ਜੇ ਜੁਗ ਚਾਰੇ ਆਰਜਾ; ਹੋਰ ਦਸੂਣੀ ਹੋਇ ॥
je jug chaare aarajaa; hor dasoonee hoe |
Sant Singh KhalsaEven if you could live throughout the four ages, or even ten times more,
Manmohan SinghThough a man's age be equal to four ages and grow even ten times more,
Manmohan Singh (Punjabi)ਭਾਵੇਂ ਇਨਸਾਨ ਦੀ ਉਮਰ ਚਾਰ ਜੁਗਾਂ ਦੀ ਹੋਵੇ ਅਤੇ ਦਸ ਗੁਣਾ ਵਧੇਰੇ ਭੀ ਹੋ ਜਾਏ।
Fareedkot Teekaਹੇ ਸਿਧੋ! ਜੇ ਕਰ ਚਾਰ ਜੁਗ ਪ੍ਰਯੰਤ ਆਰਬਲਾ ਹੋਵੇ ਅਰ ਦਸ ਗੁਣੀ ਔਰ ਭੀ ਹੋਵੇ॥
Prof. Sahib Singhਜੇ ਕਿਸੇ ਮਨੁੱਖ ਦੀ ਉਮਰ ਚਾਰ ਜੁਗਾਂ ਜਿਤਨੀ ਹੋ ਜਾਏ, (ਨਿਰੀ ਇਤਨੀ ਹੀ ਨਹੀਂ, ਸਗੋਂ ਜੇ) ਇਸ ਤੋਂ ਭੀ ਦਸ ਗੁਣੀ ਹੋਰ (ਉਮਰ) ਹੋ ਜਾਏ,ਪਦ ਅਰਥ ਜੁਗ ਚਾਰੇ = ਚਹੁੰ ਜੁਗਾਂ ਜਿਤਨੀ। ਆਰਜਾ = ਉਮਰ। ਦਸੂਣੀ = ਦਸ ਗੁਣੀ।
SikhNet (Spanish)El hombre podría vivir por cuatro épocas o por cientos de épocas más.
ਨਵਾ ਖੰਡਾ ਵਿਚਿ ਜਾਣੀਐ; ਨਾਲਿ ਚਲੈ, ਸਭੁ ਕੋਇ ॥
navaa khanddaa vich jaaneeai; naal chalai, sabh koe |
Sant Singh Khalsaand even if you were known throughout the nine continents and followed by all,
Manmohan SinghEven though he be known in the nine continents and all were to walk with him (or follow in his train),
Manmohan Singh (Punjabi)ਭਾਵੇਂ ਉਹ ਨਵਾਂ ਹੀ ਮਹਾਦੀਪਾਂ ਅੰਦਰਿ ਪ੍ਰਸਿਧ ਹੋਵੇ ਅਤੇ ਸਾਰੇ ਉਸ ਦੇ (ਮਗਰ ਲੱਗਦੇ ਜਾਂ ਨਾਲ ਟੁਰਦੇ) ਹੋਣ,
Fareedkot Teekaਨਵਾਂ ਖੰਡਾਂ⁽¹⁾ ਵਿਚ ਪੁਰਸ਼ ਜਾਣਿਆਂ ਭੀ ਜਾਵੇ ਅਰਥਾਤ ਪ੍ਰਸਿੱਧ ਹੋ ਜਾਵੇ। ਔਰ ਸਭ ਕੋਈ ਸਾਥ ਚਲੈ, ਭਾਵ ਸਾਰੀ ਸ੍ਰਿਸ਼ਟੀ ਹੁਕਮ ਮੇ ਚਲੇ॥
Prof. Sahib Singhਜੇ ਉਹ ਸਾਰੇ ਸੰਸਾਰ ਵਿਚ ਭੀ ਪਰਗਟ ਹੋ ਜਾਏ ਅਤੇ ਹਰੇਕ ਮਨੁੱਖ ਉਸ ਦੇ ਪਿੱਛੇ ਲੱਗ ਕੇ ਤੁਰੇ।ਪਦ ਅਰਥ ਨਵਾ ਖੰਡਾ ਵਿਚਿ = ਭਾਵ, ਸਾਰੀ ਸ੍ਰਿਸ਼ਟੀ ਵਿਚ। ਜਾਣੀਐ = ਜਾਣਿਆ ਜਾਏ, ਪਰਗਟ ਹੋ ਜਾਏ। ਸਭੁ ਕੋਇ = ਹਰੇਕ ਮਨੁੱਖ। ਨਾਲਿ ਚਲੈ = ਨਾਲ ਹੋ ਕੇ ਤੁਰੇ, ਹਮਾਇਤੀ ਹੋਵੇ, ਪੱਖ ਕਰੇ।
SikhNet (Spanish)Podría ser famoso, seguido, honrado y buscado por todos,
ਚੰਗਾ ਨਾਉ ਰਖਾਇ ਕੈ; ਜਸੁ ਕੀਰਤਿ, ਜਗਿ ਲੇਇ ॥
changaa naau rakhaae kai; jas keerat, jag lee |
Sant Singh Khalsawith a good name and reputation, with praise and fame throughout the world-
Manmohan Singhand he were to assume good name and obtain praise and renown in the world.
Manmohan Singh (Punjabi)ਤੇ ਭਾਵੇਂ ਉਹ ਸਰੇਸ਼ਟ ਨਾਮ ਰਖਵਾ ਲਵੇ ਅਤੇ ਸੰਸਾਰ ਅੰਦਰ ਉਪਮਾ ਤੇ ਸ਼ੋਭਾ ਪਰਾਪਤ ਕਰ ਲਵੇ।
Fareedkot Teekaਨਾਮੁ ਭੀ ਜਗਤ ਮੈ ਅਛਾ ਰਖਾਵੇ, ਜਸੁ ਦੇਸ ਮੈ, ਕੀਰਤਿ ਦੇਸਾਂਤਰ ਮੈ ਵਾ ਜਸੁ ਮੁਖ ਪਰ, ਕੀਰਤੀ ਪਿਠ ਪਿਛੇ ਸਭ ਕੋਈ ਕਰੇ॥
Prof. Sahib Singhਜੇ ਉਹ ਚੰਗੀ ਨਾਮਵਰੀ ਖੱਟ ਕੇ ਸਾਰੇ ਸੰਸਾਰ ਵਿਚ ਸ਼ੋਭਾ ਭੀ ਪ੍ਰਾਪਤ ਕਰ ਲਏ,ਪਦ ਅਰਥ ਚੰਗਾ… ਕੈ = ਚੰਗੀ ਨਾਮਵਰੀ ਖੱਟ ਕੇ, ਚੰਗੇ ਨਾਮਣੇ ਵਾਲਾ ਹੋ ਕੇ। ਜਸੁ = ਸ਼ੋਭਾ। ਕੀਰਤਿ = ਸ਼ੋਭਾ। ਜਗਿ = ਜਗਤ ਵਿਚ। ਲੇਇ = ਲਏ, ਖੱਟੇ।
SikhNet (Spanish)Podría ser famoso, seguido, honrado y buscado por todos,
ਜੇ ਤਿਸੁ. ਨਦਰਿ ਨ ਆਵਈ; ਤ ਵਾਤ ਨ ਪੁਛੈ ਕੇ ॥
je tis. nadar na aavee; ta vaat na puchhai ke |
Sant Singh Khalsastill, if the Lord does not bless you with His Glance of Grace, then who cares? What is the use?
Manmohan SinghIf God's gracious glance falls not one him, them, no one would care for him,
Manmohan Singh (Punjabi)ਜੇਕਰ ਉਹ ਉਸ ਦੀ ਦਯਾ ਦ੍ਰਿਸ਼ਟੀ ਦਾ ਪਾਤਰ ਨਹੀਂ, ਤਦ, ਉਸ ਦੀ ਕੋਈ ਪਰਵਾਹ ਨਹੀਂ ਕਰੇਗਾ,
Fareedkot Teekaਹੇ ਸਿਧੋ! ਜੇਕਰ ਹਰੀ ਕੀ ਕ੍ਰਿਪਾ (ਨਦਰਿ) ਦ੍ਰਿਸ਼ਟੀ ਮੇ ਪੁਰਸ਼ੁ ਨਹੀਂ ਆਵੇ ਤਬ ਤਿਸ ਕੀ ਕੋਈ ਸੰਸਾਰ ਮੇ ਬਾਤ ਨਹੀਂ ਪੂਛਤਾ। ਵਾ (ਕੇ) ਕੋਈ ਮਹਾਤਮਾ ਜਨ ਜੋ ਪਰਮੇਸ੍ਵਰ ਕੇ ਪ੍ਯਾਰੇ ਹੈਂ, ਸੋ ਬਾਤ ਨਹੀਂ ਪੂਛਤੇ, ਭਾਵ ਤਿਸ ਕੋ ਤੁਛ ਜਾਨਤੇ ਹੈਂ॥
Prof. Sahib Singh(ਪਰ) ਜੇਕਰ ਅਕਾਲ ਪੁਰਖ ਦੀ ਮਿਹਰ ਦੀ ਨਜ਼ਰ ਵਿਚ ਨਹੀਂ ਆ ਸਕਦਾ, ਤਾਂ ਉਹ ਉਸ ਬੰਦੇ ਵਰਗਾ ਹੈ ਜਿਸ ਦੀ ਕੋਈ ਖ਼ਬਰ ਭੀ ਨਹੀਂ ਪੁੱਛਦਾ (ਭਾਵ, ਇਤਨੀ ਮਾਣ ਵਡਿਆਈ ਵਾਲਾ ਹੁੰਦਿਆਂ ਭੀ ਅਸਲ ਵਿਚ ਨਿਆਸਰਾ ਹੀ ਹੈ)।ਪਦ ਅਰਥ ਤਿਸੁ = ਅਕਾਲ ਪੁਰਖ ਦੀ। ਨਦਰਿ = ਕਿਰਪਾ-ਦ੍ਰਿਸ਼ਟੀ ਵਿਚ। ਨ ਆਵਈ = ਨਹੀਂ ਆ ਸਕਦਾ। ਵਾਤ = ਖ਼ਬਰ, ਸੁਰਤ। ਨ ਕੇ = ਕੋਈ ਮਨੁੱਖ ਨਹੀਂ।
SikhNet (Spanish)pero si él cayera de Su Gracia,
ਕੀਟਾ ਅੰਦਰਿ. ਕੀਟੁ ਕਰਿ; ਦੋਸੀ. ਦੋਸੁ ਧਰੇ ॥
keettaa andar. keett kar; dosee. dos dhare |
Sant Singh KhalsaAmong worms, you would be considered a lowly worm, and even contemptible sinners would hold you in contempt.
Manmohan Singhhe is accounted a vermin amongst worms and even the sinners impute accusations to him.
Manmohan Singh (Punjabi)ਉਹ ਕੀੜਿਆਂ ਵਿੱਚ ਨੀਚ ਮਕੌੜਾ ਗਿਣਿਆ ਜਾਂਦਾ ਹੈ ਅਤੇ ਪਾਂਬਰ ਭੀ ਉਸ ਉਤੇ ਦੁਸ਼ਨ ਲਾਉਂਦੇ ਹਨ।
Fareedkot Teekaਕੀਟ ਜੋ ਹੈਂ ਤਿਨ ਕੇ ਅੰਦਰਿ ਵਹੁ ਭੀ ਇਕੁ ਕੀਟ ਹੋਤਾ ਹੈ, ਜਿਸ ਕੋ (ਦੋਸੀ) ਕੁਸਟੀ ਵਾ ਪਾਪੀ ਭੀ ਦੋਸੁ ਰਖਤੇ ਹੈਂ, ਵਾ ਉਸ ਕੇ ਦੋਸੀ ਹੋਣੇ ਤੇ ਪ੍ਰਲੋਕ ਮੈ ਉਸ ਪਰ ਦੋਸ ਧਰੇ ਜਾਤੇ ਹੈਂ॥
Prof. Sahib Singh(ਸਗੋਂ ਅਜਿਹਾ ਮਨੁੱਖ ਅਕਾਲ ਪੁਰਖ ਦੇ ਸਾਹਮਣੇ) ਇਕ ਮਮੂਲੀ ਜਿਹਾ ਕੀੜਾ ਹੈ ("ਖਸਮੈ ਨਦਰੀ ਕੀੜਾ ਆਵੈ" ਆਸਾ ਮ: ੧) ਅਕਾਲ ਪੁਰਖ ਉਸ ਨੂੰ ਦੋਸੀ ਥਾਪ ਕੇ (ਉਸ ਉੱਤੇ ਨਾਮ ਨੂੰ ਭੁੱਲਣ ਦਾ) ਦੋਸ਼ ਲਾਉਂਦਾ ਹੈ।ਪਦ ਅਰਥ ਕੀਟੁ = ਕੀੜਾ। ਕਰਿ = ਕਰ ਕੇ, ਬਣਾ ਕੇ, ਠਹਿਰ ਕੇ। ਦੋਸੁ ਧਰੇ = ਦੋਸੁ ਲਾਉਂਦਾ। ਕੀਟਾ ਅੰਦਰਿ ਕੀਟੁ = ਕੀੜਿਆਂ ਵਿਚ ਕੀੜਾ, ਮਮੂਲੀ ਜਿਹਾ ਕੀੜਾ।
SikhNet (Spanish)se volvería un gusano entre gusanos y aun el peor desgraciado lo vería con desprecio.
ਨਾਨਕ. ਨਿਰਗੁਣਿ ਗੁਣੁ ਕਰੇ; ਗੁਣਵੰਤਿਆ, ਗੁਣੁ ਦੇ ॥
naanak. niragun gun kare; gunavantiaa, gun de |
Sant Singh KhalsaO Nanak, God blesses the unworthy with virtue, and bestows virtue on the virtuous.
Manmohan SinghO Nanak! God grants virtue to the non-virtuous and bestows piety on the pious.
Manmohan Singh (Punjabi)ਹੇ ਨਾਨਕ! ਵਾਹਿਗੁਰੂ ਨੇਕੀ-ਬਿਹੁਨਾ ਨੂੰ ਨੇਕੀ ਬਖਸ਼ਦਾ ਹੈ ਅਤੇ ਪਵਿੱਤਰ ਆਤਮਾਵਾਂ ਨੂੰ ਪਵਿਤ੍ਰਤਾਈ ਪ੍ਰਦਾਨ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਸਿਧੋ! ਪਰਮੇਸ੍ਵਰੁ ਨਿਰਗੁਣੋ ਕੋ ਭੀ ਗੁਣੁ ਦੇਤਾ ਹੈ, ਅਰ ਗੁਣਵਾਨੋ ਕੋ ਅਧਿਕ ਗੁਣੁ ਪ੍ਰਾਪਤਿ ਕਰ ਦੇਤਾ ਹੈ॥
Prof. Sahib Singhਹੇ ਨਾਨਕ! ਉਹ ਅਕਾਲ ਪੁਰਖ ਗੁਣ-ਹੀਨ ਮਨੁੱਖ ਵਿੱਚ ਗੁਣ ਪੈਦਾ ਕਰ ਦੇਂਦਾ ਹੈ ਤੇ ਗੁਣੀ ਮਨੁੱਖਾਂ ਨੂੰ ਭੀ ਗੁਣ ਉਹੀ ਬਖ਼ਸ਼ਦਾ ਹੈ।ਪਦ ਅਰਥ ਨਿਰਗੁਣਿ = ਗੁਣ-ਹੀਨ ਮਨੁੱਖ ਵਿਚ। ਗੁਣਵੰਤਿਆ = ਗੁਣੀ ਮਨੁੱਖਾਂ ਨੂੰ। ਕਰੇ = ਪੈਦਾ ਕਰਦਾ ਹੈ। ਦੇ = ਦੇਂਦਾ ਹੈ।
SikhNet (Spanish)Oh, dice Nanak, Dios otorga la Virtud al que no la tiene; Él brinda Piedad al Devoto.
ਤੇਹਾ. ਕੋਇ ਨ ਸੁਝਈ; ਜਿ. ਤਿਸੁ ਗੁਣੁ ਕੋਇ ਕਰੇ ॥੭॥
tehaa. koe na sujhee; ji. tis gun koe kare |7|
Sant Singh KhalsaNo one can even imagine anyone who can bestow virtue upon Him. ||7||
Manmohan SinghI can think of no such one who can show any goodness unto Him.
Manmohan Singh (Punjabi)ਮੈਂ ਕਿਸੇ ਇਹੋ ਜੇਹੇ ਦਾ ਖਿਆਲ ਨਹੀਂ ਕਰ ਸਕਦਾ ਜਿਹੜਾ ਉਸ ਉਤੇ ਕੋਈ ਮਿਹਰਬਾਨੀ ਕਰ ਸਕਦਾ ਹੋਵੇ।
Fareedkot Teekaਤੈਸਾ ਕੋਈ ਦਿਖਾਈ ਨਹੀਂ ਦੇਤਾ, ਜੋ ਤਿਸ ਪ੍ਰਮੇਸ੍ਵਰ ਕੋ ਗੁਣ ਦੇਵੈ, ਭਾਵ ਉਪਕਾਰੋ ਕਾ ਪ੍ਰਤੀ ਬਦਲਾ ਦੇਵੇ॥੭॥☬ਅਬ ਚਾਰ ਪੌੜੀਆਂ ਮੈਂ ਗੁਰੂ ਜੀ ਨਾਮ ਦੇ ਸੁਣਨੇ ਦਾ ਮਹਾਤਮੁ ਕਥਨ ਕਰਤੇ ਹੈਂ॥
Prof. Sahib Singhਇਹੋ ਜਿਹਾ ਕੋਈ ਹੋਰ ਨਹੀਂ ਦਿੱਸਦਾ, ਜੋ ਨਿਰਗੁਣ ਜੀਵ ਨੂੰ ਕੋਈ ਗੁਣ ਦੇ ਸਕਦਾ ਹੋਵੇ। (ਭਾਵ ਪ੍ਰਭੂ ਦੀ ਮਿਹਰ ਦੀ ਨਜ਼ਰ ਹੀ ਉਸ ਨੂੰ ਉੱਚਾ ਕਰ ਸਕਦੀ ਹੈ, ਲੰਮੀ ਉਮਰ ਤੇ ਜਗਤ ਦੀ ਸ਼ੋਭਾ ਸਹਾਇਤਾ ਨਹੀਂ ਕਰਦੀ) ॥੭॥ਪਦ ਅਰਥ ਤੇਹਾ = ਇਹੋ ਜਿਹਾ। ਨ ਸੁਝਈ = ਨਹੀਂ ਲੱਭਦਾ। ਜਿ = ਜਿਹੜਾ। ਤਿਸੁ = ਉਸ ਨਿਰਗੁਣ ਨੂੰ ॥੭॥
* ਭਾਵ: ਪ੍ਰਾਣਾਯਾਮ ਦੀ ਸਹਾਇਤਾ ਨਾਲ ਲੰਮੀ ਉਮਰ ਵਧਾਇਆਂ ਜਗਤ ਵਿਚ ਭਾਵੇਂ ਮਨੁੱਖ ਦਾ ਮਾਣ ਆਦਰ ਬਣ ਜਾਏ, ਪਰ ਜੇ ਉਹ ਬੁਲੰਦੀ ਦੇ ਗੁਣ ਤੋਂ ਸੱਖਣਾ ਹੈ, ਤਾਂ ਪ੍ਰਭੂ ਦੀ ਮਿਹਰ ਦਾ ਪਾਤਰ ਨਹੀਂ ਬਣਿਆ। ਪ੍ਰਭੂ ਦੀਆਂ ਨਜ਼ਰਾਂ ਵਿਚ ਤਾਂ ਸਗੋਂ ਉਹ ਨਾਮ-ਹੀਣ ਜੀਵ ਇਕ ਨਿੱਕਾ ਜਿਹਾ ਕੀੜਾ ਹੀ ਹੈ। ਇਹ ਬੰਦਗੀ ਵਾਲਾ ਗੁਣ ਜੀਵ ਨੂੰ ਪ੍ਰਭੂ ਦੀ ਮਿਹਰ ਨਾਲ ਹੀ ਮਿਲ ਸਕਦਾ ਹੈ।੭। * ਨੋਟ: ਪਉੜੀ ਨੰ: ੮ ਤੋਂ ੧੧ ਤਕ ਚਾਰੇ ਇਕੋ ਹੀ ਲੜੀ ਵਿਚ ਹਨ, ਇਹਨਾਂ ਦਾ ਸਾਂਝਾ ਭਾਵ ਇਹ ਹੈ ਕਿ ਜਿਨ੍ਹਾਂ ਨੇ ਪ੍ਰਭੂ ਦੀ ਯਾਦ ਵਿਚ ਚਿੱਤ ਜੋੜਿਆ ਹੈ, ਉਹਨਾਂ ਦੇ ਮਨ ਸਦਾ ਖਿੜੇ ਰਹਿੰਦੇ ਹਨ।
SikhNet (Spanish)Nosotros no podemos darle nada a Él. (7)