ਪਉੜੀ ॥
paurree |
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri
ਕਾਇਆ ਕੋਟੁ ਰਚਾਇਆ; ਹਰਿ ਸਚੈ ਆਪੇ ॥
kaaeaa kott rachaaeaa; har sachai aape |
Sant Singh KhalsaThe True Lord Himself created the body-fortress.
Manmohan SinghThe True Lord of Himself, has made the body fortress.
Manmohan Singh (Punjabi)ਸੱਚੇ ਸੁਆਮੀ ਨੇ ਖੁਦ ਹੀ ਸਰੀਰ ਦਾ ਕਿਲ੍ਹਾ ਬਣਾਇਆ ਹੈ।
Fareedkot Teekaਹਰੀ ਸੱਚੇ ਨੇ ਸਰੀਰ ਰੂਪ ਕੋਟ ਆਪ ਹੀ (ਰਚਾਇਆ) ਬਨਾਇਆ ਹੈ॥
Prof. Sahib Singhਇਹ ਮਨੁੱਖਾ-ਸਰੀਰ (ਮਾਨੋ,) ਕਿਲ੍ਹਾ ਹੈ ਜੋ ਸੱਚੇ ਪ੍ਰਭੂ ਨੇ ਆਪ ਬਣਾਇਆ ਹੈ,
ਪਦ ਅਰਥ ਕੋਟੁ = ਕਿਲ੍ਹਾ। ਆਪੇ = ਆਪ ਹੀ।
SikhNet (Spanish)El Mismo Señor Verdadero construye la fortaleza del cuerpo;
ਇਕਿ ਦੂਜੈ ਭਾਇ ਖੁਆਇਅਨੁ; ਹਉਮੈ ਵਿਚਿ ਵਿਆਪੇ ॥
eik doojai bhaae khuaaeian; haumai vich viaape |
Sant Singh KhalsaSome are ruined through the love of duality, engrossed in egotism.
Manmohan SinghSome are ruined in the love of another and they are engrossed in self-conceit.
Manmohan Singh (Punjabi)ਕਈ ਹੋਰਸ ਦੀ ਪ੍ਰੀਤ ਅੰਦਰ ਬਰਬਾਦ ਹੋ ਗਏ ਹਨ ਅਤੇ ਸਵੈ-ਹੰਗਤਾ ਅੰਦਰ ਖਚਤ ਹੋਏ ਹੋਏ ਹਨ।
Fareedkot Teekaਇਕ ਦੂਜੇ ਭਾਇ ਮੇਂ ਲਾਇਕੇ ਭੁਲਾਏ ਹੈਂ, ਵਹੁ ਹਉਮੈ ਕੇ ਬੀਚ ਬਿਆਪੇ ਹੈਂ॥
Prof. Sahib Singh(ਪਰ ਇਸ ਕਿਲ੍ਹੇ ਵਿਚ ਰਹਿੰਦੇ ਹੋਏ ਭੀ) ਕਈ ਜੀਵ ਮਾਇਆ ਦੇ ਮੋਹ ਵਿਚ ਪਾ ਕੇ ਉਸ ਨੇ ਆਪ ਹੀ ਕੁਰਾਹੇ ਪਾ ਦਿੱਤੇ ਹਨ, ਉਹ (ਵਿਚਾਰੇ) ਹਉਮੈ ਵਿਚ ਫਸੇ ਪਏ ਹਨ।
ਪਦ ਅਰਥ ਇਕਿ = ਕਈ ਜੀਵ। ਖੁਆਇਅਨੁ = ਖੁੰਝਾਏ ਹਨ ਉਸ ਨੇ। ਵਿਆਪੇ = ਫਸੇ ਹੋਏ।
SikhNet (Spanish)a algunos que están enamorados del otro los destruye, pues están envueltos en su propio ego.
ਇਹੁ ਮਾਨਸ ਜਨਮੁ. ਦੁਲੰਭੁ ਸਾ; ਮਨਮੁਖ ਸੰਤਾਪੇ ॥
eihu maanas janam. dulanbh saa; manamukh santaape |
Sant Singh KhalsaThis human body is so difficult to obtain; the self-willed manmukhs suffer in pain.
Manmohan SinghDifficult to obtain is this human life, but the apostates are in great agony.
Manmohan Singh (Punjabi)ਮੁਸ਼ਕਲ ਨਾਲ ਮਿਲਣ ਵਾਲਾ ਹੈ ਇਹ ਮਨੁੱਖਾ-ਜੀਵਨ ਪ੍ਰੰਤੂ ਅਧਰਮੀ ਬੜੀ ਤਕਲੀਫ ਅੰਦਰ ਹੈ।
Fareedkot Teekaਇਹ ਮਾਨੁਖ ਜਨਮ ਬਹੁਤ ਦੁਰਲੰਭ ਪ੍ਰਾਪਤਿ ਹੂਆ ਥਾ, ਪਰੰਤੂ ਮਨਮੁਖਤਾ ਮੇਂ ਪੜਕੇ (ਸੰਤਾਪੇ) ਭਲੀ ਪ੍ਰਕਾਰ ਤਪਦੇ ਹੈਂ॥
Prof. Sahib Singhਇਹ ਮਨੁੱਖਾ ਸਰੀਰ ਬੜੀ ਮੁਸ਼ਕਲ ਨਾਲ ਲੱਭਾ ਸੀ, ਪਰ ਮਨ ਦੇ ਪਿੱਛੇ ਤੁਰ ਕੇ ਜੀਵ ਦੁਖੀ ਹੋ ਰਹੇ ਹਨ।
ਪਦ ਅਰਥ ਸਾ = ਸੀ। ਮਨਮੁਖ = ਮਨ ਦੇ ਪਿੱਛੇ ਤੁਰਨ ਵਾਲੇ।
SikhNet (Spanish)El nacimiento en la forma humana es precioso; sin embargo, el ególatra vive en el dolor.
ਜਿਸੁ ਆਪਿ ਬੁਝਾਏ. ਸੋ ਬੁਝਸੀ; ਜਿਸੁ ਸਤਿਗੁਰੁ ਥਾਪੇ ॥
jis aap bujhaae. so bujhasee; jis satigur thaape |
Sant Singh KhalsaHe alone understands, whom the Lord Himself causes to understand; he is blessed by the True Guru.
Manmohan SinghHe, whom the Lord Himself instructs and whom the True Guru blesses, realises the Lord.
Manmohan Singh (Punjabi)ਜਿਸ ਨੂੰ ਸਾਈਂ ਖੁਦ ਦਰਸਾਉਂਦਾ ਹੈ ਅਤੇ ਜਿਸ ਨੂੰ ਸੱਚੇ ਗੁਰਦੇਵ ਜੀ ਬਰਕਤ ਬਖਸ਼ਦੇ ਹਨ, ਉਹ ਹੀ ਸਾਈਂ ਨੂੰ ਅਨੁਭਵ ਕਰਦਾ ਹੈ।
Fareedkot Teekaਜਿਸ ਕੋ ਵਾਹਗੁਰੂ ਆਪ ਸਮਝਾਏ ਸੋ ਸਮਝਤਾ ਹੈ, ਪਰੰਤੂ ਸੋ ਸਮਝਤਾ ਹੈ ਜਿਸ ਕੋ ਸਤਿਗੁਰੂ ਥਾਪ ਦੇਵੇ, ਭਾਵ ਜਿਸ ਕੋ ਸਤਿਗੁਰੂ ਸਮਝ ਮੇਂ ਅਸਥਾਪਨ ਕਰੇ॥
Prof. Sahib Singh(ਇਹ ਸਰੀਰ ਪ੍ਰਾਪਤ ਕਰ ਕੇ ਕੀਹ ਕਰਨਾ ਸੀ) ਇਹ ਸਮਝ ਉਸ ਨੂੰ ਆਉਂਦੀ ਹੈ ਜਿਸ ਨੂੰ ਪ੍ਰਭੂ ਆਪ ਸਮਝ ਬਖ਼ਸ਼ੇ ਤੇ ਸਤਿਗੁਰੂ ਥਾਪਣਾ ਦੇਵੇ।
ਪਦ ਅਰਥ ਥਾਪੇ = ਥਾਪਣਾ ਦੇਵੇ।
SikhNet (Spanish)Y sólo conoce a su Dios, a quien Dios permite que Lo conozca, aquél que es bendecido por el Verdadero Guru.
ਸਭੁ ਜਗੁ ਖੇਲੁ ਰਚਾਇਓਨੁ; ਸਭ ਵਰਤੈ ਆਪੇ ॥੧੩॥
sabh jag khel rachaaeon; sabh varatai aape |13|
Sant Singh KhalsaHe created the entire world for His play; He is pervading amongst all. ||13||
Manmohan SinghThe entire world the Lord has made. His play and amongst all He is contained.
Manmohan Singh (Punjabi)ਸਾਰਾ ਸੰਸਾਰ ਉਸ ਨੇ ਆਪਣੀ ਖੇਡ ਰਚੀ ਹੋਈ ਹੈ ਅਤੇ ਸਾਰਿਆਂ ਅੰਦਰ ਉਹਰਵ ਰਿਹਾ ਹੈ।
Fareedkot Teekaਸਭ ਜਗਤ ਅਪਨਾ ਖੇਲ ਮਾਤਰ ਹੀ ਰਚਾਇਆ ਹੈ ਅਰ ਸਭ ਮੇਂ ਆਪ ਹੀ ਵਰਤਦਾ ਹੈ॥੧੩॥☬ਕਲਜੁਗ ਕੇ ਜੀਵੋਂ ਕੀ ਕਰਤੂਤ ਦਿਖਾਵਤੇ ਹੈਂ:
Prof. Sahib Singh(ਪਰ ਕਿਸੇ ਨੂੰ ਨਿੰਦਿਆ ਭੀ ਨਹੀਂ ਜਾ ਸਕਦਾ) ਇਹ ਸਾਰਾ ਜਗਤ ਉਸ ਪ੍ਰਭੂ ਨੇ ਇਕ ਖੇਡ ਬਣਾਈ ਹੈ ਤੇ ਇਸ ਵਿਚ ਹਰ ਥਾਂ ਆਪ ਹੀ ਮੌਜੂਦ ਹੈ ॥੧੩॥
SikhNet (Spanish)El mundo es en verdad el Foro del Señor y sólo Él está presente en todo.(13)