ੴ

ਸਿੱਖਬਾਣੀ · SikhBani

ਬ੍ਰਹਮਾਦਿਕ ਸਿਵ ਛੰਦ ਮੁਨੀਸੁਰ ਰਸਕਿ ਰਸਕਿ ਠਾਕੁਰ ਗੁਨ ਗਾਵਤ ॥

brahamaadik siv chhand muneesur rasak rasak tthaakur gun...
Guru Arjan Dev Ji ਗੁਰੂ ਅਰਜਨ ਦੇਵ ਜੀ · Svaiyay Sri Mukhbak Mehl 5 · Ang 1388 · 6 lines
Translations

ਬ੍ਰਹਮਾਦਿਕ ਸਿਵ ਛੰਦ ਮੁਨੀਸੁਰ; ਰਸਕਿ ਰਸਕਿ ਠਾਕੁਰ ਗੁਨ ਗਾਵਤ ॥

brahamaadik siv chhand muneesur; rasak rasak tthaakur gun gaavat |

Sant Singh KhalsaBrahma, Shiva, the Vedas and the silent sages sing the Glorious Praises of their Lord and Master with love and delight.
Manmohan SinghBrahma and his likes, Shiva, the Vedas and the silent sages sing the Lord's praises with relish and love.
Manmohan Singh (Punjabi)ਬ੍ਰਹਮਾ ਅਤੇ ਉਸ ਵਰਗੇ ਸ਼ਿਵਜੀ, ਵੇਦ ਅਤੇ ਖਾਮੋਸ਼ ਰਿਸ਼ੀ ਸੁਆਦ ਅਤੇ ਪਿਆਰ ਨਾਲ ਸੁਆਮੀ ਦੀ ਸਿਫ਼ਤ ਗਾਇਨ ਕਰਦੇ ਹਨ।
Fareedkot Teekaਬ੍ਰਹਮਾ ਜੀ ਤੇ ਆਦਿ ਲੇ ਕਰ ਸ਼ਿਵਜੀ ਔ (ਛੰਦ) ਵੇਦ ਪੁਨਾ ਮੁਨੀਸ਼ਰ ਜੇਤੇ ਹੈਂ, ਸੋ ਸੰਪੂਰਨ ਤਿਸ ਨਾਮ ਕੇ (ਰਸਕਿ) ਪ੍ਰੇਮੀ ਹੂਏ ਹੂਏ (ਰਸਕਿ) ਤਦਾਕਾਰ ਹੋ ਕਰ ਤਿਸ ਠਾਕਰ ਜੀ ਕੇ ਗੁਣੋਂ ਕੋ ਗਾਵਤੇ ਹੈਂ॥
Prof. Sahib Singhਬ੍ਰਹਮਾ ਵਰਗੇ, ਸ਼ਿਵ ਜੀ ਅਤੇ ਵੱਡੇ ਵੱਡੇ ਮੁਨੀ ਵੇਦਾਂ ਦੁਆਰਾ ਪਰਮਾਤਮਾ ਦੇ ਗੁਣ ਪ੍ਰੇਮ ਨਾਲ ਗਾਉਂਦੇ ਹਨ।

ਪਦ ਅਰਥ ਛੰਦ = (ਛੰਦਸ = The Vedas) ਵੇਦ। ਮੁਨੀਸੁਰ = ਵੱਡੇ ਵੱਡੇ ਮੁਨੀ। ਰਸਕਿ = ਰਸ ਲੈ ਲੈ ਕੇ, ਪ੍ਰੇਮ ਨਾਲ। ਠਾਕੁਰ ਗੁਨ = ਠਾਕੁਰ ਦੇ ਗੁਣ।

SikhNet (Spanish)Brahma, Shiva, los Vedas y los Sabios silenciosos, cantan las Gloriosas Alabanzas de su Señor y Maestro con Amor y Dicha.

ਇੰਦ੍ਰ ਮੁਨਿੰਦ੍ਰ ਖੋਜਤੇ ਗੋਰਖ; ਧਰਣਿ ਗਗਨ ਆਵਤ ਫੁਨਿ ਧਾਵਤ ॥

eindr munindr khojate gorakh; dharan gagan aavat fun dhaavat |

Sant Singh KhalsaIndra, Vishnu and Gorakh, who come to earth and then go to heaven again, seek the Lord.
Manmohan SinghIndra, Vishnu and Gorakh, who sometimes land on earth and sometimes go to heaven, search and seek their Lord.
Manmohan Singh (Punjabi)ਇੰਦਰ, ਵਿਸ਼ਨੂੰ ਅਤੇ ਗੋਰਖ, ਜੋ ਕਦੇ ਧਰਤੀ ਤੇ ਆਉਂਦੇ ਹਨ ਅਤੇ ਕਦੇ ਆਕਾਸ਼ ਤੇ ਚਲੇ ਜਾਂਦੇ ਹਨ, ਆਪਣੇ ਸੁਆਮੀ ਨੂੰ ਖੋਜਦੇ ਭਾਲਦੇ ਹਨ।
Fareedkot Teekaਇੰਦ੍ਰ ਆਦੀ ਦੇਵਤੇ ਔਰ ਮੁਨੀਓਂ ਕੇ ਇੰਦ੍ਰ ਗੋਰਖ ਆਦੀ ਸਿਧ ਜੋ ਧਰਤੀ ਔ ਅਕਾਸ਼ ਮੇਂ ਧਾਵਤੇ ਹੂਏ ਆਵਤੇ ਜਾਤੇ ਹੈਂ, ਭਾਵ ਜੋ ਸ਼ਕਤੀ ਸਪੰਨ ਹੈਂ, ਸੋ ਭੀ ਤਿਸ ਠਾਕੁਰ ਕੋ ਜਪ ਤਪ ਆਦੀ ਸਾਧਨੋਂ ਕਰ ਕੇ ਖੋਜਤੇ ਹੈਂ॥
Prof. Sahib Singhਇੰਦ੍ਰ, ਵੱਡੇ ਵੱਡੇ ਮੁਨੀ ਤੇ ਗੋਰਖ (ਆਦਿਕ) ਕਦੇ ਧਰਤੀ ਤੇ ਆਉਂਦੇ ਹਨ ਕਦੇ ਆਕਾਸ਼ ਵਲ ਦੌੜਦੇ ਫਿਰਦੇ ਹਨ, (ਅਤੇ ਪਰਮਾਤਮਾ ਨੂੰ ਸਭ ਥਾਈਂ) ਖੋਜ ਰਹੇ ਹਨ।

ਪਦ ਅਰਥ ਮੁਨਿੰਦ੍ਰ = ਵੱਡੇ ਵੱਡੇ ਮੁਨੀ। ਧਰਣਿ = ਧਰਤੀ। ਗਗਨ = ਆਕਾਸ਼। ਫੁਨਿ = ਫਿਰ। ਧਾਵਤ = ਦੌੜਦੇ ਹਨ।

SikhNet (Spanish)Indra, Vishnu, Gorakj, que vienen a la Tierra y después de regreso a los cielos, buscan al Señor, los Siddhas,

ਸਿਧ ਮਨੁਖੵ ਦੇਵ ਅਰੁ ਦਾਨਵ; ਇਕੁ ਤਿਲੁ. ਤਾ ਕੋ ਮਰਮੁ, ਨ ਪਾਵਤ ॥

sidh manukhay dev ar daanav; ik til. taa ko maram, na paavat |

Sant Singh KhalsaThe Siddhas, human beings, gods and demons cannot find even a tiny bit of His Mystery.
Manmohan SinghThe perfect persons, men, Gods and demons can find not even an iota of His mystery.
Manmohan Singh (Punjabi)ਪੂਰਨ ਪੁਰਸ਼, ਆਦਮੀ ਦੇਵਤੇ ਅਤੇ ਦਂੈਤ ਉਸ ਦੇ ਭੇਤ ਨੂੰ ਇਕ ਕੁੰਜਦ ਮਾਤ੍ਰ ਭੀ ਨਹੀਂ ਪਾ ਸਕਦੇ।
Fareedkot Teekaਇਸੀ ਪ੍ਰਕਾਰ ਸਿਧ ਔ ਮਾਨੁਖ ਦੇਵਤੇ ਔਰ ਦੈਤ ਇਹ ਸੰਪੂਰਨ ਏਕ ਤਿਲ ਭੀ ਤਿਸ ਕੇ (ਮਰਮੁ) ਭੇਦ ਕੋ ਨਹੀਂ ਪਾਇ ਸਕਤੇ ਹੈਂ॥
Prof. Sahib Singhਸਿੱਧ, ਮਨੁੱਖ, ਦੇਵਤੇ ਤੇ ਦੈਂਤ, ਕਿਸੇ ਨੇ ਭੀ ਉਸ (ਪ੍ਰਭੂ) ਦਾ ਰਤਾ ਭਰ ਭੇਦ ਨਹੀਂ ਪਾਇਆ।

ਪਦ ਅਰਥ ਸਿਧ = ਜੋਗ-ਸਾਧਨਾਂ ਵਿਚ ਪੁੱਗੇ ਹੋਏ ਜੋਗੀ। ਦੇਵ = ਦੇਵਤੇ। ਅਰੁ = ਅਤੇ। ਦਾਨਵ = ਰਾਖਸ਼। ਇਕੁ ਤਿਲੁ = ਤਿਲ ਮਾਤ੍ਰ ਭੀ, ਰਤਾ ਭੀ। ਮਰਮੁ = ਭੇਦ।

SikhNet (Spanish)seres humanos, dioses y seres malignos, no logran ni encontrar un pizca de Su Misterio.

ਪ੍ਰਿਅ ਪ੍ਰਭ ਪ੍ਰੀਤਿ ਪ੍ਰੇਮ ਰਸ ਭਗਤੀ; ਹਰਿ ਜਨ ਤਾ ਕੈ ਦਰਸਿ ਸਮਾਵਤ ॥

pria prabh preet prem ras bhagatee; har jan taa kai daras samaavat |

Sant Singh KhalsaThe Lord's humble servants are imbued with love and affection for God their Beloved; in the delight of devotional worship, they are absorbed in the Blessed Vision of His Darshan.
Manmohan SinghGod's slave, who is imbued with the love and affection of his lovable Lord and the relish of His meditation, merges in His vision.
Manmohan Singh (Punjabi)ਰੱਬ ਦਾ ਗੋਲਾ, ਜੋ ਆਪਣੇ ਲਾਡਲੇ ਠਾਕੁਰ ਦੇ ਪਿਆਰ ਤੇ ਪਿਰਹੜੀ ਅਤੇ ਉਸ ਦੇ ਸਿਮਰਨ ਦੇ ਸੁਆਦ ਨਾਲ ਰੰਗਿਆ ਹੋਇਆ ਹੈ, ਉਸ ਦੇ ਦਰਸ਼ਨ ਅੰਦਰ ਲੀਨ ਹੋ ਜਾਂਦਾ ਹੈ।
Fareedkot Teekaਤਿਸ ਪਿਆਰੇ ਪ੍ਰਭ ਕੀ ਪ੍ਰੀਤੀ ਸੇ ਪ੍ਰੇਮਾਭਗਤੀ ਕੇ ਰਸ ਮੇਂ ਜੋ ਮਗਨ ਹੈ, ਸੋ ਹਰੀ ਕੇ ਸੰਤ ਜਨ ਤਿਸ ਵਾਹਿਗੁਰੂ ਕੇ ਦਰਸਨ ਮੇਂ ਸਮਾਵਤੇ ਹੈਂ, ਭਾਵ ਸਰੂਪ ਮੇਂ ਅਭੇਦ ਹੋ ਜਾਤੇ ਹੈਂ॥
Prof. Sahib Singhਪਰ, ਹਰੀ ਦੇ ਦਾਸ ਪਿਆਰੇ ਪ੍ਰਭੂ ਦੀ ਪ੍ਰੀਤ ਦੁਆਰਾ ਤੇ ਪ੍ਰੇਮ-ਰਸ ਵਾਲੀ ਭਗਤੀ ਦੁਆਰਾ ਉਸ ਦੇ ਦਰਸ਼ਨ ਵਿਚ ਲੀਨ ਹੋ ਜਾਂਦੇ ਹਨ।

ਪਦ ਅਰਥ ਪ੍ਰਿਅ ਪ੍ਰਭ = ਪਿਆਰੇ ਪ੍ਰਭੂ ਦੀ। ਤਾ ਕੈ ਦਰਸਿ = ਉਸ (ਪ੍ਰਭੂ) ਦੇ ਦਰਸ਼ਨ ਵਿਚ। ਸਮਾਵਤ = ਲੀਨ ਹੋ ਜਾਂਦੇ ਹਨ। ਜਨ = ਦਾਸ।

SikhNet (Spanish)Los humildes Sirvientes del Señor están imbuidos en el Amor y la Afección de Dios, su Bienamado.

ਤਿਸਹਿ ਤਿਆਗਿ, ਆਨ ਕਉ ਜਾਚਹਿ; ਮੁਖ ਦੰਤ ਰਸਨ, ਸਗਲ ਘਸਿ ਜਾਵਤ ॥

tiseh tiaag, aan kau jaacheh; mukh dant rasan, sagal ghas jaavat |

Sant Singh KhalsaBut those who forsake Him, and beg from another, shall see their mouths, teeth and tongues wear away.
Manmohan SinghAbandoning Him, he who asks from another's his mouth, teeth and tongue all wear off.
Manmohan Singh (Punjabi)ਉਸ ਨੂੰ ਛਡ ਕੇ ਜੋ ਹਰ ਕਿਸੇ ਕੋਲੋ ਮੰਗਦਾ ਹੈ ਉਸ ਦਾ ਮੂਹੰ, ਦੰਦ ਅਤੇ ਜੀਭਾ ਸਮੂਹ ਘਸ ਜਾਂਦੇ ਹਨ।
Fareedkot Teekaਤਿਸ ਕੋ ਤਿਆਗ ਕਰ ਕੇ ਜੋ ਆਨ ਦੇਵੀ ਦੇਵਤੋਂ ਸੇ ਮਾਂਗਤੇ ਹੈਂ ਤਿਨ ਕੇ ਮੁਖ ਸੇ ਦੰਤ ਰਸਨਾ ਸੰਪੂਰਨ ਅੰਗ ਮਾਂਗਤਿਆਂ ਹੋਇਆਂ ਘਸ ਜਾਤੇ ਹੈਂ, ਭਾਵ ਵਹੁ ਤ੍ਰਿਸਨਾ ਕਰ ਕੇ ਸਦਾ ਦੀਨ ਰਹਿਤੇ ਹੈਂ ਅਰ ਇੰਦ੍ਰਿਓਂ ਕੇ ਗੋਲਖੀਨ ਹੋਤੇ ਜਾਤੇ ਹੈਂ॥
Prof. Sahib Singh(ਜਿਹੜੇ ਮਨੁੱਖ) ਉਸ ਪ੍ਰਭੂ ਨੂੰ ਛੱਡ ਕੇ ਹੋਰਨਾਂ ਤੋਂ ਮੰਗਦੇ ਹਨ (ਮੰਗਦਿਆਂ ਮੰਗਦਿਆਂ ਉਹਨਾਂ ਦੇ) ਮੂੰਹ, ਦੰਦ ਤੇ ਜੀਭ-ਇਹ ਸਾਰੇ ਹੀ ਘਸ ਜਾਂਦੇ ਹਨ।

ਪਦ ਅਰਥ ਤਿਸਹਿ = ਉਸ (ਪ੍ਰਭੂ) ਨੂੰ। ਤਿਆਗਿ = ਛੱਡ ਕੇ। ਆਨ ਕਉ = ਹੋਰਨਾਂ ਨੂੰ। ਜਾਚਹਿ = (ਜਿਹੜੇ ਮਨੁੱਖ) ਮੰਗਦੇ ਹਨ। ਦੰਤ = ਦੰਦ। ਰਸਨ = ਜੀਭ।

SikhNet (Spanish)En el disfrute de la Alabanza de Devoción, viven absortos en la Bendita Visión de Su Darshan.

ਰੇ ਮਨ ਮੂੜ. ਸਿਮਰਿ ਸੁਖਦਾਤਾ; ਨਾਨਕ ਦਾਸ. ਤੁਝਹਿ ਸਮਝਾਵਤ ॥੭॥

re man moorr. simar sukhadaataa; naanak daas. tujheh samajhaavat |7|

Sant Singh KhalsaO my foolish mind, meditate in remembrance on the Lord, the Giver of peace. Slave Nanak imparts these teachings. ||7||
Manmohan SinghO my silly soul, thou contemplate on the Peace-Giving Lord. Slave Nanak instructs thee this wise.
Manmohan Singh (Punjabi)ਹੇ ਮੇਰੀ ਮੂਰਖ ਜਿੰਦੜੀਏ! ਤੂੰ ਆਪਣੇ ਆਰਾਮ-ਦੇਣਹਾਰ ਸੁਆਮੀ ਦਾ ਆਰਾਧਨ ਕਰ। ਗੋਲਾ ਨਾਨਕ ਤੈਨੂੰ ਇਸ ਤਰ੍ਹਾਂ ਸਿਖਮਤ ਦਿੰਦਾ ਹੈ।
Fareedkot Teekaਰੇ ਮੂਰਖ ਮਨ ਵਾਲੇ ਪੁਰਸ਼! ਸੁਖੋਂ ਕਾ ਦਾਤਾ ਜੋ ਵਾਹਿਗੁਰੂ ਹੈ ਤਿਸ ਕੋ ਸਿਮਰ। ਸ੍ਰੀ ਗੁਰੂ ਜੀ ਕਹਿਤੇ ਹੈਂ: ਮੈਂ ਪਰਮੇਸ੍ਵਰ ਕਾ ਦਾਸ ਤੁਝ ਕੋ ਸਮਝਾਵਤਾ ਹੂੰ॥
Prof. Sahib Singhਹੇ ਮੂਰਖ ਮਨ! ਸੁਖਾਂ ਦੇ ਦੇਣ ਵਾਲੇ (ਪ੍ਰਭੂ) ਨੂੰ ਯਾਦ ਕਰ, ਤੈਨੂੰ (ਪ੍ਰਭੂ ਦਾ) ਦਾਸ ਨਾਨਕ ਸਮਝਾ ਰਿਹਾ ਹੈ ॥੭॥

ਪਦ ਅਰਥ ਮੂੜ = ਹੇ ਮੂਰਖ! ਸੁਖਦਾਤਾ = ਸੁਖਾਂ ਦੇ ਦੇਣ ਵਾਲਾ ॥੭॥

SikhNet (Spanish)Pero quienes Lo hacen a un lado y piden caridad al otro, verán su boca, dientes y lengua destruirse. Oh mi mente tonta, medita en el Señor, el Dador de Paz, el Sirviente Nanak imparte estas Enseñanzas. (7)
Answers quote the Granth verbatim with Ang citations. AI commentary is not Gurbani and not a religious ruling.