ੴ

ਸਿੱਖਬਾਣੀ · SikhBani

ਹਉ ਕਿਆ ਸਾਲਾਹੀ ਕਿਰਮ ਜੰਤੁ ਵਡੀ ਤੇਰੀ ਵਡਿਆਈ ॥

hau kiaa saalaahee kiram jant vaddee teree vaddiaaee
Guru Amardas Ji ਗੁਰੂ ਅਮਰਦਾਸ ਜੀ · Raag Soohee · Ang 792 · 6 lines
Translations

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਹਉ. ਕਿਆ ਸਾਲਾਹੀ ਕਿਰਮ ਜੰਤੁ; ਵਡੀ ਤੇਰੀ ਵਡਿਆਈ ॥

hau. kiaa saalaahee kiram jant; vaddee teree vaddiaaee |

Sant Singh KhalsaI am a worm - how can I praise You, O Lord; Your glorious greatness is so great!
Manmohan SinghHow can I, a worm like being, praise Thee, O Lord, Great is Thine great is thine greatness
Manmohan Singh (Punjabi)ਮੈਂ ਕੀੜੇ ਵਰਗਾ ਜੀਵ ਤੇਰੀ ਕਿਸ ਤਰ੍ਹਾਂ ਸਿਫ਼ਤ ਕਰ ਸਕਦਾ ਹਾਂ? ਵਿਸ਼ਾਲ ਹੈ ਤੇਰੀ ਵਿਸ਼ਾਲਤਾ, ਹੇ ਸਾਈਂ।
Fareedkot Teekaਹੇ ਵਾਹਿਗੁਰੂ! ਸਭ ਤੇ ਵੱਡੀ ਤੇਰੀ ਵਡਿਆਈ ਕੋ ਕਿਆ ਕਿਰਮ ਜੰਤ ਸਲਾਹਾਂ, ਭਾਵ ਮੈਂ ਤੁਛ ਜੀਵ ਕਿਆ ਉਸਤਤੀ ਕਰ ਸਕਤਾ ਹੂੰ॥
Prof. Sahib Singhਹੇ ਪ੍ਰਭੂ! ਮੈਂ ਇਕ ਕੀੜਾ ਜਿਹਾ ਹਾਂ, ਤੇਰੀ ਵਡਿਆਈ ਵੱਡੀ ਹੈ, ਮੈਂ ਤੇਰੇ ਕੀਹ ਕੀਹ ਗੁਣ ਬਿਆਨ ਕਰਾਂ?
SikhNet (Spanish)¿Cómo yo, un simple gusano, puedo alabarte, oh Dios?

ਤੂ ਅਗਮ ਦਇਆਲੁ ਅਗੰਮੁ ਹੈ; ਆਪਿ ਲੈਹਿ ਮਿਲਾਈ ॥

too agam deaal agam hai; aap laihi milaaee |

Sant Singh KhalsaYou are inaccessible, merciful and unapproachable; You Yourself unite us with Yourself.
Manmohan SinghThou art Unapproachable, Compassionate and Unfathomable, of Thyself, Thou unitest man with Thee.
Manmohan Singh (Punjabi)ਤੂੰ ਪਹੁੰਚੇ ਤੋਂ ਪਰੇ, ਮਿਹਰਬਾਨ ਅਤੇ ਅਥਾਹ ਹੈਂ। ਖੁਦ ਹੀ ਤੂੰ ਇਨਸਾਨ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ।
Fareedkot Teekaਹੇ ਦਿਆਲ! ਤੂੰ ਮਨ ਬਾਣੀ ਤੇ ਅਗਮ ਹੈਂ ਔਰ ਆਪ ਹੀ ਮਿਲਾਇ ਲੇਵੇਂਗਾ॥
Prof. Sahib Singhਤੂੰ ਬੜਾ ਹੀ ਦਿਆਲ ਹੈਂ, ਅਪਹੁੰਚ ਹੈਂ ਤੂੰ ਆਪ ਹੀ ਆਪਣੇ ਨਾਲ ਮਿਲਾਂਦਾ ਹੈਂ।
SikhNet (Spanish)Tu Gloria está más allá de mi comprensión, eres Infinito,

ਮੈ. ਤੁਝ ਬਿਨੁ ਬੇਲੀ ਕੋ ਨਹੀ; ਤੂ ਅੰਤਿ ਸਖਾਈ ॥

mai. tujh bin belee ko nahee; too ant sakhaaee |

Sant Singh KhalsaI have no other friend except You; in the end, You alone will be my Companion and Support.
Manmohan SinghWithout Thee, I have no other friend. In the end Thou alone shalt be my succourer.
Manmohan Singh (Punjabi)ਤੇਰੇ ਬਾਂਝੋਂ ਮੇਰਾ ਹੋਰ ਕੋਈ ਮਿੱਤ੍ਰ ਨਹੀਂ। ਅਖੀਰ ਵਿੱਚ ਕੇਵਲ ਤੂੰ ਹੀ ਮੇਰਾ ਸਹਾਇਕ ਹੋਵੇਂਗਾ।
Fareedkot Teekaਹਮਾਰਾ ਤੁਧ ਬਿਨਾਂ (ਬੇਲੀ) ਹਿਤੂ ਕੋਈ ਨਹੀਂ, ਤੂੰ ਅੰਤ ਕੋ ਸਹਾਈ ਹੋਤਾ ਹੈਂ॥
Prof. Sahib Singhਮੈਨੂੰ ਤੈਥੋਂ ਬਿਨਾ ਕੋਈ ਬੇਲੀ ਨਹੀਂ ਦਿੱਸਦਾ, ਆਖ਼ਰ ਤੂੰ ਹੀ ਸਾਥੀ ਹੋ ਕੇ ਪੁਕਾਰਦਾ ਹੈਂ।
SikhNet (Spanish)Insondable y de Tu Ser me unes en Tu Ser.

ਜੋ ਤੇਰੀ ਸਰਣਾਗਤੀ; ਤਿਨ ਲੈਹਿ ਛਡਾਈ ॥

jo teree saranaagatee; tin laihi chhaddaaee |

Sant Singh KhalsaYou save those who enter Your Sanctuary.
Manmohan SinghThey, who enter, Thy sanctuary; Them redeemest Thou.
Manmohan Singh (Punjabi)ਜਿਹੜੇ ਤੇਰੀ ਛੱਤ੍ਰ-ਛਾਇਆ ਹੇਠ ਆਉਂਦੇ ਹਨ, ਉਨ੍ਹਾਂ ਨੂੰ ਤੂੰ ਬੰਦ-ਖਲਾਸ ਕਰਾ ਦਿੰਦਾ ਹੈਂ।
Fareedkot Teekaਜੋ ਤੇਰੀ ਸ਼ਰਣ ਕੋ ਪ੍ਰਾਪਤਿ ਹੂਏ ਹੈਂ ਤਿਨ ਕੋ ਤੂੰ ਜਨਮ ਮਰਣ ਤੇ ਛੁਡਾਇ ਲੇਤਾ ਹੈਂ॥
Prof. Sahib Singhਜੋ ਜੋ ਜੀਵ ਤੇਰੀ ਸਰਨ ਆਉਂਦਾ ਹੈ ਉਹਨਾਂ ਨੂੰ (ਹਉਮੈ ਦੇ ਗੇੜ ਤੋਂ) ਬਚਾ ਲੈਂਦਾ ਹੈਂ।
SikhNet (Spanish)Sin Ti no tengo a nadie; sólo Tú te quedas conmigo en el final y quien busca Tu Refugio, a él lo redimes,

ਨਾਨਕ. ਵੇਪਰਵਾਹੁ ਹੈ; ਤਿਸੁ ਤਿਲੁ. ਨ ਤਮਾਈ ॥੨੦॥੧॥

naanak. veparavaahu hai; tis til. na tamaaee |20|1|

Sant Singh KhalsaO Nanak, He is care-free; He has no greed at all. ||20||1||
Manmohan SinghNanak, care-free is my Lord, He has not even an iota of avarice.
Manmohan Singh (Punjabi)ਨਾਨਕ, ਮੁਛੰਦਗੀ-ਰਹਿਤ ਹੈ ਮੇਰਾ ਮਾਲਕ। ਉਸ ਨੂੰ ਇਕ ਭੋਰਾ ਭਰ ਭੀ ਤਮ੍ਹਾਂ ਨਹੀਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤੂੰ ਬੇਪਰਵਾਹੁ ਹੈਂ, (ਤਿਸੁ) ਤੁਝਕੋ (ਤਮਾਈ) ਇਛਾ ਤਿਲ ਮਾਤ੍ਰ ਭੀ ਨਹੀਂ ਹੈ॥੨੦॥੧॥☬ਸਰਬ ਕੋ ਸਾਂਝਾ ਉਪਦੇਸ਼ ਕਰਤੇ ਹੈਂ:
Prof. Sahib Singhਹੇ ਨਾਨਕ! ਪ੍ਰਭੂ ਆਪ ਬੇ-ਮੁਥਾਜ ਹੈ, ਉਸ ਨੂੰ ਰਤਾ ਭੀ ਕੋਈ ਲਾਲਚ ਨਹੀਂ ਹੈ ॥੨੦॥੧॥
SikhNet (Spanish)dice Nanak, mi Dios es Independiente y no conoce deseo alguno. (20-1)
Answers quote the Granth verbatim with Ang citations. AI commentary is not Gurbani and not a religious ruling.