ਸਾਰਗ ਮਹਲਾ ੫ ॥
saarag mahalaa 5 |
Sant Singh KhalsaSaarang, Fifth Mehl:
Manmohan SinghSarang 5th Guru.
Manmohan Singh (Punjabi)ਸਾਰੰਗ ਪੰਜਵੀਂ ਪਾਤਿਸ਼ਾਹੀ।
SikhNet (Spanish)Sarang, Mejl Guru Aryan Dev, Quinto Canal Divino.
ਰਸਨਾ; ਰਾਮ ਕੋ ਜਸੁ ਗਾਉ ॥
rasanaa; raam ko jas gaau |
Sant Singh KhalsaO my tongue, sing the Praises of the Lord.
Manmohan SinghO my tongue, sing thou thy Lord's praise.
Manmohan Singh (Punjabi)ਹੇ ਮੇਰੀ ਜੀਭੇ! ਤੂੰ ਆਪਣੇ ਪ੍ਰਭੂ ਦੀ ਮਹਿਮਾ ਗਾਇਨ ਕਰ।
Fareedkot Teekaਹੇ ਭਾਈ! ਰਸਨਾ ਕਰ ਕੇ ਰਾਮ ਕੇ ਜਸ ਕੋ ਗਾਵਣਾ ਕਰੁ॥
Prof. Sahib Singh(ਆਪਣੀ) ਜੀਭ ਨਾਲ ਪਰਮਾਤਮਾ ਦੀ ਸਿਫ਼ਤ-ਸਾਲਾਹ ਗਾਇਆ ਕਰ।ਪਦ ਅਰਥ ਰਸਨਾ = ਜੀਭ ਨਾਲ। ਕੋ = ਦਾ। ਜਸੁ = ਸਿਫ਼ਤ-ਸਾਲਾਹ। ਗਾਉ = ਗਾਇਆ ਕਰੋ।
SikhNet (Spanish)Oh mi boca, recita las Alabanzas del Señor,
ਆਨ ਸੁਆਦ ਬਿਸਾਰਿ ਸਗਲੇ; ਭਲੋ ਨਾਮ ਸੁਆਉ ॥੧॥ ਰਹਾਉ ॥
aan suaad bisaar sagale; bhalo naam suaau |1| rahaau |
Sant Singh KhalsaAbandon all other tastes and flavors; the taste of the Naam, the Name of the Lord, is so sublime. ||1||Pause||
Manmohan SinghAbandon thou all other relishes. Sublime is the savour of the Lord's Name. Pause.
Manmohan Singh (Punjabi)ਤੂੰ ਹੋਰ ਸਾਰੇ ਜ਼iਾੲਕੇ ਛੱਡ ਦੇ। ਸਰੇਸ਼ਟ ਹੈ ਲੱਜ਼ਤ ਪ੍ਰਭੂ ਦੇ ਨਾਮ ਦੀ। ਠਹਿਰਾਉ।
Fareedkot Teekaਔਰ ਸ੍ਵਾਦ ਸਭ ਬਿਸਾਰ ਦੇਹ, ਕ੍ਯੋਂਕਿ ਵਾਹਿਗੁਰੂ ਕੇ ਨਾਮ ਕਾ ਸ੍ਵਾਦ ਸਭ ਸੇ (ਭਲੋ) ਸ੍ਰੇਸ੍ਟ ਹੈ॥੧॥ ਰਹਾਉ ॥
Prof. Sahib Singh(ਨਾਮ ਤੋਂ ਬਿਨਾ) ਹੋਰ ਸਾਰੇ ਸੁਆਦ ਭੁਲਾ ਦੇ, (ਪਰਮਾਤਮਾ ਦੇ) ਨਾਮ ਦਾ ਸੁਆਦ (ਸਭ ਸੁਆਦਾਂ ਨਾਲੋਂ) ਚੰਗਾ ਹੈ ॥੧॥ ਰਹਾਉ ॥ਪਦ ਅਰਥ ਆਨ = {अन्य} ਹੋਰ ਹੋਰ। ਬਿਸਾਰਿ = ਭੁਲਾ ਦੇ। ਨਾਮ ਸੁਆਉ = ਨਾਮ ਦਾ ਸੁਆਦ ॥੧॥ ਰਹਾਉ ॥
SikhNet (Spanish)sí, deja ya cualquier otro sabor, pues Íntegro sólo es Dios. (1-Pausa)
ਚਰਨ ਕਮਲ ਬਸਾਇ ਹਿਰਦੈ; ਏਕ ਸਿਉ ਲਿਵ ਲਾਉ ॥
charan kamal basaae hiradai; ek siau liv laau |
Sant Singh KhalsaEnshrine the Lord's Lotus Feet within your heart; let yourself be lovingly attuned to the One Lord.
Manmohan SinghO man, enshrine thou the Lord's lotus feet within thy mind and be thou attuned to the One Lord alone.
Manmohan Singh (Punjabi)ਹੇ ਬੰਦੇ! ਤੂੰ ਪ੍ਰਭੂ ਦੇ ਕੰਵਲ ਰੂਪੀ ਪੈਰ ਆਪਣੇ ਮਨ ਅੰਦਰ ਟਿਕਾ ਅਤੇ ਇਕ ਪ੍ਰਭੂ ਨਾਲ ਹੀ ਤੂੰ ਪਿਰਹੜੀ ਪਾ।
Fareedkot Teekaਹੇ ਭਾਈ! ਹਰੀ ਕੇ ਚਰਨ ਕਮਲੋਂ ਕੋ ਹਿਰਦੇ ਮੇਂ ਬਸਾਇ ਕਰ ਕੇ ਏਕ ਪਰਮੇਸ੍ਵਰ ਮੇਂ ਬ੍ਰਿਤੀ ਕੋ ਲਗਾਉ॥
Prof. Sahib Singhਪਰਮਾਤਮਾ ਦੇ ਸੋਹਣੇ ਚਰਨ (ਆਪਣੇ) ਹਿਰਦੇ ਵਿਚ ਟਿਕਾਈ ਰੱਖ, ਸਿਰਫ਼ ਪਰਮਾਤਮਾ ਨਾਲ ਸੁਰਤ ਜੋੜੀ ਰੱਖ।ਪਦ ਅਰਥ ਬਸਾਇ = ਟਿਕਾਈ ਰੱਖ। ਹਿਰਦੈ = ਹਿਰਦੇ ਵਿਚ। ਸਿਉ = ਨਾਲ। ਲਿਵ = ਲਗਨ।
SikhNet (Spanish)Alaba en el interior, oh corazón, el Loto de los Pies de Dios, entónate sólo en el Uno, oh mi mente, y purga de tu ser la suciedad
ਸਾਧਸੰਗਤਿ ਹੋਹਿ ਨਿਰਮਲੁ; ਬਹੁੜਿ ਜੋਨਿ. ਨ ਆਉ ॥੧॥
saadhasangat hohi niramal; bahurr jon. na aau |1|
Sant Singh KhalsaIn the Saadh Sangat, the Company of the Holy, you shall become immaculate and pure; you shall not come to be reincarnated again. ||1||
Manmohan SinghThrough the society of saints, thou shall become immaculate and shall enter not in existences again.
Manmohan Singh (Punjabi)ਸਤਿਸੰਗਤ ਰਾਹੀਂ, ਤੂੰ ਪਾਵਨ ਪਵਿੱਤਰ ਹੋ ਜਾਏਗਾ ਅਤੇ ਮੁੜ ਕੇ ਜੂਨੀਆਂ ਅੰਦਰ ਪ੍ਰਵੇਸ਼ ਨਹੀਂ ਕਰੇਗਾ।
Fareedkot Teekaਸੰਤੋਂ ਕੀ ਸੰਗਤ ਕਰ ਕੇ ਨਿਰਮਲ ਹੋਹੁ, ਫੇਰ ਗਰਭ ਜੋਨੀ ਮੇਂ ਆਵਣਾ ਨਹੀਂ ਹੋਵੈਗਾ॥੧॥
Prof. Sahib Singhਸਾਧ ਸੰਗਤ ਵਿਚ ਰਹਿ ਕੇ ਸੁੱਚੇ ਜੀਵਨ ਵਾਲਾ ਹੋ ਜਾਹਿਂਗਾ, ਮੁੜ ਮੁੜ ਜੂਨਾਂ ਵਿਚ ਨਹੀਂ ਆਵੇਂਗਾ ॥੧॥ਪਦ ਅਰਥ ਹੋਹਿ = ਤੂੰ ਹੋ ਜਾਹਿਂਗਾ। ਨਿਰਮਲੁ = ਪਵਿੱਤਰ ਜੀਵਨ ਵਾਲਾ। ਬਹੁੜਿ = ਮੁੜ ਮੁੜ ॥੧॥
SikhNet (Spanish)al ser bendecida por los Santos y así no serás puesta en otro vientre de nuevo. (1)
ਜੀਉ ਪ੍ਰਾਨ ਅਧਾਰੁ ਤੇਰਾ; ਤੂ ਨਿਥਾਵੇ ਥਾਉ ॥
jeeo praan adhaar teraa; too nithaave thaau |
Sant Singh KhalsaYou are the Support of the soul and the breath of life; You are the Home of the homeless.
Manmohan SinghThou, O Lord, are the mainstay of my soul and vital-breath and Thou the abode of the abodeless.
Manmohan Singh (Punjabi)ਹੇ ਪ੍ਰਭੂ! ਤੂੰ ਮੇਰੀ ਜਿੰਦੜੀ ਅਤੇ ਜਿੰਦਜਾਨ ਦਾ ਆਸਰਾ ਹੈ ਅਤੇ ਤੂੰ ਹੀ ਟਿਕਾਣੇ ਵਿਹੁਣ ਦਾ ਟਿਕਾਣਾ।
Fareedkot Teekaਮੇਰੇ ਜੀ ਅਰ ਪ੍ਰਾਣੋਂ ਕੋ ਤੇਰਾ ਆਸਰਾ ਹੈ, ਤੂੰ ਨਿਥਾਵੈ ਜੀਵ ਕਾ ਥਾਉ ਹੈਂ॥
Prof. Sahib Singhਹੇ ਹਰੀ! ਮੇਰੀ ਜਿੰਦ ਅਤੇ ਪ੍ਰਾਣਾਂ ਨੂੰ ਤੇਰਾ ਹੀ ਆਸਰਾ ਹੈ, ਜਿਸ ਦਾ ਹੋਰ ਕੋਈ ਸਹਾਰਾ ਨਾਹ ਹੋਵੇ, ਤੂੰ ਉਸ ਦਾ ਸਹਾਰਾ ਹੈਂ।ਪਦ ਅਰਥ ਜੀਉ = ਜਿੰਦ। ਅਧਾਰੁ = ਆਸਰਾ। ਥਾਉ = ਥਾਂ, ਸਹਾਰਾ।
SikhNet (Spanish)Oh Dios, sólo Tú eres el Asta de mi vida y mi Alma, sólo Tú eres el Soporte del que no lo tiene,
ਸਾਸਿ ਸਾਸਿ ਸਮੑਾਲਿ ਹਰਿ ਹਰਿ; ਨਾਨਕ ਸਦ ਬਲਿ ਜਾਉ ॥੨॥੬੧॥੮੪॥
saas saas samaal har har; naanak sad bal jaau |2|61|84|
Sant Singh KhalsaWith each and every breath, I dwell on the Lord, Har, Har; O Nanak, I am forever a sacrifice to Him. ||2||61||84||
Manmohan SinghNanak, with my every breath, I contemplate my Lord God and am ever a sacrifice unto Him.
Manmohan Singh (Punjabi)ਨਾਨਕ ਆਪਣੇ ਹਰ ਸੁਆਸ ਨਾਲ, ਮੈਂ ਆਪਣੇ ਸੁਆਮੀ ਵਾਹਿਗੁਰੂ ਦਾ ਸਿਮਰਨ ਕਰਦਾ ਹਾਂ ਅਤੇ ਸਦੀਵ ਹੀ ਉਸ ਉਤੋਂ ਸਦਕੇ ਜਾਂਦਾ ਹਾਂ।
Fareedkot Teekaਹੇ ਹਰੀ! ਸ੍ਵਾਸ ਸ੍ਵਾਸ ਹਰ ਪ੍ਰਕਾਰ ਮੇਂ ਤੇਰਾ ਸਮਾਲਣਾ ਕਰਾਂ। ਸ੍ਰੀ ਗੁਰੂ ਜੀ ਕਹਿਤੇ ਹੈਂ: ਸਦਾ ਆਪ ਕੇ ਉਪਰੋਂ ਬਲਿਹਾਰੇ ਜਾਤਾ ਹਾਂ॥੨॥੬੧॥੮੪॥
Prof. Sahib Singhਹੇ ਹਰੀ! ਮੈਂ ਤਾਂ ਆਪਣੇ ਹਰੇਕ ਸਾਹ ਦੇ ਨਾਲ ਤੈਨੂੰ ਯਾਦ ਕਰਦਾ ਹਾਂ, ਅਤੇ ਮੈਂ ਨਾਨਕ ਤੈਥੋਂ ਸਦਕੇ ਜਾਂਦਾ ਹਾਂ ॥੨॥੬੧॥੮੪॥ਪਦ ਅਰਥ ਸਾਸਿ ਸਾਸਿ = ਹਰੇਕ ਸਾਹ ਦੇ ਨਾਲ। ਸਮ੍ਹ੍ਹਾਲਿ = ਸੰਭਾਲ ਕੇ, ਯਾਦ ਕਰ ਕੇ। ਸਦ = ਸਦਾ। ਬਲਿ ਜਾਉ = ਬਲਿ ਜਾਉਂ, ਮੈਂ ਸਦਕੇ ਜਾਂਦਾ ਹਾਂ ॥੨॥੬੧॥੮੪॥
SikhNet (Spanish)por eso alabo siempre a mi Señor, el Dios, y ofrezco mi ser siempre en sacrificio a Él. (2-61-84)