ਗਉੜੀ₂ ॥
gaurree₂ |
Sant Singh KhalsaGauree:
Manmohan SinghGauri.
Manmohan Singh (Punjabi)ਗਉੜੀ।
SikhNet (Spanish)Gauri
ਪਾਪੁ ਪੁੰਨੁ ਦੁਇ ਬੈਲ ਬਿਸਾਹੇ; ਪਵਨੁ ਪੂਜੀ ਪਰਗਾਸਿਓ ॥
paap pun due bail bisaahe; pavan poojee paragaasio |
Sant Singh KhalsaWith both sin and virtue, the ox of the body is purchased; the air of the breath is the capital which has appeared.
Manmohan SinghWith both merits and demerits the body ox is bought and life appears as the capital.
Manmohan Singh (Punjabi)ਦੋਨੋਂ ਨੇਕੀਆਂ ਅਤੇ ਬਦੀਆਂ ਨਾਲ ਦੇਹਿ ਦਾ ਬਲਦ ਮੁੱਲ ਲਿਆ ਗਿਆ ਹੈ ਅਤੇ ਜਿੰਦ ਜਾਨ ਰਾਸ ਵਜੋਂ ਪਰਗਟ ਹੋਈ ਹੈ।
Fareedkot Teekaਪਾਪ ਔਰ ਪੁੰਨ ਏਹ ਜੋ ਦੋ ਹੈਂ ਤਿਨ ਕਰ ਸਰੀਰ ਬੈਲ ਖਰੀਦੇ ਗਏ ਹੈਂ, ਭਾਵ ਪੁੰਨ ਪਾਪ ਰਚਤ ਸਰੀਰ ਮੇਂ ਤਿਰਯਗ ਆਦੀ ਜੋਨੀ ਯਦ੍ਯਪਿ ਕੇਵਲ ਪਾਪ ਰੂਪੀ ਲਿਖੀ ਹੈ ਤਦ੍ਯਪਿ ਪੁੰਨ ਕਮ ਪਾਪ ਵਿਸੇਸ ਹੈਂ। ਤਿਨ ਮੇਂ ਜੋ ਬਿਸੇ ਸੁਖ ਕਾ ਅਨਭਵ ਹੈ, ਸੋ ਪੁੰਨ ਬਿਨਾਂ ਨਹੀਂ ਹੈ। ਔਰ ਜੋ ਦੇਵਤਾ ਕਾ ਸਰੀਰ ਕੇਵਲ ਪੁੰਨ ਰਚਤ ਕਹਾ ਹੈ ਤਿਸ ਕਾ ਭਾਵ ਯੇਹਿ ਹੈ ਕਿ ਪੁੰਨ ਅਧਿਕ ਪਾਪ ਕਮ ਹੈਂ। ਇੰਦ੍ਰਾਦਿ ਦੈਤੋਂ ਕਰ ਜੋ ਇੰਦ੍ਰ ਪੁਰੀ ਸੇ ਨਿਕਾਸੇ ਹੂਏ ਦੁਖੀ ਹੋਤੇ ਹੈਂ, ਸੋ ਦੁਖ ਪਾਪ ਕਾ ਫਲ ਹੈ। ਪਵਨ ਜੋ ਸਰੀਰ ਮੇਂ ਪ੍ਰਗਾਸਿਆ ਹੈ, ਸੋ ਪੂੰਜੀ ਹੈ, ਭਾਵ ਪ੍ਰਾਣੋਂ ਕਰ ਕੇ ਹੀ ਸਰੀਰ ਮੇਂ ਸੁਭ ਕਰਮ ਹੋਤੇ ਹੈਂ॥
Prof. Sahib Singh(ਸਾਰੇ ਸੰਸਾਰੀ ਜੀਵ-ਰੂਪ ਵਣਜਾਰਿਆਂ ਨੇ) ਪਾਪ ਅਤੇ ਪੁੰਨ ਦੋ ਬਲਦ ਮੁੱਲ ਲਏ ਹਨ, ਸੁਆਸਾਂ ਦੀ ਪੂੰਜੀ ਲੈ ਕੇ ਜੰਮੇ ਹਨ (ਭਾਵ, ਮਾਨੋ, ਜਗਤ ਵਿਚ ਵਪਾਰ ਕਰਨ ਆਏ ਹਨ)।ਪਦ ਅਰਥ ਬੈਲ = ਬਲਦ। ਬਿਸਾਹੇ = ਖ਼ਰੀਦੇ ਹਨ। ਪਵਨੁ = ਸੁਆਸ। ਪੂਜੀ = ਰਾਸ। ਪਰਗਾਸਿਓ = ('ਸਾਰਾ ਸੰਸਾਰ') ਪਰਗਟ ਹੋਇਆ ਹੈ, ਜੰਮਿਆ ਹੈ।
SikhNet (Spanish)He comprado los toros del bien y del mal; mi capital es el aire que me conserva uncido a ellos.
ਤ੍ਰਿਸਨਾ ਗੂਣਿ ਭਰੀ ਘਟ ਭੀਤਰਿ; ਇਨ ਬਿਧਿ ਟਾਂਡ ਬਿਸਾਹਿਓ ॥੧॥
trisanaa goon bharee ghatt bheetar; in bidh ttaandd bisaahio |1|
Sant Singh KhalsaThe bag on its back is filled with desire; this is how we purchase the herd. ||1||
Manmohan SinghIn this way the herd has been purchased. the heart bag on the ox's back is filled from within with desires.
Manmohan Singh (Punjabi)ਇਸ ਤਰੀਕੇ ਨਾਲ ਵੱਗ ਖਰੀਦਿਆਂ ਗਿਆ ਹੈ। ਬਲਦ ਦੀ ਪਿੱਠ ਉਪਰ ਦੀ ਦਿਲ ਦੀ ਬੋਰੀ ਅੰਦਰੋਂ ਖਾਹਿਸ਼ਾਂ ਨਾਲ ਭਰੀ ਹੋਈ ਹੈ।
Fareedkot Teekaਅੰਤਸਕਰਣ ਰੂਪੀ ਗੂਣ ਮੇਂ ਤ੍ਰਿਸਨਾ ਵਸਤੁ ਭਰੀ ਹੈ ਇਸ ਪ੍ਰਕਾਰ (ਟਾਂਡਾ) ਬੈਲੋਂ ਕਾ ਸਮਦਾਉ (ਬਿਸਾਹਿਓਂ) ਖਰੀਦਿਆ ਹੈ॥੧॥
Prof. Sahib Singh(ਹਰੇਕ ਦੇ) ਹਿਰਦੇ ਵਿਚ ਤ੍ਰਿਸ਼ਨਾ ਦੀ ਛੱਟ ਲੱਦੀ ਪਈ ਹੈ। ਸੋ, ਇਸ ਤਰ੍ਹਾਂ (ਇਹਨਾਂ ਜੀਵਾਂ ਨੇ) ਮਾਲ ਲੱਦਿਆ ਹੈ ॥੧॥ਪਦ ਅਰਥ ਗੂਣਿ = ਛੱਟ, ਜਿਸ ਵਿਚ ਸੌਦਾ ਪਾਇਆ ਹੁੰਦਾ ਹੈ। ਘਟ ਭੀਤਰਿ = ਹਿਰਦੇ ਵਿਚ। ਇਨ ਬਿਧਿ = ਇਸ ਤਰੀਕੇ ਨਾਲ। ਟਾਂਡ = ਮਾਲ, ਸੌਦਾ, ਵਪਾਰ ਦੇ ਮਾਲ ਨਾਲ ਲੱਦਿਆ ਹੋਇਆ ਬੈਲਾਂ ਦਾ ਵੱਗ। ਬਿਸਾਹਿਓ = ਖ਼ਰੀਦਿਆ ਹੈ ॥੧॥
SikhNet (Spanish)Los toros cargan los sacos del deseo interior, así es como comerciamos.(1)
ਐਸਾ ਨਾਇਕੁ; ਰਾਮੁ ਹਮਾਰਾ ॥
aisaa naaeik; raam hamaaraa |
Sant Singh KhalsaMy Lord is such a wealthy merchant!
Manmohan SinghSuch wealthy Banker is my Lord.
Manmohan Singh (Punjabi)ਇਹੋ ਜਿਹਾ ਮਾਲਦਾਰ ਸ਼ਾਹੂਕਾਰ ਹੈ ਮੇਰਾ ਸੁਆਮੀ!
Fareedkot Teekaਹਮਾਰਾ ਰਾਮੁ ਐਸਾ ਹੈ ਨਾਇਕ ਹੈ॥ ਨਾਇਕੁ ਬਨਜਾਰਿਓਂ ਕੇ ਮਾਲਕ ਕੋ ਕਹਤੇ ਹੈਂ।
Prof. Sahib Singhਸਾਡਾ ਪ੍ਰਭੂ ਕੁਝ ਅਜਿਹਾ ਸ਼ਾਹ ਹੈ,ਪਦ ਅਰਥ ਨਾਇਕੁ = ਸ਼ਾਹ।
SikhNet (Spanish)Tal es nuestro Señor, el Rey Mercader,
ਸਗਲ ਸੰਸਾਰੁ; ਕੀਓ ਬਨਜਾਰਾ ॥੧॥ ਰਹਾਉ ॥
sagal sansaar; keeo banajaaraa |1| rahaau |
Sant Singh KhalsaHe has made the whole world his peddler. ||1||Pause||
Manmohan SinghThe whole world, He has made His pedlar. Pause.
Manmohan Singh (Punjabi)ਸਾਰੇ ਜ਼ਹਾਨ ਨੂੰ ਉਸਨੇ ਆਪਣਾ ਛੋਟਾ ਹਟਵਾਣੀਆ ਬਣਾਇਆ ਹੋਇਆ ਹੈ। ਠਹਿਰਾਉ।
Fareedkot Teekaਜਿਸ ਨੇ ਸੰਪੂਰਨ ਸੰਸਾਰ ਬਨਜਾਰਾ ਕੀਆ ਹੈ॥੧॥ ਰਹਾਉ ॥
Prof. Sahib Singhਕਿ ਉਸ ਨੇ ਸਾਰੇ ਜਗਤ (ਭਾਵ, ਸਾਰੇ ਸੰਸਾਰੀ ਜੀਵਾਂ) ਨੂੰ ਵਪਾਰੀ ਬਣਾ (ਕੇ ਜਗਤ ਵਿਚ) ਘੱਲਿਆ ਹੈ ॥੧॥ ਰਹਾਉ ॥
SikhNet (Spanish)que el mundo entero se ha vuelto Su dependiente.(1-Pausa)
ਕਾਮੁ ਕ੍ਰੋਧੁ ਦੁਇ ਭਏ ਜਗਾਤੀ; ਮਨ ਤਰੰਗ ਬਟਵਾਰਾ ॥
kaam krodh due bhe jagaatee; man tarang battavaaraa |
Sant Singh KhalsaSexual desire and anger are the tax-collectors, and the waves of the mind are the highway robbers.
Manmohan SinghLust and wrath are both the tax-gatherers and the waves of the mind are the highway robbers.
Manmohan Singh (Punjabi)ਵਿਸ਼ੇ-ਭੋਗ ਅਤੇ ਗੁੱਸਾ ਦੋਨੋਂ ਮਸੂਲੀਏ ਹਨ ਅਤੇ ਚਿੱਤ ਦੀਆਂ ਲਹਿਰਾਂ ਰਾਹ-ਮਾਰ ਡਾਕੂ ਬਣ ਗਈਆਂ ਹਨ।
Fareedkot Teekaਕਾਮ ਕ੍ਰੋਧ ਦੋ ਜਗਾਤੀਏ ਭਏ ਹੈਂ ਔਰ ਮਨ ਕਾ (ਤਰੰਗ) ਸੰਕਲਪ ਬਟਵਾਰਾ ਹੈ ਅਰਥਾਤ ਰਸਤੇ ਮੇਂ ਮੁਸਾਫਰੋਂ ਕੋ ਖੋਸ ਲੇਣੇ ਵਾਲਾ ਹੈ॥☬ਪ੍ਰਸ਼ਨ: ਪਾਪ ਪੁੰਨ ਸੇ ਜਗਾਤ ਕੈਸੇ ਲਈ?☬ਉੱਤਰ: ਕਾਮ ਕਰ ਕਿਸੀ ਕੀ ਇਸਤ੍ਰੀ ਕੇ ਕ੍ਰੋਧ ਕਰ ਕਿਸੀ ਕੋ ਮਾਰਾ ਰਾਜੇ ਨੇ ਡੰਡ ਲੀਆ, ਇਹ ਪਾਪ ਸੇ ਕਾਮ ਕ੍ਰੋਧ ਨੇ ਜਗਾਤ ਲਈ। ਔਰ ਜਗ ਕਰਾਉਤੇ ਕਿਸੀ ਕੀ ਇਸਤ੍ਰੀ ਭੋਗੀ ਔਰ ਕਿਸੀ ਕੋ ਮਾਰਾ ਤੌ ਜਗ ਕਾ ਫਲ੍ਹ ਨਸ਼ਟ ਹੂਆ ਐਸੇ ਪੁੰਨ ਸੇ ਜਗਾਤ ਲਈ॥
Prof. Sahib Singhਕਾਮ ਅਤੇ ਕ੍ਰੋਧ ਦੋਵੇਂ (ਇਹਨਾਂ ਜੀਵ-ਵਪਾਰੀਆਂ ਦੇ ਰਾਹ ਵਿਚ ਮਸੂਲੀਏ ਬਣੇ ਹੋਏ ਹਨ (ਭਾਵ, ਸੁਆਸਾਂ ਦੀ ਪੂੰਜੀ ਦਾ ਕੁਝ ਹਿੱਸਾ ਕਾਮ ਅਤੇ ਕ੍ਰੋਧ ਵਿਚ ਫਸਣ ਨਾਲ ਮੁੱਕਦਾ ਜਾ ਰਿਹਾ ਹੈ), ਜੀਵਾਂ ਦੇ ਮਨਾਂ ਦੇ ਤਰੰਗ ਲੁਟੇਰੇ ਬਣ ਰਹੇ ਹਨ (ਭਾਵ, ਮਨ ਦੇ ਕਈ ਕਿਸਮ ਦੇ ਤਰੰਗ ਉਮਰ ਦਾ ਕਾਫ਼ੀ ਹਿੱਸਾ ਖ਼ਰਚ ਕਰੀ ਜਾ ਰਹੇ ਹਨ।)ਪਦ ਅਰਥ ਜਗਾਤੀ = ਮਸੂਲੀਏ। ਮਤ ਤਰੰਗ = ਮਨ ਦੇ ਤਰੰਗ, ਮਨ ਦੀਆਂ ਲਹਿਰਾਂ। ਬਟਵਾਰਾ = ਡਾਕੂ, ਲੁਟੇਰੇ।
SikhNet (Spanish)La lujuria y el enojo son los colectores del impuesto, y las ondas mentales son los ladrones.
ਪੰਚ ਤਤੁ ਮਿਲਿ. ਦਾਨੁ ਨਿਬੇਰਹਿ; ਟਾਂਡਾ ਉਤਰਿਓ ਪਾਰਾ ॥੨॥
panch tat mil. daan nibereh; ttaanddaa utario paaraa |2|
Sant Singh KhalsaThe five elements join together and divide up their loot. This is how our herd is disposed of! ||2||
Manmohan SinghThe five mortal sins meet and distribute the loot. Like this the herd ferries across (passes away).
Manmohan Singh (Punjabi)ਪੰਜ ਪ੍ਰਾਣ ਨਾਸਕ ਪਾਪ ਇਕੱਠੇ ਹੋ ਲੁੱਟ ਦੇ ਮਾਲ ਨੂੰ ਵੰਡ ਲੈਂਦੇ ਹਨ। ਇਸ ਤਰ੍ਹਾਂ ਵੱਗ ਪਾਰ ਲੰਘ ਜਾਂਦਾ (ਮਰ ਮੁਕਦਾ) ਹੈ।
Fareedkot Teekaਔਰ ਜਿਨੋਂ ਨੇ (ਪੰਚ) ਸੰਤੋਂ ਕੇ ਸਾਥ ਮਿਲ ਕਰ ਤਤ ਸਰੂਪ ਕੋ ਜਾਨਿਆ ਹੈ, ਸੋਈ ਤੀਨ ਪ੍ਰਕਾਰ ਕਾ ਜੋ ਦਾਨ ਡੰਡ ਹੈ, ਪਿਤਰੋਂ ਕਾ, ਰਿਖੀਓਂ ਕਾ, ਦੇਵਤਿਓਂ ਕਾ, ਸੋ ਨਬੇੜ ਦੀਆ ਅਰਥਾਤ ਨਵਿਰਤ ਕਰ ਦੀਆ ਹੈ। ਤਿਨ ਕਾ (ਟਾਂਡਾ) ਸਾਥ ਸੰਸਾਰ ਸਮੁੰਦ੍ਰ ਸੇ ਪਾਰ ਉਤਰ ਗਿਆ ਹੈ, ਭਾਵ ਸਿਖ ਸੇਵਕੋਂ ਸਹਤ ਪਾਰ ਹੋ ਗਯਾ॥੨॥☬ਜੇ ਕਹੇ ਅਪਨਾ ਸਭ ਹਾਲ ਕਹੋ? ਤਿਸ ਪਰ ਕਹਤੇ ਹੈਂ:
Prof. Sahib Singhਇਹ ਕਾਮ ਕ੍ਰੋਧ ਅਤੇ ਮਨ-ਤਰੰਗ ਮਨੁੱਖਾ-ਸਰੀਰ ਨਾਲ ਮਿਲ ਕੇ ਸਾਰੀ ਦੀ ਸਾਰੀ ਉਮਰ-ਰੂਪ ਰਾਸ ਮੁਕਾਈ ਜਾ ਰਹੇ ਹਨ, ਅਤੇ ਤ੍ਰਿਸ਼ਨਾ-ਰੂਪ ਮਾਲ (ਜੋ ਜੀਵਾਂ ਨੇ ਲੱਦਿਆ ਹੋਇਆ ਹੈ, ਹੂ-ਬ-ਹੂ) ਪਾਰਲੇ ਬੰਨੇ ਲੰਘਦਾ ਜਾ ਰਿਹਾ ਹੈ (ਭਾਵ, ਜੀਵ ਜਗਤ ਤੋਂ ਨਿਰੀ ਤ੍ਰਿਸ਼ਨਾ ਹੀ ਆਪਣੇ ਨਾਲ ਲਈ ਜਾਂਦੇ ਹਨ) ॥੨॥ਪਦ ਅਰਥ ਪੰਚ ਤਤੁ = ਪੰਜ ਤੱਤੀ ਸਰੀਰ। ਦਾਨੁ = ਬਖ਼ਸ਼ਸ਼, ਰੱਬ ਵਲੋਂ ਮਿਲੀ ਹੋਈ ਸੁਆਸਾਂ ਦੀ ਪੂੰਜੀ-ਰੂਪ ਬਖ਼ਸ਼ਸ਼। ਨਿਬੇਰਹਿ = ਮੁਕਾਉਂਦੇ ਹਨ। ਟਾਂਡਾ = ਲੱਦਿਆ ਹੋਇਆ ਵਪਾਰ ਦਾ ਮਾਲ। ਉਤਰਿਓ ਪਾਰਾ = ਅਗਲੇ ਪਾਸੇ ਲੰਘ ਜਾਂਦਾ ਹੈ ॥੨॥
SikhNet (Spanish)Los cinco elementos se juntan y se dividen el botín; así es como nuestros bienes son gastados. (2)
ਕਹਤ ਕਬੀਰੁ. ਸੁਨਹੁ ਰੇ ਸੰਤਹੁ; ਅਬ ਐਸੀ ਬਨਿ ਆਈ ॥
kehat kabeer. sunahu re santahu; ab aisee ban aaee |
Sant Singh KhalsaSays Kabeer, listen, O Saints: This is the state of affairs now!
Manmohan SinghSays Kabir, hear O saints such has become the state of affairs now.
Manmohan Singh (Punjabi)ਕਬੀਰ ਜੀ ਆਖਦੇ ਹਨ, ਸੁਣੋ ਹੇ ਸਾਧੂਓ! ਹੁਣ ਇਸ ਤਰ੍ਹਾਂ ਦੀ ਹਾਲਤ ਆ ਬਣੀ ਹੈ।
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਹੇ ਸੰਤ ਜਨੋ ਸੁਨੋ! ਅਬ ਐਸੀ ਬਾਤ ਬਨਿ ਆਈ ਹੈ॥
Prof. Sahib Singhਕਬੀਰ ਆਖਦਾ ਹੈ-ਹੇ ਸੰਤ ਜਨੋ! ਸੁਣੋ, ਹੁਣ ਅਜਿਹੀ ਹਾਲਤ ਬਣ ਰਹੀ ਹੈ,ਪਦ ਅਰਥ ਅਬ = ਹੁਣ (ਜਦੋਂ ਰਾਮ ਦੇ ਨਾਮ ਦੀ ਘਾਟੀ ਚੜ੍ਹਨੀ ਸ਼ੁਰੂ ਕੀਤੀ)। ਐਸੀ ਬਨਿ ਆਈ = ਅਜਿਹੀ ਹਾਲਤ ਬਣ ਗਈ ਹੈ।
SikhNet (Spanish)Escuchen, oh Santos, así es como están los asuntos ahora,
ਘਾਟੀ ਚਢਤ ਬੈਲੁ ਇਕੁ ਥਾਕਾ; ਚਲੋ ਗੋਨਿ ਛਿਟਕਾਈ ॥੩॥੫॥੪੯॥
ghaattee chadtat bail ik thaakaa; chalo gon chhittakaaee |3|5|49|
Sant Singh KhalsaGoing uphill, the ox has grown weary; throwing off his load, he continues on his journey. ||3||5||49||
Manmohan SinghGoing uphill, am ox has grown weary and dropping his sack, he has proceeded on his journey.
Manmohan Singh (Punjabi)ਉੱਚੀ ਪਹਾੜੀ ਤੇ ਚੜ੍ਹਦਿਆਂ ਇਕ ਬਲਦ ਹਾਰ ਗਿਆ ਹੈ ਅਤੇ ਆਪਣੀ ਬੋਰੀ ਸੁੱਟ ਕੇ ਉਹ ਆਪਣੇ ਸਫਰ ਤੇ ਚਲਦਾ ਬਣਿਆ ਹੈ।
Fareedkot Teekaਗਿਆਨ ਰੂਪੀ ਘਾਟੀ ਚੜਤਿਆ ਪਾਪ ਪੁੰਨ ਰਚਤ ਸਰੀਰ ਬੈਲ ਥਕਤ ਹੋ ਗਿਆ, ਤ੍ਰਿਸਨਾ ਸਹਤ ਅੰਤਹਕਰਣ, ਭਾਵ ਲਿੰਙ ਸਰੀਰ ਰੂਪੀ ਗੂਨ ਕੋ ਛੋਡ ਕਰ ਪਰਮੇਸ੍ਵਰ ਮੇਂ ਚਲਾ ਹੈ॥੩॥੫॥੪੯॥☬ਜੀਵ ਕੋ ਇਸਤ੍ਰੀ ਰੂਪ ਕਹ ਕੇ ਵੈਰਾਗ ਮੇਂ ਸਬਦ ਉਚਾਰਤੇ ਹੈਂ:
Prof. Sahib Singhਕਿ ਪ੍ਰਭੂ ਦਾ ਸਿਮਰਨ-ਰੂਪ ਚੜ੍ਹਾਈ ਦਾ ਔਖਾ ਪੈਂਡਾ ਕਰਨ ਵਾਲੇ ਜੀਵ-ਵਣਜਾਰਿਆਂ ਦਾ ਪਾਪ-ਰੂਪ ਇੱਕ ਬਲਦ ਥੱਕ ਗਿਆ ਹੈ। ਉਹ ਬੈਲ ਤ੍ਰਿਸ਼ਨਾ ਦੀ ਛੱਟ ਸੁੱਟ ਕੇ ਨੱਸ ਗਿਆ ਹੈ (ਭਾਵ, ਜੋ ਜੀਵ ਵਣਜਾਰੇ ਨਾਮ ਸਿਮਰਨ ਵਾਲੇ ਔਖੇ ਰਾਹ ਤੇ ਤੁਰਦੇ ਹਨ, ਉਹ ਪਾਪ ਕਰਨੇ ਛੱਡ ਦੇਂਦੇ ਹਨ ਅਤੇ ਉਹਨਾਂ ਦੀ ਤ੍ਰਿਸ਼ਨਾ ਮੁੱਕ ਜਾਂਦੀ ਹੈ) ॥੩॥੫॥੪੯॥ਪਦ ਅਰਥ ਬੈਲੁ ਇਕੁ = (ਪਾਪ ਤੇ ਪੁੰਨ ਦੋ ਬੈਲਾਂ ਵਿਚੋਂ) ਇੱਕ ਬੈਲ, ਪਾਪ-ਰੂਪ ਬੈਲ। ਚਲੋ = ਤੁਰ ਪਿਆ (-ਚਲ੍ਯ੍ਯੋ); ਨੋਟ: ਅੱਖਰ 'ਲ' ਦੇ ਹੇਠ ਅੱਧਾ ਯ ਪੜ੍ਹਨਾ ਹੈ {ਇਹ ਲਫ਼ਜ਼ 'ਹੁਕਮੀ ਭਵਿਖਤ' Imperative mood ਨਹੀਂ ਹੈ, ਉਸ ਦਾ ਜੋੜ "ਚਲਹੁ" ਹੁੰਦਾ ਹੈ}। ਗੋਨਿ = (ਤ੍ਰਿਸ਼ਨਾ ਦੀ) ਛੱਟ। ਛਿਟਕਾਈ = ਸੁੱਟ ਕੇ ॥੩॥੫॥੪੯॥
* ਸ਼ਬਦ ਦਾ ਭਾਵ: ਇਹ ਜਗਤ ਵਪਾਰ ਦੀ ਮੰਡੀ ਹੈ, ਜੀਵ ਵਪਾਰੀ ਹਨ, ਹਰੇਕ ਜੀਵ ਨੂੰ ਸੁਆਸਾਂ ਦੀ ਰਾਸ ਮਿਲੀ ਹੈ। ਪਰ ਆਮ ਤੌਰ ਤੇ ਹਰ ਕੋਈ ਤ੍ਰਿਸ਼ਨਾ ਦੀ ਛੱਟ ਚੁੱਕੀ ਫਿਰਦਾ ਹੈ; ਕਾਮ ਕ੍ਰੋਧ ਅਤੇ ਹੋਰ ਮਨ-ਤਰੰਗਾਂ ਵਿਚ ਜੀਵਾਂ ਦੀ ਉਮਰ ਮੁੱਕ ਜਾਂਦੀ ਹੈ ਅਤੇ ਤ੍ਰਿਸ਼ਨਾ-ਬੱਧੇ ਹੀ ਇਥੋਂ ਤੁਰ ਜਾਂਦੇ ਹਨ। ਜਿਸ ਕਿਸੇ ਵਿਰਲੇ ਜੀਵ ਨੇ ਪ੍ਰਭੂ ਦੇ ਨਾਮ-ਸਿਮਰਨ ਦਾ ਔਖਾ ਰਾਹ ਮੱਲਿਆ ਹੈ, ਉਹ ਪਾਪਾਂ ਤੋਂ ਬਚ ਜਾਂਦਾ ਹੈ ਤੇ ਉਸ ਦੀ ਤ੍ਰਿਸ਼ਨਾ ਇੱਥੇ ਹੀ ਮੁੱਕ ਜਾਂਦੀ ਹੈ।੪੯।
SikhNet (Spanish)subiendo la colina el toro se agotó y botando su carga, continúa con su viaje. (3-5-49)