ੴ

ਸਿੱਖਬਾਣੀ · SikhBani

ਗਉੜੀ ਪੰਚਪਦਾ₃ ॥

gaurree panchapadaa₃
Bhagat Kabir Ji ਭਗਤ ਕਬੀਰ ਜੀ · Raag Gauree · Ang 333, 334 · 13 lines
Translations

ਗਉੜੀ ਪੰਚਪਦਾ₃ ॥

gaurree panchapadaa₃ | Ang 333

Sant Singh KhalsaGauree, Panch-Padhay:
Manmohan SinghGauri Panchpade.
Manmohan Singh (Punjabi)ਗਉੜੀ ਪੰਚਪਦੇ।
SikhNet (Spanish)Gauri, Panch-Padas

ਪੇਵਕੜੈ ਦਿਨ ਚਾਰਿ ਹੈ; ਸਾਹੁਰੜੈ ਜਾਣਾ ॥

pevakarrai din chaar hai; saahurarrai jaanaa | Ang 333

Sant Singh KhalsaFor a few short days, the soul-bride stays in her parent's house; then, she must go to her in-laws.
Manmohan SinghA Woman has four days in her Father's house, she must go to her Father-in-law's.
Manmohan Singh (Punjabi)ਇਸਤ੍ਰੀ ਦੇ ਆਪਣੇ ਬਾਪੂ ਦੇ ਘਰ ਵਿੱਚ ਚਾਰ ਦਿਹਾੜੇ ਹਨ, ਉਸ ਨੂੰ ਸਹੁਰੇ ਘਰ ਜਾਣਾ ਪੈਣਾ ਹੈ।
Fareedkot Teekaਇਸ ਜੀਵ ਕਾ ਸੰਸਾਰ ਮੇਂ ਥੋੜੇ ਦਿਨ ਕਾ ਰਹਿਣਾ ਹੈ ਪਰਲੋਕ ਸਾਹੁਰੇ ਅਵਸ ਜਾਨਾ ਹੈ॥
Prof. Sahib Singh(ਜੀਵ-ਇਸਤ੍ਰੀ ਨੇ ਇਸ ਸੰਸਾਰ-ਰੂਪ) ਪੇਕੇ ਘਰ ਵਿਚ ਚਾਰ ਦਿਨ (ਭਾਵ, ਥੋੜੇ ਦਿਨ) ਹੀ ਰਹਿਣਾ ਹੈ, (ਹਰੇਕ ਨੇ ਪਰਲੋਕ-ਰੂਪ) ਸਹੁਰੇ ਘਰ (ਜ਼ਰੂਰ) ਜਾਣਾ ਹੈ।

ਪਦ ਅਰਥ ਪੇਵਕੜੈ = {ਪੇਵਕਾ = ਪਿਉ ਦਾ, ਪੇਵ ਕਾ (ਘਰ)} ਪਿਉ ਦੇ ਘਰ ਵਿਚ, ਇਸ ਸੰਸਾਰ ਵਿਚ। ਸਾਹੁਰੜੈ = ਸਹੁਰੇ ਘਰ ਵਿਚ, ਪਰਲੋਕ ਵਿਚ।

SikhNet (Spanish)En el hogar de los padres, la estancia es corta; al final uno se va con los suegros.

ਅੰਧਾ ਲੋਕੁ. ਨ ਜਾਣਈ; ਮੂਰਖੁ ਏਆਣਾ ॥੧॥

andhaa lok. na jaanee; moorakh eaanaa |1| Ang 333

Sant Singh KhalsaThe blind, foolish and ignorant people do not know this. ||1||
Manmohan SinghThe blind, stupid and childish folk, understand not this.
Manmohan Singh (Punjabi)ਅੰਨ੍ਹੀ ਮੂਡ੍ਹ ਅਤੇ ਨਦਾਨ ਜਨਤਾ ਇਸ ਨੂੰ ਨਹੀਂ ਸਮਝਦੀ।
Fareedkot Teekaਅੰਧਾ (ਮੂਰਖੁ) ਅਗਿਆਨੀ ਮਰਨੇ ਕੋ ਨਹੀਂ ਜਾਨਤਾ॥੧॥
Prof. Sahib Singh(ਪਰ) ਅੰਞਾਣਾ ਮੂਰਖ ਅੰਨ੍ਹਾ ਜਗਤ ਨਹੀਂ ਜਾਣਦਾ ॥੧॥

ਪਦ ਅਰਥ ਏਆਣਾ = ਅੰਞਾਣ ॥੧॥

SikhNet (Spanish)Pero las novias, cegadas por la ignorancia, no lo saben.(1)

ਕਹੁ ਡਡੀਆ; ਬਾਧੈ ਧਨ ਖੜੀ ॥

kahu ddaddeea; baadhai dhan kharree | Ang 333

Sant Singh KhalsaTell me, why is the bride wearing her ordinary clothes?
Manmohan SinghSay, why is the bride so heedlessly standing and trying her loin-cloth?
Manmohan Singh (Punjabi)ਦੱਸੋ! ਪਤਨੀ ਕਿਉਂ ਐਨੀ ਬੇਪਰਵਾਹੀ ਨਾਲ ਖਲੋ ਕੇ ਆਪਣੀ ਧੋਤੀ ਬੰਨ੍ਹ ਰਹੀ ਹੈ?
Fareedkot Teekaਜੀਵ ਇਸਤ੍ਰੀ ਕੋ (ਡਡੀਆ) ਡੰਡਿਓਂ ਵਾਲੇ ਜਮਦੂਤ ਬਾਂਧ ਕਰ (ਖੜੀ) ਲੈ ਜਾਵੇਂਗਾ॥
Prof. Sahib Singhਦੱਸੋ! (ਇਹ ਕੀਹ ਅਚਰਜ ਖੇਡ ਹੈ?) ਇਸਤ੍ਰੀ ਤਾਂ ਅਜੇ ਘਰ ਦੇ ਕੰਮ-ਕਾਜ ਵਾਲੀ ਅੱਧੀ ਧੋਤੀ ਹੀ ਬੰਨ੍ਹ ਕੇ ਖਲੋਤੀ ਹੈ, ਅੱਧੜ ਵੰਜੇ ਹੀ ਫਿਰਦੀ ਹੈ, (ਭਾਵ, ਜੀਵ-ਇਸਤ੍ਰੀ ਇਸ ਸੰਸਾਰ ਦੇ ਮੋਹ ਵਿਚ ਹੀ ਲਾ-ਪਰਵਾਹ ਹੈ)

ਪਦ ਅਰਥ ਕਹੁ = ਦੱਸੋ। ਡਡੀਆ = ਅੱਧੀ ਧੋਤੀ ਜੋ ਘਰ ਵਿਚ ਕੰਮ-ਕਾਜ ਕਰਨ ਵੇਲੇ ਬੰਨ੍ਹੀਦੀ ਹੈ। ਧਨ = ਇਸਤ੍ਰੀ। ਡਡੀਆ...ਖੜੀ = ਇਸਤ੍ਰੀ ਅਜੇ ਘਰ ਦੇ ਕੰਮ-ਕਾਜ ਵਾਲੀ ਧੋਤੀ ਹੀ ਬੰਨ੍ਹ ਕੇ ਖਲੋਤੀ ਹੋਈ ਹੈ, ਜੀਵ-ਇਸਤ੍ਰੀ ਅਜੇ ਲਾ-ਪ੍ਰਵਾਹ ਹੀ ਹੈ।

SikhNet (Spanish)¿Por qué la novia negligentemente se ha vestido con un atuendo informal,?

ਪਾਹੂ ਘਰਿ ਆਏ; ਮੁਕਲਾਊ ਆਏ ॥੧॥ ਰਹਾਉ ॥

paahoo ghar aae; mukalaaoo aae |1| rahaau | Ang 333

Sant Singh KhalsaThe guests have arrived at her home, and her Husband has come to take her away. ||1||Pause||
Manmohan SinghThe guests have reached the home and her Husband has arrived to take her away. Pause.
Manmohan Singh (Punjabi)ਪਰਾਹੁਣੇ ਘਰ ਪੁੱਜ ਗਏ ਹਨ ਅਤੇ ਉਸ ਦਾ ਖਸਮ ਉਸ ਨੂੰ ਲੈਣ ਲਈ ਆ ਗਿਆ ਹੈ। ਠਹਿਰਾਉ।
Fareedkot Teekaਪਰਾਹੁਣੇ ਘਰ ਆਏ ਜਾਣੋ, (ਮੁਕਲਾਊ) ਜੋ ਜੀਵ ਕੇ ਲੇ ਜਾਣੇ ਵਾਲੇ ਜਮਦੂਤ ਹੈਂ, ਸੋ ਆਏ ਜਾਣੋਂ॥੧॥ ਰਹਾਉ ॥
Prof. Sahib Singhਮੁਕਲਾਵਾ ਲੈ ਜਾਣ ਵਾਲੇ ਪ੍ਰਾਹੁਣੇ (ਭਾਵ, ਜਿੰਦ ਨੂੰ ਲੈ ਜਾਣ ਵਾਲੇ ਜਮ) ਘਰ ਵਿਚ ਆ ਵੀ ਬੈਠੇ ਹਨ ॥੧॥ ਰਹਾਉ ॥

ਪਦ ਅਰਥ ਪਾਹੂ = ਪ੍ਰਾਹੁਣੇ। ਘਰਿ = ਘਰ ਵਿਚ। ਮੁਕਲਾਊ = ਮੁਕਲਾਵਾ ਲੈ ਜਾਣ ਵਾਲੇ ॥੧॥ ਰਹਾਉ ॥

SikhNet (Spanish)cuando el Novio ha venido a llevársela en matrimonio?(1-Pausa)

ਓਹ ਜਿ ਦਿਸੈ ਖੂਹੜੀ; ਕਉਨ ਲਾਜੁ ਵਹਾਰੀ ॥

oeh ji disai khooharree; kaun laaj vahaaree | Ang 333

Sant Singh KhalsaWho has lowered the rope of the breath down, into the well of the world which we see?
Manmohan SinghWho is letting down the rope, in the will which we see?
Manmohan Singh (Punjabi)ਉਹ ਕੌਣ ਹੈ ਜੋ ਉਸ ਦਿੱਸ ਆਉਂਦੇ ਖੂਹ ਅੰਦਰ ਲੱਜ ਲਟਕਾ ਰਿਹਾ ਹੈ?
Fareedkot Teekaਵਹੁ ਜੀਵ ਰੂਪੀ ਇਸਤ੍ਰੀ ਜੋ ਸੰਸਾਰ ਰੂਪੀ ਕੂਈ ਮੇਂ ਸ੍ਵਾਸਾਂ ਰੂਪੀ ਲਾਜ ਕੋ ਵਹਾਇ ਰਹੀ ਦੇਖੀਤੀ ਹੈ॥
Prof. Sahib Singhਇਹ ਜੋ ਸੁਹਣੀ ਖੂਹੀ ਦਿੱਸ ਰਹੀ ਹੈ (ਭਾਵ, ਇਹ ਜੋ ਸੁਹਣਾ ਜਗਤ ਦਿੱਸ ਰਿਹਾ ਹੈ) ਇਸ ਵਿਚ ਕਿਹੜੀ ਇਸਤ੍ਰੀ ਲੱਜ ਵਹਾ ਰਹੀ ਹੈ (ਭਾਵ, ਇੱਥੇ ਜੋ ਭੀ ਆਉਂਦਾ ਹੈ, ਆਪਣੀ ਉਮਰ ਸੰਸਾਰਕ ਭੋਗਾਂ ਵਿਚ ਗੁਜ਼ਾਰਨ ਲੱਗ ਪੈਂਦਾ ਹੈ)।

ਪਦ ਅਰਥ ਓਹ ਖੂਹੜੀ = ਉਹ ਸੁੰਦਰ ਜਿਹੀ ਖੂਹੀ। ਜਿ ਦਿਸੈ = ਜੋ ਦਿੱਸ ਰਹੀ ਹੈ। ਉਹ...ਖੂਹੜੀ = ਇਹ ਜੋ ਸੋਹਣੀ ਖੂਹੀ ਦਿੱਸ ਰਹੀ ਹੈ, ਇਹ ਜੋ ਸੁਹਣਾ ਜਗਤ ਦਿੱਸ ਰਿਹਾ ਹੈ। ਕਉਨ = ਕਿਹੜੀ ਜੀਵ-ਇਸਤ੍ਰੀ?

SikhNet (Spanish)El pozo de la vida parece estar lleno, pero, ¿quién hay allí que tenga la cuerda de la longevidad?

ਲਾਜੁ ਘੜੀ ਸਿਉ ਤੂਟਿ ਪੜੀ; ਉਠਿ ਚਲੀ ਪਨਿਹਾਰੀ ॥੨॥

laaj gharree siau toott parree; utth chalee panihaaree |2| Ang 333

Sant Singh KhalsaThe rope of the breath breaks away from the pitcher of the body, and the water-carrier gets up and departs. ||2||
Manmohan SinghThe rope breaks away from the water-pot, and the water-drawer gets up and departs.
Manmohan Singh (Punjabi)ਲੱਜ ਤਾਣੀ ਵਾਲੀ ਮੱਘੀ ਨਾਲੋਂ ਟੁਟ ਜਾਂਦੀ ਹੈ ਅਤੇ ਪਾਣੀ ਭਰਨ ਵਾਲੀ ਖੜੀ ਹੋ ਟੁਰ ਜਾਂਦੀ ਹੈ।
Fareedkot Teekaਜੋ ਜਬ ਸ੍ਵਾਸਾਂ ਰੂਪੀ ਲਜ ਦੇਹ ਘੜੀਸੇ ਟੂਟ ਪੜੀ ਅਰਥਾਤ ਸਰੀਰ ਸੇ ਪ੍ਰਾਣੋਂ ਕਾ ਵਿਜੋਗ ਹੂਆ, ਤਬ ਉਠ ਕਰ ਚਲੀ ਜਾਤੀ ਹੈ॥☬ਪ੍ਰਸ਼ਨ: ਕਉਨ ਕਿਸ ਅਧਕਾਰ ਕੀ ਹੈ?☬ਉੱਤ੍ਰ: ਮੰਦ ਹੈ ਚੌਰਾਸੀ ਕੀ ਅਧਕਾਰਨ ਹੈ॥ ਕਉਨ ਪਦ ਕਾ ਦੋ ਤੁਕੋਂ ਕੇ ਅੰਤ ਮੇਂ ਅਨ੍ਵੈ ਹੂਆ॥੨॥☬ਪ੍ਰਸ਼ਨ: ਉੱਤਮ ਕੈਸੇ ਹੋਤੀ ਹੈ?☬ਉੱਤਰ:
Prof. Sahib Singhਜਿਸ ਦੀ ਲੱਜ ਘੜੇ ਸਮੇਤ ਟੁੱਟ ਜਾਂਦੀ ਹੈ (ਭਾਵ, ਜਿਸ ਦੀ ਉਮਰ ਮੁੱਕ ਜਾਂਦੀ ਹੈ, ਤੇ ਸਰੀਰ ਢਹਿ ਪੈਂਦਾ ਹੈ) ਉਹ ਪਾਣੀ ਭਰਨ ਵਾਲੀ (ਭਾਵ, ਭੋਗਾਂ ਵਿਚ ਪ੍ਰਵਿਰਤ) ਇੱਥੋਂ ਉੱਠ ਕੇ (ਪਰਲੋਕ ਨੂੰ) ਤੁਰ ਪੈਂਦੀ ਹੈ ॥੨॥

ਪਦ ਅਰਥ ਲਾਜੁ = ਰੱਸੀ {ਲਫ਼ਜ਼ 'ਲਾਜੁ' ਅਤੇ 'ਲਾਜ' ਵਿਚ ਫ਼ਰਕ ਚੇਤੇ ਰੱਖਣ-ਯੋਗ ਹੈ। 'ਲਾਜੁ' ਸੰਸਕ੍ਰਿਤ ਦੇ ਲਫ਼ਜ਼ 'ਰੱਜੁ' {रज्जु} ਤੋਂ ਬਣਿਆ ਹੋਇਆ ਹੈ, ਇਸ ਦੇ ਅਖ਼ੀਰ ਵਿਚ (ੁ) ਹੈ। ਸੰਸਕ੍ਰਿਤ ਵਿਚ ਇਹ ਪੁਲਿੰਗ ਸੀ, ਪੁਰਾਣੀ ਤੇ ਨਵੀਂ ਪੰਜਾਬੀ ਵਿਚ ਇਸਤ੍ਰੀ-ਲਿੰਗ ਹੈ। ਲਫ਼ਜ਼ 'ਲਾਜ' ਦਾ ਅਰਥ ਹੈ 'ਸ਼ਰਮ, ਹਯਾ'; ਇਸ ਦੇ ਅੰਤ ਵਿਚ (ੁ) ਨਹੀਂ ਹੈ}। ਵਹਾਰੀ = ਪਾ ਰਹੀ ਹੈ। ਸਿਉ = ਸਮੇਤ। ਪਨਿਹਾਰੀ = ਪਾਣੀ ਭਰਨ ਵਾਲੀ, ਵਿਸ਼ੇ ਭੋਗਣ ਵਾਲਾ ਜੀਵ ॥੨॥

SikhNet (Spanish)Porque esa cuerda se rompe junto con el cántaro de la respiración y el aguador muere lamentándose. (2)

ਸਾਹਿਬੁ ਹੋਇ ਦਇਆਲੁ, ਕ੍ਰਿਪਾ ਕਰੇ; ਅਪੁਨਾ ਕਾਰਜੁ ਸਵਾਰੇ ॥

saahib hoe deaal, kripaa kare; apunaa kaaraj savaare | Ang 333

Sant Singh KhalsaWhen the Lord and Master is kind and grants His Grace, then her affairs are all resolved.
Manmohan SinghIf the Lord be kind and shows His mercy, the woman shall set aright her affairs.
Manmohan Singh (Punjabi)ਜੇ ਕਰ ਸੁਆਮੀ ਮਿਹਰਬਾਨ ਹੋਵੇ ਅਤੇ ਆਪਣੀ ਮਿਹਰ ਧਾਰੇ ਤਾਂ ਇਸਤਰੀ ਆਪਣੇ ਕੰਮ ਸੁਆਰ ਲਵੇਗੀ।
Fareedkot Teekaਸਾਹਿਬ ਕੀ ਦਿਆਲਤਾ ਕਾ ਫਲੁ ਸਤਿਗੁਰੋਂ ਕਾ ਸੰਜੋਗ ਹੈ। ਉਨ ਕੇ ਆਗੇ ਸੇਵਾ ਡੰਡੌਤ ਕਰਨੇ ਸੇ ਸਤਿਗੁਰੂ ਦਯਾ ਕਰੇ ਅਰਥਾਤ ਉਪਦੇਸ ਕਰੇ ਤੌ ਜੀਵ ਅਪਨਾ ਮੋਖ ਰੂਪੀ ਕਾਰਜ ਸਵਾਰ ਲੇਤਾ ਹੈ॥☬ਪ੍ਰਸ਼ਨ: ਕੈਸੇ ਸਵਾਰ ਲੇਤਾ ਹੈ?☬ਉੱਤਰ:
Prof. Sahib Singhਜੇ ਪ੍ਰਭੂ-ਮਾਲਕ ਦਿਆਲ ਹੋ ਜਾਏ, (ਜੀਵ-ਇਸਤ੍ਰੀ ਉੱਤੇ) ਮਿਹਰ ਕਰੇ ਤਾਂ ਉਹ (ਜੀਵ-ਇਸਤ੍ਰੀ ਨੂੰ ਸੰਸਾਰ-ਖੂਹੀ ਵਿਚੋਂ ਭੋਗਾਂ ਦਾ ਪਾਣੀ ਕੱਢਣ ਤੋਂ ਬਚਾਣ ਦਾ) ਕੰਮ ਆਪਣਾ ਜਾਣ ਕੇ ਆਪ ਹੀ ਸਿਰੇ ਚੜ੍ਹਾਉਂਦਾ ਹੈ।
SikhNet (Spanish)Si el Señor es Compasivo, y realiza Él Mismo Su Tarea.

ਤਾ ਸੋਹਾਗਣਿ ਜਾਣੀਐ; ਗੁਰਸਬਦੁ ਬੀਚਾਰੇ ॥੩॥

taa sohaagan jaaneeai; gurasabad beechaare |3| Ang 334

Sant Singh KhalsaThen she is known as the happy soul-bride, if she contemplates the Word of the Guru's Shabad. ||3||
Manmohan SinghThen alone she is considered to be the happy wife, if she ponders on the Guru's teaching.
Manmohan Singh (Punjabi)ਕੇਵਲ ਤਦ ਹੀ ਉਹ ਪ੍ਰਸੰਨ-ਪਤਨੀ ਜਾਣੀ ਜਾਂਦੀ ਹੈ, ਜੇਕਰ ਉਹ ਗੁਰਾਂ ਦੇ ਉਪਦੇਸ਼ ਨੂੰ ਸੋਚਦੀ ਸਮਝਦੀ ਹੈ।
Fareedkot Teekaਜੇ ਕਰ ਗੁਰੋਂ ਕਾ ਉਪਦੇਸ ਵੀਚਾਰੇ ਤੌ ਪਰਮੇਸ੍ਵਰ ਕੇ ਮਿਲਾਪ ਵਾਲੀ ਜਾਣੀਤੀ ਹੈ॥੩॥☬ਪ੍ਰਸ਼ਨ: ਸਭ ਜੀਵ ਉਦਮ ਕਰ ਕੇ ਗੁਰ ਸਬਦ ਹੀ ਕਿਉਂ ਨਹੀਂ ਵਿਚਾਰਤੇ ਹੈਂ?☬ਉੱਤਰ:
Prof. Sahib Singh(ਉਸ ਦੀ ਮਿਹਰ ਨਾਲ ਜੀਵ-ਇਸਤ੍ਰੀ ਜਦੋਂ) ਗੁਰੂ ਦੇ ਸ਼ਬਦ ਨੂੰ ਵਿਚਾਰਦੀ ਹੈ (ਭਾਵ, ਚਿੱਤ ਵਿਚ ਵਸਾਉਂਦੀ ਹੈ) ਤਾਂ ਉਹ ਖਸਮ ਵਾਲੀ ਸਮਝੀ ਜਾਂਦੀ ਹੈ ॥੩॥

ਪਦ ਅਰਥ ਸੋਹਾਗਣਿ = ਸੋਹਾਗ ਵਾਲੀ, ਖਸਮ ਵਾਲੀ, ਖਸਮ ਨੂੰ ਯਾਦ ਰੱਖਣ ਵਾਲੀ ॥੩॥

SikhNet (Spanish)La novia feliz es aprobada si medita en la Palabra el Shabd del Guru.(3)

ਕਿਰਤ ਕੀ ਬਾਂਧੀ. ਸਭ ਫਿਰੈ; ਦੇਖਹੁ ਬੀਚਾਰੀ ॥

kirat kee baandhee. sabh firai; dekhahu beechaaree | Ang 334

Sant Singh KhalsaBound by the actions she has committed, she wanders around - see this and understand.
Manmohan SinghBound by the deeds done everyone wanders about, you should see and consider this.
Manmohan Singh (Punjabi)ਕੀਤੇ ਹੋਏ ਕਰਮਾਂ ਦਾ ਨਰੜਿਆ ਹੋਇਆ ਹਰ ਕੋਈ ਭਟਕ ਰਿਹਾ ਹੈ। ਅੱਖਾਂ ਖੋਲ੍ਹ ਕੇ ਤੁਸੀਂ ਇਸ ਵੱਲ ਧਿਆਨ ਦਿਉ।
Fareedkot Teekaਵਿਚਾਰ ਕਰ ਕੇ ਦੇਖੋ ਸਭ ਸ੍ਰਿਸਟੀ ਕਰਮੋਂ ਕੀ ਬਾਂਧੀ ਹੂਈ ਫਿਰਤੀ ਹੈ॥
Prof. Sahib Singh(ਪਰ, ਹੇ ਭਾਈ!) ਜੇ ਵਿਚਾਰ ਕੇ ਵੇਖੋ, (ਇੱਥੇ ਤਾਂ) ਸਾਰੀ ਲੁਕਾਈ ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਦੀ ਬੱਝੀ ਹੋਈ ਭਟਕ ਰਹੀ ਹੈ।

ਪਦ ਅਰਥ ਕਿਰਤ = ਕੀਤੇ ਹੋਏ (ਕੰਮ)। ਕਿਰਤ ਦੀ ਬਾਂਧੀ = ਪਿਛਲੇ ਕੀਤੇ ਹੋਏ ਕੰਮਾਂ ਦੇ ਸੰਸਕਾਰਾਂ ਦੀ ਬੱਝੀ ਹੋਈ। ਸਭ = ਸਾਰੀ ਸ੍ਰਿਸ਼ਟੀ। ਬੀਚਾਰੀ = ਵਿਚਾਰ ਕੇ।

SikhNet (Spanish)Y si reflexiona, se da cuenta que está siendo arrastrada por su pasado.

ਏਸ ਨੋ ਕਿਆ ਆਖੀਐ; ਕਿਆ ਕਰੇ ਵਿਚਾਰੀ ॥੪॥

es no kiaa aakheeai; kiaa kare vichaaree |4| Ang 334

Sant Singh KhalsaWhat can we say to her? What can the poor soul-bride do? ||4||
Manmohan SinghWhat shall we say to her? What can the poor one do?
Manmohan Singh (Punjabi)ਇਸ ਨੂੰ ਕੀ ਕਹੀਏ? ਇਹ ਗਰੀਬਣੀ ਕੀ ਕਰ ਸਕਦੀ ਹੈ?
Fareedkot Teekaਇਸ ਜੀਵ ਇਸਤ੍ਰੀ ਕੌ ਕਿਆ ਕਹੀਏ ਇਹ ਵਿਚਾਰੀ ਕਿਆ ਕਰੇ, ਭਾਵ ਏਹ ਕਿ ਕਰਮੋਂ ਕੇ ਅਧੀਨ ਹੈ॥੪॥☬ਜਿਨੋਂ ਨੇ ਪਰਮੇਸ੍ਵਰ ਕਾ ਸਿਮਰਨ ਨਹੀਂ ਕੀਆ ਤਿਨ ਜੀਵ ਇਸਤ੍ਰੀਓਂ ਕਾ ਹਾਲ ਕਹਤੇ ਹੈਂ:
Prof. Sahib Singhਇਸ ਜੀਵ-ਇਸਤ੍ਰੀ ਨੂੰ ਕੀਹ ਦੋਸ਼? ਇਹ ਨਮਾਣੀ ਕੀਹ ਕਰ ਸਕਦੀ ਹੈ? ॥੪॥

ਪਦ ਅਰਥ ਏਸ ਨੋ = ਇਸ ਜੀਵ ਨੂੰ। ਵਿਚਾਰੀ = ਨਿਤਾਣੀ ਜੀਵ-ਇਸਤ੍ਰੀ ॥੪॥

SikhNet (Spanish)¿Qué podemos entonces decirle? ¿Qué puede hacer la pobre Alma?(4)

ਭਈ ਨਿਰਾਸੀ ਉਠਿ ਚਲੀ; ਚਿਤ ਬੰਧਿ. ਨ ਧੀਰਾ ॥

bhee niraasee utth chalee; chit bandh. na dheeraa | Ang 334

Sant Singh KhalsaDisappointed and hopeless, she gets up and departs. There is no support or encouragement in her consciousness.
Manmohan SinghBecoming hopeless, she gets up and departs. There is no prop and satisfaction in her mind.
Manmohan Singh (Punjabi)ਬੇ-ਉਮੀਦ ਹੋ ਉਹ ਖੜੀ ਹੋ ਟੁਰ ਜਾਂਦੀ ਹੈ। ਉਸ ਦੇ ਮਨ ਅੰਦਰ ਕੋਈ ਆਸਰਾ ਤੇ ਸ਼ਾਤੀ ਨਹੀਂ।
Fareedkot Teekaਜਿਨ ਸੰਬੰਧੀਓਂ ਵਾ ਪਦਾਰਥੋਂ ਕੀ ਆਸ ਕਰ ਜਨਮ ਖੋਇਆ ਥਾ। ਜਬ ਜਮੋਂ ਕੇ ਬਸ ਪੜੀ ਤਬ ਤਿਨ ਸੇ ਨਿਰਾਸ ਹੋ ਕਰ ਜਮ ਲੋਕ ਕੋ ਉਠ ਚਲੀ। ਦੁਖੋਂ ਕੋ ਪ੍ਰਾਪਤਿ ਹੋਈ ਹੋਈ ਚਿਤ ਮੇਂ ਧੀਰਜ ਨਹੀਂ ਬਾਂਧਤੀ ਹੈ॥☬ਪ੍ਰਸ਼ਨ: ਮੈਂ ਜਗ੍ਯਾਸੂ ਤਿਨ ਦੁਖੋਂ ਸੇ ਕੈਸੇ ਬਚਾਂ?☬ਉੱਤਰ:
Prof. Sahib Singhਆਸਾਂ ਸਿਰੇ ਨਹੀਂ ਚੜ੍ਹਦੀਆਂ, ਮਨ ਧੀਰਜ ਨਹੀਂ ਫੜਦਾ ਤੇ (ਜੀਵ-ਇਸਤ੍ਰੀ ਇੱਥੋਂ) ਉੱਠ ਤੁਰਦੀ ਹੈ।

ਪਦ ਅਰਥ ਨਿਰਾਸੀ = ਆਸਾਂ ਪੂਰੀਆਂ ਹੋਣ ਤੋਂ ਬਿਨਾ ਹੀ। ਨ ਬੰਧਿ = ਨ ਬੰਧੈ, ਨਹੀਂ ਬੱਝਦੀ। ਧੀਰਾ = ਧੀਰਜ, ਟਿਕਾਉ।

SikhNet (Spanish)Deja el mundo llena de frustración y sin haber conocido la calma.

ਹਰਿ ਕੀ ਚਰਣੀ ਲਾਗਿ ਰਹੁ; ਭਜੁ ਸਰਣਿ ਕਬੀਰਾ ॥੫॥੬॥੫੦॥

har kee charanee laag rahu; bhaj saran kabeeraa |5|6|50| Ang 334

Sant Singh KhalsaSo remain attached to the Lord's Lotus Feet, and hurry to His Sanctuary, Kabeer! ||5||6||50||
Manmohan SinghRemain attached to God's feet and flee to His asylum, O Kabir.
Manmohan Singh (Punjabi)ਵਾਹਿਗੁਰੂ ਦੇ ਪੈਰਾ ਨਾਲ ਜੁੜਿਆ ਰਹੁ ਅਤੇ ਦੌੜ ਕੇ ਉਸ ਦੀ ਪਨਾਹ ਲੈ, ਹੇ ਕਬੀਰ!
Fareedkot Teekaਹਰਿ ਕੀ ਚਰਣੀ ਲਗ ਰਹੁ॥☬ਪ੍ਰਸ਼ਨ: ਚਰਣੀ ਲਗਣੇ ਕੀ ਰੀਤੀ ਕਹੋ?☬ਕਬੀਰ ਜੀ ਉੱਤਰ ਕਹਤੇ ਹੈਂ: ਸੰਤੋਂ ਕੀ ਸਰਿਣ ਕੋ ਪ੍ਰਾਪਤਿ ਹੋਹੁ॥੫॥੬॥੫੦॥☬ਸਿਖ ਨੇ ਪੂਛਾ: ਹੇ ਭਗਵਨ! ਭੇਖੋਂ ਵਾਲੇ ਅਪਨੇ ਅਪਨੇ ਭੇਖ ਕੋ ਵੱਡਾ ਮਾਨਕੇ ਹੰਕਾਰ ਕਰਤੇ ਹੈਂ, ਤਿਨ ਮੇਂ ਸੇ ਕੌਣ ਬਡਾ ਹੈ? ਤਿਸ ਪਰ ਕਹਤੇ ਹੈਂ?
Prof. Sahib Singhਹੇ ਕਬੀਰ! (ਇਸ ਨਿਰਾਸਤਾ ਤੋਂ ਬਚਣ ਲਈ) ਤੂੰ ਪ੍ਰਭੂ ਦੀ ਚਰਨੀਂ ਲੱਗਾ ਰਹੁ, ਪ੍ਰਭੂ ਦਾ ਆਸਰਾ ਲਈ ਰੱਖ ॥੫॥੬॥੫੦॥

ਪਦ ਅਰਥ ਭਜੁ = ਪਉ ॥੫॥੬॥੫੦॥

* ਸ਼ਬਦ ਦਾ ਭਾਵ: ਅਚਰਜ ਖੇਡ ਬਣੀ ਪਈ ਹੈ। ਜੋ ਭੀ ਜੀਵ ਇੱਥੇ ਆਉਂਦਾ ਹੈ, ਮਾਲਕ-ਪ੍ਰਭੂ ਵਲੋਂ ਗ਼ਾਫਲ ਹੋ ਕੇ ਦੁਨੀਆ ਦੇ ਭੋਗਾਂ ਵਿਚ ਰੁੱਝ ਜਾਂਦਾ ਹੈ। ਪਰ ਫਿਰ ਭੀ ਮੌਜਾਂ ਦੀਆਂ ਮਿਥੀਆਂ ਹੋਈਆਂ ਆਸਾਂ ਪੂਰੀਆਂ ਨਹੀਂ ਹੁੰਦੀਆਂ। ਉਮਰ ਮੁੱਕ ਜਾਂਦੀ ਹੈ ਤੇ ਨਿਰਾਸਤਾ ਵਿਚ ਹੀ ਤੁਰਨਾ ਪੈਂਦਾ ਹੈ। ਜਿਸ ਜੀਵ ਉੱਤੇ ਪ੍ਰਭੂ ਮਿਹਰ ਕਰਦਾ ਹੈ ਉਹ ਗੁਰੂ ਦੇ ਦੱਸੇ ਰਾਹ ਤੇ ਤੁਰ ਕੇ ਪ੍ਰਭੂ ਦੀ ਯਾਦ ਵਿਚ ਜੁੜਦਾ ਹੈ।੫੦।

SikhNet (Spanish)Póstrate, por tanto, a los Pies del Señor, oh, dice Kabir y busca Su Santuario.(5-6-50)
Answers quote the Granth verbatim with Ang citations. AI commentary is not Gurbani and not a religious ruling.