ੴ

ਸਿੱਖਬਾਣੀ · SikhBani

ਤਹ ਪਾਵਸ ਸਿੰਧੁ ਧੂਪ ਨਹੀ ਛਹੀਆ ਤਹ ਉਤਪਤਿ ਪਰਲਉ ਨਾਹੀ ॥

teh paavas sindh dhoop nahee chhaheea teh utapat parlau...
Bhagat Kabir Ji ਭਗਤ ਕਬੀਰ ਜੀ · Raag Gauree · Ang 333 · 9 lines
Translations

ਗਉੜੀ ॥

gaurree |

Sant Singh KhalsaGauree:
Manmohan SinghGauri.
Manmohan Singh (Punjabi)ਗਉੜੀ।
SikhNet (Spanish)Gauri

ਤਹ ਪਾਵਸ ਸਿੰਧੁ ਧੂਪ ਨਹੀ ਛਹੀਆ; ਤਹ ਉਤਪਤਿ ਪਰਲਉ ਨਾਹੀ ॥

teh paavas sindh dhoop nahee chhaheea; teh utapat parlau naahee |

Sant Singh KhalsaThere is no rainy season, ocean, sunshine or shade, no creation or destruction there.
Manmohan SinghThere with the Lord is no rainy season, ocean, sun shine and shade. There is no creation or destruction.
Manmohan Singh (Punjabi)ਉਥੇ ਪ੍ਰਭੂ ਪਾਸ ਕੋਈ ਬਰਖਾ ਰੁੱਤ ਸਮੁੰਦਰ, ਧੁੱਪ ਅਤੇ ਛਾਂ ਨਹੀਂ। ਉਥੇ ਉਤਪਤੀ ਜਾਂ ਤਬਾਹੀ ਭੀ ਨਹੀਂ।
Fareedkot Teekaਤਿਸ ਸ੍ਵਰੂਪ ਮੇਂ (ਪਾਵਸ) ਸਾਵਣ ਭਾਦ੍ਰੋਂ ਉਪਲਖਤ ਖਟ ਰੁਤੋਂ ਕਾ ਅਭਾਵ ਹੈ ਔਰ ਸਮੁੰਦ੍ਰ ਪੁਨਾ ਧੂਪ ਛਾਉਂ ਏਹ ਕੋਈ ਨਹੀਂ ਹੈ ਔਰ ਤਿਸ ਮੇਂ ਉਤਪਤੀ ਪ੍ਰਲ੍ਯ ਭੀ ਨਹੀਂ ਹੈ॥
Prof. Sahib Singh(ਉਹ ਅਡੋਲ ਅਵਸਥਾ ਐਸੀ ਹੈ ਕਿ) ਉਸ ਵਿਚ (ਅੱਪੜ ਕੇ ਮਨੁੱਖ ਨੂੰ) ਇੰਦ੍ਰਪੁਰੀ, ਵਿਸ਼ਨੂੰ-ਪੁਰੀ, ਸੂਰਜ-ਲੋਕ, ਚੰਦ੍ਰ-ਲੋਕ, ਬ੍ਰਹਮ-ਪੁਰੀ, ਸ਼ਿਵ-ਪੁਰੀ-(ਕਿਸੇ ਦੀ ਭੀ ਤਾਂਘ) ਨਹੀਂ ਰਹਿੰਦੀ।

ਪਦ ਅਰਥ ਤਹ = ਉੱਥੇ, ਉਸ ਅਵਸਥਾ ਵਿਚ, ਸਹਿਜ ਅਵਸਥਾ ਵਿਚ। ਪਾਵਸ = ਵਰਖਾ, {ਨੋਟ: ਵਰਖਾ ਦਾ ਰਾਜਾ ਇੰਦ੍ਰ ਮੰਨਿਆ ਗਿਆ ਹੈ। ਇਸ ਵਾਸਤੇ ਇਥੇ ਇਸ ਦਾ ਢੁਕਵਾਂ ਅਰਥ ਹੈ 'ਇੰਦ੍ਰਪੁਰੀ', ਜਿਥੇ ਵਰਖਾ ਦੀ ਕੋਈ ਥੁੜ ਹੀ ਨਹੀਂ ਹੋ ਸਕਦੀ} ਇੰਦ੍ਰਪੁਰੀ। ਸਿੰਧੁ = ਸਮੁੰਦਰ {ਨੋਟ: ਪੁਰਾਣਾਂ ਅਨੁਸਾਰ ਵਿਸ਼ਨੂ ਭਗਵਾਨ ਖੀਰ ਸਮੁੰਦਰ ਵਿਚ ਨਿਵਾਸ ਰੱਖਦੇ ਹਨ}, ਖੀਰ ਸਮੁੰਦਰ, ਵਿਸ਼ਨੂਪੁਰੀ। ਧੂਪ = ਧੁੱਪ, ਧੁੱਪ ਦਾ ਸੋਮਾ ਸੂਰਜ, ਸੂਰਜਲੋਕ। ਛਹੀਆ = ਛਾਂ, ਚੰਦ੍ਰਲੋਕ। ਉਤਪਤਿ = ਪੈਦਾਇਸ਼ {ਨੋਟ: ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਬ੍ਰਹਮਾ ਨੂੰ ਮੰਨਿਆ ਗਿਆ ਹੈ, ਸੋ} ਬ੍ਰਹਮਪੁਰੀ। ਪਰਲਉ = ਨਾਸ, {ਸ਼ਿਵ, ਸਾਰੀ ਸ੍ਰਿਸ਼ਟੀ ਦਾ ਨਾਸ ਕਰਨ ਵਾਲਾ ਹੈ, ਸੋ} ਸ਼ਿਵਪੁਰੀ।

SikhNet (Spanish)Donde no hay mar, ni lluvias, ni sol, ni sombra, donde no hay creación ni disolución,

ਜੀਵਨ ਮਿਰਤੁ ਨ ਦੁਖੁ ਸੁਖੁ ਬਿਆਪੈ; ਸੁੰਨ ਸਮਾਧਿ ਦੋਊ. ਤਹ ਨਾਹੀ ॥੧॥

jeevan mirat na dukh sukh biaapai; sun samaadh doaoo. teh naahee |1|

Sant Singh KhalsaNo life or death, no pain or pleasure is felt there. There is only the Primal Trance of Samaadhi, and no duality. ||1||
Manmohan SinghNo life, no death, no sorrow or joy is felt there.
Manmohan Singh (Punjabi)ਉਥੇ ਜੰਮਣਾ ਤੇ ਮਰਣਾ ਨਹੀਂ ਨਾਂ ਹੀ ਗ਼ਮ ਜਾਂ ਖੁਸ਼ੀ ਮਹਿਸੂਸ ਹੁੰਦੀ ਹੈ।
Fareedkot Teekaਔਰ ਜੀਵਨਾ ਮਰਨਾ ਦੁਖ ਸੁਖ ਤਿਸ ਕੋ ਕੁਛ ਨਹੀਂ ਬਿਆਪਤਾ ਅਫੁਰ ਸਮਾਧ ਹੈ ਔਰ ਤਹਾਂ (ਦੋਊ) ਦ੍ਵੈਤ ਨਹੀਂ ਹੈ, ਵਾ (ਸੁੰਨ) ਨਿਰ ਵਿਕਲਪ ਸਮਾਧੀ ਸਮਾਧ ਕਰ ਲੈਣੀ ਸਵਿਕਲਪ ਸਮਾਧੀ ਤਿਸ ਮੇਂ ਦੇਊ ਨਹੀਂ ਹੈਂ॥੧॥
Prof. Sahib Singhਨਾਹ (ਹੋਰ ਹੋਰ) ਜੀਊਣ (ਦੀ ਲਾਲਸਾ), ਨਾਹ ਮੌਤ (ਦਾ ਡਰ), ਨਾਹ ਕੋਈ ਦੁਖ, ਨਾਹ ਸੁਖ (ਭਾਵ, ਦੁੱਖ ਤੋਂ ਘਬਰਾਹਟ ਜਾਂ ਸੁਖ ਦੀ ਤਾਂਘ), ਸਹਿਜ ਅਵਸਥਾ ਵਿਚ ਅੱਪੜਿਆਂ ਕੋਈ ਭੀ ਨਹੀਂ ਪੁਂਹਦਾ। ਉਹ ਮਨ ਦੀ ਇਕ ਅਜਿਹੀ ਟਿਕਵੀਂ ਹਾਲਤ ਹੁੰਦੀ ਹੈ ਕਿ ਉਸ ਵਿਚ ਵਿਕਾਰਾਂ ਦਾ ਕੋਈ ਫੁਰਨਾ ਉਠਦਾ ਹੀ ਨਹੀਂ, ਨਾਹ ਹੀ ਕੋਈ ਮੇਰ-ਤੇਰ ਰਹਿ ਜਾਂਦੀ ਹੈ ॥੧॥

ਪਦ ਅਰਥ ਸਮਾਧਿ = ਟਿਕਾਉ, ਜੁੜੀ ਹੋਈ ਸੁਰਤ। ਸੁੰਨ = ਸੁੰਞ, ਮਨ ਦੀ ਉਹ ਹਾਲਤ ਜਿਥੇ ਕੋਈ ਮਾਇਕ ਫੁਰਨਾ ਨਾ ਉਠੇ; ਮਾਇਕ ਫੁਰਨਿਆਂ ਵਲੋਂ ਸੁੰਞ ਵਾਲੀ ਆਤਮਕ ਅਵਸਥਾ। ਸੁੰਨ ਸਮਾਧਿ = ਮਨ ਦੀ ਉਹ ਟਿਕਵੀਂ ਹਾਲਤ ਜਿੱਥੇ ਵਿਕਾਰਾਂ ਵਾਲੇ ਕੋਈ ਫੁਰਨੇ ਨਹੀਂ ਉਠਦੇ। ਦੋਉ = ਦ੍ਵੈਤ, ਵਿਤਕਰਾ, ਮੇਰ-ਤੇਰ ॥੧॥

SikhNet (Spanish)vida o muerte, ni placer ni dolor, donde sólo hay un trance absoluto, pero no hay dualidad alguna. (1)

ਸਹਜ ਕੀ ਅਕਥ ਕਥਾ; ਹੈ ਨਿਰਾਰੀ ॥

sehaj kee akath kathaa; hai niraaree |

Sant Singh KhalsaThe description of the state of intuitive poise is indescribable and sublime.
Manmohan SinghThere is only profound trance and no duality. The discourse of Sahaj-state is peerless and ineffable.
Manmohan Singh (Punjabi)ਉਥੇ ਕੇਵਲ ਅਫੁਰ ਸਮਾਧੀ ਹੈ, ਅਤੇ ਦਵੈਤ-ਭਾਵ ਨਹੀਂ ਸਹਿਜ ਦੀ ਅਵਸਥਾ ਦੀ ਵਾਰਤਾ ਲਾਸਾਨੀ ਅਤੇ ਅਕਹਿ ਹੈ।
Fareedkot Teekaਹੇ ਭਾਈ! ਸਹਜ ਪਦ ਕੀ ਕਥਾ ਬਾਣੀ ਸੇ ਪਰੇ ਹੈ ਔਰ ਕਥਾ ਸੇ (ਨਿਰਾਰੀ) ਭਿੰਨ ਹੈ॥☬ਪ੍ਰਸ਼ਨ: ਕੇਤੀ ਕੁ ਕਥਾ ਹੈ?☬ਉੱਤ੍ਰ:
Prof. Sahib Singhਮਨੁੱਖ ਦੇ ਮਨ ਦੀ ਅਡੋਲਤਾ ਇਕ ਐਸੀ ਹਾਲਤ ਹੈ ਜੋ (ਨਿਰਾਲੀ) ਆਪਣੇ ਵਰਗੀ ਆਪ ਹੀ ਹੈ, (ਇਸ ਵਾਸਤੇ) ਉਸ ਦਾ ਸਹੀ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ।

ਪਦ ਅਰਥ ਸਹਜ = {सह जायते इति सहजं} ਜੋ ਜੀਵ ਦੇ ਨਾਲ ਹੀ ਜੰਮਦਾ ਹੈ, ਜੋ ਆਤਮਾ ਦਾ ਆਪਣਾ ਅਸਲਾ ਹੈ, ਰੱਬੀ ਅਸਲਾ, ਸ਼ਾਂਤੀ, ਅਡੋਲਤਾ। ਅਕਥ = ਜੋ ਮੁਕੰਮਲ ਤੌਰ ਤੇ ਬਿਆਨ ਨਾਹ ਕੀਤੀ ਜਾ ਸਕੇ। ਨਿਰਾਰੀ = ਨਿਰਾਲੀ, ਅਨੋਖੀ।

SikhNet (Spanish)Tal maravilla, oh hermanos, es el Estado de Equilibrio.

ਤੁਲਿ ਨਹੀ ਚਢੈ, ਜਾਇ ਨ ਮੁਕਾਤੀ; ਹਲੁਕੀ ਲਗੈ ਨ ਭਾਰੀ ॥੧॥ ਰਹਾਉ ॥

tul nahee chadtai, jaae na mukaatee; halukee lagai na bhaaree |1| rahaau |

Sant Singh KhalsaIt is not measured, and it is not exhausted. It is neither light nor heavy. ||1||Pause||
Manmohan SinghNeither it is weighed nor is it exhausted it is neither light nor heavy. Pause.
Manmohan Singh (Punjabi)ਇਹ ਨ ਤੋਲੀ ਜਾਂਦੀ ਹੈ ਅਤੇ ਨਾਂ ਹੀ ਮੁਕਦੀ ਹੈ। ਨਾਂ ਇਹ ਹੌਲੀ ਹੈ ਅਤੇ ਨਾਂ ਹੀ ਬੋਝਲ। ਠਹਿਰਾਉ।
Fareedkot Teeka(ਤੁਲਿ) ਤਕੜੀ ਪਰ ਨਹੀਂ ਚੜਤੀ ਹੈਂ ਅਰਥਾਤ ਬੁਧਿ ਮੇਂ ਵਿਚਾਰੀ ਨਹੀਂ ਜਾਤੀ ਹੈ ਔਰ (ਮੁਕਤੀ) ਕਮ ਨਹੀਂ ਹੋਤੀ ਹੈ ਯਥਾ (ਕਥਨਾ ਕਥੀ ਨ ਆਵੈ ਤੋਟਿ) ਹਲਕੀ ਭਾਰੀ ਭੀ ਨਹੀਂ ਲਾਗਤੀ॥੧॥ ਰਹਾਉ ॥☬ਪ੍ਰਸ਼ਨ: ਜਿਸ ਕੀ ਕਥਾ ਐਸੀ ਹੈ ਤਿਸ ਕਾ ਸ੍ਵਰੂਪ ਕੈਸਾ ਹੈ?☬ਉੱਤ੍ਰ:
Prof. Sahib Singhਇਹ ਅਵਸਥਾ ਕਿਸੇ ਚੰਗੇ ਤੋਂ ਚੰਗੇ ਸੁਖ ਨਾਲ ਭੀ ਸਾਵੀਂ ਤੋਲੀ-ਮਿਣੀ ਨਹੀਂ ਜਾ ਸਕਦੀ। (ਦੁਨੀਆ ਵਿਚ ਕੋਈ ਐਸਾ ਸੁਖ-ਐਸ਼੍ਵਰਜ ਨਹੀਂ ਹੈ ਜਿਸ ਦੇ ਟਾਕਰੇ ਤੇ ਇਹ ਆਖਿਆ ਜਾ ਸਕੇ ਕਿ 'ਸਹਿਜ' ਅਵਸਥਾ ਇਸ ਤੋਂ ਘਟੀਆ ਹੈ ਜਾਂ ਵਧੀਆ ਹੈ)। ਇਹ ਨਹੀਂ ਕਿਹਾ ਜਾ ਸਕਦਾ ਕਿ (ਦੁਨੀਆ ਦੇ ਵਧੀਆ ਤੋਂ ਵਧੀਆ ਕਿਸੇ ਸੁਖ ਨਾਲੋਂ) ਇਹ ਹੌਲੇ ਮੇਲ ਦੀ ਹੈ ਜਾਂ ਚੰਗੀ ਹੈ (ਭਾਵ, ਦੁਨੀਆ ਦਾ ਕੋਈ ਭੀ ਸੁਖ ਇਸ ਅਵਸਥਾ ਨਾਲ ਬਰਾਬਰੀ ਨਹੀਂ ਕਰ ਸਕਦਾ) ॥੧॥ ਰਹਾਉ ॥

ਪਦ ਅਰਥ ਤੁਲਿ = ਤੱਕੜੀ ਉੱਤੇ। ਤੁਲਿ ਨਹੀ ਬਢੈ = ਤੋਲੀ ਨਹੀਂ ਜਾ ਸਕਦੀ, ਮਿਤ ਨਹੀਂ ਪਾਈ ਜਾ ਸਕਦੀ। ਜਾਇ ਨ ਮੁਕਾਤੀ = ਮੁਕਾਈ ਨਹੀਂ ਜਾ ਸਕਦੀ, ਉਸ ਦਾ ਅੰਤ ਨਹੀਂ ਪੈ ਸਕਦਾ ॥੧॥ ਰਹਾਉ ॥

SikhNet (Spanish)No lo podemos pesar, ni gastar, no es ni ligero ni pesado. (1-Pausa)

ਅਰਧ ਉਰਧ ਦੋਊ. ਤਹ ਨਾਹੀ; ਰਾਤਿ ਦਿਨਸੁ ਤਹ ਨਾਹੀ ॥

aradh uradh doaoo. teh naahee; raat dinas teh naahee |

Sant Singh KhalsaNeither lower nor upper worlds are there; neither day nor night are there.
Manmohan SinghBoth the nether region and upper one are not there. Night and day too are not there.
Manmohan Singh (Punjabi)ਹੇਠਲਾ ਲੋਕ ਅਤੇ ਉਪਰਲਾ ਦੋਨੋਂ ਹੀ ਉਥੇ ਨਹੀਂ। ਰੈਣ ਅਤੇ ਦਿਹੁੰ ਭੀ ਉਥੇ ਨਹੀਂ।
Fareedkot Teeka(ਅਰਧ) ਨੀਚਾ (ਉਰਧ) ਊਚਾ ਤਹਾਂ ਦੋਨੋਂ ਨਹੀਂ, ਪੁਨਾ ਤਿਸ ਮੇਂ ਰਾਤ ਦਿਨ ਭੀ ਨਹੀਂ ਹੈ॥
Prof. Sahib Singh'ਸਹਿਜ' ਵਿਚ ਅੱਪੜਿਆਂ ਨੀਵੇਂ ਉੱਚੇ ਵਾਲਾ ਕੋਈ ਵਿਤਕਰਾ ਨਹੀਂ ਰਹਿੰਦਾ; (ਇੱਥੇ ਅੱਪੜਿਆ ਮਨੁੱਖ) ਨਾਹ ਗ਼ਫ਼ਲਤ ਦੀ ਨੀਂਦ (ਸੌਂਦਾ ਹੈ), ਨਾਹ ਮਾਇਆ ਦੀ ਭਟਕਣਾ (ਵਿਚ ਭਟਕਦਾ ਹੈ)

ਪਦ ਅਰਥ ਅਰਧ = ਨੀਵਾਂ। ਉਰਧ = ਉੱਚਾ। ਅਰਧ ਉਰਧ ਦੋਊ = ਅਰਧ ਉਰਧ ਦਾ ਵਿਤਕਰਾ, ਨੀਵੇਂ ਉੱਚੇ ਦਾ ਵਿਤਕਰਾ, ਇਹ ਖ਼ਿਆਲ ਕਿ ਫਲਾਣਾ ਉੱਚੀ ਜਾਤ ਆਦਿਕ ਦਾ ਹੈ ਤੇ ਫਲਾਣਾ ਨੀਵੀਂ ਦਾ। ਰਾਤਿ ਦਿਨਸੁ ਤਹ ਨਾਹੀ = ਉਸ ਸਹਿਜ ਅਵਸਥਾ ਵਿਚ ਜੀਵਾਂ ਦੀ ਰਾਤ ਵਾਲੀ ਹਾਲਤ ਭੀ ਨਹੀਂ ਤੇ ਦਿਨ ਵਾਲੀ ਭੀ ਨਹੀਂ। ਜੀਵ ਰਾਤ ਸੌਂ ਕੇ ਗੁਜ਼ਾਰ ਦੇਂਦੇ ਹਨ ਤੇ ਦਿਨ ਮਾਇਆ ਦੀ ਭਟਕਣਾ ਵਿਚ = ਇਹ ਦੋਵੇਂ ਗੱਲਾਂ ਸਹਿਜ ਅਵਸਥਾ ਵਿਚ ਨਹੀਂ ਹੁੰਦੀਆਂ। ਗ਼ਫ਼ਲਤ ਦੀ ਨੀਂਦ ਤੇ ਮਾਇਆ ਵਲ ਭਟਕਣਾ = ਇਹਨਾਂ ਦੋਹਾਂ ਦਾ ਉੱਥੇ ਅਭਾਵ ਹੈ।

SikhNet (Spanish)No hay ni bajos ni altos, ni noche ni día,

ਜਲੁ ਨਹੀ ਪਵਨੁ. ਪਾਵਕੁ ਫੁਨਿ ਨਾਹੀ; ਸਤਿਗੁਰ ਤਹਾ ਸਮਾਹੀ ॥੨॥

jal nahee pavan. paavak fun naahee; satigur tahaa samaahee |2|

Sant Singh KhalsaThere is no water, wind or fire; there, the True Guru is contained. ||2||
Manmohan SinghAgain there is no water, wind and fire. The True Guru is there contained.
Manmohan Singh (Punjabi)ਫਿਰ ਉਥੇ ਪਾਣੀ ਹਵਾ ਅਤੇ ਅੱਗ ਨਹੀਂ। ਸੱਚਾ ਗੁਰੂ ਉਥੇ ਰਮ ਰਿਹਾ ਹੈ।
Fareedkot Teekaਔਰ ਜਲ ਨਹੀਂ ਪੁਨਾ ਪਵਨ ਪਾਵਕ ਤਹਾਂ ਕੋਈ ਨਹੀਂ, ਭਾਵ ਸਰਬ ਕਲਪਨਾ ਰਹਤ ਹੈ। ਤਿਸ ਸਰੂਪ ਮੇਂ ਸਤਿਗੁਰੋਂ ਕੀ ਸਮਾਈ ਹੈ॥੨॥
Prof. Sahib Singh(ਕਿਉਂਕਿ) ਉਸ ਅਵਸਥਾ ਵਿਚ ਵਿਸ਼ੇ-ਵਿਕਾਰ, ਚੰਚਲਤਾ ਅਤੇ ਤ੍ਰਿਸ਼ਨਾ-ਇਹਨਾਂ ਦਾ ਨਾਮ-ਨਿਸ਼ਾਨ ਨਹੀਂ ਰਹਿੰਦਾ। (ਬੱਸ!) ਸਤਿਗੁਰੂ ਹੀ ਸਤਿਗੁਰੂ ਉਸ ਅਵਸਥਾ ਸਮੇ (ਮਨੁੱਖ ਦੇ ਹਿਰਦੇ ਵਿਚ) ਟਿਕੇ ਹੁੰਦੇ ਹਨ ॥੨॥

ਪਦ ਅਰਥ ਜਲੁ = ਪਾਣੀ, (ਸੰਸਾਰ-ਸਮੁੰਦਰ ਦੇ ਵਿਕਾਰਾਂ ਦਾ) ਜਲ। ਪਵਨੁ = ਹਵਾ, ਮਨ ਦੀ ਚੰਚਲਤਾ। ਪਾਵਕੁ = ਅੱਗ, ਤ੍ਰਿਸ਼ਨਾ ਦੀ ਅੱਗ ॥੨॥

SikhNet (Spanish)donde no hay ni agua ni fuego, ahí, mi Verdadero Guru habita.(2)

ਅਗਮ ਅਗੋਚਰੁ ਰਹੈ ਨਿਰੰਤਰਿ; ਗੁਰ ਕਿਰਪਾ ਤੇ ਲਹੀਐ ॥

agam agochar rahai nirantar; gur kirapaa te laheeai |

Sant Singh KhalsaThe Inaccessible and Unfathomable Lord dwells there within Himself; by Guru's Grace, He is found.
Manmohan SinghThe inaccessible and inapprehensible one abides there within Himself.
Manmohan Singh (Punjabi)ਪਹੁੰਚ ਤੋਂ ਪਰੇ ਅਤੇ ਸੋਚ ਸਮਝ ਤੋਂ ਉਚੇਰਾ ਪੁਰਖ ਉਥੇ ਆਪਣੇ ਆਪ ਦੇ ਅੰਦਰ ਨਿਵਾਸ ਰੱਖਦਾ ਹੈ।
Fareedkot Teekaਜਿਸਮੈ ਮਨ ਕੀ ਗੰਮਤਾ ਨਹੀਂ ਹੈ ਔਰ (ਅਗੋਚਰ) ਜੋ ਇੰਦ੍ਰੀਓਂ ਸੇ ਪਰੇ ਹੈ ਪੁਨਾ (ਨਿਰੰਤਰਿ) ਏਕ ਰਸ ਸਰਬ ਮੇਂ ਬ੍ਯਾਪਕ ਅਰ ਸਾਖੀ ਰੂਪ ਹੋ ਕਰ ਰਹਤਾ ਹੈ, ਸੋ ਗੁਰੋਂ ਕੀ ਕ੍ਰਿਪਾ ਸੇ (ਲਹੀਐ) ਜਾਣੀਤਾ ਹੈ॥
Prof. Sahib Singhਤਦੋਂ ਅਪਹੁੰਚ ਤੇ ਅਗੋਚਰ ਪਰਮਾਤਮਾ (ਭੀ ਮਨੁੱਖ ਦੇ ਹਿਰਦੇ ਵਿਚ) ਇੱਕ-ਰਸ ਸਦਾ (ਪਰਗਟ ਹੋਇਆ) ਰਹਿੰਦਾ ਹੈ, (ਪਰ) ਉਹ ਮਿਲਦਾ ਸਤਿਗੁਰੂ ਦੀ ਮਿਹਰ ਨਾਲ ਹੀ ਹੈ।

ਪਦ ਅਰਥ ਅਗਮ = ਜਿਸ ਤਕ ਪਹੁੰਚ ਨਾਹ ਹੋ ਸਕੇ, ਅਪਹੁੰਚ। ਅਗੋਚਰੁ = ਅ-ਗੋ-ਚਰੁ, ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਾਹ ਹੋਵੇ। ਨਿਰੰਤਰਿ = {ਅੰਤਰ = ਵਿੱਥ} ਵਿੱਛ ਤੋਂ ਬਿਨਾ, ਇਕ-ਰਸ, ਸਦਾ ਹੀ।

SikhNet (Spanish)En tal Estado habitas en nuestro ser interior, oh Señor Insondable e Inefable.

ਕਹੁ ਕਬੀਰ. ਬਲਿ ਜਾਉ ਗੁਰ ਅਪੁਨੇ; ਸਤਸੰਗਤਿ ਮਿਲਿ ਰਹੀਐ ॥੩॥੪॥੪੮॥

kahu kabeer. bal jaau gur apune; satasangat mil raheeai |3|4|48|

Sant Singh KhalsaSays Kabeer, I am a sacrifice to my Guru; I remain in the Saadh Sangat, the Company of the Holy. ||3||4||48||
Manmohan SinghBy Guru's grace He is obtained. Says Kabir, I am a sacrifice unto my Guru and I remain attached with the congregation of saints.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ ਕਬੀਰ ਜੀ ਆਖਦੇ ਹਨ, ਮੈਂ ਆਪਣੇ ਗੁਰਾਂ ਤੋਂ ਕੁਰਬਾਨ ਹਾਂ ਅਤੇ ਸਾਧ ਸੰਗਤ ਨਾਲ ਜੁੜਿਆ ਰਹਿੰਦਾ ਹਾਂ।
Fareedkot Teekaਕਬੀਰ ਜੀ ਕਹਤੇ ਹੈਂ: ਤਾਂ ਤੇ ਅਪਨੇ ਸਤਿਗੁਰੋਂ ਕੇ ਊਪਰ ਸੇ ਬਲਿਹਾਰ ਜਾਈਏ ਔਰ ਗੁਰੋਂ ਕੀ ਸ੍ਰੇਸ੍ਟ ਸੰਗਤ ਮੇਂ ਮਿਲ ਰਹੀਏ॥੩॥੪॥੪੮॥☬ਪਰਮੇਸ੍ਵਰ ਕੇ ਪ੍ਰੇਰਕਤਾ ਔਰ ਜੀਵੋਂ ਕੋ ਵਣਜਾਰੇ ਸਿਧ ਕਰਤੇ ਹੂਏ ਕਹਤੇ ਹੈਂ:
Prof. Sahib Singhਕਬੀਰ ਆਖਦਾ ਹੈ- ਮੈਂ ਆਪਣੇ ਗੁਰੂ ਤੋਂ ਸਦਕੇ ਹਾਂ, ਮੈਂ (ਆਪਣੇ ਗੁਰੂ ਦੀ) ਸੁਹਣੀ ਸੰਗਤ ਵਿਚ ਹੀ ਜੁੜਿਆ ਰਹਾਂ ॥੩॥੪॥੪੮॥

* ਭਾਵ: ਪ੍ਰਭੂ ਦੀ ਸਿਫ਼ਤਿ-ਸਾਲਾਹ ਕੀਤਿਆਂ ਮਨੁੱਖ ਦੇ ਮਨ ਵਿਚ ਸਹਿਜ ਅਵਸਥਾ ਪੈਦਾ ਹੁੰਦੀ ਹੈ, ਮਨ ਵਿਚ ਸ਼ਾਂਤੀ ਉਪਜਦੀ ਹੈ, ਮਨ ਵਿਚ ਰਹੱਸ (ਖਿੜਾਉ) ਪੈਦਾ ਹੁੰਦਾ ਹੈ। ਇਥੋਂ ਇਹ ਗੱਲ ਸਾਫ਼ ਹੋ ਗਈ ਕਿ ਸਹਿਜ ਅਵਸਥਾ ਕੋਈ ਐਸੀ ਅਵਸਥਾ ਹੈ ਜਿਸ ਵਿਚ ਸ਼ਾਂਤੀ-ਖਿੜਾਓ ਦਾ ਹੋਣਾ ਜ਼ਰੂਰੀ ਹੈ। ਇਸੇ ਤਰ੍ਹਾਂ: ਸਸੂ ਤੇ ਪਿਰਿ ਕੀਨੀ ਵਾਖਿ। ਦੇਰ ਜਿਠਾਣੀ ਮੁਈ ਦੂਖਿ ਸੰਤਾਪਿ। ਘਰ ਕੇ ਜਿਠੇਰੇ ਕੀ ਚੂਕੀ ਕਾਣਿ। ਪਿਰਿ ਰਖਿਆ ਕੀਨੀ ਸੁਘੜ ਸੁਜਾਣਿ।੧। ਸੁਨਹੁ ਲੋਕਾ ਮੈ ਪ੍ਰੇਮ ਰਸੁ ਪਾਇਆ। ਦੁਰਜਨ ਮਾਰੇ ਵੈਰੀ ਸੰਘਾਰੇ, ਸਤਿਗੁਰਿ ਮੋਕਉ ਹਰਿ ਨਾਮੁ ਦਿਵਾਇਆ।ਰਹਾਉ। ਪ੍ਰਥਮੈ ਤਿਆਗੀ ਹਉਮੈ ਪ੍ਰੀਤਿ। ਦੁਤੀਆ ਤਿਆਗੀ ਲੋਗਾ ਰੀਤਿ। ਤ੍ਰੈਗੁਣ ਤਿਆਗਿ ਦੁਰਜਨ ਮੀਤ ਸਮਾਨੇ। ਤੁਰੀਆ ਗੁਣੁ ਮਿਲਿ ਸਾਧ ਪਛਾਨੇ।੨। ਸਹਜ ਗੁਛਾ ਮਹਿ ਆਸਣ ਬਾਧਿਆ। ਜੋਤਿ ਸਰੂਪ ਅਨਾਹਦੁ ਵਾਜਿਆ। ਮਹਾ ਅਨੰਦੁ ਗੁਰ ਸਬਦੁ ਵੀਚਾਰਿ। ਪ੍ਰਿਅ ਸਿਉ ਰਾਤੀ ਧਨ ਸੁਹਾਗਣਿ ਨਾਰਿ।੩।੪। (ਆਸਾ ਮ: ੫)। ਭਾਵ: ਜਦੋਂ ਸਤਿਗੁਰੂ ਨੇ ਨਾਮ ਦੀ ਦਾਤ ਬਖ਼ਸ਼ੀ ਤਾਂ ਪ੍ਰਭੂ ਨਾਲ ਪ੍ਰੇਮ ਕਰਨ ਦਾ ਅਜਿਹਾ ਸੁਆਦ ਆਇਆ ਕਿ ਮਾਇਆ ਵਲੋਂ ਮੋਹ ਟੁੱਟ ਗਿਆ; ਹਉਮੈ ਤੇ ਲੋਕਲਾਜ ਆਦਿਕ ਮੁੱਕ ਗਏ, ਮਨ ਸਹਿਜ ਅਵਸਥਾ ਵਿਚ ਟਿਕ ਗਿਆ। ਜਿਉਂ ਜਿਉਂ ਸਤਿਗੁਰੂ ਦੇ ਸ਼ਬਦ ਵਿਚ ਚਿੱਤ ਜੋੜਿਆ; ਅਨੰਦ ਹੀ ਅਨੰਦ ਪੈਦਾ ਹੁੰਦਾ ਗਿਆ। ਮੁੱਕਦੀ ਗੱਲ, ਜਿਸ ਕਿਸੇ ਭੀ ਸ਼ਬਦ ਵਿਚ 'ਸਹਿਜ' ਅਵਸਥਾ ਦੀ ਖਿੱਚੀ ਹੋਈ ਤਸਵੀਰ ਵੇਖੋਗੇ, ਓਥੇ ਸ਼ਾਂਤੀ, ਠੰਢ, ਹਉਮੈ ਦਾ ਤਿਆਗ,

SikhNet (Spanish)Uno Lo encuentra a través de la Gracia del Guru en la Saad Sangat, la Sociedad de los Santos. Dice Kabir, me postro en Reverencia ante mi Guru. (3-4-48)
Answers quote the Granth verbatim with Ang citations. AI commentary is not Gurbani and not a religious ruling.