ੴ

ਸਿੱਖਬਾਣੀ · SikhBani

ਸਤਿਗੁਰ ਸੇਵੇ ਤਾ ਸਹਜ ਧੁਨਿ ਉਪਜੈ ਗਤਿ ਮਤਿ ਤਦ ਹੀ ਪਾਏ ॥

satigur seve taa sehaj dhun upajai gat mat tad hee paae
Guru Amardas Ji ਗੁਰੂ ਅਮਰਦਾਸ ਜੀ · Raag Sorath · Ang 604 · 11 lines
Translations

ਸੋਰਠਿ ਮਹਲਾ ੩ ॥

soratth mahalaa 3 |

Sant Singh KhalsaSorat'h, Third Mehl:
Manmohan SinghSorath 3rd Guru.
Manmohan Singh (Punjabi)ਸੋਰਠਿ ਤੀਜੀ ਪਾਤਿਸ਼ਾਹੀ।
SikhNet (Spanish)Sorath, Mejl Guru Amar Das, Tercer Canal Divino.

ਸਤਿਗੁਰ ਸੇਵੇ. ਤਾ ਸਹਜ ਧੁਨਿ ਉਪਜੈ; ਗਤਿ ਮਤਿ ਤਦ ਹੀ ਪਾਏ ॥

satigur seve. taa sehaj dhun upajai; gat mat tad hee paae |

Sant Singh KhalsaServing the True Guru, the divine melody wells up within, and one is blessed with wisdom and salvation.
Manmohan SinghWhen man serves the True Guru, then the Divine music rings within him and then is he blessed with wisdom and salvation.
Manmohan Singh (Punjabi)ਜਦ ਬੰਦਾ ਸੱਚੇ ਗੁਰਾਂ ਦੀ ਘਾਲ ਕਮਾਉਂਦਾ ਹੈ, ਤਦ ਰੱਬੀ ਕੀਰਤਨ ਉਸ ਦੇ ਅੰਦਰ ਗੂੰਜਦੇ ਹਨ ਅਤੇ ਤਾਂ ਹੀ ਉਸ ਨੂੰ ਸਮਝ ਤੇ ਮੁਕਤੀ ਦੀ ਦਾਤ ਪ੍ਰਾਪਤ ਹੁੰਦੀ ਹੈ।
Fareedkot Teekaਸਤਗੁਰੋਂ ਕਾ ਸੇਵਨ ਕਰੈ ਤਬ ਸਾਂਤੀ ਰੂਪ ਬਾਨੀ ਪ੍ਰਗਟ ਹੋਤੀ ਹੈ ਅਰੁ ਜੀਵ (ਗਤਿ ਮਤਿ) ਗ੍ਯਾਨ ਕੀ ਮਤਿ ਵਾ ਪ੍ਰਾਪਤੀ ਬੁਧੀ ਮੇਂ ਪਾਉਤਾ ਹੈ॥
Prof. Sahib Singhਹੇ ਭਾਈ! ਜਦੋਂ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ਤਦੋਂ (ਇਸ ਦੇ ਅੰਦਰ) ਆਤਮਕ ਅਡੋਲਤਾ ਦੀ ਰੌ ਚੱਲ ਪੈਂਦੀ ਹੈ। ਤਦੋਂ ਹੀ (ਗੁਰੂ ਦੀ ਸਰਨ ਪੈ ਕੇ ਹੀ) ਮਨੁੱਖ ਉੱਚੀ ਆਤਮਕ ਅਵਸਥਾ ਤੇ ਉੱਚੀ ਮਤਿ ਹਾਸਲ ਕਰਦਾ ਹੈ।

ਪਦ ਅਰਥ ਸਹਜ ਧੁਨਿ = ਆਤਮਕ ਅਡੋਲਤਾ ਦੀ ਰੌ। ਉਪਜੈ = ਪੈਦਾ ਹੋ ਜਾਂਦੀ ਹੈ। ਗਤਿ = ਉੱਚੀ ਆਤਮਕ ਅਵਸਥਾ। ਤਦ ਹੀ = ਤਦੋਂ ਹੀ।

SikhNet (Spanish)Cuando uno sirve al Guru, la Melodía de Paz resuena en la mente y uno es bendecido

ਹਰਿ ਕਾ ਨਾਮੁ ਸਚਾ ਮਨਿ ਵਸਿਆ; ਨਾਮੇ ਨਾਮਿ ਸਮਾਏ ॥੧॥

har kaa naam sachaa man vasiaa; naame naam samaae |1|

Sant Singh KhalsaThe True Name of the Lord comes to abide in the mind, and through the Name, one merges in the Name. ||1||
Manmohan SinghThe True Name of God, abide in his mind, and, through the Name, he merges in Lord, the Name Incarnate.
Manmohan Singh (Punjabi)ਵਾਹਿਗੁਰੂ ਦਾ ਸੱਚਾ ਨਾਮ ਉਸ ਦੇ ਚਿੱਤ ਵਿੱਚ ਟਿਕ ਜਾਂਦਾ ਹੈ ਅਤੇ ਨਾਮ ਦੇ ਰਾਹੀਂ ਉਹ ਨਾਮ ਸਰੂਪ ਸੁਆਮੀ ਅੰਦਰ ਲੀਨ ਹੋ ਜਾਂਦਾ ਹੈ।
Fareedkot Teekaਹਰੀ ਕਾ ਸਚਾ ਨਾਮੁ ਤਿਸ ਕੇ ਮਨ ਮੇਂ ਬਸਾ ਹੈ ਅਰੁ ਨਾਮੁ ਜਪਨੇ ਸੇ ਨਾਮੀ ਮੇਂ ਅਭੇਦ ਹੋਤਾ ਹੈ॥੧॥
Prof. Sahib Singhਸਦਾ ਕਾਇਮ ਰਹਿਣ ਵਾਲਾ ਹਰਿ-ਨਾਮ ਮਨੁੱਖ ਦੇ ਮਨ ਵਿਚ ਆ ਵੱਸਦਾ ਹੈ, ਤੇ, ਮਨੁੱਖ ਸਦਾ ਨਾਮ ਵਿਚ ਹੀ ਲੀਨ ਰਹਿੰਦਾ ਹੈ ॥੧॥

ਪਦ ਅਰਥ ਮਨਿ = ਮਨ ਵਿਚ। ਨਾਮੇ ਨਾਮਿ = ਨਾਮ ਵਿਚ ਹੀ ਨਾਮ ਵਿਚ, ਸਦਾ ਨਾਮ ਵਿਚ ਹੀ ॥੧॥

SikhNet (Spanish)con Sabiduría y Emancipación. Enalteciendo al Verdadero Nombre del Señor en la mente, se funde con Él. (1)

ਬਿਨੁ ਸਤਿਗੁਰ; ਸਭੁ ਜਗੁ ਬਉਰਾਨਾ ॥

bin satigur; sabh jag bauraanaa |

Sant Singh KhalsaWithout the True Guru, the whole world is insane.
Manmohan SinghWithout the True Guru, the whole world has gone mad.
Manmohan Singh (Punjabi)ਸੱਚੇ ਗੁਰਾਂ ਦੇ ਬਗੈਰ ਸਾਰਾ ਸੰਸਾਰ ਸ਼ੁਦਾਈ ਹੋ ਗਿਆ ਹੈ।
Fareedkot Teekaਹੇ ਭਾਈ! ਸਤਿਗੁਰੋਂ ਕੀ ਸੇਵਾ ਤੇ ਬਿਨਾਂ ਸਾਰਾ ਜਗਤ ਬੌਰਾ ਹੂਆ ਫਿਰਤਾ ਹੈ॥
Prof. Sahib Singhਹੇ ਭਾਈ! ਗੁਰੂ ਦੀ ਸਰਨ ਪੈਣ ਤੋਂ ਬਿਨਾ ਸਾਰਾ ਜਗਤ (ਮਾਇਆ ਦੇ ਮੋਹ ਵਿਚ) ਝੱਲਾ ਹੋਇਆ ਫਿਰਦਾ ਹੈ।

ਪਦ ਅਰਥ ਬਉਰਾਨਾ = ਕਮਲਾ, ਝੱਲਾ।

SikhNet (Spanish)Sin el Guru Verdadero el mundo entero se comporta locamente.

ਮਨਮੁਖਿ ਅੰਧਾ. ਸਬਦੁ ਨ ਜਾਣੈ; ਝੂਠੈ ਭਰਮਿ ਭੁਲਾਨਾ ॥ ਰਹਾਉ ॥

manamukh andhaa. sabad na jaanai; jhootthai bharam bhulaanaa | rahaau |

Sant Singh KhalsaThe blind, self-willed manmukhs do not realize the Word of the Shabad; they are deluded by false doubts. ||Pause||
Manmohan SinghThe blind egocentric person knows not the Name, and in the false delusion he is gone astray. Pause.
Manmohan Singh (Punjabi)ਅੰਨ੍ਹਾ, ਆਪ-ਹੁਦਰਾ ਪੁਰਸ਼ ਨਾਮ ਨੂੰ ਨਹੀਂ ਜਾਣਦਾ ਤੇ ਉਹ ਕੂੜੀ ਗਲਤ-ਫਹਿਮੀ ਅੰਦਰ ਕੁਰਾਹੇ ਪਿਆ ਹੋਇਆ ਹੈ। ਠਹਿਰਾਉ।
Fareedkot Teekaਇਹੁ ਮਨਮੁਖ ਅੰਧਾ ਸਬਦ ਕੋ ਨਹੀਂ ਜਾਨਤਾ ਹੈ, ਝੂਠੇ ਮਾਯਾ ਕੇ ਭ੍ਰਮ ਮੇਂ ਭੂਲਾ ਹੂਆ ਹੈ॥ ਰਹਾਉ ॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਮਾਇਆ ਦੇ ਮੋਹ ਵਿਚ) ਅੰਨ੍ਹਾ ਹੋ ਕੇ ਗੁਰੂ ਦੇ ਸ਼ਬਦ ਨਾਲ ਡੂੰਘੀ ਸਾਂਝ ਨਹੀਂ ਪਾਂਦਾ। ਝੂਠੀ ਦੁਨੀਆ ਦੇ ਕਾਰਨ ਭਟਕਣਾ ਵਿਚ ਪੈ ਕੇ ਕੁਰਾਹੇ ਪਿਆ ਰਹਿੰਦਾ ਹੈ ਰਹਾਉ॥

ਪਦ ਅਰਥ ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ। ਭਰਮਿ = ਭਟਕਣਾ ਵਿਚ ॥ਰਹਾਉ॥

SikhNet (Spanish)El ciego arrogante Manmukj, no conoce la Palabra del Shabd y es desviado por la ilusión. (Pausa)

ਤ੍ਰੈ ਗੁਣ ਮਾਇਆ ਭਰਮਿ ਭੁਲਾਇਆ; ਹਉਮੈ ਬੰਧਨ ਕਮਾਏ ॥

trai gun maaeaa bharam bhulaaeaa; haumai bandhan kamaae |

Sant Singh KhalsaThe three-faced Maya had led them astray in doubt, and they are snared by the noose of egotism.
Manmohan SinghThe three faced mammon has misled the man into delusion, and He gathers the nooses of self-conceit.
Manmohan Singh (Punjabi)ਤਿੰਨਾਂ ਲੱਛਣਾਂ ਵਾਲੀ ਮੋਹਨੀ ਨੇ ਮਨੁੱਖ ਨੂੰ ਮੁਗਾਲਤੇ ਅੰਦਰ ਗੁੰਮਰਾਹ ਕੀਤਾ ਹੋਇਆ ਹੈ ਅਤੇ ਉਹ ਸਵੈ-ਹੰਗਤਾ ਦੇ ਫਾਹੇ ਇਕੱਤਰ ਕਰਦਾ ਹੈ।
Fareedkot Teekaਤ੍ਰੈ ਗੁਣੀ ਜੀਵੋਂ ਕੋ ਮਾਯਾ ਨੇ ਭਰਮ ਮੇਂ ਭੁਲਾਇਆ ਹੈ ਅਰ ਹੰਤਾ ਮਮਤਾ ਸੇ ਬੰਧਨ ਰੂਪ ਕਰਮੋਂ ਕੋ ਕਮਾਵਤੇ ਹੈਂ॥
Prof. Sahib Singhਹੇ ਭਾਈ! ਮਨੁੱਖ ਤ੍ਰਿਗੁਣੀ ਮਾਇਆ ਦੀ ਭਟਕਣਾ ਵਿਚ ਪੈ ਕੇ ਕੁਰਾਹੇ ਪਿਆ ਰਹਿੰਦਾ ਹੈ, ਤੇ, ਹਉਮੈ ਦੇ ਕਾਰਨ ਮੋਹ ਦੇ ਬੰਧਨ ਵਧਾਣ ਵਾਲੇ ਕੰਮ ਹੀ ਕਰਦਾ ਹੈ।

ਪਦ ਅਰਥ ਭੁਲਾਇਆ = ਕੁਰਾਹੇ ਪਿਆ ਰਹਿੰਦਾ ਹੈ।

SikhNet (Spanish)La Maya de las tres Gunas engaña a todos, y uno es arrastrado debido al propio egoísmo.

ਜੰਮਣੁ ਮਰਣੁ ਸਿਰ ਊਪਰਿ ਊਭਉ; ਗਰਭ ਜੋਨਿ ਦੁਖੁ ਪਾਏ ॥੨॥

jaman maran sir aoopar aoobhau; garabh jon dukh paae |2|

Sant Singh KhalsaBirth and death hang over their heads, and being reborn from the womb, they suffer in pain. ||2||
Manmohan SinghBirth and death dangle over hid head and in the repeated births from the womb he suffers pain.
Manmohan Singh (Punjabi)ਪੈਦਾਇਸ਼ ਤੇ ਮੌਤ ਉਸ ਦੇ ਸਿਰ ਉਤੇ ਖਲੋਤੀਆਂ ਹਨ ਅਤੇ ਪੇਟ ਵਿਚੋਂ ਬਾਰ ਬਾਰ ਜਨਮ ਲੈਣ ਦੁਆਰਾ ਵਿੱਚ ਉਹ ਕਸ਼ਟ ਉਠਾਉਂਦਾ ਹੈ।
Fareedkot Teekaਜਨਮੁ ਮਰਨੁ ਤਿਨ ਕੇ ਸਿਰ ਪੁਰ (ਊਭਉ) ਖੜਾ ਰਹਿਤਾ ਹੈ ਅਰ ਗਰਭ ਜੂਨੀ ਮੇਂ ਦੁਖ ਕੋ ਪਾਵਤੇ ਹੈਂ॥੨॥
Prof. Sahib Singhਉਸ ਦੇ ਸਿਰ ਉਤੇ ਜਨਮ ਮਰਨ ਦਾ ਗੇੜ ਹਰ ਵੇਲੇ ਟਿਕਿਆ ਰਹਿੰਦਾ ਹੈ, ਤੇ, ਜਨਮ ਮਰਨ ਵਿਚ ਪੈ ਕੇ ਦੁੱਖ ਸਹਿੰਦਾ ਰਹਿੰਦਾ ਹੈ ॥੨॥

ਪਦ ਅਰਥ ਊਭਉ = ਖਲੋਤਾ ਹੋਇਆ ॥੨॥

SikhNet (Spanish)El nacimiento y la muerte revolotean sobre la cabeza, y renaciendo del vientre, se sufre una y otra vez, en pena. (2)

ਤ੍ਰੈ ਗੁਣ ਵਰਤਹਿ ਸਗਲ ਸੰਸਾਰਾ; ਹਉਮੈ ਵਿਚਿ. ਪਤਿ ਖੋਈ ॥

trai gun varateh sagal sansaaraa; haumai vich. pat khoee |

Sant Singh KhalsaThe three qualities permeate the whole world; acting in ego, it loses its honor.
Manmohan SinghThe whole world acts under the influence of three dispositions and in ego, it losses its honour.
Manmohan Singh (Punjabi)ਸਾਰਾ ਜਹਾਨ ਤਿੰਨਾਂ ਸੁਭਾਵਾਂ ਦੇ ਅਸਰ ਅਧੀਨ ਕੰਮ ਕਰਦਾ ਹੈ ਅਤੇ ਹੰਕਾਰ ਅੰਦਰ ਇਹ ਆਪਣੀ ਇੱਜ਼ਤ ਆਬਰੂ ਵੰਞਾ ਲੈਂਦਾ ਹੈ।
Fareedkot Teekaਸਭ ਸੰਸਾਰ ਕੇ ਜੀਵ ਤੀਨੋਂ ਗੁਨੋਂ ਮੇਂ ਬਰਤ ਰਹੇ ਹੈਂ ਔਰ ਹੰਤਾ ਮਮਤਾ ਮੇਂ ਤਿਨੋਂ ਨੇ ਅਪਨੀ ਪ੍ਰਤਿਸ਼ਟਾ ਖੋਈ ਹੈ॥
Prof. Sahib Singhਹੇ ਭਾਈ! ਮਾਇਆ ਦੇ ਤਿੰਨ ਗੁਣ ਸਾਰੇ ਸੰਸਾਰ ਉੱਤੇ ਆਪਣਾ ਪਰਭਾਵ ਪਾਈ ਰੱਖਦੇ ਹਨ, (ਇਹਨਾਂ ਦੇ ਅਸਰ ਹੇਠ ਮਨੁੱਖ) ਹਉਮੈ ਵਿਚ ਫਸ ਕੇ ਇੱਜ਼ਤ ਗਵਾ ਲੈਂਦਾ ਹੈ।

ਪਦ ਅਰਥ ਵਰਤਹਿ = ਪ੍ਰਭਾਵ ਪਾਈ ਰੱਖਦੇ ਹਨ। ਪਤਿ = ਇੱਜ਼ਤ।

SikhNet (Spanish)El mundo entero actúa dentro de los límites de las tres Gunas, y en ego todos pierden su honor.

ਗੁਰਮੁਖਿ ਹੋਵੈ. ਚਉਥਾ ਪਦੁ ਚੀਨੈ; ਰਾਮ ਨਾਮਿ ਸੁਖੁ ਹੋਈ ॥੩॥

guramukh hovai. chauthaa pad cheenai; raam naam sukh hoee |3|

Sant Singh KhalsaBut one who becomes Gurmukh comes to realize the fourth state of celestial bliss; he finds peace through the Name of the Lord. ||3||
Manmohan SinghHe, who becomes Guru-ward, realises the fourth state of celestial bliss and through the Lord's Name obtains peace.
Manmohan Singh (Punjabi)ਜੋ ਗੁਰੂ-ਅਨੁਸਾਰੀ ਹੋ ਵੰਞਦਾ ਹੈ, ਉਹ ਬੈਕੁੰਠੀ ਅਨੰਦ ਦੀ ਚੌਥੀ ਅਵਸਥਾ ਨੂੰ ਅਨੁਭਵ ਕਰ ਲੈਂਦਾ ਹੈ ਤੇ ਸਾਈਂ ਦੇ ਨਾਮ ਅਨੰਦ ਪਾਉਂਦਾ ਹੈ।
Fareedkot Teekaਜੋ ਗੁਰਮੁਖ ਹੋਤਾ ਹੈ, ਸੋ (ਚਉਥਾ ਪਦੁ) ਤੁਰੀਆ ਰੂਪ ਪ੍ਰਭੂ ਕੋ ਖੋਜਤਾ ਹੈ, ਅਰ ਸੋਈ ਰਾਮ ਨਾਮ ਜਪ ਕਰ ਕੇ ਸੁਖ ਕੋ ਪ੍ਰਾਪਤ ਹੋਤਾ ਹੈ॥੩॥
Prof. Sahib Singhਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ ਉਸ ਆਤਮਕ ਅਵਸਥਾ ਨੂੰ ਪਛਾਣ ਲੈਂਦਾ ਹੈ ਜਿਥੇ ਮਾਇਆ ਦੇ ਤਿੰਨ ਗੁਣ ਅਸਰ ਨਹੀਂ ਪਾ ਸਕਦੇ, ਪਰਮਾਤਮਾ ਦੇ ਨਾਮ ਵਿਚ ਟਿਕ ਕੇ ਉਹ ਆਤਮਕ ਆਨੰਦ ਮਾਣਦਾ ਹੈ ॥੩॥

ਪਦ ਅਰਥ ਚਉਥਾ ਪਦੁ = ਉਹ ਆਤਮਕ ਦਰਜਾ ਜਿੱਥੇ ਮਾਇਆ ਦੇ ਤਿੰਨ ਗੁਣ ਆਪਣਾ ਅਸਰ ਨਹੀਂ ਪਾ ਸਕਦੇ। ਨਾਮਿ = ਨਾਮ ਦੀ ਰਾਹੀਂ ॥੩॥

SikhNet (Spanish)Sin embargo, los Gurmukjs conocen el Cuarto Estado de Éxtasis, y a través del Nombre del Señor encuentran la Paz. (3)

ਤ੍ਰੈ ਗੁਣ ਸਭਿ ਤੇਰੇ. ਤੂ ਆਪੇ ਕਰਤਾ; ਜੋ ਤੂ ਕਰਹਿ. ਸੁ ਹੋਈ ॥

trai gun sabh tere. too aape karataa; jo too kareh. su hoee |

Sant Singh KhalsaThe three qualities are all Yours, O Lord; You Yourself created them. Whatever You do, comes to pass.
Manmohan SinghThe three modes are all Thine, O Lord, and Thou Thyself art their maker. Whatever Thou doest, that comes to pass.
Manmohan Singh (Punjabi)ਤਿੰਨੇ ਹੀ ਮਾਇਆ ਦੇ ਗੁਣ ਸਭ ਤੇਰੇ ਹਨ, ਤੇ ਤੂੰ ਆਪ ਹੀ ਉਨ੍ਹਾਂ ਦੇ ਬਣਾਉਣ ਵਾਲਾ ਹੈ। ਜਿਹੜਾ ਕੁੱਝ ਤੂੰ ਕਰਦਾ ਹੈ, ਉਹ ਹੀ ਹੁੰਦਾ ਹੈ।
Fareedkot Teekaਤਾਂ ਤੇ ਐਸੀ ਬੇਨਤੀ ਕਰੁ ਕਿ ਹੇ ਹਰਿ ਯਹ ਤੀਨੋਂ ਗੁਨੋਂ ਵਾਲੇ ਜੀਵ ਸਭ ਤੇਰੇ ਹੀ ਹੈਂ, ਤੂੰ ਆਪ ਹੀ ਸਭ ਕਾ ਕਰਤਾ ਹੈਂ ਔਰ ਜੋ ਤੂੰ ਕਰਤਾ ਹੈਂ ਸੋਈ ਹੋਤਾ ਹੈ॥
Prof. Sahib Singhਹੇ ਪ੍ਰਭੂ! ਮਾਇਆ ਦੇ ਇਹ ਤਿੰਨੇ ਗੁਣ ਤੇਰੇ ਹੀ ਬਣਾਏ ਹੋਏ ਹਨ, ਤੂੰ ਆਪ ਹੀ (ਸਭ ਦਾ) ਪੈਦਾ ਕਰਨ ਵਾਲਾ ਹੈਂ। (ਜਗਤ ਵਿਚ) ਉਹੀ ਹੁੰਦਾ ਹੈ ਜੋ ਤੂੰ ਕਰਦਾ ਹੈਂ।

ਪਦ ਅਰਥ ਸਭਿ = ਸਾਰੇ। ਆਪੇ = ਆਪ ਹੀ।

SikhNet (Spanish)Oh Señor, las tres Gunas son también Tu Creación y todo lo que ocurre o no, es Tu Voluntad.

ਨਾਨਕ. ਰਾਮ ਨਾਮਿ ਨਿਸਤਾਰਾ; ਸਬਦੇ. ਹਉਮੈ ਖੋਈ ॥੪॥੧੨॥

naanak. raam naam nisataaraa; sabade. haumai khoee |4|12|

Sant Singh KhalsaO Nanak, through the Lord's Name, one is emancipated; through the Shabad, he is rid of egotism. ||4||12||
Manmohan SinghNanak, through the Lord's Name, the mortal is emancipated and through the Name, is rid of his self-conceit.
Manmohan Singh (Punjabi)ਨਾਨਕ, ਸਾਹਿਬ ਦੇ ਨਾਮ ਰਾਹੀਂ ਪ੍ਰਾਣੀ ਮੁਕਤ ਹੋ ਜਾਂਦਾ ਹੈ ਅਤੇ ਗੁਰਾਂ ਦੇ ਉਪਦੇਸ਼ ਰਾਹੀਂ ਉਸ ਦੀ ਹਉਮੈਂ ਦੂਰ ਹੋ ਜਾਂਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤੈਨੇ ਗੁਰ ਸ਼ਬਦ ਸੇ ਜਿਸ ਕੀ ਹੰਤਾ ਮਮਤਾ ਰੂਪੁ ਮੈਲੁ ਖੋਈ ਹੈ, ਰਾਮ ਨਾਮ ਜਪਨੇ ਸੇ ਤਿਸ ਕਾ ਉਧਾਰੁ ਹੂਆ ਹੈ॥੪॥੧੨॥☬ਸ਼ਰਣ ਮੇਂ ਆਏ ਇੰਦ੍ਰ ਪ੍ਰਤੀ ਬੇਦਾਂਤ ਕਾ ਸਿਧਾਂਤੁ ਛੇ ਸ਼ਬਦੋਂ ਕਰ ਸ੍ਰੀ ਗੁਰੂ ਰਾਮਦਾਸ ਜੀ ਉਪੇਦਸ਼ ਕਰਤੇ ਭਏ ਹੈਂ:
Prof. Sahib Singhਹੇ ਨਾਨਕ! (ਆਖ-ਹੇ ਭਾਈ!) ਪਰਮਾਤਮਾ ਦੇ ਨਾਮ ਵਿਚ ਜੁੜਿਆਂ (ਮਾਇਆ ਦੇ ਤਿੰਨ ਗੁਣਾਂ ਤੋਂ) ਪੂਰੀ ਖ਼ਲਾਸੀ ਹੁੰਦੀ ਹੈ। ਮਨੁੱਖ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਹੀ (ਆਪਣੇ ਅੰਦਰੋਂ) ਹਉਮੈ ਦੂਰ ਕਰ ਸਕਦਾ ਹੈ ॥੪॥੧੨॥

ਪਦ ਅਰਥ ਨਿਸਤਾਰਾ = ਪਾਰ-ਉਤਾਰਾ, ਪੂਰਨ ਖ਼ਲਾਸੀ ॥੪॥੧੨॥

SikhNet (Spanish)Dice Nanak, a través del Nombre del Señor, uno es emancipado, a través del Shabd, se libera del egoísmo. (4‑12)
Answers quote the Granth verbatim with Ang citations. AI commentary is not Gurbani and not a religious ruling.