ਪ੍ਰਾਨ ਮਾਨ ਦਾਨ ਮਗ ਜੋਹਨ; ਹੀਤੁ ਚੀਤੁ ਦੇ, ਲੇ ਲੇ ਪਾਰੀ ॥
praan maan daan mag johan; heet cheet de, le le paaree |
Sant Singh KhalsaI have used up my breath of life, sold my self-respect, begged for charity, committed highway robbery, and dedicated my consciousness to the love and pursuit of acquiring wealth.
Manmohan SinghRisking his life, selling his self-respect, receiving alms, committing highway robberies and embracing hearty love, the mortal amasses riches.
Manmohan Singh (Punjabi)ਆਪਦੀ ਜਾਨ ਹੀਲ, ਸਵੈ-ਇਜ਼ਤ ਵੇਚ, ਦਾਨ-ਪੁੰਨ ਲੈ ਲੈ ਕੇ ਰਾਹਾਂ ਵਿੱਚ ਡਾਕੇ ਮਾਰ ਅਤੇ ਦਿਲੀ-ਪਿਆਰ ਪਾ ਕੇ ਪ੍ਰਾਣੀ ਧਨ ਦੌਲਤ ਇਕੱਤਰ ਕਰਦਾ ਹੈ।
Fareedkot Teekaਪ੍ਰਾਣਾਯਾਮੀ ਔ ਮਾਨੀਓਂ ਕੇ (ਮਗ) ਰਸਤੇ ਕੋ ਜੋ ਜੋਹਿਨੇਹਾਰੀ; ਵਾ ਪ੍ਰਾਣ ਔ (ਮਾਨ) ਆਦਰ ਔ ਦਾਨ ਆਦੀ ਸੁਭ ਕਰਮੋਂ ਕੇ ਰਸਤੇ ਕੋ (ਜੋਹਿਨੇ) ਨਾਸ ਕਰਨੇਹਾਰੀ ਜੋ ਮਾਯਾ ਹੈ, ਹੇ ਜੀਵ! ਤੈਨੇ ਸੋ ਮਾਯਾ ਚਿਤ ਕੀ ਹਿਤ ਦੇਖ ਕਰ ਜਹਾਂ ਕਹਾਂ ਲੇ ਲੇ ਕਰ ਕੇ ਪਾਲੀ ਹੈ, ਭਾਵ ਇਕਤ੍ਰ ਕਰ ਕੇ ਰਖੀ ਹੈ॥
Prof. Sahib Singh(ਲੋਕ) ਜਾਨ ਹੀਲ ਕੇ, ਇੱਜ਼ਤ ਭੀ ਦੇ ਕੇ, ਦਾਨ ਲੈ ਲੈ ਕੇ, ਡਾਕੇ ਮਾਰ ਮਾਰ ਕੇ, (ਮਾਇਆ ਵਿਚ) ਪ੍ਰੇਮ ਜੋੜ ਕੇ, (ਪੂਰਨ) ਧਿਆਨ ਦੇ ਦੇ (ਮਾਇਆ ਨੂੰ) ਲੈ ਲੈ ਕੇ ਇਕੱਠੇ ਕਰਦੇ ਹਨ;ਪਦ ਅਰਥ ਮਾਨ = ਇਜ਼ਤ। ਦਾਨ = ਦਾਨ (ਲੈ ਲੈ ਕੇ)। ਮਗ ਜੋਹਨ = ਰਾਹ ਤੱਕ ਤੱਕ ਕੇ, ਡਾਕੇ ਮਾਰ ਮਾਰ ਕੇ। ਹੀਤੁ = ਪਿਆਰ। ਹੀਤੁ ਦੇ = ਮੋਹ ਪਾ ਕੇ। ਚੀਤੁ ਦੇ = ਧਿਆਨ ਦੇ ਦੇ ਕੇ। ਪਾਰੀ = ਇਕੱਠੀ ਕੀਤੀ।
ਸਾਜਨ ਸੈਨ ਮੀਤ ਸੁਤ ਭਾਈ; ਤਾਹੂ ਤੇ ਲੇ. ਰਖੀ ਨਿਰਾਰੀ ॥
saajan sain meet sut bhaaee; taahoo te le. rakhee niraaree |
Sant Singh KhalsaI have kept it secretly hidden from my friends, relatives, companions, children and siblings.
Manmohan SinghThe friends, kinsmen, intimates sons and brothers, from them he keeps it concealed.
Manmohan Singh (Punjabi)ਮਿੱਤ੍ਰ, ਸਨਬੰਧੀ, ਦੌਸਤ, ਪੁਤ੍ਰ ਅਤੇ ਵੀਰ ਉਨ੍ਹਾਂ ਪਾਸੋ ਉਹ ਇਸ ਨੂੰ ਲੁਕੋ ਕੇ ਰਖਦਾ ਹੈ।
Fareedkot Teekaਜੋ ਸਾਜਨ ਔ (ਸੈਨ) ਸਾਥ ਰਹਿਨੇ ਵਾਲੇ ਮਿਤ੍ਰ ਔ ਪੁਤ੍ਰ ਪੁਨਾ ਭ੍ਰਾਤਾ ਆਦੀ ਜੋ ਸਰਬ ਹਿਤੂ ਹੈਂ, ਤਿਨੋਂ ਤੇ ਭੀ ਨਿਆਰੀ ਕਰ ਕੇ ਰਖੀ ਹੈ, ਭਾਵ ਕਿਸੀ ਕੋ ਤਿਸ ਕਾ ਭੇਦ ਨਹੀਂ ਦੀਆ ਹੈ॥
Prof. Sahib Singhਸੱਜਣ, ਸਾਥੀ, ਮਿੱਤ੍ਰ, ਪੁੱਤ੍ਰ, ਭਰਾ-ਇਹਨਾਂ ਸਭਨਾਂ ਤੋਂ ਉਹਲੇ ਲੁਕਾ ਕੇ ਰੱਖਦੇ ਹਨ।ਪਦ ਅਰਥ ਤਾਹੂ ਤੇ = ਉਹਨਾਂ ਤੋਂ। ਨਿਰਾਰੀ = ਵੱਖਰੀ, ਲੁਕਾ ਕੇ, ਉਹਲੇ।
SikhNet (Spanish)He usado mi respiración de vida, vendido mi autoestima, pedido caridad, he robado en el camino y me he dedicado a conseguir dinero a toda costa,
ਧਾਵਨ ਪਾਵਨ ਕੂਰ ਕਮਾਵਨ; ਇਹ ਬਿਧਿ ਕਰਤ, ਅਉਧ ਤਨ ਜਾਰੀ ॥
dhaavan paavan koor kamaavan; ih bidh karat, aaudh tan jaaree |
Sant Singh KhalsaI ran around practicing falsehood, burning up my body and growing old.
Manmohan SinghTo obtain it, he runs about and practises falsehood, this wise, he becomes aged.
Manmohan Singh (Punjabi)ਇਸ ਨੂੰ ਪਰਾਪਤ ਕਰਨ ਲਈ ਉਹ ਦੌੜ ਭਜ ਅਤੇ ਝੁਠ ਦੀ ਕਮਾਈ ਕਰਦਾ ਹੈ। ਇਸ ਤਰ੍ਹਾਂ ਕਰਦਾ ਹੋਇਆ ਉਹ ਆਪਣੇ ਸਰੀਰ ਦੀ ਅਰਬਲਾ ਨੂੰ ਸਾੜ ਲੈਂਦਾ ਹੈ।
Fareedkot Teekaਤਿਸੀ ਕੋ ਪਾਵਨੇ ਵਾਸਤੇ ਦੇਸੋਂ ਬਿਦੇਸੋਂ ਮੇਂ ਧਾਵਨਾ ਕਰ ਕੇ ਝੂਠ ਕਾ ਹੀ ਕਮਾਵਣਾ ਕੀਆ ਹੈ। ਇਸ ਬਿਧੀ ਕੇ ਕਰਤਿਆਂ ਹੋਇਆਂ ਹੀ ਸਰੀਰ ਕੀ ਆਰਬਲਾ ਗੁਜਾਰ ਦਈ, ਭਾਵ ਬਤੀਤ ਕਰ ਦਈ ਹੈ॥
Prof. Sahib Singh(ਲੋਕ ਮਾਇਆ ਦੇ ਪਿੱਛੇ) ਦੌੜਨਾ ਭੱਜਣਾ, ਠੱਗੀ ਦੇ ਕੰਮ ਕਰਨੇ-ਸਾਰੀ ਉਮਰ ਇਹ ਕੁਝ ਕਰਦਿਆਂ ਹੀ ਗਵਾ ਦਿੰਦੇ ਹਨ;ਪਦ ਅਰਥ ਧਾਵਨ ਪਾਵਨ = ਦੌੜਨ ਭੱਜਣ। ਕੂਰ ਕਮਾਵਨ = ਕੂੜੇ ਕੰਮ ਕਰਨੇ। ਇਹ ਬਿਧਿ = ਇਸੇ ਤਰ੍ਹਾਂ। ਅਉਧ ਤਨ = ਸਰੀਰ ਦੀ ਉਮਰ। ਜਾਰੀ = ਸਾੜ ਦਿੱਤੀ, ਗਵਾ ਦਿੱਤੀ।
SikhNet (Spanish)y esto lo he hecho escondido de mis amigos, parientes, compañeros, hijos y hermanos. Voy por todas partes actuando con falsedad, quemando mi cuerpo y haciéndome viejo,
ਕਰਮ ਧਰਮ ਸੰਜਮ ਸੁਚ ਨੇਮਾ; ਚੰਚਲ ਸੰਗਿ. ਸਗਲ ਬਿਧਿ ਹਾਰੀ ॥
karam dharam sanjam such nemaa; chanchal sang. sagal bidh haaree |
Sant Singh KhalsaI gave up good deeds, righteousness and Dharma, self-discipline, purity, religious vows and all good ways; I associated with the fickle Maya.
Manmohan SinghIn the associating of mercurial mammon, he abandons virtuous deeds, self-control, piety, religious vows and all other good ways.
Manmohan Singh (Punjabi)ਚੁਲਬੁਲੀ ਮਾਇਆ ਦੀ ਸੰਗਤ ਅੰਦਰ ਉਹ ਨੇਕ ਅਮਲਾਂ, ਸਵੈ-ਜਬਤ ਪਵਿੱਤਰਤਾ, ਧਾਰਮਕ ਪ੍ਰਣ ਤੇ ਹੋਰ ਸਾਰੇ ਚੰਗੇ ਮਾਰਗਾਂ ਨੂੰ ਤਿਆਗ ਦਿੰਦਾ ਹੈ।
Fareedkot Teekaਸਭ ਕਰਮ ਔ ਧਰਮ ਬ੍ਰਤਾਦੀ ਸੰਜਮ ਔ ਪਵਿਤ੍ਰਤਾ ਔ ਨੇਮੌਂ ਦੀ ਵਿਧੀ ਇਸ ਚੰਚਲ ਮਾਯਾ ਕੇ ਸੰਗ ਕਰ ਇਸ ਜੀਵ ਨੇ ਸੰਪੂਰਨ ਹਾਰ ਦਈ ਹੈ, ਭਾਵ ਕਰਮ ਧਰਮੋਂ ਸੇ ਰਹਿਤ ਹੂਆ॥
Prof. Sahib Singhਪੁੰਨ ਕਰਮ, ਜੁਗਤੀ ਵਿਚ ਰਹਿਣਾ, ਆਤਮਕ ਸੁਚ ਤੇ ਨੇਮ-ਇਹ ਸਾਰੇ ਹੀ ਕੰਮ ਚੰਚਲ ਮਾਇਆ ਦੀ ਸੰਗਤ ਵਿਚ ਛੱਡ ਬੈਠਦੇ ਹਨ।ਪਦ ਅਰਥ ਚੰਚਲ = ਸਾਥ ਛੱਡ ਜਾਣ ਵਾਲੀ ਮਾਇਆ। ਸਗਲ ਬਿਧਿ = ਸਭ ਕਰਮ ਧਰਮ ਆਦਿਕ। ਹਾਰੀ = ਗਵਾ ਲਈ।
SikhNet (Spanish)las buenas acciones las abandoné, la Rectitud, el Dharma, la disciplina, la pureza, los votos religiosos, y todo lo que involucre Bondad. Me acerqué demasiado a la fútil Maya.
ਪਸੁ ਪੰਖੀ ਬਿਰਖ ਅਸਥਾਵਰ; ਬਹੁ ਬਿਧਿ ਜੋਨਿ ਭ੍ਰਮਿਓ, ਅਤਿ ਭਾਰੀ ॥
pas pankhee birakh asathaavar; bahu bidh jon bhramio, at bhaaree |
Sant Singh KhalsaBeasts and birds, trees and mountains - in so many ways, I wandered lost in reincarnation.
Manmohan SinghThe animals, birds, trees and mountains; he very greatly wanders in such like existences a various ways.
Manmohan Singh (Punjabi)ਡਗਰ, ਪਰਿੰਦੇ, ਦਰਖਤ ਅਤੇ ਪਹਾੜ ਐਹੋ ਜੇਹੀਆਂ ਜੂਨੀਆਂ ਅੰਦਰ, ਉਹ ਅਨੇਕਾਂ ਤਰੀਕਿਆਂ ਨਾਲ ਬਹੁਤ ਹੀ ਜਿਆਦਾ ਭਟਕਦਾ ਹੈ।
Fareedkot Teekaਤਿਸੀ ਤੇ ਪਸੂ ਔ ਪੰਛੀ ਬ੍ਰਿਛ ਆਦੀ ਅਸਥਾਵਰ ਜੰਗਮ, ਭਾਵ ਜੜ ਚੇਤਨ ਸਰਬ ਜੋਨੀਓਂ ਮੇਂ ਬਹੁਤ ਪ੍ਰਕਾਰ ਭ੍ਰਮਤਾ ਹੂਆ ਅਤੀ ਭਾਰੀ ਦੁਖੋਂ ਕੋ ਪਾਵਤਾ ਹੈ॥
Prof. Sahib Singh(ਜੀਵ) ਪਸ਼ੂ, ਪੰਛੀ, ਰੁੱਖ, ਪਰਬਤ ਆਦਿਕ-ਇਹਨਾਂ ਰੰਗਾ-ਰੰਗ ਦੀਆਂ ਜੂਨੀਆਂ ਵਿਚ ਬਹੁਤ ਭਟਕਦੇ ਫਿਰਦੇ ਹਨ;ਪਦ ਅਰਥ ਪੰਖੀ = ਪੰਛੀ। ਅਸਥਾਵਰ = (स्थावर) ਪਰਬਤ ਆਦਿਕ ਜੋ ਆਪਣੇ ਥਾਂ ਤੋਂ ਨਾਹ ਹਿੱਲਣ ਵਾਲੇ ਹਨ। ਬਹੁ ਬਿਧਿ = ਕਈ ਤਰ੍ਹਾਂ ਦੀਆਂ। ਭ੍ਰਮਿਓ ਅਤਿ ਭਾਰੀ = ਬਹੁਤ ਭਟਕਦਾ ਫਿਰਿਆ।
SikhNet (Spanish)Me perdí en las reencarnaciones de pájaros y bestias, árboles y montañas y muchas otras más, olvidándome del Naam,
ਖਿਨੁ ਪਲੁ ਚਸਾ ਨਾਮੁ. ਨਹੀ ਸਿਮਰਿਓ; ਦੀਨਾ ਨਾਥ ਪ੍ਰਾਨਪਤਿ ਸਾਰੀ ॥
khin pal chasaa naam. nahee simario; deenaa naath praanapat saaree |
Sant Singh KhalsaI did not remember the Naam, the Name of the Lord, for a moment, or even an instant. He is the Master of the meek, the Lord of all life.
Manmohan SinghEven for an instant, a trice and a moment, he remembers not the Name of God, the Master of the meek and the Lord of like of the whole world.
Manmohan Singh (Punjabi)ਇਕ ਮੁਹਤ, ਲਮ੍ਹੇ ਅਤੇ ਛਿਨ ਭਰ ਲਈ ਭੀ, ਉਹ ਮਸਕੀਨਾਂ ਦੇ ਮਾਲਕ ਅਤੇ ਸਮੂਹ ਸ਼੍ਰਿਸ਼ਟੀ ਦੀ ਜਿੰਦ-ਜਾਨ ਦੇ ਸੁਆਮੀ ਵਾਹਿਗੁਰੂ ਦੇ ਨਾਮ ਦਾ ਆਰਾਧਨ ਨਹੀਂ ਕਰਦਾ।
Fareedkot Teekaਜੋ ਵਾਹਿਗੁਰੂ ਦੀਨੋਂ ਕਾ ਨਾਥ ਸਾਰੀ ਸ੍ਰਿਸਟੀ ਕੇ ਪ੍ਰਾਣੋਂ ਕਾ ਪਤੀ ਹੈ, ਖਿਨ ਪਲ ਚਸਾ ਮਾਤ੍ਰ ਇਸ ਜੀਵਨ ਨੇ ਤਿਸ ਕੇ ਨਾਮ ਕੋ ਸਿਮਰਨ ਨਹੀਂ ਕੀਆ ਹੈ॥
Prof. Sahib Singhਖਿਨ ਮਾਤ੍ਰ, ਪਲ ਮਾਤ੍ਰ ਜਾਂ ਚਸਾ ਮਾਤ੍ਰ ਭੀ ਦੀਨਾਂ ਦੇ ਨਾਥ, ਪ੍ਰਾਣਾਂ ਦੇ ਮਾਲਕ, ਸ੍ਰਿਸ਼ਟੀ ਦੇ ਸਾਜਣਹਾਰ ਦਾ ਨਾਮ ਨਹੀਂ ਜਪਦੇ।ਪਦ ਅਰਥ ਸਾਰੀ = ਸ੍ਰਿਸ਼ਟੀ।
SikhNet (Spanish)el Nombre del Señor, sin recordarme ni por un momento o un instante. Él es el Maestro del débil, el Señor de toda vida.
ਖਾਨ ਪਾਨ, ਮੀਠ ਰਸ ਭੋਜਨ; ਅੰਤ ਕੀ ਬਾਰ, ਹੋਤ ਕਤ ਖਾਰੀ ॥
khaan paan, meetth ras bhojan; ant kee baar, hot kat khaaree |
Sant Singh KhalsaThe food and drink, and the sweet and tasty dishes became totally bitter at the last moment.
Manmohan SinghHowever, the articles of food and drink and the sweet savoury dishes become altogether bitter at the last moment.
Manmohan Singh (Punjabi)ਪ੍ਰੰਤੂ ਖਾਣ ਤੇ ਪੀਣ ਦੇ ਪਦਾਰਥ ਅਤੇ ਮਿਠੇ ਸੁਆਦਲੇ ਖਾਣੇ ਅਖੀਰ ਦੇ ਵੇਲ ਕਤਈ ਕੌੜੇ ਹੋ ਜਾਂਦੇ ਹਨ।
Fareedkot Teekaਤਾਂ ਤੇ ਖਾਨ ਪਾਨ ਆਦੀ ਭੋਜਨੋਂ ਕੇ ਜੋ ਮੀਠੇ ਰਸ ਹੈਂ, ਸੋ ਅੰਤ ਕੇ ਸਮੇਂ (ਕਤ) ਕਹਾਂ ਸਹਾਇਕ ਹੋਤੇ ਹੈਂ, ਭਾਵ ਨਹੀਂ ਹੋਤੇ ਹੈਂ। ਸੋ ਅੰਤ ਕੋ ਖਾਰੀ ਹੋ ਜਾਤੇ, ਭਾਵ ਯੇਹਿ ਤਿਨੋਂ ਕੇ ਭੋਗਣੇ ਕਰ ਦੁਖ ਹੀ ਪ੍ਰਾਪਤਿ ਹੋਤਾ ਹੈ॥
Prof. Sahib Singhਖਾਣ ਪੀਣ, ਮਿੱਠੇ ਰਸਾਂ ਵਾਲੇ ਪਦਾਰਥ-(ਇਹ ਸਭ) ਅਖ਼ੀਰ ਦੇ ਵੇਲੇ ਸਦਾ ਕੌੜੇ (ਲੱਗਦੇ ਹਨ)।ਪਦ ਅਰਥ ਖਾਨ ਪਾਨ = ਖਾਣਾ ਪੀਣਾ। ਅੰਤ ਕੀ ਬਾਰ = ਅਖ਼ੀਰ ਦੇ ਵੇਲੇ। ਕਤ = ਕਤਈ, ਬਿਲਕੁਲ। ਖਾਰੀ = ਕੌੜੇ।
SikhNet (Spanish)La comida, la bebida, lo dulce y los platillos sabrosos se tornaron amargos en el último momento,
ਨਾਨਕ. ਸੰਤ ਚਰਨ ਸੰਗਿ ਉਧਰੇ; ਹੋਰਿ ਮਾਇਆ ਮਗਨ, ਚਲੇ ਸਭਿ ਡਾਰੀ ॥੬॥
naanak. sant charan sang udhare; hor maaeaa magan, chale sabh ddaaree |6|
Sant Singh KhalsaO Nanak, I was saved in the Society of the Saints, at their feet; the others, intoxicated with Maya, have gone, leaving everything behind. ||6||
Manmohan SinghNanak, One is saved in the society of the saint's feet. Others who are intoxicated with wealth have to quit leaving behind everything.
Manmohan Singh (Punjabi)ਨਾਨਕ ਪ੍ਰਾਣੀ ਦਾ ਸਾਧੂਆ ਦੇ ਪੈਰਾ ਦੀ ਸੰਗਤ ਅੰਦਰ ਪਾਰ ਉਤਾਰਾ ਹੁੰਦਾ ਹੈ। ਹੋਰ; ਜੋ ਧਨ-ਦੌਲਤ ਨਾਲ ਮਤਵਾਲੇ ਹੋਏ ਹੋਏ ਹਨ, ਉਨ੍ਹਾ ਨੂੰ ਹਰ ਹਰ ਸ਼ੈ ਨੂੰ ਛਡ ਕੇ ਟੁਰ ਜਾਣਾ ਪੈਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜੋ ਪੁਰਸ਼ ਸੰਤੋਂ ਕੇ ਚਰਨੋਂ ਸੰਗ ਲਗੇ ਹੈਂ, ਸੋ ਜਗਤ ਸਾਗਰ ਸੇ ਤਰੇ ਹੈਂ ਔਰ ਸੰਪੂਰਨ ਮਾਯਾ ਮੇਂ ਮਗਨ ਹੋਣੇ ਵਾਲੇ ਅਗਿਆਨੀ ਜੀਵ ਇਸੀ ਅਸਥਾਨ ਮੇਂ ਮਾਯਾ ਕੋ ਤਿਆਗ ਕਰ ਚਲੇ ਗਏ ਹੈਂ॥੬॥
Prof. Sahib Singhਹੇ ਨਾਨਕ! ਜੋ ਜਨ ਸੰਤਾਂ ਦੀ ਚਰਨੀਂ ਪੈਂਦੇ ਹਨ ਉਹ ਤਰ ਜਾਂਦੇ ਹਨ, ਬਾਕੀ ਲੋਕ, ਜੋ ਮਾਇਆ ਵਿਚ ਮਸਤ ਹਨ, ਸਭ ਕੁਝ ਛੱਡ ਕੇ (ਖ਼ਾਲੀ-ਹੱਥ ਹੀ) ਜਾਂਦੇ ਹਨ ॥੬॥ਪਦ ਅਰਥ ਉਧਰੇ = ਤੁਰ ਗਏ। ਹੋਰਿ = ਹੋਰ ਲੋਕ। ਮਗਨ = ਡੁੱਬੇ ਹੋਏ, ਮਸਤ। ਡਾਰੀ = ਡਾਰਿ, ਛੱਡ ਕੇ ॥੬॥
SikhNet (Spanish)pero oh, dice Nanak, fui salvado en la Compañía de los Santos, fui salvado a Sus Pies. Los demás, embebidos en Maya, se han ido, dejando todo atrás. (6)