ੴ

ਸਿੱਖਬਾਣੀ · SikhBani

ਲਾਲਨੁ ਰਾਵਿਆ ਕਵਨ ਗਤੀ ਰੀ ॥

laalan raaviaa kavan gatee ree
Guru Arjan Dev Ji ਗੁਰੂ ਅਰਜਨ ਦੇਵ ਜੀ · Raag Soohee · Ang 739 · 11 lines
Translations

ਸੂਹੀ ਮਹਲਾ ੫ ॥

soohee mahalaa 5 |

Sant Singh KhalsaSoohee, Fifth Mehl:
Manmohan SinghSuhi 5th Guru.
Manmohan Singh (Punjabi)ਸੂਹੀ ਪੰਜਵੀਂ ਪਾਤਿਸ਼ਾਹੀ।
SikhNet (Spanish)Suji, Mejl Guru Aryan, Quinto Canal Divino.

ਲਾਲਨੁ ਰਾਵਿਆ; ਕਵਨ ਗਤੀ ਰੀ ॥

laalan raaviaa; kavan gatee ree |

Sant Singh KhalsaHow have you enjoyed your Dear Beloved?
Manmohan SinghIn what way has thou enjoyed thy love?
Manmohan Singh (Punjabi)ਕਿਸ ਤਰੀਕੇ ਨਾਲ ਤੂੰ ਆਪਣੇ ਪ੍ਰੀਤਮ ਨੂੰ ਮਾਣਿਆ ਹੈ?
Fareedkot Teekaਤੈਨੇ ਪਿਆਰਾ ਕਿਸ ਚਾਲ ਅਰਥਾਤ ਰਹਿਣੀ ਕਰ ਭੋਗਿਆ ਹੈ॥
Prof. Sahib Singhਹੇ ਸਖੀ! ਤੂੰ ਕਿਸ ਤਰੀਕੇ ਨਾਲ ਸੋਹਣੇ ਲਾਲ ਦਾ ਮਿਲਾਪ ਪ੍ਰਾਪਤ ਕੀਤਾ ਹੈ?

ਪਦ ਅਰਥ ਲਾਲਨੁ = ਸੋਹਣਾ ਲਾਲ। ਰਾਵਿਆ = ਮਿਲਾਪ ਦਾ ਆਨੰਦ ਮਾਣਿਆ। ਕਵਨ ਗਤੀ = ਕਵਨ ਗਤਿ, ਕਿਸ ਤਰੀਕੇ ਨਾਲ? ਰੀ = ਹੇ ਸਖੀ!

SikhNet (Spanish)Por favor dime, ¿cómo es que lograste gozar de tu Esposo?

ਸਖੀ ਬਤਾਵਹੁ; ਮੁਝਹਿ ਮਤੀ ਰੀ ॥੧॥

sakhee bataavahu; mujheh matee ree |1|

Sant Singh KhalsaO sister, please teach me, please show me. ||1||
Manmohan SinghO my mate, give me thou thy counsel.
Manmohan Singh (Punjabi)ਹੇ ਮੇਰੀ ਸਹੇਲੀਓ! ਤੂੰ ਮੈਨੂੰ ਆਪਣੀ ਸਲਾਹ ਮਸ਼ਵਰਾ ਦੱਸ।
Fareedkot Teekaਹੇ ਸਖੀ! ਕਹੁ ਮੇਰੇ ਕੋ (ਮਤੀ) ਸਿਖਿਆ ਬਤਾਇ ਦੀਜੀਏ॥੧॥
Prof. Sahib Singhਹੇ ਸਖੀ! ਮੈਨੂੰ ਭੀ ਉਹ ਅਕਲ ਦੱਸ ॥੧॥

ਪਦ ਅਰਥ ਮੁਝਹਿ = ਮੈਨੂੰ ਹੀ। ਮਤੀ = ਮਤਿ, ਅਕਲ ॥੧॥

SikhNet (Spanish)Muéstrame también a mí, oh mi compañero, el Camino a mi Señor.

ਸੂਹਬ ਸੂਹਬ ਸੂਹਵੀ ॥

soohab soohab soohavee |

Sant Singh KhalsaCrimson, crimson, crimson
Manmohan SinghCrimson, crimson, crimson becomes the bride,
Manmohan Singh (Punjabi)ਲਾਲ, ਲਾਲ, ਲਾਲ ਹੋ ਜਾਂਦੀ ਹੈ ਉਹ ਪਤਨੀ,
Fareedkot Teekaਹੇ ਸਖੀ! ਤੁਮਾਰੇ ਮੁਖ ਲਾਲੀ ਹੋ ਰਹੀ ਹੈ॥
Prof. Sahib Singhਹੇ ਸਖੀ! ਤੇਰੇ ਮੂੰਹ ਉਤੇ ਲਾਲੀ ਭਖ ਰਹੀ ਹੈ,

ਪਦ ਅਰਥ ਸੂਹਬ = ਸੂਹੇ ਰੰਗ ਵਾਲੀਏ।

SikhNet (Spanish)Tú reluces, resplandeces y eres lo más bello,

ਅਪਨੇ ਪ੍ਰੀਤਮ ਕੈ ਰੰਗਿ ਰਤੀ ॥੧॥ ਰਹਾਉ ॥

apane preetam kai rang ratee |1| rahaau |

Sant Singh Khalsa- this is the color of the soul-bride who is imbued with the Love of her Beloved. ||1||Pause||
Manmohan Singhwho is dyed with the love of her beloved. Pause.
Manmohan Singh (Punjabi)ਜੋ ਆਪਣੇ ਪਿਆਰੇ ਦੇ ਪ੍ਰੇਮ ਨਾਲ ਰੰਗੀ ਹੋਈ ਹੈ। ਠਹਿਰਾਉ।
Fareedkot Teekaਹੇ ਸਖੀ! ਮਨ ਤਨ ਬਾਣੀ ਕਰ ਕੇ ਅਪਨੇ ਪ੍ਰੀਤਮ ਕੇ ਤੂੰ ਰੰਗ ਪ੍ਰੇਮ ਮੇਂ ਰਤੀ ਹੂਈ ਹੈਂ॥੧॥ ਰਹਾਉ ॥
Prof. Sahib Singhਤੂੰ ਆਪਣੇ ਪਿਆਰੇ ਦੇ ਪ੍ਰੇਮ-ਰੰਗ ਵਿਚ ਰੰਗੀ ਹੋਈ ਹੈਂ ॥੧॥ ਰਹਾਉ ॥

ਪਦ ਅਰਥ ਕੈ ਰੰਗਿ = ਦੇ ਪ੍ਰੇਮ-ਰੰਗ ਵਿਚ। ਰਤੀ = ਰੰਗੀ ਹੋਈ ॥੧॥ ਰਹਾਉ ॥

SikhNet (Spanish)pues estás perfectamente imbuido en tu Señor. (1-Pausa)

ਪਾਵ ਮਲੋਵਉ; ਸੰਗਿ ਨੈਨ ਭਤੀਰੀ ॥

paav malovau; sang nain bhateeree |

Sant Singh KhalsaI wash Your Feet with my eye-lashes.
Manmohan SinghMy Love, with mine eye lashes, I shampoo Thine feet.
Manmohan Singh (Punjabi)ਮੇਰਿਆ ਪਿਆਰਿਆ! ਆਪਣੀਆਂ ਅੱਖਾਂ ਦੀਆਂ ਝਿਮਣੀਆਂ ਨਾਲ ਤੇਰੇ ਪੈਰ ਮਲਦੀ ਹਾਂ।
Fareedkot Teekaਨੇਤ੍ਰੋਂ ਕੀ ਧੀਰੀ ਸਾਥ ਤੇਰੇ ਪੈਰ ਮਲਤੀ ਹੂੰ॥
Prof. Sahib Singhਹੇ ਸਖੀ! (ਮੈਨੂੰ ਭੀ ਦੱਸ) ਮੈਂ ਤੇਰੇ ਪੈਰ ਆਪਣੀਆਂ ਅੱਖਾਂ ਦੀਆਂ ਪੁਤਲੀਆਂ ਨਾਲ ਮਲਾਂਗੀ,

ਪਦ ਅਰਥ ਪਾਵ = {ਲਫ਼ਜ਼ 'ਪਾਉ' ਤੋਂ ਬਹੁ-ਵਚਨ} ਦੋਵੇਂ ਪੈਰ। ਮਲੋਵਉ = ਮਲੋਵਉਂ, ਮੈਂ ਮਲਾਂਗੀ। ਸੰਗਿ = ਨਾਲ। ਨੈਨ ਭਤੀਰੀ = ਧੀਰੀ, ਪੁਤਲੀ।

SikhNet (Spanish)Limpiaría Tus Pies con mis pestañas y,

ਜਹਾ ਪਠਾਵਹੁ; ਜਾਂਉ ਤਤੀ ਰੀ ॥੨॥

jahaa patthaavahu; jaanau tatee ree |2|

Sant Singh KhalsaWherever You send me, there I will go. ||2||
Manmohan SinghWhither Thou sendest me, thither go I.
Manmohan Singh (Punjabi)ਜਿਥੇ ਤੂੰ ਮੈਨੂੰ ਭੇਜਦਾ ਹੈਂ, ਉਥੇ ਹੀ ਮੈਂ ਜਾਂਦੀ ਹਾਂ।
Fareedkot Teekaਜਹਾਂ ਭੇਜੇਂਗੀ ਮੈਂ ਤਹਾਂ ਹੀ ਜਾਊਂਗੀ॥੨॥
Prof. Sahib Singhਤੂੰ ਮੈਨੂੰ ਜਿਥੇ ਭੀ (ਕਿਸੇ ਕੰਮ) ਭੇਜੇਂਗੀ ਮੈਂ ਉਥੇ ਹੀ (ਖ਼ੁਸ਼ੀ ਨਾਲ) ਜਾਵਾਂਗੀ ॥੨॥

ਪਦ ਅਰਥ ਪਠਾਵਹੁ = ਤੂੰ ਭੇਜੇਂ। ਜਾਉ = ਜਾਉਂ, ਮੈਂ ਜਾਵਾਂ। ਤਤੀ = ਤੱਤ੍ਰ ਹੀ, ਉਥੇ ਹੀ ॥੨॥

SikhNet (Spanish)a donde sea que me mandaras, ahí iría. (2)

ਜਪ ਤਪ ਸੰਜਮ; ਦੇਉ ਜਤੀ ਰੀ ॥

jap tap sanjam; deo jatee ree |

Sant Singh KhalsaI would trade meditation, austerity, self-discipline and celibacy,
Manmohan SinghI shall batter away my worship, penance, self-discipline and celibacy to Him.
Manmohan Singh (Punjabi)ਮੈਂ ਆਪਣੀ ਪੂਜਾ, ਤਪੱਸਿਆ, ਸਵੈ-ਜ਼ਬਤ ਅਤੇ ਜਤ ਸਤ ਉਸ ਨੂੰ ਦੇ ਦੇਵਾਂਗੀ।
Fareedkot Teekaਰੀ ਸਖੀ! ਜਪ ਕਰਨਾ ਔ ਚਿਤ ਕੀ ਇਕਾਗ੍ਰਤਾ ਰੂਪ ਤਪ ਪੁਨਾ ਬਾਹਜ ਇੰਦ੍ਰੀਓਂ ਕਾ ਰੋਕਨਾ ਰੂਪ ਸੰਜਮ ਪੁਨਾ ਜੋ ਬ੍ਰਹਮਚਰਜ ਰੂਪ ਜਤ ਹੈ, ਸੋ ਸਭ ਮੈਂ ਆਪ ਕੋ ਦੇਵੋਂਗੀ। ਭਾਵ ਇਨੋਂ ਕਾ ਅਭਿਮਾਨ ਛੋਡ ਕਰ ਮੈਂ ਸੇਵਾ ਕਰੂੰਗੀ॥
Prof. Sahib Singhਹੇ ਸਖੀ! ਮੈਂ ਉਸ ਦੇ ਇਵਜ਼ ਵਿਚ ਸਾਰੇ ਜਪ ਤਪ ਸੰਜਮ ਦੇ ਦਿਆਂਗੀ,

ਪਦ ਅਰਥ ਦੇਉ = ਦੇਉਂ, ਮੈਂ ਦੇ ਦਿਆਂ। ਜਤੀ = ਜਤ।

SikhNet (Spanish)Si me haces ver a mi Amor aunque sea por un segundo

ਇਕ ਨਿਮਖ ਮਿਲਾਵਹੁ; ਮੋਹਿ ਪ੍ਰਾਨਪਤੀ ਰੀ ॥੩॥

eik nimakh milaavahu; mohi praanapatee ree |3|

Sant Singh Khalsaif I could only meet the Lord of my life, for even an instant. ||3||
Manmohan SinghMake me meet the Lord of my life even for a moment
Manmohan Singh (Punjabi)ਇਕ ਮੁਹਤ ਲਈ ਭੀ ਮੈਨੂੰ ਮੇਰੀ ਜਿੰਦ-ਜਾਨ ਦੇ ਸੁਆਮੀ ਨਾਲ ਮਿਲਾ ਦਿਓ।
Fareedkot Teekaਇਕ ਨਿਮਖ ਮਾਤ੍ਰ (ਪ੍ਰਾਨ ਪਤੀ) ਸਾਖੀ ਚੈਤਨ ਕੋ ਮੇਰੇ ਕੋ ਮਿਲਾ ਦੇ ਰੀ ਸਖੀ॥੩॥☬ਉਤਮ ਸਖੀ ਕਹਿਤੀ ਹੈ:
Prof. Sahib Singhਅੱਖ ਝਮਕਣ ਜਿਤਨੇ ਸਮੇ ਵਾਸਤੇ ਹੀ ਤੂੰ ਮੈਨੂੰ ਜਿੰਦ ਦਾ ਮਾਲਕ ਪ੍ਰਭੂ ਮਿਲਾ ਦੇ ॥੩॥

ਪਦ ਅਰਥ ਨਿਮਖ = ਅੱਖ ਝਮਕਣ ਜਿਤਨਾ ਸਮਾ {निमेष}। ਮੋਹਿ = ਮੈਨੂੰ ॥੩॥

SikhNet (Spanish)yo te entregaría mi contemplación, mis austeridades y mi autocontrol.(3)

ਮਾਣੁ ਤਾਣੁ ਅਹੰਬੁਧਿ; ਹਤੀ ਰੀ ॥

maan taan ahanbudh; hatee ree |

Sant Singh KhalsaShe who eradicates her self-conceit, power and arrogant intellect,
Manmohan SinghWho effaces her sense of self-honour, power and arrogant intellect,
Manmohan Singh (Punjabi)ਜੋ ਆਪਣੀ ਸਵੈ-ਇੱਜ਼ਤ, ਤਾਕਤ ਅਤੇ ਹੰਕਾਰੀ-ਮੱਤ ਨੂੰ ਮੇਟ ਸੁਟਦੀ ਹੈ,
Fareedkot Teekaਜਿਸ ਨੇ ਮਾਨ ਅਰ (ਤਾਣ) ਬਲ ਅਰ ਅਹੰਬੁਧੀ (ਹਤੀ) ਨਾਸ ਕਰੀ ਹੈ॥
Prof. Sahib Singhਜੇਹੜੀ ਜੀਵ-ਇਸਤ੍ਰੀ (ਕਿਸੇ ਭੀ ਆਪਣੇ ਮਿਥੇ ਹੋਏ ਪਦਾਰਥ ਜਾਂ ਉੱਦਮ ਆਦਿਕ ਦਾ) ਮਾਣ ਤੇ ਆਸਰਾ ਛੱਡ ਦੇਂਦੀ ਹੈ, ਹਉਮੈ ਵਾਲੀ ਅਕਲ ਤਿਆਗ ਦੇਂਦੀ ਹੈ,

ਪਦ ਅਰਥ ਅਹੰਬੁਧਿ = ਅਹੰਕਾਰ ਵਾਲੀ ਮਤਿ। ਹਤੀ = ਨਾਸ਼ ਕੀਤੀ।

SikhNet (Spanish)Sólo ella, dice Nanak, es la verdadera Novia del Señor de la Vida,

ਸਾ ਨਾਨਕ; ਸੋਹਾਗਵਤੀ ਰੀ ॥੪॥੪॥੧੦॥

saa naanak; sohaagavatee ree |4|4|10|

Sant Singh KhalsaO Nanak, is the true soul-bride. ||4||4||10||
Manmohan Singhshe alone, O Nanak, is the chaste bride of her spouse.
Manmohan Singh (Punjabi)ਕੇਵਲ ਓਹੀ, ਹੇ ਨਾਨਕ! ਆਪਣੇ ਪਤਿ ਦੀ ਸਤਿਵੰਤੀ ਪਤਨੀ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਰੀ ਸਖੀ! ਸੋ ਸੁਹਾਗ ਵਾਲੀ ਹੂਈ ਹੈ। ਭਾਵ ਇਹ ਹੈ, ਜੋ ਤੁਮ ਭੀ ਤਿਆਗ ਵਾਲੀ ਮਤ ਕੋ ਧਾਰੇਗੀ ਤੌ ਪਿਆਰੇ ਕੋ ਰਾਵੇਗੀ॥੪॥੪॥੧੦॥☬ਸਨਮੁਖ ਬੇਨਤੀ:
Prof. Sahib Singhਹੇ ਨਾਨਕ! ਉਹ ਸੁਹਾਗ-ਭਾਗ ਵਾਲੀ ਹੋ ਜਾਂਦੀ ਹੈ ॥੪॥੪॥੧੦॥

ਪਦ ਅਰਥ ਸਾ = ਉਸ {ਇਸਤ੍ਰੀ ਲਿੰਗ}। ਸੋਹਾਗਵਤੀ = ਖਸਮ ਵਾਲੀ ॥੪॥੪॥੧੦॥

SikhNet (Spanish)aquélla que controla su poder y su sentido del ego.(4-4-10)
Answers quote the Granth verbatim with Ang citations. AI commentary is not Gurbani and not a religious ruling.