ਆਸਾ ਮਹਲਾ ੫ ॥
aasaa mahalaa 5 |
Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
SikhNet (Spanish)Asa, Mejl Guru Aryan, Quinto Canal Divino.
ਆਠ ਪਹਰ; ਨਿਕਟਿ ਕਰਿ ਜਾਨੈ ॥
aatth pehar; nikatt kar jaanai |
Sant Singh KhalsaTwenty-four hours a day, he knows the Lord to be near at hand;
Manmohan SinghThroughout the eight watches, the saint realises the nearness of the Lord,
Manmohan Singh (Punjabi)ਅੱਠੇ ਪਹਿਰ ਸਾਧੂ ਸਾਹਿਬ ਦੀ ਹਜੂਰੀ ਅਨੁਭਵ ਕਰਦਾ ਹੈ,
Fareedkot Teekaਸੋ ਸੰਤ ਅਕਾਲ ਪੁਰਖ ਕੋ ਅਸ੍ਟ ਪਹਰ ਅਪਨੇ ਸੰਗ ਸਮਝਤੇ ਹੈਂ॥
Prof. Sahib Singhਪਰਮਾਤਮਾ ਦਾ ਭਗਤ ਪਰਮਾਤਮਾ ਨੂੰ ਅੱਠੇ ਪਹਿਰ ਆਪਣੇ ਨੇੜੇ ਵੱਸਦਾ ਸਮਝਦਾ ਹੈ,ਪਦ ਅਰਥ ਨਿਕਟਿ = ਨੇੜੇ।
SikhNet (Spanish)Los Santos realizan la cercanía de Dios día y noche
ਪ੍ਰਭ ਕਾ ਕੀਆ; ਮੀਠਾ ਮਾਨੈ ॥
prabh kaa keea; meetthaa maanai |
Sant Singh Khalsahe surrenders to the Sweet Will of God.
Manmohan Singhand to His sweet will he resigns himself.
Manmohan Singh (Punjabi)ਅਤੇ ਆਪਣੇ ਆਪ ਨੂੰ ਉਸ ਦੀ ਮਿੱਠੀ ਰਜ਼ਾ ਦੇ ਅਰਪਨ ਕਰਦਾ ਹੈ।
Fareedkot Teekaਔਰ ਪ੍ਰਭ ਕਾ ਕੀਆ ਹੂਆ ਹੁਕਮ ਮੀਠਾ ਮਾਨਤੇ ਹੈਂ॥੧॥
Prof. Sahib Singhਜੋ ਕੁਝ ਪਰਮਾਤਮਾ ਕਰਦਾ ਹੈ ਉਸ ਨੂੰ ਮਿੱਠਾ ਕਰ ਕੇ ਮੰਨਦਾ ਹੈ।ਪਦ ਅਰਥ ਮਾਨੋ = ਮੰਨਦਾ ਹੈ।
SikhNet (Spanish)y la Voluntad del Señor es Dulce para ellos.
ਏਕੁ ਨਾਮੁ; ਸੰਤਨ ਆਧਾਰੁ ॥
ek naam; santan aadhaar |
Sant Singh KhalsaThe One Name is the Support of the Saints;
Manmohan SinghThe one Name is the support of his saints,
Manmohan Singh (Punjabi)ਇਕ ਨਾਮ ਹੀ ਸਾਧੂਆਂ ਦਾ ਆਸਰਾ ਹੈ,
Fareedkot Teekaਉਨ ਸੰਤੋਂ ਕੋ ਏਕ ਨਾਮ ਹੀ ਆਧਾਰ ਹੈ॥
Prof. Sahib Singh(ਹੇ ਵੀਰ!) ਪਰਮਾਤਮਾ ਦਾ ਨਾਮ ਹੀ ਸੰਤ ਜਨਾਂ (ਦੀ ਜ਼ਿੰਦਗੀ) ਦਾ ਆਸਰਾ (ਬਣਿਆ ਰਹਿੰਦਾ) ਹੈ।ਪਦ ਅਰਥ ਸੰਤਨ = ਸੰਤਾਂ ਦਾ। ਆਧਾਰੁ = ਆਸਰਾ।
SikhNet (Spanish)Sí, el Nombre es lo Primordial para los Santos,
ਹੋਇ ਰਹੇ; ਸਭ ਕੀ ਪਗ ਛਾਰੁ ॥੧॥
hoe rahe; sabh kee pag chhaar |1|
Sant Singh Khalsathey remain the dust of the feet of all. ||1||
Manmohan Singhand they deem themselves to be the dust of the feet of all.
Manmohan Singh (Punjabi)ਅਤੇ ਉਹ ਆਪਣੇ ਆਪ ਨੂੰ ਸਾਰੇ ਪ੍ਰਾਣੀਆਂ ਦੇ ਪੈਰਾਂ ਦੀ ਧੂੜ ਖਿਆਲ ਕਰਦੇ ਹਨ।
Fareedkot Teekaਔਰ ਸਭ ਜੀਵੋਂ ਕੀ ਚਰਨ ਧੂਰਿ ਬਨੇ ਰਹਿਤੇ ਹੈਂ॥੧॥
Prof. Sahib Singhਸੰਤ ਜਨ ਸਭਨਾਂ ਦੇ ਪੈਰਾਂ ਦੀ ਧੂੜ ਬਣੇ ਰਹਿੰਦੇ ਹਨ ॥੧॥ਪਦ ਅਰਥ ਪਗ = ਪੈਰ। ਛਾਰੁ = ਸੁਆਹ, ਧੂੜ ॥੧॥
SikhNet (Spanish)y se consideran humildes como el polvo. (1)
ਸੰਤ ਰਹਤ ਸੁਨਹੁ, ਮੇਰੇ ਭਾਈ ॥
sant rehat sunahu, mere bhaaee |
Sant Singh KhalsaListen, to the way of life of the Saints, O my Siblings of Destiny;
Manmohan SinghMy brother, hear thou the way of living of the saints.
Manmohan Singh (Punjabi)ਮੈਡੇ ਵੀਰ! ਤੂੰ ਸਾਧੂਆਂ ਦੀ ਜੀਵਨ ਰਹੁ ਰੀਤੀ ਸ੍ਰਵਨ ਕਰ।
Fareedkot Teekaਹੇ ਭਾਈ! ਸੰਤੋਂ ਕੀ (ਰਹਤ) ਰਹਨੀ ਸ੍ਰਵਣ ਕਰੋ॥
Prof. Sahib Singhਹੇ ਮੇਰੇ ਵੀਰ! (ਪਰਮਾਤਮਾ ਦੇ) ਸੰਤ ਦੀ ਜੀਵਨ-ਜੁਗਤੀ ਸੁਣ,ਪਦ ਅਰਥ ਰਹਤ = ਜੀਵਨ-ਜੁਗਤਿ, ਰਹਿਣੀ।
SikhNet (Spanish)Escucha la rutina de la vida de los Santos,
ਉਆ ਕੀ ਮਹਿਮਾ; ਕਥਨੁ ਨ ਜਾਈ ॥੧॥ ਰਹਾਉ ॥
auaa kee mahimaa; kathan na jaaee |1| rahaau |
Sant Singh Khalsatheir praises cannot be described. ||1||Pause||
Manmohan SinghTheir praise one cannot describe. Pause.
Manmohan Singh (Punjabi)ਉਨ੍ਹਾਂ ਦੀ ਉਪਮਾ ਆਦਮੀ ਬਿਆਨ ਨਹੀਂ ਕਰ ਸਕਦਾ। ਠਹਿਰਾਉ।
Fareedkot Teekaਜਿਨ ਸੰਤੋਂ ਕੀ ਐਸੀ ਰਹਤ ਹੈ ਉਨ ਕੀ ਪ੍ਰਭੁਤਾ ਕਹੀ ਨਹੀਂ ਜਾਤੀ ਹੈ॥੧॥ ਰਹਾਉ ॥☬ਪੁਨਾ ਵਹੁ ਸੰਤ ਕੈਸੇ ਹੈਂ?
Prof. Sahib Singh(ਉਸ ਦਾ ਜੀਵਨ ਇਤਨਾ ਉੱਚਾ ਹੈ ਕਿ) ਉਸ ਦਾ ਵਡੱਪਣ ਬਿਆਨ ਨਹੀਂ ਕੀਤਾ ਜਾ ਸਕਦਾ ॥੧॥ ਰਹਾਉ ॥ਪਦ ਅਰਥ ਉਆ ਕੀ = ਉਸ (ਰਹਿਤ) ਦੀ। ਮਹਿਮਾ = ਵਡਿਆਈ ॥੧॥ ਰਹਾਉ ॥
SikhNet (Spanish)cuya gloria y esplendor nadie puede describir. (1-Pausa)
ਵਰਤਣਿ ਜਾ ਕੈ; ਕੇਵਲ ਨਾਮ ॥
varatan jaa kai; keval naam |
Sant Singh KhalsaTheir occupation is the Naam, the Name of the Lord.
Manmohan SinghTheir occupation is the name alone.
Manmohan Singh (Punjabi)ਉਨ੍ਹਾਂ ਦਾ ਕਾਰ ਵਿਹਾਰ ਸਿਰਫ ਨਾਮ ਹੈ।
Fareedkot Teekaਜਿਨੋਂ ਕੇ ਕੇਵਲ ਨਾਮ ਹੀ ਕਾ ਬਰਤਨ ਹੈ॥
Prof. Sahib Singh(ਹੇ ਭਾਈ! ਸੰਤ ਉਹ ਹੈ) ਜਿਸ ਦੇ ਹਿਰਦੇ ਵਿਚ ਸਿਰਫ਼ ਹਰਿ ਸਿਮਰਨ ਦਾ ਹੀ ਆਹਰ ਟਿਕਿਆ ਰਹਿੰਦਾ ਹੈ,ਪਦ ਅਰਥ ਵਰਤਣਿ = ਰੋਜ਼ ਦਾ ਆਹਰ। ਜਾ ਕੈ = ਜਿਸ ਦੇ ਹਿਰਦੇ ਵਿਚ।
SikhNet (Spanish)Los Santos se ocupan sólo del Naam, del Nombre del Señor,
ਅਨਦ ਰੂਪ; ਕੀਰਤਨੁ ਬਿਸ੍ਰਾਮ ॥
anad roop; keeratan bisraam |
Sant Singh KhalsaThe Kirtan, the Praise of the Lord, the embodiment of bliss, is their rest.
Manmohan SinghThe praise of God the embodiment of bliss, is their rest.
Manmohan Singh (Punjabi)ਪਰਸੰਨਤਾ ਦੇ ਸਰੂਪ ਵਾਹਿਗੁਰੂ ਦਾ ਜੱਸ ਉਨ੍ਹਾਂ ਦਾ ਆਰਾਮ ਹੈ।
Fareedkot Teekaਔਰ ਸਰਬ ਕਾਲ ਆਨੰਦ ਸਰੂਪ ਰਹਤੇ ਹੈਂ। ਪ੍ਰਭ ਕੇ ਗੁਣੋਂ ਕਾ ਕੀਰਤਨੁ ਗਾਨ ਕਰਨੇ ਮੇਂ ਹੀ ਮਨ ਕੋ ਬਿਸ੍ਰਾਮ ਦੇਤੇ ਹੈਂ॥
Prof. Sahib Singhਸਦਾ ਆਨੰਦ ਰਹਿਣ ਵਾਲੇ ਪਰਮਾਤਮਾ ਦੀ ਸਿਫ਼ਤਿ ਸਾਲਾਹ ਹੀ (ਸੰਤ ਦੀ ਜ਼ਿੰਦਗੀ ਦਾ) ਸਹਾਰਾ ਹੈ।ਪਦ ਅਰਥ ਅਨਦ ਰੂਪ ਕੀਰਤਨੁ = ਆਨੰਦ-ਸਰੂਪ ਪ੍ਰਭੂ ਦੀ ਸਿਫ਼ਤਿ-ਸਾਲਾਹ। ਬਿਸ੍ਰਾਮ = ਟੇਕ, ਸਹਾਰਾ।
SikhNet (Spanish)y en la Canción de Éxtasis del Señor, encuentran la Paz.
ਮਿਤ੍ਰ ਸਤ੍ਰੁ ਜਾ ਕੈ ਏਕ ਸਮਾਨੈ ॥
mitr satru jaa kai ek samaanai |
Sant Singh KhalsaFriends and enemies are one and the same to them.
Manmohan SinghFriends and foes are alike to them.
Manmohan Singh (Punjabi)ਦੋਸਤ ਅਤੇ ਦੁਸ਼ਮਣ ਉਨ੍ਹਾਂ ਲਈ ਇਕ ਬਰਾਬਰ ਹਨ।
Fareedkot Teekaਮਿਤ੍ਰ ਸਤ੍ਰੂ ਜਿਨ ਕੋ ਏਕ ਸਮਾਨ ਦਿਖਲਾਈ ਦੇਤੇ ਹੈਂ॥
Prof. Sahib Singh(ਹੇ ਭਾਈ! ਸੰਤ ਉਹ ਹੈ) ਜਿਸ ਦੇ ਮਨ ਵਿਚ ਮਿੱਤਰ ਤੇ ਵੈਰੀ ਇਕੋ ਜਿਹੇ (ਮਿੱਤਰ ਹੀ) ਲੱਗਦੇ ਹਨ,ਪਦ ਅਰਥ ਸਤ੍ਰੁ = ਵੈਰੀ। ਸਮਾਨ = ਬਰਾਬਰ।
SikhNet (Spanish)Para ellos, amigos y enemigos son lo mismo,
ਪ੍ਰਭ ਅਪੁਨੇ ਬਿਨੁ; ਅਵਰੁ ਨ ਜਾਨੈ ॥੨॥
prabh apune bin; avar na jaanai |2|
Sant Singh KhalsaThey know of no other than God. ||2||
Manmohan SinghSave their Lord, they know not another.
Manmohan Singh (Punjabi)ਆਪਣੇ ਸਾਹਿਬ ਦੇ ਬਗੈਰ ਉਹ ਹੋਰ ਕਿਸੇ ਨੂੰ ਨਹੀਂ ਜਾਣਦੇ।
Fareedkot Teekaਅਪਨੇ ਪ੍ਰਭੂ ਸੇ ਬਿਨਾਂ ਅਵਰ ਦੂਸਰੇ ਕੋ ਜਾਨਤੇ ਨਹੀਂ ਹੈਂ॥੨॥
Prof. Sahib Singh(ਕਿਉਂਕਿ ਸੰਤ ਸਭ ਜੀਵਾਂ ਵਿਚ) ਆਪਣੇ ਪ੍ਰਭੂ ਤੋਂ ਬਿਨਾ ਕਿਸੇ ਹੋਰ ਨੂੰ (ਵੱਸਦਾ) ਨਹੀਂ ਸਮਝਦਾ ॥੨॥
SikhNet (Spanish)y no conocen a nadie más que a Dios. (2)
ਕੋਟਿ ਕੋਟਿ ਅਘ ਕਾਟਨਹਾਰਾ ॥
kott kott agh kaattanahaaraa |
Sant Singh KhalsaThey erase millions upon millions of sins.
Manmohan SinghThey are the erasers of millions upon millions of sins.
Manmohan Singh (Punjabi)ਉਹ ਕ੍ਰੋੜਾਂ ਉਤੇ ਕ੍ਰੋੜਾਂ ਪਾਪਾਂ ਨੂੰ ਮੇਟਣ ਵਾਲੇ ਹਨ।
Fareedkot Teekaਜਿਨ ਕਾ ਸੰਗ ਕੋਟਿ ਕੋਟਿ ਪਾਪੋਂ ਕੇ ਕਾਟਨੇ ਹਾਰਾ ਹੈ॥
Prof. Sahib Singh(ਹੇ ਭਾਈ! ਪਰਮਾਤਮਾ ਦਾ ਸੰਤ ਹੋਰਨਾਂ ਦੇ) ਕ੍ਰੋੜਾਂ ਹੀ ਪਾਪ ਦੂਰ ਕਰਨ ਦੀ ਤਾਕਤ ਰੱਖਦਾ ਹੈ।ਪਦ ਅਰਥ ਅਘ = ਪਾਪ। ਕਾਟਨਹਾਰਾ = ਕੱਟਣ ਦੀ ਤਾਕਤ ਵਾਲਾ।
SikhNet (Spanish)Ellos limpian de su mente millones de errores,
ਦੁਖ ਦੂਰਿ ਕਰਨ; ਜੀਅ ਕੇ ਦਾਤਾਰਾ ॥
dukh door karan; jeea ke daataaraa |
Sant Singh KhalsaThey dispel suffering; they are givers of the life of the soul.
Manmohan SinghThey dispel anguish and are the giver of divine life unto man.
Manmohan Singh (Punjabi)ਉਹ ਗ਼ਮ ਨੂੰ ਨਵਿਰਤ ਕਰ ਦਿੰਦੇ ਹਨ ਅਤੇ ਆਦਮੀ ਨੂੰ ਰੱਬੀ ਜੀਵਨ ਦੇਣ ਵਾਲੇ ਹਨ।
Fareedkot Teekaਔਰ ਜੀਵੋਂ ਕੇ ਦੁਖ ਦੂਰ ਕਰਨੇ ਵਾਲੇ ਨਾਮ ਕਾ ਦਾਤਾ ਹੈ॥
Prof. Sahib Singh(ਹੇ ਭਾਈ!) ਪਰਮਾਤਮਾ ਦੇ ਸੰਤ (ਦੂਜਿਆਂ ਦੇ) ਦੁੱਖ ਦੂਰ ਕਰਨ ਜੋਗੇ ਹੋ ਜਾਂਦੇ ਹਨ ਉਹ (ਲੋਕਾਂ ਨੂੰ) ਆਤਮਕ ਜੀਵਨ ਦੇਣ ਦੀ ਸਮਰਥਾ ਰੱਖਦੇ ਹਨ।ਪਦ ਅਰਥ ਜੀਅ ਕੇ ਦਾਤਾਰਾ = ਆਤਮਕ ਜੀਵਨ ਦੇਣ ਵਾਲੇ।
SikhNet (Spanish)nos bendicen con una vida espiritual y disipan nuestras tristezas.
ਸੂਰਬੀਰ ਬਚਨ ਕੇ ਬਲੀ ॥
soorabeer bachan ke balee |
Sant Singh KhalsaThey are so brave; they are men of their word.
Manmohan SinghThey are valiant and men of word.
Manmohan Singh (Punjabi)ਉਹ ਬਹਾਦਰ ਅਤੇ ਜਬਾਨ ਦੇ ਪੱਕੇ ਹਨ।
Fareedkot Teekaਮਨ ਤਨ ਬਾਣੀ ਕਰ ਕੇ ਬਲੀ ਹੈ॥
Prof. Sahib Singh(ਪ੍ਰਭੂ ਦੇ ਸੰਤ ਵਿਕਾਰਾਂ ਦੇ ਟਾਕਰੇ ਤੇ) ਸੂਰਮੇ ਹੁੰਦੇ ਹਨ, ਕੀਤੇ ਬਚਨਾਂ ਦੀ ਪਾਲਣਾ ਕਰਦੇ ਹਨ।ਪਦ ਅਰਥ ਸੂਰਬੀਰ = ਸੂਰਮੇ। ਬਲੀ = ਬਹਾਦਰ।
SikhNet (Spanish)Son hombres de Palabra; sí, son verdaderos caballeros,
ਕਉਲਾ ਬਪੁਰੀ; ਸੰਤੀ ਛਲੀ ॥੩॥
kaulaa bapuree; santee chhalee |3|
Sant Singh KhalsaThe Saints have enticed Maya herself. ||3||
Manmohan SinghThere saints have cheated the poor mammon.
Manmohan Singh (Punjabi)ਗਰੀਬ ਮਾਇਆ ਨੂੰ ਸਾਧੂਆਂ ਨੇ ਠੱਗ ਲਿਆ ਹੈ।
Fareedkot Teekaਮਾਯਾ ਵੀਚਾਰੀ ਸੰਤੋਂ ਨੇ ਛਲ ਲਈ ਹੈ॥੩॥
Prof. Sahib Singh(ਸੰਤਾਂ ਦੀ ਨਿਗਾਹ ਵਿਚ ਇਹ ਮਾਇਆ ਭੀ ਨਿਮਾਣੀ ਜਿਹੀ ਜਾਪਦੀ ਹੈ) ਇਸ ਨਿਮਾਣੀ ਮਾਇਆ ਨੂੰ ਸੰਤਾਂ ਨੇ ਆਪਣੇ ਵੱਸ ਵਿਚ ਕਰ ਲਿਆ ਹੁੰਦਾ ਹੈ ॥੩॥ਪਦ ਅਰਥ ਕਉਲਾ = ਮਾਇਆ। ਬਪੁਰੀ = ਵਿਚਾਰੀ। ਸੰਤੀ = ਸੰਤਾਂ ਨੇ। ਛਲੀ = ਵੱਸ ਵਿਚ ਕਰ ਲਈ ॥੩॥
SikhNet (Spanish)y así, la Maya embustera es desterrada por los Santos. (3)
ਤਾ ਕਾ ਸੰਗੁ; ਬਾਛਹਿ ਸੁਰਦੇਵ ॥
taa kaa sang; baachheh suradev |
Sant Singh KhalsaTheir company is cherished even by the gods and the angels.
Manmohan SinghTheir association is cherished even by gods of gods.
Manmohan Singh (Punjabi)ਉਨ੍ਹਾਂ ਦੀ ਸੰਗਤ ਨੂੰ ਦੇਵਤਿਆਂ ਦੇ ਦੇਵਤੇ ਭੀ ਲੋੜਦੇ ਹਨ।
Fareedkot Teekaਤਿਨ ਕੇ ਸੰਗ ਕੋ (ਸੁਰਦੇਵ) ਇੰਦ੍ਰ ਭੀ ਚਾਹਤਾ ਹੈ, ਵਾ (ਸੁਰ) ਦੇਵਤਿਓਂ ਮੇਂ ਜੋ (ਦੇਵ) ਪ੍ਰਕਾਸਕ ਬ੍ਰਹਮਾਦਿ ਹੈਂ, ਸੋ ਭੀ ਚਾਹਤੇ ਹੈਂ॥
Prof. Sahib Singh(ਹੇ ਭਾਈ!) ਪਰਮਾਤਮਾ ਦੇ ਸੰਤ ਦਾ ਮਿਲਾਪ ਆਕਾਸ਼ੀ ਦੇਵਤੇ ਭੀ ਲੋੜਦੇ ਰਹਿੰਦੇ ਹਨ।ਪਦ ਅਰਥ ਤਾ ਕਾ = ਉਸ (ਸੰਤ) ਦਾ। ਬਾਛਹਿ = ਚਾਹੁੰਦੇ ਹਨ। ਸੁਰਦੇਵ = ਅਕਾਸ਼ੀ ਦੇਵਤੇ।
SikhNet (Spanish)Su Compañía es buscada aun por los dioses y los ángeles.
ਅਮੋਘ ਦਰਸੁ; ਸਫਲ ਜਾ ਕੀ ਸੇਵ ॥
amogh daras; safal jaa kee sev |
Sant Singh KhalsaBlessed is their Darshan, and fruitful is their service.
Manmohan SinghAccredited is their sight and fruitful their service.
Manmohan Singh (Punjabi)ਲਾਭਦਾਇਕ ਹੈ ਉਨ੍ਹਾਂ ਦਾ ਦਰਸ਼ਨ ਅਤੇ ਫਲਦਾਇਕ ਹੈ ਉਨ੍ਹਾਂ ਦੀ ਟਹਿਲ।
Fareedkot Teekaਜਿਨ ਕਾ ਦਰਸਨ ਅਮੋਘ ਹੈ ਔ ਜਿਨ ਕੀ ਸੇਵਾ ਭੀ ਸਫਲ ਹੈ॥੩॥
Prof. Sahib Singhਸੰਤ ਦਾ ਦਰਸ਼ਨ ਵਿਅਰਥ ਨਹੀਂ ਜਾਂਦਾ, ਸੰਤ ਦੀ ਸੇਵਾ ਜ਼ਰੂਰ ਫਲ ਦੇਂਦੀ ਹੈ।ਪਦ ਅਰਥ ਅਮੋਘ = ਵਿਅਰਥ ਨਾਹ ਜਾਣ ਵਾਲਾ। ਸਫਲ = ਫਲ ਦੇਣ ਵਾਲੀ।
SikhNet (Spanish)Bendito, bendito es su Servicio;
ਕਰ ਜੋੜਿ; ਨਾਨਕੁ ਕਰੇ ਅਰਦਾਸਿ ॥
kar jorr; naanak kare aradaas |
Sant Singh KhalsaWith his palms pressed together, Nanak offers his prayer:
Manmohan SinghWith joined hands Nanak makes a supplication,
Manmohan Singh (Punjabi)ਹੱਥ ਬੰਨ੍ਹ ਕੇ ਨਾਨਕ ਇਕ ਪ੍ਰਾਰਥਨਾ ਕਰਦਾ ਹੈ,
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਤੋ ਹਾਥ ਜੋੜ ਕਰ ਯਹੀ ਬੇਨਤੀ ਕਰਤਾ ਹੂੰ॥
Prof. Sahib Singh(ਹੇ ਭਾਈ!) ਨਾਨਕ (ਦੋਵੇਂ) ਹੱਥ ਜੋੜ ਕੇ ਅਰਜ਼ੋਈ ਕਰਦਾ ਹੈ-ਪਦ ਅਰਥ ਕਰ = (ਦੋਵੇਂ) ਹੱਥ। ਜੋੜਿ = ਜੋੜ ਕੇ।
SikhNet (Spanish)fructífera su Visión. Dice Nanak en Alabanza al Señor, oh Dios,
ਮੋਹਿ ਸੰਤਹ ਟਹਲ; ਦੀਜੈ ਗੁਣਤਾਸਿ ॥੪॥੩੭॥੮੮॥
mohi santah ttehal; deejai gunataas |4|37|88|
Sant Singh KhalsaO Lord, Treasure of Excellence, please bless me with the service of the Saints. ||4||37||88||
Manmohan SinghO Lord, the Treasure of excellences, bless me with the service of the saints.
Manmohan Singh (Punjabi)ਹੈ ਉਤਕ੍ਰਿਸ਼ਟਤਾਈਆਂ ਦੇ ਖਜਾਨੇ ਸੁਆਮੀ! ਮੈਨੂੰ ਸਾਧੂਆਂ ਦੀ ਸੇਵਾ ਦੀ ਦਾਤ ਬਖਸ਼।
Fareedkot Teekaਕਿ ਮੁਝੇ ਐਸੇ ਸੰਤੋਂ ਕੀ ਸੇਵਾ ਔ ਤਿਨ ਕੇ ਗੁਣ ਦੀਜੀਏ॥੪॥ ੩੭॥੮੮॥
Prof. Sahib Singhਹੇ ਗੁਣਾਂ ਦੇ ਖ਼ਜ਼ਾਨੇ ਪ੍ਰਭੂ! ਮੈਨੂੰ ਸੰਤ ਜਨਾਂ ਦੀ ਸੇਵਾ ਦੀ ਦਾਤਿ ਬਖ਼ਸ਼ ॥੪॥੩੭॥੮੮॥ਪਦ ਅਰਥ ਮੋਹਿ = ਮੈਨੂੰ। ਗੁਣਤਾਸਿ = ਹੇ ਗੁਣਾਂ ਦੇ ਖ਼ਜ਼ਾਨੇ ਹਰੀ! ॥੪॥੩੭॥੮੮॥
SikhNet (Spanish)Bendíceme con el Servicio de los Santos, el Tesoro de Excelencias. (4-37-88)