ੴ

ਸਿੱਖਬਾਣੀ · SikhBani

Ang 345

Sri Guru Granth Sahib · Raag Gauree · 4 shabads, 42 lines
Translations
Shabad Bhagat Kabir Ji Raag Gauree continued from Ang 344

ਜਬ ਲਗੁ ਘਟ ਮਹਿ; ਦੂਜੀ ਆਨ ॥

jab lag ghatt meh; doojee aan |

Sant Singh KhalsaKnow that as long as you place your hopes in others,
Manmohan SinghKnow that as long as, in his mind, man seeks, another's patronage,
Manmohan Singh (Punjabi)ਸਮਝ ਲਓ ਕਿ ਜਦ ਤਾਈ ਆਪਣੇ ਦਿਲ ਅੰਦਰ ਆਦਮੀ ਹੋਰਨਾਂ ਦੀ ਸਰਣ ਲੋੜਦਾ ਹੈ,
Fareedkot Teekaਜਬ ਪ੍ਰਯੰਤ ਰਿਦੇ ਮੇਂ ਦੂਜੀ ਅਰਥਾਤ ਦੂਸਰੇ ਕੀ ਸਰਨ ਵਾ ਦ੍ਵੈਤ ਭਾਵਨਾ ਹੈ॥
Prof. Sahib Singh(ਪਰ) ਜਦੋਂ ਤਕ ਮਨੁੱਖ ਦੇ ਮਨ ਵਿਚ ਦੁਨੀਆਵੀ ਇੱਜ਼ਤ ਆਦਿਕ ਦੀ ਵਾਸ਼ਨਾ ਹੈ,

ਪਦ ਅਰਥ ਜਬ ਲਗੁ = ਜਦੋਂ ਤਕ। ਆਨ = ਆਣ, ਪਰਵਾਹ। ਦੂਜੀ ਆਨ = ਜਗਤ ਦੀ ਮੁਥਾਜੀ, ਲੋਕ-ਲਾਜ ਦਾ ਖ਼ਿਆਲ।

SikhNet (Spanish)Entiende que mientras pongas tus esperanzas en otros,

ਤਉ ਲਉ; ਮਹਲਿ. ਨ ਲਾਭੈ ਜਾਨ ॥

tau lau; mehal. na laabhai jaan |

Sant Singh Khalsayou shall not find the Mansion of the Lord's Presence.
Manmohan Singhso long he obtains not Lord's presence.
Manmohan Singh (Punjabi)ਤਦ ਤਾਈ ਉਹ ਸਾਹਿਬ ਦੀ ਹਜ਼ੂਰੀ ਨੂੰ ਪਰਾਪਤ ਨਹੀਂ ਹੁੰਦਾ।
Fareedkot Teekaਤਬ ਤਕ (ਮਹਲਿ) ਸਰੂਪ ਨਹੀਂ (ਲਾਭੈ) ਪ੍ਰਾਪਤਿ ਹੋਤਾ ਹੈ, ਐਸੇ ਜਾਨ ਲੇਨਾ॥
Prof. Sahib Singhਤਦ ਤਕ ਉਹ ਪ੍ਰਭੂ ਦੇ ਚਰਨਾਂ ਵਿਚ ਜੁੜ ਨਹੀਂ ਸਕਦਾ।

ਪਦ ਅਰਥ ਮਹਲਿ = ਮਹਿਲ ਵਿਚ, ਪ੍ਰਭੂ-ਚਰਨਾਂ ਵਿਚ। ਜਾਨ ਨ ਲਾਭੈ = ਜਾਣਾ ਨਹੀਂ ਮਿਲਦਾ, ਜੁੜ ਨਹੀਂ ਸਕਦਾ, ਪਹੁੰਚ ਨਹੀਂ ਸਕਦਾ।

SikhNet (Spanish)no encontrarás la Mansión de la Presencia del Señor.

ਰਮਤ ਰਾਮ ਸਿਉ; ਲਾਗੋ ਰੰਗੁ ॥

ramat raam siau; laago rang |

Sant Singh KhalsaWhen you embrace love for the Lord,
Manmohan SinghWhen man embraces love for the Omnipresent Lord,
Manmohan Singh (Punjabi)ਜਦ ਆਦਮੀ ਦਾ ਪ੍ਰੇਮ ਸਰਬ-ਵਿਆਪਕ ਸੁਆਮੀ ਨਾਲ ਪੈ ਜਾਂਦਾ ਹੈ,
Fareedkot Teekaਜਬ (ਰਮਤ) ਬਿਆਪਕ ਰਾਮ ਕੇ ਸਾਥ (ਰੰਗ) ਪ੍ਰੇਮ ਲਾਗਾ॥
Prof. Sahib Singhਪਰਮਾਤਮਾ ਦਾ ਸਿਮਰਨ ਕਰਦਿਆਂ ਕਰਦਿਆਂ ਪਰਮਾਤਮਾ ਨਾਲ ਪਿਆਰ ਬਣ ਜਾਂਦਾ ਹੈ

ਪਦ ਅਰਥ ਰਮਤ = ਸਿਮਰ ਸਿਮਰ ਕੇ। ਰਾਮ ਸਿਉ = ਪਰਮਾਤਮਾ ਨਾਲ। ਰੰਗੁ = ਪਿਆਰ।

SikhNet (Spanish)Cuando uno contempla al Señor, Lo ama;

ਕਹਿ ਕਬੀਰ; ਤਬ ਨਿਰਮਲ ਅੰਗ ॥੮॥੧॥

keh kabeer; tab niramal ang |8|1|

Sant Singh Khalsasays Kabeer, then, you shall become pure in your very fiber. ||8||1||
Manmohan SinghSays Kabir, then he becomes pure in his heart.
Manmohan Singh (Punjabi)ਕਬੀਰ ਜੀ ਆਖਦੇ ਹਨ, ਤਦ ਉਸ ਦਾ ਦਿਲ ਪਵਿੱਤ੍ਰ ਹੋ ਜਾਂਦਾ ਹੈ।
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਤਬ (ਅੰਗ) ਰਿਦਾ ਨਿਰਮਲ ਹੋ ਜਾਤਾ ਹੈ, ਜਬ ਰਿਦਾ ਨਿਰਮਲ ਹੋ ਜਾਤਾ ਹੈ ਤਬ ਬ੍ਰਹਮ ਗਿਆਨ ਦੁਆਰੇ ਮੋਖ ਹੋਤਾ ਹੈ॥੮॥੧॥☬ਏਕ ਸਮੇਂ ਨਾਮ ਦੇਵ ਜੀ ਰਾਮ ਰਾਮ ਧੁਨੀ ਕਰ ਰਹੇ ਥੇ। ਏਕ ਸੁਸਕ ਗਿਆਨੀ ਨੇ ਕਹਾ ਕਿ ਤੁਮ ਰਾਮ ਰਾਮ ਕਰਨੇ ਕਰ ਕਿਆ ਤਰ ਜਾਓਗੇ? ਤਿਸ ਪਰ ਕਹਤੇ ਹੈਂ:
Prof. Sahib Singhਅਤੇ ਕਬੀਰ ਆਖਦਾ ਹੈ-ਤਦੋਂ ਸਰੀਰ ਪਵਿੱਤਰ ਹੋ ਜਾਂਦਾ ਹੈ ॥੮॥੧॥

ਪਦ ਅਰਥ ਕਹਿ = ਕਹੇ, ਆਖਦਾ ਹੈ। ਨਿਰਮਲ = ਪਵਿੱਤਰ। ਅੰਗ = ਸਰੀਰ, ਗਿਆਨ-ਇੰਦ੍ਰੇ ਆਦਿਕ ॥੮॥੧॥

SikhNet (Spanish)entonces dice Kabir, uno se vuelve totalmente puro en su proyección. (8-1)

Open this shabad (36 lines, Angs 344-345) →

Shabad Bhagat Namdev Ji Raag Gauree

ਰਾਗੁ ਗਉੜੀ ਚੇਤੀ ਬਾਣੀ ਨਾਮਦੇਉ ਜੀਉ ਕੀ ॥

raag gaurree chetee baanee naamadeo jeeo kee |

Sant Singh KhalsaRaag Gauree Chaytee, The Word Of Naam Dayv Jee:
Manmohan SinghMeasure Gauri Cheti Hymns of Nam Dev Ji.
Manmohan Singh (Punjabi)ਰਾਗ ਗਉੜੀ ਚੇਤੀ ਬਾਣੀ ਨਾਮ ਦੇਵ ਜੀ ਦੀ।
Prof. Sahib Singhਰਾਗ ਗਉੜੀ-ਚੇਤੀ ਵਿੱਚ ਭਗਤ ਨਾਮਦੇਵ ਜੀ ਦੀ ਬਾਣੀ।
SikhNet (Spanish)Rag Gauri Cheti, de Nam Dev yi.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but one God. By the true Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਉਹ ਸੱਚੇ ਗੁਰਾਂ ਦੀ ਦਇਆ ਦੁਆਰਾ ਪਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਦੇਵਾ; ਪਾਹਨ ਤਾਰੀਅਲੇ ॥

devaa; paahan taareeale |

Sant Singh KhalsaGod makes even stones float.
Manmohan SinghGod has caused the stones to float.
Manmohan Singh (Punjabi)ਵਾਹਿਗੁਰੂ ਨੇ ਪੱਥਰ ਤਾਰ ਛੱਡੇ ਹਨ।
Fareedkot Teeka(ਦੇਵਾ) ਪ੍ਰਮਾਤਮਾ ਕੇ ਰਾਮ ਨਾਮ ਨੇ ਸੇਤ ਬੰਧਨੇ ਕੇ ਸਮੇਂ ਪਾਥਰ ਤਾਰ ਲੀਏ ਹੈਂ॥
Prof. Sahib Singhਹੇ ਪ੍ਰਭੂ! (ਉਹ) ਪੱਥਰ (ਭੀ ਸਮੁੰਦਰ ਉੱਤੇ) ਤੂੰ ਤਰਾ ਦਿੱਤੇ (ਜਿਨ੍ਹਾਂ ਉੱਤੇ ਤੇਰਾ 'ਰਾਮ' ਨਾਮ ਲਿਖਿਆ ਗਿਆ ਸੀ)

ਪਦ ਅਰਥ ਦੇਵਾ = ਹੇ ਦੇਵ! ਹੇ ਪ੍ਰਭੂ! ਪਾਹਨ = {पाषाण} ਪੱਥਰ। ਤਾਰੀਅਲੇ = ਤਾਰੇ ਗਏ, ਤਾਰ ਦਿੱਤੇ, ਤਰਾ ਦਿੱਤੇ।

SikhNet (Spanish)Oh Dios, Tú has hecho que las piedras naden a través,

ਰਾਮ ਕਹਤ; ਜਨ ਕਸ ਨ ਤਰੇ ॥੧॥ ਰਹਾਉ ॥

raam kehat; jan kas na tare |1| rahaau |

Sant Singh KhalsaSo why shouldn't Your humble slave also float across, chanting Your Name, O Lord? ||1||Pause||
Manmohan SinghWhy should not I, Thy slave, float over by repeating Thine Name? Pause.
Manmohan Singh (Punjabi)ਤੇਰੇ ਨਾਮ ਦਾ ਉਚਾਰਨ ਕਰਨ ਦੁਆਰਾ, ਮੈਂ ਤੇਰਾ ਗੋਲਾ, ਕਿਉਂ ਪਾਰ ਨਹੀਂ ਉਤਰਾਗਾ? ਠਹਿਰਾਉ।
Fareedkot Teekaਰਾਮ ਕੇ ਕਹਨੇ ਸੇ ਦਾਸ ਕੈਸੇ ਨਹੀਂ ਤਰੇਗਾ, ਭਾਵ ਏਹ ਕਿ ਅਵਸ ਹੀ ਤਰੇਗਾ॥੧॥ ਰਹਾਉ ॥☬ਪ੍ਰਸ਼ਨ: ਜੋ ਦੇਵ ਕਰ ਤਰੇ ਹੈਂ ਤਿਨ ਮੇਂ ਸੇ ਕਿਸੀ ਕਾ ਨਾਮ ਲੇਵੋ?
Prof. Sahib Singh(ਭਲਾ) ਉਹ ਮਨੁੱਖ (ਸੰਸਾਰ-ਸਮੁੰਦਰ ਤੋਂ) ਕਿਉਂ ਨਹੀਂ ਤਰਨਗੇ, ਜੋ ਤੇਰਾ ਨਾਮ ਸਿਮਰਦੇ ਹਨ? ॥੧॥ ਰਹਾਉ ॥

ਪਦ ਅਰਥ ਕਸ ਨ = ਕਿਉਂ ਨਾ? ॥੧॥ ਰਹਾਉ ॥

SikhNet (Spanish)entonces aquél que recita tu Nombre, ¿por qué no puede ser salvado? (1-Pausa)

ਤਾਰੀਲੇ ਗਨਿਕਾ, ਬਿਨੁ ਰੂਪ ਕੁਬਿਜਾ; ਬਿਆਧਿ ਅਜਾਮਲੁ ਤਾਰੀਅਲੇ ॥

taareele ganikaa, bin roop kubijaa; biaadh ajaamal taareeale |

Sant Singh KhalsaYou saved the prostitute, and the ugly hunch-back; You helped the hunter and Ajaamal swim across as well.
Manmohan SinghThou hast saved the courtesan and ugly hunch-back and hast caused the hunter and Ajamal to swim across.
Manmohan Singh (Punjabi)ਤੂੰ ਵੇਸਵਾ ਅਤੇ ਬਦਸ਼ਕਲ ਦੁੱਬੀ ਨੂੰ ਬਚਾਅ ਲਿਆ ਹੈ ਤੇ ਸ਼ਿਕਾਰੀ ਤੇ ਅਜਾਮਲ ਨੂੰ ਪਾਰ ਕਰ ਦਿੱਤਾ ਹੈ।
Fareedkot Teekaਤੋਤੇ ਕੇ ਪੜ੍ਹਾਨੇ ਵਾਲੀ ਵੇਸਵਾ ਤਾਰ ਲਈ ਹੈ, ਵਾ ਜਨਕ ਪੁਰੀ ਮੇਂ ਰਹਣ ਵਾਲੀ ਪਿੰਗਲਾ ਨਾਮਨੀ॥☬ਪ੍ਰਸ਼ਨ: ਵਹੁ ਰੂਪ ਵਾਲੀ ਥੀ ਪਰਮੇਸ੍ਵਰ ਭੀ ਰੂਪ ਕਾ ਲੋਭੀ ਹੈ ਇਸ ਕਰ ਤਾਰ ਲਈ ਹੋਵੇਗੀ?☬ਉੱਤਰ: ਮਥਰਾ ਮੇਂ ਬਿਨਰੂਪ ਕੁਬਜਾ ਤਾਰੀ ਹੈ॥☬ਪ੍ਰਸ਼ਨ: ਵਹੁ ਪੁੰਨਵਾਨ ਥੀ?☬ਉੱਤਰ: (ਬਿਆਧਿ) ਸ਼ਕਾਰੀ ਜੋ ਪਰਮੇਸ੍ਵਰ ਕੋ ਚਤੁਰਭੁਜ ਪੰਛੀ ਬਨਾਇ ਪੈਰ ਪਕੜ ਪਿਛੇ ਲਟਕਾਇ ਕਰ ਸਾਧੂ ਕੇ ਪਾਸ ਲਿਆਇਆ ਥਾ ਔਰ ਅਜਾਮਲ ਏਹ ਪਾਪੀ ਤਾਰ ਲੀਏ॥
Prof. Sahib Singhਹੇ ਪ੍ਰਭੂ! ਤੂੰ (ਮੰਦ-ਕਰਮਣ) ਵੇਸਵਾ (ਵਿਕਾਰਾਂ ਤੋਂ) ਬਚਾ ਲਈ, ਤੂੰ ਕੁਰੂਪ ਕੁਬਿਜਾ ਦਾ ਕੋਝ ਦੂਰ ਕੀਤਾ, ਤੂੰ ਵਿਕਾਰਾਂ ਵਿਚ ਗਲੇ ਹੋਏ ਅਜਾਮਲ ਨੂੰ ਤਾਰ ਦਿੱਤਾ।

ਪਦ ਅਰਥ ਤਾਰੀਲੇ = ਤਾਰ ਦਿੱਤੀ। ਗਨਿਕਾ = ਵੇਸਵਾ (ਜਿਸ ਨੂੰ ਇਕ ਮਹਾਂ ਪੁਰਖ ਇਕ ਤੋਤਾ ਦੇ ਗਏ ਤੇ ਕਹਿ ਗਏ ਇਸ ਨੂੰ ਰਾਮ ਨਾਮ ਪੜ੍ਹਾਉਣਾ)। ਬਿਨੁ ਰੂਪ-ਰੂਪ-ਹੀਣ। ਕੁਬਿਜਾ = {कुब्जा} ਇਹ ਇਕ ਜੁਆਨ ਲੜਕੀ ਕੰਸ ਦੀ ਗੋੱਲੀ ਸੀ, ਪਰ ਹੈ ਸੀ ਕੁੱਬੀ। ਜਦੋਂ ਕ੍ਰਿਸ਼ਨ ਜੀ ਤੇ ਬਲਰਾਮ ਮਥੁਰਾ ਨੂੰ ਜਾ ਰਹੇ ਸਨ, ਇਹ ਕੁਬਿਜਾ ਕੰਸ ਵਾਸਤੇ ਸੁਗੰਧੀ ਦਾ ਸਾਮਾਨ ਲਈ ਜਾਂਦੀ ਇਹਨਾਂ ਨੂੰ ਸੜਕ ਤੇ ਮਿਲੀ। ਕ੍ਰਿਸ਼ਨ ਜੀ ਦੇ ਮੰਗਣ ਤੇ ਇਸ ਨੇ ਕੁਝ ਅਤਰ ਆਦਿਕ ਇਹਨਾਂ ਨੂੰ ਭੀ ਦੇ ਦਿੱਤਾ। ਇਸ ਤੇ ਕ੍ਰਿਸ਼ਨ ਜੀ ਨੇ ਪ੍ਰਸੰਨ ਹੋ ਕੇ ਇਸ ਦਾ ਕੁੱਬ ਦੂਰ ਕਰ ਦਿੱਤਾ, ਜਿਸ ਕਰਕੇ ਉਹ ਬੜੀ ਸੁੰਦਰ ਕੁਮਾਰੀ ਦਿੱਸਣ ਲਗ ਪਈ। ਬਿਆਧਿ = ਰੋਗ (-ਗ੍ਰਸਤ), ਵਿਕਾਰਾਂ ਵਿਚ ਪ੍ਰਵਿਰਤ।

SikhNet (Spanish)Tú has salvado a la prostituta, a la mujer de la horrible joroba y ayudaste al cazador y a Ayamal a cruzar,

ਚਰਨ ਬਧਿਕ; ਜਨ ਤੇਊ. ਮੁਕਤਿ ਭਏ ॥

charan badhik; jan teaoo. mukat bhe |

Sant Singh KhalsaThe hunter who shot Krishna in the foot - even he was liberated.
Manmohan SinghThe man slayer, who shot Krishana in the foot, even he was emancipated.
Manmohan Singh (Punjabi)ਆਦਮੀ ਮਾਰਨ ਵਾਲਾ, ਜਿਸ ਨੇ ਕ੍ਰਿਸ਼ਨ ਦੇ ਪੇਰ ਨੂੰ ਵਿੰਨ੍ਹਿਆ ਸੀ, ਉਹ ਭੀ ਮੁਕਤ ਹੋ ਗਿਆ।
Fareedkot Teekaਜਿਸ ਜਰਾ ਨਾਮਾ ਬਿਆਧ ਨੇ ਕ੍ਰਿਸ਼ਨ ਜੀ ਕੇ ਚਰਨ ਮੇਂ ਤੀਰ ਮਾਰਾ ਥਾ, ਸੋ ਭੀ ਮੁਕਤ ਹੂਆ। ਸ੍ਵਰਗ ਕਾ ਅਧਿਕਾਰੀ ਜਾਨ ਕਰ ਬਹੁ ਬਚਨ ਦੀਆ॥
Prof. Sahib Singh(ਕ੍ਰਿਸ਼ਨ ਜੀ ਦੇ) ਪੈਰਾਂ ਵਿਚ ਨਿਸ਼ਾਨਾ ਮਾਰਨ ਵਾਲਾ ਸ਼ਿਕਾਰੀ (ਅਤੇ) ਅਜਿਹੇ ਕਈ (ਵਿਕਾਰੀ) ਬੰਦੇ (ਤੇਰੀ ਮਿਹਰ ਨਾਲ) ਮੁਕਤ ਹੋ ਗਏ।

ਪਦ ਅਰਥ ਬਧਿਕ = ਨਿਸ਼ਾਨਾ ਮਾਰਨ ਵਾਲਾ (ਸ਼ਿਕਾਰੀ)। ਚਰਨ ਬਧਿਕ = ਉਹ ਸ਼ਿਕਾਰੀ (ਜਿਸ ਨੇ ਹਰਨ ਦੇ ਭੁਲੇਖੇ ਕ੍ਰਿਸ਼ਨ ਜੀ ਦੇ) ਪੈਰਾਂ ਵਿਚ ਨਿਸ਼ਾਨਾ ਮਾਰਿਆ।

SikhNet (Spanish)aún el cazador que disparó hacia Krishna en su pie fue liberado.

ਹਉ ਬਲਿ ਬਲਿ; ਜਿਨ ਰਾਮ ਕਹੇ ॥੧॥

hau bal bal; jin raam kahe |1|

Sant Singh KhalsaI am a sacrifice, a sacrifice to those who chant the Lord's Name. ||1||
Manmohan SinghI am a sacrifice a sacrifice unto those who repeat God's Name.
Manmohan Singh (Punjabi)ਮੈਂ ਕੁਰਬਾਨ ਹਾਂ, ਕੁਰਬਾਨ ਹਾਂ, ਉਨ੍ਹਾਂ ਉਤੋਂ ਜੋ ਸਾਹਿਬ ਦਾ ਨਾਮ ਉਚਾਰਨ ਕਰਦੇ ਹਨ।
Fareedkot Teekaਜਿਨੋਂ ਨੇ ਰਾਮ ਕੇ ਗੁਨ ਕਹੇ ਹੈਂ, ਮੈਂ ਤਿਨ ਕੇ ਮਨ ਬਾਣੀ ਕਰ ਬਲਿਹਾਰੇ ਜਾਤਾ ਹੂੰ॥੧॥
Prof. Sahib Singhਮੈਂ ਸਦਕੇ ਹਾਂ ਉਹਨਾਂ ਤੋਂ ਜਿਨ੍ਹਾਂ ਪ੍ਰਭੂ ਦਾ ਨਾਮ ਸਿਮਰਿਆ ॥੧॥

ਪਦ ਅਰਥ ਬਲਿ ਬਲਿ = ਸਦਕੇ ॥੧॥

SikhNet (Spanish)Ofrezco en sacrificio mi ser a aquél que recita Tu Nombre. (1)

ਦਾਸੀ ਸੁਤ ਜਨੁ ਬਿਦਰੁ. ਸੁਦਾਮਾ; ਉਗ੍ਰਸੈਨ ਕਉ ਰਾਜ ਦੀਏ ॥

daasee sut jan bidar. sudaamaa; ugrasain kau raaj dee |

Sant Singh KhalsaYou saved Bidur, the son of the slave-girl, and Sudama; You restored Ugrasain to his throne.
Manmohan SinghThou saved Sudama and slave Bidur, the son of a hand maiden and gave sovereignty to Ugarsain.
Manmohan Singh (Punjabi)ਤੂੰ ਸੁਦਾਮੇ ਅਤੇ ਨੌਕਰਾਣੀ ਦੇ ਪੁੱਤ੍ਰ, ਗੋਲੇ ਬਿਦਰ ਨੂੰ ਤਾਰ ਦਿਤਾ ਅਤੇ ਉਗਰਸੈਨ ਨੂੰ ਪਾਤਸ਼ਾਹੀ ਦੇ ਦਿੱਤੀ।
Fareedkot Teekaਜੋ ਦਾਸੀ ਸੁਤ ਬਿਦਰ ਭਗਤਿ ਥਾ, ਸੋ ਔਰ ਬਾਲ ਸਖਾਈ ਸੁਦਾਮਾ ਬ੍ਰਹਮਣ ਤਾਰਿਆ ਔਰ ਉਗ੍ਰਸੈਣ ਜੀਵਤੇ ਕੋ ਰਜਾਦਿ ਪਦਾਰਥ ਦੀਏ, ਅੰਤ ਮੁਕਤ ਕੀਆ॥
Prof. Sahib Singhਹੇ ਪ੍ਰਭੂ! ਗੋੱਲੀ ਦਾ ਪੁੱਤਰ ਬਿਦਰ ਤੇਰਾ ਭਗਤ (ਪ੍ਰਸਿੱਧ ਹੋਇਆ); ਸੁਦਾਮਾ (ਇਸ ਦਾ ਤੂੰ ਦਲਿੱਦਰ ਕੱਟਿਆ), ਉਗਰਸੈਨ ਨੂੰ ਤੂੰ ਰਾਜ ਦਿੱਤਾ।

ਪਦ ਅਰਥ ਦਾਸੀ ਸੁਤ = ਗੋੱਲੀ ਦਾ ਪੁੱਤਰ। ਜਨੁ = (ਤੇਰਾ) ਭਗਤ। ਬਿਦਰੁ = {बिदुर} ਵਿਆਸ ਦੀ ਅਸ਼ੀਰਵਾਦ ਨਾਲ ਗੋੱਲੀ ਦੇ ਪੇਟੋਂ ਜੰਮਿਆ ਪੁੱਤਰ ਪਾਂਡੂ ਦਾ ਛੋਟਾ ਭਰਾ, ਇਹ ਕ੍ਰਿਸ਼ਨ ਜੀ ਦਾ ਭਗਤ ਸੀ। ਸੁਦਾਮਾ = {सुदामन्} ਇਕ ਬਹੁਤ ਹੀ ਗਰੀਬ ਬ੍ਰਾਹਮਣ ਕ੍ਰਿਸ਼ਨ ਜੀ ਦਾ ਜਮਾਤੀ ਤੇ ਮਿੱਤਰ ਸੀ। ਆਪਣੀ ਵਹੁਟੀ ਦੀ ਪ੍ਰੇਰਨਾ ਤੇ ਇਕ ਮੁਠ ਚਾਵਲ ਲੈ ਕੇ ਇਹ ਕ੍ਰਿਸ਼ਨ ਜੀ ਪਾਸ ਦਵਾਰਕਾ ਹਾਜ਼ਰ ਹੋਇਆ ਤੇ ਉਹਨਾਂ ਇਸ ਨੂੰ ਮਿਹਰ ਦੀ ਨਜ਼ਰ ਨਾਲ ਅਮੁੱਕ ਧਨ ਤੇ ਸੋਭਾ ਬਖ਼ਸ਼ੀ। ਉਗ੍ਰਸੈਨ = ਕੰਸ ਦਾ ਪਿਉ, ਕੰਸ ਪਿਉ ਨੂੰ ਤਖ਼ਤੋਂ ਲਾਹ ਕੇ ਆਪ ਰਾਜ ਕਰਨ ਲੱਗ ਪਿਆ ਸੀ; ਸ੍ਰੀ ਕ੍ਰਿਸ਼ਨ ਜੀ ਨੇ ਕੰਸ ਨੂੰ ਮਾਰ ਕੇ ਇਸ ਨੂੰ ਮੁੜ ਰਾਜ ਬਖ਼ਸ਼ਿਆ।

SikhNet (Spanish)Bidur, el hijo de la esclava, y Sudam, el humilde amigo de Krishna, fueron salvados, y Ugrasen fue restaurado en su trono.

ਜਪ ਹੀਨ. ਤਪ ਹੀਨ. ਕੁਲ ਹੀਨ. ਕ੍ਰਮ ਹੀਨ; ਨਾਮੇ ਕੇ ਸੁਆਮੀ ਤੇਊ ਤਰੇ ॥੨॥੧॥

jap heen. tap heen. kul heen. kram heen; naame ke suaamee teaoo tare |2|1|

Sant Singh KhalsaWithout meditation, without penance, without a good family, without good deeds, Naam Dayv's Lord and Master saved them all. ||2||1||
Manmohan SinghSo much so that those without devotion, without penance, without good family and without Good acts, Nama's Lord has saved them all.
Manmohan Singh (Punjabi)ਇਥੋਂ ਤੱਕ ਕਿ ਭਗਤੀ-ਰਹਿਤ, ਤਪੱਸਿਆ-ਰਹਿਤ, ਚੰਗੇ ਘਰਾਣੇ-ਰਹਿਤ, ਅਤੇ ਚੰਗੇ ਅਮਲ-ਰਹਿਤ ਨਾਮੇ ਦੇ ਮਾਲਕ ਨੇ ਉਨ੍ਹਾਂ ਸਾਰਿਆਂ ਨੂੰ ਤਾਰ ਦਿੱਤਾ ਹੈ।
Fareedkot Teekaਜਪ ਹੀਨ ਗਨਿਕਾ, ਤਪ ਹੀਨ ਬਿਆਧ ਦੋਨੋਂ ਹੀ, ਕੁਲ ਹੀਨ ਦਾਸੀ ਸੁਤ, ਕਰਮ ਹੀਨ ਅਜਾਮਲ, ਨਾਮੇ ਕੇ ਸੁਆਮੀ ਕੋ ਜਪ ਕੇ ਵਹੁ ਤਰੇ ਹੈਂ॥੨॥੧॥
Prof. Sahib Singhਹੇ ਨਾਮਦੇਵ ਦੇ ਸੁਆਮੀ! ਤੇਰੀ ਕਿਰਪਾ ਨਾਲ ਉਹ ਉਹ ਤਰ ਗਏ ਹਨ ਜਿਨ੍ਹਾਂ ਕੋਈ ਜਪ ਨਹੀਂ ਕੀਤੇ, ਕੋਈ ਤਪ ਨਹੀਂ ਸਾਧੇ, ਜਿਨ੍ਹਾਂ ਦੀ ਕੋਈ ਉੱਚੀ ਕੁਲ ਨਹੀਂ ਸੀ, ਕੋਈ ਚੰਗੇ ਅਮਲ ਨਹੀਂ ਸਨ ॥੨॥੧॥

ਪਦ ਅਰਥ ਕ੍ਰਮ ਹੀਨ = ਕਰਮ-ਹੀਨ। ਤੇਊ = ਉਹ ਸਾਰੇ ॥੨॥੧॥

* ਭਾਵ: ਸਿਮਰਨ ਦੀ ਵਡਿਆਈ-ਬੜੇ ਬੜੇ ਕੁਕਰਮੀ ਤੇ ਨੀਚ-ਕੁਲ ਬੰਦੇ ਭੀ ਤਰ ਜਾਂਦੇ ਹਨ। * ਨੋਟ: ਏਸ ਸ਼ਬਦ ਵਿਚ ਨਾਮਦੇਵ ਜੀ ਉਹਨਾਂ ਉਤਸ਼ਾਹ-ਭਰੀਆਂ ਤੇ ਪ੍ਰੇਮ-ਭਰੀਆਂ ਸਾਖੀਆਂ ਦਾ ਜ਼ਿਕਰ ਕਰ ਕੇ ਮਨ ਨੂੰ ਬੰਦਗੀ ਵਲ ਉਤਸ਼ਾਹ ਦਿੱਤਾ ਹੈ ਜੋ ਰਾਮਾਇਣ, ਮਹਾਭਾਰਤ ਤੇ ਪੁਰਾਣ ਆਦਿਕਾਂ ਵਿਚ ਆਉਂਦੀਆਂ ਹਨ ਤੇ ਜੋ ਆਮ ਲੋਕਾਂ ਵਿਚ ਪ੍ਰਚਲਤ ਸਨ। ਰਾਮਾਇਣ ਦੀ ਇਹ ਕਹਾਣੀ ਆਮ ਪਰਸਿੱਧ ਹੈ ਕਿ ਸ੍ਰੀ ਰਾਮ ਜੀ ਨੇ ਲੰਕਾ ਵਿਚ ਅੱਪੜਨ ਲਈ ਸਮੁੰਦਰ ਉੱਤੇ ਪੁਲ ਬੰਨ੍ਹਣ ਵਾਸਤੇ ਪੱਥਰਾਂ ਉੱਤੇ 'ਰਾਮ' ਨਾਮ ਲਿਖਵਾਇਆ ਤੇ ਪੱਥਰ ਤਰਨ ਲੱਗ ਪਏ। * ਨੋਟ: ਇਸ ਸ਼ਬਦ ਵਿਚ ਜਿਨ੍ਹਾਂ ਸਾਖੀਆਂ ਵਲ ਇਸ਼ਾਰਾ ਹੈ ਉਹ ਸ੍ਰੀ ਰਾਮ ਚੰਦਰ ਅਤੇ ਕ੍ਰਿਸ਼ਨ ਜੀ ਦੋਹਾਂ ਨਾਲ ਸੰਬੰਧ ਰੱਖਦੀਆਂ ਹਨ, ਇਸ ਤੋਂ ਸਾਫ਼ ਪ੍ਰਤੱਖ ਹੈ ਕਿ ਨਾਮਦੇਵ ਜੀ ਇਹਨਾਂ ਵਿਚੋਂ ਕਿਸੇ ਖ਼ਾਸ ਇੱਕ ਦੇ ਅਵਤਾਰ-ਰੂਪ ਪੁਜਾਰੀ ਨਹੀਂ ਸਨ। ਇਹਨਾਂ ਦੀ ਰਾਹੀਂ ਤਰੇ ਭਗਤਾਂ ਨੂੰ ਪਰਮਾਤਮਾ ਦੀ ਮਿਹਰ ਦਾ ਪਾਤਰ ਸਮਝਦੇ ਸਨ; ਤਾਹੀਏਂ ਆਖਦੇ ਹਨ-'ਹਉ ਬਲਿ ਬਲਿ ਜਿਨ ਰਾਮ ਕਹੇ'।

SikhNet (Spanish)A través de Ti, oh Maestro de Nam Dev, fueron salvados aun aquéllos privados de la meditación, la disciplina y las buenas acciones; por favor sálvame a mí también. (2‑1)

Open this shabad →

Shabad Bhagat Ravidas Ji Raag Gauree

ਰਾਗੁ ਗਉੜੀ ਰਵਿਦਾਸ ਜੀ ਕੇ ਪਦੇ ਗਉੜੀ ਗੁਆਰੇਰੀ ॥

raag gaurree ravidaas jee ke pade gaurree guaareree |

Sant Singh KhalsaRaag Gauree, Padhay Of Ravi Daas Jee, Gauree Gwaarayree:
Manmohan SinghMeasure Gauri, Padas of Ravi Dass Ji Gauri Guareri.
Manmohan Singh (Punjabi)ਰਵੀਦਾਸ ਜੀ ਦੇ ਪਦੇ ਗਉੜੀ ਗੁਆਰੇਰੀ। ਰਾਗ ਗਉੜੀ।
Prof. Sahib Singhਰਾਗ ਗਉੜੀ ਵਿੱਚ ਭਗਤ ਰਵਿਦਾਸ ਜੀ ਦੀ ਬੰਦਾਂ ਵਾਲੀ ਬਾਣੀ। ਰਾਗ ਗਉੜੀ-ਗੁਆਰੇਰੀ
SikhNet (Spanish)Rag Gauri, coplas de Ravidas yi, Gauri Gwareri

ੴ ਸਤਿ ਨਾਮੁ ਕਰਤਾ ਪੁਰਖੁ ਗੁਰ ਪ੍ਰਸਾਦਿ ॥

ik oankaar sat naam karataa purakh gur prasaad |

Sant Singh KhalsaOne Universal Creator God. Truth Is The Name. Creative Being Personified. By Guru's Grace:
Manmohan SinghThere is but one God. True is His Name and creative His personality. By the Guru's grace He is obtained
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚਾ ਹੈ ਉਸ ਦਾ ਨਾਮ ਅਤੇ ਰਚਣਹਾਰ ਉਸ ਦੀ ਵਿਅਕਤੀ। ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ 'ਹੋਂਦ ਵਾਲਾ' ਹੈ, ਜੋ ਸ੍ਰਿਸ਼ਟੀ ਦਾ ਰਚਨਹਾਰ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Por la Gracia del Ser Supremo, el Eterno, el Todo Prevaleciente Creador,

ਮੇਰੀ ਸੰਗਤਿ ਪੋਚ; ਸੋਚ ਦਿਨੁ ਰਾਤੀ ॥

meree sangat poch; soch din raatee |

Sant Singh KhalsaThe company I keep is wretched and low, and I am anxious day and night;
Manmohan SinghDay and night I am infested with the anxiety, that my association is low,
Manmohan Singh (Punjabi)ਦਿਨ ਰਾਤ ਮੈਨੂੰ ਚਿੰਤਾ ਲੱਗੀ ਰਹਿੰਦੀ ਹੈ ਕਿ ਮੇਰੀ ਉਠਕ ਬੈਠਕ ਭੈੜੀ ਹੈ,
Fareedkot Teekaਹੇ ਮਹਾਰਾਜ! ਮੇਰੀ ਸੰਗਤਿ (ਪੋਚ) ਨੀਚੋਂ ਕੇ ਸਾਥ ਹੈ, ਭਾਵ ਏਹ ਕਿ ਕਾਮਾਦਿ ਵਿਕਾਰੋਂ ਸੰਜੁਗਤ ਹੋ ਰਹਾ ਹੂੰ। ਯਾਂ ਤੇ ਦਿਨ ਰਾਤਿ ਸੋਚ ਰਹਤੀ ਹੈ॥
Prof. Sahib Singh(ਹੇ ਪ੍ਰਭੂ!) ਦਿਨ ਰਾਤ ਮੈਨੂੰ ਇਹ ਸੋਚ ਰਹਿੰਦੀ ਹੈ (ਮੇਰਾ ਕੀਹ ਬਣੇਗਾ?) ਮਾੜਿਆਂ ਨਾਲ ਮੇਰਾ ਬਹਿਣ-ਖਲੋਣ ਹੈ,

ਪਦ ਅਰਥ ਸੰਗਤਿ = ਬਹਿਣ-ਖਲੋਣ। ਪੋਚ = ਨੀਚ, ਮਾੜਾ। ਸੋਚ = ਚਿੰਤਾ, ਫਿਕਰ।

SikhNet (Spanish)Mi compañero constante es la maldad; vivo oprimido por este pensamiento.

ਮੇਰਾ ਕਰਮੁ ਕੁਟਿਲਤਾ; ਜਨਮੁ ਕੁਭਾਂਤੀ ॥੧॥

meraa karam kuttilataa; janam kubhaantee |1|

Sant Singh Khalsamy actions are crooked, and I am of lowly birth. ||1||
Manmohan Singhmy acts are crooked and my birth is mean.
Manmohan Singh (Punjabi)ਮੇਰੇ ਅਮਲ ਟੇਢੇ ਹਨ, ਅਤੇ ਮੇਰੀ ਪੈਦਾਇਸ਼ ਨੀਚ ਹੈ।
Fareedkot Teekaਮੇਰਾ ਕਰਮ ਕੁਟਲਤਾ ਸਹਤ ਹੈ ਔਰ ਜਨਮ ਭੀ ਖੋਟੀ ਪ੍ਰਕਾਰ ਸੇ ਹੈ, ਅਰਥਾਤ ਚਮਾਰ ਹੂੰ ॥੧॥
Prof. Sahib Singhਖੋਟ ਮੇਰਾ (ਨਿੱਤ-ਕਰਮ) ਹੈ; ਮੇਰਾ ਜਨਮ (ਭੀ) ਨੀਵੀਂ ਜਾਤਿ ਵਿਚੋਂ ਹੈ ॥੧॥

ਪਦ ਅਰਥ ਕੁਟਿ = ਡਿੰਗੀ ਲਕੀਰ। ਕੁਟਿਲ = ਵਿੰਗੀਆਂ ਚਾਲਾਂ ਚੱਲਣ ਵਾਲਾ; ਖੋਟਾ। ਕੁਟਿਲਤਾ = ਵਿੰਗੀਆਂ ਚਾਲਾਂ ਚੱਲਣ ਦਾ ਸੁਭਾਉ, ਖੋਟ। ਕੁਭਾਂਤੀ = ਕੁ-ਭਾਂਤੀ, ਭੈੜੀ ਭਾਂਤ ਦਾ, ਨੀਵੀਂ ਕਿਸਮ ਦਾ, ਨੀਵੀਂ ਜਾਤਿ ਵਿਚੋਂ ॥੧॥

SikhNet (Spanish)Mis acciones son perversas; mi nacimiento es de baja casta. (1)

ਰਾਮ ਗੁਸਈਆ; ਜੀਅ ਕੇ ਜੀਵਨਾ ॥

raam guseea; jeea ke jeevanaa |

Sant Singh KhalsaO Lord, Master of the earth, Life of the soul,
Manmohan SinghO God, the Lord of earth the Giver of life to men,
Manmohan Singh (Punjabi)ਹੇ ਵਾਹਿਗੁਰੂ, ਸ੍ਰਿਸ਼ਟੀ ਦੇ ਸੁਆਮੀ, ਇਨਸਾਨਾਂ ਨੂੰ ਜਿੰਦਗੀ ਬਖਸ਼ਣਹਾਰ,
Fareedkot Teekaਹੇ ਰਾਮ ਪ੍ਰਿਥਵੀ ਕੇ ਮਾਲਕ! ਹੇ ਜੀਵ ਕੇ (ਜੀਵਨਾ) ਪ੍ਰਾਣ ਰੂਪ ਹੋ ਕਰ ਜੀਵਨੇ ਵਾਲੇ! ॥
Prof. Sahib Singhਹੇ ਮੇਰੇ ਰਾਮ! ਹੇ ਮੇਰੇ ਰਾਮ! ਹੇ ਧਰਤੀ ਦੇ ਸਾਈਂ! ਹੇ ਮੇਰੀ ਜਿੰਦ ਦੇ ਆਸਰੇ!

ਪਦ ਅਰਥ ਗੁਸਈਆ = ਹੇ ਗੋਸਾਈਂ! ਹੇ ਧਰਤੀ ਦੇ ਸਾਈਂ। ਜੀਅ ਕੇ = ਜਿੰਦ ਦੇ।

SikhNet (Spanish)Oh mi Señor, mi Maestro, Respiración de mi Vida,

ਮੋਹਿ. ਨ ਬਿਸਾਰਹੁ; ਮੈ ਜਨੁ ਤੇਰਾ ॥੧॥ ਰਹਾਉ ॥

mohi. na bisaarahu; mai jan teraa |1| rahaau |

Sant Singh Khalsaplease do not forget me! I am Your humble servant. ||1||Pause||
Manmohan Singhforget me not. I am a slave of Thine. Pause.
Manmohan Singh (Punjabi)ਮੈਨੂੰ ਨਾਂ ਭੁਲਾ, ਮੈਂ ਤੇਰਾ ਗੋਲਾ ਹਾਂ। ਠਹਿਰਾਉ।
Fareedkot Teekaਮੇਂ ਤੇਰਾ ਦਾਸ ਹੂੰ ਮੇਰੇ ਕੋ ਨ ਬਿਸਾਰੋ॥੧॥ ਰਹਾਉ ॥
Prof. Sahib Singhਮੈਨੂੰ ਨਾਹ ਵਿਸਾਰੀਂ, ਮੈਂ ਤੇਰਾ ਦਾਸ ਹਾਂ ॥੧॥ ਰਹਾਉ ॥

ਪਦ ਅਰਥ ਮੋਹਿ = ਮੈਨੂੰ ॥੧॥ ਰਹਾਉ ॥

SikhNet (Spanish)no me olvides, porque yo Te pertenezco. (1‑Pausa)

ਮੇਰੀ ਹਰਹੁ ਬਿਪਤਿ; ਜਨ ਕਰਹੁ ਸੁਭਾਈ ॥

meree harahu bipat; jan karahu subhaaee |

Sant Singh KhalsaTake away my pains, and bless Your humble servant with Your Sublime Love.
Manmohan SinghRemove my distress and grant unto me, Thy serf, Thine sublime love.
Manmohan Singh (Punjabi)ਮੇਰੀ ਤਕਲੀਫ ਰਫ਼ਾ ਕਰ, ਅਤੇ ਮੈਂ ਆਪਣੇ ਨਫ਼ਰ ਨੂੰ ਆਪਣੀ ਸ਼੍ਰੇਸ਼ਟ ਪ੍ਰੀਤ ਪਰਦਾਨ ਕਰ।
Fareedkot Teekaਮੇਰੀ ਜਨਮ ਮਰਣ ਰੂਪੀ ਬਿਪਤਾ ਹਰੋ ਔਰ ਮੁਝ ਦਾਸ ਕੋ ਭਗਤੀ ਦੇ ਕਰ ਸ਼ੋਭਨੀਕ ਕਰੋ॥
Prof. Sahib Singh(ਹੇ ਪ੍ਰਭੂ!) ਮੇਰੀ ਇਹ ਬਿਪਤਾ ਕੱਟ; ਮੈਨੂੰ ਸੇਵਕ ਨੂੰ ਚੰਗੀ ਭਾਵਨਾ ਵਾਲਾ ਬਣਾ ਲੈ;

ਪਦ ਅਰਥ ਹਰਹੁ = ਦੂਰ ਕਰੋ। ਬਿਪਤਿ = ਮੁਸੀਬਤ, ਭੈੜੀ ਸੰਗਤਿ-ਰੂਪ ਬਿਪਤਾ। ਜਨ = ਮੈਨੂੰ ਦਾਸ ਨੂੰ। ਕਰਹੁ = ਬਣਾ ਲਵੋ। ਸੁਭਾਈ = ਸੁ-ਭਾਈ, ਚੰਗੇ ਭਾਓ ਵਾਲਾ, ਚੰਗੀ ਭਾਵਨਾ ਵਾਲਾ।

SikhNet (Spanish)Haz que mis aflicciones se vayan, confía Tu Amor en mí;

ਚਰਣ ਨ ਛਾਡਉ; ਸਰੀਰ ਕਲ ਜਾਈ ॥੨॥

charan na chhaaddau; sareer kal jaaee |2|

Sant Singh KhalsaI shall not leave Your Feet, even though my body may perish. ||2||
Manmohan SinghI shall not leave Thine feet even though my body may perish tomorrow.
Manmohan Singh (Punjabi)ਮੈਂ ਤੇਰੇ ਪੈਰ ਨਹੀਂ ਛੱਡਾਂਗਾ ਭਾਵੇਂ ਮੇਰੀ ਦੇਹਿ ਭਲਕੇ ਹੀ ਟੁਰ ਜਾਏ।
Fareedkot Teekaਆਪ ਕੇ ਚਰਨ ਨਹੀਂ ਛੋਡੂੰਗਾ ਚਾਹੇ ਸਰੀਰ ਜੋ (ਕਲ) ਸੁੰਦਰ ਵਾ ਕਲ ਨੂੰ ਹੀ ਜਾਤਾ ਰਹੇ; ਵਾ ਕਲ ਨੂੰ ਜਾਂਦਾ ਅਜ ਚਲਾ ਜਾਵੈ॥੨॥
Prof. Sahib Singhਚਾਹੇ ਮੇਰੇ ਸਰੀਰ ਦੀ ਸੱਤਿਆ ਭੀ ਚਲੀ ਜਾਵੇ, (ਹੇ ਰਾਮ!) ਮੈਂ ਤੇਰੇ ਚਰਨ ਨਹੀਂ ਛੱਡਾਂਗਾ ॥੨॥

ਪਦ ਅਰਥ ਨ ਛਾਡਉ = ਮੈਂ ਨਹੀਂ ਛੱਡਾਂਗਾ। ਕਲ = ਸੱਤਿਆ। ਜਾਈ = ਚਲੀ ਜਾਏ, ਨਾਸ ਹੋ ਜਾਏ ॥੨॥

SikhNet (Spanish)aun si pierdo el poder de mi cuerpo, no abandonaré el Loto de Tus Pies. (2)

ਕਹੁ ਰਵਿਦਾਸ; ਪਰਉ ਤੇਰੀ ਸਾਭਾ ॥

kahu ravidaas; prau teree saabhaa |

Sant Singh KhalsaSays Ravi Daas, I seek the protection of Your Sanctuary;
Manmohan SinghSays Ravi Dass, I have sought Thine protection, O Lord,
Manmohan Singh (Punjabi)ਰਵਿਦਾਸ ਜੀ ਆਖਦੇ ਹਨ, ਮੈਂ ਤੇਰੀ ਪਨਾਹ ਲਈ ਹੈ, ਹੇ ਪ੍ਰਭੂ!
Fareedkot Teekaਰਵਿਦਾਸ ਜੀ ਕਹਤੇ ਹੈਂ: ਤੇਰੀ (ਸਾਭਾ) ਸਰਣ ਪੜਾ ਹੂੰ॥
Prof. Sahib Singhਰਵਿਦਾਸ ਆਖਦਾ ਹੈ- (ਹੇ ਪ੍ਰਭੂ!) ਮੈਂ ਤੇਰੀ ਸ਼ਰਨ ਪਿਆ ਹਾਂ,

ਪਦ ਅਰਥ ਪਰਉ = ਮੈਂ ਪੈਂਦਾ ਹਾਂ, ਮੈਂ ਪਿਆਂ ਹਾਂ। ਸਾਭਾ = ਸਾਂਭ, ਸੰਭਾਲ, ਸਰਨ।

SikhNet (Spanish)Dice Ravidas, oh Señor, he buscado Tu Refugio;

ਬੇਗਿ ਮਿਲਹੁ ਜਨ; ਕਰਿ ਨ ਬਿਲਾਂਬਾ ॥੩॥੧॥

beg milahu jan; kar na bilaanbaa |3|1|

Sant Singh Khalsaplease, meet Your humble servant - do not delay! ||3||1||
Manmohan Singhquickly meet Thy servant and make no delay.
Manmohan Singh (Punjabi)ਆਪਣੇ ਨੌਕਰ ਨੂੰ ਛੇਤੀ ਮਿਲ ਅਤੇ ਦੇਰੀ ਨਾਂ ਲਾ।
Fareedkot Teekaਮੁਝ ਦਾਸ ਕੋ (ਬੇਗਿ) ਸੀਘ੍ਰ ਮਿਲੋ ਮਿਲਣੇ ਮੇਂ (ਬਿਲਾਂਬਾ) ਦੇਰ ਨਾ ਕਰੋ॥੩॥੧॥☬ਕਿਸੀ ਨੇ ਰਵਿਦਾਸ ਜੀ ਕੋ ਕਹਾ ਕਿ ਤੁਮ ਕਹਾਂ ਰਹਤੇ ਹੋ? ਤਿਸ ਪਰ ਕਹਤੇ ਹੈਂ:☬ਉੱਤਰ:
Prof. Sahib Singhਮੈਨੂੰ ਸੇਵਕ ਨੂੰ ਛੇਤੀ ਮਿਲੋ, ਢਿੱਲ ਨਾਹ ਕਰ ॥੩॥੧॥

ਪਦ ਅਰਥ ਬੇਗਿ = ਛੇਤੀ। ਬਿਲਾਂਬਾ = ਦੇਰ, ਢਿੱਲ।੩ ॥੩॥੧॥

* ਭਾਵ: ਪ੍ਰਭੂ-ਦਰ ਤੇ ਅਰਦਾਸਿ-ਹੇ ਪ੍ਰਭੂ! ਮੈਂ ਮੰਦ-ਕਰਮੀ ਹਾਂ, ਪਰ ਤੇਰੀ ਸ਼ਰਨ ਆਇਆ ਹਾਂ। ਭੈੜੀ ਸੰਗਤਿ ਤੋਂ ਬਚਾਈ ਰੱਖ। * ਨੋਟ: ਰਵਿਦਾਸ ਜੀ ਕੇ ਪਦੇ-ਰਵਿਦਾਸ ਜੀ ਦੇ ੫ ਸ਼ਬਦ ਹਨ; ਤਿੰਨ ਸ਼ਬਦ ਐਸੇ ਹਨ ਜਿਨ੍ਹਾਂ ਦੇ ਤਿੰਨ ਤਿੰਨ ਪਦ (ਬੰਦ-Stanzas) ਹਨ; ੧ ਸ਼ਬਦ ਚਾਰ ਬੰਦਾਂ ਵਾਲਾ ਹੈ ਅਤੇ ੧ ਸ਼ਬਦ ੮ ਬੰਦਾਂ ਵਾਲਾ ਹੈ। ਸੋ; ਸਭਨਾਂ ਵਾਸਤੇ ਸਾਂਝਾ ਲਫ਼ਜ਼ 'ਪਦੇ' ਵਰਤ ਦਿੱਤਾ ਹੈ; ਤਿਪਦੇ, ਚਉਪਦਾ, ਅਸ਼ਟਪਦੀ ਲਿਖਣ ਦੇ ਥਾਂ।

SikhNet (Spanish)ponme de inmediato bajo Tu Protección, y no Te tardes. (3-1)

ਬੇਗਮ ਪੁਰਾ; ਸਹਰ ਕੋ ਨਾਉ ॥

begam puraa; sehar ko naau |

Sant Singh KhalsaBaygumpura, 'the city without sorrow', is the name of the town.
Manmohan SinghBegampura is the name of the town.
Manmohan Singh (Punjabi)ਸ਼ਹਿਰ ਦਾ ਨਾਮ ਬੇਗਮਪੁਰਾ ਹੈ!
Fareedkot Teeka(ਬੇਗਮ) ਅਫਸੋਸ ਅਰਥਾਤ ਸੋਕ ਰਹਤ ਸਹਰ ਕਾ ਨਾਮ ਹੈ, ਭਾਵ ਸੇ ਬ੍ਰਹਮ ਸਰੂਪ ਹੈ॥
Prof. Sahib Singh(ਜਿਸ ਆਤਮਕ ਅਵਸਥਾ-ਰੂਪ ਸ਼ਹਿਰ ਵਿਚ ਮੈਂ ਵੱਸਦਾ ਹਾਂ) ਉਸ ਸ਼ਹਿਰ ਦਾ ਨਾਮ ਹੈ ਬੇ-ਗ਼ਮਪੁਰਾ (ਭਾਵ, ਉਸ ਅਵਸਥਾ ਵਿਚ ਕੋਈ ਗ਼ਮ ਨਹੀਂ ਪੋਹ ਸਕਦਾ);

ਪਦ ਅਰਥ ਬੇਗਮ = ਬੇ-ਗ਼ਮ, ਜਿਥੇ ਕੋਈ ਗ਼ਮ ਨਹੀਂ। ਕੋ = ਦਾ।

SikhNet (Spanish)Sin Aflicción es el nombre de mi pueblo,

ਦੂਖੁ ਅੰਦੋਹੁ ਨਹੀ; ਤਿਹਿ ਠਾਉ ॥

dookh andohu nahee; tihi tthaau |

Sant Singh KhalsaThere is no suffering or anxiety there.
Manmohan SinghAt that place there is no pain or worry.
Manmohan Singh (Punjabi)ਉਸ ਥਾਂ ਉਤੇ ਕੋਈ ਤਕਲਫ਼ਿ ਜਾ ਚਿੰਤਾ ਨਹੀਂ।
Fareedkot Teekaਤਿਸ ਅਸਥਾਨ ਮੇਂ ਦੁਖ (ਅੰਦੋਹੁ) ਸੰਸਾ ਨਹੀਂ ਹੈ॥
Prof. Sahib Singhਉਸ ਥਾਂ ਨਾਹ ਕੋਈ ਦੁੱਖ ਹੈ, ਨਾਹ ਚਿੰਤਾ ਅਤੇ ਨਾਹ ਕੋਈ ਘਬਰਾਹਟ,

ਪਦ ਅਰਥ ਅੰਦੋਹੁ = ਚਿੰਤਾ। ਤਿਹਿ ਠਾਉ = ਉਸ ਥਾਂ ਤੇ, ਉਸ ਆਤਮਕ ਟਿਕਾਣੇ ਤੇ, ਉਸ ਅਵਸਥਾ ਵਿਚ।

SikhNet (Spanish)ahí no hay ni dolor ni preocupación.

ਨਾਂ ਤਸਵੀਸ; ਖਿਰਾਜੁ ਨ ਮਾਲੁ ॥

naan tasavees; khiraaj na maal |

Sant Singh KhalsaThere are no troubles or taxes on commodities there.
Manmohan SinghThere is no fear of tax of goods there.
Manmohan Singh (Punjabi)ਉਥੇ ਮਾਲ ਅਸਬਾਬ ਤੇ ਮਸੂਲ ਲਗਨ ਦਾ ਡਰ ਨਹੀਂ।
Fareedkot Teekaਔਰ ਨਾ (ਤਸਵੀਸ) ਚਿੰਤਾ⁽¹⁾ ਹੈ ਪੁਨਾ (ਖਿਰਾਜੁ) ਮਸੂਲ ਭੀ ਨਹੀਂ ਔਰ ਨ ਮਾਲ ਹੈ॥
Prof. Sahib Singhਉਥੇ ਦੁਨੀਆ ਵਾਲੀ ਜਾਇਦਾਦ ਨਹੀਂ ਅਤੇ ਨਾਹ ਹੀ ਉਸ ਜਾਇਦਾਦ ਨੂੰ ਮਸੂਲ ਹੈ;

ਪਦ ਅਰਥ ਤਸਵੀਸ = ਸੋਚ, ਘਬਰਾਹਟ। ਖਿਰਾਜ = ਕਰ, ਮਸੂਲ, ਟੈਕਸ।

SikhNet (Spanish)No hay angustia por el impuesto en los bienes,

ਖਉਫੁ ਨ ਖਤਾ; ਨ ਤਰਸੁ ਜਵਾਲੁ ॥੧॥

khauf na khataa; na taras javaal |1|

Sant Singh KhalsaThere is no fear, blemish or downfall there. ||1||
Manmohan SinghNeither awe, nor error, nor dread nor decline is there.
Manmohan Singh (Punjabi)ਉਥੇ ਨਾਂ ਭੈ, ਨਾਂ ਗਲਤੀ, ਨਾਂ ਹੀ ਤ੍ਰਾਹ ਤੇ ਨਾਂ ਗਿਰਾਵਟ ਹੈ।
Fareedkot Teekaਔਰ ਭੈ ਨਹੀਂ ਕਿਉਂਕਿ (ਖਤਾ) ਗੁਨਾਹ ਕੋਈ ਨਹੀਂ ਕਰਤਾ ਔਰ ਨਾ ਕੋਈ (ਤਰਸੁ) ਦਯਾ ਰਖਤਾ ਹੈ, ਪੁਨਾ ਕਿਸੀ ਕੋ (ਜਵਾਲੁ) ਘਾਟਾ ਵਾ ਅਪਦਾ ਵਾ ਪੀੜਾ ਹੀ ਪੜਤੀ ਹੈ॥੧॥
Prof. Sahib Singhਉਸ ਅਵਸਥਾ ਵਿਚ ਕਿਸੇ ਪਾਪ ਕਰਮ ਕਰਨ ਦਾ ਖ਼ਤਰਾ ਨਹੀਂ; ਕੋਈ ਡਰ ਨਹੀਂ; ਕੋਈ ਗਿਰਾਵਟ ਨਹੀਂ ॥੧॥

ਪਦ ਅਰਥ ਖਤਾ = ਦੋਸ਼, ਪਾਪ। ਤਰਸੁ = ਡਰ। ਜਵਾਲ = ਜ਼ਵਾਲ, ਘਾਟਾ ॥੧॥

SikhNet (Spanish)ni miedo, ni error, ni enojo, ni caídas. (1)

ਅਬ ਮੋਹਿ; ਖੂਬ ਵਤਨ ਗਹ ਪਾਈ ॥

ab mohi; khoob vatan geh paaee |

Sant Singh KhalsaNow, I have found this most excellent city.
Manmohan SinghI have now found an excellent abode.
Manmohan Singh (Punjabi)ਮੈਨੂੰ ਹੁਣ ਬਹੁਤ ਚੰਗਾ ਨਿਵਾਸ-ਅਸਥਾਨ ਮਿਲ ਗਿਆ ਹੈ।
Fareedkot Teekaਅਬ ਮੈਨੇ ਚੰਗੀ ਵਤਨ ਕੀ ਜਗਾ ਪਾਈ ਹੈ॥
Prof. Sahib Singhਹੇ ਮੇਰੇ ਵੀਰ! ਹੁਣ ਮੈਂ ਵੱਸਣ ਲਈ ਸੋਹਣੀ ਥਾਂ ਲੱਭ ਲਈ ਹੈ,

ਪਦ ਅਰਥ ਮੋਹਿ = ਮੈਂ। ਵਤਨ ਗਹ = ਵਤਨ ਗਾਹ, ਵਤਨ ਦੀ ਥਾਂ, ਰਹਿਣ ਦੀ ਥਾਂ।

SikhNet (Spanish)Oh, ¡Qué maravillosa es mi tierra

ਊਹਾਂ ਖੈਰਿ ਸਦਾ; ਮੇਰੇ ਭਾਈ ॥੧॥ ਰਹਾਉ ॥

aoohaan khair sadaa; mere bhaaee |1| rahaau |

Sant Singh KhalsaThere is lasting peace and safety there, O Siblings of Destiny. ||1||Pause||
Manmohan SinghMy brethren there is ever-lasting safety there. Pause.
Manmohan Singh (Punjabi)ਮੇਰੇ ਭਰਾਵੋ! ਉਥੇ ਹਮੇਸ਼ਾਂ ਦੀ ਸਲਾਮਤੀ ਹੈ। ਠਹਿਰਾਉ।
Fareedkot Teekaਹੇ ਮੇਰੇ ਭਾਈ! ਊਹਾਂ ਸਦਾ ਹੀ ਸੁਖ ਹੈ॥੧॥ ਰਹਾਉ☬ਪ੍ਰਸ਼ਨ: ਤਿਸ ਸ਼ਹਰ ਕਾ ਨਾਮ ਕਿਆ ਹੈ?
Prof. Sahib Singhਉਥੇ ਸਦਾ ਸੁਖ ਹੀ ਸੁਖ ਹੈ ॥੧॥ ਰਹਾਉ ॥

ਪਦ ਅਰਥ ਖੈਰਿ = ਖ਼ੈਰੀਅਤ, ਸੁਖ ॥੧॥ ਰਹਾਉ ॥

SikhNet (Spanish)donde siempre hay paz y calma! (1‑Pausa)

ਕਾਇਮੁ ਦਾਇਮੁ; ਸਦਾ ਪਾਤਿਸਾਹੀ ॥

kaaeim daaeim; sadaa paatisaahee |

Sant Singh KhalsaGod's Kingdom is steady, stable and eternal.
Manmohan SinghFirm, stable and for aye is the sovereignty of God.
Manmohan Singh (Punjabi)ਪੱਕੀ, ਸਥਿਰ ਅਤੇ ਸਦੀਵੀ ਹੈ ਵਾਹਿਗੁਰੂ ਦੀ ਬਾਦਸ਼ਾਹੀ।
Fareedkot Teekaਕਾਇਮ ਇਸਥਿਤ (ਦਾਇਮ) ਹਮੇਸ ਅਰਥਾਤ ਸਦਾ ਸਦਾ ਪਾਤਸ਼ਾਹੀ ਇਸਥਿਤ ਹੈ॥
Prof. Sahib Singhਉਹ (ਆਤਮਕ ਅਵਸਥਾ ਇਕ ਐਸੀ) ਪਾਤਸ਼ਾਹੀ (ਹੈ ਜੋ) ਸਦਾ ਹੀ ਟਿਕੀ ਰਹਿਣ ਵਾਲੀ ਹੈ,

ਪਦ ਅਰਥ ਕਾਇਮੁ = ਥਿਰ ਰਹਿਣ ਵਾਲੀ। ਦਾਇਮੁ = ਸਦਾ।

SikhNet (Spanish)Siempre duradero es el Reino de mi Señor en esa tierra.

ਦੋਮ ਨ ਸੇਮ; ਏਕ ਸੋ ਆਹੀ ॥

dom na sem; ek so aahee |

Sant Singh KhalsaThere is no second or third status; all are equal there.
Manmohan SinghThere is no second or third, he alone is there.
Manmohan Singh (Punjabi)ਦੂਜਾ ਜਾ ਤੀਜਾ ਕੋਈ ਨਹੀਂ, ਕੇਵਲ ਉਹੀ ਉਥੇ ਹੈ।
Fareedkot Teeka(ਦੋਮ) ਦੂਸਰਾ ਨਹੀਂ ਹੈ ਕੌਣ ਵਜੀਰ (ਸੇਮ) ਤੀਸਰਾ ਬਖਸੀ ਨਹੀਂ ਹੈ, ਵਾ ਦ੍ਵੈਤ ਨਹੀਂ ਔਰ (ਸੇਮ) ਤੀਨੋਂ ਗੁਨ ਨਹੀਂ ਹੈ, ਸੋ ਏਕ ਹੀ ਹੈ ਅਰਥਾਤ ਅਦੁੱਤੀ ਹੈ॥
Prof. Sahib Singhਉਥੇ ਕਿਸੇ ਦਾ ਦੂਜਾ ਤੀਜਾ ਦਰਜਾ ਨਹੀਂ, ਸਭ ਇਕੋ ਜਿਹੇ ਹਨ।

ਪਦ ਅਰਥ ਦੋਮ ਸੇਮ = ਦੂਜਾ ਤੀਜਾ (ਦਰਜਾ)। ਏਕ ਸੋ = ਇਕੋ ਜੈਸੇ। ਆਹੀ = ਹਨ।

SikhNet (Spanish)No hay ni un segundo ni un tercero ahí, sino sólo mi Único Señor.

ਆਬਾਦਾਨੁ; ਸਦਾ ਮਸਹੂਰ ॥

aabaadaan; sadaa masahoor |

Sant Singh KhalsaThat city is populous and eternally famous.
Manmohan SinghPopulated and ever famous is that city.
Manmohan Singh (Punjabi)ਆਬਾਦ ਅਤੇ ਹਮੇਸ਼ਾਂ ਲਈ ਉਘਾ ਹੈ, ਉਹ ਸ਼ਹਿਰ।
Fareedkot Teekaਸਰਬ ਸਮਿਓਂ ਮੇਂ (ਆਬਾਦਾਨੁ) ਸਘਨ ਬਸਤਾ ਹੈ ਔਰ ਸ਼ਾਸਤ੍ਰੋਂ ਦੁਆਰਾ (ਮਸਹੂਰ) ਪ੍ਰਗਟ ਹੈ ਬੈਕੁੰਠ ਵਾ ਬ੍ਰਹਮਾ॥
Prof. Sahib Singhਉਹ ਸ਼ਹਿਰ ਸਦਾ ਉੱਘਾ ਹੈ ਤੇ ਵੱਸਦਾ ਹੈ,

ਪਦ ਅਰਥ ਆਬਾਦਾਨੁ = ਆਬਾਦ, ਵੱਸਦਾ।

SikhNet (Spanish)Él está siempre Floreciente, Su Renombre es Eterno,

ਊਹਾਂ ਗਨੀ ਬਸਹਿ; ਮਾਮੂਰ ॥੨॥

aoohaan ganee baseh; maamoor |2|

Sant Singh KhalsaThose who live there are wealthy and contented. ||2||
Manmohan SinghThe wealthy and the content dwell there.
Manmohan Singh (Punjabi)ਅਮੀਰ ਅਤੇ ਸੰਤੁਸ਼ਟ ਉਥੇ ਵਸਦੇ ਹਨ।
Fareedkot Teekaਉਸ ਅਸਥਾਨ ਮੇਂ (ਗਨੀ) ਧਨੀ ਬਸਤੇ ਹੈਂ (ਮਾਮੂਰ) ਲਬਾਲਬ ਹੂਏ ਅਰਥਾਤ ਆਨੰਦ ਪੂਰਬਕ ਬਸਤੇ ਹੈਂ, ਜੋ ਦੇਵੀ ਸੰਪਤੀ ਕੇ ਧਨ ਕਰ ਜੁਗਤ ਹੈਂ॥੨॥
Prof. Sahib Singhਉਥੇ ਧਨੀ ਤੇ ਰੱਜੇ ਹੋਏ ਬੰਦੇ ਵੱਸਦੇ ਹਨ (ਭਾਵ, ਉਸ ਆਤਮਕ ਦਰਜੇ ਤੇ ਜੋ ਜੋ ਅੱਪੜਦੇ ਹਨ ਉਹਨਾਂ ਦੇ ਅੰਦਰ ਕੋਈ ਵਿਤਕਰਾ ਨਹੀਂ ਰਹਿੰਦਾ ਤੇ ਉਹਨਾਂ ਨੂੰ ਦੁਨੀਆ ਦੀ ਭੁੱਖ ਨਹੀਂ ਰਹਿੰਦੀ) ॥੨॥

ਪਦ ਅਰਥ ਗਨੀ = ਧਨੀ, ਧਨਾਢ। ਮਾਮੂਰ = ਰੱਜੇ ਹੋਏ ॥੨॥

SikhNet (Spanish)y ahí habitan solamente los ricos de Espíritu y los que están contentos. (2)

ਤਿਉ ਤਿਉ ਸੈਲ ਕਰਹਿ; ਜਿਉ ਭਾਵੈ ॥

tiau tiau sail kareh; jiau bhaavai |

Sant Singh KhalsaThey stroll about freely, just as they please.
Manmohan SinghAs they please, so do they stroll about.
Manmohan Singh (Punjabi)ਜਿਸ ਤਰ੍ਹਾਂ ਉਨ੍ਹਾਂ ਨੂੰ ਚੰਗਾ ਲੱਗਦਾ ਹੈ, ਉਸ ਤਰ੍ਹਾਂ ਉਹ ਸੈਰ ਕਰਦੇ ਹਨ।
Fareedkot Teekaਜਿਸ ਪ੍ਰਕਾਰ ਤਿਨ ਕੋ ਭਾਵਤਾ ਹੈ ਤਿਉਂ ਤਿਉਂ ਸੈਲ ਕਰਤੇ ਹੈਂ, ਭਾਵ ਸੁਤੰਤ੍ਰ ਹੈਂ॥
Prof. Sahib Singh(ਉਸ ਆਤਮਕ ਸ਼ਹਿਰ ਵਿਚ ਅੱਪੜੇ ਹੋਏ ਬੰਦੇ ਉਸ ਅਵਸਥਾ ਵਿਚ) ਅਨੰਦ ਨਾਲ ਵਿਚਰਦੇ ਹਨ;

ਪਦ ਅਰਥ ਸੈਲ ਕਰਹਿ = ਮਨ-ਮਰਜ਼ੀ ਨਾਲ ਤੁਰਦੇ ਫਿਰਦੇ ਹਨ।

SikhNet (Spanish)Y los mortales van y vienen libremente y hacen lo que desean;

ਮਹਰਮ ਮਹਲ; ਨ ਕੋ ਅਟਕਾਵੈ ॥

maharam mehal; na ko attakaavai |

Sant Singh KhalsaThey know the Mansion of the Lord's Presence, and no one blocks their way.
Manmohan SinghThey are the knowers of the Master's Mansion so none does obstruct them.
Manmohan Singh (Punjabi)ਉਹ ਮਾਲਕ ਦੇ ਮੰਦਰ ਦੇ ਜਾਣੂ ਹਨ, ਇਸ ਲਈ ਉਨ੍ਹਾਂ ਨੂੰ ਕੋਈ ਨਹੀਂ ਰੋਕਦਾ।
Fareedkot Teekaਜੋ (ਮਹਲ) ਸ੍ਵੈਸ੍ਵਰੂਪ ਕੇ (ਮਹਰਮ) ਭੇਦੀ ਹੈਂ ਤਿਨ ਕੋ ਕੋਈ ਨਹੀਂ ਰੋਕਤਾ ਹੈ॥
Prof. Sahib Singhਉਹ ਉਸ (ਰੱਬੀ) ਮਹਲ ਦੇ ਭੇਤੀ ਹੁੰਦੇ ਹਨ; (ਇਸ ਵਾਸਤੇ) ਕੋਈ (ਉਹਨਾਂ ਦੇ ਰਾਹ ਵਿਚ) ਰੋਕ ਨਹੀਂ ਪਾ ਸਕਦਾ।

ਪਦ ਅਰਥ ਮਹਰਮ = ਵਾਕਿਫ਼। ਮਹਰਮ ਮਹਲ = ਮਹਿਲ ਦੇ ਵਾਕਿਫ਼। ਕੋ = ਕੋਈ। ਨ ਅਟਕਾਵੈ = ਰੋਕਦਾ ਨਹੀਂ।

SikhNet (Spanish)ellos conocen la Mansión de su Señor y nadie los detiene para entrar.

ਕਹਿ ਰਵਿਦਾਸ; ਖਲਾਸ ਚਮਾਰਾ ॥

keh ravidaas; khalaas chamaaraa |

Sant Singh KhalsaSays Ravi Daas, the emancipated shoe-maker:
Manmohan SinghSays Ravi Dass, the emancipated shoe-maker,
Manmohan Singh (Punjabi)ਮੁਕਤ ਹੋਇਆ ਹੋਇਆ ਜੁੱਤੀਆਂ ਬਣਾਉਣ ਵਾਲਾ ਰਵਿਦਾਸ ਆਖਦਾ ਹੈ,
Fareedkot Teekaਰਵਿਦਾਸ ਚਮਾਰ ਕਹਤਾ ਹੈ: ਵਾ ਚੁਮਾਰ ਭਾਵ ਤੇ ਮੈਂ ਤਾਂ (ਖਲਾਸ) ਨਿਰਬੰਧ ਹੂਆ ਹੂੰ॥
Prof. Sahib Singhਚਮਿਆਰ ਰਵਿਦਾਸ ਆਖਦਾ ਹੈ-

ਪਦ ਅਰਥ ਕਹਿ = ਕਹੈ, ਆਖਦਾ ਹੈ। ਖਲਾਸ = ਜਿਸ ਨੇ ਦੁੱਖ-ਅੰਦੋਹ ਤਸ਼ਵੀਸ਼ ਆਦਿਕ ਤੋਂ ਖ਼ਲਾਸੀ ਪਾ ਲਈ ਹੋਈ ਹੈ।

SikhNet (Spanish)Ravidas, un simple curtidor de pieles, ha sido emancipado en esta tierra,

ਜੋ ਹਮ ਸਹਰੀ; ਸੁ ਮੀਤੁ ਹਮਾਰਾ ॥੩॥੨॥

jo ham saharee; su meet hamaaraa |3|2|

Sant Singh Khalsawhoever is a citizen there, is a friend of mine. ||3||2||
Manmohan Singhhe who is my fellow citizen is a friend of mine.
Manmohan Singh (Punjabi)ਜੋ ਮੇਰੇ ਸ਼ਹਿਰ ਦਾ ਰਹਿਣ ਵਾਲਾ ਹੈ, ਉਹ ਮੇਰਾ ਮਿੱਤ੍ਰ ਹੈ।
Fareedkot Teekaਜੋ ਹਮ ਸ਼ਹਰੀ ਅਰਥਾਤ ਹਮਾਰੇ ਬੇਗਮ ਪੁਰੇ ਕਾ ਰਹਨੇ ਵਾਲਾ ਹੈ, ਸੋ ਹਮਾਰਾ ਮੀਤ ਹੈ॥੩॥੨॥
Prof. Sahib Singhਅਸਾਡਾ ਮਿੱਤਰ ਉਹ ਹੈ ਜੋ ਅਸਾਡਾ ਸਤਸੰਗੀ ਹੈ, ਜਿਸ ਨੇ (ਦੁਖ-ਅੰਦੋਹ ਤਸ਼ਵੀਸ਼ ਆਦਿਕ ਤੋਂ) ਖ਼ਲਾਸੀ ਪਾ ਲਈ ਹੈ ॥੩॥੨॥

ਪਦ ਅਰਥ ਹਮ ਸਹਰੀ = ਇੱਕੋ ਸ਼ਹਿਰ ਦੇ ਵੱਸਣ ਵਾਲਾ, ਹਮ-ਵਤਨ, ਸਤਸੰਗੀ ॥੩॥੨॥

* ਭਾਵ: ਪ੍ਰਭੂ ਨਾਲ ਮਿਲਾਪ ਵਾਲੀ ਆਤਮਕ ਅਵਸਥਾ ਵਿਚ ਸਦਾ ਅਨੰਦ ਹੀ ਅਨੰਦ ਬਣਿਆ ਰਹਿੰਦਾ ਹੈ। * ਨੋਟ: ਇਸ ਸ਼ਬਦ ਵਿਚ ਦੁਨੀਆ ਦੇ ਲੋਕਾਂ ਦੇ ਮਿਥੇ ਹੋਏ ਸੁਰਗ-ਭਿਸ਼ਤ ਦੇ ਮੁਕਾਬਲੇ ਤੇ ਸੱਚ-ਮੁੱਚ ਦੀ ਆਤਮਕ ਅਵਸਥਾ ਦਾ ਵਰਨਣ ਹੈ। ਸੁਰਗ-ਭਿਸ਼ਤ ਦੇ ਤਾਂ ਸਿਰਫ਼ ਇਕਰਾਰ ਹੀ ਹਨ, ਮਨੁੱਖ ਸਿਰਫ਼ ਆਸਾਂ ਹੀ ਕਰ ਸਕਦਾ ਹੈ ਕਿ ਮਰਨ ਪਿਛੋਂ ਮਿਲੇਗਾ; ਪਰ ਜਿਸ ਆਤਮਕ ਅਵਸਥਾ ਦਾ ਇਥੇ ਜ਼ਿਕਰ ਹੈ, ਉਸ ਨੂੰ ਮਨੁੱਖ ਇਸ ਜ਼ਿੰਦਗੀ ਵਿਚ ਹੀ ਅਨੁਭਵ ਕਰ ਸਕਦਾ ਹੈ, ਜੇ ਉਹ ਜੀਵਨ ਦੇ ਸਹੀ ਰਾਹ ਤੇ ਤੁਰਦਾ ਹੈ।

SikhNet (Spanish)y quien sea que habita ahí es también su amigo.

Open this shabad →

Shabad Bhagat Ravidas Ji Raag Gauree continues on Ang 346

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but one God. By the True Guru's grace He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਗਉੜੀ ਬੈਰਾਗਣਿ ਰਵਿਦਾਸ ਜੀਉ ॥

gaurree bairaagan ravidaas jeeo |

Sant Singh KhalsaGauree Bairaagan, Ravi Daas Jee:
Manmohan SinghGauri Bairagan Ravi Dass Ji.
Manmohan Singh (Punjabi)ਗਉੜੀ ਬੈਰਾਗਣਿ ਰਵੀਦਾਸ ਜੀ।
Prof. Sahib Singhਰਾਗ ਗਉੜੀ-ਬੈਰਾਗਣਿ ਵਿੱਚ ਭਗਤ ਰਵਿਦਾਸ ਜੀ ਦੀ ਬਾਣੀ।
SikhNet (Spanish)Gauri Bairagan, Ravidas yi.

ਘਟ ਅਵਘਟ ਡੂਗਰ ਘਣਾ; ਇਕੁ ਨਿਰਗੁਣੁ ਬੈਲੁ ਹਮਾਰ ॥

ghatt avaghatt ddoogar ghanaa; ik niragun bail hamaar |

Sant Singh KhalsaThe path to God is very treacherous and mountainous, and all I have is this worthless ox.
Manmohan SinghThe path to God is very difficult and mountainous and I have worthless ox.
Manmohan Singh (Punjabi)ਰੱਬ ਦਾ ਰਸਤਾ ਬੜਾ ਬਿਖੜਾ ਅਤੇ ਪਹਾੜੀ ਹੈ ਅਤੇ ਮੇਰਾ ਬਲ੍ਹਦ ਨਿਕੰਮਾ ਹੈ।
Fareedkot Teeka(ਘਟ) ਅੰਤਹਕਰਣ ਵਾ ਸਰੀਰ ਮੇਂ (ਅਵਘਟ) ਔਖੇ (ਡੂਗਰ) ਪਰਬਤੋਂ ਕਾ ਸਮਦਾਇ ਅਰਥਾਤ ਕਾਮਾਦਿ ਵਿਕਾਰੋਂ ਰੂਪੀ ਘਣਾ ਹੈ ਔਰ ਹਮਾਰਾ ਮਨ ਰੂਪੀ ਬੈਲ ਸੁਭ ਗੁਣੋ ਸੇ ਰਹਤ ਹੈ ਔਰ ਤਿਨ ਪਰਬਤੋਂ ਮੇਂ ਪੜ ਗਿਆ॥
Prof. Sahib Singh(ਜਿਨਹੀਂ ਰਾਹੀਂ ਪ੍ਰਭੂ ਦੇ ਨਾਮ ਦਾ ਸੌਦਾ ਲੱਦ ਕੇ ਲੈ ਜਾਣ ਵਾਲਾ ਮੇਰਾ ਟਾਂਡਾ ਲੰਘਣਾ ਹੈ, ਉਹ) ਰਸਤੇ ਬੜੇ ਔਖੇ ਪਹਾੜੀ ਰਸਤੇ ਹਨ, ਤੇ ਮੇਰਾ (ਮਨ-) ਬਲਦ ਮਾੜਾ ਜਿਹਾ ਹੈ;

ਪਦ ਅਰਥ ਘਟ = ਰਸਤੇ। ਅਵਘਟ = ਔਖੇ। ਡੂਗਰ = ਪਹਾੜੀ, ਪਹਾੜ ਦਾ। ਘਣਾ = ਬਹੁਤਾ। ਨਿਰਗੁਨੁ = ਗੁਣ-ਹੀਨ, ਮਾੜਾ ਜਿਹਾ। ਹਮਾਰ = ਅਸਾਡਾ, ਮੇਰਾ।

SikhNet (Spanish)El sendero es traicionero y empinado; el toro de mi cuerpo es débil

ਰਮਈਏ ਸਿਉ ਇਕ ਬੇਨਤੀ; ਮੇਰੀ ਪੂੰਜੀ ਰਾਖੁ ਮੁਰਾਰਿ ॥੧॥

rameee siau ik benatee; meree poonjee raakh muraar |1|

Sant Singh KhalsaI offer this one prayer to the Lord, to preserve my capital. ||1||
Manmohan SinghI make one request unto the pervading Lord, the Enemy of pride, to preserve my capital
Manmohan Singh (Punjabi)ਆਪਣੇ ਵੱਖਰ ਦੀ ਰਖਵਾਲੀ ਕਰਨ ਲਈ ਮੈਂ ਹੰਕਾਰ ਦੇ ਵੇਰੀ ਸਰਬ-ਵਿਆਪਕ ਸੁਆਮੀ ਮੂਹਰੇ ਇਕ ਪ੍ਰਾਰਥਨਾ ਕਰਦਾ ਹਾਂ।
Fareedkot Teekaਰਮਣ ਰੂਪ ਵਾਹਗੁਰੂ ਸੇ ਏਕ ਬੇਨਤੀ ਹੈ ਕਿ ਹੇ ਮੁਰਾਰੀ ਮੇਰੀ ਸਰਧਾ ਰੂਪ ਵਾ ਪ੍ਰਾਣੋਂ ਰੂਪ ਪੂੰਜੀ ਰਾਖੋ ਅਰਥਾਤ ਸਫਲੀ ਕਰੋ॥੧॥
Prof. Sahib Singhਪਿਆਰੇ ਪ੍ਰਭੂ ਅੱਗੇ ਹੀ ਮੇਰੀ ਅਰਜ਼ੋਈ ਹੈ-ਹੇ ਪ੍ਰਭੂ! ਮੇਰੀ ਰਾਸਿ-ਪੂੰਜੀ ਦੀ ਤੂੰ ਆਪ ਰੱਖਿਆ ਕਰੀਂ ॥੧॥

ਪਦ ਅਰਥ ਰਮਈਆ = ਸੋਹਣਾ ਰਾਮ। ਮੁਰਾਰੀ = ਹੇ ਮੁਰਾਰੀ! ਹੇ ਪ੍ਰਭੂ! ॥੧॥

SikhNet (Spanish)y todo lo que tengo no sirve, ofrezco esta oración a mi Señor, oh Dios, ¡Conserva mi Capital! (1)

ਕੋ ਬਨਜਾਰੋ ਰਾਮ ਕੋ; ਮੇਰਾ ਟਾਂਡਾ ਲਾਦਿਆ ਜਾਇ ਰੇ ॥੧॥ ਰਹਾਉ ॥

ko banajaaro raam ko; meraa ttaanddaa laadiaa jaae re |1| rahaau |

Sant Singh KhalsaIs there any merchant of the Lord to join me? My cargo is loaded, and now I am leaving. ||1||Pause||
Manmohan SinghIs there any merchant of God to join me? My cargo is laden and is on the move. Pause.
Manmohan Singh (Punjabi)ਕੀ ਕੋਈ ਰੱਬ ਦਾ ਵਾਪਾਰੀ ਹੈ, ਜੋ ਮੇਰੇ ਨਾਲ ਰਲ ਕੇ ਚੱਲੇ? ਮੇਰਾ ਮਾਲ ਲੱਦਿਆ ਹੋਇਆ ਜਾ ਰਿਹਾ ਹੈ। ਠਹਿਰਾਉ।
Fareedkot Teekaਹੇ ਭਾਈ! ਕੋਈ ਮਨ ਕਾ ਬਨਜਾਰਾ ਭੀ ਹੈ॥☬ਤੁਮ ਕਿਉਂ ਪੂਛਤੇ ਹੋ?☬ਉੱਤਰ: ਮੇਰਾ (ਟਾਂਡਾ) ਸਾਥ ਲਾਦਿਆ ਜਾਤਾ ਹੈ॥੧॥ ਰਹਾਉ ॥
Prof. Sahib Singhਹੇ ਭਾਈ! (ਜੇ ਸੋਹਣੇ ਪ੍ਰਭੂ ਦੀ ਕਿਰਪਾ ਨਾਲ) ਪ੍ਰਭੂ ਦੇ ਨਾਮ ਦਾ ਵਣਜ ਕਰਨ ਵਾਲਾ ਕੋਈ ਬੰਦਾ ਮੈਨੂੰ ਮਿਲ ਪਏ ਤਾਂ ਮੇਰਾ ਮਾਲ ਭੀ ਲੱਦਿਆ ਜਾ ਸਕੇ (ਭਾਵ, ਤਾਂ ਉਸ ਗੁਰਮੁਖਿ ਦੀ ਸਹਾਇਤਾ ਨਾਲ ਮੈਂ ਭੀ ਹਰਿ-ਨਾਮ-ਰੂਪ ਦਾ ਵਣਜ ਕਰ ਸਕਾਂ) ॥੧॥ ਰਹਾਉ ॥

ਪਦ ਅਰਥ ਕੋ = ਕੋਈ। ਬਨਜਾਰੋ = ਵਣਜ ਕਰਨ ਵਾਲਾ, ਵਪਾਰੀ। ਟਾਂਡਾ = ਬਲਦਾਂ ਜਾਂ ਗੱਡਿਆਂ ਰੇੜ੍ਹਿਆਂ ਦਾ ਸਮੂੰਹ ਜਿਨ੍ਹਾਂ ਉਤੇ ਵਪਾਰ-ਸੌਦਾਗਰੀ ਦਾ ਮਾਲ ਲੱਦਿਆ ਹੋਇਆ ਹੋਵੇ, ਕਾਫ਼ਲਾ। ਰੇ = ਹੇ ਭਾਈ! ਲਾਦਿਆ ਜਾਇ = ਲੱਦਿਆ ਜਾ ਸਕੇ ॥੧॥ ਰਹਾਉ ॥

SikhNet (Spanish)¿Hay algún mercader del Señor que me acompañe?, mi carga es pesada y estoy por irme. (1-Pausa)

Open this shabad (11 lines, Angs 345-346) →

Ang 345 of 1430