ੴ

ਸਿੱਖਬਾਣੀ · SikhBani

ਮਨਮੁਖਿ ਝੂਠੋ ਝੂਠੁ ਕਮਾਵੈ ॥

manamukh jhoottho jhootth kamaavai
Guru Amardas Ji ਗੁਰੂ ਅਮਰਦਾਸ ਜੀ · Raag Aasaa · Ang 363 · 19 lines
Translations

ਆਸਾ ਮਹਲਾ ੩ ॥

aasaa mahalaa 3 |

Sant Singh KhalsaAasaa, Third Mehl:
Manmohan SinghAsa 3rd Guru.
Manmohan Singh (Punjabi)ਆਸਾ ਤੀਜੀ ਪਾਤਸ਼ਾਹੀ।
SikhNet (Spanish)Asa, Mejl Guru Amar Das, Tercer Canal Divino.

ਮਨਮੁਖਿ ਝੂਠੋ ਝੂਠੁ ਕਮਾਵੈ ॥

manamukh jhoottho jhootth kamaavai |

Sant Singh KhalsaThe self-willed manmukh practices falsehood, only falsehood.
Manmohan SinghAn apostate practises nothing but falsehood.
Manmohan Singh (Punjabi)ਅਧਰਮਣ ਨਿਰੋਲ ਕੂੜ ਦੀ ਕਿਰਤ ਕਰਦੀ ਹੈ।
Fareedkot Teekaਮਨਮੁਖ ਝੂਠੇ ਝੂਠ ਹੀ ਕਮਾਉਤੇ ਹੈਂ॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਜੀਵ-ਇਸਤ੍ਰੀ ਸਦਾ ਉਹੀ ਕੁਝ ਕਰਦੀ ਹੈ ਜੋ ਉਸ ਦੇ (ਆਤਮਕ ਜੀਵਨ ਦੇ) ਕਿਸੇ ਕੰਮ ਨਹੀਂ ਆ ਸਕਦਾ,

ਪਦ ਅਰਥ ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਜੀਵ-ਇਸਤ੍ਰੀ। ਝੂਠੋ ਝੂਠ = ਝੂਠ ਹੀ ਝੂਠ, ਉਹੀ ਕੰਮ ਜੋ ਬਿਲਕੁਲ ਉਸ ਦੇ ਕੰਮ ਨਹੀਂ ਆ ਸਕਦਾ।

SikhNet (Spanish)El arrogante Manmukh vive en la falsedad,

ਖਸਮੈ ਕਾ ਮਹਲੁ; ਕਦੇ ਨ ਪਾਵੈ ॥

khasamai kaa mehal; kade na paavai |

Sant Singh KhalsaHe never attains the Mansion of the Lord Presence.
Manmohan SinghMaster's mansion, such a one, never attains.
Manmohan Singh (Punjabi)ਮਾਲਕ ਦੇ ਮੰਦਰ ਨੂੰ ਉਹ ਕਦਾਚਿੱਤ ਪ੍ਰਾਪਤ ਨਹੀਂ ਹੁੰਦੀ।
Fareedkot Teekaਸੋ ਸ੍ਵਾਮੀ ਕੇ ਮਹਲੁ ਸਥਾਨ ਕੋ ਨਹੀਂ ਪਾਉਤੇ ਹੈਂ॥
Prof. Sahib Singh(ਉਹਨਾਂ ਉੱਦਮਾਂ ਨਾਲ ਉਹ ਜੀਵ-ਇਸਤ੍ਰੀ) ਖਸਮ-ਪ੍ਰਭੂ ਦਾ ਟਿਕਾਣਾ ਕਦੇ ਭੀ ਨਹੀਂ ਲੱਭ ਸਕਦੀ।
SikhNet (Spanish)sólo en la falsedad, no llega hasta la Mansión de la Presencia del Señor.

ਦੂਜੈ ਲਗੀ; ਭਰਮਿ ਭੁਲਾਵੈ ॥

doojai lagee; bharam bhulaavai |

Sant Singh KhalsaAttached to duality, he wanders, deluded by doubt.
Manmohan SinghAttached to another, she wanders in doubt.
Manmohan Singh (Punjabi)ਹੋਰਸ ਨਾਲ ਜੁੜੀ ਹੋਈ ਉਹ ਸੰਦੇਹ ਅੰਦਰ ਭਟਕਦੀ ਹੈ।
Fareedkot Teekaਜਿਨ ਕੀ ਬੁਧੀ ਦੂਜੈ ਭਾਵ ਮੇਂ ਲਗੀ ਹੈ, ਸੋ ਭਰਮ ਮੇਂ ਆਪ ਭੀ ਭੂਲੇ ਹੈਂ ਔਰੋਂ ਕੋ ਭੁਲਾਉਤੇ ਹੈਂ॥
Prof. Sahib Singhਮਾਇਆ ਦੇ ਮੋਹ ਵਿਚ ਫਸੀ ਹੋਈ ਮਾਇਆ ਦੀ ਭਟਕਣਾ ਵਿਚ ਪੈ ਕੇ ਉਹ ਕੁਰਾਹੇ ਪਈ ਰਹਿੰਦੀ ਹੈ।

ਪਦ ਅਰਥ ਦੂਜੇ = ਮਾਇਆ ਦੇ ਮੋਹ ਵਿਚ। ਭੁਲਾਵੈ = ਕੁਰਾਹੇ ਪਈ ਰਹਿੰਦੀ ਹੈ।

SikhNet (Spanish)Apegado a la dualidad vaga engañado por la duda y,

ਮਮਤਾ ਬਾਧਾ; ਆਵੈ ਜਾਵੈ ॥੧॥

mamataa baadhaa; aavai jaavai |1|

Sant Singh KhalsaEntangled in worldly attachments, he comes and goes. ||1||
Manmohan SinghEntangled in worldly attachments one continues coming and going.
Manmohan Singh (Punjabi)ਸੰਸਾਰੀ ਮੋਹ ਅੰਦਰ ਫਾਥੀ ਹੋਈ ਉਹ ਆਉਂਦੀ ਤੇ ਜਾਂਦੀ ਰਹਿੰਦੀ ਹੈ।
Fareedkot Teekaਮਮਤਾ ਕੇ ਬਾਧੇ ਹੂਏ ਆਤੇ ਜਾਤੇ ਰਹਤੇ ਅਰਥਾਤ ਜਨਮਤੇ ਮਰਤੇ ਰਹਤੇ ਹੈਂ॥੧॥
Prof. Sahib Singh(ਹੇ ਮਨ!) ਅਪਣੱਤ ਦੇ ਬੰਧਨਾਂ ਵਿਚ ਬੱਝਾ ਹੋਇਆ ਜਗਤ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ ॥੧॥

ਪਦ ਅਰਥ ਮਮਤਾ ਬਾਧਾ = ਅਪਣੱਤ ਦੇ ਬੰਧਨਾਂ ਵਿਚ ਬੱਝਾ ਹੋਇਆ ॥੧॥

SikhNet (Spanish)encadenado a los apegos mundanos, va y viene. (1)

ਦੋਹਾਗਣੀ ਕਾ ਮਨ; ਦੇਖੁ ਸੀਗਾਰੁ ॥

dohaaganee kaa man; dekh seegaar |

Sant Singh KhalsaBehold, the decorations of the discarded bride!
Manmohan SinghLook! the decorations of the discarded bride.
Manmohan Singh (Punjabi)ਵੇਖੋ, ਛੱਡੀ ਹੋਈ ਪਤਨੀ ਦਾ ਹਾਰ-ਸ਼ਿੰਗਾਰ।
Fareedkot Teeka(ਦੋਹਾਗਣੀ ਕਾ ਮਨ) ਮਨਮੁਖਿ ਰੂਪ ਛੁਟੜ ਇਸਤ੍ਰੀ ਕਾ ਸਿੰਗਾਰ ਦੇਖੋ॥
Prof. Sahib Singhਹੇ ਮਨ! (ਖਸਮ ਦੀ ਛੱਡੀ ਹੋਈ) ਮੰਦ-ਕਰਮਣ ਇਸਤ੍ਰੀ ਦਾ ਸਿੰਗਾਰ ਵੇਖ, ਨਿਰਾ ਪਖੰਡ ਹੈ ਨਿਰਾ ਵਿਕਾਰ ਹੈ।

ਪਦ ਅਰਥ ਦੋਹਾਗਣੀ = ਮੰਦ-ਭਾਗਣ, ਖਸਮ ਦੀ ਛੱਡੀ ਹੋਈ। ਮਨ = ਹੇ ਮਨ!

SikhNet (Spanish)Observa los decoros de la novia desaprobada,

ਪੁਤ੍ਰ ਕਲਤਿ ਧਨਿ, ਮਾਇਆ ਚਿਤੁ ਲਾਏ; ਝੂਠੁ ਮੋਹੁ ਪਾਖੰਡ ਵਿਕਾਰੁ ॥੧॥ ਰਹਾਉ ॥

putr kalat dhan, maaeaa chit laae; jhootth mohu paakhandd vikaar |1| rahaau |

Sant Singh KhalsaHer consciousness is attached to children, spouse, wealth, and Maya, falsehood, emotional attachment, hypocrisy and corruption. ||1||Pause||
Manmohan SinghShe attaches her hear to sons, their wives, wealth, property, falsehood, temporal love, hypocrisy and sin. Pause.
Manmohan Singh (Punjabi)ਉਹ ਆਪਣਾ ਦਿਲ ਆਪਣੇ ਲੜਕਿਆਂ, ਉਨ੍ਹਾਂ ਦੀਆਂ ਵਹੁਟੀਆਂ, ਦੌਲਤ, ਜਾਇਦਾਦ, ਕੂੜ, ਸੰਸਾਰੀ ਮਮਤਾ, ਦੰਭ ਅਤੇ ਪਾਪ ਨਾਲ ਜੋੜਦੀ ਹੈ। ਠਹਿਰਾਉ।
Fareedkot Teekaਪੁਤ੍ਰ (ਕਲਤਿ) ਇਸਤ੍ਰੀ ਧਨ ਮੇਂ ਚਿਤ ਲਗਾਇ ਕਰਕੇ, ਮਾਯਾ ਕੇ ਮੋਹ ਕਰਕੇ, ਝੂਠ ਪਾਖੰਡ ਆਦਿ ਵਿਕਾਰੋਂ ਮੇਂ ਲਗੀ ਹੂਈ ਹੈ॥੧॥ ਰਹਾਉ ॥
Prof. Sahib Singh(ਇਸੇ ਤਰ੍ਹਾਂ) ਜੇਹੜਾ ਮਨੁੱਖ ਪੁੱਤਰਾਂ ਵਿਚ ਇਸਤ੍ਰੀ ਵਿਚ ਧਨ ਵਿਚ ਮਾਇਆ ਵਿਚ ਚਿੱਤ ਜੋੜਦਾ ਹੈ ਉਸ ਦਾ ਇਹ ਸਾਰਾ ਮੋਹ ਵਿਅਰਥ ਹੈ ॥੧॥ ਰਹਾਉ ॥

ਪਦ ਅਰਥ ਕਲਤਿ = ਇਸਤ੍ਰੀ (ਦੇ ਮੋਹ) ਵਿਚ। ਧਨਿ = ਧਨ ਵਿਚ ॥੧॥ ਰਹਾਉ ॥

SikhNet (Spanish)su conciencia está apegada a los hijos, pareja, riquezas, Maya, falsedad, deseos, decepción y vicio. (1‑Pausa)

ਸਦਾ ਸੋਹਾਗਣਿ; ਜੋ ਪ੍ਰਭ ਭਾਵੈ ॥

sadaa sohaagan; jo prabh bhaavai |

Sant Singh KhalsaShe who is pleasing to God is forever a happy soul-bride.
Manmohan SinghShe, who is pleading to her Lord is ever a happy wife.
Manmohan Singh (Punjabi)ਜੋ ਆਪਣੇ ਸੁਆਮੀ ਨੂੰ ਚੰਗੀ ਲੱਗਦੀ ਹੈ, ਉਹ ਸਦੀਵ ਹੀ ਪ੍ਰਸੰਨ ਪਤਨੀ ਹੈ।
Fareedkot Teekaਸੋਈ ਸਦਾ ਸੁਹਾਗਣੀ ਹੈ, ਜੋ ਪ੍ਰਭੂ ਕੋ ਭਾਵਤੀ ਹੈ॥
Prof. Sahib Singhਜੇਹੜੀ ਜੀਵ-ਇਸਤ੍ਰੀ ਪ੍ਰਭੂ-ਪਤੀ ਨੂੰ ਪਿਆਰੀ ਲੱਗਦੀ ਹੈ ਉਹ ਸਦਾ ਚੰਗੇ ਭਾਗਾਂ ਵਾਲੀ ਹੈ।

ਪਦ ਅਰਥ ਪ੍ਰਭ ਭਾਵੈ = ਪ੍ਰਭੂ ਨੂੰ ਪਿਆਰੀ ਲੱਗਦੀ ਹੈ।

SikhNet (Spanish)La Novia eterna es aquélla que ama al Señor;

ਗੁਰਸਬਦੀ; ਸੀਗਾਰੁ ਬਣਾਵੈ ॥

gurasabadee; seegaar banaavai |

Sant Singh KhalsaShe makes the Word of the Guru's Shabad her decoration.
Manmohan SinghGuru's instruction, she makes her decoration.
Manmohan Singh (Punjabi)ਗੁਰਾਂ ਦੇ ਉਪਦੇਸ਼ ਨੂੰ ਉਹ ਆਪਣਾ ਹਾਰਸ਼ਿੰਗਾਰ ਬਣਾਉਂਦੀਂ ਹੈ।
Fareedkot Teekaਔਰੁ ਗਰੁ ਸਬਦ ਧਾਰਨ ਰੂਪ ਸਿੰਗਾਰ ਬਨਾਉਤੀ ਹੈ॥
Prof. Sahib Singhਉਹ ਗੁਰੂ ਦੇ ਸ਼ਬਦ ਦੀ ਰਾਹੀਂ (ਪ੍ਰਭੂ-ਮਿਲਾਪ ਨੂੰ ਆਪਣਾ ਆਤਮਕ) ਸੋਹਜ ਬਣਾਂਦੀ ਹੈ,
SikhNet (Spanish)ella se adorna con la Palabra Shabd del Guru y nada más.

ਸੇਜ ਸੁਖਾਲੀ; ਅਨਦਿਨੁ ਹਰਿ ਰਾਵੈ ॥

sej sukhaalee; anadin har raavai |

Sant Singh KhalsaHer bed is so comfortable; she enjoys her Lord, night and day.
Manmohan SinghHer couch is pleasant and night and day she enjoys her Lord.
Manmohan Singh (Punjabi)ਉਸ ਦਾ ਪਲੰਘ ਸੁਖਦਾਈ ਹੈ ਅਤੇ ਰੈਣ ਦਿਹੁੰ ਉਹ ਆਪਣੇ ਸੁਆਮੀ ਨੂੰ ਮਾਣਦੀ ਹੈ।
Fareedkot Teekaਸੋਈ ਅੰਤਸਕਰਨ ਸੇਜ੍ਯਾ ਮੇਂ ਸੁਖ ਪੂਰਬਕ ਪ੍ਯਾਰੇ ਸੇ ਰਮਣ ਕਰਤੀ ਹੈ॥
Prof. Sahib Singhਉਸ ਦੇ ਹਿਰਦੇ ਦੀ ਸੇਜ ਸੁਖਦਾਈ ਹੋ ਜਾਂਦੀ ਹੈ ਕਿਉਂਕਿ ਉਹ ਹਰ ਵੇਲੇ ਪ੍ਰਭੂ-ਪਤੀ ਦਾ ਮਿਲਾਪ ਮਾਣਦੀ ਹੈ,

ਪਦ ਅਰਥ ਸੇਜ = ਹਿਰਦਾ-ਸੇਜ। ਸੁਖਾਲੀ = ਸੁਖੀ। ਅਨਦਿਨੁ = ਹਰ ਰੋਜ਼, ਹਰ ਵੇਲੇ।

SikhNet (Spanish)Encantador es su lecho y ella goza de su Esposo noche y día y,

ਮਿਲਿ ਪ੍ਰੀਤਮ; ਸਦਾ ਸੁਖੁ ਪਾਵੈ ॥੨॥

mil preetam; sadaa sukh paavai |2|

Sant Singh KhalsaMeeting her Beloved, the obtains eternal peace. ||2||
Manmohan SinghMeeting her Love, she ever obtains peace.
Manmohan Singh (Punjabi)ਆਪਣੇ ਪਿਆਰੇ ਨੂੰ ਮਿਲ ਕੇ ਉਹ ਸਦਾ ਸੁਖ ਪਾਉਂਦੀ ਹੈ।
Fareedkot Teekaਔਰ ਪ੍ਯਾਰੇ ਸੇ ਮਿਲਕਰ ਸਦਾ ਸੁਖੁ ਪਾਉਤੀ ਹੈ॥੨॥
Prof. Sahib Singhਪ੍ਰਭੂ ਪ੍ਰੀਤਮ ਨੂੰ ਮਿਲ ਕੇ ਉਹ ਸਦਾ ਆਤਮਕ ਆਨੰਦ ਮਾਣਦੀ ਹੈ ॥੨॥

ਪਦ ਅਰਥ ਮਿਲਿ = ਮਿਲ ਕੇ। ਮਿਲਿ ਪ੍ਰੀਤਮ = ਪ੍ਰੀਤਮ ਨੂੰ ਮਿਲ ਕੇ ॥੨॥

SikhNet (Spanish)encontrándose con su Amor, está siempre regocijada. (2)

ਸਾ ਸੋਹਾਗਣਿ ਸਾਚੀ; ਜਿਸੁ ਸਾਚਿ ਪਿਆਰੁ ॥

saa sohaagan saachee; jis saach piaar |

Sant Singh KhalsaShe is a true, virtuous soul-bride, who enshrines love for the True Lord.
Manmohan SinghTrue is that good wife, whose enshrines love for the True One.
Manmohan Singh (Punjabi)ਸੱਚੀ ਹੈ ਉਹ ਚੰਗੀ ਪਤਨੀ, ਜੋ ਸਤਿਪੁਰਖ ਨਾਲ ਪ੍ਰੇਮ ਕਰਦੀ ਹੈ।
Fareedkot Teekaਜਿਸ ਕਾ ਸਚੇ ਪਰਮਾਤਮਾਂ ਸੇ ਪ੍ਯਾਰੁ ਹੈ, ਸੋਈ ਸਚੀ ਸੁਹਾਗਣ ਹੈ॥
Prof. Sahib Singh(ਹੇ ਮਨ!) ਜਿਸ ਜੀਵ-ਇਸਤ੍ਰੀ ਦਾ ਪਿਆਰ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਵਿਚ ਪੈ ਜਾਂਦਾ ਹੈ ਉਹ ਸਦਾ ਲਈ ਚੰਗੇ ਭਾਗਾਂ ਵਾਲੀ ਬਣ ਜਾਂਦੀ ਹੈ,

ਪਦ ਅਰਥ ਸਾਚੀ = ਸਦਾ-ਥਿਰ ਰਹਿਣ ਵਾਲੀ, ਸਦਾ ਲਈ। ਜਿਸੁ ਪਿਆਰੁ = ਜਿਸ ਦਾ ਪਿਆਰ। ਸਾਚਿ = ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਵਿਚ।

SikhNet (Spanish)La verdadera Esposa es aquélla que ama la Verdad del Señor

ਅਪਣਾ ਪਿਰੁ ਰਾਖੈ; ਸਦਾ ਉਰ ਧਾਰਿ ॥

apanaa pir raakhai; sadaa ur dhaar |

Sant Singh KhalsaShe keeps her Husband Lord always clasped to her heart.
Manmohan SinghHer Spouse, she ever keeps clasped to her heart.
Manmohan Singh (Punjabi)ਆਪਣੇ ਕੰਤ ਨੂੰ ਉਹ ਹਮੇਸ਼ਾਂ ਆਪਣੇ ਦਿਲ ਨਾਲ ਲਾਈ ਰੱਖਦੀ ਹੈ।
Fareedkot Teekaਔ ਅਪਨੇ ਪ੍ਯਾਰੇ ਕੋ ਸਰਬਦਾ (ਉਰ) ਹ੍ਰਿਦ੍ਯੇ ਮੇਂ ਧਾਰਨ ਕਰ ਰਖਤੀ ਹੈ॥
Prof. Sahib Singhਉਹ ਆਪਣੇ ਪਤੀ-ਪ੍ਰਭੂ ਨੂੰ ਹਮੇਸ਼ਾ ਆਪਣੇ ਹਿਰਦੇ ਵਿਚ ਟਿਕਾਈ ਰੱਖਦੀ ਹੈ,

ਪਦ ਅਰਥ ਉਰ = ਹਿਰਦਾ। ਉਰ ਧਾਰਿ = ਹਿਰਦੇ ਵਿਚ ਟਿਕਾ ਕੇ।

SikhNet (Spanish)y guarda al Señor siempre en su corazón.

ਨੇੜੈ ਵੇਖੈ; ਸਦਾ ਹਦੂਰਿ ॥

nerrai vekhai; sadaa hadoor |

Sant Singh KhalsaShe sees Him near at hand, ever-present.
Manmohan SinghShe beholds Him near nay, ever present.
Manmohan Singh (Punjabi)ਉਹ ਉਸ ਨੂੰ ਲਾਗੇ ਹੀ ਨਹੀਂ; ਸਗੋਂ ਹਮੇਸ਼ਾਂ ਹਾਜ਼ਰ ਨਾਜ਼ਰ ਦੇਖਦੀ ਹੈ।
Fareedkot Teekaਸੋ ਪ੍ਰਭੂ ਕੋ ਨਿਕਟ ਦੇਖ ਕਰ ਸਦਾ ਹੀ ਪ੍ਰਭੂ ਕੇ (ਹਦੂਰਿ) ਪਾਸ ਰਹਤੀ ਹੈ॥
Prof. Sahib Singhਉਹ ਪ੍ਰਭੂ ਨੂੰ ਸਦਾ ਆਪਣੇ ਨੇੜੇ ਆਪਣੇ ਅੰਗ-ਸੰਗ ਵੇਖਦੀ ਹੈ,
SikhNet (Spanish)La Presencia del Señor para ella es tan preciosa,

ਮੇਰਾ ਪ੍ਰਭੁ; ਸਰਬ ਰਹਿਆ ਭਰਪੂਰਿ ॥੩॥

meraa prabh; sarab rahiaa bharapoor |3|

Sant Singh KhalsaMy God is all-pervading everywhere. ||3||
Manmohan SinghMy Master is every where fully contained.
Manmohan Singh (Punjabi)ਮੇਰਾ ਮਾਲਕ ਹਰ ਥਾਂ ਪਰੀਪੂਰਨ ਹੋ ਰਿਹਾ ਹੈ।
Fareedkot Teekaਔਰ ਯਹ ਜਾਨਤੀ ਹੈ ਕਿ ਮੇਰਾ ਪ੍ਰਭੂ ਸਰਬਤ੍ਰ ਭਰਪੂਰ ਹੋ ਰਹਾ ਹੈ॥੩॥
Prof. Sahib Singhਉਸ ਨੂੰ ਪਿਆਰਾ ਪ੍ਰਭੂ ਸਭਨਾਂ ਵਿਚ ਵਿਆਪਕ ਦਿੱਸਦਾ ਹੈ ॥੩॥
SikhNet (Spanish)porque el Señor prevalece en todo y en todas partes. (3)

ਆਗੈ; ਜਾਤਿ ਰੂਪੁ. ਨ ਜਾਇ ॥

aagai; jaat roop. na jaae |

Sant Singh KhalsaSocial status and beauty will not go with you hereafter.
Manmohan SinghHereafter cast and beauty go not with the man.
Manmohan Singh (Punjabi)ਪ੍ਰਲੋਕ ਵਿੱਚ, ਵਰਨ ਤੇ ਸੁੰਦਰਤਾ, ਇਨਸਾਨ ਦੇ ਨਾਲ ਨਹੀਂ ਜਾਂਦੇ।
Fareedkot Teekaਹੇ ਭਾਈ! ਆਗੇ ਪ੍ਰਲੋਕ ਮੇਂ ਵਾ ਪ੍ਰਭੂ ਕੀ ਨਿਕਟਤਾ ਮੇਂ ਜਾਤਿ ਔ ਰੂਪ ਨਹੀਂ ਜਾਤਾ ਹੈ॥
Prof. Sahib Singh(ਹੇ ਮਨ! ਉੱਚੀ ਜਾਤਿ ਤੇ ਸੋਹਣੇ ਰੂਪ ਦਾ ਕੀਹ ਮਾਣ?) ਪਰਲੋਕ ਵਿਚ ਨਾਹ ਇਹ (ਉੱਚੀ) ਜਾਤਿ ਜਾਂਦੀ ਹੈ ਨਾਹ ਇਹ (ਸੋਹਣਾ) ਰੂਪ ਜਾਂਦਾ ਹੈ।

ਪਦ ਅਰਥ ਆਗੈ = ਪਰਲੋਕ ਵਿਚ। ਨ ਜਾਇ = ਨਹੀਂ ਜਾਂਦਾ।

SikhNet (Spanish)Tu casta y tu color no te acompañan al más allá,

ਤੇਹਾ ਹੋਵੈ; ਜੇਹੇ ਕਰਮ ਕਮਾਇ ॥

tehaa hovai; jehe karam kamaae |

Sant Singh KhalsaAs are the deeds done here, so does one become.
Manmohan SinghAs are the deeds, he has done so does he become there.
Manmohan Singh (Punjabi)ਜੇਹੋ ਜੇਹੇ ਅਮਲ ਉਸ ਨੇ ਕਮਾਏ ਹਨ, ਉੱਥੇ ਉਹ, ਉਹੋ ਜਿਹਾ, ਹੋ ਜਾਂਦਾ ਹੈ।
Fareedkot Teekaਜੈਸੇ ਕਰਮ ਕਰਤਾ ਹੈ ਤੈਸਾ ਹੀ ਫਲ ਪ੍ਰਾਪਤਿ ਹੋਤਾ ਹੈ॥
Prof. Sahib Singh(ਇਸ ਲੋਕ ਵਿਚ ਮਨੁੱਖ) ਜਿਹੋ ਜਿਹੇ ਕਰਮ ਕਰਦਾ ਹੈ ਉਹੋ ਜਿਹਾ ਉਸ ਦਾ ਜੀਵਨ ਬਣ ਜਾਂਦਾ ਹੈ (ਬੱਸ! ਇਹੀ ਹੈ ਮਨੁੱਖ ਦੀ ਜਾਤਿ ਤੇ ਇਹੀ ਹੈ ਮਨੁੱਖ ਦਾ ਰੂਪ)।
SikhNet (Spanish)y uno se convierte en la consecuencia de sus acciones.

ਸਬਦੇ; ਊਚੋ ਊਚਾ ਹੋਇ ॥

sabade; aoocho aoochaa hoe |

Sant Singh KhalsaThrough the Word of the Shabad, one becomes the highest of the high.
Manmohan SinghThrough God's Name man becomes the highest of the high.
Manmohan Singh (Punjabi)ਵਾਹਿਗੁਰੂ ਦੇ ਨਾਮ ਰਾਹੀਂ ਆਦਮੀ ਉੱਚਿਆਂ ਤੋਂ ਉੱਚਾ ਹੋ ਜਾਂਦਾ ਹੈ।
Fareedkot Teekaਜੋ ਊਚੇ ਗੁਰ ਸਬਦਿ ਕੋ ਧਾਰਨ ਕਰਤਾ ਹੈ, ਸੋ ਊਚਾ ਹੋਤਾ ਹੈ॥
Prof. Sahib Singh(ਜਿਉਂ ਜਿਉਂ ਮਨੁੱਖ) ਗੁਰੂ ਦੇ ਸ਼ਬਦ ਦੀ ਬਰਕਤਿ ਨਾਲ (ਆਤਮਕ ਜੀਵਨ ਵਿਚ) ਹੋਰ ਉੱਚਾ ਹੋਰ ਉੱਚਾ ਹੁੰਦਾ ਜਾਂਦਾ ਹੈ,
SikhNet (Spanish)A través de la Palabra del Shabd, uno se vuelve lo más elevado de lo elevado

ਨਾਨਕ; ਸਾਚਿ ਸਮਾਵੈ ਸੋਇ ॥੪॥੮॥੪੭॥

naanak; saach samaavai soe |4|8|47|

Sant Singh KhalsaO Nanak, he is absorbed in the True Lord. ||4||8||47||
Manmohan SinghO Nanak, he gets absorbed in the True Lord.
Manmohan Singh (Punjabi)ਹੇ ਨਾਨਕ! ਉਹ ਸੁੱਚੇ ਸੁਆਮੀ ਅੰਦਰ ਲੀਨ ਹੋ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸਚੇ ਅਕਾਲ ਪੁਰਖ ਸੇ ਅਭਿੰਨ ਹੋਤਾ ਹੈ॥੪॥੮॥੪੭॥
Prof. Sahib Singhਹੇ ਨਾਨਕ! ਤਿਉਂ ਤਿਉਂ ਉਹ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ਲੀਨ ਹੁੰਦਾ ਜਾਂਦਾ ਹੈ ॥੪॥੮॥੪੭॥
SikhNet (Spanish)y se inmerge para siempre en la Verdad de Dios. (4‑8‑47)
Answers quote the Granth verbatim with Ang citations. AI commentary is not Gurbani and not a religious ruling.