ੴ

ਸਿੱਖਬਾਣੀ · SikhBani

ਬਿਨੁ ਸਤਿਗੁਰ ਸੇਵੇ ਬਹੁਤਾ ਦੁਖੁ ਲਾਗਾ ਜੁਗ ਚਾਰੇ ਭਰਮਾਈ ॥

bin satigur seve bahutaa dukh laagaa jug chaare bharamaaee
Guru Amardas Ji ਗੁਰੂ ਅਮਰਦਾਸ ਜੀ · Raag Sorath · Ang 603, 604 · 11 lines
Translations

ਸੋਰਠਿ ਮਹਲਾ ੩ ॥

soratth mahalaa 3 | Ang 603

Sant Singh KhalsaSorat'h, Third Mehl:
Manmohan SinghSorath 3rd Guru.
Manmohan Singh (Punjabi)ਸੋਰਠਿ ਤੀਜੀ ਪਾਤਿਸ਼ਾਹੀ।
SikhNet (Spanish)Sorath, Mejl Guru Amar Das, Tercer Canal Divino.

ਬਿਨੁ ਸਤਿਗੁਰ ਸੇਵੇ. ਬਹੁਤਾ ਦੁਖੁ ਲਾਗਾ; ਜੁਗ ਚਾਰੇ ਭਰਮਾਈ ॥

bin satigur seve. bahutaa dukh laagaa; jug chaare bharamaaee | Ang 603

Sant Singh KhalsaWithout serving the True Guru, he suffers in terrible pain, and throughout the four ages, he wanders aimlessly.
Manmohan SinghWithout serving the Satguru, the man suffers immense pain and wanders through the four ages.
Manmohan Singh (Punjabi)ਸਤਿਗੁਰਾਂ ਦੀ ਟਹਿਲ ਕਮਾਉਣ ਦੇ ਬਾਝੋਂ ਆਦਮੀ ਨੂੰ ਘਣੇਰਾ ਕਸ਼ਟ ਵਾਪਰਦਾ ਹੈ ਅਤੇ ਉਹ ਚਾਰੇ ਯੁੱਗ ਹੀ ਭਟਕਦਾ ਫਿਰਦਾ ਹੈ।
Fareedkot Teekaਹੇ ਹਰਿ ਜੀ! ਸਤਿਗੁਰੂ ਸੇਵੇ ਬਿਨਾਂ ਜੀਵ ਕੋ ਬਹੁਤ ਹੀ ਦੁਖ ਲਗਾ ਹੈ ਅਰ ਚਾਰੋਂ ਜੁਗੋਂ ਮੇਂ ਜੋਨੀਓਂ ਵਿਖੇ ਭਰਮਾਈਤਾ ਹੈ॥
Prof. Sahib Singhਹੇ ਭਾਈ! ਗੁਰੂ ਦੀ ਸਰਨ ਪੈਣ ਤੋਂ ਬਿਨਾ ਮਨੁੱਖ ਨੂੰ ਬਹੁਤ ਦੁੱਖ ਚੰਬੜਿਆ ਰਹਿੰਦਾ ਹੈ, ਮਨੁੱਖ ਸਦਾ ਹੀ ਭਟਕਦਾ ਫਿਰਦਾ ਹੈ।

ਪਦ ਅਰਥ ਜੁਗ ਚਾਰੇ = ਚਹੁੰਆਂ ਜੁਗਾਂ ਵਿਚ। ਭਰਮਾਈ = ਭਟਕਦਾ ਹੈ।

SikhNet (Spanish)Sin servir al Verdadero Guru, uno se encuentra en inmenso dolor, y época tras época es desviado.

ਹਮ ਦੀਨ. ਤੁਮ ਜੁਗੁ ਜੁਗੁ ਦਾਤੇ; ਸਬਦੇ ਦੇਹਿ ਬੁਝਾਈ ॥੧॥

ham deen. tum jug jug daate; sabade dehi bujhaaee |1| Ang 603

Sant Singh KhalsaI am poor and meek, and throughout the ages, You are the Great Giver - please, grant me the understanding of the Shabad. ||1||
Manmohan SinghI am a helpless beings, and all the ages through Thou art the Beneficent Lord. Reveal, Thou, Thy Name unto me, O Lord.
Manmohan Singh (Punjabi)ਮੈਂ ਇਕ ਨਿਰਬਲ ਜੀਵ ਹਾਂ ਅਤੇ ਤੂੰ ਸਮੂਹ ਯੁੱਗਾਂ ਅੰਦਰ ਦਾਤਾਰ ਸੁਆਮੀ ਹੈ। ਤੂੰ ਆਪਣੇ ਨਾਮ ਦੀ ਸੋਝੀ ਮੈਨੂੰ ਪਾ ਦੇ।
Fareedkot Teekaਹਮ ਦੀਨ ਜੀਵ ਜਾਚਿਕ ਹੈਂ, ਹੇ ਹਰਿ! ਤੁਮ ਜੁਗ ਜੁਗੋਂ ਮੇਂ ਦਾਤੇ ਹੋ, ਹਮ ਕੋ ਗੁਰਸਬਦ ਦੇ ਕਰ ਕੇ ਅਪਨੀ ਗਿਆਤ ਦੇ ਦੀਜੀਏ॥
Prof. Sahib Singhਹੇ ਪ੍ਰਭੂ! ਅਸੀਂ (ਜੀਵ, ਤੇਰੇ ਦਰ ਦੇ) ਮੰਗਤੇ ਹਾਂ, ਤੂੰ ਸਦਾ ਹੀ (ਸਾਨੂੰ) ਦਾਤਾਂ ਦੇਣ ਵਾਲਾ ਹੈਂ, (ਮੇਹਰ ਕਰ, ਗੁਰੂ ਦੇ) ਸ਼ਬਦ ਵਿਚ ਜੋੜ ਕੇ ਆਤਮਕ ਜੀਵਨ ਦੀ ਸਮਝ ਬਖ਼ਸ਼ ॥੧॥

ਪਦ ਅਰਥ ਦੀਨ = ਕੰਗਾਲ, ਮੰਗਤੇ। ਸਬਦੇ = ਗੁਰੂ ਦੇ ਸ਼ਬਦ ਦੀ ਰਾਹੀਂ। ਦੇਹਿ = ਦੇਂਹਿ, ਤੂੰ ਦੇਂਦਾ ਹੈਂ। ਬੁਝਾਈ = ਸਮਝ ॥੧॥

SikhNet (Spanish)Soy pobre y desvalido, Tú eres el Gran Dador a través de las épocas, por favor concédeme el entendimiento del Shabd. (1)

ਹਰਿ ਜੀਉ; ਕ੍ਰਿਪਾ ਕਰਹੁ ਤੁਮ ਪਿਆਰੇ ॥

har jeeo; kripaa karahu tum piaare | Ang 603

Sant Singh KhalsaO Dear Beloved Lord, please show mercy to me.
Manmohan SinghO my sire Beloved Lord, show Thou mercy unto me.
Manmohan Singh (Punjabi)ਹੇ ਮੇਰੇ ਮਹਾਰਾਜ ਪ੍ਰੀਤਮ ਪ੍ਰਭੂ! ਤੂੰ ਮੇਰੇ ਉਤੇ ਮਿਹਰ ਧਾਰ।
Fareedkot Teekaਹੇ ਪਿਆਰੇ ਹਰਿ ਜੀ! ਤੁਮ ਮੇਰੇ ਪਰ ਐਸੀ ਕ੍ਰਿਪਾ ਕਰਹੁ॥
Prof. Sahib Singhਹੇ ਪਿਆਰੇ ਪ੍ਰਭੂ ਜੀ! (ਮੇਰੇ ਉਤੇ) ਮੇਹਰ ਕਰ,
SikhNet (Spanish)Oh Señor, oh Amor, ten Compasión de mí y guíame hasta mi Guru Munificente;

ਸਤਿਗੁਰੁ ਦਾਤਾ ਮੇਲਿ ਮਿਲਾਵਹੁ; ਹਰਿ ਨਾਮੁ ਦੇਵਹੁ ਆਧਾਰੇ ॥ ਰਹਾਉ ॥

satigur daataa mel milaavahu; har naam devahu aadhaare | rahaau | Ang 603

Sant Singh KhalsaUnite me in the Union of the True Guru, the Great Giver, and give me the support of the Lord's Name. ||Pause||
Manmohan SinghUnite me in the union of the munificent True Guru and bless me with the prop of Thy Name, O God. Pause.
Manmohan Singh (Punjabi)ਮੇਨੂੰ ਦਾਤਾਰ ਸੱਚੇ ਗੁਰਾਂ ਦੇ ਮਿਲਾਪ ਵਿੱਚ ਮਿਲਾ ਦੇ ਅਤੇ ਮੈਨੂੰ ਆਪਣੇ ਨਾਮ ਦਾ ਆਸਰਾ ਪ੍ਰਦਾਨ ਕਰ, ਹੇ ਵਾਹਿਗੁਰੂ! ਠਹਿਰਾਉ।
Fareedkot Teekaਸਤਿਗੁਰੂ ਜੋ ਦਾਤਾ ਹੈ ਤਿਸ ਕੇ ਮੇਲ ਮੇਂ ਮੁਝ ਕੋ ਮਿਲਾਇ ਦੇਹੋ, ਪੁਨਾ ਹੇ ਹਰੀ! ਅਪਨੇ ਨਾਮ ਕਾ ਆਸਰਾ ਦੇਵਹੁ॥ ਰਹਾਉ ॥
Prof. Sahib Singhਤੇਰੇ ਨਾਮ ਦੀ ਦਾਤਿ ਦੇਣ ਵਾਲਾ ਗੁਰੂ ਮੈਨੂੰ ਮਿਲਾ, ਅਤੇ (ਮੇਰੀ ਜ਼ਿੰਦਗੀ ਦਾ) ਸਹਾਰਾ ਆਪਣਾ ਨਾਮ ਮੈਨੂੰ ਦੇਹ ਰਹਾਉ॥

ਪਦ ਅਰਥ ਆਧਾਰੇ = ਆਸਰਾ ॥ਰਹਾਉ॥

SikhNet (Spanish)dame el Soporte del Nombre del Señor. (Pausa)

ਮਨਸਾ ਮਾਰਿ ਦੁਬਿਧਾ ਸਹਜਿ ਸਮਾਣੀ; ਪਾਇਆ ਨਾਮੁ ਅਪਾਰਾ ॥

manasaa maar dubidhaa sehaj samaanee; paaeaa naam apaaraa | Ang 603

Sant Singh KhalsaConquering my desires and duality, I have merged in celestial peace, and I have found the Naam, the Name of the Infinite Lord.
Manmohan SinghStilling my desire and duality, I have merged in equipoise and have attained the infinite Name.
Manmohan Singh (Punjabi)ਆਪਣੀ ਖਾਹਿਸ਼ ਤੇ ਦਵੈਤ-ਭਾਵ ਨੂੰ ਮੇਟ ਤੇ ਅਡੋਲਤਾ ਵਿੱਚ ਲੀਨ ਹੋ ਕੇ, ਮੈਂ ਅਨੰਦ ਨਾਮ ਨੂੰ ਪ੍ਰਾਪਤ ਕਰ ਲਿਆ ਹੈ।
Fareedkot Teekaਦੁਬਿਧਾ ਕੋ ਮਾਰ ਕਰ ਕੇ ਜਿਨ ਕੀ (ਮਨਸਾ) ਬੁਧੀ (ਸਹਜਿ) ਸਾਂਤੀ ਮੇਂ ਸਮਾਈ ਹੈ, ਤਿਨੋਂ ਨੇ ਆਪ ਕੇ ਅਪਾਰ ਨਾਮ ਕੋ ਪਾਇਆ ਹੈ॥
Prof. Sahib Singh(ਹੇ ਭਾਈ! ਗੁਰੂ ਦੀ ਸਰਨ ਪੈ ਕੇ ਜਿਸ ਮਨੁੱਖ ਨੇ) ਬੇਅੰਤ ਪ੍ਰਭੂ ਦਾ ਨਾਮ ਹਾਸਲ ਕਰ ਲਿਆ (ਨਾਮ ਦੀ ਬਰਕਤਿ ਨਾਲ) ਵਾਸਨਾ ਨੂੰ ਮੁਕਾ ਕੇ ਉਸ ਦੀ ਮਾਨਸਕ ਡਾਂਵਾਂ-ਡੋਲ ਹਾਲਤ ਆਤਮਕ ਅਡੋਲਤਾ ਵਿਚ ਲੀਨ ਹੋ ਜਾਂਦੀ ਹੈ।

ਪਦ ਅਰਥ ਮਨਸਾ = {मनीषा} ਵਾਸਨਾ। ਮਾਰਿ = ਮਾਰ ਕੇ। ਦੁਬਿਧਾ = ਦੁ-ਕਿਸਮਾ-ਪਨ, ਡਾਂਵਾਂ-ਡੋਲ ਹਾਲਤ। ਸਹਜਿ = ਆਤਮਕ ਅਡੋਲਤਾ ਵਿਚ।

SikhNet (Spanish)Conquistando el deseo y la dualidad me he inmergido en la Paz Celestial,

ਹਰਿ ਰਸੁ ਚਾਖਿ. ਮਨੁ ਨਿਰਮਲੁ ਹੋਆ; ਕਿਲਬਿਖ ਕਾਟਣਹਾਰਾ ॥੨॥

har ras chaakh. man niramal hoaa; kilabikh kaattanahaaraa |2| Ang 603

Sant Singh KhalsaI have tasted the sublime essence of the Lord, and my soul has become immaculately pure; the Lord is the Destroyer of sins. ||2||
Manmohan SinghTasting the essence of God, the Destroyer of sins, my soul is rendered immaculate.
Manmohan Singh (Punjabi)ਵਾਹਿਗੁਰੂ, ਜੋ ਪਾਪ ਨਾਸ ਕਰਨ ਵਾਲਾ ਹੈ, ਦੇ ਰਸ ਪਾਨ ਕਰ, ਮੇਰੀ ਆਤਮਾ ਪਵਿੱਤਰ ਹੋ ਗਈ ਹੈ।
Fareedkot Teekaਹੇ ਹਰੀ ਤੇਰਾ ਨਾਮ ਰਸ ਜੋ (ਕਿਲਬਿਖ) ਪਾਪੋਂ ਕੇ ਕਾਟਨਹਾਰਾ ਹੈ, ਤਿਸ ਕੋ (ਚਾਖਿ) ਪਾਨ ਕਰ ਕੇ ਤਿਨ ਕਾ ਮਨ (ਨਿਰਮਲੁ) ਸੁਧੁ ਹੂਆ ਹੈ॥੨॥☬ਅਰ ਐਸੇ ਉਪਦੇਸ਼ ਕਰਤੇ ਹੈਂ:
Prof. Sahib Singhਹੇ ਭਾਈ! ਪਰਮਾਤਮਾ ਦਾ ਨਾਮ ਸਾਰੇ ਪਾਪ ਕੱਟਣ ਦੇ ਸਮਰਥ ਹੈ (ਜੇਹੜਾ ਮਨੁੱਖ ਨਾਮ ਪ੍ਰਾਪਤ ਕਰ ਲੈਂਦਾ ਹੈ) ਹਰਿ-ਨਾਮ ਦਾ ਸੁਆਦ ਚੱਖ ਕੇ ਉਸ ਦਾ ਮਨ ਪਵਿਤ੍ਰ ਹੋ ਜਾਂਦਾ ਹੈ ॥੨॥

ਪਦ ਅਰਥ ਕਿਲਬਿਖ = ਪਾਪ ॥੨॥

SikhNet (Spanish)he encontrado el Naam, el Nombre del Señor Infinito. He saboreado la Sublime Esencia del Señor y mi Alma se ha vuelto Inmaculadamente Pura, ya que el Señor es el Destructor de la maldad. (2)

ਸਬਦਿ ਮਰਹੁ. ਫਿਰਿ ਜੀਵਹੁ ਸਦ ਹੀ; ਤਾ ਫਿਰਿ. ਮਰਣੁ ਨ ਹੋਈ ॥

sabad marahu. fir jeevahu sad hee; taa fir. maran na hoee | Ang 604

Sant Singh KhalsaDying in the Word of the Shabad, you shall live forever, and you shall never die again.
Manmohan SinghDying by Guru's world, thou shalt eternally live afterwards and then, thou shalt not die again.
Manmohan Singh (Punjabi)ਗੁਰਾਂ ਦੀ ਬਾਣੀ ਦੁਆਰਾ ਜੀਵਤ ਮਰ ਕੇ ਤੂੰ ਸਦੀਵ ਹੀ ਜੀਉਂਦਾ ਰਹਨੂੰਗਾ ਅਤੇ ਫੇਰ ਮੁੜ ਕੇ ਤੂੰ ਨਹੀਂ ਮਰਨੂੰਗਾ।
Fareedkot Teekaਹੇ ਭਾਈ ਜਨੋਂ! ਗੁਰ ਸ਼ਬਦ ਕਰ ਜੀਵ ਭਾਵ ਸੇ ਮਰੋਗੇ ਤੋ ਫਿਰ ਨਿਤ੍ਯ ਹੀ ਜੀਵਤੇ ਰਹੋਗੇ, ਤੋ ਫਿਰ ਤੁਮਾਰਾ ਮਰਨਾ ਨਹੀਂ ਹੋਵੇਗਾ॥
Prof. Sahib Singhਹੇ ਭਾਈ! ਗੁਰੂ ਦੇ ਸ਼ਬਦ ਵਿਚ ਜੁੜ ਕੇ (ਵਿਕਾਰਾਂ ਵਲੋਂ) ਅਛੋਹ ਹੋ ਜਾਵੋ, ਫਿਰ ਸਦਾ ਲਈ ਹੀ ਆਤਮਕ ਜੀਵਨ ਜੀਊਂਦੇ ਰਹੋਗੇ, ਫਿਰ ਕਦੇ ਆਤਮਕ ਮੌਤ ਨੇੜੇ ਨਹੀਂ ਢੁਕੇਗੀ।

ਪਦ ਅਰਥ ਸਬਦਿ = ਸ਼ਬਦ ਦੀ ਰਾਹੀਂ। ਮਰਹੁ = (ਵਿਕਾਰਾਂ ਵਲੋਂ) ਅਛੋਹ ਹੋ ਜਾਵੋ। ਜੀਵਹੁ = ਆਤਮਕ ਜੀਵਨ ਹਾਸਲ ਕਰ ਲਵੋਗੇ। ਸਦ ਹੀ = ਸਦਾ ਹੀ। ਮਰਣੁ = ਆਤਮਕ ਮੌਤ।

SikhNet (Spanish)Muriendo en la Palabra del Shabd, vivirás para siempre, y nunca más morirás.

ਅੰਮ੍ਰਿਤੁ ਨਾਮੁ ਸਦਾ ਮਨਿ ਮੀਠਾ; ਸਬਦੇ ਪਾਵੈ ਕੋਈ ॥੩॥

amrit naam sadaa man meetthaa; sabade paavai koee |3| Ang 604

Sant Singh KhalsaThe Ambrosial Nectar of the Naam is ever-sweet to the mind; but how few are those who obtain the Shabad. ||3||
Manmohan SinghThe Name-Nectar is ever sweet unto the soul. By Guru's instruction some rare one obtains it.
Manmohan Singh (Punjabi)ਨਾਮ-ਸੁਧਾਰਸ ਜਿੰਦੜੀ ਨੂੰ ਹਮੇਸ਼ਾਂ ਹੀ ਮਿੱਠੜਾ ਲਗਦਾ ਹੈ। ਗੁਰਾਂ ਦੇ ਉਪਦੇਸ਼ ਦੁਆਰਾ ਕੋਈ ਵਿਰਲਾ ਜਣਾ ਹੀ ਇਸ ਨੂੰ ਪਾਉਂਦਾ ਹੈ।
Fareedkot Teekaਅੰਮ੍ਰਿਤ ਰੂਪ ਨਾਮ ਜੋ ਸਦਾ ਮਨ ਕੋ ਮੀਠਾ ਲਗਨੇ ਵਾਲਾ ਹੈ, ਵਾ ਅੰਮ੍ਰਿਤੁ ਰੂਪੁ ਨਾਮੁ ਮੀਠਾ ਸਦਾ ਮਨ ਮੇਂ ਹੀ ਹੈ, ਗੁਰ ਉਪਦੇਸ਼ ਕਰ ਤਿਸ ਕੋ ਕੋਈ ਵਿਰਲਾ ਹੀ ਪਾਵਤਾ ਹੈ॥
Prof. Sahib Singhਜੇਹੜਾ ਭੀ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਹਰਿ-ਨਾਮ ਪ੍ਰਾਪਤ ਕਰ ਲੈਂਦਾ ਹੈ, ਉਸ ਨੂੰ ਇਹ ਆਤਮਕ ਜੀਵਨ ਦੇਣ ਵਾਲਾ ਨਾਮ ਸਦਾ ਲਈ ਮਨ ਵਿਚ ਮਿੱਠਾ ਲੱਗਣ ਲੱਗ ਪੈਂਦਾ ਹੈ ॥੩॥

ਪਦ ਅਰਥ ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਜਲ। ਮਨਿ = ਮਨ ਵਿਚ ॥੩॥

SikhNet (Spanish)El Néctar Ambrosial del Naam, es siempre Dulce para la mente, pero qué pocos son los que obtienen el Shabd. (3)

ਦਾਤੈ ਦਾਤਿ ਰਖੀ ਹਥਿ ਅਪਣੈ; ਜਿਸੁ ਭਾਵੈ ਤਿਸੁ ਦੇਈ ॥

daatai daat rakhee hath apanai; jis bhaavai tis deee | Ang 604

Sant Singh KhalsaThe Great Giver keeps His Gifts in His Hand; He gives them to those with whom He is pleased.
Manmohan SinghThe Bounteous Lord has kept the bounties in His hand and He gives these to him alone, whom He likes. The Name-Nectar is ever sweet unto the soul but, by Guru's instruction, some rare one obtains it.
Manmohan Singh (Punjabi)ਦਾਤਾਰ ਸੁਆਮੀ ਨੇ ਬਖਸ਼ਿਸ਼ਾਂ ਆਪਣੇ ਹੱਥ ਵਿੱਚ ਰੱਖੀਆਂ ਹੋਈਆਂ ਹਨ। ਉਹ ਇਹ ਕੇਵਲ ਉਸ ਨੂੰ ਦਿੰਦਾ ਹੈ, ਜਿਸ ਨੂੰ ਉਹ ਚਾਹੁੰਦਾ ਹੈ।
Fareedkot Teeka(ਦਾਤੈ) ਪਰਮੇਸ਼੍ਵਰ ਨੇ ਦਾਤਿ ਅਪਨੇ ਹਾਥ ਮੇਂ ਰੱਖੀ ਹੈ, ਜਿਸ ਕੋ ਚਾਹਤਾ ਹੈ ਤਿਸ ਕੋ ਦੇਤਾ ਹੈ॥
Prof. Sahib Singhਹੇ ਭਾਈ! ਦਾਤਾਰ ਨੇ (ਨਾਮ ਦੀ ਇਹ) ਦਾਤਿ ਆਪਣੇ ਹੱਥ ਵਿਚ ਰੱਖੀ ਹੋਈ ਹੈ, ਜਿਸ ਨੂੰ ਚਾਹੁੰਦਾ ਹੈ ਉਸ ਨੂੰ ਦੇ ਦੇਂਦਾ ਹੈ।

ਪਦ ਅਰਥ ਦਾਤੈ = ਦਾਤੇ ਨੇ। ਹਥਿ = ਹੱਥ ਵਿਚ। ਦੇਈ = ਦੇਂਦਾ ਹੈ।

SikhNet (Spanish)El Gran Dador ha conservado todas las Bienaventuranzas en Sus propias Manos,

ਨਾਨਕ ਨਾਮਿ ਰਤੇ. ਸੁਖੁ ਪਾਇਆ; ਦਰਗਹ ਜਾਪਹਿ ਸੇਈ ॥੪॥੧੧॥

naanak naam rate. sukh paaeaa; daragah jaapeh seee |4|11| Ang 604

Sant Singh KhalsaO Nanak, imbued with the Naam, they find peace, and in the Court of the Lord, they are exalted. ||4||11||
Manmohan SinghNanak, imbued with the Name, the mortals obtain peace and in the Lord's court, they look graceful.
Manmohan Singh (Punjabi)ਨਾਨਕ, ਨਾਮ ਨਾਲ ਰੰਗੀਜ ਕੇ, ਪ੍ਰਾਣੀ ਆਰਾਮ ਪਾਉਂਦੇ ਹਨ। ਸਾਹਿਬ ਦੇ ਦਰਬਾਰ ਅੰਦਰ ਉਹ ਸੁੰਦਰ ਦਿਸਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ (ਨਾਮਿ) ਪਰਮੇਸ਼੍ਵਰ ਮੇਂ ਰਾਤੇ ਹੈਂ ਤਿਨੋਂ ਨੇ ਸੁਖ ਪਾਯਾ ਹੈ ਅਰ ਦਰਗਹ ਮੇਂ ਸੋਈ (ਜਾਪਹਿ) ਜਾਨੇ ਜਾਤੇ, ਭਾਵ ਪ੍ਰਸਿਧ ਹੋਤੇ ਹੈਂ॥੪॥੧੧॥
Prof. Sahib Singhਹੇ ਨਾਨਕ! ਜੇਹੜੇ ਮਨੁੱਖ ਪ੍ਰਭੂ ਦੇ ਨਾਮ-ਰੰਗ ਵਿਚ ਰੰਗੇ ਜਾਂਦੇ ਹਨ, ਉਹ (ਇਥੇ) ਸੁਖ ਮਾਣਦੇ ਹਨ, ਪਰਮਾਤਮਾ ਦੀ ਹਜ਼ੂਰੀ ਵਿਚ ਭੀ ਉਹੀ ਮਨੁੱਖ ਆਦਰ-ਮਾਣ ਪਾਂਦੇ ਹਨ ॥੪॥੧੧॥

ਪਦ ਅਰਥ ਜਾਪਹਿ = ਆਦਰ ਪਾਂਦੇ ਹਨ, ਪਰਗਟ ਹੁੰਦੇ ਹਨ ॥੪॥੧੧॥

SikhNet (Spanish)y se las da a quien Le place. Dice Nanak, imbuido en el Naam, uno obtiene Paz y es reconocido en la Corte del Señor. (4‑11)
Answers quote the Granth verbatim with Ang citations. AI commentary is not Gurbani and not a religious ruling.