ ਕੀਆ ਹੈ॥
Prof. Sahib Singhਸਾਵਣ ਦਾ ਮਹੀਨਾ ਉਹਨਾਂ ਭਾਗਾਂ ਵਾਲੀਆਂ (ਜੀਵ-ਇਸਤ੍ਰੀਆਂ) ਵਾਸਤੇ (ਖੇੜਾ ਤੇ ਠੰਡ ਲਿਆਉਣ ਵਾਲਾ) ਹੈ ਜਿਨ੍ਹਾਂ ਨੇ ਆਪਣੇ ਹਿਰਦੇ (ਰੂਪ ਗਲ) ਵਿਚ ਪਰਮਾਤਮਾ ਦਾ ਨਾਮ (-ਰੂਪ) ਹਾਰ ਪਾਇਆ ਹੋਇਆ ਹੈ ॥੬॥

ਪਦ ਅਰਥ ਉਰਿ = ਹਿਰਦੇ ਵਿਚ ॥੬॥

SikhNet (Spanish)El mes de Savan es un deleite para las novias dichosas, que van adornadas con las Guirnaldas del Naam, el Nombre.(6)

Open this shabad →

Shabad Guru Arjan Dev Ji Raag Maajh

ਭਾਦੁਇ. ਭਰਮਿ ਭੁਲਾਣੀਆ; ਦੂਜੈ ਲਗਾ ਹੇਤੁ ॥

bhaadue. bharam bhulaaneea; doojai lagaa het |

Sant Singh KhalsaIn the month of Bhaadon, she is deluded by doubt, because of her attachment to duality.
Manmohan SinghIn Bhadon she, who cherishes love for another is lost in doubt.
Manmohan Singh (Punjabi)ਭਾਦੋਂ ਵਿੱਚ ਜੋ ਹੋਰਸ ਨਾਲ ਨੇਹੁੰ ਗੰਢਦੀ ਹੈ ਉਹ ਵਹਿਮ ਅੰਦਰ ਘੁੱਸੀ ਹੋਈ ਹੈ।
Fareedkot Teekaਭਾਦੋਂ ਕੇ ਮਹੀਨੇ ਦੁਆਰਾ ਕਹਤੇ ਹੈਂ: ਜੋ ਜੀਵ ਰੂਪ ਇਸਤ੍ਰੀਆਂ ਭ੍ਰਮ ਕਰ ਭੂਲੀਆਂ ਹੂਈਆਂ ਹੈਂ ਤਿਨ ਕਾ ਦ੍ਵੈਤ ਮੇਂ ਪ੍ਰੇਮ ਲਗਾ ਹੈ॥
Prof. Sahib Singh(ਜਿਵੇਂ) ਭਾਦਰੋਂ (ਦੇ ਤ੍ਰਾਟਕੇ ਤੇ ਘੁੰਮੇ) ਵਿਚ (ਮਨੁੱਖ ਬਹੁਤ ਘਬਰਾਂਦਾ ਹੈ, ਤਿਵੇਂ) ਜਿਸ ਜੀਵ-ਇਸਤ੍ਰੀ ਦਾ ਪਿਆਰ ਪ੍ਰਭੂ-ਪਤੀ ਤੋਂ ਬਿਨਾ ਕਿਸੇ ਹੋਰ ਨਾਲ ਲੱਗਦਾ ਹੈ ਉਹ ਭਟਕਣਾ ਦੇ ਕਾਰਨ ਜੀਵਨ ਦੇ ਸਹੀ ਰਸਤੇ ਤੋਂ ਖੁੰਝ ਜਾਂਦੀ ਹੈ।

ਪਦ ਅਰਥ ਭਾਦੁਇ = ਭਾਦਰੋਂ ਦੇ ਮਹੀਨੇ ਵਿਚ। ਭਰਮਿ = ਭਟਕਣਾ ਵਿਚ। ਭੁਲਾਣੀਆ = ਕੁਰਾਹੇ ਪੈ ਜਾਂਦੀ ਹੈ। ਹੇਤੁ = ਹਿਤ, ਪਿਆਰ।

SikhNet (Spanish)Conducido por la ilusión, en Bjadon, la dualidad nos ofusca.

ਲਖ ਸੀਗਾਰ ਬਣਾਇਆ; ਕਾਰਜਿ ਨਾਹੀ ਕੇਤੁ ॥

lakh seegaar banaaeaa; kaaraj naahee ket |

Sant Singh KhalsaShe may wear thousands of ornaments, but they are of no use at all.
Manmohan SinghThough she may make lakhs of decorations but they are not of any avail.
Manmohan Singh (Punjabi)ਭਾਵੇਂ ਉਹ ਲੱਖਾਂ ਹੀ ਹਾਰਸ਼ਿੰਗਾਰ ਬਣਾ ਲਵੇ, ਪ੍ਰੰਤੂ ਉਹ ਕਿਸੇ ਭੀ ਲਾਭ ਦੇ ਨਹੀਂ।
Fareedkot Teekaਯਦ੍ਯਪਿ (ਲਖ) ਬਹੁਤੇ ਹੀ ਸੁਭ ਗੁਣੋਂ ਕੇ ਸੀਂਗਾਰ ਕੋ ਬਨਾਇਆ ਹੈ, ਤੋ ਭੀ ਕਿਸੇ ਕੰਮ ਨਹੀਂ, ਭਾਵ ਏਹਿ ਕਿ ਸੰਬੰਧੀਓਂ ਮੇਂ ਹਿਤ ਹੋਣੇ ਤੇ ਬਿਅਰਥ ਹੈ॥
Prof. Sahib Singhਉਹ ਭਾਵੇਂ ਲੱਖਾਂ ਹਾਰ ਸਿੰਗਾਰ ਕਰੇ, (ਉਸ ਦੇ) ਕਿਸੇ ਕੰਮ ਨਹੀਂ ਆਉਂਦੇ।

ਪਦ ਅਰਥ ਕੇਤੁ ਕਾਰਜਿ = ਕਿਸੇ ਕੰਮ ਵਿਚ।

SikhNet (Spanish)Aunque uno proponga elaborados arreglos y preparaciones, de nada sirven.

ਜਿਤੁ ਦਿਨਿ. ਦੇਹ ਬਿਨਸਸੀ; ਤਿਤੁ ਵੇਲੈ ਕਹਸਨਿ ਪ੍ਰੇਤੁ ॥

jit din. deh binasasee; tith velai kahasan pret |

Sant Singh KhalsaOn that day when the body perishes-at that time, she becomes a ghost.
Manmohan SinghThe day the body perishes at that time people call him a ghost.
Manmohan Singh (Punjabi)ਜਿਸ ਦਿਹਾੜੇ ਸਰੀਰ ਨਾਸ ਹੁੰਦਾ ਹੈ, ਵੁਸ ਵਕਤ ਲੋਕੀਂ ਉਸਨੂੰ ਭੂਤ ਆਖਦੇ ਹਨ।
Fareedkot Teekaਜਿਸ ਦਿਨ ਸਰੀਰ (ਬਿਨਸਸੀ) ਅਭਾਵ ਹੂਆ ਉਸੀ ਸਮੇਂ ਮੇਂ ਪ੍ਰੇਤ ਕਹੇਂਗੇ, ਭਾਵ ਮੁਰਦੇ ਕੀ ਪ੍ਰੇਤ ਸੰਗ੍ਯਾ ਹੈ॥
Prof. Sahib Singhਜਿਸ ਦਿਨ ਮਨੁੱਖ ਦਾ ਸਰੀਰ ਨਾਸ ਹੋਵੇਗਾ (ਜਦੋਂ ਮਨੁੱਖ ਮਰ ਜਾਇਗਾ) ਉਸ ਵੇਲੇ (ਸਾਰੇ ਸਾਕ-ਅੰਗ) ਆਖਣਗੇ ਕਿ ਇਹ ਹੁਣ ਗੁਜ਼ਰ ਗਿਆ ਹੈ। (ਲੋਥ ਅਪਵਿਤ੍ਰ ਪਈ ਹੈ, ਇਸ ਨੂੰ ਛੇਤੀ ਬਾਹਰ ਲੈ ਚੱਲੋ)।

ਪਦ ਅਰਥ ਜਿਤੁ = ਜਿਸ ਵਿਚ। ਦਿਨਿ = ਦਿਨ ਵਿਚ। ਦੇਹ = ਸਰੀਰ। ਕਹਸਨਿ = ਆਖਣਗੇ। ਬਿਨਸਸੀ = ਬਿਨਸੇਗੀ। ਪ੍ਰੇਤ = ਗੁਜ਼ਰ ਚੁਕਿਆ, ਅਪਵਿਤ੍ਰ।

SikhNet (Spanish)El cuerpo se muere y el Alma toma la forma de fantasma.

ਪਕੜਿ ਚਲਾਇਨਿ ਦੂਤ ਜਮ; ਕਿਸੈ. ਨ ਦੇਨੀ ਭੇਤੁ ॥

pakarr chalaaein doot jam; kisai. na denee bhet |

Sant Singh KhalsaThe Messenger of Death seizes and holds her, and does not tell anyone his secret.
Manmohan SinghThe couriers of death seize and dispatch the soul and acquaint none with the secret.
Manmohan Singh (Punjabi)ਮੌਤ ਦੇ ਫ਼ਰਿਸ਼ਤੇ ਰੂਹ ਨੂੰ ਫੜ ਕੇ ਟੋਰ ਦਿੰਦੇ ਹਨ ਅਤੇ ਮਰਮ ਕਿਸੇ ਨੂੰ ਭੀ ਨਹੀਂ ਦਸਦੇ।
Fareedkot Teekaਮੰਦ ਕਰਮੀਓਂ ਕੋ ਜਮਦੂਤ ਪਕੜ ਕਰ ਜਮ ਪੁਰੀ ਕੋ ਤੋਰੈਂਗੇ ਕਿਸੀ ਕੋ ਭੇਦ ਨਹੀਂ ਦੇਵੇਂਗੇ॥
Prof. Sahib Singhਜਮਦੂਤ (ਜਿੰਦ ਨੂੰ) ਫੜ ਕੇ ਅੱਗੇ ਲਾ ਲੈਂਦੇ ਹਨ, ਕਿਸੇ ਨੂੰ (ਇਹ) ਭੇਤ ਨਹੀਂ ਦੱਸਦੇ (ਕਿ ਕਿੱਥੇ ਲੈ ਚੱਲੇ ਹਾਂ)।

ਪਦ ਅਰਥ ਪਕੜਿ = ਫੜ ਕੇ। ਨ ਦੇਨੀ = ਨਹੀਂ ਦੇਂਦੇ, ਨ ਦੇਨਿ।

SikhNet (Spanish)¿Quién puede aliviar al Alma, atrapada en las garras de la muerte?

ਛਡਿ ਖੜੋਤੇ ਖਿਨੈ ਮਾਹਿ; ਜਿਨ ਸਿਉ ਲਗਾ ਹੇਤੁ ॥

chhadd kharrote khinai maeh; jin siau lagaa het |

Sant Singh KhalsaAnd her loved ones-in an instant, they move on, leaving her all alone.
Manmohan SinghThey, with whom man is in love leave him in an instant and stand aside.
Manmohan Singh (Punjabi)ਜਿਨ੍ਹਾਂ ਨਾਲ ਇਨਸਾਨ ਦਾ ਪਿਆਰ ਹੈ, ਇਕ ਮੁਹਤ ਵਿੱਚ ਉਸ ਨੂੰ ਤਿਆਗ ਕੇ ਪਰੇਡੇ ਜਾ ਖੜਦੇ ਹਨ।
Fareedkot Teekaਜਿਨ ਸੰਬੰਧੀਓਂ ਕੇ ਸਾਥ ਪ੍ਰੇਮ ਲਗਾ ਹੈ ਵਹੁ ਏਕ ਖਿਨ ਮਹਿ ਮਮਤਾ ਛੋਡ ਕਰ ਭਿੰਨ ਖੜੋਤੇ ਹੋਵੇਂਗੇ॥
Prof. Sahib Singh(ਜਿਨ੍ਹਾਂ ਸੰਬੰਧੀਆਂ ਨਾਲ (ਸਾਰੀ ਉਮਰ ਬੜਾ) ਪਿਆਰ ਬਣਿਆ ਰਹਿੰਦਾ ਹੈ ਉਹ ਪਲ ਵਿਚ ਹੀ ਸਾਥ ਛੱਡ ਬੈਠਦੇ ਹਨ।
SikhNet (Spanish)En un abrir y cerrar de ojos, los seres que uno ha amado lo desconocen.

ਹਥ ਮਰੋੜੈ ਤਨੁ ਕਪੇ; ਸਿਆਹਹੁ ਹੋਆ ਸੇਤੁ ॥

hath marorrai tan kape; siaahahu hoaa set |

Sant Singh KhalsaShe wrings her hands, her body writhes in pain, and she turns from black to white.
Manmohan SinghHe wrings his hands (tantalises) his body reels in pain and changes from black to white.
Manmohan Singh (Punjabi)ਉਹ ਆਪਣੇ ਹੱਥ ਨਪੀੜਦਾ ਝੁਰਦਾ ਹੈ, ਉਸ ਦੀ ਦੇਹਿ ਦਰਦ ਵਿੱਚ ਕੰਬਦੀ ਹੈ ਤੇ ਉਹ ਕਾਲੇ ਤੋਂ ਚਿੱਟਾਂ ਹੋ ਜਾਂਦਾ ਹੈ।
Fareedkot Teekaਜੀਵ ਹਾਥ ਮਲੇਗਾ ਸਰੀਰ ਜਮ ਕੇ ਭੈ ਕਰ (ਕਪੇ) ਕਾਂਪੇਗਾ ਵਾ ਤਨ ਖੜਗਾਦਿਕੋਂ ਕਰ (ਕਪੈ) ਕਾਟਤੇ ਹੈਂ ਰੰਗ ਸਿਆਹ ਹੋਤਾ ਹੈ, ਪੁਨਾ ਭੈ ਕਰ ਸੁਪੈਦ ਹੋਤਾ ਹੈ॥
Prof. Sahib Singh(ਮੌਤ ਆਈ ਵੇਖ ਕੇ ਮਨੁੱਖ) ਬੜਾ ਪਛੁਤਾਂਦਾ ਹੈ, ਉਸ ਦਾ ਸਰੀਰ ਔਖਾ ਹੁੰਦਾ ਹੈ, ਉਹ ਕਾਲੇ ਤੋਂ ਚਿੱਟਾ ਪਿਆ ਹੁੰਦਾ ਹੈ (ਘਬਰਾਹਟ ਨਾਲ ਇਕ ਰੰਗ ਆਉਂਦਾ ਹੈ ਇਕ ਜਾਂਦਾ ਹੈ)।

ਪਦ ਅਰਥ ਕਪੇ = ਕੱਪੀਦਾ ਹੈ। ਸਿਆਹਹੁ = ਕਾਲੇ (ਰੰਗ) ਤੋਂ। ਸੇਤੁ = ਚਿੱਟਾ।

SikhNet (Spanish)En la muerte su cuerpo se retuerce de angustia y su cara obscurece de remordimiento.

ਜੇਹਾ ਬੀਜੈ ਸੋ ਲੁਣੈ; ਕਰਮਾ ਸੰਦੜਾ ਖੇਤੁ ॥

jehaa beejai so lunai; karamaa sandarraa khet |

Sant Singh KhalsaAs she has planted, so does she harvest; such is the field of karma.
Manmohan SinghAs the man sows so does he reap. Such is the field of actions.
Manmohan Singh (Punjabi)ਜੇਹੋ ਜੇਹਾ ਇਨਸਾਨ ਬੀਜਦਾ ਹੈ, ਉਹੋ ਜੇਹਾ ਹੀ ਉਹ ਵੱਢਦਾ ਹੈ, ਐਹੋ ਜੇਹੀ ਹੈ ਪੈਲੀ ਅਮਲਾ ਦੀ।
Fareedkot Teekaਜੈਸਾ ਕਰਮ ਕਰਤਾ ਹੈ ਤੈਸਾ ਫਲ ਭੋਗਤਾ ਹੈ ਇਹ ਸਰੀਰ ਕਰਮੋਂ ਕਾ ਖੇਤ ਹੈ॥
Prof. Sahib Singhਇਹ ਸਰੀਰ ਮਨੁੱਖ ਦੇ ਕੀਤੇ ਕਰਮਾਂ ਦਾ ਖੇਤ ਹੈ, ਜੋ ਕੁਝ ਮਨੁੱਖ ਇਸ ਵਿਚ ਬੀਜਦਾ ਹੈ ਉਹੀ ਫ਼ਸਲ ਵੱਢਦਾ ਹੈ (ਜੇਹੇ ਕਰਮ ਕਰਦਾ ਹੈ, ਤੇਹਾ ਫਲ ਪਾਂਦਾ ਹੈ)।

ਪਦ ਅਰਥ ਲੂਣੈ = ਵੱਢਦਾ ਹੈ। ਖੇਤੁ = ਪੈਲੀ। ਸੰਦੜਾ = ਦਾ।

SikhNet (Spanish)En la dimensión del Karma, cada acción hecha trae inexorablemente su consecuencia.

ਨਾਨਕ ਪ੍ਰਭ ਸਰਣਾਗਤੀ; ਚਰਣ ਬੋਹਿਥ. ਪ੍ਰਭ ਦੇਤੁ ॥

naanak prabh saranaagatee; charan bohith. prabh det |

Sant Singh KhalsaNanak seeks God's Sanctuary; God has given him the Boat of His Feet.
Manmohan SinghNanak has sought the Lord's protection. The Master has given him the boat of His feet to cross the world-ocean.
Manmohan Singh (Punjabi)ਨਾਨਕ ਨੇ ਸੁਆਮੀ ਦੀ ਪਨਾਹ ਲਈ ਹੈ। ਮਾਲਕ ਨੇ ਸੰਸਾਰ ਸਮੁੰਦਰ ਤੋਂ ਪਾਰ ਹੋਣ ਲਈ ਉਸ ਨੂੰ ਆਪਣੇ ਚਰਨਾਂ ਦਾ ਜਹਾਜ ਦਿੱਤਾ ਹੈ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਪ੍ਰਭੂ ਕੀ ਸਰਣ ਕੋ ਪ੍ਰਾਪਤ ਹੋਏ ਹੈਂ ਤਿਨ ਕੋ ਸੋ ਪ੍ਰਭੂ ਚਰਣੋਂ ਰੂਪੀ ਜਹਾਜ ਦੇਤਾ ਹੈ॥
Prof. Sahib Singhਹੇ ਨਾਨਕ! ਜਿਨ੍ਹਾਂ ਦਾ ਰਾਖਾ ਤੇ ਹਿਤੂ ਗੁਰੂ ਬਣਦਾ ਹੈ, ਗੁਰੂ ਉਹਨਾਂ ਨੂੰ ਪ੍ਰਭੂ ਦੇ ਚਰਨ-ਰੂਪ ਜਹਾਜ਼ (ਵਿਚ ਚੜ੍ਹਾ) ਦੇਂਦਾ ਹੈ

ਪਦ ਅਰਥ ਬੋਹਿਥ = ਜਹਾਜ਼।

SikhNet (Spanish)Nanak ha buscado la Protección de Dios y el Maestro le ha dado el Barco de Sus Pies de Loto para cruzar el mar de las existen­cias.

ਸੇ ਭਾਦੁਇ. ਨਰਕਿ ਨ ਪਾਈਅਹਿ; ਗੁਰੁ ਰਖਣ ਵਾਲਾ ਹੇਤੁ ॥੭॥

se bhaadue. narak na paaeeeh; gur rakhan vaalaa het |7|

Sant Singh KhalsaThose who love the Guru, the Protector and Savior, in Bhaadon, shall not be thrown down into hell. ||7||
Manmohan SinghThey, who enshrine affection for the Guru, the saviour, are not consigned to hell in the month of Bhadon.
Manmohan Singh (Punjabi)ਜੋ ਬਚਾਉਣਹਾਰ ਗੁਰਾਂ ਨੂੰ ਪਿਆਰ ਕਰਦੇ ਹਨ। ਉਹ ਭਾਦੋਂ ਦੇ ਮਹੀਨੇ ਅੰਦਰ ਦੋਜਖ਼ ਵਿੱਚ ਨਹੀਂ ਪਾਏ ਜਾਂਦੇ।
Fareedkot Teekaਭਾਦੋਂ ਦੁਆਰਾ ਕਹਤੇ ਹੈਂ: ਜਿਨ ਕੇ ਪ੍ਰੇਮ ਕੋ ਗੁਰੂ ਰਖਣ ਵਾਲਾ ਹੈ, ਸੋ ਨਰਕ ਮੇਂ ਨਹੀਂ ਪਾਈਤੇ ਹੈਂ॥੭॥
Prof. Sahib Singhਉਹ ਨਰਕ ਵਿਚ ਨਹੀਂ ਪਾਏ ਜਾਂਦੇ, (ਕਿਉਂਕਿ ਗੁਰੂ ਦੀ ਕਿਰਪਾ ਨਾਲ) ਉਹ ਪ੍ਰਭੂ ਦੀ ਸਰਨ ਵਿਚ ਆ ਜਾਂਦੇ ਹਨ ॥੭॥

ਪਦ ਅਰਥ ਨਾ ਪਾਈਅਹਿ = ਨਹੀਂ ਪਾਏ ਜਾਂਦੇ। ਹੇਤੁ = ਹਿਤੂ, ਪਿਆਰ ਕਰਨ ਵਾਲਾ ॥੭॥

SikhNet (Spanish)En el mes de Bhadon, aquéllos que enaltecen al Guru, el Salvador, en su corazón, no sentirán las agonías de la oscuridad. (7)

Open this shabad →

Shabad Guru Arjan Dev Ji Raag Maajh continues on Ang 135

ਅਸੁਨਿ. ਪ੍ਰੇਮ ਉਮਾਹੜਾ; ਕਿਉ ਮਿਲੀਐ ਹਰਿ ਜਾਇ ॥

asun. prem umaaharraa; kiau mileeai har jaae |

Sant Singh KhalsaIn the month of Assu, my love for the Lord overwhelms me. How can I go and meet the Lord?
Manmohan SinghIn Assu the Lord's love is over-flowing from within me. How shall I go and meet God?
Manmohan Singh (Punjabi)ਅੱਸੂ ਵਿੱਚ ਪ੍ਰਭੂ ਦੀ ਪ੍ਰੀਤ ਮੇਰੇ ਅੰਦਰੋਂ ਉਛਲ ਉਛਲ ਕੇ ਪੈ ਰਹੀ ਹੈ। ਮੈਂ ਕਿਸ ਤਰ੍ਹਾਂ ਜਾ ਕੇ ਵਾਹਿਗੁਰੂ ਨੂੰ ਮਿਲਾ?
Fareedkot Teekaਅਸੂ ਦੁਆਰਾ ਕਹਤੇ ਹੈਂ: ਪ੍ਰੇਮ ਕਾ ਉਤਸਾਹੁ ਹੂਆ ਹੈ ਕਿ ਸਤਸੰਗ ਮੇਂ ਜਾ ਕਰ, ਹੇ ਹਰੀ! ਤੇਰੇ ਕੋ ਕਿਉਂ ਕਰ ਮਿਲੀਐ?
Prof. Sahib Singhਹੇ ਮਾਂ! (ਭਾਦਰੋਂ ਦੇ ਘੁੰਮੇ ਤੇ ਤ੍ਰਾਟਕੇ ਲੰਘਣ ਪਿੱਛੋਂ) ਅੱਸੂ (ਦੀ ਮਿੱਠੀ ਮਿੱਠੀ ਰੁੱਤ) ਵਿਚ (ਮੇਰੇ ਅੰਦਰ ਪ੍ਰਭੂ-ਪਤੀ ਦੇ) ਪਿਆਰ ਦਾ ਉਛਾਲਾ ਆ ਰਿਹਾ ਹੈ (ਮਨ ਤੜਫਦਾ ਹੈ ਕਿ) ਕਿਸੇ ਨਾ ਕਿਸੇ ਤਰ੍ਹਾਂ ਚੱਲ ਕੇ ਪ੍ਰਭੂ-ਪਤੀ ਨੂੰ ਮਿਲਾਂ।

ਪਦ ਅਰਥ ਅਸੁਨਿ = ਅੱਸੂ ਵਿਚ। ਉਮਾਹੜਾ = ਉਛਾਲਾ। ਜਾਇ = ਜਾ ਕੇ। ਕਿਉਂ = ਕਿਵੇਂ? ਕਿਸੇ ਨ ਕਿਸੇ ਤਰ੍ਹਾਂ।

SikhNet (Spanish)En el mes de Assu el Amor del Señor rebosa en mi corazón.

Open this shabad (9 lines, Angs 134-135) →

Ang 134 of 1430