ਸਾਰਗ ਮਹਲਾ ੫ ॥
saarag mahalaa 5 |
Sant Singh KhalsaSaarang, Fifth Mehl:
Manmohan SinghSarang 5th Guru.
Manmohan Singh (Punjabi)ਸਾਰੰਗ ਪੰਜਵੀਂ ਪਾਤਿਸ਼ਾਹੀ।
SikhNet (Spanish)Sarang, Mejl Guru Aryan Dev, Quinto Canal Divino.
ਜਾ ਤੇ; ਸਾਧੂ ਸਰਣਿ ਗਹੀ ॥
jaa te; saadhoo saran gahee |
Sant Singh KhalsaSince I grasped hold of the Sanctuary of the Holy,
Manmohan SinghSince I have grasped the saints' refuge,
Manmohan Singh (Punjabi)ਜਦ ਦੀ ਮੈਂ ਸੰਤਾਂ ਦੀ ਪਨਾਹ ਪਕੜੀ ਹੈ,
Fareedkot Teeka(ਜਾ ਤੇ) ਜਬ ਸੇ ਸਾਧੂ ਕੀ ਸਰਣ ਪਕੜੀ ਹੈ॥
Prof. Sahib Singhਜਦੋਂ ਤੋਂ (ਮੈਂ) ਗੁਰੂ ਦਾ ਪੱਲਾ ਫੜਿਆ ਹੈ,ਪਦ ਅਰਥ ਜਾ ਤੇ = ਜਾਂ ਤੇ, ਜਦੋਂ ਤੋਂ। ਸਾਧੂ = ਗੁਰੂ। ਗਹੀ = (ਮੈਂ) ਫੜੀ ਹੈ।
SikhNet (Spanish)Desde que penetré en el Santuario de los Santos, mi mente se iluminó y obtuve el Éxtasis,
ਸਾਂਤਿ ਸਹਜੁ ਮਨਿ ਭਇਓ ਪ੍ਰਗਾਸਾ; ਬਿਰਥਾ ਕਛੁ. ਨ ਰਹੀ ॥੧॥ ਰਹਾਉ ॥
saant sehaj man bheo pragaasaa; birathaa kachh. na rahee |1| rahaau |
Sant Singh Khalsamy mind is illuminated with tranquility, peace and poise, and I am rid of all my pain. ||1||Pause||
Manmohan Singhmy mind is illumined with peace and poise and I am rid of all may pain. Pause.
Manmohan Singh (Punjabi)ਠੰਢ-ਚੈਨ ਤੇ ਅਡੋਲਤਾ ਨਾਲ ਮੇਰਾ ਚਿੱਤ ਪ੍ਰਕਾਸ਼ਵਾਨ ਹੋ ਗਿਆ ਹੈ ਅਤੇ ਮੇਰੀਆਂ ਸਾਰੀਆਂ ਪੀੜਾਂ ਮਿਟ ਗਈਆਂ ਹਨ। ਠਹਿਰਾਉ।
Fareedkot Teekaਤਬ ਸੇ ਮੇਰੇ ਕੋ ਸਾਂਤੀ ਹੂਈ ਹੈ ਔਰ ਮਨ ਮੇਂ (ਸਹਜੁ) ਗ੍ਯਾਨ ਰੂਪ ਪ੍ਰਗਾਸ ਹੂਆ ਹੈ, ਪੁਨਹ (ਬਿਰਥਾ) ਪੀੜਾ ਭੀ ਕੁਛ ਨਹੀਂ ਰਹੀ ਹੈ॥੧॥ ਰਹਾਉ ॥
Prof. Sahib Singh(ਮੇਰੇ) ਮਨ ਵਿਚ ਸ਼ਾਂਤੀ ਅਤੇ ਆਤਮਕ ਅਡੋਲਤਾ ਪੈਦਾ ਹੋ ਗਈ ਹੈ, (ਮੇਰੇ) ਮਨ ਵਿਚ ਆਤਮਕ ਜੀਵਨ ਦਾ ਚਾਨਣ ਹੋ ਗਿਆ ਹੈ, (ਮੇਰੇ ਮਨ ਵਿਚ) ਕੋਈ ਦੁੱਖ-ਦਰਦ ਨਹੀਂ ਰਹਿ ਗਿਆ ॥੧॥ ਰਹਾਉ ॥ਪਦ ਅਰਥ ਸਹਜੁ = ਆਤਮਕ ਅਡੋਲਤਾ। ਮਨਿ = ਮਨ ਵਿਚ। ਪ੍ਰਗਾਸਾ = (ਆਤਮਕ ਜੀਵਨ ਦਾ) ਚਾਨਣ। ਬਿਰਥਾ = ਪੀੜਾ, ਦੁੱਖ-ਦਰਦ ॥੧॥ ਰਹਾਉ ॥
SikhNet (Spanish)así me liberé de mi dolor. (1-Pausa)
ਹੋਹੁ ਕ੍ਰਿਪਾਲ ਨਾਮੁ ਦੇਹੁ ਅਪੁਨਾ; ਬਿਨਤੀ ਏਹ ਕਹੀ ॥
hohu kripaal naam dehu apunaa; binatee eeh kahee |
Sant Singh KhalsaPlease be merciful to me, O Lord, and bless me with Your Name; this is the prayer I offer to You.
Manmohan SinghBe Thou Merciful, O Lord and bless me with Thy Name. This is the supplication, that I make.
Manmohan Singh (Punjabi)ਤੂੰ ਦਇਆਵਾਨ ਹੋ, ਹੇ ਪ੍ਰਭੂ! ਅਤੇ ਮੈਨੂੰ ਆਪਣਾ ਨਾਮ ਬਖਸ਼। ਇਹ ਪ੍ਰਾਰਥਨਾ ਹੀ ਮੈਂ ਕਰਦਾ ਹਾਂ।
Fareedkot Teekaਕ੍ਰਿਪਾਲ ਹੋਵੋ ਅਰੁ ਅਪਨਾ ਨਾਮ ਦੇਵੋਂ, ਮੈਂਨੇ ਏਹ ਬੇਨਤੀ ਕਹੀ ਥੀ॥
Prof. Sahib Singhਜਦੋਂ ਤੋਂ ਮੈਂ ਗੁਰੂ ਦਾ ਦਰ ਮੱਲਿਆ ਹੈ ਤਦੋਂ ਤੋਂ ਪ੍ਰਭੂ-ਦਰ ਤੇ) ਇਹੀ ਅਰਦਾਸ ਕਰਦਾ ਰਹਿੰਦਾ ਹਾਂ-'ਹੇ ਪ੍ਰਭੂ! ਦਇਆਵਾਨ ਹੋ, ਮੈਨੂੰ ਆਪਣਾ ਨਾਮ ਬਖ਼ਸ਼'।ਪਦ ਅਰਥ ਕ੍ਰਿਪਾਲ = ਦਇਆਵਾਨ। ਕਹੀ = ਆਖੀ ਹੈ।
SikhNet (Spanish)Oh Dios, te pido que me bendigas con Tu Nombre por Misericordia,
ਆਨ ਬਿਉਹਾਰ ਬਿਸਰੇ ਪ੍ਰਭ ਸਿਮਰਤ; ਪਾਇਓ ਲਾਭੁ ਸਹੀ ॥੧॥
aan biauhaar bisare prabh simarat; paaeo laabh sahee |1|
Sant Singh KhalsaI have forgotten my other occupations; remembering God in meditation, I have obtained the true profit. ||1||
Manmohan SinghContemplating the Lord, other affairs are forgotten and one obtains the right profit.
Manmohan Singh (Punjabi)ਸੁਆਮੀ ਦਾ ਸਿਮਰਨ ਕਰਨ ਦੁਆਰਾ ਹੋਰ ਕੰਮਕਾਰ ਭੁੱਲ ਜਾਂਦੇ ਹਨ ਤੇ ਜੀਵ ਠੀਕ ਨਫਾ ਪਰਾਪਤ ਕਰ ਲੈਂਦਾ ਹੈ।
Fareedkot Teekaਪ੍ਰਭੂ ਕੋ ਸਿਮਰਤੇ ਹੂਏ ਔਰ ਬਿਵਹਾਰ ਸਭ ਭੂਲ ਗਏ ਹੈਂ ਔਰ ਹਮ ਨੇ (ਸਹੀ) ਨਿਸਚੇ ਕਰ ਕੇ ਜਨਮ ਕਾ ਲਾਭ ਪਾਇ ਲੀਆ ਹੈ॥੧॥
Prof. Sahib Singhਪ੍ਰਭੂ ਦਾ ਨਾਮ ਸਿਮਰਦਿਆਂ ਹੋਰ ਹੋਰ ਵਿਹਾਰਾਂ ਵਿਚ ਮੇਰਾ ਮਨ ਖਚਿਤ ਨਹੀਂ ਹੁੰਦਾ (ਹੋਰ ਹੋਰ ਵਿਹਾਰ ਮੈਨੂੰ ਭੁੱਲ ਗਏ ਹਨ)। ਮੈਂ ਅਸਲ ਖੱਟੀ ਖੱਟ ਲਈ ਹੈ ॥੧॥ਪਦ ਅਰਥ ਆਨ = {अन्य} ਹੋਰ ਹੋਰ। ਬਿਸਰੇ = ਭੁੱਲ ਗਏ ਹਨ। ਸਿਮਰਤ = ਸਿਮਰਦਿਆਂ। ਸਹੀ = ਠੀਕ, ਅਸਲ ॥੧॥
SikhNet (Spanish)sí, meditando en Ti, he dejado a un lado otros intereses, ahora que he ganado la Verdadera Riqueza. (1)
ਜਹ ਤੇ ਉਪਜਿਓ. ਤਹੀ ਸਮਾਨੋ; ਸਾਈ ਬਸਤੁ ਅਹੀ ॥
jeh te upajio. tahee samaano; saaee basat ahee |
Sant Singh KhalsaWe shall merge again into the One from whom we came; He is the Essence of Being.
Manmohan SinghFrom whosoever he welled up, into Him he merges. In reality he was that very Invaluable object.
Manmohan Singh (Punjabi)ਜਿਸ ਵਿੱਚੋ ਉਹ ਉਤਪੰਨ ਹੋਇਆ ਸੀ, ਉਸੇ ਵਿੱਚ ਹੀ ਉਹ ਲੀਨ ਹੋ ਜਾਂਦਾ ਹੈ। ਅਸਲ ਵਿੱਚ, ਉਹ ਉਹੀ ਅਮੋਲਕ ਪਦਾਰਥ ਸੀ।
Fareedkot Teekaਜਹਾਂ ਸੇ ਜੀਵ ਉਤਪੰਨ ਹੂਆ ਥਾ, ਭਾਵ ਆਪ ਕੋ ਭਿੰਨ ਮਾਨਾ ਥਾ ਤਿਸੀ ਮੇਂ ਸਮਾਯਾ ਹੈ, ਕਯੋਂਕਿ ਪਹਲੇ ਭੀ ਸਾਈ ਆਤਮ ਵਸਤੂ ਸਾਰ ਰੂਪ ਥੀ॥
Prof. Sahib Singhਜਿਸ ਪ੍ਰਭੂ ਤੋਂ ਇਹ ਜਿੰਦੜੀ ਪੈਦਾ ਹੋਈ ਸੀ ਉਸੇ ਵਿਚ ਟਿਕੀ ਰਹਿੰਦੀ ਹੈ, ਮੈਨੂੰ ਹੁਣ ਇਹ (ਨਾਮ-) ਵਸਤੂ ਹੀ ਚੰਗੀ ਲੱਗਦੀ ਹੈ।ਪਦ ਅਰਥ ਜਹ ਤੇ = ਜਿਥੋਂ, ਜਿਸ ਪ੍ਰਭੂ ਤੋਂ। ਤਹੀ = ਉਸੇ ਵਿਚ, ਉੱਥੇ ਹੀ। ਸਮਾਨੋ = ਲੀਨ ਹੋ ਗਿਆ। ਸਾਈ = ਉਹੀ {ਇਸਤ੍ਰੀ ਲਿੰਗ}। ਬਸਤੁ = ਚੀਜ਼, ਨਾਮ-ਪਦਾਰਥ। ਅਹੀ = ਚਾਹੀ ਹੈ, ਤਾਂਘ ਰੱਖੀ ਹੋਈ ਹੈ।
SikhNet (Spanish)Oh, Quien sea que me creó, en Él me fundo, pues sólo Él es.
ਕਹੁ ਨਾਨਕ. ਭਰਮੁ, ਗੁਰਿ ਖੋਇਓ; ਜੋਤੀ ਜੋਤਿ ਸਮਹੀ ॥੨॥੬੦॥੮੩॥
kahu naanak. bharam, gur khoeo; jotee jot samahee |2|60|83|
Sant Singh KhalsaSays Nanak, the Guru has eradicated my doubt; my light has merged into the Light. ||2||60||83||
Manmohan SinghSays Nanak, the Guru has dispelled my doubt and my light has merged in the Supreme light.
Manmohan Singh (Punjabi)ਗੁਰੂ ਜੀ ਆਖਦੇ ਹਨ, ਗੁਰਾਂ ਨੇ ਮੇਰਾ ਸੰਦੇਹ ਨਵਿਰਤ ਕਰ ਦਿੱਤਾ ਹੈ ਅਤੇ ਮੇਰਾ ਨੂਰ ਪਰਮ ਨੂਰ ਅੰਦਰ ਲੀਨ ਹੋ ਗਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਗੁਰੋਂ ਨੇ ਭਰਮ ਖੋਇ ਦੀਆ ਹੈ ਅਰੁ (ਜੋਤੀ) ਵਾਹਿਗੁਰੂ ਮੇਂ (ਜੋਤਿ) ਚੇਤਨਸਤਾ (ਸਮਹੀ) ਸਮਾਈ ਹੈ॥੨॥੬੦॥੮੩॥☬ਉਪਦੇਸ ਕਰਤੇ ਹੂਏ ਕਹਿਤੇ ਹੈਂ:
Prof. Sahib Singhਨਾਨਕ ਆਖਦਾ ਹੈ- ਗੁਰੂ ਨੇ (ਮੇਰੇ ਮਨ ਦੀ) ਭਟਕਣਾ ਦੂਰ ਕਰ ਦਿੱਤੀ ਹੈ, ਮੇਰੀ ਜਿੰਦ ਪ੍ਰਭੂ ਦੀ ਜੋਤਿ ਵਿਚ ਲੀਨ ਰਹਿੰਦੀ ਹੈ ॥੨॥੬੦॥੮੩॥ਪਦ ਅਰਥ ਗੁਰਿ = ਗੁਰੂ ਨੇ। ਭਰਮੁ = ਭਟਕਣਾ। ਖੋਇਓ = ਦੂਰ ਕਰ ਦਿੱਤੀ ਹੈ। ਜੋਤਿ = (ਮੇਰੀ) ਜਿੰਦ। ਜੋਤੀ = ਪ੍ਰਭੂ ਦੀ ਜੋਤਿ ਵਿਚ। ਸਮਹੀ = ਲੀਨ ਰਹਿੰਦੀ ਹੈ ॥੨॥੬੦॥੮੩॥
SikhNet (Spanish)Dice Nanak, ya no tengo dudas, por la Gracia del Guru y mi Alma se ha inmergido en la Toda Alma. (2-60-83)