ਰਾਗੁ ਗਉੜੀ ਰਵਿਦਾਸ ਜੀ ਕੇ ਪਦੇ ਗਉੜੀ ਗੁਆਰੇਰੀ ॥
raag gaurree ravidaas jee ke pade gaurree guaareree |
Sant Singh KhalsaRaag Gauree, Padhay Of Ravi Daas Jee, Gauree Gwaarayree:
Manmohan SinghMeasure Gauri, Padas of Ravi Dass Ji Gauri Guareri.
Manmohan Singh (Punjabi)ਰਵੀਦਾਸ ਜੀ ਦੇ ਪਦੇ ਗਉੜੀ ਗੁਆਰੇਰੀ। ਰਾਗ ਗਉੜੀ।
Prof. Sahib Singhਰਾਗ ਗਉੜੀ ਵਿੱਚ ਭਗਤ ਰਵਿਦਾਸ ਜੀ ਦੀ ਬੰਦਾਂ ਵਾਲੀ ਬਾਣੀ। ਰਾਗ ਗਉੜੀ-ਗੁਆਰੇਰੀ
SikhNet (Spanish)Rag Gauri, coplas de Ravidas yi, Gauri Gwareri
ੴ ਸਤਿ ਨਾਮੁ ਕਰਤਾ ਪੁਰਖੁ ਗੁਰ ਪ੍ਰਸਾਦਿ ॥
ik oankaar sat naam karataa purakh gur prasaad |
Sant Singh KhalsaOne Universal Creator God. Truth Is The Name. Creative Being Personified. By Guru's Grace:
Manmohan SinghThere is but one God. True is His Name and creative His personality. By the Guru's grace He is obtained
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚਾ ਹੈ ਉਸ ਦਾ ਨਾਮ ਅਤੇ ਰਚਣਹਾਰ ਉਸ ਦੀ ਵਿਅਕਤੀ। ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ 'ਹੋਂਦ ਵਾਲਾ' ਹੈ, ਜੋ ਸ੍ਰਿਸ਼ਟੀ ਦਾ ਰਚਨਹਾਰ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Por la Gracia del Ser Supremo, el Eterno, el Todo Prevaleciente Creador,
ਮੇਰੀ ਸੰਗਤਿ ਪੋਚ; ਸੋਚ ਦਿਨੁ ਰਾਤੀ ॥
meree sangat poch; soch din raatee |
Sant Singh KhalsaThe company I keep is wretched and low, and I am anxious day and night;
Manmohan SinghDay and night I am infested with the anxiety, that my association is low,
Manmohan Singh (Punjabi)ਦਿਨ ਰਾਤ ਮੈਨੂੰ ਚਿੰਤਾ ਲੱਗੀ ਰਹਿੰਦੀ ਹੈ ਕਿ ਮੇਰੀ ਉਠਕ ਬੈਠਕ ਭੈੜੀ ਹੈ,
Fareedkot Teekaਹੇ ਮਹਾਰਾਜ! ਮੇਰੀ ਸੰਗਤਿ (ਪੋਚ) ਨੀਚੋਂ ਕੇ ਸਾਥ ਹੈ, ਭਾਵ ਏਹ ਕਿ ਕਾਮਾਦਿ ਵਿਕਾਰੋਂ ਸੰਜੁਗਤ ਹੋ ਰਹਾ ਹੂੰ। ਯਾਂ ਤੇ ਦਿਨ ਰਾਤਿ ਸੋਚ ਰਹਤੀ ਹੈ॥
Prof. Sahib Singh(ਹੇ ਪ੍ਰਭੂ!) ਦਿਨ ਰਾਤ ਮੈਨੂੰ ਇਹ ਸੋਚ ਰਹਿੰਦੀ ਹੈ (ਮੇਰਾ ਕੀਹ ਬਣੇਗਾ?) ਮਾੜਿਆਂ ਨਾਲ ਮੇਰਾ ਬਹਿਣ-ਖਲੋਣ ਹੈ,ਪਦ ਅਰਥ ਸੰਗਤਿ = ਬਹਿਣ-ਖਲੋਣ। ਪੋਚ = ਨੀਚ, ਮਾੜਾ। ਸੋਚ = ਚਿੰਤਾ, ਫਿਕਰ।
SikhNet (Spanish)Mi compañero constante es la maldad; vivo oprimido por este pensamiento.
ਮੇਰਾ ਕਰਮੁ ਕੁਟਿਲਤਾ; ਜਨਮੁ ਕੁਭਾਂਤੀ ॥੧॥
meraa karam kuttilataa; janam kubhaantee |1|
Sant Singh Khalsamy actions are crooked, and I am of lowly birth. ||1||
Manmohan Singhmy acts are crooked and my birth is mean.
Manmohan Singh (Punjabi)ਮੇਰੇ ਅਮਲ ਟੇਢੇ ਹਨ, ਅਤੇ ਮੇਰੀ ਪੈਦਾਇਸ਼ ਨੀਚ ਹੈ।
Fareedkot Teekaਮੇਰਾ ਕਰਮ ਕੁਟਲਤਾ ਸਹਤ ਹੈ ਔਰ ਜਨਮ ਭੀ ਖੋਟੀ ਪ੍ਰਕਾਰ ਸੇ ਹੈ, ਅਰਥਾਤ ਚਮਾਰ ਹੂੰ ॥੧॥
Prof. Sahib Singhਖੋਟ ਮੇਰਾ (ਨਿੱਤ-ਕਰਮ) ਹੈ; ਮੇਰਾ ਜਨਮ (ਭੀ) ਨੀਵੀਂ ਜਾਤਿ ਵਿਚੋਂ ਹੈ ॥੧॥ਪਦ ਅਰਥ ਕੁਟਿ = ਡਿੰਗੀ ਲਕੀਰ। ਕੁਟਿਲ = ਵਿੰਗੀਆਂ ਚਾਲਾਂ ਚੱਲਣ ਵਾਲਾ; ਖੋਟਾ। ਕੁਟਿਲਤਾ = ਵਿੰਗੀਆਂ ਚਾਲਾਂ ਚੱਲਣ ਦਾ ਸੁਭਾਉ, ਖੋਟ। ਕੁਭਾਂਤੀ = ਕੁ-ਭਾਂਤੀ, ਭੈੜੀ ਭਾਂਤ ਦਾ, ਨੀਵੀਂ ਕਿਸਮ ਦਾ, ਨੀਵੀਂ ਜਾਤਿ ਵਿਚੋਂ ॥੧॥
SikhNet (Spanish)Mis acciones son perversas; mi nacimiento es de baja casta. (1)
ਰਾਮ ਗੁਸਈਆ; ਜੀਅ ਕੇ ਜੀਵਨਾ ॥
raam guseea; jeea ke jeevanaa |
Sant Singh KhalsaO Lord, Master of the earth, Life of the soul,
Manmohan SinghO God, the Lord of earth the Giver of life to men,
Manmohan Singh (Punjabi)ਹੇ ਵਾਹਿਗੁਰੂ, ਸ੍ਰਿਸ਼ਟੀ ਦੇ ਸੁਆਮੀ, ਇਨਸਾਨਾਂ ਨੂੰ ਜਿੰਦਗੀ ਬਖਸ਼ਣਹਾਰ,
Fareedkot Teekaਹੇ ਰਾਮ ਪ੍ਰਿਥਵੀ ਕੇ ਮਾਲਕ! ਹੇ ਜੀਵ ਕੇ (ਜੀਵਨਾ) ਪ੍ਰਾਣ ਰੂਪ ਹੋ ਕਰ ਜੀਵਨੇ ਵਾਲੇ! ॥
Prof. Sahib Singhਹੇ ਮੇਰੇ ਰਾਮ! ਹੇ ਮੇਰੇ ਰਾਮ! ਹੇ ਧਰਤੀ ਦੇ ਸਾਈਂ! ਹੇ ਮੇਰੀ ਜਿੰਦ ਦੇ ਆਸਰੇ!ਪਦ ਅਰਥ ਗੁਸਈਆ = ਹੇ ਗੋਸਾਈਂ! ਹੇ ਧਰਤੀ ਦੇ ਸਾਈਂ। ਜੀਅ ਕੇ = ਜਿੰਦ ਦੇ।
SikhNet (Spanish)Oh mi Señor, mi Maestro, Respiración de mi Vida,
ਮੋਹਿ. ਨ ਬਿਸਾਰਹੁ; ਮੈ ਜਨੁ ਤੇਰਾ ॥੧॥ ਰਹਾਉ ॥
mohi. na bisaarahu; mai jan teraa |1| rahaau |
Sant Singh Khalsaplease do not forget me! I am Your humble servant. ||1||Pause||
Manmohan Singhforget me not. I am a slave of Thine. Pause.
Manmohan Singh (Punjabi)ਮੈਨੂੰ ਨਾਂ ਭੁਲਾ, ਮੈਂ ਤੇਰਾ ਗੋਲਾ ਹਾਂ। ਠਹਿਰਾਉ।
Fareedkot Teekaਮੇਂ ਤੇਰਾ ਦਾਸ ਹੂੰ ਮੇਰੇ ਕੋ ਨ ਬਿਸਾਰੋ॥੧॥ ਰਹਾਉ ॥
Prof. Sahib Singhਮੈਨੂੰ ਨਾਹ ਵਿਸਾਰੀਂ, ਮੈਂ ਤੇਰਾ ਦਾਸ ਹਾਂ ॥੧॥ ਰਹਾਉ ॥ਪਦ ਅਰਥ ਮੋਹਿ = ਮੈਨੂੰ ॥੧॥ ਰਹਾਉ ॥
SikhNet (Spanish)no me olvides, porque yo Te pertenezco. (1‑Pausa)
ਮੇਰੀ ਹਰਹੁ ਬਿਪਤਿ; ਜਨ ਕਰਹੁ ਸੁਭਾਈ ॥
meree harahu bipat; jan karahu subhaaee |
Sant Singh KhalsaTake away my pains, and bless Your humble servant with Your Sublime Love.
Manmohan SinghRemove my distress and grant unto me, Thy serf, Thine sublime love.
Manmohan Singh (Punjabi)ਮੇਰੀ ਤਕਲੀਫ ਰਫ਼ਾ ਕਰ, ਅਤੇ ਮੈਂ ਆਪਣੇ ਨਫ਼ਰ ਨੂੰ ਆਪਣੀ ਸ਼੍ਰੇਸ਼ਟ ਪ੍ਰੀਤ ਪਰਦਾਨ ਕਰ।
Fareedkot Teekaਮੇਰੀ ਜਨਮ ਮਰਣ ਰੂਪੀ ਬਿਪਤਾ ਹਰੋ ਔਰ ਮੁਝ ਦਾਸ ਕੋ ਭਗਤੀ ਦੇ ਕਰ ਸ਼ੋਭਨੀਕ ਕਰੋ॥
Prof. Sahib Singh(ਹੇ ਪ੍ਰਭੂ!) ਮੇਰੀ ਇਹ ਬਿਪਤਾ ਕੱਟ; ਮੈਨੂੰ ਸੇਵਕ ਨੂੰ ਚੰਗੀ ਭਾਵਨਾ ਵਾਲਾ ਬਣਾ ਲੈ;ਪਦ ਅਰਥ ਹਰਹੁ = ਦੂਰ ਕਰੋ। ਬਿਪਤਿ = ਮੁਸੀਬਤ, ਭੈੜੀ ਸੰਗਤਿ-ਰੂਪ ਬਿਪਤਾ। ਜਨ = ਮੈਨੂੰ ਦਾਸ ਨੂੰ। ਕਰਹੁ = ਬਣਾ ਲਵੋ। ਸੁਭਾਈ = ਸੁ-ਭਾਈ, ਚੰਗੇ ਭਾਓ ਵਾਲਾ, ਚੰਗੀ ਭਾਵਨਾ ਵਾਲਾ।
SikhNet (Spanish)Haz que mis aflicciones se vayan, confía Tu Amor en mí;
ਚਰਣ ਨ ਛਾਡਉ; ਸਰੀਰ ਕਲ ਜਾਈ ॥੨॥
charan na chhaaddau; sareer kal jaaee |2|
Sant Singh KhalsaI shall not leave Your Feet, even though my body may perish. ||2||
Manmohan SinghI shall not leave Thine feet even though my body may perish tomorrow.
Manmohan Singh (Punjabi)ਮੈਂ ਤੇਰੇ ਪੈਰ ਨਹੀਂ ਛੱਡਾਂਗਾ ਭਾਵੇਂ ਮੇਰੀ ਦੇਹਿ ਭਲਕੇ ਹੀ ਟੁਰ ਜਾਏ।
Fareedkot Teekaਆਪ ਕੇ ਚਰਨ ਨਹੀਂ ਛੋਡੂੰਗਾ ਚਾਹੇ ਸਰੀਰ ਜੋ (ਕਲ) ਸੁੰਦਰ ਵਾ ਕਲ ਨੂੰ ਹੀ ਜਾਤਾ ਰਹੇ; ਵਾ ਕਲ ਨੂੰ ਜਾਂਦਾ ਅਜ ਚਲਾ ਜਾਵੈ॥੨॥
Prof. Sahib Singhਚਾਹੇ ਮੇਰੇ ਸਰੀਰ ਦੀ ਸੱਤਿਆ ਭੀ ਚਲੀ ਜਾਵੇ, (ਹੇ ਰਾਮ!) ਮੈਂ ਤੇਰੇ ਚਰਨ ਨਹੀਂ ਛੱਡਾਂਗਾ ॥੨॥ਪਦ ਅਰਥ ਨ ਛਾਡਉ = ਮੈਂ ਨਹੀਂ ਛੱਡਾਂਗਾ। ਕਲ = ਸੱਤਿਆ। ਜਾਈ = ਚਲੀ ਜਾਏ, ਨਾਸ ਹੋ ਜਾਏ ॥੨॥
SikhNet (Spanish)aun si pierdo el poder de mi cuerpo, no abandonaré el Loto de Tus Pies. (2)
ਕਹੁ ਰਵਿਦਾਸ; ਪਰਉ ਤੇਰੀ ਸਾਭਾ ॥
kahu ravidaas; prau teree saabhaa |
Sant Singh KhalsaSays Ravi Daas, I seek the protection of Your Sanctuary;
Manmohan SinghSays Ravi Dass, I have sought Thine protection, O Lord,
Manmohan Singh (Punjabi)ਰਵਿਦਾਸ ਜੀ ਆਖਦੇ ਹਨ, ਮੈਂ ਤੇਰੀ ਪਨਾਹ ਲਈ ਹੈ, ਹੇ ਪ੍ਰਭੂ!
Fareedkot Teekaਰਵਿਦਾਸ ਜੀ ਕਹਤੇ ਹੈਂ: ਤੇਰੀ (ਸਾਭਾ) ਸਰਣ ਪੜਾ ਹੂੰ॥
Prof. Sahib Singhਰਵਿਦਾਸ ਆਖਦਾ ਹੈ- (ਹੇ ਪ੍ਰਭੂ!) ਮੈਂ ਤੇਰੀ ਸ਼ਰਨ ਪਿਆ ਹਾਂ,ਪਦ ਅਰਥ ਪਰਉ = ਮੈਂ ਪੈਂਦਾ ਹਾਂ, ਮੈਂ ਪਿਆਂ ਹਾਂ। ਸਾਭਾ = ਸਾਂਭ, ਸੰਭਾਲ, ਸਰਨ।
SikhNet (Spanish)Dice Ravidas, oh Señor, he buscado Tu Refugio;
ਬੇਗਿ ਮਿਲਹੁ ਜਨ; ਕਰਿ ਨ ਬਿਲਾਂਬਾ ॥੩॥੧॥
beg milahu jan; kar na bilaanbaa |3|1|
Sant Singh Khalsaplease, meet Your humble servant - do not delay! ||3||1||
Manmohan Singhquickly meet Thy servant and make no delay.
Manmohan Singh (Punjabi)ਆਪਣੇ ਨੌਕਰ ਨੂੰ ਛੇਤੀ ਮਿਲ ਅਤੇ ਦੇਰੀ ਨਾਂ ਲਾ।
Fareedkot Teekaਮੁਝ ਦਾਸ ਕੋ (ਬੇਗਿ) ਸੀਘ੍ਰ ਮਿਲੋ ਮਿਲਣੇ ਮੇਂ (ਬਿਲਾਂਬਾ) ਦੇਰ ਨਾ ਕਰੋ॥੩॥੧॥☬ਕਿਸੀ ਨੇ ਰਵਿਦਾਸ ਜੀ ਕੋ ਕਹਾ ਕਿ ਤੁਮ ਕਹਾਂ ਰਹਤੇ ਹੋ? ਤਿਸ ਪਰ ਕਹਤੇ ਹੈਂ:☬ਉੱਤਰ:
Prof. Sahib Singhਮੈਨੂੰ ਸੇਵਕ ਨੂੰ ਛੇਤੀ ਮਿਲੋ, ਢਿੱਲ ਨਾਹ ਕਰ ॥੩॥੧॥ਪਦ ਅਰਥ ਬੇਗਿ = ਛੇਤੀ। ਬਿਲਾਂਬਾ = ਦੇਰ, ਢਿੱਲ।੩ ॥੩॥੧॥
* ਭਾਵ: ਪ੍ਰਭੂ-ਦਰ ਤੇ ਅਰਦਾਸਿ-ਹੇ ਪ੍ਰਭੂ! ਮੈਂ ਮੰਦ-ਕਰਮੀ ਹਾਂ, ਪਰ ਤੇਰੀ ਸ਼ਰਨ ਆਇਆ ਹਾਂ। ਭੈੜੀ ਸੰਗਤਿ ਤੋਂ ਬਚਾਈ ਰੱਖ। * ਨੋਟ: ਰਵਿਦਾਸ ਜੀ ਕੇ ਪਦੇ-ਰਵਿਦਾਸ ਜੀ ਦੇ ੫ ਸ਼ਬਦ ਹਨ; ਤਿੰਨ ਸ਼ਬਦ ਐਸੇ ਹਨ ਜਿਨ੍ਹਾਂ ਦੇ ਤਿੰਨ ਤਿੰਨ ਪਦ (ਬੰਦ-Stanzas) ਹਨ; ੧ ਸ਼ਬਦ ਚਾਰ ਬੰਦਾਂ ਵਾਲਾ ਹੈ ਅਤੇ ੧ ਸ਼ਬਦ ੮ ਬੰਦਾਂ ਵਾਲਾ ਹੈ। ਸੋ; ਸਭਨਾਂ ਵਾਸਤੇ ਸਾਂਝਾ ਲਫ਼ਜ਼ 'ਪਦੇ' ਵਰਤ ਦਿੱਤਾ ਹੈ; ਤਿਪਦੇ, ਚਉਪਦਾ, ਅਸ਼ਟਪਦੀ ਲਿਖਣ ਦੇ ਥਾਂ।
SikhNet (Spanish)ponme de inmediato bajo Tu Protección, y no Te tardes. (3-1)
ਬੇਗਮ ਪੁਰਾ; ਸਹਰ ਕੋ ਨਾਉ ॥
begam puraa; sehar ko naau |
Sant Singh KhalsaBaygumpura, 'the city without sorrow', is the name of the town.
Manmohan SinghBegampura is the name of the town.
Manmohan Singh (Punjabi)ਸ਼ਹਿਰ ਦਾ ਨਾਮ ਬੇਗਮਪੁਰਾ ਹੈ!
Fareedkot Teeka(ਬੇਗਮ) ਅਫਸੋਸ ਅਰਥਾਤ ਸੋਕ ਰਹਤ ਸਹਰ ਕਾ ਨਾਮ ਹੈ, ਭਾਵ ਸੇ ਬ੍ਰਹਮ ਸਰੂਪ ਹੈ॥
Prof. Sahib Singh(ਜਿਸ ਆਤਮਕ ਅਵਸਥਾ-ਰੂਪ ਸ਼ਹਿਰ ਵਿਚ ਮੈਂ ਵੱਸਦਾ ਹਾਂ) ਉਸ ਸ਼ਹਿਰ ਦਾ ਨਾਮ ਹੈ ਬੇ-ਗ਼ਮਪੁਰਾ (ਭਾਵ, ਉਸ ਅਵਸਥਾ ਵਿਚ ਕੋਈ ਗ਼ਮ ਨਹੀਂ ਪੋਹ ਸਕਦਾ);ਪਦ ਅਰਥ ਬੇਗਮ = ਬੇ-ਗ਼ਮ, ਜਿਥੇ ਕੋਈ ਗ਼ਮ ਨਹੀਂ। ਕੋ = ਦਾ।
SikhNet (Spanish)Sin Aflicción es el nombre de mi pueblo,
ਦੂਖੁ ਅੰਦੋਹੁ ਨਹੀ; ਤਿਹਿ ਠਾਉ ॥
dookh andohu nahee; tihi tthaau |
Sant Singh KhalsaThere is no suffering or anxiety there.
Manmohan SinghAt that place there is no pain or worry.
Manmohan Singh (Punjabi)ਉਸ ਥਾਂ ਉਤੇ ਕੋਈ ਤਕਲਫ਼ਿ ਜਾ ਚਿੰਤਾ ਨਹੀਂ।
Fareedkot Teekaਤਿਸ ਅਸਥਾਨ ਮੇਂ ਦੁਖ (ਅੰਦੋਹੁ) ਸੰਸਾ ਨਹੀਂ ਹੈ॥
Prof. Sahib Singhਉਸ ਥਾਂ ਨਾਹ ਕੋਈ ਦੁੱਖ ਹੈ, ਨਾਹ ਚਿੰਤਾ ਅਤੇ ਨਾਹ ਕੋਈ ਘਬਰਾਹਟ,ਪਦ ਅਰਥ ਅੰਦੋਹੁ = ਚਿੰਤਾ। ਤਿਹਿ ਠਾਉ = ਉਸ ਥਾਂ ਤੇ, ਉਸ ਆਤਮਕ ਟਿਕਾਣੇ ਤੇ, ਉਸ ਅਵਸਥਾ ਵਿਚ।
SikhNet (Spanish)ahí no hay ni dolor ni preocupación.
ਨਾਂ ਤਸਵੀਸ; ਖਿਰਾਜੁ ਨ ਮਾਲੁ ॥
naan tasavees; khiraaj na maal |
Sant Singh KhalsaThere are no troubles or taxes on commodities there.
Manmohan SinghThere is no fear of tax of goods there.
Manmohan Singh (Punjabi)ਉਥੇ ਮਾਲ ਅਸਬਾਬ ਤੇ ਮਸੂਲ ਲਗਨ ਦਾ ਡਰ ਨਹੀਂ।
Fareedkot Teekaਔਰ ਨਾ (ਤਸਵੀਸ) ਚਿੰਤਾ⁽¹⁾ ਹੈ ਪੁਨਾ (ਖਿਰਾਜੁ) ਮਸੂਲ ਭੀ ਨਹੀਂ ਔਰ ਨ ਮਾਲ ਹੈ॥
Prof. Sahib Singhਉਥੇ ਦੁਨੀਆ ਵਾਲੀ ਜਾਇਦਾਦ ਨਹੀਂ ਅਤੇ ਨਾਹ ਹੀ ਉਸ ਜਾਇਦਾਦ ਨੂੰ ਮਸੂਲ ਹੈ;ਪਦ ਅਰਥ ਤਸਵੀਸ = ਸੋਚ, ਘਬਰਾਹਟ। ਖਿਰਾਜ = ਕਰ, ਮਸੂਲ, ਟੈਕਸ।
SikhNet (Spanish)No hay angustia por el impuesto en los bienes,
ਖਉਫੁ ਨ ਖਤਾ; ਨ ਤਰਸੁ ਜਵਾਲੁ ॥੧॥
khauf na khataa; na taras javaal |1|
Sant Singh KhalsaThere is no fear, blemish or downfall there. ||1||
Manmohan SinghNeither awe, nor error, nor dread nor decline is there.
Manmohan Singh (Punjabi)ਉਥੇ ਨਾਂ ਭੈ, ਨਾਂ ਗਲਤੀ, ਨਾਂ ਹੀ ਤ੍ਰਾਹ ਤੇ ਨਾਂ ਗਿਰਾਵਟ ਹੈ।
Fareedkot Teekaਔਰ ਭੈ ਨਹੀਂ ਕਿਉਂਕਿ (ਖਤਾ) ਗੁਨਾਹ ਕੋਈ ਨਹੀਂ ਕਰਤਾ ਔਰ ਨਾ ਕੋਈ (ਤਰਸੁ) ਦਯਾ ਰਖਤਾ ਹੈ, ਪੁਨਾ ਕਿਸੀ ਕੋ (ਜਵਾਲੁ) ਘਾਟਾ ਵਾ ਅਪਦਾ ਵਾ ਪੀੜਾ ਹੀ ਪੜਤੀ ਹੈ॥੧॥
Prof. Sahib Singhਉਸ ਅਵਸਥਾ ਵਿਚ ਕਿਸੇ ਪਾਪ ਕਰਮ ਕਰਨ ਦਾ ਖ਼ਤਰਾ ਨਹੀਂ; ਕੋਈ ਡਰ ਨਹੀਂ; ਕੋਈ ਗਿਰਾਵਟ ਨਹੀਂ ॥੧॥ਪਦ ਅਰਥ ਖਤਾ = ਦੋਸ਼, ਪਾਪ। ਤਰਸੁ = ਡਰ। ਜਵਾਲ = ਜ਼ਵਾਲ, ਘਾਟਾ ॥੧॥
SikhNet (Spanish)ni miedo, ni error, ni enojo, ni caídas. (1)
ਅਬ ਮੋਹਿ; ਖੂਬ ਵਤਨ ਗਹ ਪਾਈ ॥
ab mohi; khoob vatan geh paaee |
Sant Singh KhalsaNow, I have found this most excellent city.
Manmohan SinghI have now found an excellent abode.
Manmohan Singh (Punjabi)ਮੈਨੂੰ ਹੁਣ ਬਹੁਤ ਚੰਗਾ ਨਿਵਾਸ-ਅਸਥਾਨ ਮਿਲ ਗਿਆ ਹੈ।
Fareedkot Teekaਅਬ ਮੈਨੇ ਚੰਗੀ ਵਤਨ ਕੀ ਜਗਾ ਪਾਈ ਹੈ॥
Prof. Sahib Singhਹੇ ਮੇਰੇ ਵੀਰ! ਹੁਣ ਮੈਂ ਵੱਸਣ ਲਈ ਸੋਹਣੀ ਥਾਂ ਲੱਭ ਲਈ ਹੈ,ਪਦ ਅਰਥ ਮੋਹਿ = ਮੈਂ। ਵਤਨ ਗਹ = ਵਤਨ ਗਾਹ, ਵਤਨ ਦੀ ਥਾਂ, ਰਹਿਣ ਦੀ ਥਾਂ।
SikhNet (Spanish)Oh, ¡Qué maravillosa es mi tierra
ਊਹਾਂ ਖੈਰਿ ਸਦਾ; ਮੇਰੇ ਭਾਈ ॥੧॥ ਰਹਾਉ ॥
aoohaan khair sadaa; mere bhaaee |1| rahaau |
Sant Singh KhalsaThere is lasting peace and safety there, O Siblings of Destiny. ||1||Pause||
Manmohan SinghMy brethren there is ever-lasting safety there. Pause.
Manmohan Singh (Punjabi)ਮੇਰੇ ਭਰਾਵੋ! ਉਥੇ ਹਮੇਸ਼ਾਂ ਦੀ ਸਲਾਮਤੀ ਹੈ। ਠਹਿਰਾਉ।
Fareedkot Teekaਹੇ ਮੇਰੇ ਭਾਈ! ਊਹਾਂ ਸਦਾ ਹੀ ਸੁਖ ਹੈ॥੧॥ ਰਹਾਉ☬ਪ੍ਰਸ਼ਨ: ਤਿਸ ਸ਼ਹਰ ਕਾ ਨਾਮ ਕਿਆ ਹੈ?
Prof. Sahib Singhਉਥੇ ਸਦਾ ਸੁਖ ਹੀ ਸੁਖ ਹੈ ॥੧॥ ਰਹਾਉ ॥ਪਦ ਅਰਥ ਖੈਰਿ = ਖ਼ੈਰੀਅਤ, ਸੁਖ ॥੧॥ ਰਹਾਉ ॥
SikhNet (Spanish)donde siempre hay paz y calma! (1‑Pausa)
ਕਾਇਮੁ ਦਾਇਮੁ; ਸਦਾ ਪਾਤਿਸਾਹੀ ॥
kaaeim daaeim; sadaa paatisaahee |
Sant Singh KhalsaGod's Kingdom is steady, stable and eternal.
Manmohan SinghFirm, stable and for aye is the sovereignty of God.
Manmohan Singh (Punjabi)ਪੱਕੀ, ਸਥਿਰ ਅਤੇ ਸਦੀਵੀ ਹੈ ਵਾਹਿਗੁਰੂ ਦੀ ਬਾਦਸ਼ਾਹੀ।
Fareedkot Teekaਕਾਇਮ ਇਸਥਿਤ (ਦਾਇਮ) ਹਮੇਸ ਅਰਥਾਤ ਸਦਾ ਸਦਾ ਪਾਤਸ਼ਾਹੀ ਇਸਥਿਤ ਹੈ॥
Prof. Sahib Singhਉਹ (ਆਤਮਕ ਅਵਸਥਾ ਇਕ ਐਸੀ) ਪਾਤਸ਼ਾਹੀ (ਹੈ ਜੋ) ਸਦਾ ਹੀ ਟਿਕੀ ਰਹਿਣ ਵਾਲੀ ਹੈ,ਪਦ ਅਰਥ ਕਾਇਮੁ = ਥਿਰ ਰਹਿਣ ਵਾਲੀ। ਦਾਇਮੁ = ਸਦਾ।
SikhNet (Spanish)Siempre duradero es el Reino de mi Señor en esa tierra.
ਦੋਮ ਨ ਸੇਮ; ਏਕ ਸੋ ਆਹੀ ॥
dom na sem; ek so aahee |
Sant Singh KhalsaThere is no second or third status; all are equal there.
Manmohan SinghThere is no second or third, he alone is there.
Manmohan Singh (Punjabi)ਦੂਜਾ ਜਾ ਤੀਜਾ ਕੋਈ ਨਹੀਂ, ਕੇਵਲ ਉਹੀ ਉਥੇ ਹੈ।
Fareedkot Teeka(ਦੋਮ) ਦੂਸਰਾ ਨਹੀਂ ਹੈ ਕੌਣ ਵਜੀਰ (ਸੇਮ) ਤੀਸਰਾ ਬਖਸੀ ਨਹੀਂ ਹੈ, ਵਾ ਦ੍ਵੈਤ ਨਹੀਂ ਔਰ (ਸੇਮ) ਤੀਨੋਂ ਗੁਨ ਨਹੀਂ ਹੈ, ਸੋ ਏਕ ਹੀ ਹੈ ਅਰਥਾਤ ਅਦੁੱਤੀ ਹੈ॥
Prof. Sahib Singhਉਥੇ ਕਿਸੇ ਦਾ ਦੂਜਾ ਤੀਜਾ ਦਰਜਾ ਨਹੀਂ, ਸਭ ਇਕੋ ਜਿਹੇ ਹਨ।ਪਦ ਅਰਥ ਦੋਮ ਸੇਮ = ਦੂਜਾ ਤੀਜਾ (ਦਰਜਾ)। ਏਕ ਸੋ = ਇਕੋ ਜੈਸੇ। ਆਹੀ = ਹਨ।
SikhNet (Spanish)No hay ni un segundo ni un tercero ahí, sino sólo mi Único Señor.
ਆਬਾਦਾਨੁ; ਸਦਾ ਮਸਹੂਰ ॥
aabaadaan; sadaa masahoor |
Sant Singh KhalsaThat city is populous and eternally famous.
Manmohan SinghPopulated and ever famous is that city.
Manmohan Singh (Punjabi)ਆਬਾਦ ਅਤੇ ਹਮੇਸ਼ਾਂ ਲਈ ਉਘਾ ਹੈ, ਉਹ ਸ਼ਹਿਰ।
Fareedkot Teekaਸਰਬ ਸਮਿਓਂ ਮੇਂ (ਆਬਾਦਾਨੁ) ਸਘਨ ਬਸਤਾ ਹੈ ਔਰ ਸ਼ਾਸਤ੍ਰੋਂ ਦੁਆਰਾ (ਮਸਹੂਰ) ਪ੍ਰਗਟ ਹੈ ਬੈਕੁੰਠ ਵਾ ਬ੍ਰਹਮਾ॥
Prof. Sahib Singhਉਹ ਸ਼ਹਿਰ ਸਦਾ ਉੱਘਾ ਹੈ ਤੇ ਵੱਸਦਾ ਹੈ,ਪਦ ਅਰਥ ਆਬਾਦਾਨੁ = ਆਬਾਦ, ਵੱਸਦਾ।
SikhNet (Spanish)Él está siempre Floreciente, Su Renombre es Eterno,
ਊਹਾਂ ਗਨੀ ਬਸਹਿ; ਮਾਮੂਰ ॥੨॥
aoohaan ganee baseh; maamoor |2|
Sant Singh KhalsaThose who live there are wealthy and contented. ||2||
Manmohan SinghThe wealthy and the content dwell there.
Manmohan Singh (Punjabi)ਅਮੀਰ ਅਤੇ ਸੰਤੁਸ਼ਟ ਉਥੇ ਵਸਦੇ ਹਨ।
Fareedkot Teekaਉਸ ਅਸਥਾਨ ਮੇਂ (ਗਨੀ) ਧਨੀ ਬਸਤੇ ਹੈਂ (ਮਾਮੂਰ) ਲਬਾਲਬ ਹੂਏ ਅਰਥਾਤ ਆਨੰਦ ਪੂਰਬਕ ਬਸਤੇ ਹੈਂ, ਜੋ ਦੇਵੀ ਸੰਪਤੀ ਕੇ ਧਨ ਕਰ ਜੁਗਤ ਹੈਂ॥੨॥
Prof. Sahib Singhਉਥੇ ਧਨੀ ਤੇ ਰੱਜੇ ਹੋਏ ਬੰਦੇ ਵੱਸਦੇ ਹਨ (ਭਾਵ, ਉਸ ਆਤਮਕ ਦਰਜੇ ਤੇ ਜੋ ਜੋ ਅੱਪੜਦੇ ਹਨ ਉਹਨਾਂ ਦੇ ਅੰਦਰ ਕੋਈ ਵਿਤਕਰਾ ਨਹੀਂ ਰਹਿੰਦਾ ਤੇ ਉਹਨਾਂ ਨੂੰ ਦੁਨੀਆ ਦੀ ਭੁੱਖ ਨਹੀਂ ਰਹਿੰਦੀ) ॥੨॥ਪਦ ਅਰਥ ਗਨੀ = ਧਨੀ, ਧਨਾਢ। ਮਾਮੂਰ = ਰੱਜੇ ਹੋਏ ॥੨॥
SikhNet (Spanish)y ahí habitan solamente los ricos de Espíritu y los que están contentos. (2)
ਤਿਉ ਤਿਉ ਸੈਲ ਕਰਹਿ; ਜਿਉ ਭਾਵੈ ॥
tiau tiau sail kareh; jiau bhaavai |
Sant Singh KhalsaThey stroll about freely, just as they please.
Manmohan SinghAs they please, so do they stroll about.
Manmohan Singh (Punjabi)ਜਿਸ ਤਰ੍ਹਾਂ ਉਨ੍ਹਾਂ ਨੂੰ ਚੰਗਾ ਲੱਗਦਾ ਹੈ, ਉਸ ਤਰ੍ਹਾਂ ਉਹ ਸੈਰ ਕਰਦੇ ਹਨ।
Fareedkot Teekaਜਿਸ ਪ੍ਰਕਾਰ ਤਿਨ ਕੋ ਭਾਵਤਾ ਹੈ ਤਿਉਂ ਤਿਉਂ ਸੈਲ ਕਰਤੇ ਹੈਂ, ਭਾਵ ਸੁਤੰਤ੍ਰ ਹੈਂ॥
Prof. Sahib Singh(ਉਸ ਆਤਮਕ ਸ਼ਹਿਰ ਵਿਚ ਅੱਪੜੇ ਹੋਏ ਬੰਦੇ ਉਸ ਅਵਸਥਾ ਵਿਚ) ਅਨੰਦ ਨਾਲ ਵਿਚਰਦੇ ਹਨ;ਪਦ ਅਰਥ ਸੈਲ ਕਰਹਿ = ਮਨ-ਮਰਜ਼ੀ ਨਾਲ ਤੁਰਦੇ ਫਿਰਦੇ ਹਨ।
SikhNet (Spanish)Y los mortales van y vienen libremente y hacen lo que desean;
ਮਹਰਮ ਮਹਲ; ਨ ਕੋ ਅਟਕਾਵੈ ॥
maharam mehal; na ko attakaavai |
Sant Singh KhalsaThey know the Mansion of the Lord's Presence, and no one blocks their way.
Manmohan SinghThey are the knowers of the Master's Mansion so none does obstruct them.
Manmohan Singh (Punjabi)ਉਹ ਮਾਲਕ ਦੇ ਮੰਦਰ ਦੇ ਜਾਣੂ ਹਨ, ਇਸ ਲਈ ਉਨ੍ਹਾਂ ਨੂੰ ਕੋਈ ਨਹੀਂ ਰੋਕਦਾ।
Fareedkot Teekaਜੋ (ਮਹਲ) ਸ੍ਵੈਸ੍ਵਰੂਪ ਕੇ (ਮਹਰਮ) ਭੇਦੀ ਹੈਂ ਤਿਨ ਕੋ ਕੋਈ ਨਹੀਂ ਰੋਕਤਾ ਹੈ॥
Prof. Sahib Singhਉਹ ਉਸ (ਰੱਬੀ) ਮਹਲ ਦੇ ਭੇਤੀ ਹੁੰਦੇ ਹਨ; (ਇਸ ਵਾਸਤੇ) ਕੋਈ (ਉਹਨਾਂ ਦੇ ਰਾਹ ਵਿਚ) ਰੋਕ ਨਹੀਂ ਪਾ ਸਕਦਾ।ਪਦ ਅਰਥ ਮਹਰਮ = ਵਾਕਿਫ਼। ਮਹਰਮ ਮਹਲ = ਮਹਿਲ ਦੇ ਵਾਕਿਫ਼। ਕੋ = ਕੋਈ। ਨ ਅਟਕਾਵੈ = ਰੋਕਦਾ ਨਹੀਂ।
SikhNet (Spanish)ellos conocen la Mansión de su Señor y nadie los detiene para entrar.
ਕਹਿ ਰਵਿਦਾਸ; ਖਲਾਸ ਚਮਾਰਾ ॥
keh ravidaas; khalaas chamaaraa |
Sant Singh KhalsaSays Ravi Daas, the emancipated shoe-maker:
Manmohan SinghSays Ravi Dass, the emancipated shoe-maker,
Manmohan Singh (Punjabi)ਮੁਕਤ ਹੋਇਆ ਹੋਇਆ ਜੁੱਤੀਆਂ ਬਣਾਉਣ ਵਾਲਾ ਰਵਿਦਾਸ ਆਖਦਾ ਹੈ,
Fareedkot Teekaਰਵਿਦਾਸ ਚਮਾਰ ਕਹਤਾ ਹੈ: ਵਾ ਚੁਮਾਰ ਭਾਵ ਤੇ ਮੈਂ ਤਾਂ (ਖਲਾਸ) ਨਿਰਬੰਧ ਹੂਆ ਹੂੰ॥
Prof. Sahib Singhਚਮਿਆਰ ਰਵਿਦਾਸ ਆਖਦਾ ਹੈ-ਪਦ ਅਰਥ ਕਹਿ = ਕਹੈ, ਆਖਦਾ ਹੈ। ਖਲਾਸ = ਜਿਸ ਨੇ ਦੁੱਖ-ਅੰਦੋਹ ਤਸ਼ਵੀਸ਼ ਆਦਿਕ ਤੋਂ ਖ਼ਲਾਸੀ ਪਾ ਲਈ ਹੋਈ ਹੈ।
SikhNet (Spanish)Ravidas, un simple curtidor de pieles, ha sido emancipado en esta tierra,
ਜੋ ਹਮ ਸਹਰੀ; ਸੁ ਮੀਤੁ ਹਮਾਰਾ ॥੩॥੨॥
jo ham saharee; su meet hamaaraa |3|2|
Sant Singh Khalsawhoever is a citizen there, is a friend of mine. ||3||2||
Manmohan Singhhe who is my fellow citizen is a friend of mine.
Manmohan Singh (Punjabi)ਜੋ ਮੇਰੇ ਸ਼ਹਿਰ ਦਾ ਰਹਿਣ ਵਾਲਾ ਹੈ, ਉਹ ਮੇਰਾ ਮਿੱਤ੍ਰ ਹੈ।
Fareedkot Teekaਜੋ ਹਮ ਸ਼ਹਰੀ ਅਰਥਾਤ ਹਮਾਰੇ ਬੇਗਮ ਪੁਰੇ ਕਾ ਰਹਨੇ ਵਾਲਾ ਹੈ, ਸੋ ਹਮਾਰਾ ਮੀਤ ਹੈ॥੩॥੨॥
Prof. Sahib Singhਅਸਾਡਾ ਮਿੱਤਰ ਉਹ ਹੈ ਜੋ ਅਸਾਡਾ ਸਤਸੰਗੀ ਹੈ, ਜਿਸ ਨੇ (ਦੁਖ-ਅੰਦੋਹ ਤਸ਼ਵੀਸ਼ ਆਦਿਕ ਤੋਂ) ਖ਼ਲਾਸੀ ਪਾ ਲਈ ਹੈ ॥੩॥੨॥ਪਦ ਅਰਥ ਹਮ ਸਹਰੀ = ਇੱਕੋ ਸ਼ਹਿਰ ਦੇ ਵੱਸਣ ਵਾਲਾ, ਹਮ-ਵਤਨ, ਸਤਸੰਗੀ ॥੩॥੨॥
* ਭਾਵ: ਪ੍ਰਭੂ ਨਾਲ ਮਿਲਾਪ ਵਾਲੀ ਆਤਮਕ ਅਵਸਥਾ ਵਿਚ ਸਦਾ ਅਨੰਦ ਹੀ ਅਨੰਦ ਬਣਿਆ ਰਹਿੰਦਾ ਹੈ। * ਨੋਟ: ਇਸ ਸ਼ਬਦ ਵਿਚ ਦੁਨੀਆ ਦੇ ਲੋਕਾਂ ਦੇ ਮਿਥੇ ਹੋਏ ਸੁਰਗ-ਭਿਸ਼ਤ ਦੇ ਮੁਕਾਬਲੇ ਤੇ ਸੱਚ-ਮੁੱਚ ਦੀ ਆਤਮਕ ਅਵਸਥਾ ਦਾ ਵਰਨਣ ਹੈ। ਸੁਰਗ-ਭਿਸ਼ਤ ਦੇ ਤਾਂ ਸਿਰਫ਼ ਇਕਰਾਰ ਹੀ ਹਨ, ਮਨੁੱਖ ਸਿਰਫ਼ ਆਸਾਂ ਹੀ ਕਰ ਸਕਦਾ ਹੈ ਕਿ ਮਰਨ ਪਿਛੋਂ ਮਿਲੇਗਾ; ਪਰ ਜਿਸ ਆਤਮਕ ਅਵਸਥਾ ਦਾ ਇਥੇ ਜ਼ਿਕਰ ਹੈ, ਉਸ ਨੂੰ ਮਨੁੱਖ ਇਸ ਜ਼ਿੰਦਗੀ ਵਿਚ ਹੀ ਅਨੁਭਵ ਕਰ ਸਕਦਾ ਹੈ, ਜੇ ਉਹ ਜੀਵਨ ਦੇ ਸਹੀ ਰਾਹ ਤੇ ਤੁਰਦਾ ਹੈ।
SikhNet (Spanish)y quien sea que habita ahí es también su amigo.