ਸੋਰਠਿ ਮਹਲਾ ੪ ਘਰੁ ੧ ॥
soratth mahalaa 4 ghar 1 |
Sant Singh KhalsaSorat'h, Fourth Mehl, First House:
Manmohan SinghSorath 4th Guru.
Manmohan Singh (Punjabi)ਸੋਰਠਿ ਚੌਥੀ ਪਾਤਿਸ਼ਾਹੀ।
Prof. Sahib Singhਰਾਗ ਸੋਰਠਿ, ਘਰ ੧ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ।
SikhNet (Spanish)Sorath, Mejl Guru Ram Das, Cuarto Canal Divino.
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Sant Singh KhalsaOne Universal Creator God. By The Grace Of The True Guru:
Manmohan SinghThere is but One God. By True Guru's grace He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru
ਆਪੇ ਆਪਿ ਵਰਤਦਾ ਪਿਆਰਾ; ਆਪੇ ਆਪਿ ਅਪਾਹੁ ॥
aape aap varatadaa piaaraa; aape aap apaahu |
Sant Singh KhalsaMy Beloved Lord Himself pervades and permeates all; He Himself is, all by Himself.
Manmohan SinghMy Beloved Lord Himself pervades all and Himself remains detached.
Manmohan Singh (Punjabi)ਮੇਰਾ ਪ੍ਰਭੂ ਪ੍ਰੀਤਮ ਆਪ ਸਾਰਿਆਂ ਅੰਦਰ ਵਿਆਪਕ ਹੈ ਅਤੇ ਆਪ ਹੀ ਨਿਰਲੇਪ ਰਹਿੰਦਾ ਹੈ।
Fareedkot Teekaਸਭ ਮੇਂ ਅਕਾਲ ਪੁਰਖ ਪ੍ਯਾਰਾ ਆਪ ਹੀ ਆਪ ਵਰਤ ਰਹਾ ਹੈ ਔਰ ਆਪ ਹੀ ਆਪ ਸਭ ਸੇ (ਅਪਾਹੁ) ਅਲੇਪ ਹੈ॥
Prof. Sahib Singhਹੇ ਭਾਈ! ਪ੍ਰਭੂ ਆਪ ਹੀ ਹਰ ਥਾਂ ਮੌਜੂਦ ਹੈ (ਵਿਆਪਕ ਹੁੰਦਿਆਂ ਭੀ) ਪ੍ਰਭੂ ਆਪ ਹੀ ਨਿਰਲੇਪ (ਭੀ) ਹੈ।ਪਦ ਅਰਥ ਆਪੇ = ਆਪ ਹੀ। ਵਰਤਦਾ = (ਹਰ ਥਾਂ) ਮੌਜੂਦ ਹੈ। ਅਪਾਹੁ = ਅ-ਪਾਹੁ, ਪਾਹ ਤੋਂ ਰਹਿਤ, ਨਿਰਲੇਪ।
SikhNet (Spanish)El Señor Mismo compenetra todo y está desapegado de todo.
ਵਣਜਾਰਾ ਜਗੁ ਆਪਿ ਹੈ ਪਿਆਰਾ; ਆਪੇ ਸਾਚਾ ਸਾਹੁ ॥
vanajaaraa jag aap hai piaaraa; aape saachaa saahu |
Sant Singh KhalsaMy Beloved Himself is the trader in this world; He Himself is the true banker.
Manmohan SinghIn this world, the Beloved Himself is the Dealer and Himself the True Banker.
Manmohan Singh (Punjabi)ਇਹ ਸੰਸਾਰ ਅੰਦਰ ਆਪੇ ਹੀ ਪ੍ਰੀਤਮ ਵਾਪਾਰੀ ਹੈ ਅਤੇ ਆਪ ਹੀ ਸੱਚਾ ਸ਼ਾਹੂਕਾਰ।
Fareedkot Teekaਆਪੇ ਹੀ ਪ੍ਯਾਰਾ ਜਗਤ ਮੇਂ ਬਨਜਾਰਾ ਹੋ ਰਹਾ ਹੈ, ਆਪੇ ਹੀ ਸਚਾ ਸਾਹੂਕਾਰ ਹੋ ਰਹਾ ਹੈ; ਵਾ ਜਗ੍ਯਾਸੂ ਰੂਪ ਬਨਜਾਰਾ ਔਰ ਗੁਰੂ ਰੂਪੁ ਸਚਾ ਸਾਹੂਕਾਰ ਆਪੇ ਹੀ ਆਪ ਹੈ॥
Prof. Sahib Singhਜਗਤ-ਵਣਜਾਰਾ ਪ੍ਰਭੂ ਆਪ ਹੀ ਹੈ (ਜਗਤ-ਵਣਜਾਰੇ ਨੂੰ ਰਾਸਿ-ਪੂੰਜੀ ਦੇਣ ਵਾਲਾ ਭੀ) ਸਦਾ ਕਾਇਮ ਰਹਿਣ ਵਾਲਾ ਪ੍ਰਭੂ ਆਪ ਹੀ ਸ਼ਾਹੂਕਾਰ ਹੈ।ਪਦ ਅਰਥ ਸਾਚਾ = ਸਦਾ ਕਾਇਮ ਰਹਿਣ ਵਾਲਾ। ਸਾਹੁ = ਸ਼ਾਹੂਕਾਰ, ਵਣਜਾਰਿਆਂ ਨੂੰ ਰਾਸਿ ਦੇਣ ਵਾਲਾ।
SikhNet (Spanish)Manifiesto en la forma de Su Propia Creación, Él comercia y Él comercia Consigo Mismo, el Rey Mercader.
ਆਪੇ ਵਣਜੁ ਵਾਪਾਰੀਆ ਪਿਆਰਾ; ਆਪੇ ਸਚੁ ਵੇਸਾਹੁ ॥੧॥
aape vanaj vaapaareea piaaraa; aape sach vesaahu |1|
Sant Singh KhalsaMy Beloved Himself is the trade and the trader; He Himself is the true credit. ||1||
Manmohan SinghHimself the Beloved is the Trade and the Trader and Himself the True credit.
Manmohan Singh (Punjabi)ਪ੍ਰੀਤਮ ਆਪ ਸੁਦਾਗਰੀ ਤੇ ਸੁਦਾਗਰ ਹੈ, ਅਤੇ ਆਪ ਹੀ ਸੱਚੀ ਸਾਖ।
Fareedkot Teekaਆਪੇ ਹੀ ਪ੍ਯਾਰਾ ਬਨਜ ਰੂਪ ਹੋ ਰਹਾ ਹੈ ਆਪੇ ਹੀ ਬਪਾਰੀ ਹੋ ਰਹਾ ਹੈ, ਆਪੇ ਹੀ (ਸਚ) ਸਤ੍ਯ ਬਸਤ ਕੋ ਗੁਰੋਂ ਸੇ (ਵੇਸਾਹੁ) ਖਰੀਦ ਰਹਾ ਹੈ॥੧॥
Prof. Sahib Singhਪ੍ਰਭੂ ਆਪ ਹੀ ਵਣਜ ਹੈ, ਆਪ ਹੀ ਵਪਾਰ ਕਰਨ ਵਾਲਾ ਹੈ, ਆਪ ਸਦਾ-ਥਿਰ ਰਹਿਣ ਵਾਲਾ ਸਰਮਾਇਆ ਹੈ ॥੧॥ਪਦ ਅਰਥ ਸਚੁ = ਸਦਾ-ਥਿਰ। ਵੇਸਾਹੁ = ਰਾਸਿ-ਪੂੰਜੀ, ਸਰਮਾਇਆ ॥੧॥
SikhNet (Spanish)Él es Su propio crédito; Él es el Comercio y también el comerciante. (1)
ਜਪਿ ਮਨ; ਹਰਿ ਹਰਿ ਨਾਮੁ ਸਲਾਹ ॥
jap man; har har naam salaah |
Sant Singh KhalsaO mind, meditate on the Lord, Har, Har, and praise His Name.
Manmohan SinghO man, meditate thou on God and praise thou the God's Name.
Manmohan Singh (Punjabi)ਹੇ ਬੰਦੇ! ਤੂੰ ਵਾਹਿਗੁਰੂ ਦਾ ਸਿਮਰਨ ਕਰ ਅਤੇ ਵਾਹਿਗੁਰੂ ਦੇ ਨਾਮ ਦੀ ਹੀ ਪ੍ਰਸੰਸਾ ਕਰ।
Fareedkot Teekaਹੇ ਮਨ! ਹਰਿ ਹਰਿ ਨਾਮ ਕੋ ਜਪੁ ਔਰੁ ਤਿਸੀ ਕਾ ਸਲਾਹਨਾ ਕਰੁ॥
Prof. Sahib Singhਹੇ (ਮੇਰੇ) ਮਨ! ਸਦਾ ਪਰਮਾਤਮਾ ਦਾ ਨਾਮ ਸਿਮਰਿਆ ਕਰ, ਸਿਫ਼ਤ-ਸਾਲਾਹ ਕਰਿਆ ਕਰ।ਪਦ ਅਰਥ ਮਨ = ਹੇ ਮਨ! ਸਲਾਹ = ਸਿਫ਼ਤ-ਸਾਲਾਹ।
SikhNet (Spanish)Contempla, oh mi mente, el Nombre Bondadoso del Señor y alaba a tu Dios siempre.
ਗੁਰ ਕਿਰਪਾ ਤੇ ਪਾਈਐ ਪਿਆਰਾ; ਅੰਮ੍ਰਿਤੁ ਅਗਮ ਅਥਾਹ ॥ ਰਹਾਉ ॥
gur kirapaa te paaeeai piaaraa; amrit agam athaah | rahaau |
Sant Singh KhalsaBy Guru's Grace, the Beloved, Ambrosial, unapproachable and unfathomable Lord is obtained. ||Pause||
Manmohan SinghIt is by Guru's grace, that the Immortal, Unapproachable and Unfathomable Beloved is obtained. Pause.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਹੀ ਅਮਰ, ਪਹੁੰਚ ਤੋਂ ਪਰੇ ਅਤੇ ਬੇਅੰਤ ਪ੍ਰੀਤਮ ਪਾਇਆ ਜਾਂਦਾ ਹੈ। ਠਹਿਰਾਉ।
Fareedkot Teekaਐਸਾ ਹਰਿ ਪ੍ਯਾਰਾ ਜੋ ਅਗਮ ਅਥਾਹ ਔ ਅੰਮ੍ਰਿਤ ਰੂਪੁ ਹੈ, ਗੁਰੋਂ ਕੀ ਕ੍ਰਿਪਾ ਸੇ ਪਾਈਤਾ, ਭਾਵ ਮਿਲਤਾ ਹੈ॥ ਰਹਾਉ ॥
Prof. Sahib Singh(ਹੇ ਭਾਈ!) ਗੁਰੂ ਦੀ ਮੇਹਰ ਨਾਲ ਹੀ ਉਹ ਪਿਆਰਾ ਪ੍ਰਭੂ ਮਿਲ ਸਕਦਾ ਹੈ, ਜੋ ਆਤਮਕ ਜੀਵਨ ਦੇਣ ਵਾਲਾ ਹੈ, ਜੋ ਅਪਹੁੰਚ ਹੈ, ਤੇ, ਜੋ ਬਹੁਤ ਡੂੰਘਾ ਹੈ ਰਹਾਉ॥ਪਦ ਅਰਥ ਤੇ = ਤੋਂ, ਦੀ ਰਾਹੀਂ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ। ਅਗਮ = ਅਪਹੁੰਚ। ਅਥਾਹ = ਜਿਸ ਦੀ ਹੋਂਦ ਦੀ ਡੂੰਘਾਈ ਨਹੀਂ ਲੱਭੀ ਜਾ ਸਕਦੀ ॥ਰਹਾਉ॥
SikhNet (Spanish)Es por la Gracia del Guru que Lo obtenemos; es Incognoscible, Insondable e Infinito. (Pausa)
ਆਪੇ ਸੁਣਿ ਸਭ ਵੇਖਦਾ ਪਿਆਰਾ; ਮੁਖਿ ਬੋਲੇ ਆਪਿ ਮੁਹਾਹੁ ॥
aape sun sabh vekhadaa piaaraa; mukh bole aap muhaahu |
Sant Singh KhalsaThe Beloved Himself sees and hears everything; He Himself speaks through the mouths of all beings.
Manmohan SinghThe Beloved Himself hears and sees all and Himself utters from the mouth, through the mouths of all.
Manmohan Singh (Punjabi)ਪ੍ਰੀਤਮ ਆਪ ਸਾਰਿਆਂ ਨੂੰ ਸੁਣਦਾ ਤੇ ਵੇਖਦਾ ਹੈ ਅਤੇ ਆਪੇ ਹੀ ਸਾਰਿਆਂ ਦੇ ਮੂੰਹ ਰਾਹੀਂ ਆਪਣੇ ਮੂੰਹ ਤੋਂ ਉਚਾਰਦਾ ਹੈ।
Fareedkot Teekaਆਪੇ ਹੀ ਸਭ ਕੀ ਸੁਨਤਾ ਹੈ ਆਪ ਹੀ ਪ੍ਯਾਰਾ ਸਭ ਕੇ ਸੁਭਾਸੁਭ ਕਰਮੋਂ ਕੋ ਦੇਖ ਰਹਾ ਹੈ, ਆਪੇ ਹੀ ਮੁਖ ਸੇ ਬੋਲਤਾ ਹੈ ਆਪੇ (ਮੁਹਾਹੁ) ਮੁਖ ਰੂਪ ਹੋ ਰਹਾ ਹੈ ਵਾ ਮੋਹਿਆ ਜਾਤਾ ਹੈ॥
Prof. Sahib Singhਹੇ ਭਾਈ! ਪ੍ਰਭੂ ਆਪ ਹੀ (ਜੀਵਾਂ ਦੀਆਂ ਅਰਦਾਸਾਂ) ਸੁਣ ਕੇ ਸਭ ਦੀ ਸੰਭਾਲ ਕਰਦਾ ਹੈ, ਆਪ ਹੀ ਮੂੰਹੋਂ (ਜੀਵਾਂ ਨੂੰ ਢਾਰਸ ਦੇਣ ਲਈ) ਮਿੱਠਾ ਬੋਲ ਬੋਲਦਾ ਹੈ।ਪਦ ਅਰਥ ਸੁਣਿ = ਸੁਣ ਕੇ। ਵੇਖਦਾ = ਸੰਭਾਲ ਕਰਦਾ ਹੈ। ਮੁਖਿ = ਮੂੰਹ ਤੋਂ। ਮੁਹਾਹੁ = ਮੋਹ ਲੈਣ ਵਾਲਾ ਬੋਲ, ਮਿੱਠਾ ਬੋਲ।
SikhNet (Spanish)Él Mismo escucha, ve y recita de Sus Labios;
ਆਪੇ ਉਝੜਿ ਪਾਇਦਾ ਪਿਆਰਾ; ਆਪਿ ਵਿਖਾਲੇ ਰਾਹੁ ॥
aape ujharr paaeidaa piaaraa; aap vikhaale raahu |
Sant Singh KhalsaThe Beloved Himself leads us into the wilderness, and He Himself shows us the Way.
Manmohan SinghMy Beloved Himself leads into wilderness and Himself shows the way.
Manmohan Singh (Punjabi)ਮੇਰੇ ਪ੍ਰੀਤ ਆਪ ਹੀ ਉਜਾਣ ਵਿੱਚ ਲੈ ਜਾਂਦਾ ਹੈ ਅਤੇ ਆਪ ਹੀ ਰਸਤਾ ਦਿਖਲਾਉਂਦਾ ਹੈ।
Fareedkot Teekaਆਪ ਹੀ ਪ੍ਯਾਰਾ ਅਗ੍ਯਾਨ ਰੂਪ ਉਜਾੜ ਮੇਂ ਪਾਇ ਦੇਤਾ ਹੈ, ਫਿਰ ਆਪ ਹੀ ਗੁਰੂ ਰੂਪ ਹੋ ਕਰ ਰਸਤਾ ਦੇਖਾਇ ਦੇਤਾ ਹੈ॥
Prof. Sahib Singhਪਿਆਰਾ ਪ੍ਰਭੂ ਆਪ ਹੀ (ਜੀਵਾਂ ਨੂੰ) ਕੁਰਾਹੇ ਪਾ ਦੇਂਦਾ ਹੈ, ਆਪ ਹੀ (ਜ਼ਿੰਦਗੀ ਦਾ ਸਹੀ) ਰਸਤਾ ਵਿਖਾਂਦਾ ਹੈ।ਪਦ ਅਰਥ ਉਝੜਿ = ਗ਼ਲਤ ਰਸਤੇ ਤੇ।
SikhNet (Spanish)Él Mismo nos desvía y nos trae de regreso a Su Sendero.
ਆਪੇ ਹੀ ਸਭੁ ਆਪਿ ਹੈ ਪਿਆਰਾ; ਆਪੇ ਵੇਪਰਵਾਹੁ ॥੨॥
aape hee sabh aap hai piaaraa; aape veparavaahu |2|
Sant Singh KhalsaThe Beloved Himself is Himself all-in-all; He Himself is carefree. ||2||
Manmohan SinghMy Beloved is everything by Himself and He Himself is care-free.
Manmohan Singh (Punjabi)ਮੇਰਾ ਪ੍ਰੀਤਮ ਸਾਰਾ ਕੁਛ ਆਪ ਹੀ ਹੈ ਅਤੇ ਆਪ ਹੀ ਬੇਮੁਹਤਾਜ ਹੈ।
Fareedkot Teekaਆਪੇ ਹੀ ਸਭ ਮੇਂ ਪ੍ਯਾਰਾ ਪੂਰਣ ਹੈ ਔ ਆਪ ਹੀ ਸਭ ਸੇ (ਵੇਪਰਵਾਹੁ) ਅਸੰਗ ਹੋ ਰਹਾ ਹੈ॥੨॥
Prof. Sahib Singhਹੇ ਭਾਈ! ਹਰ ਥਾਂ ਪ੍ਰਭੂ ਆਪ ਹੀ ਆਪ ਹੈ, (ਇਤਨੇ ਖਲਜਗਨ ਦਾ ਮਾਲਕ ਹੁੰਦਾ ਹੋਇਆ) ਪ੍ਰਭੂ ਬੇ-ਪਰਵਾਹ ਰਹਿੰਦਾ ਹੈ ॥੨॥ਪਦ ਅਰਥ ਸਭੁ = ਹਰ ਥਾਂ ॥੨॥
SikhNet (Spanish)Sí, mi Amado Señor, sin preocupaciones, es en Sí Mismo el Único. (2)
ਆਪੇ ਆਪਿ ਉਪਾਇਦਾ ਪਿਆਰਾ; ਸਿਰਿ ਆਪੇ ਧੰਧੜੈ ਲਾਹੁ ॥
aape aap upaaeidaa piaaraa; sir aape dhandharrai laahu |
Sant Singh KhalsaThe Beloved Himself, all by Himself, created everything; He Himself links all to their tasks.
Manmohan SinghAll by Himself the Beloved creates and then Himself engages everyone in work.
Manmohan Singh (Punjabi)ਖੁਦ-ਬ-ਖੁਦ ਹੀ ਪ੍ਰੀਤਮ ਰਚਦਾ ਹੈ ਅਤੇ ਫਿਰ ਖੁਦ ਹੀ ਹਰ ਇਕਸ ਨੂੰ ਕੰਮ ਲਾਉਦਾਂ ਹੈ।
Fareedkot Teekaਆਪ ਹੀ ਸਭ ਮੇਂ ਪ੍ਯਾਰਾ ਸਭ ਕੋ ਉਤਪੰਨ ਕਰਤਾ ਹੈ ਔਰ ਆਪ ਹੀ ਕਰਮਾਨੁਸਾਰ ਸਭ ਜੀਵ ਕੋ ਸਿਰ ਬਸਿਰ ਧੰਧੋਂ ਮੇਂ ਲਗਾਉਤਾ ਹੈ॥
Prof. Sahib Singhਹੇ ਭਾਈ! ਪ੍ਰਭੂ ਆਪ ਹੀ (ਸਭ ਜੀਵਾਂ ਨੂੰ) ਪੈਦਾ ਕਰਦਾ ਹੈ, ਆਪ ਹੀ ਹਰੇਕ ਜੀਵ ਨੂੰ ਮਾਇਆ ਦੇ ਆਹਰ ਵਿਚ ਲਾਈ ਰੱਖਦਾ ਹੈ।ਪਦ ਅਰਥ ਸਿਰਿ = ਸਿਰਿ ਸਿਰਿ, ਹਰੇਕ ਦੇ ਸਿਰ ਉਤੇ। ਧੰਧੜੈ = ਧੰਧੇ ਵਿਚ। ਲਾਹੁ = ਲਾਂਦਾ ਹੈ।
SikhNet (Spanish)Él Mismo crea todo; Él Mismo pone a todos en sus tareas.
ਆਪਿ ਕਰਾਏ ਸਾਖਤੀ ਪਿਆਰਾ; ਆਪਿ ਮਾਰੇ ਮਰਿ ਜਾਹੁ ॥
aap karaae saakhatee piaaraa; aap maare mar jaahu |
Sant Singh KhalsaThe Beloved Himself creates the Creation, and He Himself destroys it.
Manmohan SinghHimself the Beloved creates the creation and at His destroying, it is destroyed.
Manmohan Singh (Punjabi)ਖੁਦ ਪ੍ਰੀਤਮ ਰਚਨਾ ਨੂੰ ਰਚਦਾ ਹੈ ਅਤੇ ਉਸ ਦੇ ਤਬਾਹ ਕਰਨ ਤੇ ਇਹ ਤਬਾਹ ਹੋ ਜਾਂਦੀ ਹੈ।
Fareedkot Teekaਆਪ ਹੀ ਪ੍ਯਾਰਾ ਧਰਮ ਰਾਇ ਰੂਪ ਹੋ ਕਰ ਜੀਵੋਂ ਪਰ (ਸਾਖਤੀ) ਕਰੜਾਈ ਜਮੋਂ ਸੇ ਕਰਵਾਤਾ ਹੈ ਔਰ ਆਪ ਹੀ ਜੀਵ ਹੋ ਕਰ ਮਾਰੇ ਸੇ ਮਰ ਜਾਤਾ ਹੈ॥
Prof. Sahib Singhਪ੍ਰਭੂ ਆਪ ਹੀ (ਜੀਵਾਂ ਦੀ) ਬਣਤਰ ਬਣਾਂਦਾ ਹੈ, ਆਪ ਹੀ ਮਾਰਦਾ ਹੈ, (ਤਾਂ ਉਸ ਦਾ ਪੈਦਾ ਕੀਤਾ ਜੀਵ) ਮਰ ਜਾਂਦਾ ਹੈ।ਪਦ ਅਰਥ ਸਾਖਤੀ = ਬਣਤਰ, ਰਚਨਾ। ਮਰਿ ਜਾਹੁ = ਮਰ ਜਾਂਦਾ ਹੈ।
SikhNet (Spanish)Él Mismo construye todo, y si así lo desea, destruye todo.
ਆਪੇ ਪਤਣੁ ਪਾਤਣੀ ਪਿਆਰਾ; ਆਪੇ ਪਾਰਿ ਲੰਘਾਹੁ ॥੩॥
aape patan paatanee piaaraa; aape paar langhaahu |3|
Sant Singh KhalsaHe Himself is the wharf, and He Himself is the ferryman, who ferries us across. ||3||
Manmohan SinghMy Beloved is Himself the wharf and the ferry man and He Himself ferries across.
Manmohan Singh (Punjabi)ਮੇਰਾ ਪ੍ਰੀਤਮ ਆਪ ਘਾਟ ਅਤੇ ਮਲਾਹ ਹੈ ਅਤੇ ਆਪ ਹੀ ਪਾਰ ਲੰਘਾਉਂਦੀ ਹੈ।
Fareedkot Teeka(ਪਤਣੁ) ਵੈਰਾਗ ਰੂਪ ਘਾਟ ਭੀ ਆਪ ਹੈ ਅਰੁ (ਪਾਤਣੀ) ਗੁਰੂ ਰੂਪ ਘਾਟੀਆ ਭੀ ਆਪ ਹੈ, ਪਾਰ ਹੋਨੇ ਵਾਲਾ ਸਿਖ ਭੀ ਆਪ ਹੈ॥੩॥
Prof. Sahib Singhਪ੍ਰਭੂ ਆਪ ਹੀ (ਸੰਸਾਰ-ਨਦੀ ਉਤੇ) ਪੱਤਣ ਹੈ, ਆਪ ਹੀ ਮਲਾਹ ਹੈ, ਆਪ ਹੀ (ਜੀਵਾਂ ਨੂੰ) ਪਾਰ ਲੰਘਾਂਦਾ ਹੈ ॥੩॥ਪਦ ਅਰਥ ਪਾਤਣੀ = ਪੱਤਣ ਦਾ ਮਲਾਹ ॥੩॥
SikhNet (Spanish)Él Mismo es el Barquero y la Orilla; Él Mismo cruza a todos por el mar de la existencia. (3)
ਆਪੇ ਸਾਗਰੁ ਬੋਹਿਥਾ ਪਿਆਰਾ; ਗੁਰੁ ਖੇਵਟੁ ਆਪਿ ਚਲਾਹੁ ॥
aape saagar bohithaa piaaraa; gur khevatt aap chalaahu |
Sant Singh KhalsaThe Beloved Himself is the ocean, and the boat; He Himself is the Guru, the boatman who steers it
Manmohan SinghThe Beloved Himself is the ocean and the boat and Himself, Guru, the boatman, who pilots it.
Manmohan Singh (Punjabi)ਪ੍ਰੀਤਮ ਖੁਦ ਸਮੁੰਦਰ ਅਤੇ ਜਹਾਜ ਹੈ ਅਤੇ ਖੁਦ ਹੀ ਗੁਰੂ ਮਲਾਹ, ਹੋ ਇਸ ਨੂੰ ਚਲਾਉਂਦਾ ਹੈ।
Fareedkot Teekaਆਪ ਹੀ ਪਿਆਰਾ ਸਮੁੰਦ੍ਰ ਹੈ ਔ ਆਪੇ ਹੀ ਜਹਾਜ ਹੈ, ਪੁਨਾ ਆਪ ਹੀ (ਖੇਵਟੁ) ਮਲਾਹ ਗੁਰੂ ਹੈ ਔ ਆਪ ਹੀ ਅਪਨੇ ਹੁਕਮ ਸੇ ਜਹਾਜ ਕੋ ਚਲਾਵਤਾ ਹੈ॥
Prof. Sahib Singhਹੇ ਭਾਈ! ਪ੍ਰਭੂ ਆਪ ਹੀ (ਸੰਸਾਰ-) ਸਮੁੰਦਰ ਹੈ, ਆਪ ਹੀ ਜਹਾਜ਼ ਹੈ, ਆਪ ਹੀ ਗੁਰੂ-ਮਲਾਹ ਹੋ ਕੇ ਜਹਾਜ਼ ਨੂੰ ਚਲਾਂਦਾ ਹੈ।ਪਦ ਅਰਥ ਸਾਗਰੁ = ਸਮੁੰਦਰ। ਬੋਹਿਥਾ = ਜਹਾਜ਼। ਖੇਵਟੁ = ਮਲਾਹ।
SikhNet (Spanish)Él Mismo es el Mar y el Barco; Él Mismo como Guru es el Barquero y Él Mismo se lleva a través.
ਆਪੇ ਹੀ ਚੜਿ ਲੰਘਦਾ ਪਿਆਰਾ; ਕਰਿ ਚੋਜ ਵੇਖੈ ਪਾਤਿਸਾਹੁ ॥
aape hee charr langhadaa piaaraa; kar choj vekhai paatisaahu |
Sant Singh Khalsa. The Beloved Himself sets sail and crosses over; He, the King, beholds His wondrous play.
Manmohan SinghEmbarking on the boat, the Beloved Himself goes across and He, the King, sees the wonderous plays of His own make.
Manmohan Singh (Punjabi)ਜਹਾਜ ਤੇ ਸਵਾਰ ਹੋ ਖੁਦ ਹੀ ਪ੍ਰੀਤਮ ਪਾਰ ਹੁੰਦਾ ਹੈ ਅਤੇ ਉਹ ਬਾਦਸ਼ਾਹ ਆਪਣੇ ਰਚੇ ਹੋਏ ਅਸਚਰਜ ਕੌਤਕਾਂ ਨੂੰ ਦੇਖਦਾ ਹੈ।
Fareedkot Teekaਆਪ ਹੀ ਪ੍ਯਾਰਾ ਜਗ੍ਯਾਸੂ ਬਨ ਕਰ ਜਹਾਜ ਪਰ ਚਢ ਕਰ ਸੰਸਾਰ ਸਮੁੰਦਰ ਸੇ ਪਾਰ ਹੋ ਜਾਤਾ ਹੈ, ਔ ਆਪ ਹੀ ਪਾਤਸਾਹ ਹੋ ਕਰ ਯਹ ਸਭ (ਚੋਜ) ਤਮਾਸੇ ਦੇਖ ਰਹਾ ਹੈ॥
Prof. Sahib Singhਪ੍ਰਭੂ ਆਪ ਹੀ (ਜਹਾਜ਼ ਵਿਚ) ਚੜ੍ਹ ਕੇ ਪਾਰ ਲੰਘਦਾ ਹੈ। ਪ੍ਰਭੂ-ਪਾਤਿਸ਼ਾਹ ਕੌਤਕ-ਤਮਾਸ਼ੇ ਕਰ ਕੇ ਆਪ ਹੀ (ਇਤਨਾ ਤਮਾਸ਼ਿਆਂ ਨੂੰ) ਵੇਖ ਰਿਹਾ ਹੈ।ਪਦ ਅਰਥ ਚੜਿ = (ਜਹਾਜ਼ ਵਿਚ) ਚੜ੍ਹ ਕੇ। ਚੋਜ = ਕੌਤਕ-ਤਮਾਸ਼ੇ। ਕਰਿ = ਕਰ ਕੇ।
SikhNet (Spanish)Él, el Rey, observa Sus Propios Milagros;
ਆਪੇ ਆਪਿ ਦਇਆਲੁ ਹੈ ਪਿਆਰਾ; ਜਨ ਨਾਨਕ ਬਖਸਿ ਮਿਲਾਹੁ ॥੪॥੧॥
aape aap deaal hai piaaraa; jan naanak bakhas milaahu |4|1|
Sant Singh KhalsaThe Beloved Himself is the Merciful Master; O servant Nanak, He forgives and blends with Himself. ||4||1||
Manmohan SinghThe Beloved Himself is the Merciful Master. O slave Nanak, forgiving the mortal He blends him with Himself.
Manmohan Singh (Punjabi)ਪ੍ਰੀਤਮ ਖੁਦ ਹੀ ਮਿਹਰਬਾਨ ਮਾਲਕ ਹੈ, ਹੇ ਗੋਲੇ ਨਾਨਕ! ਤੇ ਪ੍ਰਾਣੀ ਨੂੰ ਮਾਫ ਕਰ, ਉਹ ਉਸ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ।
Fareedkot Teekaਆਪ ਹੀ ਆਪ ਪ੍ਯਾਰਾ ਦਯਾਲੂ ਹੈ, ਸ੍ਰੀ ਗੁਰੂ ਜੀ ਕਹਤੇ ਹੈਂ: ਆਪੇ ਹੀ ਬਖਸੀਸ ਕਰ ਕੇ ਅਪਨੇ ਮੇਂ ਮਿਲਾਇ ਲੇਤਾ ਹੈ॥੪॥੧॥
Prof. Sahib Singhਹੇ ਨਾਨਕ! (ਆਖ-) ਪ੍ਰਭੂ ਆਪ ਹੀ (ਸਦਾ) ਦਇਆ ਦਾ ਸੋਮਾ ਹੈ, ਆਪ ਹੀ ਬਖ਼ਸ਼ਸ਼ ਕਰ ਕੇ (ਆਪਣੇ ਪੈਦਾ ਕੀਤੇ ਜੀਵਾਂ ਨੂੰ ਆਪਣੇ ਨਾਲ) ਮਿਲਾ ਲੈਂਦਾ ਹੈ ॥੪॥੧॥ਪਦ ਅਰਥ ਬਖਸਿ = ਬਖ਼ਸ਼ਸ਼ ਕਰ ਕੇ, ਦਇਆ ਕਰ ਕੇ ॥੪॥੧॥
SikhNet (Spanish)es nuestro Señor Compasivo y cuando Él perdona, une a todos en Su Ser. (4‑1)