ਦੇਹ ਨ ਗੇਹ, ਨ ਨੇਹ ਨ ਨੀਤਾ; ਮਾਇਆ ਮਤ. ਕਹਾ ਲਉ ਗਾਰਹੁ ॥
deh na geh, na neh na neetaa; maaeaa mat. kahaa lau gaarahu |
Sant Singh KhalsaNeither body, nor house, nor love last forever. You are intoxicated with Maya; how long will you be proud of them?
Manmohan SinghNeither body, nor house, nor love; these last not for ever. Intoxicated with riches, how ling shall thou take pride on them?
Manmohan Singh (Punjabi)ਨਾਂ ਸਰੀਰ, ਨਾਂ ਹੀ ਘਰ, ਨਾਂ ਹੀ ਪਿਆਰ, ਇਹ ਹਮੇਸ਼ਾਂ ਲਈ ਨਹੀਂ ਰਹਿੰਦੇ। ਦੌਲਤ ਨਾਲ ਗੁੱਟ ਹੋਇਆ ਹੋਇਆ ਤੂੰ ਕਦ ਤਾਂਈ ਉਨ੍ਹਾਂ ਉਤੇ ਹੰਕਾਰ ਕਰੇਗਾ?
Fareedkot Teekaਹੇ ਜੀਵ! ਇਹ ਦੇਹੀ ਔਰ (ਗੇਹ) ਘਰ ਆਦੀ ਇਨ ਪਦਾਰਥੋਂ ਕਾ ਮੋਹਿ ਨਿਤ ਨਹੀਂ ਹੈ, ਭਾਵ ਅਸਤ ਰੂਪ ਹੈ। ਮਾਯਾ ਕਰ ਕੇ ਮਸਤ ਹੂਏ ਤੁਮ ਕਹਾਂ ਪ੍ਰਯੰਤ ਇਨੋਂ ਮੇਂ (ਗਾਰਹੁ) ਗਰਬ ਕਰੋਗੇ ਵਾ ਕਹਾਂ ਤੀਕਰ ਅਪਨੇ ਆਪ ਕੋ ਇਨ ਮੇਂ ਗਾਲੋਗੇ?
Prof. Sahib Singhਹੇ ਮਾਇਆ ਵਿਚ ਮੱਤੇ ਹੋਏ (ਜੀਵ!) ਇਹ ਸਰੀਰ, ਇਹ ਘਰ, (ਮਾਇਆ ਦੇ) ਇਹ ਪਿਆਰ, ਕੋਈ ਸਦਾ ਰਹਿਣ ਵਾਲੇ ਨਹੀਂ ਹਨ; ਕਦ ਤਾਈਂ (ਤੂੰ ਇਹਨਾਂ ਦਾ) ਹੰਕਾਰ ਕਰੇਂਗਾ?ਪਦ ਅਰਥ ਦੇਹ = ਸਰੀਰ। ਗੇਹ = ਘਰ। ਨੇਹ = ਮੋਹ-ਪਿਆਰ। ਨ ਨੀਤਾ = ਅਨਿੱਤ, ਸਦਾ ਨਾਹ ਰਹਿਣ ਵਾਲੇ। ਮਤ = ਮੱਤਾ ਹੋਇਆ, ਹੰਕਾਰੀ। ਕਹਾ ਲਉ = ਕਦ ਤਾਈਂ? ਗਾਰਹੁ = (ਤੂੰ) ਅਹੰਕਾਰ ਕਰੇਂਗਾ।
SikhNet (Spanish)Ni el cuerpo, ni la casa, ni el amor duran para siempre, estás embebido en la Maya, ¿qué tanto seguirás en ese orgullo?
ਛਤ੍ਰ ਨ ਪਤ੍ਰ ਨ ਚਉਰ ਨ ਚਾਵਰ; ਬਹਤੀ ਜਾਤ. ਰਿਦੈ, ਨ ਬਿਚਾਰਹੁ ॥
chhatr na patr na chaur na chaavar; bahatee jaat. ridai, na bichaarahu |
Sant Singh KhalsaNeither crown, nor canopy, nor servants last forever. You do not consider in your heart that your life is passing away.
Manmohan SinghNeither throne and crown, nor royal warrants, nor fly-brushes and their waveres shall stay. Thou remember not that thy life is passing off.
Manmohan Singh (Punjabi)ਨਾਂ ਤਖਤ ਤੇ ਤਾਜ, ਨਾਂ ਹੀ ਸ਼ਾਹੀ ਪਰਵਾਨੇ, ਨਾਂ ਹੀ ਚੋਰ ਤੇ ਉਨ੍ਹਾਂ ਦੇ ਝੁਲਾਉਣ ਵਾਲੇ ਰਹਿਣਗੇ। ਤੂੰ ਆਪਣੇ ਮਨ ਵਿੱਚ ਖਿਆਲ ਨਹੀਂ ਕਰਦਾ ਕਿ ਤੇਰੀ ਉਮਰ ਬੀਤਦੀ ਜਾ ਰਹੀ ਹੈ।
Fareedkot Teekaਕਿਉਂ ਕਿ ਪ੍ਰਲੋਕ ਮੇਂ ਨਾ ਤੋ ਛਤ੍ਰ ਹੀ ਜਾਇਗਾ ਔਰ ਨ ਪਤ੍ਰਿਕਾ, ਭਾਵ ਨ ਪ੍ਰਵਾਨਾ ਹੀ ਚਲੇਗਾ, ਨਾ ਚੋਰ ਹੀ ਔ ਨਾ (ਚਾਵਰ) ਚੌਰ ਕਰਨੇ ਵਾਲਾ ਵਾ (ਚਾਵਰ) ਚਾਵੜਾਂ ਕੋਈ ਨਹੀਂ ਹੋਇੰਗੀਆਂ। ਤਾਂ ਤੇ ਤੁਮਾਰੀ ਆਯੂ ਰੂਪੀ ਨਦੀ ਵਹਿਤੀ ਜਾਤੀ ਹੈ, ਭਾਵ ਬੀਤਤੀ ਜਾਤੀ ਹੈ, ਪਰੰਤੂ ਤੁਮ ਇਸ ਬਾਤ ਕੋ ਰਿਦੇ ਮੇਂ ਬੀਚਾਰਤੇ ਨਹੀਂ ਹੋ॥
Prof. Sahib Singhਇਹ (ਰਾਜਸੀ) ਛਤਰ, ਇਹ ਹੁਕਮ-ਨਾਮੇ, ਇਹ ਚਉਰ ਅਤੇ ਇਹ ਚਉਰ-ਬਰਦਾਰ, ਸਭ ਨਾਸ ਹੋ ਜਾਣਗੇ। ਪਰ ਹਿਰਦੇ ਵਿਚ ਤੂੰ ਵਿਚਾਰਦਾ ਨਹੀਂ ਹੈਂ।ਪਦ ਅਰਥ ਛਤ੍ਰ = ਰਾਜ ਦਾ ਛਤਰ। ਪਤ੍ਰ = ਹੁਕਮਨਾਮਾ। ਚਾਵਰ = ਚਉਰ ਕਰਨ ਵਾਲੇ। ਬਹਤੀ ਜਾਤ = ਤੁਰੀ ਜਾ ਰਹੀ ਹੈ, (ਭਾਵ, ਨਾਸ ਹੋ ਜਾਣਗੇ)। ਰਿਦੈ = ਹਿਰਦੇ ਵਿਚ।
SikhNet (Spanish)Ni corona, ni dosel, ni sirvientes duran para siempre, no aceptas en tu corazón que tu vida se te va de las manos.
ਰਥ ਨ ਅਸ੍ਵ, ਨ ਗਜ ਸਿੰਘਾਸਨ; ਛਿਨ ਮਹਿ ਤਿਆਗਤ, ਨਾਂਗ ਸਿਧਾਰਹੁ ॥
rath na asv, na gaj singhaasan; chhin meh tiaagat, naang sidhaarahu |
Sant Singh KhalsaNeither chariots, nor horses, nor elephants or royal thrones shall last forever. In an instant, you will have to leave them, and depart naked.
Manmohan SinghNeither chariots nor horses, elephants and royal throne shall remain stable. Leaving them off, in a moment, thou shall go completely naked.
Manmohan Singh (Punjabi)ਨਾਂ ਗੱਡੀਆਂ, ਨਾਂ ਹੀ ਘੋੜੇ, ਹਾਥੀ ਅਤੇ ਸ਼ਾਹੀ ਤਖਤ ਅਸਥਿਰ ਰਹਿਣਗੇ। ਇਕ ਮੁਹਤ ਵਿੱਚ ਉਨ੍ਹਾਂ ਨੂੰ ਛਡ ਕੇ ਤੂੰ ਨੰਗ-ਧੜੰਗ ਟੁਰ ਵੰਝੇਗਾ।
Fareedkot Teekaਨਾ ਤੋ ਰਥ ਔ (ਅਸ੍ਵ) ਘੋੜੇ ਔਰ ਨਾ (ਗਜ) ਹਾਥੀ ਆਦੀ ਅਸਵਾਰੀ ਸਾਥ ਜਾਇਗੀ ਔਰ ਸਿੰਘਾਸਨ ਆਦੀ ਬਿਭੂਤੀ ਕੋ ਏਕ ਖਿਨ ਮਾਤ੍ਰ ਮੇਂ ਤਿਆਗ ਕਰ ਕੇ ਨਗਨ ਚਰਨੋਂ ਸੇ ਹੀ ਚਲੇ ਜਾਵੋਗੇ॥
Prof. Sahib Singhਰਥ, ਘੋੜੇ, ਹਾਥੀ, ਤਖ਼ਤ, (ਇਹਨਾਂ ਵਿਚੋਂ ਕੋਈ ਭੀ ਨਾਲ) ਨਹੀਂ (ਨਿਭਣਾ), ਇਹਨਾਂ ਨੂੰ ਇਕ ਖਿਨ ਵਿਚ ਛੱਡ ਕੇ ਨੰਗਾ (ਹੀ ਇਥੋਂ) ਤੁਰ ਜਾਹਿਂਗਾ।ਪਦ ਅਰਥ ਅਸ੍ਵ = ਘੋੜੇ। ਗਜ = ਹਾਥੀ। ਸਿੰਘਾਸਨ = ਤਖ਼ਤ। ਛਿਨ ਮਹਿ = ਬੜੀ ਛੇਤੀ। ਤਿਅਗਤ = ਛੱਡ ਕੇ। ਨਾਂਗ = ਨੰਗੇ। ਸਿਧਾਰਹੁ = ਤੁਰ ਜਾਹਿਂਗਾ।
SikhNet (Spanish)Ni carrozas, caballos, elefantes o los tronos reales durarán para siempre,
ਸੂਰ ਨ ਬੀਰ ਨ ਮੀਰ ਨ ਖਾਨਮ; ਸੰਗਿ. ਨ ਕੋਊ, ਦ੍ਰਿਸਟਿ ਨਿਹਾਰਹੁ ॥
soor na beer na meer na khaanam; sang. na koaoo, drisatt nihaarahu |
Sant Singh KhalsaNeither warrior, nor hero, nor king or ruler last forever; see this with your eyes.
Manmohan SinghNeither warrior, nor hero, nor king and duke; none of these is seen with the eyes going along with thee.
Manmohan Singh (Punjabi)ਨਾਂ ਯੋਧਾ, ਨਾਂ ਹੀ ਸੂਰਮਾ, ਨਾਂ ਹੀ ਪਾਤਿਸ਼ਾਹ ਅਤੇ ਅਤੇ ਨਵਾਬ, ਇਨ੍ਹਾਂ ਵਿਚੋਂ ਕੋਈ ਭੀ ਤੇਰੇ ਨਾਲ ਜਾਂਦਾ ਹੋਇਆ ਅੱਖੀ ਨਹੀਂ ਦਿਸਦਾ।
Fareedkot Teekaਨਾ ਤੋ ਸੂਰਮੇ ਔ ਨ (ਬੀਰ) ਭਾਈ ਵਾ ਬਹਾਦਰ ਔਰ ਨ ਕੋਈ (ਮੀਰ) ਅੰਬੀਰ, ਵਜੀਰ, ਮੰਤ੍ਰੀ ਆਦੀ ਨ (ਖਾਨਮ) ਪਠਾਣ ਹੀ, ਭਾਵ ਇਤ੍ਯਾਦੀ ਜਿਤਨਿਓਂ ਕੋ ਤੁਮ ਅਪਨੇ ਸਹਾਯਕ ਜਾਨਤੇ ਹੋ, ਜੇ ਵਿਚਾਰ ਕੀ ਦ੍ਰਿਸ਼ਟੀ ਸੇ ਦੇਖੋ ਤੋ ਊਹਾਂ ਪਰਲੋਕ ਮੇਂ ਤੁਮਾਰੇ ਸਾਥ ਕੋਈ ਨਹੀਂ ਚਲੇਗਾ॥
Prof. Sahib Singhਅੱਖਾਂ ਨਾਲ ਵੇਖ! ਨਾਹ ਸੂਰਮੇ, ਨਾਹ ਜੋਧੇ, ਨਾਹ ਮੀਰ, ਨਾਹ ਸਿਰਦਾਰ, ਕੋਈ ਭੀ ਸਾਥੀ ਨਹੀਂ (ਬਣਨੇ)।ਪਦ ਅਰਥ ਸੂਰ = ਸੂਰਮੇ। ਬੀਰ = ਜੋਧੇ। ਮੀਰ = ਪਾਤਸ਼ਾਹ। ਖਾਨਮ = ਖਾਨ, ਸਿਰਦਾਰ। ਸੰਗਿ = ਸੰਗੀ, ਸਾਥੀ। ਦ੍ਰਿਸਟਿ = ਅੱਖਾਂ ਨਾਲ। ਨਿਹਾਰਹੁ = ਵੇਖੋ।
SikhNet (Spanish)en un solo instante estarás desnudo y listo para partir. Ni guerrero, héroe, regente o rey duran para siempre, velo con tus propios ojos.
ਕੋਟ ਨ ਓਟ ਨ ਕੋਸ. ਨ ਛੋਟਾ; ਕਰਤ ਬਿਕਾਰ, ਦੋਊ ਕਰ ਝਾਰਹੁ ॥
kott na ott na kos. na chhottaa; karat bikaar, doaoo kar jhaarahu |
Sant Singh KhalsaNeither fortress, nor shelter, nor treasure will save you; doing evil deeds, you shall depart empty-handed.
Manmohan SinghNeither fortress, nor treasures can emancipate thee. Committing sins, thou shall depart wiping off both thine hands.
Manmohan Singh (Punjabi)ਨਾਂ ਕਿਲ੍ਹੇ, ਨਾਂ ਹੀ ਪਨਾਹ ਅਸਥਾਨ, ਨਾਂ ਹੀ ਖਜਾਨੇ ਤੈਨੂੰ ਬੰਦ-ਖਲਾਸ ਕਰਾ ਸਕਦੇ ਹਨ। ਪਾਪ ਕਮਾ ਤੇ ਆਪਣੇ ਦੋਨੋ ਹੱਥ ਝਾੜ ਕੇ ਟੁਰ ਵੰਜੇਗਾ।
Fareedkot Teekaਕਿਉਂ ਕਿ ਤਹਾਂ ਨਾ ਤੋ ਕੋਟ ਕੇ (ਓਟ) ਆਸਰੇ ਔ ਨਾ (ਕੋਸ) ਖਜਾਨਿਓਂ ਕੇ ਆਸਰੇ ਸੇ ਹੀ ਤੇਰਾ (ਛੋਟਾ) ਛੂਟਣਾ ਹੋਇਗਾ। ਵਿਕਾਰੋਂ ਕੋ ਕਰਤਾ ਹੂਆ ਦੋਨੋਂ ਹਾਥੋਂ ਕੋ ਝਾੜ ਕਰਕੇ, ਭਾਵ ਖਾਲੀ ਹਾਥੋਂ ਸੇ ਚਲਾ ਜਾਵੇਂਗਾ॥
Prof. Sahib Singhਇਹਨਾਂ ਕਿਲ੍ਹਿਆਂ, (ਮਾਇਆ ਦੇ) ਆਸਰਿਆਂ ਤੇ ਖ਼ਜ਼ਾਨਿਆਂ ਨਾਲ (ਅੰਤ ਵੇਲੇ) ਛੁਟਕਾਰਾ ਨਹੀਂ (ਹੋ ਸਕੇਗਾ)। (ਤੂੰ) ਪਾਪ ਕਰ ਕਰ ਕੇ ਦੋਵੇਂ ਹੱਥ ਝਾੜਦਾ ਹੈਂ (ਭਾਵ, ਬੇ-ਪਰਵਾਹ ਹੋ ਕੇ ਪਾਪ ਕਰਦਾ ਹੈਂ)।ਪਦ ਅਰਥ ਕੋਟ = ਕਿਲ੍ਹੇ। ਓਟ = ਆਸਰੇ। ਕੋਸ = ਕੋਸ਼, ਖ਼ਜ਼ਾਨੇ। ਛੋਟਾ = ਛੁਟਕਾਰਾ। ਬਿਕਾਰ = ਪਾਪ। ਦੋਊ = ਦੋਵੇਂ। ਕਰ = ਹੱਥ (ਬਹੁ-ਵਚਨ)। ਝਾਰਹੁ = (ਤੂੰ) ਝਾੜਦਾ ਹੈਂ।
SikhNet (Spanish)Ni fortalezas, refugios o tesoros te servirán, actuando mal, partirás con las manos vacías.
ਮਿਤ੍ਰ ਨ ਪੁਤ੍ਰ ਕਲਤ੍ਰ ਸਾਜਨ ਸਖ; ਉਲਟਤ ਜਾਤ, ਬਿਰਖ ਕੀ ਛਾਂਰਹੁ ॥
mitr na putr kalatr saajan sakh; ulattat jaat, birakh kee chhaanrahu |
Sant Singh KhalsaFriends, children, spouses and friends - none of them last forever; they change like the shade of a tree.
Manmohan SinghThe intimate, sons, wife, friends and mates stand not by thee. They change like the shade of the tree.
Manmohan Singh (Punjabi)ਦਿਲੀ-ਦੌਸਤ, ਲੜਕੇ, ਵਹੁਟੀ, ਯਾਰ ਅਤੇ ਸਾਥੀ ਤੇਰਾ ਪੱਖ ਨਹੀਂ ਪੂਰਦੇ। ਉਹ ਰੁੱਖ ਦੀ ਛਾਂ ਦੀ ਮਾਨੰਦ ਬਦਲ ਜਾਂਦੇ ਹਨ।
Fareedkot Teekaਮਿਤ੍ਰ, ਪੁਤ੍ਰ, (ਕਲਤ੍ਰ) ਇਸਤ੍ਰੀ, ਸਾਜਨ, ਸਖੇ ਆਦੀ ਕੋਈ ਸਹਾਯਕ ਨਹੀਂ ਹੋਇਗਾ, ਕਿਉਂ ਕਿ ਇਹ ਸਰਬ ਪਦਾਰਥ ਬ੍ਰਿਛ ਕੀ ਛਾਯਾਵਤ ਔ ਰੌਂ ਕੇ ਪਾਣੀ ਵਤ ਉਲਟਤੇ ਜਾਤੇ ਹੈਂ, ਭਾਵ ਪ੍ਰਣੰਮਤੇ ਜਾਤੇ ਹੈਂ ਏਕ ਰਸ ਨਹੀਂ ਰਹਿਤੇ॥
Prof. Sahib Singhਇਹ ਮਿੱਤ੍ਰ, ਪੁੱਤ੍ਰ, ਇਸਤ੍ਰੀ, ਸੱਜਣ ਤੇ ਸਾਥੀ (ਅੰਤ ਵੇਲੇ) ਸਾਥ ਛੱਡ ਦੇਣਗੇ, ਜਿਵੇਂ (ਹਨੇਰੇ ਵਿਚ) ਰੁੱਖ ਦੀ ਛਾਂ (ਉਸ ਦਾ ਸਾਥ ਛੱਡ ਦੇਂਦੀ ਹੈ।)ਪਦ ਅਰਥ ਕਲਤ੍ਰ = ਇਸਤ੍ਰੀ। ਸਖ = ਸਖੇ, ਸਾਥੀ। ਉਲਟਤ ਜਾਤ = ਉਲਟ ਜਾਂਦੇ ਹਨ, ਮੁੜ ਜਾਂਦੇ ਹਨ, ਮੂੰਹ ਮੋੜ ਲੈਂਦੇ ਹਨ, ਛੱਡ ਜਾਂਦੇ ਹਨ। ਛਾਰਹੁ = ਛਾਂ ਵਾਂਗ।
SikhNet (Spanish)Amigos, hijos, pareja, no duran para siempre, cambian como la sombra del árbol.
ਦੀਨ ਦਯਾਲ ਪੁਰਖ ਪ੍ਰਭ ਪੂਰਨ; ਛਿਨ ਛਿਨ ਸਿਮਰਹੁ ਅਗਮ ਅਪਾਰਹੁ ॥
deen dayaal purakh prabh pooran; chhin chhin simarahu agam apaarahu |
Sant Singh KhalsaGod is the Perfect Primal Being, Merciful to the meek; each and every instant, meditate in remembrance on Him, the Inaccessible and Infinite.
Manmohan SinghThe Omnipotent and Omnipresent Lord is merciful to the meek. Every moment dwell thou upon thy Inaccessible and Infinite God.
Manmohan Singh (Punjabi)ਸਰਬ-ਸ਼ਕਤੀਵਾਨ ਅਤੇ ਸਰਬ-ਵਿਆਪਕ ਸੁਆਮੀ ਮਸਕੀਨਾ ਉਤੇ ਮਿਹਰਬਾਨ ਹੈ। ਹਰ ਮੁਹਤ ਤੂੰ ਆਪਣੀ ਪਹੁੰਚ ਤੋਂ ਪਰ੍ਹੇ ਅਤੇ ਬੇਅੰਤ ਵਾਹਿਗੁਰੂ ਦਾ ਭਜਨ ਕਰ।
Fareedkot Teekaਤਾਂ ਤੇ ਹੇ ਭਾਈ! ਦੀਨੋਂ ਪਰ ਦਿਆਲ ਔ ਮਨ ਬਾਣੀ ਸੇ ਅਗੰਮ ਜੋ ਅਪਾਰ ਪੂਰਨ ਪੁਰਖ ਪ੍ਰਭੂ ਹੈ ਤਿਸ ਕੋ ਛਿਨ ਛਿਨ ਮੇਂ ਸਦਾ ਸਿਮਰਨ ਕਰੋ॥
Prof. Sahib Singh(ਹੇ ਮਨ!) ਦੀਨਾਂ ਉੱਤੇ ਦਇਆ ਕਰਨ ਵਾਲੇ, ਸਭ ਥਾਈਂ ਵਿਆਪਕ, ਬੇਅੰਤ ਤੇ ਅਪਾਰ ਹਰੀ ਨੂੰ ਹਰ ਵੇਲੇ ਯਾਦ ਕਰ, (ਤੇ ਆਖ)-ਪਦ ਅਰਥ ਦੀਨ ਦਯਾਲ = ਦੀਨਾਂ ਉਤੇ ਦਇਆ ਕਰਨ ਵਾਲਾ। ਪੂਰਨ ਪੁਰਖ = ਸਭ ਥਾਈਂ ਵਿਆਪਕ ਹਰੀ। ਛਿਨ ਛਿਨ = ਸਦਾ, ਹਰ ਵੇਲੇ। ਅਗਮ = ਅੰਬੇ, ਜਿਸ ਤਾਈਂ ਪਹੁੰਚ ਹੋਣੀ ਬੜੀ ਕਠਨ ਹੈ।
SikhNet (Spanish)Dios es el Ser Primordial Perfecto, Misericordioso con el débil, a cada instante, medita en Él, Inaccesible e Infinito.
ਸ੍ਰੀਪਤਿ ਨਾਥ ਸਰਣਿ ਨਾਨਕ ਜਨ; ਹੇ ਭਗਵੰਤ. ਕ੍ਰਿਪਾ ਕਰਿ ਤਾਰਹੁ ॥੫॥
sreepat naath saran naanak jan; he bhagavant. kripaa kar taarahu |5|
Sant Singh KhalsaO Great Lord and Master, servant Nanak seeks Your Sanctuary; please shower him with Your Mercy, and carry him across. ||5||
Manmohan SinghO my Illustrious God, the Lord of Lakhshmi and the Master of all, slave Nanak has sought Thy refuge. Showering Thine benediction, now save Thou him.
Manmohan Singh (Punjabi)ਹੇ ਲਖਸ਼ਮੀ ਦੇ ਸੁਆਮੀ ਅਤੇ ਸਾਰਿਆਂ ਦੇ ਮਾਲਕ! ਤੇਰੇ ਕੀਰਤੀਮਾਨ ਵਾਹਿਗੁਰੂ ਗੋਲੇ ਨਾਨਕ ਨੇ ਤੇਰੀ ਪਨਾਹ ਲਈ ਹੈ। ਆਪਣੀ ਮਿਹਰ ਧਾਰ ਕੇ ਤੂੰ ਹੁਣ ਉਸ ਦੀ ਰੱਖਿਆ ਕਰ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹੇ ਲਖ੍ਯਮੀ ਕੇ ਪਤੀ ਸਰਬ ਕੇ ਨਾਥ! ਹੇ ਭਗਵੰਤ! ਮੈਂ ਤੇਰੀ ਸਰਨ ਹੂੰ, ਤਾਂ ਤੇ ਮੈਂ ਦਾਸ ਕੋ ਕ੍ਰਿਪਾ ਕਰ ਕੇ ਇਸ ਸੰਸਾਰ ਸਮੁੰਦ੍ਰ ਸੇ ਤਾਰੋ॥੫॥☬ਮਾਯਾ ਕੀ ਪ੍ਰਬਲਤਾ ਦਿਖਾਵਤੇ ਹੈਂ:
Prof. Sahib Singhਹੇ ਮਾਇਆ ਦੇ ਪਤੀ! ਹੇ ਨਾਥ! ਹੇ ਭਗਵੰਤ! ਨਾਨਕ ਦਾਸ ਨੂੰ ਕਿਰਪਾ ਕਰ ਕੇ ਤਾਰ ਲਵੋ, ਜੋ ਤੇਰੀ ਸਰਨ ਆਇਆ ਹੈ ॥੫॥ਪਦ ਅਰਥ ਸ੍ਰੀਪਤਿ = ਮਾਇਆ ਦਾ ਮਾਲਕ। ਸ੍ਰੀ = ਮਾਇਆ ॥੫॥
SikhNet (Spanish)Oh Gran Señor y Maestro, el Sirviente Nanak busca Tu Santuario, por favor rocíalo con Tu Misericordia y llévalo a través. (5)