ਥਾਪਿਆ ਨ ਜਾਇ; ਕੀਤਾ ਨ ਹੋਇ ॥
thaapiaa na jaae; keetaa na hoe |
Sant Singh KhalsaHe cannot be established, He cannot be created.
Manmohan SinghHe is neither established nor created by any one.
Manmohan Singh (Punjabi)ਉਹ ਕਿਸੇ ਦਾ ਨਾਂ ਅਸਥਾਪਨ ਕੀਤਾ ਅਤੇ ਨਾਂ ਹੀ ਬਣਾਇਆ ਹੋਇਆ ਹੈ।
Fareedkot Teekaਹੇ ਸਿੱਧੋ! ਸੋ ਅਕਾਲ ਪੁਰਖੁ ਕਿਸੀ ਕਾ ਸਥਾਪਿਤ ਨਹੀਂ ਕੀਆ ਹੂਆ, ਭਾਵ ਨਾਦੀ ਭੀ ਨਹੀਂ ਔਰੁ ਨ ਕਿਸੀ ਕਾ ਬਿੰਦੀ ਉਤਪਤਿ ਕੀਆ ਹੂਆ ਹੈ॥
Prof. Sahib Singhਨਾ ਉਹ ਪੈਦਾ ਕੀਤਾ ਜਾ ਸਕਦਾ ਹੈ ਅਤੇ ਨਾ ਹੀ ਸਾਡਾ ਬਣਾਇਆ ਬਣਦਾ ਹੈ।ਪਦ ਅਰਥ ਥਾਪਿਆ ਨਾ ਜਾਇ = ਥਾਪਿਆ ਨਹੀਂ ਜਾ ਸਕਦਾ, ਨਿੰਮਿਆ ਨਹੀਂ ਜਾ ਸਕਦਾ। ਸੰਸਕ੍ਰਿਤ ਧਾਤੂ स्था (ਸਥਾ) ਦਾ ਅਰਥ ਹੈ 'ਖਲੋਣਾ'। ਇਸ ਤੋਂ ਪ੍ਰੇਰਣਾਰਥਕ ਧਾਤੂ (Causative root) ਹੈ स्थापय (ਸਥਾਪਯ), ਜਿਸ ਦਾ ਅਰਥ ਹੈ 'ਖੜਾ ਕਰਨਾ' ਖਲਿਆਰਨਾ, ਨੀਂਹ ਰੱਖਣੀ'। ਇਸ 'ਪ੍ਰੇਰਣਾਰਥਕ ਧਾਤੂ' ਤੋਂ 'ਨਾਂਵ' ਹੈ स्थापन (ਸਥਾਪਨ), ਜਿਸ ਦਾ ਅਰਥ ਹੈ 'ਪੁੰਸਵਨ ਸੰਸਕਾਰ'। ਇਸਤ੍ਰੀ ਦੇ ਗਰਭਵਤੀ ਹੋਣ ਦੀਆਂ ਜਦੋਂ ਪਹਿਲੀਆਂ ਨਿਸ਼ਾਨੀਆਂ ਪਰਗਟ ਹੁੰਦੀਆਂ ਹਨ, ਤਦੋਂ ਹਿੰਦੂ ਘਰਾਂ ਵਿੱਚ ਇਹ ਸੰਸਕਾਰ ਕਰੀਦਾ ਹੈ, ਤਾਕਿ ਪੁੱਤਰ ਜਨਮੇ। स्थापय (ਸਥਾਪਯ) ਤੋਂ ਪਹਿਲਾਂ ਅਗੇਤਰ उद् (ਉਦ) ਲਗਾਇਆਂ ਇਹ ਬਣ ਜਾਂਦਾ ਹੈ, उत्थापय (ਉੱਥਾਪਯ), ਜਿਸ ਦਾ ਅਰਥ ਉਸ ਦੇ ਉਲਟ ਹੈ, ਉਖੇੜਨਾ, ਨਾਸ ਕਰਨਾ', ਜਿਵੇਂ: ਆਪੇ ਦੇਖਿ ਦਿਖਾਵੈ ਆਪੇ। ਆਪੇ ਥਾਪਿ ਉਥਾਪੇ ਆਪੇ। (ਮ: ੧)। ਕੀਤਾ ਨਾ ਹੋਇ = (ਸਾਡਾ) ਬਣਾਇਆ ਨਹੀਂ ਬਣਦਾ। ਨਾ ਹੋਇ = ਹੋਂਦ ਵਿੱਚ ਨਹੀਂ ਆਉਂਦਾ।
SikhNet (Spanish)Dios no puede ser definido, no puede ser creado;
ਆਪੇ ਆਪਿ; ਨਿਰੰਜਨੁ ਸੋਇ ॥
aape aap; niranjan soe |
Sant Singh KhalsaHe Himself is Immaculate and Pure.
Manmohan SinghThat Pure One is all in all Himself.
Manmohan Singh (Punjabi)ਉਹ ਪਵਿਤਰ ਪੁਰਖ ਸਾਰਾ ਕੁਛ ਆਪ ਹੀ ਹੈ।
Fareedkot Teekaਵਹੁ ਨਿਰੰਜਨੁ ਮਾਯਾ ਮਲ ਸੇ ਰਹਿਤ ਆਪੇ ਹੀ ਆਪ ਸੁਤੇ ਸਿੱਧ ਹੈ, ਭਾਵ ਅਨਾਦਿ, ਅਨੰਤ ਹੈ॥
Prof. Sahib Singhਉਹ ਨਿਰੋਲ ਆਪ ਹੀ ਆਪ ਹੈ। ਉਹ ਅਕਾਲ ਪੁਰਖ ਮਾਇਆ ਦੇ ਪਰਭਾਵ ਤੋਂ ਪਰੇ ਹੈ।ਪਦ ਅਰਥ ਆਪੇ ਆਪਿ = ਨਿਰੋਲ ਆਪ ਹੀ, ਭਾਵ, ਨਾ ਉਸ ਨੂੰ ਕੋਈ ਪੈਦਾ ਕਰਨ ਵਾਲਾ ਤੇ ਨਾ ਹੀ ਬਣਾਉਣ ਵਾਲਾ ਹੈ। ਸੋਇ ਨਿਰੰਜਨੁ = ਅੰਜਨ ਤੋਂ ਰਹਿਤ ਉਹ ਹਰੀ। ਨਿਰੰਜਨ = ਅੰਜਨ ਤੋਂ ਰਹਿਤ, ਮਾਇਆ ਤੋਂ ਰਹਿਤ, ਜੋ ਮਾਇਆ ਤੋਂ ਨਹੀਂ ਬਣਿਆ, ਜਿਸ ਵਿਚ ਮਾਇਆ ਦੀ ਅੰਸ਼ ਨਹੀਂ (ਨਿਰ-ਅੰਜਨ, ਨਿਰ = ਬਿਨਾ। ਅੰਜਨ = ਸੁਰਮਾ, ਕਾਲਖ; ਵਿਕਾਰਾਂ ਦੀ ਅੰਸ਼, ਮਾਇਆ ਦਾ ਪਰਭਾਵ ਨਹੀਂ ਹੈ।) ਉਹ, ਜਿਸ ਉੱਤੇ ਮਾਇਆ ਦਾ ਪਰਭਾਵ ਨਹੀਂ ਹੈ।
SikhNet (Spanish)Él en Sí Mismo es Inmaculado y Puro
ਜਿਨਿ ਸੇਵਿਆ; ਤਿਨਿ ਪਾਇਆ ਮਾਨੁ ॥
jin seviaa; tin paaeaa maan |
Sant Singh KhalsaThose who serve Him are honored.
Manmohan SinghThey who serve Him, obtain honour.
Manmohan Singh (Punjabi)ਜਿਨ੍ਹਾਂ ਨੇ ਉਸ ਦੀ ਟਹਿਲ ਸੇਵਾ ਕਮਾਈ, ਉਨ੍ਹਾਂ ਨੂੰ ਇਜ਼ਤ ਪਰਾਪਤ ਹੋਈ।
Fareedkot Teekaਜਿਨਿ ਗੁਰਮੁਖੋਂ ਨੇ ਸੇਵਨ ਕੀਆ ਹੈ, ਤਿਨੋ ਨੇ ਮਾਨੁ ਪਾਯਾ ਹੈ॥
Prof. Sahib Singhਜਿਸ ਮਨੁੱਖ ਨੇ ਉਸ ਅਕਾਲ ਪੁਰਖ ਨੂੰ ਸਿਮਰਿਆ ਹੈ, ਉਸ ਨੇ ਹੀ ਵਡਿਆਈ ਪਾ ਲਈ ਹੈ।ਪਦ ਅਰਥ ਜਿਨਿ = ਜਿਸ ਮਨੁੱਖ ਨੇ। ਤਿਨਿ = ਉਸ ਮਨੁੱਖ ਨੇ। ਮਾਨੁ = ਆਦਰ, ਵਡਿਆਈ।
SikhNet (Spanish)Los que Lo sirven son honrados
ਨਾਨਕ; ਗਾਵੀਐ ਗੁਣੀ ਨਿਧਾਨੁ ॥
naanak; gaaveeai gunee nidhaan |
Sant Singh KhalsaO Nanak, sing of the Lord, the Treasure of Excellence.
Manmohan SinghO Nanak! sing praises of the Lord who is the treasure of excellences.
Manmohan Singh (Punjabi)ਹੇ ਨਾਨਕ! ਉਸ ਦੀ ਸਿਫ਼ਤ ਸ਼ਲਾਘਾ ਗਾਇਨ ਕਰ ਜੋ ਉਤਕ੍ਰਿਸ਼ਟਰਾਈਆਂ ਦਾ ਖ਼ਜ਼ਾਨਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਐਸਾ ਨਿਸਚਾ ਕਰ ਕੇ (ਗੁਣੀ ਨਿਧਾਨੁ) ਗੁਣਾਂ ਕਾ ਖਜਾਨਾ, ਭਾਵ ਅਕਾਲ ਪੁਰਖ ਕੇ ਗੁਣੋਂ ਕੋ ਗਾਉਣਾ ਚਾਹੀਏ॥☬ਪ੍ਰਸ਼ਨ: ਗਾਨਾ ਤਬ ਹੋਤਾ ਹੈ, ਜਬ ਕੋਈ ਸ੍ਰੋਤਾ ਹੋ?☬ਉੱਤਰ:
Prof. Sahib Singhਹੇ ਨਾਨਕ! (ਆਓ) ਅਸੀਂ ਭੀ ਉਸ ਗੁਣਾਂ ਦੇ ਖ਼ਜ਼ਾਨੇ ਹਰੀ ਦੀ ਸਿਫ਼ਤ-ਸਾਲਾਹ ਕਰੀਏ।ਪਦ ਅਰਥ ਗੁਣੀ ਨਿਧਾਨੁ = ਗੁਣਾਂ ਦੇ ਖ਼ਜ਼ਾਨੇ ਨੂੰ। ਗਾਵੀਐ = ਸਿਫ਼ਤ-ਸਾਲਾਹ ਕਰੀਏ।
SikhNet (Spanish)Oh, dice Nanak, canta las Misericordias y las Virtudes del Señor, Tesoro de Excelencias
ਗਾਵੀਐ ਸੁਣੀਐ; ਮਨਿ ਰਖੀਐ ਭਾਉ ॥
gaaveeai suneeai; man rakheeai bhaau |
Sant Singh KhalsaSing, and listen, and let your mind be filled with love.
Manmohan SinghWith the Lord's love reposed in thy heart sing and hear His praises.
Manmohan Singh (Punjabi)ਪ੍ਰਭੂ ਦੀ ਪ੍ਰੀਤ ਨੂੰ ਆਪਣੇ ਦਿਲ ਅੰਦਰ ਟਿਕਾ ਕੇ ਉਸ ਦੀ ਕੀਰਤੀ ਗਾਇਨ ਤੇ ਸਰਵਣ ਕਰ।
Fareedkot Teekaਅਪਨੇ ਸੇ ਨ੍ਯੂਨ ਪਾਸ (ਗਾਵੀਐ) ਕਥਨ ਕਰੀਏ ਅਰੁ ਅਪਨੇ ਤੇ ਅਧਿਕ ਸੇ ਸੁਣੀਏ। ਜਬ ਦੋਨੋ ਕਾ ਸੰਜੋਗ ਨਾ ਹੋ, ਤਬ ਮਨ ਮੇਂ (ਭਾਉ) ਪ੍ਰੇਮੁ ਰਖੀਏ ਵਾ (ਗਾਵੀਐ) ਜੋ ਗਾਵਨ ਵਾਲੇ ਵਕਤਾ ਸ੍ਰੀ ਸਤਿਗੁਰੂ ਜੀ ਹੈਂ, ਤਿਨ ਸੇ (ਸੁਣੀਏ) ਸ੍ਰਵਣ ਕਰੀਏ, ਪੁਨਾ (ਮਨ) ਮਨਨ ਕਰੀਏ, ਪੁਨਾ (ਰਖੀਏ) ਨਿਦਿਧ੍ਯਾਸਨੁ ਕਰੀਏ ਤਬ (ਭਾਉ) ਪ੍ਰਤੱਖ ਗ੍ਯਾਨੁ ਹੋਤਾ ਹੈ॥
Prof. Sahib Singh(ਆਓ, ਅਕਾਲ ਪੁਰਖ ਦੇ ਗੁਣ) ਗਾਵੀਏ ਤੇ ਸੁਣੀਏ ਅਤੇ ਆਪਣੇ ਮਨ ਵਿਚ ਉਸਦਾ ਪ੍ਰੇਮ ਟਿਕਾਈਏ।ਪਦ ਅਰਥ ਮਨਿ = ਮਨ ਵਿੱਚ। ਰਖੀਐ = ਟਿਕਾਈਏ। ਭਾਉ = ਰੱਬ ਦਾ ਪਿਆਰ।
SikhNet (Spanish)y guarda la Reverencia Amorosa hacia Él en tu corazón.
ਦੁਖੁ ਪਰਹਰਿ; ਸੁਖੁ ਘਰਿ, ਲੈ ਜਾਇ ॥
dukh parahar; sukh ghar, lai jaae |
Sant Singh KhalsaYour pain shall be sent far away, and peace shall come to your home.
Manmohan SinghThus shalt thou shed pain and shalt take happiness to thy home.
Manmohan Singh (Punjabi)ਇਸ ਤਰ੍ਹਾਂ ਤੇਰੀ ਤਕਲੀਫ ਦੂਰ ਹੋ ਜਾਵੇਗੀ ਅਤੇ ਤੂੰ ਖੁਸ਼ੀ ਆਪਣੇ ਗ੍ਰਹਿ ਨੂੰ ਲੈ ਜਾਵੇਂਗਾ।
Fareedkot Teekaਤਿਸ ਕਾ ਫਲੁ ਦੁਖੋਂ ਕੋ (ਪਰ) ਭਲੀ ਪ੍ਰਕਾਰ (ਹਰਿ) ਨਾਸੁ ਕਰ ਕੇ ਸਰਬ ਸੁਖੋਂ ਕੇ ਘਰਿ ਆਤਮ ਸੁਖੁ, ਭਾਵ ਜਿਸ ਸੁਖ ਕੇ ਲੇਸ ਤੇ ਚੌਦਾਂ ਭਵਨ ਮੇ ਜੀਵਯ ਅਨੰਦੀ ਹੋ ਰਹੇ ਹੈਂ, ਉਸ ਮੇ (ਲੈ ਜਾਇ) ਅਭਿੰਨ ਹੋ ਜਾਤਾ ਹੈ॥☬ਪ੍ਰਸ਼ਨ: ਤਿਸ ਅਭਿੰਨਤਾ ਮੈ ਉਦਾਹਰਣੁ ਕਹੀਏ?☬ਉੱਤਰ:
Prof. Sahib Singh(ਜੋ ਮਨੁੱਖ ਇਹ ਆਹਰ ਕਰਦਾ ਹੈ, ਉਹ) ਆਪਣਾ ਦੁੱਖ ਦੂਰ ਕਰਕੇ ਸੁੱਖ ਨੂੰ ਹਿਰਦੇ ਵਿਚ ਵਸਾ ਲੈਂਦਾ ਹੈ।ਪਦ ਅਰਥ ਦੁਖੁ ਪਰਹਰਿ = ਦੁੱਖ ਨੂੰ ਦੂਰ ਕਰਕੇ। ਘਰਿ = ਹਿਰਦੇ ਵਿੱਚ। ਲੈ ਜਾਇ = ਲੈ ਜਾਂਦਾ ਹੈ, ਖੱਟ ਲੈਂਦਾ ਹੈ।
SikhNet (Spanish)Así vendrá el alivio de la pena, y la Paz florecerá en tu interior.
ਗੁਰਮੁਖਿ ਨਾਦੰ. ਗੁਰਮੁਖਿ ਵੇਦੰ; ਗੁਰਮੁਖਿ. ਰਹਿਆ ਸਮਾਈ ॥
guramukh naadan. guramukh vedan; guramukh. rahiaa samaaee |
Sant Singh KhalsaThe Guru's Word is the Sound-current of the Naad; the Guru's Word is the Wisdom of the Vedas; the Guru's Word is all-pervading.
Manmohan SinghGurbani is the Divine Word, Gurbani the Lord's Knowledge and through Gurbani the Lord is realised to be all pervading.
Manmohan Singh (Punjabi)ਗੁਰਬਾਣੀ ਰੱਬੀ ਕਲਾਮ ਹੈ, ਗੁਰਬਾਨੀ ਸਾਹਿਬ ਦਾ ਗਿਆਨ ਅਤੇ ਗੁਰਬਾਣੀ ਰਾਹੀਂ ਹੀ ਸੁਆਮੀ ਨੂੰ ਸਾਰੇ ਵਿਆਪਕ ਅਨੁਭਵ ਕੀਤਾ ਜਾਂਦਾ ਹੈ।
Fareedkot Teekaਗੁਰੂ ਜੋ ਮੁਖ ਹੈਂ ਤਿਨਾ ਦਾ ਜੋ (ਨਾਦੰ) ਸਬਦੁ ਹੈ, ਜਬ ਗੁਰਮੁਖਿ ਜਗ੍ਯਾਸੂ ਨੇ ਸੁਣ ਕੇ ਤਿਸ ਕੇ ਸਿਧਾਂਤ ਕੋ (ਵੇਦੰ) ਜਾਣਿਆਂ, ਤਬ ਗੁਰੂ ਜੋ ਹੈ ਪੂਜ੍ਯ ਮੁਖੁ ਪਰਮਾਤਮਾ ਤਿਸ ਮੈ (ਰਹਿਆ ਸਮਾਈ) ਅਭਿੰਨ ਹੋ ਰਹਿਤਾ ਹੈ॥☬ਪ੍ਰਸ਼ਨ: ਐਸੇ ਗੁਰੋਂ ਕੀ ਮਹਿਮਾ ਸੁਨਾਓ?☬ਉੱਤਰ:
Prof. Sahib Singh(ਪਰ ਉਸ ਰੱਬ ਦਾ) ਨਾਮ ਤੇ ਗਿਆਨ ਗੁਰੂ ਦੀ ਰਾਹੀਂ (ਪ੍ਰਾਪਤ ਹੁੰਦਾ ਹੈ)। ਗੁਰੂ ਦੀ ਰਾਹੀਂ ਹੀ (ਇਹ ਪਰਤੀਤ ਆਉਂਦੀ ਹੈ ਕਿ) ਉਹ ਹਰੀ ਸਭ ਥਾਈਂ ਵਿਆਪਕ ਹੈ।ਪਦ ਅਰਥ ਗੁਰਮੁਖਿ = ਗੁਰੂ ਵਲ ਮੂੰਹ ਕੀਤਿਆਂ, ਜਿਸ ਮਨੁੱਖ ਦਾ ਮੂੰਹ ਗੁਰੂ ਵਲ ਹੈ, ਗੁਰੂ ਦੀ ਰਾਹੀਂ। ਨਾਦੰ = ਅਵਾਜ਼, ਜ਼ਿੰਦਗੀ ਦੀ ਰੁਮਕ, ਸ਼ਬਦ, ਨਾਮ। ਵੇਦੰ = ਗਿਆਨ। ਰਹਿਆ ਸਮਾਈ = ਸਮਾ ਰਿਹਾ ਹੈ, ਸਭ ਥਾਈਂ ਵਿਆਪਕ ਹੈ।
SikhNet (Spanish)Palabra del Guru es la Corriente de Sonido del Naad. En él es encontrada la sabiduría de los Vedas y la Palabra del Guru prevalece a través de él.
ਗੁਰੁ ਈਸਰੁ ਗੁਰੁ ਗੋਰਖੁ, ਬਰਮਾ ਗੁਰੁ; ਪਾਰਬਤੀ ਮਾਈ ॥
gur eesar gur gorakh, baramaa gur; paarabatee maaee |
Sant Singh KhalsaThe Guru is Shiva, the Guru is Vishnu and Brahma; the Guru is Paarvati and Lakhshmi.
Manmohan SinghThe Guru is Shiva, the Guru Vishnu and Brahma, the Guru is Shiva's consort Parbati, Vishnu's consort Lakhshmi and Brahma's consort Saraswati.
Manmohan Singh (Punjabi)ਗੁਰੂ ਸ਼ਿਵ ਹੈ, ਗੁਰੂ ਹੀ ਵਿਸ਼ਨੂੰ ਤੇ ਬ੍ਰਹਮਾਂ, ਗੁਰੂ ਹੀ ਸ਼ਿਵ ਦੀ ਪਤਨੀ-ਪਾਰਬਤੀ, ਵਿਸ਼ਨੂੰ ਦੀ ਪਤਨੀ ਲਖਸ਼ਮੀ ਅਤੇ ਬ੍ਰਹਮਾ ਦੀ ਪਤਨੀ-ਸੁਰਸਵਤੀ ਹੈ।
Fareedkot Teekaਗੁਰੂ ਧਾਰਨ ਕਰ ਕੇ ਹੀ (ਈਸਰੁ) ਸਿਵ ਜੀ ਹੂਏ ਹੈਂ, ਗੁਰੂ ਹੀ ਧਾਰਨ ਕਰ ਕੇ (ਗੋਰਖੁ) ਬਿਸਨ ਜੀ ਹੂਏ ਹੈਂ, ਗੁਰੂ ਹੀ ਧਾਰਨ ਕਰ ਕੇ (ਬਰਮਾ) ਬ੍ਰਹਮਾ ਜੀ ਹੂਏ ਹੈਂ, ਗੁਰੂ ਹੀ ਧਾਰਨ ਕਰ ਕੇ ਪਾਰਬਤੀ ਜੀ (ਮਾ) ਲੱਛਮੀ ਜੀ, (ਈ) ਸੁਰਸਤੀ ਜੀ ਹੂਈ ਹੈ। ਵਾ ਗੁਰੂ ਹੀ ਸਰਬ ਦੇਵ ਰੂਪ ਹੈਂ। ਈਸਰ ਕਾ ਗੁਨੁ ਧਾਰ ਕਰ ਸਿੱਖੋਂ ਕਾ ਅਗ੍ਯਾਨੁ ਨਾਸੁ ਕਰਤਾ ਹੈ। ਬਿਸਨੁ ਕਾ ਗੁਣ ਧਾਰ ਕਰ ਸੁਭ ਗੁਣੋਂ ਕੀ ਪਾਲਣਾ ਕਰਤਾ ਹੈਂ। ਬ੍ਰਹਮਾ ਕਾ ਗੁਣੁ ਧਾਰ ਕਰ ਪ੍ਰੇਮ ਆਦਿ ਗੁਨ ਉਤਪੰਨ ਕਰਤਾ ਹੈਂ। ਇਸੀ ਭਾਂਤ ਪਾਰਬਤੀ ਕਾ ਗੁਣ ਧਾਰ ਕਰ ਅਵਗੁਣੋਂ ਕਾ ਨਾਸੁ ਕਰਤਾ ਹੈਂ। ਲੱਛਮੀ ਕਾ ਗੁਣੁ ਧਾਰ ਕਰ ਦੈਵੀ ਸੰਪਦਾ ਕੇ ਗੁਣੋ ਕਾ ਦਾਤਾ ਹੈਂ। ਸੁਰੱਸ੍ਵਤੀ ਕਾ ਗੁਣੁ ਧਾਰ ਕਰ ਬਾਣੀ ਕਾ ਪ੍ਰਕਾਸੁ ਕਰਤਾ ਹੈਂ॥ ਪ੍ਰਸ਼ਨ: ਐਸੇ ਗੁਰੋਂ ਕੀ ਮਹਿਮਾ ਔਰ ਭੀ ਕਹੀਏ? ਉੱਤਰ:
Prof. Sahib Singhਗੁਰੂ ਹੀ (ਸਾਡੇ ਲਈ) ਸ਼ਿਵ ਹੈ, ਗੁਰੂ ਹੀ (ਸਾਡੇ ਲਈ) ਗੋਰਖ ਤੇ ਬ੍ਰਹਮਾ ਹੈ ਅਤੇ ਗੁਰੂ ਹੀ (ਸਾਡੇ ਲਈ) ਮਾਈ ਪਾਰਬਤੀ ਹੈ।ਪਦ ਅਰਥ ਈਸਰੁ = ਸ਼ਿਵ। ਬਰਮਾ = ਬ੍ਰਹਮਾ। ਪਾਰਬਤੀ ਮਾਈ = ਮਾਈ ਪਾਰਬਤੀ।
SikhNet (Spanish)Palabra del Guru es la Corriente de Sonido del Naad. En él es encontrada la sabiduría de los Vedas y la Palabra del Guru prevalece a través de él.
ਜੇ ਹਉ ਜਾਣਾ, ਆਖਾ ਨਾਹੀ; ਕਹਣਾ ਕਥਨੁ ਨ ਜਾਈ ॥
je hau jaanaa, aakhaa naahee; kahanaa kathan na jaaee |
Sant Singh KhalsaEven knowing God, I cannot describe Him; He cannot be described in words.
Manmohan SinghEven though I Know God, I cannot narrate Him, He cannot be described by words.
Manmohan Singh (Punjabi)ਭਾਵੇਂ ਮੈਂ ਵਾਹਿਗੁਰੂ ਨੂੰ ਜਾਣਦਾ ਹਾਂ, ਮੈਂ ਉਸ ਨੂੰ ਵਰਣਨ ਨਹੀਂ ਕਰ ਸਕਦਾ। ਬਚਨਾ ਦੁਆਰਾ ਉਹ ਬਿਆਨ ਨਹੀਂ ਕੀਤਾ ਜਾ ਸਕਦਾ।
Fareedkot Teekaਹੇ ਸਿੱਧੋ! ਐਸੇ ਸਤਿਗੁਰੋਂ ਕੀ ਮਹਿਮਾ ਜੇਕਰ ਮੈ ਇਦੰਤਾ ਕਰ ਜਾਨੋ ਤੋ ਕ੍ਯਾ ਨਾ ਕਹੂੰ, ਭਾਵ ਬ੍ਯੰਤ ਹੈ। ਜੇਕਰ ਮੈ ਕਹਿਣਾ ਭੀ ਚਾਹੂੰ ਤੌ ਮਨ ਬਾਣੀ ਕਾ ਅਵਿਸੇ ਹੋਨੇ ਕਰ ਕੇ ਕਥਨੁ ਨਹੀਂ ਕਰੀ ਜਾਤੀ॥☬ਪ੍ਰਸ਼ਨ: ਕੁਛ ਤੇ ਕਹੀਏ?☬ਉੱਤਰ:
Prof. Sahib Singhਉਂਝ (ਇਸ ਅਕਾਲ ਪੁਰਖ ਦੇ ਹੁਕਮ ਨੂੰ) ਜੇ ਮੈਂ ਸਮਝ, (ਭੀ) ਲਵਾਂ, (ਤਾਂ ਭੀ) ਉਸ ਦਾ ਵਰਣਨ ਨਹੀਂ ਕਰ ਸਕਦਾ। (ਅਕਾਲ ਪੁਰਖ ਦੇ ਹੁਕਮ ਦਾ) ਕਥਨ ਨਹੀਂ ਕੀਤਾ ਜਾ ਸਕਦਾ।ਪਦ ਅਰਥ ਹਉ = ਮੈਂ। ਜਾਣਾ = ਸਮਝ ਲਵਾਂ, ਅਨੁਭਵ ਕਰ ਲਵਾਂ। ਆਖਾ ਨਾਹੀ = ਮੈਂ ਉਸ ਦਾ ਵਰਣਨ ਨਹੀਂ ਕਰ ਸਕਦਾ। ਕਹਣਾ… ਜਾਈ = ਕਥਨ, ਕਹਿਆ ਨਹੀਂ ਜਾ ਸਕਦਾ।
SikhNet (Spanish)¡No hay palabras para describir el Estado de aquél que realiza la Conciencia de Dios!
ਗੁਰਾ; ਇਕ ਦੇਹਿ ਬੁਝਾਈ ॥
guraa; ik dehi bujhaaee |
Sant Singh KhalsaThe Guru has given me this one understanding:
Manmohan SinghThe Guru has explained one thing to me.
Manmohan Singh (Punjabi)ਗੁਰੂ ਨੇ ਮੈਨੂੰ ਇਕ ਚੀਜ਼ ਸਮਝਾ ਦਿਤੀ ਹੈ।
Fareedkot Teekaਗੁਰੋਂ ਨੇ ਮੁਝ ਕੋ ਏਕ ਬੂਝ ਦਿਤੀ ਹੈ॥
Prof. Sahib Singh(ਮੇਰੀ ਤਾਂ) ਹੇ ਸਤਿਗੁਰੂ! (ਤੇਰੇ ਅੱਗੇ ਅਰਦਾਸ ਹੈ ਕਿ) ਮੈਨੂੰ ਇਕ ਸਮਝ ਦੇਹ,ਪਦ ਅਰਥ ਗੁਰਾ = ਹੇ ਸਤਿਗੁਰੂ! ਇਕ ਬੁਝਾਈ = ਇਕ ਸਮਝ।
SikhNet (Spanish)El Guru me ha enseñado esto,
ਸਭਨਾ ਜੀਆ ਕਾ, ਇਕੁ ਦਾਤਾ; ਸੋ. ਮੈ ਵਿਸਰਿ ਨ ਜਾਈ ॥੫॥
sabhanaa jeea kaa, ik daataa; so. mai visar na jaaee |5|
Sant Singh Khalsathere is only the One, the Giver of all souls. May I never forget Him! ||5||
Manmohan SinghThere is but one Bestower for all the beings May, I never forget Him.
Manmohan Singh (Punjabi)ਸਮੂਹ ਜੀਵਾਂ ਦਾ ਕੇਵਲ ਇਕ ਦਾਤਾਰ ਹੈ। ਉਹ ਮੈਨੂੰ ਕਦੇ ਭੀ ਨਾਂ ਭੁਲੇ।
Fareedkot Teekaਸਭ ਜੀਵੋਂ ਕਾ ਦਾਤਾ ਏਕੁ ਅਕਾਲ ਪੁਰਖ ਹੈ। ਹੇ ਸਿਧੋ! ਸੋ ਮੁਝ ਕੋ ਵਿਸਰਤਾ ਨਹੀਂ ਹੈ॥☬ਉੱਤਰ ਮੈ ਗੁਰੁ ਜੀ ਕੀ ਚਤੁਰਾਈ ਸਮਝ ਕੇ ਸਿਧੋਂ ਕੇ ਮਨ ਮੈ ਲੋਭੁ ਹੂਆ, ਕਿ ਨਾਨਕ ਨਿਰੰਕਾਰੀ ਹਮਾਰੇ ਮਤ ਮੈ ਆ ਜਾਵੇ ਤੋ ਹਮਾਰਾ ਪ੍ਰਤਾਪੁ ਵੱਡਾ ਹੋ ਜਾਵੇ। ਏਹ ਜਾਨ ਕਰ ਕਹਤੇ ਭਏ ਕਿ ਹੇ ਬਾਲੇ! ਤੈਨੂੰ ਤੀਰਥ ਕਰਾਈਏ ਅਰੁ ਰਤਨਾ ਕੀ ਖਾਣੀ ਮੋਤੀ ਜਵਾਹਰ ਦਿਖਾਈਏ, ਤੂੰ ਹਮਾਰੇ ਸਾਥ ਚਲੁ।☬ਉੱਤਰ:
Prof. Sahib Singhਕਿ ਜਿਹੜਾ ਸਭਨਾਂ ਜੀਵਾਂ ਨੂੰ ਦਾਤਾਂ ਦੇਣ ਵਾਲਾ ਇਕ ਰੱਬ ਹੈ, ਮੈਂ ਉਸ ਨੂੰ ਭੁਲਾ ਨਾ ਦਿਆਂ ॥੫॥ਪਦ ਅਰਥ ਇਕੁ ਦਾਤਾ = ਦਾਤਾਂ ਦੇਣ ਵਾਲਾ ਇਕ ਅਕਾਲ ਪੁਰਖ। ਵਿਸਰਿ ਨਾ ਜਾਈ = ਭੁੱਲ ਨਾ ਜਾਏ। (ਲਫ਼ਜ਼ 'ਇਕ' ਇਸਤ੍ਰੀ-ਲਿੰਗ ਹੈ ਤੇ ਲਫ਼ਜ਼ 'ਬੁਝਾਈ' ਦਾ ਵਿਸ਼ੇਸ਼ਣ ਹੈ। ਲਫ਼ਜ਼ 'ਇਕੁ' ਪੁਲਿੰਗ ਹੈ ਤੇ ਲਫ਼ਜ਼ 'ਦਾਤਾ' ਦਾ ਵਿਸ਼ੇਸ਼ਣ ਹੈ। ਦੋਹਾਂ ਲਫ਼ਜ਼ਾਂ ਦੇ ਜੋੜਾਂ ਦਾ ਫ਼ਰਕ ਚੇਤੇ ਰੱਖਣਾ) ॥੫॥
* ਭਾਵ: ਪ੍ਰੇਮ ਨੂੰ ਮਨ ਵਿਚ ਵਸਾ ਕੇ ਜੋ ਮਨੁੱਖ ਪ੍ਰਭੂ ਦੀ ਯਾਦ ਵਿੱਚ ਜੁੜਦਾ ਹੈ ਉਸ ਦੇ ਹਿਰਦੇ ਵਿਚ ਸਦਾ ਸੁਖ ਤੇ ਸ਼ਾਂਤੀ ਦਾ ਨਿਵਾਸ ਹੁੰਦਾ ਹੈ। ਪਰ ਇਹ ਯਾਦ, ਇਹ ਬੰਦਗੀ, ਗੁਰੂ ਪਾਸੋਂ ਮਿਲਦੀ ਹੈ। ਗੁਰੂ ਹੀ ਇਹ ਦ੍ਰਿੜ ਕਰਦਾ ਹੈ ਕਿ ਪ੍ਰਭੂ ਹਰ ਥਾਂ ਵੱਸ ਰਿਹਾ ਹੈ, ਗੁਰੂ ਦੀ ਰਾਹੀਂ ਹੀ ਜੀਵ ਦੀ ਪ੍ਰਭੂ ਨਾਲੋਂ ਵਿੱਥ ਦੂਰ ਹੁੰਦੀ ਹੈ। ਤਾਂ ਤੇ ਗੁਰੂ ਪਾਸੋਂ ਹੀ ਬੰਦਗੀ ਦੀ ਦਾਤ ਮੰਗੀਏ।੫।
SikhNet (Spanish)hay sólo un Dios Dador de todas las Almas. ¡Que nunca lo olvide a Él! (5)