ਜਿਸ ਕੈ ਮਨਿ; ਪਾਰਬ੍ਰਹਮ ਕਾ ਨਿਵਾਸੁ ॥
jis kai man; paarabraham kaa nivaas | Ang 274
Sant Singh KhalsaOne whose mind is a home for the Supreme Lord God
Manmohan SinghHe, within whose mind the Supreme Lord has acquired dwelling,
Manmohan Singh (Punjabi)ਜਿਸ ਦੇ ਚਿੱਤ ਅੰਦਰ ਸ਼੍ਰੋਮਣੀ ਸਾਹਿਬ ਨੇ ਵਾਸਾ ਕਰ ਲਿਆ ਹੈ,
Fareedkot Teekaਜਿਸ ਕੇ ਮਨ ਕੇ ਬੀਚ ਪਾਰਬ੍ਰਹਮ ਕਾ ਨਿਵਾਸ ਹੈ, ਭਾਵ ਜੋ ਸਦਾ ਹਰੀ ਕਾ ਧਿਆਨ ਕਰਤਾ ਹੈ॥
Prof. Sahib Singhਜਿਸ ਦੇ ਮਨ ਵਿਚ ਅਕਾਲ ਪੁਰਖ ਵੱਸਦਾ ਹੈ,
SikhNet (Spanish)Solamente aquél en cuya mente reside el Señor, merece ser llamado Siervo de Dios.
ਤਿਸ ਕਾ ਨਾਮੁ; ਸਤਿ ਰਾਮਦਾਸੁ ॥
tis kaa naam; sat raamadaas | Ang 275
Sant Singh Khalsa- his name is truly Ram Das, the Lord's servant.
Manmohan Singhgoes by the Name of a true slave of the Lord.
Manmohan Singh (Punjabi)ਉਸ ਦਾ ਨਾਮ ਸੁਆਮੀ ਦਾ ਸੱਚਾ ਸੇਵਕ ਹੈ।
Fareedkot Teekaਤਿਸੀ ਕਾ ਨਾਮ (ਸਤਿ) ਨਿਸਚੇ ਕਰ ਕੇ ਰਾਮ ਦਾਸ ਹੈ॥
Prof. Sahib Singhਉਸ ਮਨੁੱਖ ਦਾ ਨਾਮ ਅਸਲੀ (ਅਰਥਾਂ ਵਿਚ) 'ਰਾਮਦਾਸੁ' (ਪ੍ਰਭੂ ਦਾ ਸੇਵਕ) ਹੈ;ਪਦ ਅਰਥ ਸਤਿ = {सत्य = true, real, genuine.} ਅਸਲੀ। ਰਾਮਦਾਸੁ = ਰਾਮ ਦਾ ਦਾਸ, ਪ੍ਰਭੂ ਦਾ ਸੇਵਕ।
SikhNet (Spanish)Su Nombre es en Verdad Ram Das,
ਆਤਮ ਰਾਮੁ; ਤਿਸੁ ਨਦਰੀ ਆਇਆ ॥
aatam raam; tis nadaree aaeaa | Ang 275
Sant Singh KhalsaHe comes to have the Vision of the Lord, the Supreme Soul.
Manmohan SinghHe comes to have the vision of the all-pervading.
Manmohan Singh (Punjabi)ਉਹ ਸਰਬ-ਵਿਆਪਕ ਰੂਹ ਨੂੰ ਵੇਖ ਲੈਂਦਾ ਹੈ।
Fareedkot Teekaਤਿਸੀ ਕੌ ਅਪਨਾ ਆਪ ਸਰੂਪ ਸਰਬ ਮੇਂ (ਰਾਮੁ) ਵਿਆਪਕ ਦ੍ਰਿਸ਼ਟੀ ਆਇਆ ਹੈ॥
Prof. Sahib Singhਉਸ ਨੂੰ ਸਰਬ-ਵਿਆਪੀ ਪ੍ਰਭੂ ਦਿੱਸ ਪੈਂਦਾ ਹੈ,ਪਦ ਅਰਥ ਆਤਮ ਰਾਮੁ = ਸਭ ਵਿਚ ਵਿਆਪਕ ਪ੍ਰਭੂ।
SikhNet (Spanish)el Sirviente del Señor obtiene la Visión del Señor
ਦਾਸ ਦਸੰਤਣ ਭਾਇ; ਤਿਨਿ ਪਾਇਆ ॥
daas dasantan bhaae; tin paaeaa | Ang 275
Sant Singh KhalsaDeeming himself to be the slave of the Lord's slaves, he obtains it.
Manmohan SinghWith the sentiment of Lord's slaves slave, he obtains Him.
Manmohan Singh (Punjabi)ਸਾਈਂ ਦੇ ਗੋਲੇ ਦੇ ਗੋਲੇ ਵਾਲੇ ਵਲਵਲੇ ਦੁਆਰਾ ਉਹ ਉਸ ਨੂੰ ਪਾ ਲੈਂਦਾ ਹੈ।
Fareedkot Teekaਤਿਸੀ ਤੇ ਤਿਸੀ ਹਰੀ ਕੇ ਦਾਸ ਨੇ ਦਾਸਾ ਪਣੇ ਭਾਵ ਕੌ ਪਾਯਾ ਹੈ॥
Prof. Sahib Singhਦਾਸਾਂ ਦਾ ਦਾਸ ਹੋਣ ਦੇ ਸੁਭਾਉ ਨਾਲ ਉਸ ਨੇ ਪ੍ਰਭੂ ਨੂੰ ਲੱਭਾ ਹੈ।ਪਦ ਅਰਥ ਭਾਇ = ਭਾਵਨਾ ਨਾਲ, ਸੁਭਾਉ ਦੀ ਰਾਹੀਂ। ਦਾਸ ਦਸੰਤਣ ਭਾਇ = ਦਾਸਾਂ ਦਾ ਦਾਸ ਹੋਣ ਦੀ ਭਾਵਨਾ ਨਾਲ। ਤਿਨਿ = ਉਸ (ਮਨੁੱਖ) ਨੇ।
SikhNet (Spanish)que prevalece en todo.
ਸਦਾ ਨਿਕਟਿ ਨਿਕਟਿ ਹਰਿ ਜਾਨੁ ॥
sadaa nikatt nikatt har jaan | Ang 275
Sant Singh KhalsaHe knows the Lord to be Ever-present, close at hand.
Manmohan SinghThe serf of God, who, ever deems Him to be the nearest of the near,
Manmohan Singh (Punjabi)ਵਾਹਿਗੁਰੂ ਦਾ ਉਹ ਨਫ਼ਰ, ਜੋ ਸਦੀਵ, ਉਸ ਨੂੰ ਨੇੜੇ ਨਾਲੋਂ ਪਰਮ ਨੇੜੇ ਸਮਝਦਾ ਹੈ,
Fareedkot Teekaਜਿਸ ਨੇ ਮਨ ਤਨ ਬਾਣੀ ਕਰ ਕੇ ਸਦਾ ਅਪਨੇ ਸਮੀਪ ਹਰੀ ਕੌ ਜਾਣਿਆ ਹੈ॥
Prof. Sahib Singhਜੋ (ਮਨੁੱਖ) ਸਦਾ ਪ੍ਰਭੂ ਨੂੰ ਨੇੜੇ ਜਾਣਦਾ ਹੈ,ਪਦ ਅਰਥ ਨਿਕਟਿ = ਨੇੜੇ। ਜਾਨੁ = (ਜੋ) ਜਾਣਦਾ ਹੈ।
SikhNet (Spanish)Aquél que nunca pierde de vista la Presencia de Dios,
ਸੋ ਦਾਸੁ; ਦਰਗਹ ਪਰਵਾਨੁ ॥
so daas; daragah paravaan | Ang 275
Sant Singh KhalsaSuch a servant is honored in the Court of the Lord.
Manmohan Singhbecomes acceptable in His court.
Manmohan Singh (Punjabi)ਉਸ ਦੇ ਦਰਬਾਰ ਵਿੱਚ ਕਬੂਲ ਪੈ ਜਾਂਦਾ ਹੈ।
Fareedkot Teekaਸੋਈ ਹਰੀ ਕਾ ਦਾਸ (ਦਰਗਹ) ਸਤਸੰਗ ਵਾ ਪ੍ਰਲੋਕ ਮੇਂ ਪ੍ਰਵਾਨ ਭਯਾ ਹੈ॥
Prof. Sahib Singhਉਹ ਸੇਵਕ ਦਰਗਾਹ ਵਿਚ ਕਬੂਲ ਹੁੰਦਾ ਹੈ।
SikhNet (Spanish)será el siervo aceptado en la Corte del Señor.
ਅਪੁਨੇ ਦਾਸ ਕਉ; ਆਪਿ ਕਿਰਪਾ ਕਰੈ ॥
apune daas kau; aap kirapaa karai | Ang 275
Sant Singh KhalsaTo His servant, He Himself shows His Mercy.
Manmohan SinghTo His servant, the Master Himself shows mercy.
Manmohan Singh (Punjabi)ਆਪਣੇ ਸੇਵਕ ਉਤੇ ਮਾਲਕ ਆਪੇ ਹੀ ਮਿਹਰ ਕਰਦਾ ਹੈ।
Fareedkot Teekaਜਿਸ ਐਸੇ ਅਪਨੇ ਦਾਸ ਪਰ ਵਾਹਿਗੁਰੂ ਆਪ ਅਪਨੀ ਕ੍ਰਿਪਾ ਕਰਤਾ ਹੈ॥
Prof. Sahib Singhਪ੍ਰਭੂ ਉਸ ਸੇਵਕ ਉਤੇ ਆਪ ਮੇਹਰ ਕਰਦਾ ਹੈ,
SikhNet (Spanish)Porque el que es tocado por la Gracia del Señor,
ਤਿਸੁ ਦਾਸ ਕਉ; ਸਭ ਸੋਝੀ ਪਰੈ ॥
tis daas kau; sabh sojhee parai | Ang 275
Sant Singh KhalsaSuch a servant understands everything.
Manmohan SinghThen that servant attains to all knowledge.
Manmohan Singh (Punjabi)ਤਦ ਉਸ ਸੇਵਕ ਨੂੰ ਸਮੂਹ ਗਿਆਤ ਹੋ ਜਾਂਦੀ ਹੈ।
Fareedkot Teekaਤਿਸ ਹਰੀ ਦੇ ਦਾਸ ਕੋ ਸਰਬ ਭਾਂਤ ਕੀ ਸਮਝ ਪੜਤੀ ਹੈ॥
Prof. Sahib Singhਤੇ ਉਸ ਸੇਵਕ ਨੂੰ ਸਾਰੀ ਸਮਝ ਆ ਜਾਂਦੀ ਹੈ।ਪਦ ਅਰਥ ਸੋਝੀ = ਸਮਝ। ਪਰੈ = ਪੜੈ, ਪੈਂਦੀ ਹੈ।
SikhNet (Spanish)concibe todas las cosas desde su interior.
ਸਗਲ ਸੰਗਿ; ਆਤਮ ਉਦਾਸੁ ॥
sagal sang; aatam udaas | Ang 275
Sant Singh KhalsaAmidst all, his soul is unattached.
Manmohan SinghDealing with all the men, he remains unattached at heart,
Manmohan Singh (Punjabi)ਸਾਰਿਆਂ ਆਦਮੀਆਂ ਨਾਲ ਮਿਲਦਾ ਵਰਤਦਾ ਹੋਇਆ ਉਹ ਆਪਣੇ ਦਿਲ ਵਿੱਚ ਨਿਰਲੇਪ ਵਿਚਰਦਾ ਹੈ,
Fareedkot Teekaਪੁਨਾ ਤਿਸ ਕਾ (ਆਤਮ) ਮਨ ਸਭ ਸਾਥ ਉਦਾਸ ਰਹਿਤਾ ਹੈ, ਭਾਵ ਪ੍ਰਵਿਰਤੀ ਕੌ ਤਿਆਗ ਕਰ ਏਕ ਹਰੀ ਮੇਂ ਲੀਨ ਹੋਤਾ ਹੈ॥
Prof. Sahib Singhਸਾਰੇ ਪਰਵਾਰ ਵਿਚ (ਰਹਿੰਦਾ ਹੋਇਆ ਭੀ) ਉਹ ਅੰਦਰੋਂ ਨਿਰਮੋਹ ਹੁੰਦਾ ਹੈ;ਪਦ ਅਰਥ ਆਤਮ ਉਦਾਸੁ = ਅੰਦਰੋਂ ਨਿਰਮੋਹ।
SikhNet (Spanish)Ese hombre vive sin apegos entre la gente;
ਐਸੀ ਜੁਗਤਿ; ਨਾਨਕ ਰਾਮਦਾਸੁ ॥੬॥
aisee jugat; naanak raamadaas |6| Ang 275
Sant Singh KhalsaSuch is the way, O Nanak, of the Lord's servant. ||6||
Manmohan Singhsuch is the way of Lord's attendant, O Nanak!
Manmohan Singh (Punjabi)ਹੇ ਨਾਨਕ! ਇਹੋ ਜਿਹੀ ਮਰਿਆਦਾ ਹੈ ਸੁਆਮੀ ਦੇ ਬੰਦੇ ਦੀ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਐਸੀ ਜੁਗਤੀ ਵਾਲਾ ਪੁਰਸ਼ ਰਾਮ ਦਾਸੁ ਕਹੀਤਾ ਹੈ॥੬॥
Prof. Sahib Singhਹੇ ਨਾਨਕ! ਇਹੋ ਜਿਹੀ (ਜੀਵਨ-) ਜੁਗਤੀ ਨਾਲ ਉਹ (ਅਸਲੀ) "ਰਾਮਦਾਸ" (ਰਾਮ ਦਾ ਦਾਸ ਬਣ ਜਾਂਦਾ ਹੈ) ॥੬॥
SikhNet (Spanish)así se comporta el Sirviente de Dios.(6)