ੴ

ਸਿੱਖਬਾਣੀ · SikhBani

Ang 392

Sri Guru Granth Sahib · Raag Aasaa · 4 shabads, 58 lines
Translations
Shabad Guru Arjan Dev Ji Raag Aasaa continued from Ang 391

ਸੰਚਤ ਸੰਚਤ; ਥੈਲੀ ਕੀਨੑੀ ॥

sanchat sanchat; thailee keenaee |

Sant Singh KhalsaGathering it and collecting it, he fills his bags.
Manmohan SinghAmassing and amassing, he fills bags therewith.
Manmohan Singh (Punjabi)ਇਕੱਤਰ, ਇਕੱਤਰ ਕਰਕੇ ਉਹ ਉਸ ਨਾਲ ਬੋਰੇ ਭਰ ਲੈਂਦਾ ਹੈ।
Fareedkot Teekaਇਕੱਤ੍ਰ ਕਰਤਿਆਂ ੨ ਥੈਲੀ ਕਰੀ, ਭਾਵ ਥੈਲੀ ਪਰ ਥੈਲੀ ਜੋੜਨੀ ਕਰੀ॥
Prof. Sahib Singhਜੋੜਦਿਆਂ ਜੋੜਦਿਆਂ (ਜੇ ਉਸ ਨੇ) ਖ਼ਜ਼ਾਨਾ (ਭੀ) ਬਣਾ ਲਿਆ,

ਪਦ ਅਰਥ ਸੰਚਤ = ਇਕੱਠੀ ਕਰਦਿਆਂ। ਕੀਨ੍ਹ੍ਹੀ = ਬਣਾ ਲਈ।

SikhNet (Spanish)Junta los tesoros poco a poco, pero Dios,

ਪ੍ਰਭਿ ਉਸ ਤੇ ਡਾਰਿ; ਅਵਰ ਕਉ ਦੀਨੑੀ ॥੧॥

prabh us te ddaar; avar kau deenaee |1|

Sant Singh KhalsaBut God takes it away from him, and gives it to another. ||1||
Manmohan SinghSnatching his wealth from him, the Lord gives it to another.
Manmohan Singh (Punjabi)ਉਸ ਦੀ ਦੌਲਤ ਉਸ ਕੋਲੋਂ ਖੋਹ ਕੇ ਸੁਆਮੀ ਕਿਸੇ ਹੋਰਸ ਨੂੰ ਦੇ ਦਿੰਦਾ ਹੈ।
Fareedkot Teekaਪ੍ਰਭੂ ਨੇ ਉਸ ਸੇ ਗਿਰਾ ਕਰ ਔਰ ਕਿਸੀ ਕੋ ਦੇ ਦਈ॥੧॥
Prof. Sahib Singh(ਤਾਂ ਭੀ ਕੀਹ ਹੋਇਆ?) ਪਰਮਾਤਮਾ ਨੇ (ਆਖ਼ਰ) ਉਸ ਪਾਸੋਂ ਖੋਹ ਕੇ ਕਿਸੇ ਹੋਰ ਨੂੰ ਦੇ ਦਿੱਤਾ (ਮੌਤ ਵੇਲੇ ਉਹ ਆਪਣੇ ਨਾਲ ਤਾਂ ਨਾਹ ਲੈ ਜਾ ਸਕਿਆ) ॥੧॥

ਪਦ ਅਰਥ ਪ੍ਰਭਿ = ਪ੍ਰਭੂ ਨੇ। ਥੈਲੀ = (ਭਾਵ) ਖ਼ਜ਼ਾਨਾ। ਡਾਰਿ = ਸੁਟਾ ਕੇ ॥੧॥

SikhNet (Spanish)en Su Justicia, lo termina y se lo da a otro. (1)

ਕਾਚ ਗਗਰੀਆ; ਅੰਭ ਮਝਰੀਆ ॥

kaach gagareea; anbh majhareea |

Sant Singh KhalsaThe mortal is like an unbaked clay pot in water;
Manmohan SinghThe body is an unbaked vessel in water.
Manmohan Singh (Punjabi)ਦੇਹਿ ਇਕ ਕੱਚਾ ਭਾਂਡਾ ਪਾਣੀ ਵਿੱਚ ਹੈ।
Fareedkot Teekaਯਹ ਸਰੀਰ ਕਚੀ ਮਿਟੀ ਕੀ ਗਾਗਰ ਵਤ ਹੈ, ਪਦਾਰਥੋਂ ਰੂਪ ਵਾ ਸ੍ਵਾਸੋਂ ਰੂਪ ਜਲ ਕਰ ਭਰੀ ਹੋਈ ਹੈ। ਇਸ ਕੇ ਨਾਸ ਹੋਨੇ ਮੇਂ ਕ੍ਯਾ ਦੇਰੀ ਹੈ॥
Prof. Sahib Singh(ਹੇ ਭਾਈ! ਇਹ ਮਨੁੱਖਾ ਸਰੀਰ ਪਾਣੀ ਵਿਚ ਪਈ ਹੋਈ) ਕੱਚੀ ਮਿੱਟੀ ਦੀ ਗਾਗਰ (ਵਾਂਗ ਹੈ ਜੋ ਹਵਾ ਨਾਲ ਉਛਲ-ਉਛਲ ਕੇ) ਪਾਣੀ ਵਿਚ ਹੀ (ਗਲ ਜਾਂਦੀ ਹੈ।

ਪਦ ਅਰਥ ਕਾਚ ਗਗਰੀਆ = ਕੱਚੀ ਮਿੱਟੀ ਦੀ ਗਾਗਰ। ਅੰਭ = ਪਾਣੀ {अम्भस्}। ਮਝਰੀਆ = ਵਿੱਚ।

SikhNet (Spanish)El hombre es como una jarra de barro en el agua,

ਗਰਬਿ ਗਰਬਿ; ਉਆਹੂ ਮਹਿ ਪਰੀਆ ॥੧॥ ਰਹਾਉ ॥

garab garab; uaahoo meh pareea |1| rahaau |

Sant Singh Khalsaindulging in pride and egotism, he crumbles down and dissolves. ||1||Pause||
Manmohan SinghPractising ego and pride, its crumbles down in that water. Pause.
Manmohan Singh (Punjabi)ਹੰਕਾਰ ਤੇ ਗ਼ਰੂਰ ਕਰ ਕੇ, ਇਹ ਉਸ ਪਾਣੀ ਵਿੱਚ ਹੀ ਡਿੱਗ ਪੈਂਦੀ ਹੈ। ਠਹਿਰਾਉ।
Fareedkot Teekaਜਿਸ ਕੇ ਨਾਸ ਹੋਤੇ ਸੇ ਦੇਰੀ ਨਹੀਂ ਹੋਤੀ, ਜੀਉ ਉਸ ਕੀ ਦੇਹ ਮੇਂ ਇਸਥਿਤ ਹੋ ਕਰ ਗਰਬ ਗਰਬ ਪੜਤਾ ਹੈ, ਭਾਵ ਇਸ ਕੋ ਸਤ ਜਾਨਤਾ ਹੈ॥੧॥ ਰਹਾਉ ॥
Prof. Sahib Singhਇਸੇ ਤਰ੍ਹਾਂ ਮਨੁੱਖ) ਅਹੰਕਾਰ ਕਰ ਕਰ ਕੇ ਉਸੇ (ਸੰਸਾਰ-ਸਮੁੰਦਰ) ਵਿਚ ਹੀ ਡੁੱਬ ਜਾਂਦਾ ਹੈ (ਆਪਣਾ ਆਤਮਕ ਜੀਵਨ ਗ਼ਰਕ ਕਰ ਲੈਂਦਾ ਹੈ) ॥੧॥ ਰਹਾਉ ॥

ਪਦ ਅਰਥ ਗਰਬਿ = ਅਹੰਕਾਰ ਕਰ ਕੇ। ਊਆ ਹੂ ਮਹਿ = ਉਸੇ (ਸੰਸਾਰ-ਸਮੁੰਦਰ) ਵਿਚ ਹੀ। ਪਰੀਆ = ਪੈ ਜਾਂਦੀ ਹੈ, ਡੁੱਬ ਜਾਂਦੀ ਹੈ ॥੧॥ ਰਹਾਉ ॥

SikhNet (Spanish)mientras más se involucra con el ego, más se destruye. (1-Pausa)

ਨਿਰਭਉ ਹੋਇਓ; ਭਇਆ ਨਿਹੰਗਾ ॥

nirbhau hoeo; bheaa nihangaa |

Sant Singh KhalsaBeing fearless, he becomes unrestrained.
Manmohan SinghGetting fear-free, he become dauntless.
Manmohan Singh (Punjabi)ਨਿਡਰ ਹੋ, ਉਹ ਨਿਧੜਕ ਬਣ ਜਾਂਦਾ ਹੈ।
Fareedkot Teekaਅਕਾਲ ਪੁਰਖ ਕਾ ਭੈ ਤ੍ਯਾਗ (ਨਿਹੰਗਾ) ਨਿਧੜਕ ਬਨ ਗਿਆ॥
Prof. Sahib Singh(ਹੇ ਭਾਈ! ਰਾਜ ਦੇ ਮਾਣ ਵਿਚ ਜੇ ਉਹ ਮੌਤ ਵਲੋਂ) ਨਿਡਰ ਹੋ ਗਿਆ ਨਿਧੜਕ ਹੋ ਗਿਆ,

ਪਦ ਅਰਥ ਨਿਰਭਉ = ਨਿਡਰ, ਨਿਧੜਕ। ਨਿਹੰਗਾ = ਨਿਸੰਗ, ਢੀਠ।

SikhNet (Spanish)El mortal no tiene Reverencia por el Señor y desatado, se siente exento de toda restricción.

ਚੀਤਿ. ਨ ਆਇਓ; ਕਰਤਾ ਸੰਗਾ ॥

cheet. na aaeo; karataa sangaa |

Sant Singh KhalsaHe does not think of the Creator, who is ever with him.
Manmohan SinghHe thinks not of the creator, who is with him.
Manmohan Singh (Punjabi)ਉਹ ਸਿਰਜਣਹਾਰ ਨੂੰ ਯਾਦ ਨਹੀਂ ਕਰਦਾ ਜੋ ਉਸ ਦੇ ਨਾਲ ਹੈ।
Fareedkot Teekaਜੋ ਕਰਤਾ ਪੁਰਖ ਸੰਗ ਹੈ, ਸੋ ਚਿਤ ਮੇਂ ਨਾ ਆਇਆ॥
Prof. Sahib Singh(ਜੇ ਉਸ ਨੂੰ) ਹਰ ਵੇਲੇ ਨਾਲ-ਵੱਸਦਾ ਕਰਤਾਰ ਕਦੇ ਯਾਦ ਨਾਹ ਆਇਆ,

ਪਦ ਅਰਥ ਚੀਤਿ = ਚਿੱਤ ਵਿਚ। ਕਰਤਾ = ਕਰਤਾਰ।

SikhNet (Spanish)No alaba al Señor, Quien es su Eterno Compañero;

ਲਸਕਰ ਜੋੜੇ; ਕੀਆ ਸੰਬਾਹਾ ॥

lasakar jorre; keea sanbaahaa |

Sant Singh KhalsaHe raises armies, and collects arms.
Manmohan SinghHe raises armies and collects arms.
Manmohan Singh (Punjabi)ਉਹ ਫੌਜਾਂ ਭਰਤੀ ਕਰਦਾ ਅਤੇ ਹਥਿਆਰ ਜਮ੍ਹਾ ਕਰਦਾ ਹੈ।
Fareedkot Teekaਲਸਕਰੋਂ ਕੋ ਜੋੜ ਕੇ ਇਕੱਠ ਕੀਆ॥
Prof. Sahib Singh(ਜੇ ਉਸ ਨੇ) ਫ਼ੌਜਾਂ ਜਮ੍ਹਾਂ ਕਰ ਕਰ ਕੇ ਬੜਾ ਲਸ਼ਕਰ ਬਣਾ ਲਿਆ (ਤਾਂ ਭੀ ਕੀਹ ਹੋਇਆ?)

ਪਦ ਅਰਥ ਜੋੜੇ = ਜਮ੍ਹਾ ਕੀਤੇ। ਸੰਬਾਹਾ = ਇਕੱਠ।

SikhNet (Spanish)construye ejércitos y acopia armas,

ਨਿਕਸਿਆ ਫੂਕ; ਤ ਹੋਇ ਗਇਓ ਸੁਆਹਾ ॥੨॥

nikasiaa fook; ta hoe geo suaahaa |2|

Sant Singh KhalsaBut when the breath leaves him, he turns to ashes. ||2||
Manmohan SinghBut when breath leaves him, he becomes ashes, then
Manmohan Singh (Punjabi)ਪਰ ਜਦੋਂ ਸੁਆਸ ਉਸ ਵਿਚੋਂ ਨਿਕਲ ਜਾਂਦਾ ਹੈ, ਤਦ ਉਹ ਰਾਖ ਬਣ ਜਾਂਦਾ ਹੈ।
Fareedkot Teekaਜਬ ਪ੍ਰਾਣ ਪੌਣ ਨਿਕਸ ਗਿਆ ਤਬ ਸਰੀਰ ਭਸਮ ਹੋ ਗਿਆ; ਭਾਵ ਤਿਸ ਪੂਰਬੋਕਤ ਸਮਗ੍ਰੀ ਮੇਂ ਸੇ ਕਿਸੀ ਨੇ ਸਹਾਇਤਾ ਨਾ ਕਰੀ॥੨॥
Prof. Sahib Singhਜਦੋਂ (ਅੰਤ ਵੇਲੇ) ਉਸ ਦੇ ਸੁਆਸ ਨਿਕਲ ਗਏ ਤਾਂ (ਉਸ ਦਾ ਸਰੀਰ) ਮਿੱਟੀ ਹੋ ਗਿਆ ॥੨॥
SikhNet (Spanish)pero cuando toma su última respiración, se convierte en polvo. (2)

ਊਚੇ ਮੰਦਰ ਮਹਲ ਅਰੁ ਰਾਨੀ ॥

aooche mandar mehal ar raanee |

Sant Singh KhalsaHe has lofty palaces, mansions and queens,
Manmohan SinghHe possesses lofty mansions, places and queens,
Manmohan Singh (Punjabi)ਉਸ ਕੋਲ ਉੱਚੇ ਰਾਜ-ਭਵਨ, ਮਹਿਲ ਮਾੜੀਆਂ, ਪਟਰਾਣੀਆਂ,
Fareedkot Teekaਬਡੇ ਊਚੇ ਮੰਦਰ ਔ ਰੰਗ ਮਹਲ ਬਨਾਏ, ਪੁਨਃ ਉਸ ਮੇਂ ਰਾਨੀਓਂ ਕੇ ਸੰਗ ਬਿਹਾਰ ਕਰਤਾ ਭਯਾ॥
Prof. Sahib Singh(ਹੇ ਭਾਈ! ਜੇ ਉਸ ਨੂੰ) ਉੱਚੇ ਮਹਲ ਮਾੜੀਆਂ (ਰਹਿਣ ਲਈ ਮਿਲ ਗਏ) ਅਤੇ (ਸੁੰਦਰ) ਰਾਣੀ (ਮਿਲ ਗਈ।)

ਪਦ ਅਰਥ ਅਰੁ = ਅਤੇ।

SikhNet (Spanish)Posee magnificas mansiones, mantiene a muchas mujeres,

ਹਸਤਿ ਘੋੜੇ ਜੋੜੇ; ਮਨਿ ਭਾਨੀ ॥

hasat ghorre jorre; man bhaanee |

Sant Singh Khalsaelephants and pairs of horses, delighting the mind;
Manmohan Singhhe acquires elephants, pairs of horses, to delight the mind,
Manmohan Singh (Punjabi)ਚਿੱਤ ਨੂੰ ਖੁਸ਼ ਕਰਨ ਲਈ ਹਾਥੀ, ਕੋਤਲਾਂ ਦੇ ਜੁੱਟ
Fareedkot Teekaਤਿਸੀ ਪ੍ਰਕਾਰ ਹਾਥੀ, ਘੋੜੇ, (ਜੋੜੇ) ਬਸਤ੍ਰ ਮਨ ਭਾਵਤੇ ਤਯਾਰ ਕਰ ਕੇ ਧਾਰਨ ਕਰਤਾ ਭਯਾ॥
Prof. Sahib Singh(ਜੇ ਉਸ ਨੇ) ਹਾਥੀ ਘੋੜੇ (ਵਧੀਆ) ਮਨ-ਭਾਉਂਦੇ ਕੱਪੜੇ (ਇਕੱਠੇ ਕਰ ਲਏ।

ਪਦ ਅਰਥ ਹਸਤਿ = ਹਾਥੀ। ਜੋੜੇ = ਕੱਪੜੇ। ਮਨਿ ਭਾਨੀ = ਮਨ-ਭਾਉਂਦੇ।

SikhNet (Spanish)elefantes y carrozas, ropajes bellos de todo tipo,

ਵਡ ਪਰਵਾਰੁ; ਪੂਤ ਅਰੁ ਧੀਆ ॥

vadd paravaar; poot ar dheea |

Sant Singh Khalsahe is blessed with a great family of sons and daughters.
Manmohan Singhand he is blessed with a large family of sons and daughters.
Manmohan Singh (Punjabi)ਅਤੇ ਮੁੰਡੇ ਤੇ ਕੁੜੀਆਂ ਦਾ ਭਾਰਾ ਟੱਬਰ ਕਬੀਲਾ ਹੈ।
Fareedkot Teekaਬੜਾ ਭਾਰੀ ਪਰਿਵਾਰ ਪੁਤ੍ਰ ਪੁਤ੍ਰੀਓਂ ਕਾ ਹੋਤਾ ਭਯਾ॥
Prof. Sahib Singhਜੇ ਉਹ) ਪੁੱਤਰਾਂ ਧੀਆਂ ਵਾਲਾ ਵੱਡੇ ਪਰਵਾਰ ਵਾਲਾ ਬਣ ਗਿਆ,
SikhNet (Spanish)y una gran familia de hijos e hijas.

ਮੋਹਿ ਪਚੇ ਪਚਿ; ਅੰਧਾ ਮੂਆ ॥੩॥

mohi pache pach; andhaa mooaa |3|

Sant Singh KhalsaBut, engrossed in attachment, the blind fool wastes away to death. ||3||
Manmohan SinghBut engrossed in their love, the blind man putrefies and dies.
Manmohan Singh (Punjabi)ਪਰ ਉਨ੍ਹਾਂ ਦੀ ਮਮਤਾ ਅੰਦਰ ਖਚਤ ਹੋਇਆ ਹੋਇਆ ਮੁਨਾਖਾ ਮਨੁੱਖ ਗਲ ਸੜ ਕੇ ਮਰ ਜਾਂਦਾ ਹੈ।
Fareedkot Teekaਇਨੀ ਕੇ ਮੋਹ ਮੇਂ (ਪਚੇ ਪਚਿ) ਗਲਤਾਨ ਹੋ ਕਰ ਵਾ ਜਲ ਜਲ ਕਰ (ਅੰਧਾ) ਅਗਿਆਨੀ ਮਰ ਜਾਤਾ ਭਯਾ॥੩॥
Prof. Sahib Singhਤਾਂ ਭੀ ਤਾਂ (ਮਾਇਆ ਦੇ) ਮੋਹ ਵਿਚ ਖ਼ੁਆਰ ਹੋ ਹੋ ਕੇ (ਉਹ ਮਾਇਆ ਦੇ) ਮੋਹ ਵਿਚ (ਅੰਨ੍ਹਾ ਹੋਇਆ ਹੋਇਆ) ਆਤਮਕ ਮੌਤ ਹੀ ਸਹੇੜ ਬੈਠਾ ॥੩॥

ਪਦ ਅਰਥ ਮੋਹਿ = ਮੋਹ ਵਿਚ। ਪਚੇ ਪਚਿ = ਪਚਿ ਪਚਿ, ਸੜ ਸੜ ਕੇ, ਖ਼ੁਆਰ ਹੋ ਹੋ ਕੇ। ਮੂਆ = ਆਤਮਕ ਮੌਤੇ ਮਰ ਗਿਆ ॥੩॥

SikhNet (Spanish)Sí, el pobre ciego conserva su mente apegada a todo esto, pero así es destruido. (3)

ਜਿਨਹਿ ਉਪਾਹਾ; ਤਿਨਹਿ ਬਿਨਾਹਾ ॥

jineh upaahaa; tineh binaahaa |

Sant Singh KhalsaThe One who created him destroys him.
Manmohan SinghHe, who created him, has destroyed him.
Manmohan Singh (Punjabi)ਜਿਸ ਨੇ ਉਸ ਨੂੰ ਪੈਦਾ ਕੀਤਾ ਸੀ, ਉਸ ਨੇ ਹੀ ਉਸ ਨੂੰ ਮਾਰ ਛੱਡਿਆ ਹੈ।
Fareedkot Teekaਜਿਸ ਨੇ ਉਤਪਤ ਕੀਆ ਥਾ ਉਸੀ ਨੇ ਨਾਸ ਕੀਆ ਹੈ॥
Prof. Sahib Singh(ਹੇ ਭਾਈ!) ਜਿਸ ਪਰਮਾਤਮਾ ਨੇ (ਉਸ ਨੂੰ) ਪੈਦਾ ਕੀਤਾ ਸੀ ਉਸੇ ਨੇ ਉਸ ਨੂੰ ਨਾਸ ਭੀ ਕਰ ਦਿੱਤਾ,

ਪਦ ਅਰਥ ਜਿਨਹਿ = ਜਿਸ (ਪਰਮਾਤਮਾ) ਨੇ। ਉਪਾਹਾ = ਪੈਦਾ ਕੀਤਾ। ਬਿਨਾਹਾ = ਨਾਸ ਕਰ ਦਿੱਤਾ।

SikhNet (Spanish)Él, Quien lo crea,

ਰੰਗ ਰਸਾ; ਜੈਸੇ ਸੁਪਨਾਹਾ ॥

rang rasaa; jaise supanaahaa |

Sant Singh KhalsaEnjoyments and pleasures are like just a dream.
Manmohan SinghPleasures and enjoyments are like a dream.
Manmohan Singh (Punjabi)ਰੰਗ ਰਲੀਆਂ ਤੇ ਸੁਆਦ ਸੁਪਨੇ ਦੀ ਮਾਨਿੰਦ ਹਨ।
Fareedkot Teekaਜਿਤਨੇ ਰੰਗ ਔ ਰਸ ਥੇ, ਸੋ ਸ੍ਵਪਨ ਵਤ ਹੋ ਗਏ॥
Prof. Sahib Singhਉਸ ਦੇ ਮਾਣੇ ਹੋਏ ਰੰਗ-ਤਮਾਸ਼ੇ ਤੇ ਮੌਜ ਮੇਲੇ ਸੁਪਨੇ ਵਾਂਗ ਹੋ ਗਏ।
SikhNet (Spanish)lo destruye, y todos sus placeres y sus juegos se vuelven sólo un sueño.

ਸੋਈ ਮੁਕਤਾ; ਤਿਸੁ ਰਾਜੁ ਮਾਲੁ ॥

soee mukataa; tis raaj maal |

Sant Singh KhalsaHe alone is liberated, and possesses regal power and wealth,
Manmohan SinghHe alone is emancipated and possesses empire and wealth,
Manmohan Singh (Punjabi)ਓਹੋ ਮੋਖਸ਼ ਹੈ ਅਤੇ ਉਸ ਕੋਲ ਹੀ ਪਾਤਸ਼ਾਹੀ ਤੇ ਧਨ-ਦੌਲਤ ਹੈ,
Fareedkot Teekaਸੋਈ (ਮੁਕਤਾ) ਜੀਵਨ ਮੁਕਤ ਹੈ, ਤਿਸੀ ਕਾ ਸਚਾ ਰਾਜ ਮਾਲ ਹੈ॥
Prof. Sahib Singhਉਹੀ ਮਨੁੱਖ (ਮਾਇਆ ਦੇ ਮੋਹ ਤੋਂ) ਬਚਿਆ ਰਹਿੰਦਾ ਹੈ ਉਸ ਦੇ ਪਾਸ (ਸਦਾ ਕਾਇਮ ਰਹਿਣ ਵਾਲਾ) ਰਾਜ ਤੇ ਧਨ ਹੈ,
SikhNet (Spanish)Sólo es liberado de Maya, y sólo domina todo,

ਨਾਨਕ ਦਾਸ; ਜਿਸੁ ਖਸਮੁ ਦਇਆਲੁ ॥੪॥੩੫॥੮੬॥

naanak daas; jis khasam deaal |4|35|86|

Sant Singh KhalsaO Nanak, whom the Lord Master blesses with His Mercy. ||4||35||86||
Manmohan SinghO servant Nanak, unto whom the Lord is merciful.
Manmohan Singh (Punjabi)ਹੇ ਨੌਕਰ ਨਾਨਕ! ਜਿਸ ਉਤੇ ਸਾਹਿਬ ਮਿਹਰਬਾਨ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਦਾਸ ਪਰ ਸ੍ਵਾਮੀ ਦ੍ਯਾਲ ਹੂਆ ਹੈ॥੪॥੩੫॥੮੬॥☬ਇਸ ਸ਼ਬਦ ਮੇਂ ਅਪਨੀ ਦਸਾ ਕਹਤੇ ਹੈਂ, ਮਾਇਆ ਔ ਕਾਮਾਦਿਕੋਂ ਕੀ ਪ੍ਰਬਲਤਾ ਦਿਖਾਉਤੇ ਹੈਂ:
Prof. Sahib Singhਹੇ ਦਾਸ ਨਾਨਕ! (ਆਖ-) ਜਿਸ ਉੱਤੇ ਖਸਮ ਪ੍ਰਭੂ ਦਇਆਵਾਨ ਹੁੰਦਾ ਹੈ (ਤੇ ਜਿਸ ਨੂੰ ਆਪਣੇ ਨਾਮ ਦਾ ਖ਼ਜ਼ਾਨਾ ਬਖ਼ਸ਼ਦਾ ਹੈ) ॥੪॥੩੫॥੮੬॥
SikhNet (Spanish)dice Nanak, aquél a quien se le ha otorgado la Compasión del Señor, el Dios. (4-35-86)

Open this shabad (19 lines, Angs 391-392) →

Shabad Guru Arjan Dev Ji Raag Aasaa

ਆਸਾ ਮਹਲਾ ੫ ॥

aasaa mahalaa 5 |

Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
SikhNet (Spanish)Asa, Mejl Guru Aryan, Quinto Canal Divino.

ਇਨੑ ਸਿਉ ਪ੍ਰੀਤਿ ਕਰੀ ਘਨੇਰੀ ॥

eina siau preet karee ghaneree |

Sant Singh KhalsaThe mortal is in love with this,
Manmohan SinghMan cherishes much love For this Mammon.
Manmohan Singh (Punjabi)ਆਦਮੀ ਇਸ ਦੌਲਤ ਨੂੰ ਬਹੁਤ ਪਿਆਰ ਕਰਦਾ ਹੈ।
Fareedkot Teekaਜਉ ਇਨ ਅਰਥਾਤ ਮਾਯਾ ਔ ਕਾਮਾਦਿਕੋਂ ਸਾਥ ਅਧਿਕ ਪ੍ਰੀਤੀ ਕਰੀਏ॥
Prof. Sahib Singh(ਹੇ ਭਾਈ!) ਜੇ ਇਸ (ਮਾਇਆ) ਨਾਲ ਬਹੁਤੀ ਪ੍ਰੀਤਿ ਕਰੀਏ,

ਪਦ ਅਰਥ ਇਨ੍ਹ੍ਹ ਸਿਉ = ਇਸ (ਮਾਇਆ) ਨਾਲ। ਘਨੇਰੀ = ਬਹੁਤੀ।

SikhNet (Spanish)Cuando a Maya la mente del hombre se apega,

ਜਉ ਮਿਲੀਐ; ਤਉ ਵਧੈ ਵਧੇਰੀ ॥

jau mileeai; tau vadhai vadheree |

Sant Singh Khalsabut the more he has, the more he longs for more.
Manmohan SinghThe more he acquires it, the more and greater it becomes.
Manmohan Singh (Punjabi)ਜਿੰਨੀ ਜਿਆਦਾ ਉਹ ਇਸ ਨੂੰ ਹਾਸਲ ਕਰਦਾ ਹੈ, ਓਨਾ ਜਿਆਦਾ ਤੇ ਬਹੁਤ ਏਹ ਹੋ ਜਾਂਦਾ ਹੈ।
Fareedkot Teekaਔਰੁ ਮਿਲੀਏ ਤਉ ਤ੍ਰਿਸਨਾ ਅਧਿਕ ੨ ਬਢਤੀ ਜਾਤੀ ਹੈ॥
Prof. Sahib Singhਤਾਂ ਜਿਉਂ ਜਿਉਂ ਇਸ ਨਾਲ ਸਾਥ ਬਣਾਈਦਾ ਹੈ, ਤਿਉਂ ਤਿਉਂ ਇਸ ਨਾਲ ਮੋਹ ਵਧਦਾ ਜਾਂਦਾ ਹੈ।

ਪਦ ਅਰਥ ਜਉ ਮਿਲੀਐ = ਜਦੋਂ ਇਸ ਨਾਲ ਸਾਥ ਬਣਾਈਏ।

SikhNet (Spanish)más busca ésta su acercamiento, más se agudizan sus deseos;

ਗਲਿ ਚਮੜੀ; ਜਉ ਛੋਡੈ ਨਾਹੀ ॥

gal chamarree; jau chhoddai naahee |

Sant Singh KhalsaIt hangs around his neck, and does not leave him.
Manmohan SinghClung round the neck, somehow, it leaves not the man.
Manmohan Singh (Punjabi)ਗਰਦਨ ਨੂੰ ਚਿਮੜੀ ਹੋਈ ਇਹ ਕਿਸੇ ਤਰ੍ਹਾਂ ਆਦਮੀ ਨੂੰ ਛੱਡਦੀ ਨਹੀਂ।
Fareedkot Teekaਜੇ ਗਲ ਨਾਲ ਚਮੜੀ ਹੋਈ ਨਾ ਛੋਡੇ॥
Prof. Sahib Singh(ਆਖ਼ਰ) ਜਦੋਂ ਇਹ ਗਲ ਨਾਲ ਚੰਬੜੀ ਹੋਈ ਛੱਡਦੀ ਹੀ ਨਹੀਂ,

ਪਦ ਅਰਥ ਗਲਿ = ਗਲ ਨਾਲ।

SikhNet (Spanish)y así ocurre tenazmente, Maya se aferra al cuello de uno, esperando apretarlo.

ਲਾਗਿ ਛੁਟੋ; ਸਤਿਗੁਰ ਕੀ ਪਾਈ ॥੧॥

laag chhutto; satigur kee paaee |1|

Sant Singh KhalsaBut falling at the feet of the True Guru, he is saved. ||1||
Manmohan SinghBy falling at the True Guru's feet, thou shalt be liberated.
Manmohan Singh (Punjabi)ਸੱਚੇ ਗੁਰਾਂ ਦੇ ਪੈਰਾਂ ਨਾਲ ਜੁੜ ਕੇ ਤੂੰ ਖਲਾਸੀ ਪਾ ਜਾਵੇਗਾਂ।
Fareedkot Teekaਤੋ ਜੀਵ ਸਤਿਗੁਰੋਂ ਕੀ ਚਰਨੀ ਲਾਗ ਕਰ ਛੁਟ ਜਾਤਾ ਹੈ॥੧॥
Prof. Sahib Singhਤਦੋਂ ਸਤਿਗੁਰੂ ਦੀ ਚਰਨੀਂ ਲੱਗ ਕੇ ਹੀ ਇਸ ਤੋਂ ਖ਼ਲਾਸੀ ਪਾਈਦੀ ਹੈ ॥੧॥

ਪਦ ਅਰਥ ਲਾਗਿ = ਲੱਗ ਕੇ। ਛੁਟੋ = ਛੁਟਾ, ਬਚਦਾ ਹੈ। ਪਾਈ = ਪੈਰੀਂ ॥੧॥

SikhNet (Spanish)Y uno es liberado, sólo si se postra ante los Pies del Guru. (1)

ਜਗ ਮੋਹਨੀ; ਹਮ ਤਿਆਗਿ ਗਵਾਈ ॥

jag mohanee; ham tiaag gavaaee |

Sant Singh KhalsaI have renounced and discarded Maya, the Enticer of the world.
Manmohan SinghThe world fascinating mammon I have discarded and dispelled,
Manmohan Singh (Punjabi)ਦੁਨੀਆਂ ਨੂੰ ਫਰੇਫਤਾ ਕਰਨ ਵਾਲੀ ਮਾਇਆ ਮੈਂ ਛੱਡ ਕੇ ਦੂਰ ਕਰ ਦਿੱਤੀ ਹੈ,
Fareedkot Teekaਸੰਸਾਰ ਕੇ ਮੋਹਿਤ ਕਰਨੇ ਹਾਰੀ ਮਾਯਾ ਸੋ ਹਮ ਨੇ (ਤਿਆਗ ਗਵਾਈ) ਤ੍ਯਾਗ ਛੋਡੀ ਹੈ॥
Prof. Sahib Singh(ਹੇ ਭਾਈ! ਗੁਰੂ ਦੀ ਕਿਰਪਾ ਨਾਲ ਜਦੋਂ ਤੋਂ) ਮੈਂ ਸਾਰੇ ਜਗਤ ਨੂੰ ਮੋਹਣ ਵਾਲੀ ਮਾਇਆ (ਦੇ ਮੋਹ) ਨੂੰ ਤਿਆਗ ਕੇ ਪਰੇ ਸੁੱਟ ਦਿੱਤਾ ਹੈ,

ਪਦ ਅਰਥ ਜਗ ਮੋਹਨੀ = ਜਗਤ ਨੂੰ ਮੋਹਨ ਵਾਲੀ।

SikhNet (Spanish)A la fascinación por Maya he renunciado para siempre,

ਨਿਰਗੁਨੁ ਮਿਲਿਓ; ਵਜੀ ਵਧਾਈ ॥੧॥ ਰਹਾਉ ॥

niragun milio; vajee vadhaaee |1| rahaau |

Sant Singh KhalsaI have met the Absolute Lord, and congratulations are pouring in. ||1||Pause||
Manmohan Singhand have met the absolute Lord now, congratulations are pouring in for me. Pause.
Manmohan Singh (Punjabi)ਮੈਂ ਅਲੋਪ ਸੁਆਮੀ ਨੂੰ ਮਿਲ ਪਿਆ ਹਾਂ ਅਤੇ ਮੈਨੂੰ ਮੁਬਾਰਕਾਂ ਮਿਲ ਰਹੀਆਂ ਹਨ। ਠਹਿਰਾਉ।
Fareedkot Teekaਨਿਰਗੁਨ ਰੂਪ ਪਰਮੇਸਰ ਮੇਰੇ ਕੋ ਮਿਲਾ ਹੈ ਇਸੀ ਤੇ (ਵਜੀ ਵਾਧਾਈ) ਖੁਸ਼ੀ ਪ੍ਰਗਟੀ ਹੈ॥੧॥ ਰਹਾਉ ॥
Prof. Sahib Singhਮੈਨੂੰ ਮਾਇਆ ਦੇ ਤਿੰਨ ਗੁਣਾਂ ਦੇ ਪ੍ਰਭਾਵ ਤੋਂ ਉਤਾਂਹ ਰਹਿਣ ਵਾਲਾ ਪਰਮਾਤਮਾ ਮਿਲਿਆ ਹੈ ਮੇਰੇ ਅੰਦਰ ਉਤਸ਼ਾਹ-ਭਰੀ ਅਵਸਥਾ ਪ੍ਰਬਲ ਹੋ ਗਈ ਹੈ ॥੧॥ ਰਹਾਉ ॥

ਪਦ ਅਰਥ ਨਿਰਗੁਨੁ = ਮਾਇਆ ਦੇ ਤਿੰਨ ਗੁਣਾਂ ਤੋਂ ਉਤਾਂਹ ਰਹਿਣ ਵਾਲਾ ਪ੍ਰਭੂ। ਵਧਾਈ = ਮਨ ਦੀ ਚੜ੍ਹਦੀ ਕਲਾ, ਉਤਸ਼ਾਹ-ਭਰੀ ਅਵਸਥਾ। ਵਜੀ = ਵੱਜ ਪਈ (ਜਿਵੇਂ ਵਾਜਾ ਵੱਜਦਾ ਹੈ), ਪ੍ਰਬਲ ਹੋ ਗਈ ॥੧॥ ਰਹਾਉ ॥

SikhNet (Spanish)pues he encontrado a mi Señor Absoluto, y en mi interior hay Éxtasis. (1-Pausa)

ਐਸੀ ਸੁੰਦਰਿ; ਮਨ ਕਉ ਮੋਹੈ ॥

aisee sundar; man kau mohai |

Sant Singh KhalsaShe is so beautiful, she captivates the mind.
Manmohan SinghIt is so charming that it captivates the mind.
Manmohan Singh (Punjabi)ਇਹ ਐਹੋ ਜੇਹੀ ਸੁਨੱਖੀ ਹੈ ਕਿ ਇਹ ਮਨ ਨੂੰ ਲੱਟੂ ਕਰ ਲੈਂਦੀ ਹੈ।
Fareedkot Teekaਐਸੀ ਸੁੰਦਰ ਰੂਪ ਵਾਲੀ ਹੈ, ਜੋ ਮਨ ਕੋ ਮੋਹਿਤ ਕਰ ਲੇਤੀ ਹੈ॥
Prof. Sahib Singh(ਹੇ ਭਾਈ! ਇਹ ਮਾਇਆ) ਐਸੀ ਸੋਹਣੀ ਹੈ ਕਿ (ਮਨੁੱਖ ਦੇ) ਮਨ ਨੂੰ (ਤੁਰਤ) ਮੋਹ ਲੈਂਦੀ ਹੈ।

ਪਦ ਅਰਥ ਸੁੰਦਰਿ = ਸੁੰਦਰੀ, ਮੋਹਣੀ।

SikhNet (Spanish)Tan atractiva es Maya, que cautiva a la mente,

ਬਾਟਿ ਘਾਟਿ ਗ੍ਰਿਹਿ; ਬਨਿ ਬਨਿ ਜੋਹੈ ॥

baatt ghaatt grihi; ban ban johai |

Sant Singh KhalsaOn the road, and the beach, at home, in the forest and in the wilderness, she touches us.
Manmohan SinghIt affects man on the way and wharf and in the home, jungle and wilderness.
Manmohan Singh (Punjabi)ਇਹ ਇਨਸਾਨ ਤੇ ਰਸਤੇ ਪੱਤਣ ਉੱਤੇ, ਅਤੇ ਘਰ, ਜੰਗਲ, ਬੀਆਬਾਨ ਵਿੱਚ ਅਸਰ ਕਰਦੀ ਹੈ।
Fareedkot Teeka(ਬਾਟਿ) ਰਸਤੇ ਮੇਂ, (ਘਾਟਿ) ਪਤਣੋਂ ਪਰ ਔਰ ਘਰੋਂ ਔ ਬਨਿ ਬਨਾਂਤਰੋਂ ਮੇਂ ਮਾਰਨੇ ਕੋ (ਜੋਹੈ) ਤਕਤੀ ਹੈ॥
Prof. Sahib Singhਰਸਤੇ ਵਿਚ (ਤੁਰਦਿਆਂ) ਪੱਤਣ ਉਤੇ (ਲੰਘਦਿਆਂ) ਘਰ ਵਿਚ (ਬੈਠਿਆਂ) ਜੰਗਲ ਜੰਗਲ ਵਿਚ (ਭੌਂਦਿਆਂ ਇਹ ਮਨ ਨੂੰ ਮੋਹਣ ਵਾਸਤੇ) ਤੱਕ ਲਾਈ ਰੱਖਦੀ ਹੈ।

ਪਦ ਅਰਥ ਬਾਟਿ = ਰਸਤੇ ਵਿਚ। ਘਾਟਿ = ਪੱਤਣ ਉਤੇ। ਗ੍ਰਿਹਿ = ਘਰ ਵਿਚ। ਬਨਿ = ਜੰਗਲ ਵਿਚ। ਜੋਹੈ = ਤੱਕਦੀ ਹੈ।

SikhNet (Spanish)y lo pesca a uno en el hogar, en el camino y en los bosques.

ਮਨਿ ਤਨਿ ਲਾਗੈ ਹੋਇ ਕੈ ਮੀਠੀ ॥

man tan laagai hoe kai meetthee |

Sant Singh KhalsaShe seems so sweet to the mind and body.
Manmohan SinghTo the mind and body, it tastes sweet.
Manmohan Singh (Punjabi)ਚਿੱਤ ਅਤੇ ਦੇਹਿ ਨੂੰ ਇਹ ਮਿੱਠੀ ਲੱਗਦੀ ਹੈ।
Fareedkot Teekaਮਨ ਔ ਤਨ ਮੇਂ ਮੀਠੀ ਹੋ ਕਰ ਲਗਤੀ ਹੈ॥
Prof. Sahib Singhਮਿੱਠੀ ਬਣ ਕੇ ਇਹ ਮਨ ਵਿਚ ਤਨ ਵਿਚ ਆ ਚੰਬੜਦੀ ਹੈ।

ਪਦ ਅਰਥ ਮਨਿ = ਮਨ ਵਿਚ। ਤਨਿ = ਤਨ ਵਿਚ, ਹਿਰਦੇ ਵਿਚ।

SikhNet (Spanish)¡Qué dulce se presenta para el cuerpo y para la mente!

ਗੁਰ ਪ੍ਰਸਾਦਿ; ਮੈ ਖੋਟੀ ਡੀਠੀ ॥੨॥

gur prasaad; mai khottee ddeetthee |2|

Sant Singh KhalsaBut by Guru's Grace, I have seen her to be deceptive. ||2||
Manmohan SinghBy Guru's grace, I have seen it to be deceitful.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਮੈਂ ਇਸ ਪੱਤੇਬਾਜ ਨੂੰ ਵੇਖ ਲਿਆ ਹੈ।
Fareedkot Teekaਗੁਰੋਂ ਕੀ ਕ੍ਰਿਪਾ ਸੇ ਮੈਨੇ ਇਹ ਖੋਟੀ ਦੇਖੀ ਹੈ॥੨॥
Prof. Sahib Singhਪਰ ਮੈਂ ਗੁਰੂ ਦੀ ਕਿਰਪਾ ਨਾਲ ਵੇਖ ਲਿਆ ਹੈ ਕਿ ਇਹ ਬੜੀ ਖੋਟੀ ਹੈ ॥੨॥

ਪਦ ਅਰਥ ਪ੍ਰਸਾਦਿ = ਕਿਰਪਾ ਨਾਲ ॥੨॥

SikhNet (Spanish)Pero por la Gracia del Guru, pude encontrar que ella no es más que moneda falsa. (2)

ਅਗਰਕ ਉਸ ਕੇ; ਵਡੇ ਠਗਾਊ ॥

agarak us ke; vadde tthagaaoo |

Sant Singh KhalsaHer courtiers are also great deceivers.
Manmohan SinghHer courtiers are great cheats.
Manmohan Singh (Punjabi)ਉਸ ਦੇ ਮਸਾਹਿਬ ਭਾਰੇ ਠੱਗ ਹਨ।
Fareedkot Teeka(ਅਗਰਕ) ਅਗ੍ਰਣੀਯ ਕਾਮਾਦਿਕ ਉਸ ਕੇ ਬਡੇ ਠਗਨੇ ਵਾਲੇ ਹੈਂ॥
Prof. Sahib Singh(ਹੇ ਭਾਈ! ਕਾਮਾਦਿਕ) ਉਸ ਮਾਇਆ ਦੇ ਮੁਸਾਹਬ (ਵੀ) ਵੱਡੇ ਠੱਗ ਹਨ,

ਪਦ ਅਰਥ ਅਗਰਕ = ਅੱਗੇ ਅੱਗੇ ਤੁਰਨ ਵਾਲੇ, ਚੌਧਰੀ, ਮੁਸਾਹਬ। ਠਗਾਊ = ਠੱਗ।

SikhNet (Spanish)Sus cortesanos son también grandiosos embaucadores,

ਛੋਡਹਿ ਨਾਹੀ; ਬਾਪ ਨ ਮਾਊ ॥

chhoddeh naahee; baap na maaoo |

Sant Singh KhalsaThey do not spare even their fathers or mothers.
Manmohan SinghThey spare not even their father and mother.
Manmohan Singh (Punjabi)ਉਹ ਆਪਣੇ ਬਾਬਲ ਤੇ ਅੰਮੜੀ ਨੂੰ ਭੀ ਨਹੀਂ ਛੱਡਦੇ।
Fareedkot Teekaਬਾਪ ਮਨ ਔ ਮਾਂ ਬੁਧੀ ਕੋ ਭੀ ਛੋਡਤੇ ਨਹੀਂ ਹੈਂ; ਵਾ ਮਾਂ ਬਾਪ ਕੀ ਸਰਣ ਪੜਿਆਂ ਹੋਯਾਂ ਨਹੀਂ ਛੋਡਤੇ। ਵਾ ਅਗਰਕ ਜੋ ਮਾਯਾ ਵਾਲੇ ਮਾਯਕ ਅਗਵਾਨੀ ਬਨੇ ਹੂਏ ਹੈਂ, ਸੋ ਪਿਤਾ ਅਰੁ ਮਾਈ ਕੇ ਧਨ ਕੋ ਭੀ ਨਹੀਂ ਛੋਡਤੇ ਖੋਸ ਚੁਰਾਇ ਲੇਤੇ ਹੈਂ॥
Prof. Sahib Singhਮਾਂ ਹੋਵੇ ਪਿਉ ਹੋਵੇ ਕਿਸੇ ਨੂੰ ਠੱਗਣੋਂ ਛੱਡਦੇ ਨਹੀਂ।
SikhNet (Spanish)y ellos no dejan a salvo a su padre y a su madre,

ਮੇਲੀ ਅਪਨੇ; ਉਨਿ ਲੇ ਬਾਂਧੇ ॥

melee apane; un le baandhe |

Sant Singh KhalsaThey have enslaved their companions.
Manmohan SinghTheir associates, they have chained.
Manmohan Singh (Punjabi)ਆਪਣੇ ਮਿਲਣ ਵਾਲਿਆਂ ਨੂੰ ਉਨ੍ਹਾਂ ਨੇ ਜਕੜ ਲਿਆ ਹੈ।
Fareedkot Teekaਉਨ ਬਿਕਾਰੋਂ ਨੇ ਅਪਨੇ ਮੇਲੀ ਲੇ ਕਰ ਕੇ ਬਾਂਧੇ ਹੈਂ॥
Prof. Sahib Singhਜਿਨ੍ਹਾਂ ਜਿਨ੍ਹਾਂ ਨੇ ਇਹਨਾਂ ਨਾਲ ਮੇਲ-ਮੁਲਾਕਾਤ ਪਾਈ, ਉਹਨਾਂ ਨੂੰ ਇਹਨਾਂ ਮੁਸਾਹਬਾਂ ਨੇ ਚੰਗੀ ਤਰ੍ਹਾਂ ਬੰਨ੍ਹ ਲਿਆ,

ਪਦ ਅਰਥ ਉਨਿ = ਉਹਨਾਂ (ਅਗਰਕਾਂ) ਨੇ।

SikhNet (Spanish)y amarran a quien sea que conocen.

ਗੁਰ ਕਿਰਪਾ ਤੇ; ਮੈ ਸਗਲੇ ਸਾਧੇ ॥੩॥

gur kirapaa te; mai sagale saadhe |3|

Sant Singh KhalsaBy Guru's Grace, I have subjugated them all. ||3||
Manmohan SinghBy Guru's grace, I have subjugated them all.
Manmohan Singh (Punjabi)ਗੁਰਾਂ ਦੀ ਰਹਿਮਤ ਸਦਕਾ, ਮੈਂ ਉਨ੍ਹਾਂ ਸਾਰਿਆਂ ਨੂੰ ਨਿੱਸਲ ਕਰ ਲਿਆ ਹੈ।
Fareedkot Teekaਮਹਾਰਾਜ ਕਹਤੇ ਹੈਂ ਗੁਰੋਂ ਕੀ ਕ੍ਰਿਪਾ ਕਰ ਹਮ ਨੇ ਕਾਮਾਦਿਕ ਸਭੀ ਸਾਧ ਲੀਏ ਹੈਂ ਅਰਥਾਤ ਬਸ ਕੀਏ ਹੈਂ॥੩॥
Prof. Sahib Singhਪਰ ਮੈਂ ਗੁਰੂ ਦੀ ਕਿਰਪਾ ਨਾਲ ਇਹਨਾਂ ਸਾਰਿਆਂ ਨੂੰ ਕਾਬੂ ਕਰ ਲਿਆ ਹੈ ॥੩॥

ਪਦ ਅਰਥ ਸਾਧੇ = ਕਾਬੂ ਕਰ ਲਏ ॥੩॥

SikhNet (Spanish)Pero por la Gracia del Guru, los he sometido a todos. (3)

ਅਬ ਮੋਰੈ ਮਨਿ; ਭਇਆ ਅਨੰਦ ॥

ab morai man; bheaa anand |

Sant Singh KhalsaNow, my mind is filled with bliss;
Manmohan SinghNow, there is happiness within my mind.
Manmohan Singh (Punjabi)ਹੁਣ ਮੇਰੇ ਚਿੱਤ ਅੰਦਰ ਖੁਸ਼ੀ ਹੈ।
Fareedkot Teekaਹੇ ਭਾਈ! ਅਬ ਮੇਰੇ ਮਨ ਮੇਂ ਅਨੰਦ ਪ੍ਰਾਪਤ ਭਇਆ ਹੈ॥
Prof. Sahib Singhਹੁਣ ਮੇਰੇ ਮਨ ਵਿਚ ਆਤਮਕ ਆਨੰਦ ਬਣਿਆ ਰਹਿੰਦਾ ਹੈ।

ਪਦ ਅਰਥ ਮੋਰੈ ਮਨਿ = ਮੇਰੇ ਮਨ ਵਿਚ।

SikhNet (Spanish)Ahora hay una gran Dicha en mi mente;

ਭਉ ਚੂਕਾ; ਟੂਟੇ ਸਭਿ ਫੰਦ ॥

bhau chookaa; ttootte sabh fand |

Sant Singh Khalsamy fear is gone, and the noose is cut away.
Manmohan SinghMy fear is gone and my home with all the comfort.
Manmohan Singh (Punjabi)ਮੇਰਾ ਡਰ ਮਿਟ ਗਿਆ ਹੈ ਅਤੇ ਮੇਰੀਆਂ ਸਾਰੀਆਂ ਫਾਹੀਆਂ ਕੱਟੀਆਂ ਗਈਆਂ ਹਨ।
Fareedkot Teekaਭੈ ਦੂਰ ਹੋ ਗਿਆ ਹੈ ਔਰ ਕਾਮਾਦਿਕ ਬਿਕਾਰੋਂ ਕੇ ਸਭ (ਫੰਦ) ਫਾਹੇ ਟੂਟ ਗਏ ਹੈਂ॥
Prof. Sahib Singh(ਮੇਰੇ ਅੰਦਰੋਂ ਇਹਨਾਂ ਕਾਮਾਦਿਕ ਮੁਸਾਹਬਾਂ ਦਾ) ਡਰ-ਭਉ ਲਹਿ ਗਿਆ ਹੈ ਇਹਨਾਂ ਦੇ ਪਾਏ ਹੋਏ ਸਾਰੇ ਫਾਹੇ ਟੁਟ ਗਏ ਹਨ।

ਪਦ ਅਰਥ ਸਭਿ = ਸਾਰੇ। ਫੰਦ = ਫਾਹੇ।

SikhNet (Spanish)mi miedo ha desaparecido, mis cadenas están rotas.

ਕਹੁ ਨਾਨਕ; ਜਾ ਸਤਿਗੁਰੁ ਪਾਇਆ ॥

kahu naanak; jaa satigur paaeaa |

Sant Singh KhalsaSays Nanak, when I met the True Guru,
Manmohan SinghSays Nanak, when I met my True Guru,
Manmohan Singh (Punjabi)ਗੁਰੂ ਜੀ ਫੁਰਮਾਉਂਦੇ ਹਨ ਜਦ ਮੈਂ ਆਪਣੇ ਸੱਚੇ ਗੁਰਾਂ ਨੂੰ ਮਿਲ ਪਿਆ,
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਬ ਮੈਨੇ ਸਤਿਗੁਰੋਂ ਕੋ ਪਾਯਾ ਹੈ॥
Prof. Sahib Singhਹੇ ਨਾਨਕ! ਜਦੋਂ ਦਾ ਮੈਨੂੰ ਸਤਿਗੁਰੂ ਮਿਲ ਪਿਆ ਹੈ,
SikhNet (Spanish)Dice Nanak, cuando encontré a mi Verdadero Guru,

ਘਰੁ ਸਗਲਾ; ਮੈ ਸੁਖੀ ਬਸਾਇਆ ॥੪॥੩੬॥੮੭॥

ghar sagalaa; mai sukhee basaaeaa |4|36|87|

Sant Singh KhalsaI came to dwell within my home in absolute peace. ||4||36||87||
Manmohan SinghI began to abide in my home with all the comfort.
Manmohan Singh (Punjabi)ਮੈਂ ਆਪਣੇ ਝੁੱਗੇ ਵਿੱਚ ਮੁਕੰਮਲ ਆਰਾਮ ਨਾਲ ਵੱਸਣ ਲਗ ਪਿਆ।
Fareedkot Teekaਤਬ ਮੈਨੇ ਸਭ ਅੰਤਸਕਰਣ ਸੁਖੀ ਬਸਾਇਆ ਹੈ॥੪॥੩੬॥੮੭॥☬ਸਿਖੋਂ ਨੇ ਪ੍ਰਸ਼ਨ ਕੀਆ ਕਿ ਸੰਤੋਂ ਕੀ ਰਹਤ ਅਰ ਮਹਿਮਾ ਕਹੋ ਕੈਸੀ ਹੈ:
Prof. Sahib Singhਤਦੋਂ ਤੋਂ ਮੈਂ ਆਪਣਾ ਸਾਰਾ ਘਰ ਸੁਖੀ ਵਸਾ ਲਿਆ ਹੈ (ਮੇਰੇ ਸਾਰੇ ਗਿਆਨ-ਇੰਦ੍ਰਿਆਂ ਵਾਲਾ ਪਰਵਾਰ ਇਹਨਾਂ ਦੀ ਮਾਰ ਤੋਂ ਬਚ ਕੇ ਆਤਮਕ ਆਨੰਦ ਮਾਣ ਰਿਹਾ ਹੈ) ॥੪॥੩੬॥੮੭॥
SikhNet (Spanish)en todo mi hogar hubo Éxtasis y Paz. (4-36-87)

Open this shabad →

Shabad Guru Arjan Dev Ji Raag Aasaa

ਆਸਾ ਮਹਲਾ ੫ ॥

aasaa mahalaa 5 |

Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
SikhNet (Spanish)Asa, Mejl Guru Aryan, Quinto Canal Divino.

ਆਠ ਪਹਰ; ਨਿਕਟਿ ਕਰਿ ਜਾਨੈ ॥

aatth pehar; nikatt kar jaanai |

Sant Singh KhalsaTwenty-four hours a day, he knows the Lord to be near at hand;
Manmohan SinghThroughout the eight watches, the saint realises the nearness of the Lord,
Manmohan Singh (Punjabi)ਅੱਠੇ ਪਹਿਰ ਸਾਧੂ ਸਾਹਿਬ ਦੀ ਹਜੂਰੀ ਅਨੁਭਵ ਕਰਦਾ ਹੈ,
Fareedkot Teekaਸੋ ਸੰਤ ਅਕਾਲ ਪੁਰਖ ਕੋ ਅਸ੍ਟ ਪਹਰ ਅਪਨੇ ਸੰਗ ਸਮਝਤੇ ਹੈਂ॥
Prof. Sahib Singhਪਰਮਾਤਮਾ ਦਾ ਭਗਤ ਪਰਮਾਤਮਾ ਨੂੰ ਅੱਠੇ ਪਹਿਰ ਆਪਣੇ ਨੇੜੇ ਵੱਸਦਾ ਸਮਝਦਾ ਹੈ,

ਪਦ ਅਰਥ ਨਿਕਟਿ = ਨੇੜੇ।

SikhNet (Spanish)Los Santos realizan la cercanía de Dios día y noche

ਪ੍ਰਭ ਕਾ ਕੀਆ; ਮੀਠਾ ਮਾਨੈ ॥

prabh kaa keea; meetthaa maanai |

Sant Singh Khalsahe surrenders to the Sweet Will of God.
Manmohan Singhand to His sweet will he resigns himself.
Manmohan Singh (Punjabi)ਅਤੇ ਆਪਣੇ ਆਪ ਨੂੰ ਉਸ ਦੀ ਮਿੱਠੀ ਰਜ਼ਾ ਦੇ ਅਰਪਨ ਕਰਦਾ ਹੈ।
Fareedkot Teekaਔਰ ਪ੍ਰਭ ਕਾ ਕੀਆ ਹੂਆ ਹੁਕਮ ਮੀਠਾ ਮਾਨਤੇ ਹੈਂ॥੧॥
Prof. Sahib Singhਜੋ ਕੁਝ ਪਰਮਾਤਮਾ ਕਰਦਾ ਹੈ ਉਸ ਨੂੰ ਮਿੱਠਾ ਕਰ ਕੇ ਮੰਨਦਾ ਹੈ।

ਪਦ ਅਰਥ ਮਾਨੋ = ਮੰਨਦਾ ਹੈ।

SikhNet (Spanish)y la Voluntad del Señor es Dulce para ellos.

ਏਕੁ ਨਾਮੁ; ਸੰਤਨ ਆਧਾਰੁ ॥

ek naam; santan aadhaar |

Sant Singh KhalsaThe One Name is the Support of the Saints;
Manmohan SinghThe one Name is the support of his saints,
Manmohan Singh (Punjabi)ਇਕ ਨਾਮ ਹੀ ਸਾਧੂਆਂ ਦਾ ਆਸਰਾ ਹੈ,
Fareedkot Teekaਉਨ ਸੰਤੋਂ ਕੋ ਏਕ ਨਾਮ ਹੀ ਆਧਾਰ ਹੈ॥
Prof. Sahib Singh(ਹੇ ਵੀਰ!) ਪਰਮਾਤਮਾ ਦਾ ਨਾਮ ਹੀ ਸੰਤ ਜਨਾਂ (ਦੀ ਜ਼ਿੰਦਗੀ) ਦਾ ਆਸਰਾ (ਬਣਿਆ ਰਹਿੰਦਾ) ਹੈ।

ਪਦ ਅਰਥ ਸੰਤਨ = ਸੰਤਾਂ ਦਾ। ਆਧਾਰੁ = ਆਸਰਾ।

SikhNet (Spanish)Sí, el Nombre es lo Primordial para los Santos,

ਹੋਇ ਰਹੇ; ਸਭ ਕੀ ਪਗ ਛਾਰੁ ॥੧॥

hoe rahe; sabh kee pag chhaar |1|

Sant Singh Khalsathey remain the dust of the feet of all. ||1||
Manmohan Singhand they deem themselves to be the dust of the feet of all.
Manmohan Singh (Punjabi)ਅਤੇ ਉਹ ਆਪਣੇ ਆਪ ਨੂੰ ਸਾਰੇ ਪ੍ਰਾਣੀਆਂ ਦੇ ਪੈਰਾਂ ਦੀ ਧੂੜ ਖਿਆਲ ਕਰਦੇ ਹਨ।
Fareedkot Teekaਔਰ ਸਭ ਜੀਵੋਂ ਕੀ ਚਰਨ ਧੂਰਿ ਬਨੇ ਰਹਿਤੇ ਹੈਂ॥੧॥
Prof. Sahib Singhਸੰਤ ਜਨ ਸਭਨਾਂ ਦੇ ਪੈਰਾਂ ਦੀ ਧੂੜ ਬਣੇ ਰਹਿੰਦੇ ਹਨ ॥੧॥

ਪਦ ਅਰਥ ਪਗ = ਪੈਰ। ਛਾਰੁ = ਸੁਆਹ, ਧੂੜ ॥੧॥

SikhNet (Spanish)y se consideran humildes como el polvo. (1)

ਸੰਤ ਰਹਤ ਸੁਨਹੁ, ਮੇਰੇ ਭਾਈ ॥

sant rehat sunahu, mere bhaaee |

Sant Singh KhalsaListen, to the way of life of the Saints, O my Siblings of Destiny;
Manmohan SinghMy brother, hear thou the way of living of the saints.
Manmohan Singh (Punjabi)ਮੈਡੇ ਵੀਰ! ਤੂੰ ਸਾਧੂਆਂ ਦੀ ਜੀਵਨ ਰਹੁ ਰੀਤੀ ਸ੍ਰਵਨ ਕਰ।
Fareedkot Teekaਹੇ ਭਾਈ! ਸੰਤੋਂ ਕੀ (ਰਹਤ) ਰਹਨੀ ਸ੍ਰਵਣ ਕਰੋ॥
Prof. Sahib Singhਹੇ ਮੇਰੇ ਵੀਰ! (ਪਰਮਾਤਮਾ ਦੇ) ਸੰਤ ਦੀ ਜੀਵਨ-ਜੁਗਤੀ ਸੁਣ,

ਪਦ ਅਰਥ ਰਹਤ = ਜੀਵਨ-ਜੁਗਤਿ, ਰਹਿਣੀ।

SikhNet (Spanish)Escucha la rutina de la vida de los Santos,

ਉਆ ਕੀ ਮਹਿਮਾ; ਕਥਨੁ ਨ ਜਾਈ ॥੧॥ ਰਹਾਉ ॥

auaa kee mahimaa; kathan na jaaee |1| rahaau |

Sant Singh Khalsatheir praises cannot be described. ||1||Pause||
Manmohan SinghTheir praise one cannot describe. Pause.
Manmohan Singh (Punjabi)ਉਨ੍ਹਾਂ ਦੀ ਉਪਮਾ ਆਦਮੀ ਬਿਆਨ ਨਹੀਂ ਕਰ ਸਕਦਾ। ਠਹਿਰਾਉ।
Fareedkot Teekaਜਿਨ ਸੰਤੋਂ ਕੀ ਐਸੀ ਰਹਤ ਹੈ ਉਨ ਕੀ ਪ੍ਰਭੁਤਾ ਕਹੀ ਨਹੀਂ ਜਾਤੀ ਹੈ॥੧॥ ਰਹਾਉ ॥☬ਪੁਨਾ ਵਹੁ ਸੰਤ ਕੈਸੇ ਹੈਂ?
Prof. Sahib Singh(ਉਸ ਦਾ ਜੀਵਨ ਇਤਨਾ ਉੱਚਾ ਹੈ ਕਿ) ਉਸ ਦਾ ਵਡੱਪਣ ਬਿਆਨ ਨਹੀਂ ਕੀਤਾ ਜਾ ਸਕਦਾ ॥੧॥ ਰਹਾਉ ॥

ਪਦ ਅਰਥ ਉਆ ਕੀ = ਉਸ (ਰਹਿਤ) ਦੀ। ਮਹਿਮਾ = ਵਡਿਆਈ ॥੧॥ ਰਹਾਉ ॥

SikhNet (Spanish)cuya gloria y esplendor nadie puede describir. (1-Pausa)

ਵਰਤਣਿ ਜਾ ਕੈ; ਕੇਵਲ ਨਾਮ ॥

varatan jaa kai; keval naam |

Sant Singh KhalsaTheir occupation is the Naam, the Name of the Lord.
Manmohan SinghTheir occupation is the name alone.
Manmohan Singh (Punjabi)ਉਨ੍ਹਾਂ ਦਾ ਕਾਰ ਵਿਹਾਰ ਸਿਰਫ ਨਾਮ ਹੈ।
Fareedkot Teekaਜਿਨੋਂ ਕੇ ਕੇਵਲ ਨਾਮ ਹੀ ਕਾ ਬਰਤਨ ਹੈ॥
Prof. Sahib Singh(ਹੇ ਭਾਈ! ਸੰਤ ਉਹ ਹੈ) ਜਿਸ ਦੇ ਹਿਰਦੇ ਵਿਚ ਸਿਰਫ਼ ਹਰਿ ਸਿਮਰਨ ਦਾ ਹੀ ਆਹਰ ਟਿਕਿਆ ਰਹਿੰਦਾ ਹੈ,

ਪਦ ਅਰਥ ਵਰਤਣਿ = ਰੋਜ਼ ਦਾ ਆਹਰ। ਜਾ ਕੈ = ਜਿਸ ਦੇ ਹਿਰਦੇ ਵਿਚ।

SikhNet (Spanish)Los Santos se ocupan sólo del Naam, del Nombre del Señor,

ਅਨਦ ਰੂਪ; ਕੀਰਤਨੁ ਬਿਸ੍ਰਾਮ ॥

anad roop; keeratan bisraam |

Sant Singh KhalsaThe Kirtan, the Praise of the Lord, the embodiment of bliss, is their rest.
Manmohan SinghThe praise of God the embodiment of bliss, is their rest.
Manmohan Singh (Punjabi)ਪਰਸੰਨਤਾ ਦੇ ਸਰੂਪ ਵਾਹਿਗੁਰੂ ਦਾ ਜੱਸ ਉਨ੍ਹਾਂ ਦਾ ਆਰਾਮ ਹੈ।
Fareedkot Teekaਔਰ ਸਰਬ ਕਾਲ ਆਨੰਦ ਸਰੂਪ ਰਹਤੇ ਹੈਂ। ਪ੍ਰਭ ਕੇ ਗੁਣੋਂ ਕਾ ਕੀਰਤਨੁ ਗਾਨ ਕਰਨੇ ਮੇਂ ਹੀ ਮਨ ਕੋ ਬਿਸ੍ਰਾਮ ਦੇਤੇ ਹੈਂ॥
Prof. Sahib Singhਸਦਾ ਆਨੰਦ ਰਹਿਣ ਵਾਲੇ ਪਰਮਾਤਮਾ ਦੀ ਸਿਫ਼ਤਿ ਸਾਲਾਹ ਹੀ (ਸੰਤ ਦੀ ਜ਼ਿੰਦਗੀ ਦਾ) ਸਹਾਰਾ ਹੈ।

ਪਦ ਅਰਥ ਅਨਦ ਰੂਪ ਕੀਰਤਨੁ = ਆਨੰਦ-ਸਰੂਪ ਪ੍ਰਭੂ ਦੀ ਸਿਫ਼ਤਿ-ਸਾਲਾਹ। ਬਿਸ੍ਰਾਮ = ਟੇਕ, ਸਹਾਰਾ।

SikhNet (Spanish)y en la Canción de Éxtasis del Señor, encuentran la Paz.

ਮਿਤ੍ਰ ਸਤ੍ਰੁ ਜਾ ਕੈ ਏਕ ਸਮਾਨੈ ॥

mitr satru jaa kai ek samaanai |

Sant Singh KhalsaFriends and enemies are one and the same to them.
Manmohan SinghFriends and foes are alike to them.
Manmohan Singh (Punjabi)ਦੋਸਤ ਅਤੇ ਦੁਸ਼ਮਣ ਉਨ੍ਹਾਂ ਲਈ ਇਕ ਬਰਾਬਰ ਹਨ।
Fareedkot Teekaਮਿਤ੍ਰ ਸਤ੍ਰੂ ਜਿਨ ਕੋ ਏਕ ਸਮਾਨ ਦਿਖਲਾਈ ਦੇਤੇ ਹੈਂ॥
Prof. Sahib Singh(ਹੇ ਭਾਈ! ਸੰਤ ਉਹ ਹੈ) ਜਿਸ ਦੇ ਮਨ ਵਿਚ ਮਿੱਤਰ ਤੇ ਵੈਰੀ ਇਕੋ ਜਿਹੇ (ਮਿੱਤਰ ਹੀ) ਲੱਗਦੇ ਹਨ,

ਪਦ ਅਰਥ ਸਤ੍ਰੁ = ਵੈਰੀ। ਸਮਾਨ = ਬਰਾਬਰ।

SikhNet (Spanish)Para ellos, amigos y enemigos son lo mismo,

ਪ੍ਰਭ ਅਪੁਨੇ ਬਿਨੁ; ਅਵਰੁ ਨ ਜਾਨੈ ॥੨॥

prabh apune bin; avar na jaanai |2|

Sant Singh KhalsaThey know of no other than God. ||2||
Manmohan SinghSave their Lord, they know not another.
Manmohan Singh (Punjabi)ਆਪਣੇ ਸਾਹਿਬ ਦੇ ਬਗੈਰ ਉਹ ਹੋਰ ਕਿਸੇ ਨੂੰ ਨਹੀਂ ਜਾਣਦੇ।
Fareedkot Teekaਅਪਨੇ ਪ੍ਰਭੂ ਸੇ ਬਿਨਾਂ ਅਵਰ ਦੂਸਰੇ ਕੋ ਜਾਨਤੇ ਨਹੀਂ ਹੈਂ॥੨॥
Prof. Sahib Singh(ਕਿਉਂਕਿ ਸੰਤ ਸਭ ਜੀਵਾਂ ਵਿਚ) ਆਪਣੇ ਪ੍ਰਭੂ ਤੋਂ ਬਿਨਾ ਕਿਸੇ ਹੋਰ ਨੂੰ (ਵੱਸਦਾ) ਨਹੀਂ ਸਮਝਦਾ ॥੨॥
SikhNet (Spanish)y no conocen a nadie más que a Dios. (2)

ਕੋਟਿ ਕੋਟਿ ਅਘ ਕਾਟਨਹਾਰਾ ॥

kott kott agh kaattanahaaraa |

Sant Singh KhalsaThey erase millions upon millions of sins.
Manmohan SinghThey are the erasers of millions upon millions of sins.
Manmohan Singh (Punjabi)ਉਹ ਕ੍ਰੋੜਾਂ ਉਤੇ ਕ੍ਰੋੜਾਂ ਪਾਪਾਂ ਨੂੰ ਮੇਟਣ ਵਾਲੇ ਹਨ।
Fareedkot Teekaਜਿਨ ਕਾ ਸੰਗ ਕੋਟਿ ਕੋਟਿ ਪਾਪੋਂ ਕੇ ਕਾਟਨੇ ਹਾਰਾ ਹੈ॥
Prof. Sahib Singh(ਹੇ ਭਾਈ! ਪਰਮਾਤਮਾ ਦਾ ਸੰਤ ਹੋਰਨਾਂ ਦੇ) ਕ੍ਰੋੜਾਂ ਹੀ ਪਾਪ ਦੂਰ ਕਰਨ ਦੀ ਤਾਕਤ ਰੱਖਦਾ ਹੈ।

ਪਦ ਅਰਥ ਅਘ = ਪਾਪ। ਕਾਟਨਹਾਰਾ = ਕੱਟਣ ਦੀ ਤਾਕਤ ਵਾਲਾ।

SikhNet (Spanish)Ellos limpian de su mente millones de errores,

ਦੁਖ ਦੂਰਿ ਕਰਨ; ਜੀਅ ਕੇ ਦਾਤਾਰਾ ॥

dukh door karan; jeea ke daataaraa |

Sant Singh KhalsaThey dispel suffering; they are givers of the life of the soul.
Manmohan SinghThey dispel anguish and are the giver of divine life unto man.
Manmohan Singh (Punjabi)ਉਹ ਗ਼ਮ ਨੂੰ ਨਵਿਰਤ ਕਰ ਦਿੰਦੇ ਹਨ ਅਤੇ ਆਦਮੀ ਨੂੰ ਰੱਬੀ ਜੀਵਨ ਦੇਣ ਵਾਲੇ ਹਨ।
Fareedkot Teekaਔਰ ਜੀਵੋਂ ਕੇ ਦੁਖ ਦੂਰ ਕਰਨੇ ਵਾਲੇ ਨਾਮ ਕਾ ਦਾਤਾ ਹੈ॥
Prof. Sahib Singh(ਹੇ ਭਾਈ!) ਪਰਮਾਤਮਾ ਦੇ ਸੰਤ (ਦੂਜਿਆਂ ਦੇ) ਦੁੱਖ ਦੂਰ ਕਰਨ ਜੋਗੇ ਹੋ ਜਾਂਦੇ ਹਨ ਉਹ (ਲੋਕਾਂ ਨੂੰ) ਆਤਮਕ ਜੀਵਨ ਦੇਣ ਦੀ ਸਮਰਥਾ ਰੱਖਦੇ ਹਨ।

ਪਦ ਅਰਥ ਜੀਅ ਕੇ ਦਾਤਾਰਾ = ਆਤਮਕ ਜੀਵਨ ਦੇਣ ਵਾਲੇ।

SikhNet (Spanish)nos bendicen con una vida espiritual y disipan nuestras tristezas.

ਸੂਰਬੀਰ ਬਚਨ ਕੇ ਬਲੀ ॥

soorabeer bachan ke balee |

Sant Singh KhalsaThey are so brave; they are men of their word.
Manmohan SinghThey are valiant and men of word.
Manmohan Singh (Punjabi)ਉਹ ਬਹਾਦਰ ਅਤੇ ਜਬਾਨ ਦੇ ਪੱਕੇ ਹਨ।
Fareedkot Teekaਮਨ ਤਨ ਬਾਣੀ ਕਰ ਕੇ ਬਲੀ ਹੈ॥
Prof. Sahib Singh(ਪ੍ਰਭੂ ਦੇ ਸੰਤ ਵਿਕਾਰਾਂ ਦੇ ਟਾਕਰੇ ਤੇ) ਸੂਰਮੇ ਹੁੰਦੇ ਹਨ, ਕੀਤੇ ਬਚਨਾਂ ਦੀ ਪਾਲਣਾ ਕਰਦੇ ਹਨ।

ਪਦ ਅਰਥ ਸੂਰਬੀਰ = ਸੂਰਮੇ। ਬਲੀ = ਬਹਾਦਰ।

SikhNet (Spanish)Son hombres de Palabra; sí, son verdaderos caballeros,

ਕਉਲਾ ਬਪੁਰੀ; ਸੰਤੀ ਛਲੀ ॥੩॥

kaulaa bapuree; santee chhalee |3|

Sant Singh KhalsaThe Saints have enticed Maya herself. ||3||
Manmohan SinghThere saints have cheated the poor mammon.
Manmohan Singh (Punjabi)ਗਰੀਬ ਮਾਇਆ ਨੂੰ ਸਾਧੂਆਂ ਨੇ ਠੱਗ ਲਿਆ ਹੈ।
Fareedkot Teekaਮਾਯਾ ਵੀਚਾਰੀ ਸੰਤੋਂ ਨੇ ਛਲ ਲਈ ਹੈ॥੩॥
Prof. Sahib Singh(ਸੰਤਾਂ ਦੀ ਨਿਗਾਹ ਵਿਚ ਇਹ ਮਾਇਆ ਭੀ ਨਿਮਾਣੀ ਜਿਹੀ ਜਾਪਦੀ ਹੈ) ਇਸ ਨਿਮਾਣੀ ਮਾਇਆ ਨੂੰ ਸੰਤਾਂ ਨੇ ਆਪਣੇ ਵੱਸ ਵਿਚ ਕਰ ਲਿਆ ਹੁੰਦਾ ਹੈ ॥੩॥

ਪਦ ਅਰਥ ਕਉਲਾ = ਮਾਇਆ। ਬਪੁਰੀ = ਵਿਚਾਰੀ। ਸੰਤੀ = ਸੰਤਾਂ ਨੇ। ਛਲੀ = ਵੱਸ ਵਿਚ ਕਰ ਲਈ ॥੩॥

SikhNet (Spanish)y así, la Maya embustera es desterrada por los Santos. (3)

ਤਾ ਕਾ ਸੰਗੁ; ਬਾਛਹਿ ਸੁਰਦੇਵ ॥

taa kaa sang; baachheh suradev |

Sant Singh KhalsaTheir company is cherished even by the gods and the angels.
Manmohan SinghTheir association is cherished even by gods of gods.
Manmohan Singh (Punjabi)ਉਨ੍ਹਾਂ ਦੀ ਸੰਗਤ ਨੂੰ ਦੇਵਤਿਆਂ ਦੇ ਦੇਵਤੇ ਭੀ ਲੋੜਦੇ ਹਨ।
Fareedkot Teekaਤਿਨ ਕੇ ਸੰਗ ਕੋ (ਸੁਰਦੇਵ) ਇੰਦ੍ਰ ਭੀ ਚਾਹਤਾ ਹੈ, ਵਾ (ਸੁਰ) ਦੇਵਤਿਓਂ ਮੇਂ ਜੋ (ਦੇਵ) ਪ੍ਰਕਾਸਕ ਬ੍ਰਹਮਾਦਿ ਹੈਂ, ਸੋ ਭੀ ਚਾਹਤੇ ਹੈਂ॥
Prof. Sahib Singh(ਹੇ ਭਾਈ!) ਪਰਮਾਤਮਾ ਦੇ ਸੰਤ ਦਾ ਮਿਲਾਪ ਆਕਾਸ਼ੀ ਦੇਵਤੇ ਭੀ ਲੋੜਦੇ ਰਹਿੰਦੇ ਹਨ।

ਪਦ ਅਰਥ ਤਾ ਕਾ = ਉਸ (ਸੰਤ) ਦਾ। ਬਾਛਹਿ = ਚਾਹੁੰਦੇ ਹਨ। ਸੁਰਦੇਵ = ਅਕਾਸ਼ੀ ਦੇਵਤੇ।

SikhNet (Spanish)Su Compañía es buscada aun por los dioses y los ángeles.

ਅਮੋਘ ਦਰਸੁ; ਸਫਲ ਜਾ ਕੀ ਸੇਵ ॥

amogh daras; safal jaa kee sev |

Sant Singh KhalsaBlessed is their Darshan, and fruitful is their service.
Manmohan SinghAccredited is their sight and fruitful their service.
Manmohan Singh (Punjabi)ਲਾਭਦਾਇਕ ਹੈ ਉਨ੍ਹਾਂ ਦਾ ਦਰਸ਼ਨ ਅਤੇ ਫਲਦਾਇਕ ਹੈ ਉਨ੍ਹਾਂ ਦੀ ਟਹਿਲ।
Fareedkot Teekaਜਿਨ ਕਾ ਦਰਸਨ ਅਮੋਘ ਹੈ ਔ ਜਿਨ ਕੀ ਸੇਵਾ ਭੀ ਸਫਲ ਹੈ॥੩॥
Prof. Sahib Singhਸੰਤ ਦਾ ਦਰਸ਼ਨ ਵਿਅਰਥ ਨਹੀਂ ਜਾਂਦਾ, ਸੰਤ ਦੀ ਸੇਵਾ ਜ਼ਰੂਰ ਫਲ ਦੇਂਦੀ ਹੈ।

ਪਦ ਅਰਥ ਅਮੋਘ = ਵਿਅਰਥ ਨਾਹ ਜਾਣ ਵਾਲਾ। ਸਫਲ = ਫਲ ਦੇਣ ਵਾਲੀ।

SikhNet (Spanish)Bendito, bendito es su Servicio;

ਕਰ ਜੋੜਿ; ਨਾਨਕੁ ਕਰੇ ਅਰਦਾਸਿ ॥

kar jorr; naanak kare aradaas |

Sant Singh KhalsaWith his palms pressed together, Nanak offers his prayer:
Manmohan SinghWith joined hands Nanak makes a supplication,
Manmohan Singh (Punjabi)ਹੱਥ ਬੰਨ੍ਹ ਕੇ ਨਾਨਕ ਇਕ ਪ੍ਰਾਰਥਨਾ ਕਰਦਾ ਹੈ,
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਤੋ ਹਾਥ ਜੋੜ ਕਰ ਯਹੀ ਬੇਨਤੀ ਕਰਤਾ ਹੂੰ॥
Prof. Sahib Singh(ਹੇ ਭਾਈ!) ਨਾਨਕ (ਦੋਵੇਂ) ਹੱਥ ਜੋੜ ਕੇ ਅਰਜ਼ੋਈ ਕਰਦਾ ਹੈ-

ਪਦ ਅਰਥ ਕਰ = (ਦੋਵੇਂ) ਹੱਥ। ਜੋੜਿ = ਜੋੜ ਕੇ।

SikhNet (Spanish)fructífera su Visión. Dice Nanak en Alabanza al Señor, oh Dios,

ਮੋਹਿ ਸੰਤਹ ਟਹਲ; ਦੀਜੈ ਗੁਣਤਾਸਿ ॥੪॥੩੭॥੮੮॥

mohi santah ttehal; deejai gunataas |4|37|88|

Sant Singh KhalsaO Lord, Treasure of Excellence, please bless me with the service of the Saints. ||4||37||88||
Manmohan SinghO Lord, the Treasure of excellences, bless me with the service of the saints.
Manmohan Singh (Punjabi)ਹੈ ਉਤਕ੍ਰਿਸ਼ਟਤਾਈਆਂ ਦੇ ਖਜਾਨੇ ਸੁਆਮੀ! ਮੈਨੂੰ ਸਾਧੂਆਂ ਦੀ ਸੇਵਾ ਦੀ ਦਾਤ ਬਖਸ਼।
Fareedkot Teekaਕਿ ਮੁਝੇ ਐਸੇ ਸੰਤੋਂ ਕੀ ਸੇਵਾ ਔ ਤਿਨ ਕੇ ਗੁਣ ਦੀਜੀਏ॥੪॥ ੩੭॥੮੮॥
Prof. Sahib Singhਹੇ ਗੁਣਾਂ ਦੇ ਖ਼ਜ਼ਾਨੇ ਪ੍ਰਭੂ! ਮੈਨੂੰ ਸੰਤ ਜਨਾਂ ਦੀ ਸੇਵਾ ਦੀ ਦਾਤਿ ਬਖ਼ਸ਼ ॥੪॥੩੭॥੮੮॥

ਪਦ ਅਰਥ ਮੋਹਿ = ਮੈਨੂੰ। ਗੁਣਤਾਸਿ = ਹੇ ਗੁਣਾਂ ਦੇ ਖ਼ਜ਼ਾਨੇ ਹਰੀ! ॥੪॥੩੭॥੮੮॥

SikhNet (Spanish)Bendíceme con el Servicio de los Santos, el Tesoro de Excelencias. (4-37-88)

Open this shabad →

Shabad Guru Arjan Dev Ji Raag Aasaa continues on Ang 393

ਆਸਾ ਮਹਲਾ ੫ ॥

aasaa mahalaa 5 |

Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
SikhNet (Spanish)Asa, Mejl Guru Aryan, Quinto Canal Divino.

ਸਗਲ ਸੂਖ; ਜਪਿ ਏਕੈ ਨਾਮ ॥

sagal sookh; jap ekai naam |

Sant Singh KhalsaAll peace and comforts are in the meditation of the One Name.
Manmohan SinghAll the comforts lie in the meditation of the one Name.
Manmohan Singh (Punjabi)ਸਾਰੇ ਆਰਾਮ ਇਕ ਨਾਮ ਦੇ ਸਿਮਰਨ ਵਿੱਚ ਹਨ।
Fareedkot Teekaਸਰਬ ਪ੍ਰਕਾਰ ਕੇ ਸੁਖ ਏਕ ਨਾਮ ਜਪਨੇ ਸੇ ਮਿਲਤੇ ਹੈਂ॥
Prof. Sahib Singh(ਗੁਰੂ ਦੀ ਸੰਗਤਿ ਵਿਚ ਰਹਿ ਕੇ) ਪਰਮਾਤਮਾ ਦਾ ਨਾਮ ਜਪਿਆਂ ਸਾਰੇ ਸੁਖ ਪ੍ਰਾਪਤ ਹੋ ਜਾਂਦੇ ਹਨ।

ਪਦ ਅਰਥ ਸਗਲ = ਸਾਰੇ। ਜਪਿ = ਜਪ ਕੇ। ਏਕੈ = ਇਕ (ਪਰਮਾਤਮਾ) ਦਾ।

SikhNet (Spanish)Contemplando el Nombre de Dios

ਸਗਲ ਧਰਮ; ਹਰਿ ਕੇ ਗੁਣ ਗਾਮ ॥

sagal dharam; har ke gun gaam |

Sant Singh KhalsaAll righteous actions of Dharma are in the singing of the Lord's Glorious Praises.
Manmohan SinghAll the religious are contained in singing God's praises.
Manmohan Singh (Punjabi)ਸਾਰੇ ਮਜ਼ਹਬ ਵਾਹਿਗੁਰੂ ਦੀ ਕੀਰਤੀ ਗਾਇਨ ਕਰਨ ਵਿੱਚ ਆ ਜਾਂਦੇ ਹਨ।
Fareedkot Teekaਸਰਬ ਪ੍ਰਕਾਰ ਕੇ ਧਰਮ ਜੋ ਬੇਦ ਬਿਹਤ ਹੈਂ, ਸੋ ਏਕ ਹਰਿ ਕੇ ਗੁਣ ਗਾਨ ਸੇ ਪ੍ਰਾਪਤਿ ਹੋਤੇ ਹੈਂ॥
Prof. Sahib Singh(ਹੇ ਭਾਈ!) ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨ ਵਿਚ ਹੀ ਹੋਰ ਸਾਰੇ ਧਰਮ ਆ ਜਾਂਦੇ ਹਨ।

ਪਦ ਅਰਥ ਗਾਮ = ਗਾਉਣਾ।

SikhNet (Spanish)uno logra el Éxtasis; sí, la conducta perfecta significa que uno cante la Alabanza de Dios.

ਮਹਾ ਪਵਿਤ੍ਰ; ਸਾਧ ਕਾ ਸੰਗੁ ॥

mahaa pavitr; saadh kaa sang |

Sant Singh KhalsaThe Saadh Sangat, the Company of the Holy, is so very pure and sacred.
Manmohan SinghSupremely pure is the society of saints,
Manmohan Singh (Punjabi)ਪਰਮ ਪੁਨੀਤ ਹੈ ਸੰਤਾਂ ਦੀ ਸੰਗਤ,
Fareedkot Teekaਐਸੇ ਸਾਧੋਂ ਕਾ ਸੰਗੁ ਮਹਾ ਪਵਿਤ੍ਰ ਹੈ॥
Prof. Sahib Singhਗੁਰੂ ਦੀ ਸੰਗਤਿ ਬਹੁਤ ਪਵਿਤ੍ਰ ਕਰਨ ਵਾਲੀ ਹੈ,

ਪਦ ਅਰਥ ਸਾਧ ਕਾ ਸੰਗੁ = ਗੁਰਮੁਖਿ ਦੀ ਸੰਗਤਿ।

SikhNet (Spanish)Eternamente Bendecida está la Sociedad de los Santos,

Open this shabad (19 lines, Angs 392-393) →

Ang 392 of 1430