ਸਾਵਣਿ ਸਰਸੀ ਕਾਮਣੀ; ਚਰਨ ਕਮਲ ਸਿਉ ਪਿਆਰੁ ॥
saavan sarasee kaamanee; charan kamal siau piaar |
Sant Singh KhalsaIn the month of Saawan, the soul-bride is happy, if she falls in love with the Lotus Feet of the Lord.
Manmohan SinghIn the month of Sawan, happy is the bride who enshrines love for the Lord's lotus feet.
Manmohan Singh (Punjabi)ਸਾਉਣ ਦੇ ਮਹੀਨੇ ਅੰਦਰ ਉਹ ਵਹੁਟੀ ਖੁਸ਼ ਹੈ, ਜਿਸ ਦੀ ਪ੍ਰਭੂ ਦੇ ਚਰਨ ਕੰਵਲਾਂ ਨਾਲ ਪ੍ਰੀਤ ਹੈ।
Fareedkot Teekaਸਾਵਣ ਦ੍ਵਾਰੇ ਕਹਤੇ ਹੈਂ, ਜੋ ਜੀਵ ਰੂਪੀ ਇਸਤ੍ਰੀ ਚਰਨ ਕਮਲੋਂ ਮੇਂ ਪਿਆਰ ਕਰਤੀ ਹੈ, ਸੋ (ਸਰਸੀ) ਅਧਿਕਤਾ ਵਾ ਅਨੰਦ ਕੋ ਪ੍ਰਾਪਤਿ ਹੂਈ ਹੈ॥
Prof. Sahib Singhਜਿਵੇਂ ਸਾਵਣ ਵਿਚ (ਵਰਖਾ ਨਾਲ ਬਨਸਪਤੀ ਹਰਿਆਵਲੀ ਹੋ ਜਾਂਦੀ ਹੈ, ਤਿਵੇਂ ਉਹ) ਜੀਵ-ਇਸਤ੍ਰੀ ਹਰਿਆਵਲੀ ਹੋ ਜਾਂਦੀ ਹੈ (ਭਾਵ, ਉਸ ਜੀਵ ਦਾ ਹਿਰਦਾ ਖਿੜ ਪੈਂਦਾ ਹੈ) ਜਿਸ ਦਾ ਪਿਆਰ ਪ੍ਰਭੂ ਦੇ ਸੁਹਣੇ ਚਰਨਾਂ ਨਾਲ ਬਣ ਜਾਂਦਾ ਹੈ।ਪਦ ਅਰਥ ਸਾਵਣਿ = ਸਾਵਣ ਵਿਚ। ਸਰਸੀ = ਸ-ਰਸੀ, ਰਸ ਵਾਲੀ, ਹਰਿਆਵਲੀ। ਕਾਮਣੀ = ਜੀਵ-ਇਸਤ੍ਰੀ।
SikhNet (Spanish)La novia que enaltece los Pies de Loto del Señor en su corazón se siente plena en el mes de Savan.
ਮਨੁ ਤਨੁ ਰਤਾ ਸਚ ਰੰਗਿ; ਇਕੋ ਨਾਮੁ ਅਧਾਰੁ ॥
man tan rataa sach rang; iko naam adhaar |
Sant Singh KhalsaHer mind and body are imbued with the Love of the True One; His Name is her only Support.
Manmohan SinghHer mind and body are imbued with the love of the True One and God's Name is her only support.
Manmohan Singh (Punjabi)ਉਸ ਦੀ ਆਤਮਾ ਤੇ ਦੇਹਿ ਸਤਿਪੁਰਖ ਦੀ ਪ੍ਰੀਤ ਨਾਲ ਰੰਗੇ ਹੋਏ ਹਨ ਅਤੇ ਰੱਬ ਦਾ ਨਾਮ ਹੀ ਉਸ ਦਾ ਇਕੋ ਹੀ ਆਸਰਾ ਹੈ।
Fareedkot Teekaਜਿਨ੍ਹੋਂ ਨੇ ਏਕ ਨਾਮ ਕਾ ਹੀ ਆਸਰਾ ਕੀਆ ਹੈ, ਤਿਨ ਕਾ ਮਨ ਤਨ ਸਚੇ ਪ੍ਰੇਮ ਮੇਂ ਰਤਾ ਹੈ॥
Prof. Sahib Singhਉਸ ਦਾ ਮਨ ਉਸ ਦਾ ਤਨ ਪਰਮਾਤਮਾ ਦੇ ਪਿਆਰ ਵਿਚ ਰੰਗਿਆ ਜਾਂਦਾ ਹੈ, ਪਰਮਾਤਮਾ ਦਾ ਨਾਮ ਹੀ (ਉਸ ਦੀ ਜ਼ਿੰਦਗੀ ਦਾ) ਆਸਰਾ ਬਣ ਜਾਂਦਾ ਹੈ।ਪਦ ਅਰਥ ਸਚ ਰੰਗਿ = ਸੱਚੇ ਦੇ ਪਿਆਰ ਵਿਚ। ਆਧਾਰੁ = ਆਸਰਾ।
SikhNet (Spanish)Su cuerpo y su mente están imbuidos con la Verdad y su Único Soporte es el Nombre de Dios.
ਬਿਖਿਆ ਰੰਗ ਕੂੜਾਵਿਆ; ਦਿਸਨਿ ਸਭੇ ਛਾਰੁ ॥
bikhiaa rang koorraaviaa; disan sabhe chhaar |
Sant Singh KhalsaThe pleasures of corruption are false. All that is seen shall turn to ashes.
Manmohan SinghThe sinful pleasures are false. All that is apparent, turns to ashes.
Manmohan Singh (Punjabi)ਪਾਪਾਂ ਭਰੀਆਂ ਖੁਸ਼ੀਆਂ ਝੂਠੀਆਂ ਹਨ। ਸਾਰਾ ਕੁਛ ਜੋ ਨਜ਼ਰੀ ਪੈਦਾ ਹੈ ਸੁਆਹ ਹੋ ਜਾਂਦਾ ਹੈ।
Fareedkot Teekaਵਿਸ੍ਯੋਂ ਕੇ ਰੰਗ ਸਭੇ ਝੂਠੇ ਔਰ ਨਾਸਵੰਤ ਦਿਖਾਈ ਦੇਤੇ ਹੈਂ॥
Prof. Sahib Singhਮਾਇਆ ਦੇ ਨਾਸਵੰਤ ਕੌਤਕ ਉਸ ਨੂੰ ਸਾਰੇ ਸੁਆਹ (ਨਿਕੰਮੇ) ਦਿਸਦੇ ਹਨ।ਪਦ ਅਰਥ ਬਿਖਿਆ ਰੰਗ = ਮਾਇਆ ਦੇ ਰੰਗ। ਦਿਸਨਿ = ਦਿੱਸਦੇ ਹਨ। ਛਾਰੁ = ਸੁਆਹ।
SikhNet (Spanish)Falsos son los colores de Maya; todo lo aparente ahí se vuelve ceniza.
ਹਰਿ ਅੰਮ੍ਰਿਤ ਬੂੰਦ ਸੁਹਾਵਣੀ; ਮਿਲਿ ਸਾਧੂ ਪੀਵਣਹਾਰੁ ॥
har amrit boond suhaavanee; mil saadhoo peevanahaar |
Sant Singh KhalsaThe drops of the Lord's Nectar are so beautiful! Meeting the Holy Saint, we drink these in.
Manmohan SinghBeauteous are the drops of God's Nectar. By meeting the Saint-Guru one quaffs them.
Manmohan Singh (Punjabi)ਸੁੰਦਰ ਹਨ ਵਾਹਿਗੁਰੂ ਦੇ ਆਬਿ-ਹਿਯਾਂਤ ਦੀਆਂ ਕਣੀਆਂ। ਸੰਤ-ਗੁਰਾਂ ਨੂੰ ਮਿਲ ਕੇ ਬੰਦਾ ਉਹਨਾਂ ਨੂੰ ਪਾਨ ਕਰਦਾ ਹੈ।
Fareedkot Teekaਸੋਭਨੀਕ ਹਰੀ ਨਾਮ ਅੰਮ੍ਰਿਤ ਬੂੰਦ ਹੈ ਪਰੰਤੂ ਸੰਤੋਂ ਕੋ ਮਿਲ ਕਰ ਪੀਵਣ ਵਾਲੇ ਹੋਈਤਾ ਹੈ॥
Prof. Sahib Singh(ਸਾਵਣ ਵਿਚ ਜਿਵੇਂ ਵਰਖਾ ਦੀ ਬੂੰਦ ਸੋਹਣੀ ਲੱਗਦੀ ਹੈ, ਤਿਵੇਂ ਪ੍ਰਭੂ-ਚਰਨਾਂ ਦੇ ਪਿਆਰ ਵਾਲੇ ਬੰਦੇ ਨੂੰ) ਹਰੀ ਦੇ ਨਾਮ ਦੀ ਆਤਮਕ ਜੀਵਨ ਦੇਣ ਵਾਲੀ ਬੂੰਦ ਪਿਆਰੀ ਲੱਗਦੀ ਹੈ, ਗੁਰੂ ਨੂੰ ਮਿਲ ਕੇ ਉਹ ਮਨੁੱਖ ਉਸ ਬੂੰਦ ਨੂੰ ਪੀਣ ਜੋਗਾ ਹੋ ਪੈਂਦਾ ਹੈ (ਪ੍ਰਭੂ ਦੀ ਵਡਿਆਈ ਦੀਆਂ ਨਿੱਕੀਆਂ ਨਿੱਕੀਆਂ ਗੱਲਾਂ ਭੀ ਉਸ ਨੂੰ ਮਿੱਠੀਆਂ ਲੱਗਦੀਆਂ ਹਨ, ਗੁਰੂ ਨੂੰ ਮਿਲ ਕੇ ਬੜੇ ਸ਼ੌਕ ਨਾਲ ਸੁਣਦਾ ਹੈ)।ਪਦ ਅਰਥ ਸਾਧੂ = ਗੁਰੂ। ਪੀਵਣਹਾਰ = ਪੀਣ ਜੋਗਾ।
SikhNet (Spanish)El Dulce Néctar de Dios gotea en nuestras Almas por la Gracia del Guru.
ਵਣੁ ਤਿਣੁ ਪ੍ਰਭ ਸੰਗਿ ਮਉਲਿਆ; ਸੰਮ੍ਰਥ ਪੁਰਖ ਅਪਾਰੁ ॥
van tin prabh sang mauliaa; samrath purakh apaar |
Sant Singh KhalsaThe forests and the meadows are rejuvenated and refreshed with the Love of God, the All-powerful, Infinite Primal Being.
Manmohan SinghThe forests and grass blades are refreshed with the love of the omnipotent, all-pervading and infinite Lord.
Manmohan Singh (Punjabi)ਜੰਗਲ ਅਤੇ ਘਾਹ ਦੀਆਂ ਤਿੜਾਂ ਸਰਬ-ਸ਼ਕਤੀਵਾਨ, ਸਰਬ-ਵਿਆਪਕ ਅਤੇ ਅਨੰਤ ਸੁਆਮੀ ਦੇ ਪਰੇਮ ਨਾਲ ਪਰਫੁੱਲਤ ਹੁੰਦੀਆਂ ਹਨ।
Fareedkot Teekaਅਪਾਰ ਸਾਮਰਥ ਪੁਰਖੁ ਪ੍ਰਭੂ ਕੀ ਸੱਤਾ ਕੇ ਸਾਥ ਵਣ ਤ੍ਰਿਣ (ਮਉਲਿਆ) ਪ੍ਰਫੁਲਤ ਹੋ ਰਹਾ ਹੈ॥
Prof. Sahib Singhਜਿਸ ਪ੍ਰਭੂ ਦੇ ਮੇਲ ਨਾਲ ਸਾਰਾ ਜਗਤ (ਬਨਸਪਤੀ ਆਦਿਕ) ਹਰਿਆ-ਭਰਿਆ ਹੋਇਆ ਹੈ, ਜੋ ਪ੍ਰਭੂ ਸਭ ਕੁਝ ਕਰਨ ਜੋਗਾ ਹੈ ਵਿਆਪਕ ਹੈ ਤੇ ਬੇਅੰਤ ਹੈ,ਪਦ ਅਰਥ ਤਿਣੁ = ਘਾਹ। ਮਉਲਿਆ = ਹਰਿਆ-ਭਰਿਆ।
SikhNet (Spanish)Poderoso y sin Límite es el Señor; los bosques y los claros reverberean con Su Amor Infinito.
ਹਰਿ ਮਿਲਣੈ ਨੋ ਮਨੁ ਲੋਚਦਾ; ਕਰਮਿ ਮਿਲਾਵਣਹਾਰੁ ॥
har milanai no man lochadaa; karam milaavanahaar |
Sant Singh KhalsaMy mind yearns to meet the Lord. If only He would show His Mercy, and unite me with Himself!
Manmohan SinghTo meet God, my mind yearns through His grace He is met.
Manmohan Singh (Punjabi)ਵਾਹਿਗੁਰੂ ਨੂੰ ਭੇਟਣ ਲਈ ਮੇਰਾ ਚਿੱਤ ਤਰਸਦਾ ਹੈ। ਉਸ ਦੀ ਮਿਹਰ ਰਾਹੀਂ ਉਹ ਮਿਲਦਾ ਹੈ।
Fareedkot Teekaਹਰੀ ਕੇ ਮਿਲਣੇ ਕੋ ਬਹੁਤ ਜਨੋਂ ਕਾ ਮਨ ਚਾਹੁਤਾ ਹੈ ਪਰੰਤੂ ਸੁਭ ਕਰਮ ਮੇਲਨੇ ਵਾਲੇ ਹੈਂ॥
Prof. Sahib Singhਉਸ ਨੂੰ ਮਿਲਣ ਵਾਸਤੇ ਮੇਰਾ ਮਨ ਭੀ ਤਾਂਘਦਾ ਹੈ, ਪਰ ਉਹ ਪ੍ਰਭੂ ਆਪ ਹੀ ਆਪਣੀ ਮਿਹਰ ਨਾਲ ਮਿਲਾਣ ਦੇ ਸਮਰੱਥ ਹੈ।ਪਦ ਅਰਥ ਕਰਮਿ = ਮਿਹਰ ਨਾਲ।
SikhNet (Spanish)Añoro estar en la Presencia de Dios; por Su Gracia Lo encontraré.
ਜਿਨੀ ਸਖੀਏ ਪ੍ਰਭੁ ਪਾਇਆ; ਹੰਉ ਤਿਨ ਕੈ ਸਦ ਬਲਿਹਾਰ ॥
jinee sakhee prabh paaeaa; hnau tin kai sad balihaar |
Sant Singh KhalsaThose brides who have obtained God-I am forever a sacrifice to them.
Manmohan SinghThe fellow-maids who have obtained the Lord; unto them I am ever a sacrifice.
Manmohan Singh (Punjabi)ਜਿਹੜੀਆਂ ਸਹੇਲੀਆਂ ਸਾਹਿਬ ਨੂੰ ਪਰਾਪਤ ਹੋਈਆਂ ਹਨ, ਉਨ੍ਹਾਂ ਉਤੋਂ ਮੈਂ ਸਦੀਵ ਹੀ ਕੁਰਬਾਨ ਹਾਂ।
Fareedkot Teekaਜਿਨ ਸੰਤ ਰੂਪ ਸਖੀਓਂ ਨੇ ਪ੍ਰਭੂ ਕੋ ਪਾਇਆ ਹੈ, ਤਿਨ ਕੇ ਸਦਾ ਬਲਿਹਾਰੇ ਜਾਤਾ ਹੂੰ॥
Prof. Sahib Singhਮੈਂ ਉਹਨਾਂ ਗੁਰਮੁਖ ਸਹੇਲੀਆਂ ਤੋਂ ਸਦਕੇ ਹਾਂ, ਸਦਾ ਕੁਰਬਾਨ ਹਾਂ ਜਿਨ੍ਹਾਂ ਨੇ ਪ੍ਰਭੂ ਦਾ ਮਿਲਾਪ ਹਾਸਲ ਕਰ ਲਿਆ ਹੈ।
SikhNet (Spanish)Ofrezco mi ser en sacrificio a aquéllos de mis compañeros que han obtenido a mi Bienamado.
ਨਾਨਕ. ਹਰਿ ਜੀ ਮਇਆ ਕਰਿ; ਸਬਦਿ ਸਵਾਰਣਹਾਰੁ ॥
naanak. har jee meaa kar; sabad savaaranahaar |
Sant Singh KhalsaO Nanak, when the Dear Lord shows kindness, He adorns His bride with the Word of His Shabad.
Manmohan SinghNanak, when venerable God shows mercy He bedecks the mortal with His Name.
Manmohan Singh (Punjabi)ਨਾਨਕ, ਜਦ ਮਾਣਨੀਯ ਵਾਹਿਗੁਰੂ ਰਹਿਮਤ ਧਾਰਦਾ ਹੈ ਉਹ ਪ੍ਰਾਣੀ ਨੂੰ ਆਪਣੇ ਨਾਮ ਨਾਲ ਸਸ਼ੋਭਤ ਕਰ ਦਿੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਰੀ ਜੀਵੋਂ ਪਰ ਦਯਾ ਕਰ ਕੇ ਗੁਰ ਸ਼ਬਦ ਸੇ ਸੁਧ ਕਰਨੇ ਵਾਲਾ ਹੈ॥
Prof. Sahib Singhਹੇ ਨਾਨਕ! (ਬੇਨਤੀ ਕਰ ਤੇ ਆਖ-) ਹੇ ਪ੍ਰਭੂ! ਮੇਰੇ ਉੱਤੇ ਮਿਹਰ ਕਰ, ਤੂੰ ਆਪ ਹੀ ਗੁਰੂ ਦੇ ਸ਼ਬਦ ਦੀ ਰਾਹੀਂ (ਮੇਰੀ ਜਿੰਦ ਨੂੰ) ਸਵਾਰਨ ਜੋਗਾ ਹੈਂ।ਪਦ ਅਰਥ ਮਇਆ = ਦਇਆ। ਸਬਦਿ = ਸ਼ਬਦ ਦੀ ਰਾਹੀਂ।
SikhNet (Spanish)Ten Misericordia, oh Señor, y alumbra mi corazón con Tu Nombre.
ਸਾਵਣੁ ਤਿਨਾ ਸੁਹਾਗਣੀ; ਜਿਨ ਰਾਮ ਨਾਮੁ ਉਰਿ ਹਾਰੁ ॥੬॥
saavan tinaa suhaaganee; jin raam naam ur haar |6|
Sant Singh KhalsaSaawan is delightful for those happy soul-brides whose hearts are adorned with the Necklace of the Lord's Name. ||6||
Manmohan SinghSawan is delightful for those happy wives whose mind is bedecked with the necklace of the Name of the pervading God.
Manmohan Singh (Punjabi)ਸਾਉਣ ਉਨ੍ਹਾਂ ਪ੍ਰਸੰਨ ਪਤਨੀਆਂ ਲਈ ਮੰਗਲਮਈ ਹੈ ਜਿਨ੍ਹਾਂ ਦਾ ਮਨ ਵਿਆਪਕ ਵਾਹਿਗੁਰੂ ਦੇ ਨਾਮ ਦੀ ਮਾਲਾ ਨਾਲ ਸਜਿਆ ਹੈ।
Fareedkot Teekaਸਾਵਣ ਪ੍ਰਤੱਖ ਸਫਲਾ ਤਿਨ ਸੁਹਾਗਣੀਓਂ ਕਾ ਹੈ ਜਿਨ੍ਹੋਂ ਨੇ ਰਾਮ ਕੇ ਨਾਮ ਕਾ ਹਾਰ ਰਿਦੈ ਮੇਂ ਧਾਰਨ ਕੀਆ ਹੈ॥
Prof. Sahib Singhਸਾਵਣ ਦਾ ਮਹੀਨਾ ਉਹਨਾਂ ਭਾਗਾਂ ਵਾਲੀਆਂ (ਜੀਵ-ਇਸਤ੍ਰੀਆਂ) ਵਾਸਤੇ (ਖੇੜਾ ਤੇ ਠੰਡ ਲਿਆਉਣ ਵਾਲਾ) ਹੈ ਜਿਨ੍ਹਾਂ ਨੇ ਆਪਣੇ ਹਿਰਦੇ (ਰੂਪ ਗਲ) ਵਿਚ ਪਰਮਾਤਮਾ ਦਾ ਨਾਮ (-ਰੂਪ) ਹਾਰ ਪਾਇਆ ਹੋਇਆ ਹੈ ॥੬॥ਪਦ ਅਰਥ ਉਰਿ = ਹਿਰਦੇ ਵਿਚ ॥੬॥
SikhNet (Spanish)El mes de Savan es un deleite para las novias dichosas, que van adornadas con las Guirnaldas del Naam, el Nombre.(6)