ੴ

ਸਿੱਖਬਾਣੀ · SikhBani

Ang 1220

Sri Guru Granth Sahib · Raag Saarang · 6 shabads, 37 lines
Translations
Shabad Guru Arjan Dev Ji Raag Saarang continued from Ang 1219

ਛੋਡਹੁ ਕਪਟੁ. ਹੋਇ ਨਿਰਵੈਰਾ; ਸੋ ਪ੍ਰਭੁ ਸੰਗਿ ਨਿਹਾਰੇ ॥

chhoddahu kapatt. hoe niravairaa; so prabh sang nihaare |

Sant Singh KhalsaAbandon your deception, and go beyond vengeance; see God who is always with you.
Manmohan SinghAbandon thou thy guile, be uninimical and see that Lord ever with thee.
Manmohan Singh (Punjabi)ਤੂੰ ਆਪਣੇ ਵਲਛਲ ਨੂੰ ਤਿਆਗ ਦੇ, ਦੁਸ਼ਮਨੀ-ਰਹਿਤ ਹੋ ਜਾ ਅਤੇ ਉਸ ਸੁਆਮੀ ਨੂੰ ਸਦਾ ਹੀ ਆਪਣੇ ਨਾਲ ਵੇਖ।
Fareedkot Teekaਨਿਰਵੈਰ ਹੋ ਕਰ ਕਪਟ ਕੋ ਛੋਡ ਦੇਵੋ, ਕ੍ਯੋਂਕਿ ਸੋ ਪ੍ਰਭੂ ਅੰਤਰਜਾਮੀ ਤੇਰੇ ਸੰਗ ਹੈ ਔਰ ਕਰਤਬੋਂ ਕੋ ਦੇਖਤਾ ਹੈ॥
Prof. Sahib Singh(ਆਪਣੇ ਅੰਦਰੋਂ) ਨਿਰਵੈਰ ਹੋ ਕੇ (ਦੂਜਿਆਂ ਨਾਲ) ਠੱਗੀ ਕਰਨੀ ਛੱਡੋ, ਉਹ ਪਰਮਾਤਮਾ (ਤੁਹਾਡੇ) ਨਾਲ (ਵੱਸਦਾ ਹੋਇਆ, ਤੁਹਾਡੇ ਹਰੇਕ ਕੰਮ ਨੂੰ) ਵੇਖ ਰਿਹਾ ਹੈ।

ਪਦ ਅਰਥ ਕਪਟੁ = ਠੱਗੀ, ਫ਼ਰੇਬ। ਹੋਇ = ਹੋ ਕੇ। ਸੋ ਪ੍ਰਭੁ = ਉਹ ਪ੍ਰਭੂ। ਸੰਗਿ = (ਸਭ ਜੀਵਾਂ ਦੇ) ਨਾਲ। ਨਿਹਾਰੇ = ਵੇਖਦਾ ਹੈ।

SikhNet (Spanish)Abandona tus engaños y vive libre de envidias, pues Tu Señor lo ve todo.

ਸਚੁ ਧਨੁ ਵਣਜਹੁ. ਸਚੁ ਧਨੁ ਸੰਚਹੁ; ਕਬਹੂ. ਨ ਆਵਹੁ ਹਾਰੇ ॥੧॥

sach dhan vanajahu. sach dhan sanchahu; kabahoo. na aavahu haare |1|

Sant Singh KhalsaDeal only in this true wealth and gather in this true wealth, and you shall never suffer loss. ||1||
Manmohan SinghDeal thou only in the wealth of the True Name and amass thou the wealth of the True Name. This wise thou shall return not defeated ever.
Manmohan Singh (Punjabi)ਤੂੰ ਕੇਵਲ ਸੱਚੇ ਨਾਮ ਦੀ ਦੌਲਤ ਦਾ ਵਾਪਾਰ ਕਰ ਤੇ ਤੂੰ ਸੱਚੇ ਨਾਮ ਦੀ ਦੌਲਤ ਨੂੰ ਹੀ ਇਕੱਤਰ ਕਰ। ਇਸ ਤਰ੍ਹਾਂ ਤੂੰ ਕਦੇ ਭੀ ਹਾਰ ਖਾ ਕੇ ਨਹੀਂ ਆਵੇਗਾ।
Fareedkot Teekaਸਚੇ ਨਾਮ ਕੋ (ਵਣਜਹੁ) ਦੇਹੋ ਲੇਹੋ ਅਰੁ ਨਾਮ ਕੋ ਹੀ ਸੰਚਹੁ ਰਿਦੇ ਮੇਂ ਧਾਰੋ, ਫੇਰ ਤੁਮ ਸੰਸਾਰ ਜੂਏ ਮੇਂ ਕਬੀ ਹਾਰ ਕੇ ਨਹੀਂ ਆਵੋਗੇ, ਭਾਵ ਜਨਮ ਕੋ ਜੀਤੋਗੇ॥੧॥
Prof. Sahib Singhਸਦਾ ਕਾਇਮ ਰਹਿਣ ਵਾਲੇ ਧਨ ਦਾ ਵਣਜ ਕਰੋ, ਸਦਾ ਕਾਇਮ ਰਹਿਣ ਵਾਲਾ ਧਨ ਇਕੱਠਾ ਕਰੋ। ਕਦੇ ਭੀ ਜੀਵਨ-ਬਾਜ਼ੀ ਹਾਰ ਕੇ ਨਹੀਂ ਆਉਗੇ ॥੧॥

ਪਦ ਅਰਥ ਸਚੁ = ਸਦਾ ਕਾਇਮ ਰਹਿਣ ਵਾਲਾ। ਵਣਜਹੁ = ਵਣਜ ਕਰੋ। ਸੰਚਹੁ = ਇਕੱਠਾ ਕਰੋ। ਹਾਰੇ = ਹਾਰਿ, ਹਾਰ ਕੇ ॥੧॥

SikhNet (Spanish)Comercia sólo con los Bienes de Capital de la Verdad y atesora la Riqueza de la Verdad y así nunca perderás. (1)

ਖਾਤ ਖਰਚਤ. ਕਿਛੁ ਨਿਖੁਟਤ ਨਾਹੀ; ਅਗਨਤ ਭਰੇ ਭੰਡਾਰੇ ॥

khaat kharachat. kichh nikhuttat naahee; aganat bhare bhanddaare |

Sant Singh KhalsaEating and consuming it, it is never exhausted; God's treasures are overflowing.
Manmohan SinghBy expending and eating, it exhausts not, as, of it, the Lord has numberless brimful treasures.
Manmohan Singh (Punjabi)ਖਰਚਣ ਅਤੇ ਖਾਣ ਨਾਲ ਇਹ ਮੁਕਦਾ ਨਹੀਂ, ਕਿਉਂਕਿ ਸੁਆਮੀ ਕੋਲ ਇਸ ਦੇ ਅਣਗਿਣਤ ਹੀ ਪਰੀਪੂਰਨ ਖ਼ਜ਼ਾਨੇ ਹਨ।
Fareedkot Teekaਨਾਮ ਧਨ ਖਾਵਤੇ ਖਰਚਤੇ ਹੂਏ ਕੁਛ ਘਟਤਾ ਨਹੀਂ ਹੈ, ਜਿਸ ਨਾਮ ਕੇ ਅਨਗਿਨਤ ਸੰਤੋਂ ਕੇ (ਭੰਡਾਰੇ) ਰਿਦੇ ਭਰੇ ਹੂਏ ਹੈਂ॥
Prof. Sahib Singh(ਪ੍ਰਭੂ ਦੇ ਦਰ ਤੇ ਨਾਮ-ਧਨ ਦੇ) ਅਣ-ਗਿਣਤ ਖ਼ਜ਼ਾਨੇ ਭਰੇ ਪਏ ਹਨ, ਇਸ ਨੂੰ ਆਪ ਵਰਤਦਿਆਂ ਹੋਰਨਾਂ ਨੂੰ ਵਰਤਾਂਦਿਆਂ ਕੋਈ ਘਾਟ ਨਹੀਂ ਪੈਂਦੀ।

ਪਦ ਅਰਥ ਖਾਤ = ਖਾਂਦਿਆਂ। ਖਰਚਤ = ਖ਼ਰਚਦਿਆਂ, ਹੋਰਨਾਂ ਨੂੰ ਵੰਡਦਿਆਂ। ਨਿਖੁਟਤ ਨਾਹੀ = ਮੁੱਕਦਾ ਨਹੀਂ।

SikhNet (Spanish)Gasta este tesoro como quieras, pues nunca se agota, ya que los Tesoros del Señor son Infinitos.

ਕਹੁ ਨਾਨਕ. ਸੋਭਾ ਸੰਗਿ ਜਾਵਹੁ; ਪਾਰਬ੍ਰਹਮ ਕੈ ਦੁਆਰੇ ॥੨॥੫੭॥੮੦॥

kahu naanak. sobhaa sang jaavahu; paarabraham kai duaare |2|57|80|

Sant Singh KhalsaSays Nanak, you shall go home to the Court of the Supreme Lord God with honor and respect. ||2||57||80||
Manmohan SinghSays Nanak, this-wise alone, thou shall go to the court of the Supreme Lord with glory.
Manmohan Singh (Punjabi)ਗੇਰੂ ਜੀ ਆਖਦੇ ਹਨ, ਕੇਵਲ ਇਸ ਤਰ੍ਹਾਂ ਹੀ ਮਾਨ ਪ੍ਰਤਿਸ਼ਟਾ ਸਹਿਤ ਤੂੰ ਸ਼ਰੋਮਣੀ ਸੁਆਮੀ ਦੇ ਦਰਬਾਰ ਨੂੰ ਜਾਵੇਗਾ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਇਸ ਪ੍ਰਕਾਰ ਧਨ ਕੋ ਖਾਇ ਖਰਚ ਕਰ ਪਾਰਬ੍ਰਹਮ ਕੇ ਦ੍ਵਾਰੇ ਪਰ ਸੋਭਾ ਕੇ ਸਹਿਤ ਜਾਵੋਗੇ॥੨॥੫੭॥੮੦॥☬ਪ੍ਰਮੇਸ੍ਵਰ ਕੇ ਉਪਕਾਰ ਕਹਿ ਕਰ ਸਨਮੁਖ ਬੇਨਤੀ ਕਰਤੇ ਹੈਂ:
Prof. Sahib Singhਨਾਨਕ ਆਖਦਾ ਹੈ- (ਨਾਮ-ਧਨ ਖੱਟ ਕੇ) ਪਰਮਾਤਮਾ ਦੇ ਦਰ ਤੇ ਇੱਜ਼ਤ ਨਾਲ ਜਾਉਗੇ ॥੨॥੫੭॥੮੦॥

ਪਦ ਅਰਥ ਸੰਗਿ = ਨਾਲ। ਕੈ ਦੁਆਰੇ = ਦੇ ਦਰ ਤੇ ॥੨॥੫੭॥੮੦॥

SikhNet (Spanish)Dice Nanak, sólo así podrás entrar al Reino de Tu Dios Trascendente con Gloria. (2-57-80)

Open this shabad (7 lines, Angs 1219-1220) →

Shabad Guru Arjan Dev Ji Raag Saarang

ਸਾਰਗ ਮਹਲਾ ੫ ॥

saarag mahalaa 5 |

Sant Singh KhalsaSaarang, Fifth Mehl:
Manmohan SinghSarang 5th Guru.
Manmohan Singh (Punjabi)ਸਾਰੰਗ ਪੰਜਵੀਂ ਪਾਤਿਸ਼ਾਹੀ।
SikhNet (Spanish)Sarang, Mejl Guru Aryan Dev, Quinto Canal Divino.

ਪ੍ਰਭ ਜੀ; ਮੋਹਿ ਕਵਨੁ ਅਨਾਥੁ ਬਿਚਾਰਾ ॥

prabh jee; mohi kavan anaath bichaaraa |

Sant Singh KhalsaO Dear God, I am wretched and helpless!
Manmohan SinghO sire Lord, how patronless and helpless am I?
Manmohan Singh (Punjabi)ਹੇ ਮਹਾਰਾਜ ਮਾਲਕ! ਮੈਂ ਕਿਹੋ ਜਿਹਾ ਨਿਖਸਮਾ ਤੇ ਨਿਰਬਲ ਹਾਂ?
Fareedkot Teekaਹੇ ਪ੍ਰਭ ਜੀ! ਮੈਂ ਕੌਨ ਬੇਚਾਰਾ ਅਨਾਥ ਜੀਵ ਹਾਂ, ਭਾਵ ਮੇਂ ਕੁਛ ਭੀ ਸਾਮਰਥਾ ਨਹੀਂ ਰਖਤਾ॥
Prof. Sahib Singhਹੇ ਪ੍ਰਭੂ ਜੀ! (ਤੇਰੀ ਮਿਹਰ ਤੋਂ ਬਿਨਾ) ਮੇਰੀ ਕੋਈ ਪਾਂਇਆਂ ਨਹੀਂ, ਮੈਂ ਤਾਂ ਵਿਚਾਰਾ ਅਨਾਥ ਹੀ ਹਾਂ।

ਪਦ ਅਰਥ ਪ੍ਰਭ = ਹੇ ਪ੍ਰਭੂ! ਮੋਹਿ = ਮੈਂ। ਮੋਹਿ ਕਵਨੁ = ਮੈਂ ਕੌਣ ਹਾਂ? ਮੇਰੀ ਕੋਈ ਪਾਂਇਆਂ ਨਹੀਂ। ਅਨਾਥੁ = ਯਤੀਮ।

SikhNet (Spanish)Oh Dios, quién soy, sólo una pobre criatura sin soporte ante Ti, oh, tal es Tu Gloria,

ਕਵਨ ਮੂਲ ਤੇ ਮਾਨੁਖੁ ਕਰਿਆ; ਇਹੁ ਪਰਤਾਪੁ ਤੁਹਾਰਾ ॥੧॥ ਰਹਾਉ ॥

kavan mool te maanukh kariaa; ihu parataap tuhaaraa |1| rahaau |

Sant Singh KhalsaFrom what source did you create humans? This is Your Glorious Grandeur. ||1||Pause||
Manmohan SinghFrom what beginning, Thou has made a man of me. This is Thy glory. Pause.
Manmohan Singh (Punjabi)ਕਿਹੋ ਜਿਹੇ ਮੁੱਢ ਤੋਂ ਤੂੰ ਮੈਨੂੰ ਇਨਸਾਨ ਬਣਾਇਆ ਹੈ। ਇਹ ਹੈ ਤੇਰੀ ਪ੍ਰਭਤਾ। ਠਹਿਰਾਉ।
Fareedkot Teekaਕਿਸ ਮੂਲ ਸੇ ਅਰਥਾਤ ਰਕਤ ਬੀਰਜ ਮੈਲੇ ਪਾਨੀ ਸੇ ਇਹੁ ਮਾਨੁਖ ਸਰੀਰ ਸੁੰਦ੍ਰ ਬਨਾਇ ਦੀਆ ਹੈ, ਇਹ ਸਭ ਪ੍ਰਤਾਪੁ ਆਪ ਕਾ ਹੀ ਹੈ॥੧॥ ਰਹਾਉ॥
Prof. Sahib Singhਕਿਸ ਮੁੱਢ ਤੋਂ (ਇਕ ਬੂੰਦ ਤੋਂ) ਤੂੰ ਮੈਨੂੰ ਮਨੁੱਖ ਬਣਾ ਦਿੱਤਾ, ਇਹ ਤੇਰਾ ਹੀ ਪਰਤਾਪ ਹੈ ॥੧॥ ਰਹਾਉ ॥

ਪਦ ਅਰਥ ਤੇ = ਤੋਂ। ਮੂਲ = ਮੁੱਢ। ਕਰਿਆ = ਬਣਾਇਆ। ਤੁਹਾਰਾ = ਤੁਹਾਡਾ ॥੧॥ ਰਹਾਉ ॥

SikhNet (Spanish)que me has hecho todo un hombre, teniendo un origen tan humilde como el de una gota de esperma. (1-Pausa)

ਜੀਅ ਪ੍ਰਾਣ ਸਰਬ ਕੇ ਦਾਤੇ; ਗੁਣ ਕਹੇ. ਨ ਜਾਹਿ, ਅਪਾਰਾ ॥

jeea praan sarab ke daate; gun kahe. na jaeh, apaaraa |

Sant Singh KhalsaYou are the Giver of the soul and the breath of life to all; Your Infinite Glories cannot be spoken.
Manmohan SinghThou, O Lord is the Giver of soul and vital-breath to all. Thine infinite virtues can be uttered not.
Manmohan Singh (Punjabi)ਤੂੰ ਹੇ ਸਾਈਂ ਸਾਰਿਆਂ ਨੂੰ ਜਿੰਦੜੀ ਤੇ ਜਿੰਦ-ਜਾਨ ਬਖਸ਼ਣ ਵਾਲਾ ਹੈ। ਤੇਰੀਆਂ ਬੇਅੰਤ ਨੇਕੀਆਂ ਵਰਣਨ ਕੀਤੀਆਂ ਨਹੀਂ ਜਾ ਸਕਦੀਆਂ।
Fareedkot Teekaਹੇ ਸਰਬ ਕੇ ਜੀਵ ਔ ਪ੍ਰਾਨੋਂ ਕੇ ਦਾਤੇ! ਤੇਰੇ ਅਪਾਰ ਗੁਣ ਹੈਂ, ਮੇਰੇ ਸੇ ਕਹੇ ਨਹੀਂ ਜਾਤੇ॥
Prof. Sahib Singhਹੇ ਜਿੰਦ ਦੇਣ ਵਾਲੇ! ਹੇ ਪ੍ਰਾਣ ਦਾਤੇ! ਹੇ ਸਭ ਪਦਾਰਥ ਦੇਣ ਵਾਲੇ! ਤੇਰੇ ਗੁਣ ਬੇਅੰਤ ਹਨ, ਬਿਆਨ ਨਹੀਂ ਕੀਤੇ ਜਾ ਸਕਦੇ।

ਪਦ ਅਰਥ ਜੀਅ = ਜਿੰਦ। ਦਾਤੇ = ਹੇ ਦੇਣ ਵਾਲੇ! ਅਪਾਰਾ = ਅ-ਪਾਰ, ਬੇਅੰਤ।

SikhNet (Spanish)Oh Señor Bondadoso con todos, oh Tú, Quien bendices la vida y el Alma,

ਸਭ ਕੇ ਪ੍ਰੀਤਮ. ਸ੍ਰਬ ਪ੍ਰਤਿਪਾਲਕ; ਸਰਬ ਘਟਾਂ ਆਧਾਰਾ ॥੧॥

sabh ke preetam. srab pratipaalak; sarab ghattaan aadhaaraa |1|

Sant Singh KhalsaYou are the Beloved Lord of all, the Cherisher of all, the Support of all hearts. ||1||
Manmohan SinghThou are the Beloved of all the Cherisher of all and the Mainstay of all hearts.
Manmohan Singh (Punjabi)ਤੂੰ ਸਾਰਾ ਦਾ ਪਿਆਰਾ ਹੈ, ਸਾਰਿਆਂ ਦਾ ਪਾਲਣ-ਪੋਸਣਹਾਰ ਅਤੇ ਸਾਰਿਆਂ ਦਿਲਾਂ ਦਾ ਆਸਰਾ ਹੈ।
Fareedkot Teekaਸਭ ਕੇ ਪ੍ਰੀਤਮ ਹੋ ਔਰ ਸਰਬ ਕੀ ਪ੍ਰਤਿਪਾਲਾ ਕਰਨੇਹਾਰੇ ਹੋ ਔਰ ਸਰਬ ਜੀਵੋਂ ਕੇ ਆਸਰਾ ਰੂਪ ਹੋ॥੧॥
Prof. Sahib Singhਹੇ ਸਭ ਜੀਵਾਂ ਦੇ ਪਿਆਰੇ! ਹੇ ਸਭਨਾਂ ਦੇ ਪਾਲਣਹਾਰ! ਤੂੰ ਸਭ ਸਰੀਰਾਂ ਨੂੰ ਆਸਰਾ ਦੇਂਦਾ ਹੈਂ ॥੧॥

ਪਦ ਅਰਥ ਪ੍ਰੀਤਮ = ਹੇ ਪ੍ਰੀਤਮ! ਸ੍ਰਬ ਪ੍ਰਤਿਪਾਲਕ = ਹੇ ਸਭਨਾਂ ਦੇ ਪਾਲਣ ਵਾਲੇ! ਘਟਾਂ = ਸਰੀਰ ਦਾ। ਆਧਾਰਾ = ਆਸਰਾ ॥੧॥

SikhNet (Spanish)Infinitos son tus Méritos. Eres el Maestro de todo, Quien da sustento a todo y los corazones se apoyan sólo en Ti. (1)

ਕੋਇ ਨ ਜਾਣੈ. ਤੁਮਰੀ ਗਤਿ ਮਿਤਿ; ਆਪਹਿ ਏਕ ਪਸਾਰਾ ॥

koe na jaanai. tumaree gat mit; aapeh ek pasaaraa |

Sant Singh KhalsaNo one knows Your state and extent. You alone created the expanse of the Universe.
Manmohan SinghNo one knows Thy state and extent, Thou alone has made the world.
Manmohan Singh (Punjabi)ਕੋਈ ਭੀ ਤੇਰੀ ਅਵਸਥਾ ਅਤੇ ਵਿਸਥਾਰ ਨੂੰ ਨਹੀਂ ਜਾਣਦਾ। ਕੇਵਲ ਤੂੰ ਹੀ ਸੰਸਾਰ ਨੂੰ ਸਾਜਿਆ ਹੈ।
Fareedkot Teekaਤੁਮਾਰੀ ਗਤੀ ਕੀ (ਮਿਤਿ) ਮ੍ਰਿਯਾਦਾ ਕੋ ਕੋਈ ਇਦੰ ਕਰ ਕੇ ਜਾਣ ਨਹੀਂ ਸਕਤਾ ਔਰ ਸਰਬ ਜੋ ਪਸਾਰਾ ਹੈ ਤਿਸ ਮੇਂ ਤੂੰ ਏਕ ਆਪ ਹੀ ਬ੍ਯਾਪਕ ਹੈਂ॥
Prof. Sahib Singhਹੇ ਪ੍ਰਭੂ! ਤੂੰ ਕਿਹੋ ਜਿਹਾ ਹੈਂ ਅਤੇ ਕੇਡਾ ਵੱਡਾ ਹੈਂ-ਕੋਈ ਜੀਵ ਇਹ ਨਹੀਂ ਜਾਣ ਸਕਦਾ। ਤੂੰ ਆਪ ਇਸ ਜਗਤ-ਖਿਲਾਰੇ ਦਾ ਖਿਲਾਰਨ ਵਾਲਾ ਹੈਂ।

ਪਦ ਅਰਥ ਗਤਿ = ਉੱਚੀ ਆਤਮਕ ਅਵਸਥਾ। ਮਿਤਿ = ਮਾਪ। ਤੁਮਰੀ ਗਤਿ ਮਿਤਿ = ਤੂੰ ਕਿਹੋ ਜਿਹਾ ਹੈਂ ਅਤੇ ਕੇਡਾ ਵੱਡਾ ਹੈਂ, ਇਹ ਗੱਲ। ਆਪਹਿ = ਤੂੰ ਆਪ ਹੀ। ਪਸਾਰਾ = ਜਗਤ-ਖਿਲਾਰਾ।

SikhNet (Spanish)Oh Dios, nadie conoce Tu Estado o Extensión, pues lo que sea que es, es parte de Tu Expansión,

ਸਾਧ ਨਾਵ ਬੈਠਾਵਹੁ ਨਾਨਕ; ਭਵ ਸਾਗਰੁ ਪਾਰਿ ਉਤਾਰਾ ॥੨॥੫੮॥੮੧॥

saadh naav baitthaavahu naanak; bhav saagar paar utaaraa |2|58|81|

Sant Singh KhalsaPlease, give me a seat in the boat of the Holy; O Nanak, thus I shall cross over this terrifying world-ocean, and reach the other shore. ||2||58||81||
Manmohan SinghSays Nanak, seat Thou me in the boat of the saints, O Lord, that I may ferry across the terrible world-ocean.
Manmohan Singh (Punjabi)ਗੁਰੂ ਜੀ ਆਖਦੇ ਹਨ, ਤੂੰ ਮੈਨੂੰ ਸੰਤਾਂ ਦੀ ਬੇੜੀ ਵਿੱਚ ਬਿਠਾ ਦੇ, ਹੇ ਸਾਹਿਬ! ਤਾਂ ਜੋ ਮੈਂ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਉਤਰ ਜਾਵਾਂ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਮੇਰੇ ਕੋ ਸਤਿਸੰਗ ਰੂਪੀ ਨੌਕਾ ਪਰ ਬੈਠਾਵਹੁ, ਜਿਸ ਕਰ ਕੇ ਸੰਸਾਰ ਸਮੁੰਦ੍ਰ ਤੇ ਪਾਰ ਉਤਾਰਾ ਹੋਵੈ॥੨॥੫੮॥੮੧॥
Prof. Sahib Singhਹੇ ਨਾਨਕ! ਮੈਨੂੰ ਸਾਧ ਸੰਗਤ ਦੀ ਬੇੜੀ ਵਿਚ ਬਿਠਾਲ ਅਤੇ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਦੇਹ ॥੨॥੫੮॥੮੧॥

ਪਦ ਅਰਥ ਨਾਵ = ਬੇੜੀ। ਭਵ ਸਾਗਰੁ = ਸੰਸਾਰ-ਸਮੁੰਦਰ ॥੨॥੫੮॥੮੧॥

SikhNet (Spanish)oh Señor, siéntame en la Barca de los Santos, para que sea llevado a través del terrible océano de la existencias materiales. (2-58-81)

Open this shabad →

Shabad Guru Arjan Dev Ji Raag Saarang

ਸਾਰਗ ਮਹਲਾ ੫ ॥

saarag mahalaa 5 |

Sant Singh KhalsaSaarang, Fifth Mehl:
Manmohan SinghSarang 5th Guru.
Manmohan Singh (Punjabi)ਸਾਰੰਗ ਪੰਜਵੀਂ ਪਾਤਿਸ਼ਾਹੀ।
SikhNet (Spanish)Sarang, Mejl Guru Aryan Dev, Quinto Canal Divino.

ਆਵੈ; ਰਾਮ ਸਰਣਿ ਵਡਭਾਗੀ ॥

aavai; raam saran vaddabhaagee |

Sant Singh KhalsaOne who comes to the Lord's Sanctuary is very fortunate.
Manmohan SinghVery fortunate is he, who enters the Lord's sanctuary.
Manmohan Singh (Punjabi)ਭਾਰੇ ਨਸੀਬਾਂ ਵਾਲਾ ਹੈ ਉਹ, ਜੋ ਸੁਆਮੀ ਦੀ ਪਨਾਹ ਲੈਂਦਾ ਹੈ।
Fareedkot Teekaਕੋਈ ਵਡਭਾਗੀ ਰਾਮ ਕੀ ਸਰਣ ਆਵਤਾ ਹੈ॥
Prof. Sahib Singhਕੋਈ ਵੱਡੇ ਭਾਗਾਂ ਵਾਲਾ ਮਨੁੱਖ ਹੀ ਪਰਮਾਤਮਾ ਦੀ ਸਰਨ ਆਉਂਦਾ ਹੈ।

ਪਦ ਅਰਥ ਵਡਭਾਗੀ = ਵੱਡੇ ਭਾਗਾਂ ਵਾਲਾ ਮਨੁੱਖ (ਹੀ)।

SikhNet (Spanish)Afortunado es quien busca el Refugio del Guru, no conoce de nadie más que del Señor

ਏਕਸ ਬਿਨੁ ਕਿਛੁ ਹੋਰੁ. ਨ ਜਾਣੈ; ਅਵਰਿ ਉਪਾਵ ਤਿਆਗੀ ॥੧॥ ਰਹਾਉ ॥

ekas bin kichh hor. na jaanai; avar upaav tiaagee |1| rahaau |

Sant Singh KhalsaHe knows of no other than the One Lord. He has renounced all other efforts. ||1||Pause||
Manmohan SinghWithout the One Lord, he knows not another and he abandons other efforts.
Manmohan Singh (Punjabi)ਇਕ ਪ੍ਰਭੂ ਦੇ ਬਗੈਰ, ਉਹ ਹੋਰਸ ਕਿਸੇ ਨੂੰ ਨਹੀਂ ਜਾਣਦਾ ਅਤੇ ਉਹ ਹੋਰ ਉਪਰਾਲੇ ਛੱਡ ਦਿੰਦਾ ਹੈ।
Fareedkot Teekaਏਕ ਪਰਮੇਸ੍ਵਰ ਸੇ ਬਿਨਾ ਹੋਰ ਕਿਸੀ ਕੋ ਕੁਛ ਨਹੀਂ ਜਾਨਤਾ ਅਰ ਔਰ ਝੂਠੇ ਸਾਧਨੋਂ ਕਾ ਤ੍ਯਾਗੀ ਹੋਤਾ ਹੈ॥੧॥ ਰਹਾਉ ॥
Prof. Sahib Singhਇਕ ਪਰਮਾਤਮਾ ਦੀ ਸ਼ਰਨ ਤੋਂ ਬਿਨਾ ਉਹ ਮਨੁੱਖ ਕੋਈ ਹੋਰ ਹੀਲਾ ਨਹੀਂ ਜਾਣਦਾ। ਉਹ ਹੋਰ ਸਾਰੇ ਹੀਲੇ ਛੱਡ ਦੇਂਦਾ ਹੈ ॥੧॥ ਰਹਾਉ ॥

ਪਦ ਅਰਥ ਕਿਛੁ ਹੋਰੁ = ਕੋਈ ਹੋਰ (ਉਪਾਉ)। ਅਵਰਿ = ਹੋਰ {ਬਹੁ-ਵਚਨ}। ਉਪਾਵ = {ਲਫ਼ਜ਼ 'ਉਪਾਉ' ਤੋਂ ਬਹੁ-ਵਚਨ} ਹੀਲੇ, ਜਤਨ। ਅਵਰਿ ਉਪਾਵ = ਹੋਰ ਹੀਲੇ। ਤਿਆਗੀ = ਛੱਡ ਦੇਂਦਾ ਹੈ ॥੧॥ ਰਹਾਉ ॥

SikhNet (Spanish)y ha abandonado cualquier otro esfuerzo. (1-Pausa)

ਮਨ ਬਚ ਕ੍ਰਮ. ਆਰਾਧੈ ਹਰਿ; ਹਰਿ; ਸਾਧਸੰਗਿ ਸੁਖੁ ਪਾਇਆ ॥

man bach kram. aaraadhai har; har; saadhasang sukh paaeaa |

Sant Singh KhalsaHe worships and adores the Lord, Har, Har, in thought, word and deed; in the Saadh Sangat, the Company of the Holy, he finds peace.
Manmohan SinghWith his thought, word and deed, he meditates on the Lord God and obtains peace in the society of saints,
Manmohan Singh (Punjabi)ਆਪਣੇ ਖਿਆਲ ਬਾਣੀ ਅਤੇ ਅਮਲ ਨਾਲ ਉਹ ਸੁਆਮੀ ਵਾਹਿਗੁਰੂ ਦਾ ਸਿਮਰਨ ਕਰਦਾ ਹੈ ਅਤੇ ਸਤਿਸੰਗਤ ਅੰਦਰ ਆਰਾਮ ਪਾਉਂਦਾ ਹੈ।
Fareedkot Teekaਪੁਨਹ ਮਨ ਬਾਣੀ ਕਰਮ ਕਰ ਕੇ ਹਰਿ ਹਰਿ ਨਾਮ ਕਾ ਅਰਾਧਨ ਕਰਤਾ ਹੈ ਅਰੁ ਸਤਸੰਗਤ ਕਰ ਤਿਸ ਨੇ ਸੁਖ ਪਾਯਾ ਹੈ॥
Prof. Sahib Singh(ਪ੍ਰਭੂ ਦੀ ਸਰਨ ਆਉਣ ਵਾਲਾ ਮਨੁੱਖ) ਆਪਣੇ ਮਨ ਦੀ ਰਾਹੀਂ ਬਚਨ ਦੀ ਰਾਹੀਂ ਕੰਮ ਦੀ ਰਾਹੀਂ ਪਰਮਾਤਮਾ ਦਾ ਹੀ ਆਰਾਧਨ ਕਰਦਾ ਹੈ। ਉਹ ਗੁਰੂ ਦੀ ਸੰਗਤ ਵਿਚ ਟਿਕ ਕੇ ਆਤਮਕ ਆਨੰਦ ਮਾਣਦਾ ਹੈ।

ਪਦ ਅਰਥ ਬਚ = ਬਚਨ। ਕ੍ਰਮ = ਕਰਮ, ਕੰਮ। ਸਾਧ ਸੰਗਿ = ਗੁਰੂ ਦੀ ਸੰਗਤ ਵਿਚ।

SikhNet (Spanish)Uno habita en Dios a través de la Palabra, acto y pensamiento, y obtiene la Paz Asociándose con los Santos,

ਅਨਦ ਬਿਨੋਦ ਅਕਥ ਕਥਾ ਰਸੁ; ਸਾਚੈ ਸਹਜਿ ਸਮਾਇਆ ॥੧॥

anad binod akath kathaa ras; saachai sehaj samaaeaa |1|

Sant Singh KhalsaHe enjoys bliss and pleasure, and savors the Unspoken Speech of the Lord; he merges intuitively into the True Lord. ||1||
Manmohan SinghHe enjoy bliss, revelments and the relish of the unutterable gospel of God and easily merges in the True Lord.
Manmohan Singh (Punjabi)ਉਹ ਖੁਸ਼ੀ ਰੰਗ-ਰਲੀਆਂ ਅਤੇ ਵਾਹਿਗੁਰੂ ਦੀ ਅਕਹਿ ਵਾਰਤਾ ਦੇ ਸੁਆਦਾਂ ਨੂੰ ਮਾਣਦਾ ਹੈ ਅਤੇ ਸੱਚੇ ਸੁਆਮੀ ਅੰਦਰ ਸੁਖੈਨ ਹੀ ਲੀਨ ਹੋ ਜਾਂਦਾ ਹੈ।
Fareedkot Teekaਆਨੰਦ ਔਰ (ਬਿਨੋਦ) ਬਿਲਾਸ ਪੁਨਹ (ਅਕਥ) ਵਾਹਿਗੁਰੂ ਕੀ ਕਥਾ ਕਾ ਰਸੁ ਤਿਸੀ ਕੋ ਪ੍ਰਾਪਤਿ ਹੂਆ ਹੈ, ਔਰ ਵਹੁ ਪੁਰਸ ਸਾਚੇ ਉਪਦੇਸ ਕਰ (ਸਹਜਿ) ਸ੍ਵਰੂਪ ਮੇਂ (ਸਮਾਇਆ) ਅਭੇਦ ਹੂਆ ਹੈ॥੧॥
Prof. Sahib Singh(ਉਸ ਦੇ ਹਿਰਦੇ ਵਿਚ) ਆਤਮਕ ਆਨੰਦ ਤੇ ਖ਼ੁਸ਼ੀਆਂ ਬਣੀਆਂ ਰਹਿੰਦੀਆਂ ਹਨ। ਉਹ ਅਕੱਥ ਪ੍ਰਭੂ ਦੀ ਸਿਫ਼ਤ-ਸਾਲਾਹ ਦਾ ਸੁਆਦ (ਮਾਣਦਾ ਰਹਿੰਦਾ ਹੈ)। ਉਹ ਮਨੁੱਖ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਵਿਚ ਅਤੇ ਆਤਮਕ ਅਡੋਲਤਾ ਵਿਚ ਲੀਨ ਰਹਿੰਦਾ ਹੈ ॥੧॥

ਪਦ ਅਰਥ ਅਨਦ ਬਿਨੋਦ = ਆਤਮਕ ਆਨੰਦ ਤੇ ਖ਼ੁਸ਼ੀਆਂ। ਅਕਥ = ਅਕੱਥ, ਜਿਸ ਦਾ ਸਰੂਪ ਬਿਆਨ ਨਾਹ ਕੀਤਾ ਜਾ ਸਕੇ। ਅਕਥ ਕਥਾ ਰਸੁ = ਅਕੱਥ ਪ੍ਰਭੂ ਦੀ ਸਿਫ਼ਤ-ਸਾਲਾਹ ਦਾ ਸੁਆਦ। ਸਾਚੈ = ਸਦਾ-ਥਿਰ ਪ੍ਰਭੂ ਵਿਚ। ਸਹਜਿ = ਆਤਮਕ ਅਡੋਲਤਾ ਵਿਚ ॥੧॥

SikhNet (Spanish)ese ser prueba el Éxtasis imbuido de forma espontánea con el Inefable Evangelio de Dios. (1)

ਕਰਿ ਕਿਰਪਾ ਜੋ ਅਪੁਨਾ ਕੀਨੋ; ਤਾ ਕੀ ਊਤਮ ਬਾਣੀ ॥

kar kirapaa jo apunaa keeno; taa kee aootam baanee |

Sant Singh KhalsaSublime and exalted is the speech of one whom the Lord, in His Mercy makes His Own.
Manmohan SinghHe whom the Master, mercifully makes His own; sublime is his word.
Manmohan Singh (Punjabi)ਮਿਹਰਧਾਰ ਕੇ ਜਿਸ ਨੂੰ ਮਾਲਕ ਆਪਣਾ ਨਿੱਜ ਦਾ ਬਣਾ ਲੈਂਦਾ ਹੈ, ਸਰੇਸ਼ਟ ਹਨ ਉਸ ਦੇ ਬਚਨ-ਬਿਲਾਸ।
Fareedkot Teekaਵਾਹਿਗੁਰੂ ਨੇ ਅਪਨੀ ਕ੍ਰਿਪਾ ਕਰ ਕੇ ਜਿਸ ਕੋ ਆਪਣਾ ਕੀਆ ਹੈ ਤਿਸ ਕੀ (ਬਾਣੀ) ਸਿਖ੍ਯਾ ਭੀ ਉਤਮ ਹੋਈ ਹੈ॥
Prof. Sahib Singh(ਪ੍ਰਭੂ) ਮਿਹਰ ਕਰ ਕੇ ਜਿਸ ਮਨੁੱਖ ਨੂੰ ਆਪਣਾ (ਸੇਵਕ) ਬਣਾ ਲੈਂਦਾ ਹੈ, ਉਸ ਦੀ ਉੱਚੀ ਸੋਭਾ ਹੁੰਦੀ ਹੈ।

ਪਦ ਅਰਥ ਕਰਿ = ਕਰ ਕੇ। ਜੋ = ਜਿਸ ਮਨੁੱਖ ਨੂੰ। ਤਾ ਕੀ = ਉਸ ਮਨੁੱਖ ਦੀ। ਊਤਮ ਬਾਣੀ = ਉੱਚੀ ਸੋਭਾ।

SikhNet (Spanish)La palabra de aquél a quien el Señor hace Suyo en Su Misericordia, se vuelve sublime.

ਸਾਧਸੰਗਿ ਨਾਨਕ ਨਿਸਤਰੀਐ; ਜੋ ਰਾਤੇ ਪ੍ਰਭ ਨਿਰਬਾਣੀ ॥੨॥੫੯॥੮੨॥

saadhasang naanak nisatareeai; jo raate prabh nirabaanee |2|59|82|

Sant Singh KhalsaThose who are imbued with God in the state of Nirvaanaa, O Nanak, are emancipated in the Saadh Sangat. ||2||59||82||
Manmohan SinghThey alone are emancipated through the society of saints, O Nanak, who are imbued with their detached Lord.
Manmohan Singh (Punjabi)ਹੇ ਨਾਨਕ! ਸਤਿਸੰਗਤ ਰਾਹੀਂ ਕੇਵਲ ਉਹ ਹੀ ਮੁਕਤ ਹੁੰਦੇ ਹਨ ਜੋ ਆਪਣੇ ਨਿਰਲੇਪ ਪ੍ਰਭੂ ਨਾਲ ਰੰਗੀਜੇ ਹੋਏ ਹਨ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜੋ (ਨਿਰਬਾਣੀ) ਨਿਰਦੁਖ ਪ੍ਰਭੂ ਮੇਂ ਰਾਤੇ ਹੈਂ। ਹੇ ਭਾਈ! ਤਿਨ ਸਾਧੂਓਂ ਕੀ ਸੰਗਤ ਕਰ ਕੇ ਤਰੀਤਾ ਹੈ॥੨॥੫੯॥੮੨॥
Prof. Sahib Singhਹੇ ਨਾਨਕ! ਜਿਹੜੇ ਸਾਧ ਜਨ ਨਿਰਲੇਪ ਪ੍ਰਭੂ (ਦੇ ਪ੍ਰੇਮ-ਰੰਗ) ਵਿਚ ਰੰਗੇ ਰਹਿੰਦੇ ਹਨ ਉਹਨਾਂ ਦੀ ਸੰਗਤ ਵਿਚ (ਰਿਹਾਂ ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਈਦਾ ਹੈ ॥੨॥੫੯॥੮੨॥

ਪਦ ਅਰਥ ਨਿਸਤਰੀਐ = ਪਾਰ ਲੰਘ ਜਾਈਦਾ ਹੈ। ਜੋ = ਜਿਹੜੇ (ਸੰਤ ਜਨ)। ਨਿਰਬਾਣੀ = ਵਾਸਨਾ-ਰਹਿਤ, ਨਿਰਲੇਪ। ਰਾਤੇ = ਰੰਗੇ ਹੋਏ ॥੨॥੫੯॥੮੨॥

SikhNet (Spanish)Sí, sólo son emancipados a través de los Santos, oh dice Nanak, quienes viven imbuidos en Su Dios Desapegado. (2-59-82)

Open this shabad →

Shabad Guru Arjan Dev Ji Raag Saarang

ਸਾਰਗ ਮਹਲਾ ੫ ॥

saarag mahalaa 5 |

Sant Singh KhalsaSaarang, Fifth Mehl:
Manmohan SinghSarang 5th Guru.
Manmohan Singh (Punjabi)ਸਾਰੰਗ ਪੰਜਵੀਂ ਪਾਤਿਸ਼ਾਹੀ।
SikhNet (Spanish)Sarang, Mejl Guru Aryan Dev, Quinto Canal Divino.

ਜਾ ਤੇ; ਸਾਧੂ ਸਰਣਿ ਗਹੀ ॥

jaa te; saadhoo saran gahee |

Sant Singh KhalsaSince I grasped hold of the Sanctuary of the Holy,
Manmohan SinghSince I have grasped the saints' refuge,
Manmohan Singh (Punjabi)ਜਦ ਦੀ ਮੈਂ ਸੰਤਾਂ ਦੀ ਪਨਾਹ ਪਕੜੀ ਹੈ,
Fareedkot Teeka(ਜਾ ਤੇ) ਜਬ ਸੇ ਸਾਧੂ ਕੀ ਸਰਣ ਪਕੜੀ ਹੈ॥
Prof. Sahib Singhਜਦੋਂ ਤੋਂ (ਮੈਂ) ਗੁਰੂ ਦਾ ਪੱਲਾ ਫੜਿਆ ਹੈ,

ਪਦ ਅਰਥ ਜਾ ਤੇ = ਜਾਂ ਤੇ, ਜਦੋਂ ਤੋਂ। ਸਾਧੂ = ਗੁਰੂ। ਗਹੀ = (ਮੈਂ) ਫੜੀ ਹੈ।

SikhNet (Spanish)Desde que penetré en el Santuario de los Santos, mi mente se iluminó y obtuve el Éxtasis,

ਸਾਂਤਿ ਸਹਜੁ ਮਨਿ ਭਇਓ ਪ੍ਰਗਾਸਾ; ਬਿਰਥਾ ਕਛੁ. ਨ ਰਹੀ ॥੧॥ ਰਹਾਉ ॥

saant sehaj man bheo pragaasaa; birathaa kachh. na rahee |1| rahaau |

Sant Singh Khalsamy mind is illuminated with tranquility, peace and poise, and I am rid of all my pain. ||1||Pause||
Manmohan Singhmy mind is illumined with peace and poise and I am rid of all may pain. Pause.
Manmohan Singh (Punjabi)ਠੰਢ-ਚੈਨ ਤੇ ਅਡੋਲਤਾ ਨਾਲ ਮੇਰਾ ਚਿੱਤ ਪ੍ਰਕਾਸ਼ਵਾਨ ਹੋ ਗਿਆ ਹੈ ਅਤੇ ਮੇਰੀਆਂ ਸਾਰੀਆਂ ਪੀੜਾਂ ਮਿਟ ਗਈਆਂ ਹਨ। ਠਹਿਰਾਉ।
Fareedkot Teekaਤਬ ਸੇ ਮੇਰੇ ਕੋ ਸਾਂਤੀ ਹੂਈ ਹੈ ਔਰ ਮਨ ਮੇਂ (ਸਹਜੁ) ਗ੍ਯਾਨ ਰੂਪ ਪ੍ਰਗਾਸ ਹੂਆ ਹੈ, ਪੁਨਹ (ਬਿਰਥਾ) ਪੀੜਾ ਭੀ ਕੁਛ ਨਹੀਂ ਰਹੀ ਹੈ॥੧॥ ਰਹਾਉ ॥
Prof. Sahib Singh(ਮੇਰੇ) ਮਨ ਵਿਚ ਸ਼ਾਂਤੀ ਅਤੇ ਆਤਮਕ ਅਡੋਲਤਾ ਪੈਦਾ ਹੋ ਗਈ ਹੈ, (ਮੇਰੇ) ਮਨ ਵਿਚ ਆਤਮਕ ਜੀਵਨ ਦਾ ਚਾਨਣ ਹੋ ਗਿਆ ਹੈ, (ਮੇਰੇ ਮਨ ਵਿਚ) ਕੋਈ ਦੁੱਖ-ਦਰਦ ਨਹੀਂ ਰਹਿ ਗਿਆ ॥੧॥ ਰਹਾਉ ॥

ਪਦ ਅਰਥ ਸਹਜੁ = ਆਤਮਕ ਅਡੋਲਤਾ। ਮਨਿ = ਮਨ ਵਿਚ। ਪ੍ਰਗਾਸਾ = (ਆਤਮਕ ਜੀਵਨ ਦਾ) ਚਾਨਣ। ਬਿਰਥਾ = ਪੀੜਾ, ਦੁੱਖ-ਦਰਦ ॥੧॥ ਰਹਾਉ ॥

SikhNet (Spanish)así me liberé de mi dolor. (1-Pausa)

ਹੋਹੁ ਕ੍ਰਿਪਾਲ ਨਾਮੁ ਦੇਹੁ ਅਪੁਨਾ; ਬਿਨਤੀ ਏਹ ਕਹੀ ॥

hohu kripaal naam dehu apunaa; binatee eeh kahee |

Sant Singh KhalsaPlease be merciful to me, O Lord, and bless me with Your Name; this is the prayer I offer to You.
Manmohan SinghBe Thou Merciful, O Lord and bless me with Thy Name. This is the supplication, that I make.
Manmohan Singh (Punjabi)ਤੂੰ ਦਇਆਵਾਨ ਹੋ, ਹੇ ਪ੍ਰਭੂ! ਅਤੇ ਮੈਨੂੰ ਆਪਣਾ ਨਾਮ ਬਖਸ਼। ਇਹ ਪ੍ਰਾਰਥਨਾ ਹੀ ਮੈਂ ਕਰਦਾ ਹਾਂ।
Fareedkot Teekaਕ੍ਰਿਪਾਲ ਹੋਵੋ ਅਰੁ ਅਪਨਾ ਨਾਮ ਦੇਵੋਂ, ਮੈਂਨੇ ਏਹ ਬੇਨਤੀ ਕਹੀ ਥੀ॥
Prof. Sahib Singhਜਦੋਂ ਤੋਂ ਮੈਂ ਗੁਰੂ ਦਾ ਦਰ ਮੱਲਿਆ ਹੈ ਤਦੋਂ ਤੋਂ ਪ੍ਰਭੂ-ਦਰ ਤੇ) ਇਹੀ ਅਰਦਾਸ ਕਰਦਾ ਰਹਿੰਦਾ ਹਾਂ-'ਹੇ ਪ੍ਰਭੂ! ਦਇਆਵਾਨ ਹੋ, ਮੈਨੂੰ ਆਪਣਾ ਨਾਮ ਬਖ਼ਸ਼'।

ਪਦ ਅਰਥ ਕ੍ਰਿਪਾਲ = ਦਇਆਵਾਨ। ਕਹੀ = ਆਖੀ ਹੈ।

SikhNet (Spanish)Oh Dios, te pido que me bendigas con Tu Nombre por Misericordia,

ਆਨ ਬਿਉਹਾਰ ਬਿਸਰੇ ਪ੍ਰਭ ਸਿਮਰਤ; ਪਾਇਓ ਲਾਭੁ ਸਹੀ ॥੧॥

aan biauhaar bisare prabh simarat; paaeo laabh sahee |1|

Sant Singh KhalsaI have forgotten my other occupations; remembering God in meditation, I have obtained the true profit. ||1||
Manmohan SinghContemplating the Lord, other affairs are forgotten and one obtains the right profit.
Manmohan Singh (Punjabi)ਸੁਆਮੀ ਦਾ ਸਿਮਰਨ ਕਰਨ ਦੁਆਰਾ ਹੋਰ ਕੰਮਕਾਰ ਭੁੱਲ ਜਾਂਦੇ ਹਨ ਤੇ ਜੀਵ ਠੀਕ ਨਫਾ ਪਰਾਪਤ ਕਰ ਲੈਂਦਾ ਹੈ।
Fareedkot Teekaਪ੍ਰਭੂ ਕੋ ਸਿਮਰਤੇ ਹੂਏ ਔਰ ਬਿਵਹਾਰ ਸਭ ਭੂਲ ਗਏ ਹੈਂ ਔਰ ਹਮ ਨੇ (ਸਹੀ) ਨਿਸਚੇ ਕਰ ਕੇ ਜਨਮ ਕਾ ਲਾਭ ਪਾਇ ਲੀਆ ਹੈ॥੧॥
Prof. Sahib Singhਪ੍ਰਭੂ ਦਾ ਨਾਮ ਸਿਮਰਦਿਆਂ ਹੋਰ ਹੋਰ ਵਿਹਾਰਾਂ ਵਿਚ ਮੇਰਾ ਮਨ ਖਚਿਤ ਨਹੀਂ ਹੁੰਦਾ (ਹੋਰ ਹੋਰ ਵਿਹਾਰ ਮੈਨੂੰ ਭੁੱਲ ਗਏ ਹਨ)। ਮੈਂ ਅਸਲ ਖੱਟੀ ਖੱਟ ਲਈ ਹੈ ॥੧॥

ਪਦ ਅਰਥ ਆਨ = {अन्य} ਹੋਰ ਹੋਰ। ਬਿਸਰੇ = ਭੁੱਲ ਗਏ ਹਨ। ਸਿਮਰਤ = ਸਿਮਰਦਿਆਂ। ਸਹੀ = ਠੀਕ, ਅਸਲ ॥੧॥

SikhNet (Spanish)sí, meditando en Ti, he dejado a un lado otros intereses, ahora que he ganado la Verdadera Riqueza. (1)

ਜਹ ਤੇ ਉਪਜਿਓ. ਤਹੀ ਸਮਾਨੋ; ਸਾਈ ਬਸਤੁ ਅਹੀ ॥

jeh te upajio. tahee samaano; saaee basat ahee |

Sant Singh KhalsaWe shall merge again into the One from whom we came; He is the Essence of Being.
Manmohan SinghFrom whosoever he welled up, into Him he merges. In reality he was that very Invaluable object.
Manmohan Singh (Punjabi)ਜਿਸ ਵਿੱਚੋ ਉਹ ਉਤਪੰਨ ਹੋਇਆ ਸੀ, ਉਸੇ ਵਿੱਚ ਹੀ ਉਹ ਲੀਨ ਹੋ ਜਾਂਦਾ ਹੈ। ਅਸਲ ਵਿੱਚ, ਉਹ ਉਹੀ ਅਮੋਲਕ ਪਦਾਰਥ ਸੀ।
Fareedkot Teekaਜਹਾਂ ਸੇ ਜੀਵ ਉਤਪੰਨ ਹੂਆ ਥਾ, ਭਾਵ ਆਪ ਕੋ ਭਿੰਨ ਮਾਨਾ ਥਾ ਤਿਸੀ ਮੇਂ ਸਮਾਯਾ ਹੈ, ਕਯੋਂਕਿ ਪਹਲੇ ਭੀ ਸਾਈ ਆਤਮ ਵਸਤੂ ਸਾਰ ਰੂਪ ਥੀ॥
Prof. Sahib Singhਜਿਸ ਪ੍ਰਭੂ ਤੋਂ ਇਹ ਜਿੰਦੜੀ ਪੈਦਾ ਹੋਈ ਸੀ ਉਸੇ ਵਿਚ ਟਿਕੀ ਰਹਿੰਦੀ ਹੈ, ਮੈਨੂੰ ਹੁਣ ਇਹ (ਨਾਮ-) ਵਸਤੂ ਹੀ ਚੰਗੀ ਲੱਗਦੀ ਹੈ।

ਪਦ ਅਰਥ ਜਹ ਤੇ = ਜਿਥੋਂ, ਜਿਸ ਪ੍ਰਭੂ ਤੋਂ। ਤਹੀ = ਉਸੇ ਵਿਚ, ਉੱਥੇ ਹੀ। ਸਮਾਨੋ = ਲੀਨ ਹੋ ਗਿਆ। ਸਾਈ = ਉਹੀ {ਇਸਤ੍ਰੀ ਲਿੰਗ}। ਬਸਤੁ = ਚੀਜ਼, ਨਾਮ-ਪਦਾਰਥ। ਅਹੀ = ਚਾਹੀ ਹੈ, ਤਾਂਘ ਰੱਖੀ ਹੋਈ ਹੈ।

SikhNet (Spanish)Oh, Quien sea que me creó, en Él me fundo, pues sólo Él es.

ਕਹੁ ਨਾਨਕ. ਭਰਮੁ, ਗੁਰਿ ਖੋਇਓ; ਜੋਤੀ ਜੋਤਿ ਸਮਹੀ ॥੨॥੬੦॥੮੩॥

kahu naanak. bharam, gur khoeo; jotee jot samahee |2|60|83|

Sant Singh KhalsaSays Nanak, the Guru has eradicated my doubt; my light has merged into the Light. ||2||60||83||
Manmohan SinghSays Nanak, the Guru has dispelled my doubt and my light has merged in the Supreme light.
Manmohan Singh (Punjabi)ਗੁਰੂ ਜੀ ਆਖਦੇ ਹਨ, ਗੁਰਾਂ ਨੇ ਮੇਰਾ ਸੰਦੇਹ ਨਵਿਰਤ ਕਰ ਦਿੱਤਾ ਹੈ ਅਤੇ ਮੇਰਾ ਨੂਰ ਪਰਮ ਨੂਰ ਅੰਦਰ ਲੀਨ ਹੋ ਗਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਗੁਰੋਂ ਨੇ ਭਰਮ ਖੋਇ ਦੀਆ ਹੈ ਅਰੁ (ਜੋਤੀ) ਵਾਹਿਗੁਰੂ ਮੇਂ (ਜੋਤਿ) ਚੇਤਨਸਤਾ (ਸਮਹੀ) ਸਮਾਈ ਹੈ॥੨॥੬੦॥੮੩॥☬ਉਪਦੇਸ ਕਰਤੇ ਹੂਏ ਕਹਿਤੇ ਹੈਂ:
Prof. Sahib Singhਨਾਨਕ ਆਖਦਾ ਹੈ- ਗੁਰੂ ਨੇ (ਮੇਰੇ ਮਨ ਦੀ) ਭਟਕਣਾ ਦੂਰ ਕਰ ਦਿੱਤੀ ਹੈ, ਮੇਰੀ ਜਿੰਦ ਪ੍ਰਭੂ ਦੀ ਜੋਤਿ ਵਿਚ ਲੀਨ ਰਹਿੰਦੀ ਹੈ ॥੨॥੬੦॥੮੩॥

ਪਦ ਅਰਥ ਗੁਰਿ = ਗੁਰੂ ਨੇ। ਭਰਮੁ = ਭਟਕਣਾ। ਖੋਇਓ = ਦੂਰ ਕਰ ਦਿੱਤੀ ਹੈ। ਜੋਤਿ = (ਮੇਰੀ) ਜਿੰਦ। ਜੋਤੀ = ਪ੍ਰਭੂ ਦੀ ਜੋਤਿ ਵਿਚ। ਸਮਹੀ = ਲੀਨ ਰਹਿੰਦੀ ਹੈ ॥੨॥੬੦॥੮੩॥

SikhNet (Spanish)Dice Nanak, ya no tengo dudas, por la Gracia del Guru y mi Alma se ha inmergido en la Toda Alma. (2-60-83)

Open this shabad →

Shabad Guru Arjan Dev Ji Raag Saarang

ਸਾਰਗ ਮਹਲਾ ੫ ॥

saarag mahalaa 5 |

Sant Singh KhalsaSaarang, Fifth Mehl:
Manmohan SinghSarang 5th Guru.
Manmohan Singh (Punjabi)ਸਾਰੰਗ ਪੰਜਵੀਂ ਪਾਤਿਸ਼ਾਹੀ।
SikhNet (Spanish)Sarang, Mejl Guru Aryan Dev, Quinto Canal Divino.

ਰਸਨਾ; ਰਾਮ ਕੋ ਜਸੁ ਗਾਉ ॥

rasanaa; raam ko jas gaau |

Sant Singh KhalsaO my tongue, sing the Praises of the Lord.
Manmohan SinghO my tongue, sing thou thy Lord's praise.
Manmohan Singh (Punjabi)ਹੇ ਮੇਰੀ ਜੀਭੇ! ਤੂੰ ਆਪਣੇ ਪ੍ਰਭੂ ਦੀ ਮਹਿਮਾ ਗਾਇਨ ਕਰ।
Fareedkot Teekaਹੇ ਭਾਈ! ਰਸਨਾ ਕਰ ਕੇ ਰਾਮ ਕੇ ਜਸ ਕੋ ਗਾਵਣਾ ਕਰੁ॥
Prof. Sahib Singh(ਆਪਣੀ) ਜੀਭ ਨਾਲ ਪਰਮਾਤਮਾ ਦੀ ਸਿਫ਼ਤ-ਸਾਲਾਹ ਗਾਇਆ ਕਰ।

ਪਦ ਅਰਥ ਰਸਨਾ = ਜੀਭ ਨਾਲ। ਕੋ = ਦਾ। ਜਸੁ = ਸਿਫ਼ਤ-ਸਾਲਾਹ। ਗਾਉ = ਗਾਇਆ ਕਰੋ।

SikhNet (Spanish)Oh mi boca, recita las Alabanzas del Señor,

ਆਨ ਸੁਆਦ ਬਿਸਾਰਿ ਸਗਲੇ; ਭਲੋ ਨਾਮ ਸੁਆਉ ॥੧॥ ਰਹਾਉ ॥

aan suaad bisaar sagale; bhalo naam suaau |1| rahaau |

Sant Singh KhalsaAbandon all other tastes and flavors; the taste of the Naam, the Name of the Lord, is so sublime. ||1||Pause||
Manmohan SinghAbandon thou all other relishes. Sublime is the savour of the Lord's Name. Pause.
Manmohan Singh (Punjabi)ਤੂੰ ਹੋਰ ਸਾਰੇ ਜ਼iਾੲਕੇ ਛੱਡ ਦੇ। ਸਰੇਸ਼ਟ ਹੈ ਲੱਜ਼ਤ ਪ੍ਰਭੂ ਦੇ ਨਾਮ ਦੀ। ਠਹਿਰਾਉ।
Fareedkot Teekaਔਰ ਸ੍ਵਾਦ ਸਭ ਬਿਸਾਰ ਦੇਹ, ਕ੍ਯੋਂਕਿ ਵਾਹਿਗੁਰੂ ਕੇ ਨਾਮ ਕਾ ਸ੍ਵਾਦ ਸਭ ਸੇ (ਭਲੋ) ਸ੍ਰੇਸ੍ਟ ਹੈ॥੧॥ ਰਹਾਉ ॥
Prof. Sahib Singh(ਨਾਮ ਤੋਂ ਬਿਨਾ) ਹੋਰ ਸਾਰੇ ਸੁਆਦ ਭੁਲਾ ਦੇ, (ਪਰਮਾਤਮਾ ਦੇ) ਨਾਮ ਦਾ ਸੁਆਦ (ਸਭ ਸੁਆਦਾਂ ਨਾਲੋਂ) ਚੰਗਾ ਹੈ ॥੧॥ ਰਹਾਉ ॥

ਪਦ ਅਰਥ ਆਨ = {अन्य} ਹੋਰ ਹੋਰ। ਬਿਸਾਰਿ = ਭੁਲਾ ਦੇ। ਨਾਮ ਸੁਆਉ = ਨਾਮ ਦਾ ਸੁਆਦ ॥੧॥ ਰਹਾਉ ॥

SikhNet (Spanish)sí, deja ya cualquier otro sabor, pues Íntegro sólo es Dios. (1-Pausa)

ਚਰਨ ਕਮਲ ਬਸਾਇ ਹਿਰਦੈ; ਏਕ ਸਿਉ ਲਿਵ ਲਾਉ ॥

charan kamal basaae hiradai; ek siau liv laau |

Sant Singh KhalsaEnshrine the Lord's Lotus Feet within your heart; let yourself be lovingly attuned to the One Lord.
Manmohan SinghO man, enshrine thou the Lord's lotus feet within thy mind and be thou attuned to the One Lord alone.
Manmohan Singh (Punjabi)ਹੇ ਬੰਦੇ! ਤੂੰ ਪ੍ਰਭੂ ਦੇ ਕੰਵਲ ਰੂਪੀ ਪੈਰ ਆਪਣੇ ਮਨ ਅੰਦਰ ਟਿਕਾ ਅਤੇ ਇਕ ਪ੍ਰਭੂ ਨਾਲ ਹੀ ਤੂੰ ਪਿਰਹੜੀ ਪਾ।
Fareedkot Teekaਹੇ ਭਾਈ! ਹਰੀ ਕੇ ਚਰਨ ਕਮਲੋਂ ਕੋ ਹਿਰਦੇ ਮੇਂ ਬਸਾਇ ਕਰ ਕੇ ਏਕ ਪਰਮੇਸ੍ਵਰ ਮੇਂ ਬ੍ਰਿਤੀ ਕੋ ਲਗਾਉ॥
Prof. Sahib Singhਪਰਮਾਤਮਾ ਦੇ ਸੋਹਣੇ ਚਰਨ (ਆਪਣੇ) ਹਿਰਦੇ ਵਿਚ ਟਿਕਾਈ ਰੱਖ, ਸਿਰਫ਼ ਪਰਮਾਤਮਾ ਨਾਲ ਸੁਰਤ ਜੋੜੀ ਰੱਖ।

ਪਦ ਅਰਥ ਬਸਾਇ = ਟਿਕਾਈ ਰੱਖ। ਹਿਰਦੈ = ਹਿਰਦੇ ਵਿਚ। ਸਿਉ = ਨਾਲ। ਲਿਵ = ਲਗਨ।

SikhNet (Spanish)Alaba en el interior, oh corazón, el Loto de los Pies de Dios, entónate sólo en el Uno, oh mi mente, y purga de tu ser la suciedad

ਸਾਧਸੰਗਤਿ ਹੋਹਿ ਨਿਰਮਲੁ; ਬਹੁੜਿ ਜੋਨਿ. ਨ ਆਉ ॥੧॥

saadhasangat hohi niramal; bahurr jon. na aau |1|

Sant Singh KhalsaIn the Saadh Sangat, the Company of the Holy, you shall become immaculate and pure; you shall not come to be reincarnated again. ||1||
Manmohan SinghThrough the society of saints, thou shall become immaculate and shall enter not in existences again.
Manmohan Singh (Punjabi)ਸਤਿਸੰਗਤ ਰਾਹੀਂ, ਤੂੰ ਪਾਵਨ ਪਵਿੱਤਰ ਹੋ ਜਾਏਗਾ ਅਤੇ ਮੁੜ ਕੇ ਜੂਨੀਆਂ ਅੰਦਰ ਪ੍ਰਵੇਸ਼ ਨਹੀਂ ਕਰੇਗਾ।
Fareedkot Teekaਸੰਤੋਂ ਕੀ ਸੰਗਤ ਕਰ ਕੇ ਨਿਰਮਲ ਹੋਹੁ, ਫੇਰ ਗਰਭ ਜੋਨੀ ਮੇਂ ਆਵਣਾ ਨਹੀਂ ਹੋਵੈਗਾ॥੧॥
Prof. Sahib Singhਸਾਧ ਸੰਗਤ ਵਿਚ ਰਹਿ ਕੇ ਸੁੱਚੇ ਜੀਵਨ ਵਾਲਾ ਹੋ ਜਾਹਿਂਗਾ, ਮੁੜ ਮੁੜ ਜੂਨਾਂ ਵਿਚ ਨਹੀਂ ਆਵੇਂਗਾ ॥੧॥

ਪਦ ਅਰਥ ਹੋਹਿ = ਤੂੰ ਹੋ ਜਾਹਿਂਗਾ। ਨਿਰਮਲੁ = ਪਵਿੱਤਰ ਜੀਵਨ ਵਾਲਾ। ਬਹੁੜਿ = ਮੁੜ ਮੁੜ ॥੧॥

SikhNet (Spanish)al ser bendecida por los Santos y así no serás puesta en otro vientre de nuevo. (1)

ਜੀਉ ਪ੍ਰਾਨ ਅਧਾਰੁ ਤੇਰਾ; ਤੂ ਨਿਥਾਵੇ ਥਾਉ ॥

jeeo praan adhaar teraa; too nithaave thaau |

Sant Singh KhalsaYou are the Support of the soul and the breath of life; You are the Home of the homeless.
Manmohan SinghThou, O Lord, are the mainstay of my soul and vital-breath and Thou the abode of the abodeless.
Manmohan Singh (Punjabi)ਹੇ ਪ੍ਰਭੂ! ਤੂੰ ਮੇਰੀ ਜਿੰਦੜੀ ਅਤੇ ਜਿੰਦਜਾਨ ਦਾ ਆਸਰਾ ਹੈ ਅਤੇ ਤੂੰ ਹੀ ਟਿਕਾਣੇ ਵਿਹੁਣ ਦਾ ਟਿਕਾਣਾ।
Fareedkot Teekaਮੇਰੇ ਜੀ ਅਰ ਪ੍ਰਾਣੋਂ ਕੋ ਤੇਰਾ ਆਸਰਾ ਹੈ, ਤੂੰ ਨਿਥਾਵੈ ਜੀਵ ਕਾ ਥਾਉ ਹੈਂ॥
Prof. Sahib Singhਹੇ ਹਰੀ! ਮੇਰੀ ਜਿੰਦ ਅਤੇ ਪ੍ਰਾਣਾਂ ਨੂੰ ਤੇਰਾ ਹੀ ਆਸਰਾ ਹੈ, ਜਿਸ ਦਾ ਹੋਰ ਕੋਈ ਸਹਾਰਾ ਨਾਹ ਹੋਵੇ, ਤੂੰ ਉਸ ਦਾ ਸਹਾਰਾ ਹੈਂ।

ਪਦ ਅਰਥ ਜੀਉ = ਜਿੰਦ। ਅਧਾਰੁ = ਆਸਰਾ। ਥਾਉ = ਥਾਂ, ਸਹਾਰਾ।

SikhNet (Spanish)Oh Dios, sólo Tú eres el Asta de mi vida y mi Alma, sólo Tú eres el Soporte del que no lo tiene,

ਸਾਸਿ ਸਾਸਿ ਸਮੑਾਲਿ ਹਰਿ ਹਰਿ; ਨਾਨਕ ਸਦ ਬਲਿ ਜਾਉ ॥੨॥੬੧॥੮੪॥

saas saas samaal har har; naanak sad bal jaau |2|61|84|

Sant Singh KhalsaWith each and every breath, I dwell on the Lord, Har, Har; O Nanak, I am forever a sacrifice to Him. ||2||61||84||
Manmohan SinghNanak, with my every breath, I contemplate my Lord God and am ever a sacrifice unto Him.
Manmohan Singh (Punjabi)ਨਾਨਕ ਆਪਣੇ ਹਰ ਸੁਆਸ ਨਾਲ, ਮੈਂ ਆਪਣੇ ਸੁਆਮੀ ਵਾਹਿਗੁਰੂ ਦਾ ਸਿਮਰਨ ਕਰਦਾ ਹਾਂ ਅਤੇ ਸਦੀਵ ਹੀ ਉਸ ਉਤੋਂ ਸਦਕੇ ਜਾਂਦਾ ਹਾਂ।
Fareedkot Teekaਹੇ ਹਰੀ! ਸ੍ਵਾਸ ਸ੍ਵਾਸ ਹਰ ਪ੍ਰਕਾਰ ਮੇਂ ਤੇਰਾ ਸਮਾਲਣਾ ਕਰਾਂ। ਸ੍ਰੀ ਗੁਰੂ ਜੀ ਕਹਿਤੇ ਹੈਂ: ਸਦਾ ਆਪ ਕੇ ਉਪਰੋਂ ਬਲਿਹਾਰੇ ਜਾਤਾ ਹਾਂ॥੨॥੬੧॥੮੪॥
Prof. Sahib Singhਹੇ ਹਰੀ! ਮੈਂ ਤਾਂ ਆਪਣੇ ਹਰੇਕ ਸਾਹ ਦੇ ਨਾਲ ਤੈਨੂੰ ਯਾਦ ਕਰਦਾ ਹਾਂ, ਅਤੇ ਮੈਂ ਨਾਨਕ ਤੈਥੋਂ ਸਦਕੇ ਜਾਂਦਾ ਹਾਂ ॥੨॥੬੧॥੮੪॥

ਪਦ ਅਰਥ ਸਾਸਿ ਸਾਸਿ = ਹਰੇਕ ਸਾਹ ਦੇ ਨਾਲ। ਸਮ੍ਹ੍ਹਾਲਿ = ਸੰਭਾਲ ਕੇ, ਯਾਦ ਕਰ ਕੇ। ਸਦ = ਸਦਾ। ਬਲਿ ਜਾਉ = ਬਲਿ ਜਾਉਂ, ਮੈਂ ਸਦਕੇ ਜਾਂਦਾ ਹਾਂ ॥੨॥੬੧॥੮੪॥

SikhNet (Spanish)por eso alabo siempre a mi Señor, el Dios, y ofrezco mi ser siempre en sacrificio a Él. (2-61-84)

Open this shabad →

Shabad Guru Arjan Dev Ji Raag Saarang continues on Ang 1221

ਸਾਰਗ ਮਹਲਾ ੫ ॥

saarag mahalaa 5 |

Sant Singh KhalsaSaarang, Fifth Mehl:
Manmohan SinghSarang 5th Guru.
Manmohan Singh (Punjabi)ਸਾਰੰਗ ਪੰਜਵੀਂ ਪਾਤਿਸ਼ਾਹੀ।
SikhNet (Spanish)Sarang, Mejl Guru Aryan Dev, Quinto Canal Divino.

ਬੈਕੁੰਠ; ਗੋਬਿੰਦ ਚਰਨ ਨਿਤ ਧਿਆਉ ॥

baikuntth; gobind charan nit dhiaau |

Sant Singh KhalsaTo meditate on the Lotus Feet of the Lord of the Universe is heaven for me.
Manmohan SinghTo contemplate ever the Lord's feet is to abide in the Lord's realm.
Manmohan Singh (Punjabi)ਸਦਾ ਪ੍ਰਭੂ ਦੇ ਪੈਰਾਂ ਦਾ ਆਰਾਧਨ ਕਰਨਾ ਬ੍ਰਹਮ ਲੋਕ ਅੰਦਰ ਵਸਣਾ ਹੈ।
Fareedkot Teekaਹੇ ਭਾਈ! ਜੋ (ਬੈਕੁੰਠ) ਨਾਸ ਤੇ ਰਹਿਤ ਗੋਬਿੰਦ ਹੈ ਤਿਸ ਕੇ ਚਰਨ ਕਮਲੋਂ ਕੋ ਨਿਤਪ੍ਰਤਿ ਧ੍ਯਾਵਣਾ ਕਰੁ॥
Prof. Sahib Singhਮੈਂ ਤਾਂ ਸਦਾ ਪਰਮਾਤਮਾ ਦੇ ਚਰਨਾਂ ਦਾ ਧਿਆਨ ਧਰਦਾ ਹਾਂ-(ਇਹ ਮੇਰੇ ਲਈ) ਬੈਕੁੰਠ ਹੈ।

ਪਦ ਅਰਥ ਨਿਤ = ਸਦਾ। ਧਿਆਉ = ਧਿਆਉਂ, ਮੈਂ ਧਿਆਨ ਧਰਦਾ ਹਾਂ।

SikhNet (Spanish)Contemplar los Pies de Loto del Señor es para mí el Cielo,

ਮੁਕਤਿ ਪਦਾਰਥੁ ਸਾਧੂ ਸੰਗਤਿ; ਅੰਮ੍ਰਿਤੁ ਹਰਿ ਕਾ ਨਾਉ ॥੧॥ ਰਹਾਉ ॥

mukat padaarath saadhoo sangat; amrit har kaa naau |1| rahaau |

Sant Singh KhalsaIn the Saadh Sangat, the Company of the Holy, is the treasure of liberation and the Lord's Ambrosial Name. ||1||Pause||
Manmohan SinghBy the saints society, one is blessed with the wealth of emancipation and the Lord's Nectar-Name. Pause.
Manmohan Singh (Punjabi)ਸਤਿਸੰਗਤ ਦੁਆਰਾ, ਪ੍ਰਾਣੀ ਨੂੰ ਕਲਿਆਣ ਦੀ ਦੋਲਤ ਅਤੇ ਸਾਹਿਬ ਦੇ ਸੁਧਾਸਰੂਪ-ਨਾਮ ਦੀ ਦਾਤ ਮਿਲਦੀ ਹੈ। ਠਹਿਰਾਉ।
Fareedkot Teekaਤਿਸ ਹਰੀ ਕਾ ਅੰਮ੍ਰਿਤ ਰੂਪ ਨਾਮ ਔਰ ਮੁਕਤੀ ਰੂਪ ਜੋ ਪਦਾਰਥ ਹੈ, ਇਹ ਸੰਤੋਂ ਕੀ ਸੰਗਤਿ ਕਰ ਪ੍ਰਾਪਤਿ ਹੋਤੇ ਹੈਂ॥੧॥ ਰਹਾਉ ॥
Prof. Sahib Singhਗੁਰੂ ਦੀ ਸੰਗਤ ਵਿਚ ਟਿਕੇ ਰਹਿਣਾ-(ਮੇਰੇ ਵਾਸਤੇ ਚੌਹਾਂ ਪਦਾਰਥਾਂ ਵਿਚੋਂ ਸ੍ਰੇਸ਼ਟ) ਮੁਕਤੀ ਪਦਾਰਥ ਹੈ। ਪਰਮਾਤਮਾ ਦਾ ਨਾਮ ਹੀ (ਮੇਰੇ ਲਈ) ਆਤਮਕ ਜੀਵਨ ਦੇਣ ਵਾਲਾ ਜਲ ਹੈ ॥੧॥ ਰਹਾਉ ॥

ਪਦ ਅਰਥ ਸਾਧੂ ਸੰਗਤ = ਗੁਰੂ ਦੀ ਸੰਗਤ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਜਲ ॥੧॥ ਰਹਾਉ ॥

SikhNet (Spanish)uno es bendecido con el Nombre Néctar y la Emancipación a través de los Santos. (1-Pausa)

ਊਤਮ ਕਥਾ ਸੁਣੀਜੈ ਸ੍ਰਵਣੀ; ਮਇਆ ਕਰਹੁ ਭਗਵਾਨ ॥

aootam kathaa suneejai sravanee; meaa karahu bhagavaan |

Sant Singh KhalsaO Lord God, please be kind to me, that I may hear with my ears Your Sublime and Exalted Sermon.
Manmohan SinghO Auspicious Lord, show Thou mercy unto me, that, with mine ears, I may hear Thy sublime gospel.
Manmohan Singh (Punjabi)ਹੇ ਸੁਲੱਖਣੇ ਸੁਆਮੀ! ਤੂੰ ਮੇਰੇ ਤੇ ਮਿਹਰ ਧਾਰ, ਤਾਂ ਜੋ ਮੈਂ ਆਪਣੇ ਕੰਨਾਂ ਨਾਲ ਤੇਰੀ ਸਰੇਸ਼ਟ ਕਥਾ-ਵਾਰਤਾ ਸ੍ਰਵਣ ਕਰਾਂ।
Fareedkot Teekaਕਾਨੋਂ ਕਰ ਕੇ ਹਰੀ ਕੀ ਊਤਮ ਕਥਾ ਕੋ ਸ੍ਰਵਨ ਕਰੀਏ ਤਬ ਭਗਵਾਨ (ਮਾਇਆ) ਕ੍ਰਿਪਾ (ਕਰਹੁ) ਕਰਤਾ ਹੈ॥
Prof. Sahib Singhਹੇ ਭਗਵਾਨ! (ਮੇਰੇ ਉੱਤੇ) ਮਿਹਰ ਕਰ, (ਤਾ ਕਿ) ਤੇਰੀ ਉੱਤਮ ਸਿਫ਼ਤ-ਸਾਲਾਹ ਕੰਨਾਂ ਨਾਲ ਸੁਣੀ ਜਾ ਸਕੇ।

ਪਦ ਅਰਥ ਸੁਣੀਜੈ = ਸੁਣ ਸਕੀਏ। ਸ੍ਰਵਣੀ = ਕੰਨਾਂ ਨਾਲ। ਮਇਆ = ਦਇਆ, ਮਿਹਰ। ਭਗਵਾਨ = ਹੇ ਭਗਵਾਨ!

SikhNet (Spanish)Oh Señor ten Compasión para que pueda escuchar Tu Sublime Evangelio y así ser bendecido con Paz

ਆਵਤ ਜਾਤ ਦੋਊ ਪਖ ਪੂਰਨ; ਪਾਈਐ ਸੁਖ ਬਿਸ੍ਰਾਮ ॥੧॥

aavat jaat doaoo pakh pooran; paaeeai sukh bisraam |1|

Sant Singh KhalsaMy cycle of coming and going is finally completed, and I have attained peace and tranquility. ||1||
Manmohan SinghThis wise I am blessed with perfect peace and pleasure in both the states of life and death.
Manmohan Singh (Punjabi)ਇਸ ਤਰ੍ਹਾਂ ਮੈਨੂੰ ਜੀਵਨ ਤੇ ਮਰਨ ਦੀਆਂ ਦੋਨਾਂ ਹਾਲਤਾਂ ਅੰਦਰ ਮੁਕੰਮਲ ਆਰਾਮ ਤੇ ਅਨੰਦ ਪਰਾਪਤ ਹੋ ਜਾਂਦੇ ਹਨ।
Fareedkot Teekaਜੰਮਣ ਔਰ ਮਰਣ ਰੂਪ ਏਹ ਦੋਨੋਂ ਪਖ ਪੂਰਨ ਅਰਥਾਤ ਸਮਾਪਤ ਹੋ ਜਾਤੇ ਹੈਂ ਔਰ ਸੁਖ ਸ੍ਵਰੂਪ ਮੇਂ ਇਸਥਿਤੀ ਪਾਈਤੀ ਹੈ॥੧॥
Prof. Sahib Singh(ਸਿਫ਼ਤ-ਸਾਲਾਹ ਦੀ ਬਰਕਤਿ ਨਾਲ) ਜੰਮਣਾ ਤੇ ਮਰਨਾ-ਇਹ ਦੋਵੇਂ ਪੱਖ ਮੁੱਕ ਜਾਂਦੇ ਹਨ। ਸੁਖਾਂ ਦੇ ਮੂਲ ਪਰਮਾਤਮਾ ਨਾਲ ਮਿਲਾਪ ਹੋ ਜਾਂਦਾ ਹੈ ॥੧॥

ਪਦ ਅਰਥ ਆਵਤ ਜਾਤ ਦੋਊ ਪਖ = ਜੰਮਣ ਅਤੇ ਮਰਨ, ਇਹ ਦੋਵੇਂ ਪਾਸੇ। ਪੂਰਨ = ਪੂਰੇ ਹੋ ਜਾਂਦੇ ਹਨ, ਮੁੱਕ ਜਾਂਦੇ ਹਨ। ਸੁਖ ਬਿਸ੍ਰਾਮ = ਸੁਖਾਂ ਦਾ ਟਿਕਾਣਾ ॥੧॥

SikhNet (Spanish)y Plenitud en la vida y en la muerte. (1)

Open this shabad (7 lines, Angs 1220-1221) →

Ang 1220 of 1430