ਆਸਾ ਮਹਲਾ ੫ ॥
aasaa mahalaa 5 | Ang 392
Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
SikhNet (Spanish)Asa, Mejl Guru Aryan, Quinto Canal Divino.
ਸਗਲ ਸੂਖ; ਜਪਿ ਏਕੈ ਨਾਮ ॥
sagal sookh; jap ekai naam | Ang 392
Sant Singh KhalsaAll peace and comforts are in the meditation of the One Name.
Manmohan SinghAll the comforts lie in the meditation of the one Name.
Manmohan Singh (Punjabi)ਸਾਰੇ ਆਰਾਮ ਇਕ ਨਾਮ ਦੇ ਸਿਮਰਨ ਵਿੱਚ ਹਨ।
Fareedkot Teekaਸਰਬ ਪ੍ਰਕਾਰ ਕੇ ਸੁਖ ਏਕ ਨਾਮ ਜਪਨੇ ਸੇ ਮਿਲਤੇ ਹੈਂ॥
Prof. Sahib Singh(ਗੁਰੂ ਦੀ ਸੰਗਤਿ ਵਿਚ ਰਹਿ ਕੇ) ਪਰਮਾਤਮਾ ਦਾ ਨਾਮ ਜਪਿਆਂ ਸਾਰੇ ਸੁਖ ਪ੍ਰਾਪਤ ਹੋ ਜਾਂਦੇ ਹਨ।ਪਦ ਅਰਥ ਸਗਲ = ਸਾਰੇ। ਜਪਿ = ਜਪ ਕੇ। ਏਕੈ = ਇਕ (ਪਰਮਾਤਮਾ) ਦਾ।
SikhNet (Spanish)Contemplando el Nombre de Dios
ਸਗਲ ਧਰਮ; ਹਰਿ ਕੇ ਗੁਣ ਗਾਮ ॥
sagal dharam; har ke gun gaam | Ang 392
Sant Singh KhalsaAll righteous actions of Dharma are in the singing of the Lord's Glorious Praises.
Manmohan SinghAll the religious are contained in singing God's praises.
Manmohan Singh (Punjabi)ਸਾਰੇ ਮਜ਼ਹਬ ਵਾਹਿਗੁਰੂ ਦੀ ਕੀਰਤੀ ਗਾਇਨ ਕਰਨ ਵਿੱਚ ਆ ਜਾਂਦੇ ਹਨ।
Fareedkot Teekaਸਰਬ ਪ੍ਰਕਾਰ ਕੇ ਧਰਮ ਜੋ ਬੇਦ ਬਿਹਤ ਹੈਂ, ਸੋ ਏਕ ਹਰਿ ਕੇ ਗੁਣ ਗਾਨ ਸੇ ਪ੍ਰਾਪਤਿ ਹੋਤੇ ਹੈਂ॥
Prof. Sahib Singh(ਹੇ ਭਾਈ!) ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨ ਵਿਚ ਹੀ ਹੋਰ ਸਾਰੇ ਧਰਮ ਆ ਜਾਂਦੇ ਹਨ।ਪਦ ਅਰਥ ਗਾਮ = ਗਾਉਣਾ।
SikhNet (Spanish)uno logra el Éxtasis; sí, la conducta perfecta significa que uno cante la Alabanza de Dios.
ਮਹਾ ਪਵਿਤ੍ਰ; ਸਾਧ ਕਾ ਸੰਗੁ ॥
mahaa pavitr; saadh kaa sang | Ang 392
Sant Singh KhalsaThe Saadh Sangat, the Company of the Holy, is so very pure and sacred.
Manmohan SinghSupremely pure is the society of saints,
Manmohan Singh (Punjabi)ਪਰਮ ਪੁਨੀਤ ਹੈ ਸੰਤਾਂ ਦੀ ਸੰਗਤ,
Fareedkot Teekaਐਸੇ ਸਾਧੋਂ ਕਾ ਸੰਗੁ ਮਹਾ ਪਵਿਤ੍ਰ ਹੈ॥
Prof. Sahib Singhਗੁਰੂ ਦੀ ਸੰਗਤਿ ਬਹੁਤ ਪਵਿਤ੍ਰ ਕਰਨ ਵਾਲੀ ਹੈ,ਪਦ ਅਰਥ ਸਾਧ ਕਾ ਸੰਗੁ = ਗੁਰਮੁਖਿ ਦੀ ਸੰਗਤਿ।
SikhNet (Spanish)Eternamente Bendecida está la Sociedad de los Santos,
ਜਿਸੁ ਭੇਟਤ; ਲਾਗੈ ਪ੍ਰਭ ਰੰਗੁ ॥੧॥
jis bhettat; laagai prabh rang |1| Ang 393
Sant Singh KhalsaMeeting with them, love for God is embraced. ||1||
Manmohan Singhmeeting which the love for the Lord is embraced.
Manmohan Singh (Punjabi)ਜਿਸ ਦੇ ਮਿਲਣ ਦੁਆਰਾ ਸੁਆਮੀ ਨਾਲ ਪ੍ਰੇਮ ਪੈ ਜਾਂਦਾ ਹੈ।
Fareedkot Teekaਜਿਸ ਸੰਗ ਮਿਲਨੇ ਸੇ ਪ੍ਰਭੂ ਮੇਂ ਪ੍ਰੇਮ ਲਾਗਤਾ ਹੈ॥੧॥
Prof. Sahib Singhਗੁਰੂ ਨੂੰ ਮਿਲਿਆਂ ਪਰਮਾਤਮਾ ਦਾ ਪ੍ਰੇਮ (ਹਿਰਦੇ ਵਿਚ) ਪੈਦਾ ਹੋ ਜਾਂਦਾ ਹੈ ॥੧॥ਪਦ ਅਰਥ ਜਿਸੁ = ਜਿਸ (ਗੁਰਮੁਖਿ) ਨੂੰ। ਭੇਟਤ = ਮਿਲਿਆਂ। ਰੰਗੁ = ਪ੍ਰੇਮ ॥੧॥
SikhNet (Spanish)los que la constituyen están imbuidos en el Señor. (1)
ਗੁਰ ਪ੍ਰਸਾਦਿ; ਓਇ ਆਨੰਦ ਪਾਵੈ ॥
gur prasaad; oe aanand paavai | Ang 393
Sant Singh KhalsaBy Guru's Grace, bliss is obtained.
Manmohan SinghBy Guru's grace, he attains divine bliss.
Manmohan Singh (Punjabi)ਗੁਰਾਂ ਦੀ ਰਹਿਮਤ ਸਦਕਾ ਉਹ ਰੱਬੀ ਖੁਸ਼ੀ ਪਾ ਲੈਂਦਾ ਹੈ।
Fareedkot Teekaਜਿਨਕੀ ਰਹਤ ਉਪਰਲੇ ਸਬਦ ਮੇਂ ਕਹਿ ਆਏ ਹੈਂ ਓਹੁ ਸੰਤ ਗੁਰੋਂ ਕੀ ਕ੍ਰਿਪਾ ਕਰ ਕੇ ਬ੍ਰਹਮਾਨੰਦ ਪਾਵਤੇ ਹੈਂ॥
Prof. Sahib Singh(ਹੇ ਭਾਈ!) ਗੁਰੂ ਦੀ ਕਿਰਪਾ ਨਾਲ ਜਿਸ ਮਨੁੱਖ ਦੇ ਮਨ ਵਿਚ ਪ੍ਰਭੂ-ਨਾਮ ਸਿਮਰਿਆਂ (ਆਤਮਕ ਜੀਵਨ ਦਾ) ਚਾਨਣ ਹੋ ਜਾਂਦਾ ਹੈ,ਪਦ ਅਰਥ ਗੁਰ ਪ੍ਰਸਾਦਿ = ਗੁਰੂ ਦੀ ਕਿਰਪਾ ਨਾਲ। ਓਇ = {ਲਫ਼ਜ਼ 'ਓਹ' ਤੋਂ ਬਹੁ-ਵਚਨ} ਅਨੇਕਾਂ।
SikhNet (Spanish)Por la Gracia del Guru, obtiene Dicha Eterna aquél que contempla a Dios;
ਜਿਸੁ ਸਿਮਰਤ. ਮਨਿ ਹੋਇ ਪ੍ਰਗਾਸਾ; ਤਾ ਕੀ ਗਤਿ ਮਿਤਿ. ਕਹਨੁ ਨ ਜਾਵੈ ॥੧॥ ਰਹਾਉ ॥
jis simarat. man hoe pragaasaa; taa kee gat mit. kehan na jaavai |1| rahaau | Ang 393
Sant Singh KhalsaMeditating upon Him in remembrance, the mind is illumined; his state and condition cannot be described. ||1||Pause||
Manmohan SinghWhose mind is illumined by remembering God. His condition and limit cannot be described. Pause.
Manmohan Singh (Punjabi)ਜਿਸ ਦਾ ਆਰਾਧਨ ਕਰਨ ਦੁਆਰਾ ਚਿੱਤ ਰੌਸ਼ਨ ਹੋ ਜਾਂਦਾ ਹੈ, ਉਸ ਦੀ ਦਸ਼ਾ ਅਤੇ ਅੰਦਾਜਾ ਬਿਆਨ ਨਹੀਂ ਕੀਤੇ ਜਾ ਸਕਦੇ। ਠਹਿਰਾਉ।
Fareedkot Teekaਜਿਸ ਕੇ ਸਿਮਰਨ ਕਰ ਕੇ ਮਨ ਕੋ ਪ੍ਰਕਾਸ ਹੋਤਾ ਹੈ, ਭ੍ਰਮ ਰੂਪ ਅੰਧੇਰਾ ਜਾਤਾ ਰਹਿਤਾ ਹੈ, ਤਿਸ ਨਾਮ ਕੀ ਗਤਿ ਅਰੁ (ਮਿਤਿ) ਮਰਜਾਦਾ ਕਥਨ ਨਹੀਂ ਹੋ ਸਕਤੀ ਹੈ॥੧॥ ਰਹਾਉ ॥
Prof. Sahib Singhਉਸ ਦੀ ਉੱਚੀ ਆਤਮਕ ਅਵਸਥਾ ਬਿਆਨ ਨਹੀਂ ਕੀਤੀ ਜਾ ਸਕਦੀ, ਉਸ ਦੀ ਆਤਮਕ ਵਡੱਪਣ ਦੱਸੀ ਨਹੀਂ ਜਾ ਸਕਦੀ, ਉਹ ਮਨੁੱਖ ਅਨੇਕਾਂ ਆਤਮਕ ਆਨੰਦ ਮਾਣਦਾ ਹੈ ॥੧॥ ਰਹਾਉ ॥ਪਦ ਅਰਥ ਜਿਸੁ ਮਨਿ = ਜਿਸ ਮਨੁੱਖ ਦੇ ਮਨ ਵਿਚ। ਪ੍ਰਗਾਸਾ = ਚਾਨਣ। ਤਾ ਕੀ = ਉਸ ਮਨੁੱਖ ਦੀ। ਗਤਿ = ਉੱਚੀ ਆਤਮਕ ਅਵਸਥਾ। ਮਿਤਿ = ਮਰਯਾਦਾ, ਮਾਪ; ਆਤਮਕ ਵਡੱਪਣ ਦਾ ਮਾਪ ॥੧॥ ਰਹਾਉ ॥
SikhNet (Spanish)su mente florece y su Estado es indescriptible. (1-Pausa)
ਵਰਤ ਨੇਮ; ਮਜਨ ਤਿਸੁ ਪੂਜਾ ॥
varat nem; majan tis poojaa | Ang 393
Sant Singh KhalsaFasts, religious vows, cleansing baths, and worship to Him;
Manmohan SinghAll the fasting, religious vows, ablution and worship to Him,
Manmohan Singh (Punjabi)ਉਪਹਾਸ, ਧਾਰਮਕ ਪ੍ਰਤੱਗਿਆ, ਇਸ਼ਨਾਨ ਤੇ ਉਪਾਸ਼ਨਾ ਦਾ ਕਰਨਾ,
Fareedkot Teekaਸਰਬ ਪ੍ਰਕਾਰ ਕੇ ਬ੍ਰਤ ਤਥਾ ਨਿਯਮ ਤੀਰਥ ਸਨਾਨ ਔਰੁ ਪੂਜਾ ਤਿਸਨੇ ਕਰੀ ਹੈ॥
Prof. Sahib Singh(ਹੇ ਭਾਈ!) ਉਸ ਦੇ ਭਾ ਦੇ, ਮਾਨੋ, ਸਾਰੇ ਵਰਤ ਨੇਮ, ਸਾਰੇ ਤੀਰਥ ਇਸ਼ਨਾਨ ਅਤੇ ਸਾਰੀਆਂ ਪੂਜਾ ਹੋ ਗਈਆਂ,ਪਦ ਅਰਥ ਮਜਨ = ਇਸ਼ਨਾਨ {ਬਹੁ-ਵਚਨ}। ਤਿਸੁ = ਉਸ (ਮਨੁੱਖ) ਦੇ।
SikhNet (Spanish)El ayuno, los ritos religiosos, la ablución, la alabanza y el recitar los Vedas,
ਬੇਦ ਪੁਰਾਨ; ਤਿਨਿ ਸਿੰਮ੍ਰਿਤਿ ਸੁਨੀਜਾ ॥
bed puraan; tin sinmrit suneejaa | Ang 393
Sant Singh Khalsalistening to the Vedas, Puraanas, and Shaastras.
Manmohan Singhlie in the remembrance of God, and also lies therein the hearing of Vedas, Puranas and the Simirtis.
Manmohan Singh (Punjabi)ਅਤੇ ਵੇਦਾਂ, ਪੁਰਾਣਾ ਤੇ ਸਿਮਰਤੀਆਂ ਦਾ ਸੁਣਨਾ; ਇਹ ਸਭ ਕੁਝ ਵਾਹਿਗੁਰੂ ਦੇ ਯਾਦ ਕਰਨ ਵਿੱਚ ਹੀ ਸਾਮਲ ਹੈ।
Fareedkot Teeka੪ ਬੇਦ, ੧੮ ਪੁਰਾਨ, ੨੭ ਸਿੰਮ੍ਰਿਤਿ ਭੀ ਤਿਸਨੇ ਸੁਨੇ ਹੈਂ॥
Prof. Sahib Singhਉਸ ਨੇ, ਮਾਨੋ, ਵੇਦ ਪੁਰਾਣ ਸਿੰਮ੍ਰਤੀਆਂ ਆਦਿਕ ਸਾਰੇ ਧਰਮ-ਪੁਸਤਕ ਸੁਣ ਲਏ,ਪਦ ਅਰਥ ਤਿਨਿ = ਉਸ (ਮਨੁੱਖ) ਨੇ।
SikhNet (Spanish)los Puranas y los Textos Semíticos están contenidos en la Contemplación del Único Dios.
ਮਹਾ ਪੁਨੀਤ; ਜਾ ਕਾ ਨਿਰਮਲ ਥਾਨੁ ॥
mahaa puneet; jaa kaa niramal thaan | Ang 393
Sant Singh KhalsaExtremely pure is he, and immaculate is his place,
Manmohan SinghExceedingly pure is his abode,
Manmohan Singh (Punjabi)ਬਹੁਤ ਪਵਿੱਤਰ ਹੈ ਉਸ ਦਾ ਨਿਵਾਸ ਅਸਥਾਨ,
Fareedkot Teekaਮਹਾ ਪਵਿਤ੍ਰ ਸੁਧ ਜੋ ਸੰਤੋਂ ਕਾ (ਥਾਨੁ) ਸਤਸੰਗ ਹੈ ਤਿਸ ਸਤਸੰਗ ਮੇਂ (ਜਾ ਕਾ) ਜਿਸ ਕਾ ਵਾਸ ਹੂਆ ਹੈ॥
Prof. Sahib Singhਜਿਸ ਮਨੁੱਖ ਦਾ ਹਿਰਦਾ-ਥਾਂ (ਨਾਮ ਦੀ ਬਰਕਤਿ ਨਾਲ) ਬਹੁਤ ਪਵਿਤ੍ਰ ਨਿਰਮਲ ਹੋ ਜਾਂਦਾ ਹੈਪਦ ਅਰਥ ਪੁਨੀਤ = ਪਵਿਤ੍ਰ। ਜਾ ਕਾ = ਜਿਸ ਮਨੁੱਖ ਦਾ। ਥਾਨੁ = ਹਿਰਦਾ-ਥਾਂ।
SikhNet (Spanish)Aquéllos, los eternamente bendecidos, quienes tienen un recinto puro
ਸਾਧਸੰਗਤਿ; ਜਾ ਕੈ ਹਰਿ ਹਰਿ ਨਾਮੁ ॥੨॥
saadhasangat; jaa kai har har naam |2| Ang 393
Sant Singh Khalsawho meditates upon the Name of the Lord, Har, Har, in the Saadh Sangat. ||2||
Manmohan Singhwho in the saints society, meditates on Lord God's Name.
Manmohan Singh (Punjabi)ਜੋ ਸਤਿਸੰਗਤ ਅੰਦਰ ਵਾਹਿਗੁਰੂ ਸੁਆਮੀ ਦੇ ਨਾਮ ਦਾ ਸਿਮਰਨ ਕਰਦਾ।
Fareedkot Teekaਪੁਨਾ ਤਿਸ ਸਾਧ ਸੰਗਤ ਦੁਆਰੇ ਜਿਸ ਕੇ ਹ੍ਰਿਦੇ ਮੇਂ ਹਰਿਨਾਮ ਬਸਾ ਹੈ, ਪੂਰਬੋਕਤ ਸਭ ਤਿਸਨੇ ਕਰ ਲੀਏ ਹੈਂ॥੨॥
Prof. Sahib Singhਅਤੇ ਗੁਰੂ ਦੀ ਸੰਗਤਿ ਦੀ ਬਰਕਤਿ ਨਾਲ ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ ॥੨॥ਪਦ ਅਰਥ ਜਾ ਕੈ = ਜਿਸ ਦੇ ਹਿਰਦੇ ਵਿਚ ॥੨॥
SikhNet (Spanish)y habitan en el Nombre en la Sociedad de los Santos, se vuelven manifiestos en el Universo entero. (2)
ਪ੍ਰਗਟਿਓ ਸੋ ਜਨੁ; ਸਗਲੇ ਭਵਨ ॥
pragattio so jan; sagale bhavan | Ang 393
Sant Singh KhalsaThat humble being becomes renowned all over the world.
Manmohan SinghThat man becomes manifest in the whole world.
Manmohan Singh (Punjabi)ਉਹ ਆਦਮੀ ਸਾਰੇ ਜਹਾਨ ਵਿੱਚ ਉੱਘਾ ਹੋ ਜਾਂਦਾ ਹੈ।
Fareedkot Teekaਸੋ ਪੁਰਖ ਸਭੀ ਅਰਥਾਤ ਚੌਦਾਂ ਭਵਨ ਮੇਂ ਪ੍ਰਗਟ ਹੂਆ ਹੈ॥
Prof. Sahib Singh(ਹੇ ਭਾਈ!) ਉਹ ਮਨੁੱਖ ਸਾਰੇ ਭਵਨਾਂ ਵਿਚ ਉੱਘਾ ਹੋ ਜਾਂਦਾ ਹੈ,
SikhNet (Spanish)Sí, el Polvo de Sus Pies
ਪਤਿਤ ਪੁਨੀਤ; ਤਾ ਕੀ ਪਗ ਰੇਨ ॥
patit puneet; taa kee pag ren | Ang 393
Sant Singh KhalsaEven sinners are purified, by the dust of his feet.
Manmohan SinghWith the dust of his feet, the sinners are rendered pure.
Manmohan Singh (Punjabi)ਉਸ ਦੇ ਪੈਰਾਂ ਦੀ ਧੂੜ ਨਾਲ ਪਾਪੀ ਪਵਿਤਰ ਹੋ ਜਾਂਦੇ ਹਨ।
Fareedkot Teekaਤਿਸ ਕੀ ਚਰਨ ਧੂਰਿ ਪਤਿਤ ਪੁਰਸੋਂ ਕੋ ਪੁਨੀਤ ਕਰਤੀ ਹੈ॥
Prof. Sahib Singhਉਸ ਮਨੁੱਖ ਦੇ ਚਰਨਾਂ ਦੀ ਧੂੜ ਵਿਕਾਰਾਂ ਵਿਚ ਡਿੱਗੇ ਹੋਏ ਅਨੇਕਾਂ ਬੰਦਿਆਂ ਨੂੰ ਪਵਿਤ੍ਰ ਕਰਨ ਦੀ ਸਮਰੱਥਾ ਰੱਖਦੀ ਹੈ,ਪਦ ਅਰਥ ਪਤਿਤ ਪੁਨੀਤ = ਵਿਕਾਰਾਂ ਵਿਚ ਡਿੱਗੇ ਹੋਇਆਂ ਨੂੰ ਪਵਿਤ੍ਰ ਕਰਨ ਵਾਲੀ। ਪਗ ਰੇਨ = ਚਰਨਾਂ ਦੀ ਧੂੜ।
SikhNet (Spanish)purifica a quienes viven en el error.
ਜਾ ਕਉ ਭੇਟਿਓ; ਹਰਿ ਹਰਿ ਰਾਇ ॥
jaa kau bhettio; har har raae | Ang 393
Sant Singh KhalsaOne who has met the Lord, the Lord our King,
Manmohan SinghTo whom the sovereign Lord master has met,
Manmohan Singh (Punjabi)ਜਿਸ ਨੂੰ ਪਾਤਸ਼ਾਹ ਪ੍ਰਭੂ ਪਰਮੇਸ਼ਰ ਮਿਲ ਪਿਆ ਹੈ,
Fareedkot Teekaਹਰਿ ਹਰਿ ਰਾਇ ਜਿਸ ਕੋ ਮਿਲਾ ਹੈ॥
Prof. Sahib Singh(ਗੁਰੂ ਦੀ ਕਿਰਪਾ ਨਾਲ) ਜਿਸ ਮਨੁੱਖ ਨੂੰ ਪ੍ਰਭੂ-ਪਾਤਸ਼ਾਹ ਮਿਲ ਪੈਂਦਾ ਹੈ ਉਸ ਮਨੁੱਖ ਦੀ ਉੱਚੀ ਆਤਮਕ ਅਵਸਥਾ,ਪਦ ਅਰਥ ਜਾ ਕਉ = ਜਿਸ ਮਨੁੱਖ ਨੂੰ।
SikhNet (Spanish)El Estado de Liberación de quien encuentra al Señor Dios, nuestro
ਤਾ ਕੀ ਗਤਿ ਮਿਤਿ; ਕਥਨੁ ਨ ਜਾਇ ॥੩॥
taa kee gat mit; kathan na jaae |3| Ang 393
Sant Singh Khalsahis condition and state cannot be described. ||3||
Manmohan Singhhis condition and limit cannot be described.
Manmohan Singh (Punjabi)ਉਸ ਦੀ ਅਵਸਥਾ ਅਤੇ ਕੀਮਤ ਬਿਆਨ ਨਹੀਂ ਕੀਤੀ ਜਾ ਸਕਦੀ।
Fareedkot Teekaਤਿਸ ਕੀ ਮਰਜਾਦਾ ਕੀ ਗਤੀ ਕਹੀ ਨਹੀਂ ਜਾਤੀ ਹੈ॥੩॥
Prof. Sahib Singhਉਸ ਮਨੁੱਖ ਦੀ ਆਤਮਕ ਵਡੱਪਣ ਬਿਆਨ ਨਹੀਂ ਕੀਤੀ ਜਾ ਸਕਦੀ ॥੩॥
SikhNet (Spanish)Rey, no puede ser descrito por nadie. (3)
ਆਠ ਪਹਰ; ਕਰ ਜੋੜਿ ਧਿਆਵਉ ॥
aatth pehar; kar jorr dhiaavau | Ang 393
Sant Singh KhalsaTwenty-four hours a day, with palms pressed together, I meditate;
Manmohan SinghDay and night, with folded hands, I contemplate over the Lord,
Manmohan Singh (Punjabi)ਦਿਹੁੰ ਰੈਣ ਹੱਥ ਬੰਨ੍ਹ ਕੇ ਮੈਂ ਸੁਆਮੀ ਦਾ ਸਿਮਰਨ ਕਰਦਾ ਹਾਂ,
Fareedkot Teekaਮੈਂ ਅਸ੍ਟ ਪਹਰ ਹਾਥ ਜੋੜ ਕਰ ਏਹ ਧ੍ਯਾਉਤਾ ਹੂੰ॥
Prof. Sahib Singhਹੇ ਪ੍ਰਭੂ! ਮੈਂ ਅੱਠੇ ਪਹਿਰ ਦੋਵੇਂ ਹੱਥ ਜੋੜ ਕੇ ਤੇਰਾ ਧਿਆਨ ਧਰਦਾ ਰਹਾਂ,ਪਦ ਅਰਥ ਕਰ ਜੋੜਿ = (ਦੋਵੇਂ) ਹੱਥ ਜੋੜ ਕੇ। ਧਿਆਵਉ = ਧਿਆਵਉਂ, ਮੈਂ ਧਿਆਵਾਂ।
SikhNet (Spanish)Noche y día rezo
ਉਨ ਸਾਧਾ ਕਾ; ਦਰਸਨੁ ਪਾਵਉ ॥
aun saadhaa kaa; darasan paavau | Ang 393
Sant Singh KhalsaI yearn to obtain the Blessed Vision of the Darshan of those Holy Saints.
Manmohan Singhand see the sight of those saints.
Manmohan Singh (Punjabi)ਅਤੇ ਉਨ੍ਹਾਂ ਸਾਧੂਆ ਦਾ ਦੀਦਾਰ ਦੇਖਦਾ ਹਾਂ।
Fareedkot Teekaਕਿ ਐਸੇ ਸਾਧੋਂ ਕਾ ਦਰਸਨ ਪ੍ਰਾਪਤ ਹੋਇ, ਤਾਂ ਤੇ ਹੇ ਭਾਈ! ਐਸੇ ਪ੍ਰਾਰਥਨਾ ਕਰੀਏ॥
Prof. Sahib Singhਉਹਨਾਂ ਸਾਧੂਆਂ ਦਾ ਦਰਸਨ ਕਰਦਾ ਰਹਾਂ.
SikhNet (Spanish)con mis palmas juntas por la Visión de tal Santo,
ਮੋਹਿ ਗਰੀਬ ਕਉ; ਲੇਹੁ ਰਲਾਇ ॥
mohi gareeb kau; lehu ralaae | Ang 393
Sant Singh KhalsaMerge me, the poor one, with You, O Lord;
Manmohan SinghJoin me, the poor one, with Thee, O Lord.
Manmohan Singh (Punjabi)ਮੈਂ ਗਰੀਬੜੇ ਨੂੰ ਆਪਣੇ ਨਾਲ ਮਿਲਾ ਲੈ, ਹੇ ਸੁਆਮੀ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਭਗਵਨ! ਮੁਝ ਦੀਨ ਕੋ ਭੀ ਅਪਨੇ ਸਤਸੰਗ ਮੇਂ ਮਿਲਾਇ ਲੇਹਿ॥
Prof. Sahib Singhਮੈਨੂੰ ਗ਼ਰੀਬ ਨੂੰ ਉਹਨਾਂ ਦੀ ਸੰਗਤਿ ਵਿਚ ਰਲਾ ਦੇ,ਪਦ ਅਰਥ ਮੋਹਿ = ਮੈਨੂੰ।
SikhNet (Spanish)y pido: “Úneme a mí, al pobre, contigo mismo,
ਨਾਨਕ; ਆਇ ਪਏ ਸਰਣਾਇ ॥੪॥੩੮॥੮੯॥
naanak; aae pe saranaae |4|38|89| Ang 393
Sant Singh KhalsaNanak has come to Your Sanctuary. ||4||38||89||
Manmohan SinghNanak has come and entered Thine sanctuary.
Manmohan Singh (Punjabi)ਨਾਨਕ ਨੇ ਆ ਕੇ ਤੇਰੀ ਪਨਾਹ ਲੈ ਲਈ ਹੈ।
Fareedkot Teekaਕਿਯੋਂਕਿ ਹਮ ਆਪ ਕੀ ਸਰਨ ਮੇਂ ਆਇ ਪੜੇ ਹੈਂ॥੪॥੩੮॥੮੯॥☬ਸ੍ਰੀ ਅੰਮ੍ਰਤਸਰ ਜੀ ਕੀ ਉੱਤ੍ਰ ਕੀ ਬਾਹੀ ਬਾਬੇ ਬੁਢੇ ਕੀ ਬੇਰ ਕੇ ਪਾਸ ਏਕ ਬ੍ਰਾਹਮਨ ਬੈਠਾ ਸਾਲਿਗਰਾਮ ਕੀ ਪੂਜਾ ਕਰ ਰਹਾ ਥਾ। ਸ੍ਰੀ ਗੁਰੂ ਅਰਜਨ ਦੇਵ ਜੀ ਸਰੋਵਰ ਕੀ ਪਰਿਕਰਮਾ ਕਰ ਰਹੇ ਥੇ। ਦੂਸਰੀ ਪਰਕਰਮਾ ਮੇਂ ਦ੍ਵਿਜ ਨੇ ਕਹਾ, 'ਗੁਰੂ ਜੀ ਆਪ ਸਾਲਿਗ੍ਰਾਮ ਜੀ ਕੋ ਨਹੀਂ ਮਾਨਤੇ ਹੈਂ, ਜੋ ਆਪਨੇ ਪ੍ਰਣਾਮ ਨਹੀਂ ਕੀਆ'। ਸ੍ਰੀ ਮੁਖ ਸੇ ਸਤਗੁਰਦੇਵ ਜੀ ਨੇ ਕਹਾ, 'ਹਮ ਤੋ ਨਿਤ੍ਯ ਹੀ ਸਾਲਿਗਗ੍ਰਾਮ ਜੀ ਕੀ ਪੂਜਾ ਕਰਤੇ ਹੈਂ'। ਦ੍ਵਿਜ ਨੇ ਕਹਾ, 'ਵਹੁ ਕੌਨ ਸਾ ਹੈ, ਹਮਨੇ ਤੋ ਆਪ ਕੋ ਕਬੀ ਨਹੀਂ ਪੂਜਾ ਕਰਤੇ ਦੇਖਾ'।☬ਸ੍ਰੀ ਮੁਖਵਾਕ ਹੂਆ:
Prof. Sahib Singhਹੇ ਨਾਨਕ! (ਆਖ- ਜੇਹੜੇ ਗੁਰਮੁਖਿ ਗੁਰੂ ਦੀ ਕਿਰਪਾ ਨਾਲ) ਤੇਰੀ ਸਰਨ ਆ ਪਏ ਹਨ ॥੪॥੩੮॥੮੯॥
SikhNet (Spanish)oh Santo, porque Nanak busca nada más que Tu Refugio”. (4-38-89)