ੴ

ਸਿੱਖਬਾਣੀ · SikhBani

ਲਾਲੈ ਆਪਣੀ ਜਾਤਿ ਗਵਾਈ ॥

laalai aapanee jaat gavaaee
Guru Amardas Ji ਗੁਰੂ ਅਮਰਦਾਸ ਜੀ · Raag Aasaa · Ang 362, 363 · 19 lines
Translations

ਆਸਾ ਮਹਲਾ ੩ ॥

aasaa mahalaa 3 | Ang 362

Sant Singh KhalsaAasaa, Third Mehl:
Manmohan SinghAsa 3rd Guru.
Manmohan Singh (Punjabi)ਆਸਾ ਤੀਜੀ ਪਾਤਸ਼ਾਹੀ।
SikhNet (Spanish)Asa, Mejl Guru Amar Das, Tercer Canal Divino.

ਲਾਲੈ; ਆਪਣੀ ਜਾਤਿ ਗਵਾਈ ॥

laalai; aapanee jaat gavaaee | Ang 362

Sant Singh KhalsaThe Lord's slave sets aside his own social status.
Manmohan SinghLord's slave lays aside his caste.
Manmohan Singh (Punjabi)ਸਾਹਿਬ ਦਾ ਗੋਲਾ ਆਪਣੀ ਜਾਤੀ ਗਵਾ ਦਿੰਦਾ ਹੈ।
Fareedkot Teekaਸੋ ਲਾਲਾ ਹੈ ਜਿਸ ਨੇ ਅਪਨੀ ਜਾਤ ਕੀ ਅਹੰਤਾ ਤ੍ਯਾਗ ਦਈ ਹ॥
Prof. Sahib Singhਸੇਵਕ ਨੇ ਆਪਣੀ (ਵੱਖਰੀ) ਹਸਤੀ ਮਿਟਾ ਲਈ ਹੁੰਦੀ ਹੈ,

ਪਦ ਅਰਥ ਲਾਲੈ = ਗ਼ੁਲਾਮ ਨੇ, ਦਾਸ ਨੇ,। ਜਾਤਿ = ਹਸਤੀ, ਹੋਂਦ।

SikhNet (Spanish)El Esclavo del Señor deja a un lado su clase social.

ਤਨੁ ਮਨੁ ਅਰਪੇ; ਸਤਿਗੁਰ ਸਰਣਾਈ ॥

tan man arape; satigur saranaaee | Ang 363

Sant Singh KhalsaHe dedicates his mind and body to the True Guru, and seeks His Sanctuary.
Manmohan SinghHe dedicates his body and soul unto the True Guru, and seeks his shelter.
Manmohan Singh (Punjabi)ਉਹ ਆਪਣੀ ਦੇਹਿ ਤੇ ਆਤਮਾਂ ਸੱਚੇ ਗੁਰਾਂ ਦੇ ਸਮਰਪਣ ਕਰ ਦਿੰਦਾ ਹੈ ਅਤੇ ਉਨ੍ਹਾਂ ਦੀ ਪਨਾਹ ਲੈਂਦਾ ਹੈ।
Fareedkot Teekaਅਰੁ ਤਨ ਮਨ ਅਰਪਣ ਕਰ ਸਤਗੁਰੋਂ ਕੀ ਸਰਣ ਕੋ ਪ੍ਰਾਪਤਿ ਹੂਆ ਹੈ॥
Prof. Sahib Singhਆਪਣਾ ਮਨ ਆਪਣਾ ਸਰੀਰ ਗੁਰੂ ਦੇ ਹਵਾਲੇ ਕਰ ਕੇ ਤੇ ਗੁਰੂ ਦੀ ਸਰਨ ਪੈ ਜਾਂਦਾ ਹੈ।

ਪਦ ਅਰਥ ਅਰਪੇ = ਅਰਪਿ, ਅਰਪ ਕੇ, ਹਵਾਲੇ ਕਰ ਕੇ।

SikhNet (Spanish)Él se dedica en mente y cuerpo al Verdadero Guru y busca Su Santuario.

ਹਿਰਦੈ ਨਾਮੁ; ਵਡੀ ਵਡਿਆਈ ॥

hiradai naam; vaddee vaddiaaee | Ang 363

Sant Singh KhalsaHis greatest greatness is that the Naam, the Name of the Lord, is in his heart.
Manmohan SinghHis greatest glory is that he has God's Name in his mind.
Manmohan Singh (Punjabi)ਉਸ ਦੀ ਮਹਾਨ ਵਿਸ਼ਾਲਤਾ ਇਹ ਹੈ, ਕਿ ਉਸ ਦੇ ਮਨ ਅੰਦਰ ਹਰੀ ਦਾ ਨਾਮ ਹੈ।
Fareedkot Teekaਜਿਸ ਨਾਮ ਕੀ ਬੜੀ ਵਡਿਅਈ ਹੈ, ਸੋ ਹ੍ਰਿਦ੍ਯ ਮੇਂ ਧਾਰਨ ਕਰਾ ਹੈ॥
Prof. Sahib Singh(ਪ੍ਰਭੂ ਤੋਂ ਵਿਕਿਆ ਹੋਏ ਦਾਸ ਵਾਸਤੇ) ਇਹੀ ਸਭ ਤੋਂ ਵੱਡੀ ਇੱਜ਼ਤ ਹੈ ਕਿ ਉਹ ਉਸ ਪ੍ਰਭੂ ਦਾ ਨਾਮ ਦਾਸ ਆਪਣੇ ਹਿਰਦੇ ਵਿਚ ਵਸਾਈ ਰੱਖਦਾ ਹੈ,

ਪਦ ਅਰਥ ਹਿਰਦੈ = ਹਿਰਦੇ ਵਿਚ।

SikhNet (Spanish)Su Mayor Grandeza es que el Naam, el Nombre del Señor está en su corazón.

ਸਦਾ ਪ੍ਰੀਤਮੁ ਪ੍ਰਭੁ ਹੋਇ ਸਖਾਈ ॥੧॥

sadaa preetam prabh hoe sakhaaee |1| Ang 363

Sant Singh KhalsaThe Beloved Lord God is his constant companion. ||1||
Manmohan SinghThe Beloved Lord is, ever, a succourer of his.
Manmohan Singh (Punjabi)ਪਿਆਰਾ ਸੁਆਮੀ ਹਮੇਸ਼ਾਂ ਲਈ ਉਸ ਦਾ ਮਦਦਗਾਰ ਹੈ।
Fareedkot Teekaਤਿਸ ਕਾ ਪ੍ਰਭੂ ਪ੍ਰੀਤਮ ਸਦੀਵਕਾਲ ਸਖਾਈ ਅਰਥਾਤ ਸਹਾਯਕ ਹੋਤਾ ਹੈ॥੧॥
Prof. Sahib Singhਜੇਹੜਾ ਪਰਮਾਤਮਾ ਸਭ ਦਾ ਪਿਆਰਾ ਹੈ ਤੇ ਸਭ ਦਾ ਸਾਥੀ-ਮਿੱਤਰ ਹੈ ॥੧॥

ਪਦ ਅਰਥ ਸਖਾਈ = ਮਿੱਤਰ ॥੧॥

SikhNet (Spanish)El Bienamado Señor le guarda Compañía. (1)

ਸੋ ਲਾਲਾ; ਜੀਵਤੁ ਮਰੈ ॥

so laalaa; jeevat marai | Ang 363

Sant Singh KhalsaHe alone is the Lord's slave, who remains dead while yet alive.
Manmohan SinghHe alone is Lord's slave, who remains dead in life.
Manmohan Singh (Punjabi)ਕੇਵਲ ਓਹੀ ਸਾਈਂ ਦਾ ਗੋਲਾ ਹੈ, ਜੋ ਜੀਉਂਦੇ ਜੀ ਮਰਿਆ ਰਹਿੰਦਾ ਹੈ।
Fareedkot Teekaਹੇ ਭਾਈ! ਪੁਨਾ ਲਾਲਾ ਸੋ ਹੈ, ਜੋ ਜੀਵਤਾ ਹੀ ਵਾ ਜੀਵ ਭਾਉ ਸੇ ਮਰਜਾਇ ਅਰਥਾਤ ਸ੍ਵਾਮੀ ਕੀ ਸੇਵਾ ਮੇਂ ਅਪਨਾ ਆਪੁ ਨਾ ਜਨਾਵੈ॥
Prof. Sahib Singh(ਹੇ ਭਾਈ!) ਅਸਲੀ ਦਾਸ ਉਹ ਹੈ (ਅਸਲੀ ਵਿਕਿਆ ਹੋਇਆ ਉਹ ਮਨੁੱਖ ਹੈ) ਜੋ ਦੁਨੀਆ ਦੀ ਕਿਰਤ-ਕਾਰ ਕਰਦਾ ਹੋਇਆ ਦੁਨੀਆ ਦੀਆਂ ਵਾਸਨਾਂ ਵਲੋਂ ਮਰਿਆ ਹੋਇਆ ਹੈ।

ਪਦ ਅਰਥ ਸੋ ਲਾਲਾ = ਉਹ ਹੈ (ਅਸਲੀ) ਦਾਸ। ਜੀਵਤੁ ਮਰੈ = ਜੀਊਂਦਾ ਹੀ (ਜੀਵਨ ਦੀ ਵਾਸਨਾ ਵਲੋਂ) ਮਰਦਾ ਹੈ।

SikhNet (Spanish)Tal Esclavo de Dios permanece muerto mientras vive,

ਸੋਗੁ ਹਰਖੁ ਦੁਇ. ਸਮ ਕਰਿ ਜਾਣੈ; ਗੁਰ ਪਰਸਾਦੀ ਸਬਦਿ ਉਧਰੈ ॥੧॥ ਰਹਾਉ ॥

sog harakh due. sam kar jaanai; gur parasaadee sabad udharai |1| rahaau | Ang 363

Sant Singh KhalsaHe looks upon pleasure and pain alike; by Guru's Grace, he is saved through the Word of the Shabad. ||1||Pause||
Manmohan SinghHe deems both woe and weal as alike, and by Guru's favour is saved through God's name. Pause.
Manmohan Singh (Punjabi)ਉਹ ਗ਼ਮੀ ਅਤੇ ਖੁਸ਼ੀ, ਦੋਹਾਂ ਨੂੰ, ਇਕ ਸਮਾਨ ਕਰਕੇ ਜਾਣਦਾ ਹੈ ਅਤੇ ਗੁਰਾਂ ਦੀ ਦਇਆ ਦੁਆਰਾ ਹਰੀ ਦੇ ਨਾਮ ਦੇ ਰਾਹੀਂ ਪਾਰ ਉਤਰ ਜਾਂਦਾ ਹੈ। ਠਹਿਰਾਉ।
Fareedkot Teekaਔਰ ਸੋਗ ਹਰਖ ਦੋਨੋ ਕੋ ਬਰਾਬਰ ਸਮਝੈ, ਗੁਰ ਕ੍ਰਿਪਾ ਸੇ ਗੁਰ ਉਪਦੇਸ ਲੇ ਕਰ ਅਪਨੇ ਆਪ ਕੋ ਉਧਾਰੈ॥੧॥ ਰਹਾਉ ॥
Prof. Sahib Singh(ਅਜੇਹਾ ਦਾਸ) ਖ਼ੁਸ਼ੀ ਗ਼ਮੀ ਦੋਹਾਂ ਨੂੰ ਇਕੋ ਜਿਹਾ ਸਮਝਦਾ ਹੈ, ਤੇ ਗੁਰੂ ਦੀ ਕਿਰਪਾ ਨਾਲ ਉਹ ਗੁਰੂ ਦੇ ਸ਼ਬਦ ਵਿਚ ਜੁੜ ਕੇ (ਦੁਨੀਆ ਦੀਆਂ ਵਾਸਨਾਂ ਤੋਂ) ਬਚਿਆ ਰਹਿੰਦਾ ਹੈ ॥੧॥ ਰਹਾਉ ॥

ਪਦ ਅਰਥ ਸੋਗੁ = ਗ਼ਮੀ। ਹਰਖੁ = ਖ਼ੁਸ਼ੀ। ਦੁਇ = ਦੋਵੇਂ। ਸਮ = ਬਰਾਬਰ। ਪਰਸਾਦੀ = ਕਿਰਪਾ ਨਾਲ। ਉਧਰੈ = ਵਿਕਾਰਾਂ ਤੋਂ ਬਚਦਾ ਹੈ ॥੧॥ ਰਹਾਉ ॥

SikhNet (Spanish)considera igual el placer y el dolor, y es por la Gracia del Guru que es salvado a través de la Palabra del Shabd. (1‑Pausa)

ਕਰਣੀ ਕਾਰ; ਧੁਰਹੁ ਫੁਰਮਾਈ ॥

karanee kaar; dhurahu furamaaee | Ang 363

Sant Singh KhalsaHe does his deeds according to the Lord's Primal Command.
Manmohan SinghHe does deeds as is the Lord's primal will.
Manmohan Singh (Punjabi)ਉਹ ਸਾਈਂ ਦੀ ਆਦੀ ਰਜ਼ਾ ਅਨੁਸਾਰ ਕਰਮ ਕਮਾਉਂਦਾ ਹੈ।
Fareedkot Teekaਏਹੁ ਸਭੁ ਕਾਰ ਕਰਣੀ ਆਦਿ ਸੇ ਕਹੀ ਗਈ ਹੈ॥
Prof. Sahib Singhਪਰਮਾਤਮਾ ਨੇ ਆਪਣੇ ਦਾਸ ਨੂੰ ਸਿਮਰਨ ਦੀ ਹੀ ਕਰਨ-ਜੋਗ ਕਾਰ ਆਪਣੀ ਹਜ਼ੂਰੀ ਤੋਂ ਦੱਸੀ ਹੋਈ ਹੈ।

ਪਦ ਅਰਥ ਕਰਣੀ = {करणीय} ਕਰਨ-ਯੋਗ। ਧੁਰਹੁ = ਆਪਣੀ ਹਜ਼ੂਰੀ ਤੋਂ।

SikhNet (Spanish)Él actúa en la Eterna Voluntad de Dios;

ਬਿਨੁ ਸਬਦੈ; ਕੋ. ਥਾਇ ਨ ਪਾਈ ॥

bin sabadai; ko. thaae na paaee | Ang 363

Sant Singh KhalsaWithout the Shabad, no one is approved.
Manmohan SinghWithout the Lord's Name none is approved.
Manmohan Singh (Punjabi)ਸੁਆਮੀ ਦੇ ਨਾਮ ਦੇ ਬਗੈਰ ਕੋਈ ਵੀ ਕਬੂਲ ਨਹੀਂ ਪੈਂਦਾ।
Fareedkot Teekaਕਿ ਗੁਰ (ਸਬਦੈ) ਉਪਦੇਸ ਸੇ ਬਿਨਾਂ ਕੋਈ ਸਥਾਨੁ ਨਹੀਂ ਪਾਉਤਾ ਹੈ॥
Prof. Sahib Singh(ਪਰਮਾਤਮਾ ਨੇ ਉਸ ਨੂੰ ਹੁਕਮ ਕੀਤਾ ਹੋਇਆ ਹੈ ਕਿ) ਗੁਰੂ ਦੇ ਸ਼ਬਦ (ਵਿਚ ਜੁੜਨ) ਤੋਂ ਬਿਨਾ ਕੋਈ ਮਨੁੱਖ (ਉਸ ਦੇ ਦਰ ਤੇ) ਕਬੂਲ ਨਹੀਂ ਹੋ ਸਕਦਾ।

ਪਦ ਅਰਥ ਕੋ = ਕੋਈ ਮਨੁੱਖ। ਥਾਇ ਨ ਪਾਈ = ਕਬੂਲ ਨਹੀਂ ਹੁੰਦਾ।

SikhNet (Spanish)en verdad, sin la Palabra, nadie es aprobado por el Señor.

ਕਰਣੀ ਕੀਰਤਿ; ਨਾਮੁ ਵਸਾਈ ॥

karanee keerat; naam vasaaee | Ang 363

Sant Singh KhalsaSinging the Kirtan of the Lord's Praises, the Naam abides within the mind.
Manmohan SinghBy singing God's praises the Name is implanted in the mind.
Manmohan Singh (Punjabi)ਵਾਹਿਗੁਰੂ ਦਾ ਜੱਸ ਕਰਨ ਦੁਆਰਾ ਨਾਮ ਚਿੱਤ ਅੰਦਰ ਵਸ ਜਾਂਦਾ ਹੈ।
Fareedkot Teekaਕੀਰਤੀ ਰੂਪੀ ਕਰਣੀ ਕਰਤੇ ਹੈਂ ਔਰ ਨਾਮ ਕੀ ਪ੍ਰੀਤਿ ਦਾਸੋਂ ਨੇ ਮਨ ਮੇਂ ਬਸਾਈ ਹੈ॥
Prof. Sahib Singhਇਸ ਵਾਸਤੇ ਸੇਵਕ ਉਸ ਦੀ ਸਿਫ਼ਤਿ-ਸਾਲਾਹ ਕਰਦਾ ਹੈ ਉਸ ਦਾ ਨਾਮ (ਆਪਣੇ ਮਨ ਵਿਚ) ਵਸਾਈ ਰੱਖਦਾ ਹੈ-ਇਹੀ ਉਸ ਦੇ ਵਾਸਤੇ ਕਰਨ-ਜੋਗ ਕਾਰ ਹੈ।

ਪਦ ਅਰਥ ਕੀਰਤਿ = ਸਿਫ਼ਤਿ-ਸਾਲਾਹ। ਵਸਾਈ = ਵਸਾਇ, ਵਸਾਂਦਾ ਹੈ।

SikhNet (Spanish)Alabando al Señor, Su Nombre viene a habitar en el corazón,

ਆਪੇ ਦੇਵੈ; ਢਿਲ ਨ ਪਾਈ ॥੨॥

aape devai; dtil na paaee |2| Ang 363

Sant Singh KhalsaHe Himself gives His gifts, without hesitation. ||2||
Manmohan SinghThe Lord Himself gives gifts and makes no delay.
Manmohan Singh (Punjabi)ਪ੍ਰਭੂ ਖੁਦ ਦਾਤਾਂ ਦਿੰਦਾ ਹੈ ਅਤੇ ਦੇਰ ਨਹੀਂ ਲਾਉਂਦਾ।
Fareedkot Teekaਪ੍ਰਮਾਤਮਾ ਤਿਨ ਦਾਸੋਂ ਕੋ ਅਪਨਾ ਆਪੁ ਦੇਤਾ ਹੈ ਦੇਰੀ ਨਹੀਂ ਕਰਤਾ ਹੈ॥੨॥
Prof. Sahib Singh(ਪਰ ਇਹ ਦਾਤਿ ਪ੍ਰਭੂ) ਆਪ ਹੀ (ਆਪਣੇ ਦਾਸ ਨੂੰ) ਦੇਂਦਾ ਹੈ (ਤੇ ਦੇਂਦਿਆਂ) ਚਿਰ ਨਹੀਂ ਲਾਂਦਾ ॥੨॥

ਪਦ ਅਰਥ ਆਪੇ = (ਪ੍ਰਭੂ) ਆਪ ਹੀ ॥੨॥

SikhNet (Spanish)porque el Señor Bendice al ser en Alabanza a Su Nombre sin demora alguna. (2)

ਮਨਮੁਖਿ ਭਰਮਿ ਭੁਲੈ ਸੰਸਾਰੁ ॥

manamukh bharam bhulai sansaar | Ang 363

Sant Singh KhalsaThe self-willed manmukh wanders around the world in doubt.
Manmohan SinghThrough doubt, an apostate goes astray in the world.
Manmohan Singh (Punjabi)ਸੰਦੇਹ ਦੇ ਰਾਹੀਂ ਅਧਰਮੀ ਜਗ ਅੰਦਰ ਕੁਰਾਹੇ ਪੈ ਜਾਂਦਾ ਹੈ।
Fareedkot Teekaਮਨਮੁਖੀਏ ਜੋ ਹੈਂ, ਸੋ ਭਰਮ ਕਰ ਸੰਸਾਰ ਮੇਂ ਭੂਲ ਰਹੇ ਹੈਂ॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਜਗਤ ਮਾਇਆ ਦੀ ਭਟਕਣਾ ਵਿਚ ਪੈ ਕੇ ਕੁਰਾਹੇ ਪਿਆ ਰਹਿੰਦਾ ਹੈ,

ਪਦ ਅਰਥ ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ। ਭਰਮਿ = ਭਟਕਣਾ ਵਿਚ। ਭੁਲੈ = ਕੁਰਾਹ ਪਿਆ ਰਹਿੰਦਾ ਹੈ।

SikhNet (Spanish)Los egocéntricos son engañados en el mundo por la dualidad

ਬਿਨੁ ਰਾਸੀ; ਕੂੜਾ ਕਰੇ ਵਾਪਾਰੁ ॥

bin raasee; koorraa kare vaapaar | Ang 363

Sant Singh KhalsaWithout any capital, he makes false transactions.
Manmohan SinghWithout capital, he transacts spurious business.
Manmohan Singh (Punjabi)ਪੂੰਜੀ ਦੇ ਬਾਝੋਂ ਉਹ ਝੂਠਾ ਵਣਜ ਕਰਦਾ ਹੈ।
Fareedkot Teekaਸਾਚੀ ਸ੍ਰਧਾ ਰੂਪ (ਰਾਸੀ) ਪੂੰਜੀ ਸੇ ਬਿਨਾਂ ਝੂਠਾ ਬ੍ਯਾਪਾਰ, ਭਾਵ ਮੰਦ ਕਰਮ ਕਰਤੇ ਹੈਂ॥
Prof. Sahib Singh(ਜਿਵੇਂ ਕੋਈ ਵਪਾਰੀ) ਸਰਮਾਏ ਤੋਂ ਬਿਨਾ ਠੱਗੀ ਦਾ ਹੀ ਵਪਾਰ ਕਰਦਾ ਹੈ।

ਪਦ ਅਰਥ ਰਾਸੀ = ਰਾਸਿ, ਪੂੰਜੀ, ਸਰਮਾਇਆ। ਕੂੜਾ = ਝੂਠਾ, ਠੱਗੀ ਦਾ।

SikhNet (Spanish)y sin el Verdadero Capital del Nombre, vano es todo su comercio.

ਵਿਣੁ ਰਾਸੀ; ਵਖਰੁ ਪਲੈ. ਨ ਪਾਇ ॥

vin raasee; vakhar palai. na paae | Ang 363

Sant Singh KhalsaWithout any capital, he does not obtain any merchandise.
Manmohan SinghWithout capital, merchandise is not obtained.
Manmohan Singh (Punjabi)ਪੂੰਜੀ ਦੇ ਬਗ਼ੈਰ ਸੌਦਾ-ਸੂਤ ਪਰਾਪਤ ਨਹੀਂ ਹੁੰਦਾ।
Fareedkot Teekaਹੇ ਭਾਈ! ਬਿਨ ਪੂੰਜੀ ਕੇ ਸੌਦਾ ਆਪਨੇ ਪੱਲੇ ਨਹੀਂ ਪੜਤਾ ਅਰਥਾਤ ਨਾਮ ਪ੍ਰਾਪਤਿ ਨਹੀਂ ਹੋਤਾ॥
Prof. Sahib Singhਜਿਸ ਦੇ ਪਾਸ ਸਰਮਾਇਆ ਨਹੀਂ ਉਸ ਨੂੰ ਸੌਦਾ ਨਹੀਂ ਮਿਲ ਸਕਦਾ।

ਪਦ ਅਰਥ ਵਖਰੁ = ਸੌਦਾ। ਪਲੈ ਨ ਪਾਇ = ਹਾਸਲ ਨਹੀਂ ਕਰ ਸਕਦਾ।

SikhNet (Spanish)Sin capital, ¿quién puede recibir la mercancía?

ਮਨਮੁਖਿ ਭੁਲਾ; ਜਨਮੁ ਗਵਾਇ ॥੩॥

manamukh bhulaa; janam gavaae |3| Ang 363

Sant Singh KhalsaThe mistaken manmukh wastes away his life. ||3||
Manmohan SinghThe erring way-ward, thus, wastes his life.
Manmohan Singh (Punjabi)ਭੁੱਲਿਆ ਹੋਇਆ ਆਪ-ਹੁਦਰਾ ਇਸ ਤਰ੍ਹਾਂ ਆਪਣਾ ਜੀਵਨ ਵੰਞਾ ਲੈਂਦਾ ਹੈ।
Fareedkot Teekaਮਨਮੁਖ ਐਸੇ ਭੂਲਾ ਹੈ ਕਿ ਅਪਨਾ ਮਨੁਖ ਜਨਮ ਪਦਾਰਥ ਹੀ ਖੋਇ ਬੈਠਾ ਹੈ॥੩॥
Prof. Sahib Singh(ਇਸੇ ਤਰ੍ਹਾਂ) ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਸਹੀ ਜੀਵਨ-ਰਾਹ ਤੋਂ) ਖੁੰਝਾ ਹੋਇਆ ਆਪਣੀ ਜ਼ਿੰਦਗੀ ਬਰਬਾਦ ਕਰਦਾ ਹੈ ॥੩॥
SikhNet (Spanish)Así el manmukj es desviado del camino y pierde su vida en vano. (3)

ਸਤਿਗੁਰੁ ਸੇਵੇ; ਸੁ ਲਾਲਾ ਹੋਇ ॥

satigur seve; su laalaa hoe | Ang 363

Sant Singh KhalsaOne who serves the True Guru is the Lord's slave.
Manmohan SinghHe, who serves the True Guru, become Lord's slave.
Manmohan Singh (Punjabi)ਜੋ ਸੱਚੇ ਗੁਰਾਂ ਦੀ ਘਾਲ ਕਮਾਉਂਦਾ ਹੈ, ਉਹ ਪ੍ਰਭੂ ਦਾ ਚਾਕਰ ਥੀ ਵੰਞਦਾ ਹੈ।
Fareedkot Teekaਜੋ ਸਤਿਗੁਰੋਂ ਕੀ ਸੇਵਾ ਕਰੈ ਸੋਈ ਲਾਲਾ ਹੋਤਾ ਹੈ॥
Prof. Sahib Singh(ਪ੍ਰਭੂ ਦੇ ਦਰ ਤੇ ਵਿੱਕਿਆ ਹੋਇਆ ਅਸਲੀ) ਦਾਸ ਉਹੀ ਹੈ ਜੋ ਸਤਿਗੁਰੂ ਦੀ ਸਰਨ ਪੈਂਦਾ ਹੈ,
SikhNet (Spanish)Aquél que sirve al Verdadero Guru es el verdadero Sirviente del Señor;

ਊਤਮ ਜਾਤੀ; ਊਤਮੁ ਸੋਇ ॥

aootam jaatee; aootam soe | Ang 363

Sant Singh KhalsaHis social status is exalted, and his reputation is exalted.
Manmohan SinghSublime is his caste and high his reputation.
Manmohan Singh (Punjabi)ਸ਼੍ਰੇਸ਼ਟ ਹੈ ਉਸ ਦਾ ਵਰਣ ਅਤੇ ਉੱਚੀ ਹੈ ਉਸ ਦੀ ਸ਼ੁਹਰਤ।
Fareedkot Teekaਉਸ ਕੀ ਜਾਤਿ ਭੀ ਉੱਤਮ ਹੈ, ਸੋ ਆਪ ਭੀ ਉੱਤਮ ਹੈ; ਵਾ ਤਿਸ ਕੀ (ਸੋਇ) ਸੋਭਾ ਭੀ ਉੱਤਮ ਹੈ॥
Prof. Sahib Singhਉਹੀ ਉੱਚੀ ਹਸਤੀ ਵਾਲਾ ਬਣ ਜਾਂਦਾ ਹੈ ਉਹੀ ਉੱਚੇ ਜੀਵਨ ਵਾਲਾ ਹੋ ਜਾਂਦਾ ਹੈ,

ਪਦ ਅਰਥ ਊਤਮੁ = ਸ੍ਰੇਸ਼ਟ, ਉੱਚੇ ਜੀਵਨ ਵਾਲਾ। ਸੋਇ = ਉਹੀ (ਲਾਲਾ)।

SikhNet (Spanish)es entonces cuando pertenece a la verdadera clase alta

ਗੁਰ ਪਉੜੀ; ਸਭ ਦੂ ਊਚਾ ਹੋਇ ॥

gur paurree; sabh doo aoochaa hoe | Ang 363

Sant Singh KhalsaClimbing the Guru's Ladder, he becomes the most exalted of all.
Manmohan SinghMounting Guru's ladder the mortal becomes the most exalted of all.
Manmohan Singh (Punjabi)ਗੁਰਾਂ ਦੀ ਪਉੜੀ ਚੜ੍ਹ ਕੇ, ਪ੍ਰਾਣੀ ਸਾਰਿਆਂ ਨਾਲੋਂ ਉਤਕ੍ਰਿਸ਼ਟ ਹੋ ਜਾਂਦਾ ਹੈ।
Fareedkot Teekaਗੁਰ ਉਪਦੇਸ ਰੂਪੀ ਪਉੜੀ ਪਰ ਚਢ ਕਰ ਅਰਥਾਤ ਸ੍ਰਵਣਾਦਿਕ ਕਰ ਸਭ ਸੇ ਊਚਾ ਹੋ ਜਾਤਾ ਹੈ॥
Prof. Sahib Singhਗੁਰੂ ਦੀ (ਦਿੱਤੀ ਹੋਈ ਨਾਮ-ਸਿਮਰਨ ਦੀ) ਪਉੜੀ ਦਾ ਆਸਰਾ ਲੈ ਕੇ ਉਹ ਸਭਨਾਂ ਨਾਲੋਂ ਉੱਚਾ ਹੋ ਜਾਂਦਾ ਹੈ।

ਪਦ ਅਰਥ ਗੁਰ ਪਉੜੀ = ਗੁਰੂ ਦੀ (ਦਿੱਤੀ ਹੋਈ ਸਿਮਰਨ-ਰੂਪ) ਪਉੜੀ (ਤੇ ਚੜ੍ਹ ਕੇ)। ਦੂ = ਤੋਂ। ਸਭਦੂ = ਸਭਨਾਂ ਨਾਲੋਂ।

SikhNet (Spanish)y afamado se vuelve. Dice Nanak, a través del Guru, él se eleva al más alto

ਨਾਨਕ; ਨਾਮਿ ਵਡਾਈ ਹੋਇ ॥੪॥੭॥੪੬॥

naanak; naam vaddaaee hoe |4|7|46| Ang 363

Sant Singh KhalsaO Nanak, through the Naam, the Name of the Lord, greatness is obtained. ||4||7||46||
Manmohan SinghThrough God's Name, O Nanak! greatness is achieved.
Manmohan Singh (Punjabi)ਵਾਹਿਗੁਰੂ ਦੇ ਨਾਮ ਰਾਹੀਂ, ਹੇ ਨਾਨਕ! ਬਜ਼ੁਰਗੀ ਪਰਾਪਤ ਹੁੰਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਯਹ ਸਭ ਵਡਿਆਈ ਨਾਮ ਕਰ ਕੇ ਪ੍ਰਾਪਤਿ ਹੋਤੀ ਹੈ॥੪॥੭॥੪੬॥
Prof. Sahib Singhਹੇ ਨਾਨਕ! ਪਰਮਾਤਮਾ ਦਾ ਨਾਮ ਸਿਮਰਨ ਵਿਚ ਹੀ ਇੱਜ਼ਤ ਹੈ ॥੪॥੭॥੪੬॥

ਪਦ ਅਰਥ ਨਾਮਿ = ਨਾਮ ਦੀ ਰਾਹੀਂ ॥੪॥੭॥੪੬॥

SikhNet (Spanish)Estado de Éxtasis y es glorificado con el Nombre. (4‑7‑46)
Answers quote the Granth verbatim with Ang citations. AI commentary is not Gurbani and not a religious ruling.