ੴ

ਸਿੱਖਬਾਣੀ · SikhBani

ਤੀਰਥਿ ਨਾਵਾ ਜੇ ਤਿਸੁ ਭਾਵਾ ਵਿਣੁ ਭਾਣੇ ਕਿ ਨਾਇ ਕਰੀ ॥

teerath naavaa je tis bhaavaa vin bhaane ki naae karee
Guru Nanak Dev Ji ਗੁਰੂ ਨਾਨਕ ਦੇਵ ਜੀ · Jap · Ang 2 · 5 lines
Translations

ਤੀਰਥਿ ਨਾਵਾ, ਜੇ ਤਿਸੁ ਭਾਵਾ; ਵਿਣੁ ਭਾਣੇ. ਕਿ ਨਾਇ ਕਰੀ ॥

teerath naavaa, je tis bhaavaa; vin bhaane. ki naae karee |

Sant Singh KhalsaIf I am pleasing to Him, then that is my pilgrimage and cleansing bath. Without pleasing Him, what good are ritual cleansings?
Manmohan SinghIf I become pleasing to Him that is my pilgrimage bath. Without pleasing Him of what avail is the ablution?
Manmohan Singh (Punjabi)ਜੇਕਰ ਮੈਂ ਉਸਨੂੰ ਚੰਗਾ ਲੱਗ ਜਾਵਾਂ ਤਾਂ ਇਹੀ ਮੇਰਾ ਧਰਮ ਅਸਥਾਨ ਤੇ ਨ੍ਹਾਉਣਾ ਹੈ। ਉਸਨੂੰ ਚੰਗਾ ਲੱਗਣ ਦੇ ਬਿਨਾ ਇਸ਼ਨਾਨ ਦਾ ਕੀ ਲਾਭ ਹੈ?
Fareedkot Teekaਹੇ ਸਿਧੋ! ਜੌ ਪ੍ਰਮੇਸ੍ਵਰ ਕੋ ਭਾਵੀਏ ਤੌ ਹੀ ਤੀਰਥ ਨਾਤਾ ਜਾਇ ਅਰੁ ਤੀਰਥ ਨਾਤੇ ਕੀ ਸਫਲਤਾ ਭੀ ਹੋ ਜਾਵੇ। ਜੇਕਰ ਉਸ ਕੇ ਭਾਏ ਬਿਨਾ ਨਾਇ ਭੀ ਲੀਆ ਤੌ ਕਿਆ ਕਰੇਂਗੇ॥
Prof. Sahib Singhਮੈਂ ਤੀਰਥ ਉੱਤੇ ਜਾ ਕੇ ਤਦ ਇਸ਼ਨਾਨ ਕਰਾਂ ਜੇ ਇਉਂ ਕਰਨ ਨਾਲ ਉਸ ਪਰਮਾਤਮਾ ਨੂੰ ਖ਼ੁਸ਼ ਕਰ ਸਕਾਂ, ਪਰ ਜੇ ਇਸ ਤਰ੍ਹਾਂ ਪਰਮਾਤਮਾ ਖ਼ੁਸ਼ ਨਹੀਂ ਹੁੰਦਾ, ਤਾਂ ਮੈਂ (ਤੀਰਥ ਉੱਤੇ) ਇਸ਼ਨਾਨ ਕਰਕੇ ਕੀਹ ਖੱਟਾਂਗਾ?

ਪਦ ਅਰਥ ਤੀਰਥਿ = ਤੀਰਥ ਉੱਤੇ। ਨਾਵਾ = ਮੈਂ ਇਸ਼ਨਾਨ ਕਰਾਂ। ਤਿਸੁ = ਉਸ ਰੱਬ ਨੂੰ। ਭਾਵਾ = ਮੈਂ ਚੰਗਾ ਲੱਗਾਂ। ਵਿਣੁ ਭਾਣੇ = ਰੱਬ ਨੂੰ ਚੰਗਾ ਲੱਗਣ ਤੋਂ ਬਿਨਾ, ਜੇ ਰੱਬ ਦੀ ਨਜ਼ਰ ਵਿਚ ਕਬੂਲ ਨਾ ਹੋਇਆ। ਕਿ ਨਾਇ ਕਰੀ = ਨ੍ਹਾਇ ਕੇ ਮੈਂ ਕੀਹ ਕਰਾਂ?

SikhNet (Spanish)Si complaciera al Señor, ese sería mi baño de peregrinaje. Sin complacerlo, ¿de qué valen todos los baños en los lugares Santos?

ਜੇਤੀ ਸਿਰਠਿ. ਉਪਾਈ ਵੇਖਾ; ਵਿਣੁ ਕਰਮਾ. ਕਿ ਮਿਲੈ ਲਈ ॥

jetee siratth. upaaee vekhaa; vin karamaa. ki milai lee |

Sant Singh KhalsaI gaze upon all the created beings: without the karma of good actions, what are they given to receive?
Manmohan SinghAll the created beings, that I behold, without good acts what are they given and what do they obtain?
Manmohan Singh (Punjabi)ਸਮੂਹ ਸਾਜੇ ਹੋਏ ਜੀਵਾਂ ਨੂੰ ਜਿਹੜੇ ਮੈਂ ਤਕਦਾ ਹਾਂ, ਸ਼ੁਭ ਅਮਲਾਂ ਬਾਝੋਂ ਉਨ੍ਹਾਂ ਨੂੰ ਕੀ ਮਿਲਦਾ ਹੈ, ਅਤੇ ਉਹ ਕੀ ਲੈਂਦੇ ਹਨ?
Fareedkot Teekaਜਿਤਨੀ ਸ੍ਰਿਸਟੀ ਉਤਪਤਿ ਕਰੀ ਹੋਈ ਕੀ ਦੇਖਤਾ ਹੂੰ, ਬਿਨਾ ਕਰਮਾ ਕਿਸੀ ਕੋ ਕ੍ਯਾ ਮਿਲਤਾ ਹੈ ਅਰੁ ਕ੍ਯਾ ਅਪਨੇ ਬਲ ਸੇ ਏਹ ਜੀਵ ਲੈ ਸਕਤਾ ਹੈ। ਭਾਵ ਜੇਕਰ ਹਮਾਰੇ ਕਰਮੋਂ ਮੇਂ ਹੋਗਾ ਅਰੁ ਈਸ੍ਵਰ ਕੋ ਭਾਇਆ, ਤਬ ਆਪ ਹੀ ਤੀਰਥ ਕਰ ਲੈਵੇਂਗੇ। ਤੁਮ ਸੋਂ ਕ੍ਯਾ ਪ੍ਰਯੋਜਨੁ ਹੈ?
Prof. Sahib Singhਅਕਾਲ ਪੁਰਖ ਦੀ ਪੈਦਾ ਕੀਤੀ ਹੋਈ ਜਿਤਨੀ ਭੀ ਦੁਨੀਆ ਮੈਂ ਵੇਖਦਾ ਹਾਂ, (ਇਸ ਵਿੱਚ) ਪਰਮਾਤਮਾ ਦੀ ਕਿਰਪਾ ਤੋਂ ਬਿਨਾ ਕਿਸੇ ਨੂੰ ਕੁਝ ਨਹੀਂ ਮਿਲਦਾ, ਕੋਈ ਕੁਝ ਨਹੀਂ ਲੈ ਸਕਦਾ।

ਪਦ ਅਰਥ ਜੇਤੀ = ਜਿਤਨੀ। ਸਿਰਠੀ = ਸ੍ਰਿਸ਼ਟੀ, ਦੁਨੀਆ। ਉਪਾਈ = ਪੈਦਾ ਕੀਤੀ ਹੋਈ। ਵੇਖਾ = ਮੈਂ ਵੇਖਦਾ ਹਾਂ। ਵਿਣੁ ਕਰਮਾ = ਪ੍ਰਭੂ ਦੀ ਮੇਹਰ ਤੋਂ ਬਿਨਾ; ਜਿਵੇਂ: 'ਵਿਣੁ ਕਰਮਾ ਕਿਛੁ ਪਾਈਐ ਨਾਹੀ, ਜੇ ਬਹੁ ਤੇਰਾ ਧਾਵੈ'। (ਤਿਲੰਗੁ ਮਹਲਾ ੧)। ਕਿ ਮਿਲੈ = ਕੀਹ ਮਿਲਦਾ ਹੈ? ਕੁਝ ਨਹੀਂ ਮਿਲਦਾ। ਕਿ ਲਈ = ਕੀਹ ਕੋਈ ਲੈ ਸਕਦਾ ਹੈ?

SikhNet (Spanish)Su creación la veo esparcida a mi derredor; nada existe fuera de ella.

ਮਤਿ ਵਿਚਿ, ਰਤਨ ਜਵਾਹਰ ਮਾਣਿਕ; ਜੇ ਇਕ ਗੁਰ ਕੀ ਸਿਖ ਸੁਣੀ ॥

mat vich, ratan javaahar maanik; je ik gur kee sikh sunee |

Sant Singh KhalsaWithin the mind are gems, jewels and rubies, if you listen to the Guru's Teachings, even once.
Manmohan SinghIn the mind are gems, jewels and rubies, provided thou you act upon (hearken to) even one instruction of the Guru.
Manmohan Singh (Punjabi)ਮਨ ਅੰਦਰ ਹੀਰੇ ਜਵਾਹਰ ਤੇ ਲਾਲ ਹਨ, ਜੇਕਰ ਤੂੰ ਗੁਰਾਂ ਦੀ ਇਕ ਭੀ ਸਿਖਿਆ ਸਰਵਣ ਕਰਕੇ ਅਮਲ ਕਰ ਲਵੇਂ।
Fareedkot Teekaਹੇ ਸਿਧੋ! (ਜੇ) ਜਬ (ਗੁਰ ਕੀ) ਗੁਰੂਓਂ ਕੀ (ਇਕ) ਏਕਤਾ ਕੀ ਸਿਖ੍ਯਾ ਸੁਣੀਤੀ ਹੈ, ਭਾਵ ਜਬ ਗੁਰੋਂ ਸੇ ਏਕ ਪਰਮਾਤਮਾ ਕਾ ਉਪਦੇਸੁ ਸੁਨੀਏ, ਤਬ ਅਪਨੀ (ਮਤਿ) ਬੁਧੀ ਮੈ ਹੀ ਰਤਨ, ਜਵਾਹਰ, ਮਾਣਿਕ ਮਿਲ ਜਾਤੇ ਹੈਂ⁽¹⁾॥
Prof. Sahib Singhਜੇ ਸਤਿਗੁਰੂ ਦੀ ਇਕ ਸਿੱਖਿਆ ਸੁਣ ਲਈ ਜਾਏ, ਤਾਂ ਮਨੁੱਖ ਦੀ ਬੁੱਧ ਦੇ ਅੰਦਰ ਰਤਨ, ਜਵਾਹਰ ਤੇ ਮੌਤੀ (ਉਪਜ ਪੈਂਦੇ ਹਨ, ਭਾਵ, ਪਰਮਾਤਮਾ ਦੇ ਗੁਣ ਪੈਦਾ ਹੋ ਜਾਂਦੇ ਹਨ)।

ਪਦ ਅਰਥ ਮਤਿ ਵਿਚਿ = (ਮਨੁੱਖ ਦੀ) ਬੁੱਧ ਦੇ ਅੰਦਰ ਹੀ। ਮਾਣਿਕ = ਮੌਤੀ। ਇਕ ਸਿਖ = ਇਕ ਸਿੱਖਿਆ। ਸੁਣੀ = ਸੁਣੀਏ, ਸੁਣੀ ਜਾਏ।

SikhNet (Spanish)Las verdaderas gemas, las joyas, los rubíes, son estados de la mente que son revelados cuando el corazón se abre para recibir Su Instrucción

ਗੁਰਾ; ਇਕ ਦੇਹਿ ਬੁਝਾਈ ॥

guraa; ik dehi bujhaaee |

Sant Singh KhalsaThe Guru has given me this one understanding:
Manmohan SinghThe Guru has explained one thing to me.
Manmohan Singh (Punjabi)ਗੁਰੂ ਨੇ ਮੈਨੂੰ ਇਕ ਗਲ ਸਮਝਾ ਦਿਤੀ ਹੈ।
Fareedkot Teekaਗੁਰੋਂ ਨੇ ਮੁਝ ਕੋ ਏਕ ਬੂਝ ਦਿਤੀ ਹੈ॥
Prof. Sahib Singh(ਤਾਂ ਤੇ) ਹੇ ਸਤਿਗੁਰੂ! (ਮੇਰੀ ਤੇਰੇ ਅੱਗੇ ਇਹ ਅਰਦਾਸ ਹੈ ਕਿ) ਮੈਨੂੰ ਇਕ ਇਹ ਸਮਝ ਦੇਹ,
SikhNet (Spanish)El Guru me ha enseñado esto,

ਸਭਨਾ ਜੀਆ ਕਾ. ਇਕੁ ਦਾਤਾ; ਸੋ. ਮੈ ਵਿਸਰਿ ਨ ਜਾਈ ॥੬॥

sabhanaa jeea kaa. ik daataa; so. mai visar na jaaee |6|

Sant Singh Khalsathere is only the One, the Giver of all souls. May I never forget Him! ||6||
Manmohan SinghThere is but one Bestower for all the beings. May, I never forget Him.
Manmohan Singh (Punjabi)ਸਮੂਹ ਜੀਵਾਂ ਦਾ ਕੇਵਲ ਇਕ ਦਾਤਾਰ ਹੈ। ਉਹ ਮੈਨੂੰ ਕਦੇ ਭੀ ਨਾਂ ਭੁੱਲੇ।
Fareedkot Teekaਸਭ ਜੀਵੋਂ ਕਾ ਦਾਤਾ ਏਕੁ ਅਕਾਲ ਪੁਰਖ ਹੈ। ਹੇ ਸਿਧੋ! ਸੋ ਮੁਝ ਕੋ ਵਿਸਰਤਾ ਨਹੀਂ ਹੈ॥ ੬॥☬ਪੁਨਾ ਸਿਧ ਗੁਰੂ ਜੀ ਸੇ ਕਹਤੇ ਭਏ ਕਿ ਜੇ ਕਰ ਆਪ ਹਮਾਰੇ ਮਤ ਮੈ ਆਓ ਅਰਥਾਤ ਜੋਗ ਭੇਸੁ ਲੇ ਲਵੋ, ਤਬ ਜੋਗ ਕੇ ਬਲ ਸੇ ਆਪ ਕੀ ਅਵਸਥਾ ਵੱਡੀ ਹੋ ਜਾਵੇਗੀ। ਸਿਧੋਂ ਕੇ ਪ੍ਰਬੋਧਨੇ ਪਰ ਸ੍ਰੀ ਗੁਰੂ ਜੀ ਉੱਤਰ ਕਹਤੇ ਭਏ:
Prof. Sahib Singhਜਿਸ ਕਰਕੇ ਮੈਨੂੰ ਉਹ ਅਕਾਲ ਪੁਰਖ ਨਾ ਵਿਸਰ ਜਾਏ, ਜੋ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ ॥੬॥

ਪਦ ਅਰਥ ॥੬॥

* ਭਾਵ: ਤੀਰਥ ਤੇ ਇਸ਼ਨਾਨ ਭੀ ਪ੍ਰਭੂ ਦੀ ਪ੍ਰਸੰਨਤਾ ਦੇ ਪਿਆਰ ਦੀ ਪ੍ਰਾਪਤੀ ਦਾ ਵਸੀਲਾ ਨਹੀਂ ਹੈ। ਜਿਸ ਉੱਤੇ ਮਿਹਰ ਹੋਵੇ ਉਹ ਗੁਰੂ ਦੇ ਰਾਹ ਤੇ ਤੁਰ ਕੇ ਪ੍ਰਭੂ ਦੀ ਯਾਦ ਵਿਚ ਜੁੜੇ। ਬੱਸ! ਉਸੇ ਮਨੁੱਖ ਦੀ ਮਤ ਵਿਚ ਹੁਲਾਰਾ ਆਉਂਦਾ ਹੈ।੬।

SikhNet (Spanish)hay sólo un Dios Dador de todas las Almas. ¡Que nunca me olvide de Él! (6)
Answers quote the Granth verbatim with Ang citations. AI commentary is not Gurbani and not a religious ruling.